Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

Blog
ਬੋਸਟਨ ਮੈਰਾਥਨ - ਪਰ੍ਮੇਸ਼ਰ ਵੱਲੋ ਵਰ
20-04-2011 ~ 0 ਵਿਚਾਰ

ਰਿਯਾਨ ਹਾਲ ਸਿਰਫ ਇੱਕ ਹੀ ਅਮਰੀਕਨ ਹੈ ਜਿਸਨੇ ਅੱਧੀ ਮੈਰਾਥਨ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇ ਵਿਚ ਤੈ ਕੀਤਾ ਹੈ। ਅਤੇ ਇਸ ਹਫਤੇ ਉਹ ਪਹਿਲਾ ਅਮਰੀਕਨ ਹੈ ਜਿਸ ਨੇ ਇੱਕ ਮੈਰਾਥਨ ਨੂੰ ਸਭ ਤੋਂ ਤੇਜ ਦੋੜਿਆ ਹੈ- ੨:੦੪:੫੮। ਹੈਰਾਨ ਕਰ ਦੇਣ ਵਾਲੀ ਗਲ ਹੈ – ੨੬.੨ ਮੀਲ ੨ ਘੰਟੇ ਅਤੇ ੫ ਮਿੰਟ ਤੋਂ ਵੀ ਘਟ ਸਮੇ ਵਿਚ। ਇਸਦਾ ਅਰਥ ਇਹ ਹੈ ੨੬ ਮੀਲ ਦੀ ਦੋੜ ਵਾਸਤੇ ਇਕ ਮੀਲ ਦੋੜਨ ਵਾਸਤੇ ਉਸਨੇ ੪ ਮਿੰਟ ਅਤੇ ੪੬ ਸੇਕੋੰਡ ਲਾਏ।ਪਰ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਹੈ ਅਤੇ ਉਹ ਹੈ ਉਸਦਾ ਦੋੜਨ ਪ੍ਰਤੀ ਰਵੱਇਆ।

ਮੈਂ ਆਪਣੀ ਪੁਸਤਕ, ਦਾ ਰੇਸ ਲਈ ਰਿਯਾਨ ਦੀ ਇੰਟਰਵਿਯੂ ਲਈ। ਇਹ ਪਿਛਲੇ ਸਾਲ ਉਸਦੀ ਬੋਸਟਨ ਮੈਰਾਥਨ ਦੋੜਨ ਤੋਂ ਬਾਅਦ ਲਈ ਸੀ। ਉਸਨੇ ਮੈਨੂ ਕਿਹਾ, “ ਮੇਰੀ ਇੱਕ ਹੀ ਪ੍ਰਾਥਨਾ ਸੀ ਕਿ ਜਦ ਮੈ ਦੋੜਦਾ ਹਾਂ ਅਤੇ ਜਦ ਮੈਂ ਔਖੇ ਸਮਿਆਂ ਵਿਚੋਂ ਦੀ ਲੰਘਦਾ ਹਾਂ, ਉਸ ਵੇਲੇ ਮੈਂ ਪਰ੍ਮੇਸ਼ੇਰ ਦੀ ਹਜੂਰੀ ਵਿਚ ਰਹਾ । ਮੈਂ ਉਨ੍ਹਾ ਮੁਸ਼ਕਿਲ ਸਮਿਆਂ ਵਿਚ ਉਸ ਨਾਲ ਜੁੜਨਾ ਚਾਹੁੰਦਾ ਹਾਂ, ਕਿਉਂਕਿ ਜਦ ਵੀ ਮੈਂ ਉਸਦੀ ਹਜੂਰੀ ਵਿਚ ਹੁੰਦਾ ਹਾਂ ਤਾਂ ਮੈਨੂੰ ਖੁਸ਼ੀ ਮਿਲਦੀ ਹੈ। ਮੈਂ ਸੋਚਦਾ ਹਾਂ ਕਿ ਇਹ ਸਭ ਤੋਂ ਵਧੀਆ ਤਰੀਕਾ ਹੈ, ਖੁਸ਼ੀ ਪ੍ਰਾਪਤ ਕਰਨ ਦਾ- ਕਿ ਮੈਂ ਉਸ ਨਾਲ ਜੁੜ ਜਾਵਾਂ ਅਤੇ ਉਸਦੀ ਹਜੂਰੀ ਵਿਚ ਰਾਹਾਂ।”

ਰਯਾਨ ਨੇ ਕਿਹਾ ਕਿ ਸੋਮਵਾਰ ਦੀ ਬੋਸਟਨ ਦੀ ਮੈਰਾਥਨ ਬਹੁਤ ਹੀ ਵਚਿਤਰ ਦੋੜ ਸੀ, ਕਿਉਂਕਿ ਉਸ ਦਿਨ ਉਹ ਸਭ ਤੋਂ ਤੇਜ ਦੋੜਿਆ ਸੀ, ਏਨੀ ਤੇਜ ਕੋਈ ਵੀ ਉਸ ਤੋਂ ਬਿਨਾ ਨਹੀ ਦੋੜਿਆ ਸੀ।ਫਿਰ ਵੀ ਉਹ ਜੇਤੂ ਵਿਅਕਤੀ ਨੂੰ ਨਹੀ ਦੇਖ ਸਕਿਆ ਕਿਉਂਕਿ ਉਹ ਇਨ੍ਹੀ ਤੇਜ ਦੋੜਿਆ ਸੀ। ਜੇਤੂ ਜੋ ਕਿ ਇਕ ਕੀਨਿਆ ਦਾ ਖਿਡਾਰੀ ਸੀ- ਜੇਫ੍ਰੀ ਮੁਟਾਈ, ਉਸਨੇ ੨੬.੨ ਮੀਲ ੨:੦੩:੦੨ ਮਿੰਟਾ ਵਿਚ ਤੈ ਕੀਤੇ, ਜੋ ਕਿ ਦੁਨਿਆ ਦੇ ਕਿਸੇ ਵੀ ਖਿਡਾਰੀ ਤੋਂ ਤੇਜ ਸੀ। ਇਸ ਇਤਹਾਸਿਕ ਦੋੜ ਤੋਂ ਬਾਅਦ ਮੁਟਾਈ ਨੇ ਕਿਹਾ , “ਮੈਂ ਇਸ ਨੂੰ ਪਰ੍ਮੇਸ਼ਰ ਦੀ ਵੱਲੋ ਇਕ ਤੋਹਫੇ ਤੋਰ ਤੇ ਵੇਖਦਾ ਹਾਂ। ਮੇਰੇ ਕੋਲ ਇਸ ਬਾਰੇ ਕਹਿਣ ਲਈ ਕੋਈ ਹੋਰ ਸ਼ਬਦ ਨਹੀ ਹਨ।”

ਹਾਲ ਅਤੇ ਮੁਟਾਈ ਦੋਵੇਂ ਆਪਣੀ ਦੋੜਨ ਦੀ ਯੋਗਤਾ ਨੂੰ ਪਰ੍ਮੇਸ਼ਰ ਦੀ ਵੱਲੋਂ ਵਰਦਾਨ ਦੇ ਤੋਰ ਤੇ ਵੇਖਦੇ ਹਨ। ਮੈਂ ਆਪਣੀ ਪੁਸਤਕ ਦੀ ਇੰਟਰਵਿਯੂ ਵਾਸਤੇ ਹਾਂ ਨੂੰ ਪੁਛਿਆ ਕਿ ਤੂੰ ਕਿਉਂ ਦੋੜਦਾ ਹੈ? ਉਸਨੇ ਕਿਹਾ, “ਮੈਂ ਮੇਹਸੂਸ ਕਰਦਾ ਹਾਂ ਕਿ ਪਰ੍ਮੇਸ਼ੇਰ ਨੇ ਮੈਨੂੰ ਇਕ ਵਰਦਾਨ ਦਿੱਤਾ ਹੋਯਾ ਹੈ ਅਤੇ ਇਹ ਵਰਦਾਨ ਦੂਸਰੇ ਲੋਕਾਂ ਦੀ ਮਦਦ ਵਾਸਤੇ ਹੈ ਅਤੇ ਮੈਂ ਦੋਰਦਾ ਹਾਂ ਉਸ ਨੂੰ ਪੂਰਾ ਕਰਨ ਵਾਸਤੇ। ਅਤੇ ਇਸਦਾ ਪਿਛਾ ਕਰਨ ਦੇ ਦੁਆਰਾ ਮੈਨੂੰ ਜਿੰਦਗੀ ਦੀ ਭਰਪੂਰੀ ਅਤੇ ਅਨੰਦ ਦੀ ਭਰਪੂਰੀ ਮਿਲਦੀ ਹੈ...”

ਹਾਲ ਅਤੇ ਮੁਟਾਈ ਵਿਚ ਕੁਝ ਸਮਾਨ ਹੈ। ਕੁਝ ਹੈ ਜੋ ਕਿ ਸੋਮਵਾਰ ਵਾਲੇ ਦਿਨ ਰਿਕਾਰਡ ਤੋੜਨ ਤੋਂ ਜਿਆਦਾ ਹੈ। ਦੋਵੇਂ ਆਪਣੀ ਯੋਗਤਾ ਨੂੰ “ਪਰ੍ਮੇਸ਼ੇਰ ਦੀ ਵਲੋਂ ਵਰਦਾਨ” ਦੇ ਤੋਰ ਤੇ ਵੇਖਦੇ ਹਨ। ਜੀਵਨ ਵਿਚ ਅਸਲੀ ਜੇਤੂ ਆਪਣੀ ਯੋਗਤਾ ਨੂੰ ਪਰ੍ਮੇਸ਼ੇਰ ਦੀ ਵੱਲੋਂ ਵਰਦਾਨ ਦੇ ਤੋਰ ਤੇ ਵੇਖਦੇ ਹਨ, ਅਤੇ ਇਸ ਯੋਗਤਾ ਦਾ ਇਸਤੇਮਾਲ ਉਹ ਪਰ੍ਮੇਸ਼ੇਰ ਨੂੰ ਮਹਿਮਾ ਦੇਣ ਲਈ ਕਰਦੇ ਹਨ। ਹਾਲ ਅਤੇ ਮੁਟਾਈ ਦੋਵੇਂ ਸਿਰਫ ਮੈਰਾਥਨ ਦੇ ਜੇਤੂ ਨਹੀ ਹਨ ਪਰ ਅਸਲੀ ਜਿੰਦਗੀ ਦੇ ਜੇਤੂ ਵੀ ਹਨ।

Bookmark and Share
0 ਵਿਚਾਰ
ਬਲਾਗ ਨੂੰ ਖੋਜੋ