Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

Blog
ਤੁਹਾਡੀ ਦੋੜ ਕਿਹੜੀ ਹੈ?
19-05-2011 ~ 0 ਵਿਚਾਰ

ਜਦ ਮੈਂ ਰਯਾਨ ਹਾਲ ਦੀ ਆਪਣੀ ਪੁਸਤਕ, ‘ਦਾ ਰੇਸ’ ਲਈ ਇੰਟਰਵਿਊ ਲਈ, ਮੈਂ ਉਸ ਨੂੰ ਪੁਛਿਆ ਕਿ ਉਸਨੇ ਕਿ ਉਸਨੇ ਇੱਕ ਮੀਲ ਦੀ ਦੋੜ ਨੂੰ ਕਾਲਜ ਵਿਚ ਦੋੜਨਾ ਛਡ ਕੇ ਲੰਬੀ ਦੋੜ ਨੂੰ ਕਿਉਂ ਦੋੜਨਾ ਸ਼ੁਰੂ ਕੀਤਾ। ਉਸਦੇ ਉੱਤਰ ਨੇ ਕੁਝ ਇਹੋ ਜਿਹੇ ਸਿਧਾਂਤ ਪਰਗਟ ਕੀਤੇ ਜਿਨ੍ਹਾਂ ਨੂੰ ਮਸੀਹੀ ਜੀਵਨ ਅਤੇ ਦੋੜਨ ਵਿਚ ਲਾਗੂ ਕੀਤਾ ਜਾ ਸਕਦਾ ਹੈ।

ਉਸਨੇ ਦਸਿਆ ਕਿ ਉਸਦਾ ਮਨ ਪਹਿਲਾਂ ਇੱਕ ਮੀਲ ਦੀ ਦੋੜ ਦੋੜਨ ਤੇ ਸੀ ਜਦ ਉਹ ਵੱਡਾ ਹੋ ਰਿਹਾ ਸੀ।ਉਸਨੇ ਸੁਫਨਾ ਲਿਆ ਸੀ ਕਿ ਉਹ ਦੁਨੀਆਂ ਦਾ ਸਭ ਤੋਂ ਵਧੀਆਂ ਇੱਕ ਮੀਲ ਦੀ ਦੋੜ ਦੋੜਨ ਵਾਲਾ ਬਣਨਾ ਚਾਹੁੰਦਾ ਸੀ। ਪਰ ਬਹੁਤ ਸਾਰੀਆਂ ਨਿਰਾਸ਼ਾਵਾਂ ਤੋਂ ਬਾਅਦ ਵਿਚ ਅਤੇ ਕਾਲਜ ਵਿਚ ਕਈ ਬੁਰੀਆਂ ਦੋੜਾਂ ਤੋਂ ਬਾਅਦ ਵਿਚ, ਉਸਨੇ ਆਪਣੇ ਆਪ ਨੂੰ ਅਖੀਰ ਵਿਚ ਪ੍ਰ੍ਮੇਸ਼ੇਰ ਅੱਗੇ ਖੋਲ ਦਿੱਤਾ ਕਿ ਪ੍ਰ੍ਮੇਸ਼ੇਰ ਦੀ ਮਰਜੀ ਉਸਦੀ ਦੋੜ ਵਿਚ ਪੂਰੀ ਹੋਵੇ। ਉਸਨੇ ਪ੍ਰ੍ਮੇਸ਼ੇਰ ਨੂੰ ਕਿਹਾ, “ਠੀਕ ਹੈ ਪ੍ਰ੍ਮੇਸ਼ੇਰ ਮੈਂ ਨਹੀ ਪਰਵਾਹ ਕਰਦਾ ਕਿ ਤੁਸੀਂ ਮੇਰੇ ਕੋਲੋਂ ਕਿਹੜਾ ਕੰਮ ਕਰਵਾਉਣਾ ਚਾਹੁੰਦੇ ਹੋ, ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਮੈਨੂੰ ਕਰਣ ਵਾਸਤੇ ਬਣਾਇਆ ਹੈ।”

ਇਸ ਪ੍ਰਾਥਨਾ ਤੋਂ ਬਾਅਦ ਹੀ ਰਯਾਨ ਨੇ ਇਹ ਤਜਰਬਾ ਕਰਨਾ ਸ਼ੁਰੂ ਕੀਤਾ ਕਿ ਲੰਬੀਆਂ ਦੋੜਾਂ ਉਸ ਲਈ ਜਿਆਦਾ ਸੁਭਾਵਿਕ ਸਨ। ਬਾਅਦ ਵਿਚ ਉਸਨੇ ਸੋਚਿਆ “ਕਾਸ਼ ਕਿ ਮੈਂ ਇਸ ਤੇਜੀ ਲਈ ਉਸ ਸਮੇਂ ਵੀ ਸਿਆਣਾ ਹੁੰਦਾ” ਉਹ ਸਿਰਫ ਤੇਜ ਹੀ ਨਹੀ ਹੋ ਗਿਆ ਬਲਕਿ ਉਹ ਪਹਿਲਾ ਅਮਰੀਕਨ ਬਣ ਗਿਆ ਜਿਸ ਨੇ ਅਧੀ ਮੈਰਾਥਨ ਇੱਕ ਘੰਟੇ ਤੋਂ ਵੀ ਘਟ ਸਮੇਂ ਵਿਚ ਪੂਰੀ ਕੀਤੀ। ਅਤੇ ਉਹ ਥੋੜਾ ਸਮਾਂ ਪਹਿਲਾਂ ਅਮਰੀਕਾ ਦਾ ਸਭ ਤੋਂ ਤੇਜ ਮੈਰਾਥਨ ਦੋੜਨ ਵਾਲਾ ਬਣ ਗਿਆ। ਜਦ ਉਸਨੇ ਇਸ ਦੋੜ ਨੂੰ ਲਭ ਲਿਆ ਤਾਂ ਉਸਨੇ ਰਿਕਾਰਡਾਂ ਦੀਆਂ ਪੁਸਤਾਂ ਨੂੰ ਬਦਲਣਾ ਸੁਰੂ ਕਰ ਦਿੱਤਾ।

ਪ੍ਰ੍ਮੇਸ਼ੇਰ ਨੇ ਸਾਨੂੰ ਸਭ ਨੂੰ ਜੀਵਨ ਵਿਚ ਇੱਕ ਦੋੜ ਦੋੜਨ ਵਾਸਤੇ ਦਿੱਤੀ ਹੋਈ ਹੈ। ਅਸੀਂ ਅਕਸਰ ਹੀ ਕੁਝ ਕੰਮ ਕਰਦੇ ਹਾਂ ਜਿਸ ਦੁਆਰਾ ਅਸੀਂ ਦੂਸਰੇ ਲੋਕਾਂ ਡੀ ਇਜ੍ਜਤ ਨੂੰ ਕਮਾ ਸਕੀਏ। ਜਾਣ ਅਸੀਂ ਸੋਚਦੇ ਹਾਂ ਕਿ ਇਸ ਦੁਆਰਾ ਅਸੀਂ ਆਪਣੇ ਪੂਰੇ ਦਮ ਨਾਲ ਪਹੁੰਚ ਸਕਦੇ ਹਾਂ/ ਪਰ ਫਿਰ ਵੀ ਜਦ ਅਸੀਂ ਉਹ ਕਰਦੇ ਹਾਂ ਜੋ ਰਯਾਨ ਨੇ ਕੀਤਾ- ਆਪਣੇ ਦਿਲਾਂ ਅਤੇ ਹਥਾਂ ਨੂੰ ਪ੍ਰ੍ਮੇਸ਼ੇਰ ਦੇ ਸਾਹਮਣੇ ਖੋਲ ਦੇਣਾ- ਫਿਰ ਅਸੀਂ ਆਪਣੇ ਪੂਰੇ ਜੋਰ ਨਾਲ ਦੋੜ ਪਾਉਂਦੇ ਹਾਂ। ਇਹ ਉਸ ਸਮੇਂ ਹੈ ਜਦ ਅਸੀਂ ਪ੍ਰ੍ਮੇਸ਼ੇਰ ਨੂੰ ਕਹਿੰਦੇ ਹਾਂ, “ਮੈਨੂੰ ਆਪਣੀ ਯੋਜਨਾ ਦਿਖਾ” ਫਿਰ ਸਾਡੀ ਦੋੜ ਸਾਨੂੰ ਸੁਭਾਵਿਕ ਲਗਣੀ ਸ਼ੁਰੂ ਹੋ ਜਾਂਦੀ ਹੈ। ਅਸਲ ਵਿਚ ਇਹ ਅਸੁਭਾਵਿਕ ਸੁਭਾਵਿਕ ਲਗਣੀ ਸ਼ੁਰੂ ਹੋਈ ਜਾਂਦੀ ਹੈ।

ਆਪਣੇ ਦਿਲ ਨੂੰ ਖੋਲੋ ਅਤੇ ਪ੍ਰ੍ਮੇਸ਼ੇਰ ਨੂੰ ਕਹੋ ਕਿ ਉਹ ਤੁਹਾਨੂੰ ਉਹ ਦੋੜ ਦਿਖਾਵੇ ਜੋ ਕਿ ਉਸਨੇ ਤੁਹਾਡੇ ਲਈ ਰਖੀ ਹੈ ਕਿ ਤੁਸੀਂ ਉਸ ਵਿਚ ਦੋਡੋ । ਤੁਸੀਂ ਇੱਕ ਜੇਤੂ ਦੀ ਤਰ੍ਹਾਂ ਦੋਡੋਗੇ।

Bookmark and Share
0 ਵਿਚਾਰ
ਬਲਾਗ ਨੂੰ ਖੋਜੋ