Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਟਿਪਿਤ ਗ੍ਰੀਕ ਮੈਰਾਥਨ ਪੂਰੀ ਕਰਦਾ ਹੈ

ਇਹ ਲੇਖ ਸੈਮੀ ਟਿਪਿਤ ਦੁਆਰਾ ਹੈ ਜਦ ਕਿ ਉਹ ਭਾਰਤ ਵਿਚ ਸਫ਼ਰ ਕਰ ਰਹੇ ਹਨ। ਉਸਨੇ ਹੁਣੇ ਹੀ ਗ੍ਰੀਕ ਮੈਰਾਥਨ ਨੂੰ ਪੂਰੀਆਂ ਕੀਤਾ ਹੈ, ਅਤੇ ਹੇਠ ਲਿਖੀ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਕੀ ਕੁਝ ਹੋਇਆ।

ਸੈਮੀ (ਲਗ੍ਬ੍ਘ ਫਿਦੀਪਿਦਿਸ) ਟਿਪਿਤ!

ਇਸ ਪੂਰੇ ਲੇਖ ਨੂੰ ਪਰੋ ਅਤੇ ਫਿਦੀਪਿਦਿਸ ਵਾਲੇ ਹਿੱਸੇ ਨੂੰ ਸਮਝੋ, ਅਤੇ ਇਜ ਗਲ ਨੂੰ ਵੀ ਜਾਨੋ ਕਿ ਦੋੜ ਦੇ ਅੰਤ ਵਿਚ ਕੀ ਹੋਇਆ।

ਜੇਕਰ ਤੁਸੀਂ ਇਸ ਵਿਚਲੇ ਨਾਮ (ਫਿਦੀਪਿਦਿਸ) ਨੂੰ ਨਹੀ ਪਹਿਚਾਣਦੇ ਹੋ ਤਾਂ ਉਹ ਇੱਕ ਦੋੜਨ ਵਾਲਾ ਸੀ, ਅਤੇ ਉਹ ਏਥਨ ਦੇ ਵਾਸੀਆਂ ਨੂੰ ਇਹ ਦਸਣ ਆਇਆ ਸੀ ਕਿ ਉਹਨਾ ਨੇ ਫਾਰਸ ਦੀ ਸੈਨਾ ਨੂੰ ਮੈਰਾਥਨ ਦੇ ਮੈਦਾਨ ਵਿਚ ਹਰਾ ਦਿੱਤਾ ਹੈ। ਉਹ ਬੇਸ਼ਕ (ਕੋਈ ੨੬ ਮੀਲ) ਦੋੜਿਆ ਸੀ ਅਤੇ ਉਸਨੇ ਜਿਤ ਦੀ ਘੋਸ਼ਣਾ ਕੀਤੀ ਅਤੇ ਮਰ ਗਿਆ। ਜਦ ਅਸਲੀ ਓਲੰਪਿਕ ਕਮੇਟੀ ਨੇ ੧੮੯੬ ਵਿਚ ਲੰਬੀ ਦੋੜ ਕਰਾਉਣ ਦਾ ਫੈਸਲਾਂ ਕੀਤਾ, ਤਾਂ ਉਨ੍ਹਾ ਨੇ ਵੀ ਫਿਦੀਪਿਦਿਸ ਵਾਲੀ ਦੋੜ ਦੋੜਨ ਦਾ ਸੰਕਲਪ ਕੀਤਾ। ਸਿੱਟੇ ਵਜੋਂ ਇਜ ਦੋੜ ਨੂੰ ਮੈਰਾਥਨ ਕਿਹਾ ਗਿਆ ਕਿਉਂਕਿ ਜਿੱਤ ਮੈਰਾਥਨ ਦੇ ਮੈਦਾਨ ਵਿਚ ਹੋਈ ਸੀ।

ਪਰ ਹੁਣ ਇਸਦਾ ਮੇਰੇ ਨਾਲ ਕੀ ਸੰਬੰਧ ਹੈ? ਤੁਹਾਡੇ ਵਿਚੋਂ ਕਈ ਲੋਕ ਜਾਣਦੇ ਹਨ ਇਕ ਜਦ ਮੈਨੂੰ ਕੈਸਰ ਦਾ ਪਤਾ ਲੱਗਾ ਕਿ ਮੈਨੂੰ ਇਹ ਬੀਮਾਰੀ ਹੋ ਗਈ ਹੈ, ਤਦ ਪਰ੍ਮੇਸ਼ਰ ਨੇ ਮੇਰੇ ਮਨ ਵਿਚ ਅਸਲੀ ਮੈਰਾਥਨ, ਏਥਨ ਕਲਾਸਿਕ ਮੈਰਾਥਨ ਦੇ ਦੋਰਾਨ, ਦੋੜਨ ਦੇ ਬਾਰੇ ਵਿਚ ਪਾਇਆ ਸੀ। ਮੇਰੇ ਸਭ ਤੋਂ ਪਿਆਰੇ ਮਿੱਤਰ ਕੇਨ ਲਿਬ੍ਰਗ ਅਤੇ ਮੈਂ ੩੦ ਸਾਲ ਪਹਿਲਾਂ ਅਸਲੀ ਗ੍ਰੀਕ ਮੈਰਾਥਨ ਵਿਚ ਦੋੜਨ ਦਾ ਸੁਫਨਾ ਲਿਆ ਸੀ। ਕੇਨ ਗੱਡੀ ਦੇ ਐਕਸੀਡੈਂਟ ਵਿਚ ਮਾਰਿਆ ਗਿਆ ਅਤੇ ਇਹ ਸੁਫਨਾ ਕਦੇ ਪੂਰਾ ਨਹੀ ਹੋ ਸਕਿਆ। ਪਰ ਜਦ ਮੈਨੂੰ ਮੇਰੇ ਕੈਸਰ ਦਾ ਪਤਾ ਲੱਗਾ ਤਾਂ ਇਹ ਸੁਫਨਾ ਫਿਰ ਤੋਂ ਜਿੰਦਾ ਹੋ ਗਿਆ।

ਕੇਨ ਦੀ ਵੱਡੀ ਬੇਟੀ, ਕ੍ਰਿਸਤਾ ਲਿਬ੍ਰਗ ਮਾਲਟਨ ਨੇ ਮੇਹਸੂਸ ਕੀਤਾ ਕਿ ਉਹ ਆਪਣੇ ਪਿਤਾ ਦੀ ਥਾਂ ਤੇ ਮੇਰੇ ਨਾਲ ਦੋੜਨਾ ਚਾਹੁੰਦੀ ਹੈ। ਕ੍ਰਿਸਤਾ ਉਸਦਾ ਨਾਮ ਆਪਣੀ ਬਾਂਹ ਤੇ ਲਿਖਾ ਕੇ ਲਿਆਈ ਅਤੇ ਆਪਣੇ ਪਿਤਾ ਦੀ ਫੋਟੋ ਨੂੰ ਉਹ ਛੋਟੇ ਜਿਹੇ ਫ੍ਰੇਮ ਵਿਚ ਲਗਾ ਕੇ ਆਪਣੇ ਨਾਲ ਲੈ ਕੇ ਆਈ ਸੀ।

ਇਸ ਸਵੇਰ ਕ੍ਰਿਸਤਾ ਦਾ ਪਤੀ, ਵੇਡ, ਕ੍ਰਿਸਤਾ ਦੇ ਨਾਲ ਅਤੇ ਮੇਰੇ ਨਾਲ ਸਟੇਡਿਯਮ ਵਿਚ ਆਇਆ ਜਿਥੋਂ ਅਸੀ ਬਸ ਤੇ ਮੈਰਾਥਨ ਦੇ ਸ਼ੁਰੁਆਤੀ ਥਾਂ ਤੇ ਜਾਣਾ ਸੀ। (ਟੈਕ੍ਸ ਬੀਮਾਰ ਹੋ ਗਈ ਸੀ, ਮੈਨੂ ਡਾਕਟਰ ਨੂੰ ਉਸਦਾ ਇਲਾਜ ਕਰਨ ਵਾਸਤੇ ਹੋਟਲ ਬੁਲਾਨਾ ਪਿਆ। ਹੁਨ ਉਹ ਠੀਕ ਹੈ।) ਸ਼ੁਰੁਆਤੀ ਕਤਾਰ ਤੇ ਪਹੁੰਚਣ ਤੇ ਮੇਰੇ ਨਾਲ ਥੋਰਾ ਮਜਾਕ ਹੋਇਆ। ਕੀਨਿਯਾ ਦੇ ਮਹਾਂ ਦੋਰਾਕ ਨੇਰੇ ਦੇ ਟ੍ਰੈਕ ਤੇ ਅਭਿਆਸ ਕਰ ਰਹੇ ਸਨ ਅਤੇ ਮੈਂ ਵੀ ਓਹਨਾ ਦੇ ਕੋਲ ਜਾ ਕੇ ਅਭਿਆਸ ਕਰਨ ਲੱਗ ਪਿਆ। ਕਾਸ਼ ਮੇਰੇ ਕੋਲ ਕੈਮਰਾ ਹੁੰਦਾ ਅਤੇ ਤੁਸੀ ਮੇਰੀ ਗਲ ਤੇ ਵਿਸ਼ਵਾਸ ਕਰ ਪਾਉਂਦੇ।

ਦੋੜ ਪੂਰੇ ੯:੦੦ ਵਜੇ ਸ਼ੁਰੂ ਹੋ ਗਈ। ਮੈਂ ਚੰਗੀ ਸ਼ੁਰੁਆਤ ਕੀਤੀ। ਮੈਂ ਕ੍ਰਿਸਤਾ ਨੂੰ ਸਟੇਡਿਯਮ ਤੋਂ ਪੇਹ੍ਲਾਂ ਕਿਤੇ ਨਹੀ ਵੇਖਿਆ – ਇਥੇ ਜਾਕੇ ਕਹਾਨੀ ਹੋਰ ਵੀ ਰੋਚਿਕ ਬਣ ਗਈ। ਮੈਂ ਪਹਿਲੇ ੫ ਕਿ. ੮.੪੨ ਦੀ ਗਤੀ ਤੇ ਤੈ ਕੀਤੇ, ਜੋ ਕਿ ਮੇਰੇ ਵਾਸਤੇ ਬਹੁਤ ਹੀ ਮਹਾਂ ਗਲ ਸੀ। ਮੈ ਥਕਾਵਟ ਮੇਹਸੂਸ ਨਹੀ ਕੀਤੀ। ਮੈਂ ਸੋਖਾ ਮੇਹਸੂਸ ਕੀਤਾ, ਇਸ ਗਤੀ ਨਾਲ ਮੈ ਦੋੜ ੪ ਘੰਟੇ ਦੇ ਸਮੇ ਵਿਚ ਪੂਰੀ ਕਰ ਲੈਣੀ ਸੀ। ਮੈਂ ੧੦ ਕਿ. ਤੱਕ ਇਹੀ ਗਤੀ ਰਖੀ, ਮੈ ਮਜਬੂਤ ਮੇਹਸੂਸ ਕਰ ਰਿਹਾ ਸੀ। ੧੦ ਕਿ. ਤੋਂ ੨੦ ਕਿ. ਦੇ ਵਿਚਕਾਰ ਪਹਾੜੀ ਰਸਤਾ ਸੀ। ਪਰ ਮੇਰਾ ਸਮਾਂ ਪੂਰੀ ਰੀਤੀ ਨਾਲ ਸਹੀ ਰਿਹਾ, ਮੈਂ ੮.੫੦ ਦੀ ਮਤੀ ਤੇ ਪਹੁੰਚ ਗਿਆ, ਪਰ ਹਾਲੇ ਵੀ ਮੈ ੪ ਘੰਟੇ ਦੀ ਮੈਰਾਥਨ ਦੇ ਸਮੇਂ ਦੇ ਵਿਚ ਸੀ।

ਪਰ ੨੦ ਤੋਂ ੩੦ ਕਿ. ਦੇ ਵਿਚ ਪਾਹਾੜ ਹੀ ਸਨ- ਵੱਡੇ ਪਾਹਾੜ ਲੰਬੇ ਪਾਹਾੜ, ਭਿਆਨਕ ਪਾਹਾੜ! ਮੈਂ ਜਾਂਦਾ ਸੀ ਕਿ ਮੈਂ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਜਾ ਰਿਹਾ ਹਾਂ, ਅਤੇ ਜੇਕੇਰ ਮੈਂ ਆਪਣੀ ਗਤੀ ੩੨ ਕਿ. ਤੱਕ ਘਟਾ ਵੀ ਦਿੰਦਾ ਹਾਂ , ਤਦ ਵੀ ਮੈਂ ੪ ਘੰਟੇ ਦੇ ਸਮੇਂ ਤੋਂ ਪਹਿਲਾਂ ਪਹੁੰਚ ਜਾਵਾਂਗਾ। ਅਖੀਰਲੇ ੧੦ ਕਿ. (੬.੫ ਮੀਲ) ਪਾਹਾੜ ਦੀ ਉਤਰੀ ਸੀ, ਜਾਂ ਪਧਰ ਸੀ। ਸੋ ਮੈਂ ਮੇਹਸੂਸ ਕੀਤਾ ਕਿ ਮੈਂ ਅਖੀਰਲੇ ੧੦ ਕਿ. ਸੰਭਾਲ ਲਵਾਂਗਾ। ਇਹ ਮੇਰੀ ਯੋਜਨਾ ਸੀ, ਪਰ ਜਦ ਮੈਂ ਪਾਹਾੜ ਪਾਰ ਕੀਤੇ ਤਾਂ ਮੈ ਥਕ ਗਿਆ। ਮੇਰੇ ਅੰਦਰ ਕੋਈ ਵੀ ਤਾਕਤ ਨਹੀ ਰਹ ਗਈ ਸੀ। ਮੇਰਾ ਨਿਸ਼ਾਨਾ ਸੀ ਕਿ ਮੈਂ ਹੁਣ ਕਿਸੇ ਣ ਕਿਸੇ ਤਰੀਕੇ ਨਾਲ ਖਾਨ ਪੀਣ ਦੇ ਸਟੇਸਨ ਤਕ ਪਹੁੰਚ ਜਾਵਾਂ ਜੋ ਕਿ ੨.੫ ਕਿ. ਦੂਰ ਸੀ। ਅਤੇ ਫਿਰ ਮੈਂ ਥੋਰਾ ਪਾਣੀ ਪੀ ਕੇ ਮੈਂ ਥੋਰਾ ਹੋਰ ਚਲ ਲਵਾਂਗਾ।

ਪਰ ਇਹ ਮੇਰੇ ਲੈ ਬਹੁਤ ਹੀ ਔਖਾ ਸੀ। ਹਰ ਕਦਮ ਦੇ ਨਾਲ ਦਰਦ ਵਧ ਰਹੀ ਸੀ। ਮੈਂ ਸੋਚਿਆ ਕਿ ਮੈਂ ਅਗਲੇ ਇਕ ਕਿ. ਤਕ ਹੋਲੀ ਹੋਲੀ ਦੋੜ ਕੇ ਜਾਵਾਂਗਾ ਅਤੇ ਫਿਰ ਮੈ ਤੁਰਾਂਗਾ। ਮੈਂ ਇਹ ਪੂਰਾ ਕਰ ਲਿਆ ਪਰ ਮੈਨੂ ਨਹੀ ਸੀ ਲਗਦਾ ਕਿ ਮੈਂ ਅੱਗੇ ਜਾ ਪਾਵਾਂਗਾ। ਮੈ ਫਿਰ ਸੋਚਿਆ ਕਿ ਮੈ ਲਾਲ ਬੱਤੀ ਤਕ ਜਾਵਾਂਗਾ। ਮੈਂ ਉਥੇ ਤਕ ਪਹੁੰਚ ਗਿਆ ਪਰ ਮੈਂ ਖਾਲੀ ਹੋ ਚੁੱਕਾ ਸੀ ਅਤੇ ਮੇਰੇ ਅੰਦਰ ਹੁਣ ਕੋਈ ਵੀ ਤਾਕਤ ਨਹੀ ਬਚੀ ਸੀ। ਮੈਂ ਬੜੀ ਮੁਸ਼ਕਿਲ ਕਲ ਪਾਉਂਦਾ ਸੀ। ਮੈਂ ਫਿਰ ਥੋੜਾ ਤੁਰ ਕੇ ਫਿਰ ਦੋੜਨ ਦਾ ਯਤਨ ਕੀਤਾ। ਕੁਝ ਸਮੇਂ ਬਾਅਦ ਮੈਂ ਇਹ ਮੇਹਸੂਸ ਕੀਤਾ ਕਿ ਹੁਣ ਮੈਂ ਤੁਰ ਵੀ ਨਹੀ ਪਾਵਾਂਗਾ ਕਿਉਂਕਿ ਮੇਰੇ ਇਨ੍ਹੀਂ ਬੁਰੀ ਦਰਦ ਹੋ ਰਹੀ ਸੀ।

ਪਰ ਮੈਂ ਇਹ ਪਰ੍ਮੇਸ਼ਰ ਦੀ ਮੇਹਮਾ ਵਾਸਤੇ ਅਤੇ ਮੇਰੇ ਪਿਆਰੇ ਮਿੱਤਰ ਕੇਨ ਲੀਬਰਗ ਦੀ ਯਾਦ ਵਿਚ ਕਰ ਰਿਹਾ ਸੀ।ਮੈਂ ਜਾਂਦਾ ਸੀ ਕਿ ਮੈਂ ਛੱਡ ਨਹੀ ਸਕਦਾ ਹਾਂ। ਪਰ ਇਹ ਬਹੁਤ ਹੀ ਔਖਾ ਸੀ, ਮੈਂ ੧ ਕਿ. ਤੋਂ ਵੀ ਘਟ ਦੂਰੀ ਤੇ ਸੀ, ਅਤੇ ਮੈ ਰੋ ਰਿਹਾ ਸੀ, ਕਿਉਂਕਿ ਮੇਰੇ ਬਹੁਤ ਹੀ ਦਰਦ ਹੋ ਰਹੀ ਸੀ। ਮੈਂ ਹਾਰ ਮੰਨਣ ਲੈ ਤਿਆਰ ਸੀ। ਪਰ ਅਸੀ ਇੱਕ ਕੋਨੇ ਤੋਂ ਮੁੜੇ ਅਤੇ ਉਹ ਸੜਕ ਸਿਧੀ ਸਟੇਡਿਯਮ ਅੰਦਰ ਜਾਂਦੀ ਸੀ। ਉਸ ਸੀਨ ਨੂੰ ਬਿਆਨ ਕਰ ਪਾਉਣਾ ਬਹੁਤ ਹੀ ਔਖਾ ਹੈ, ਸੈਕੜੇਂ ਲੋਕ ਸੜਕ ਦੇ ਕਿਨਾਰੇ ਖੜੇ ਸਨ ਅਤੇ ਉਹ ਉਚੀ ਆਵਾਜ ਨਾਲ ਕਹ ਰਹੇ ਸਨ, “ਬ੍ਰਾਵੋ, ਬ੍ਰਾਵੋ!” ਮੈਂ ਰੋਣ ਲਗ ਪਿਆ ਅਤੇ ਮੈਂ ਪ੍ਰਭੁ ਦੇ ਵਲ ਵੇਖਿਆ ਅਤੇ ਮੇਰੇ ਅੰਦਰ ਤਾਕਤ ਆ ਗਈ। ਮੈਂ ਦੋੜਨਆ ਸ਼ੁਰੂ ਕਰ ਦਿੱਤਾ। ਲੋਕ ਪੁਕਾਰਦੇ ਰਹੇ। ਮੈਂ ਸਟੇਡਿਯਮ ਵਿਚ ਪਹੁੰਚ ਗਿਆ ਅਤੇ ਉਥੇ ਸੀਨ ਬਹੁਤ ਹੀ ਵਚਿਤਰ ਸੀ। ਇਹ ਪਹਿਲਾ ਓਲੰਪਿਕ ਸਟੇਡਿਯਮ ਲੋਕਾਂ ਨਾਲ ਭਰਿਆ ਪਿਆ ਸੀ ਜੋ ਪੁਕਾਰ ਰਹੇ ਸਨ, “ਬ੍ਰਾਵੋ, ਬ੍ਰਾਵੋ!”

ਮੈਂ ਉਸ ਇਤਹਾਸਿਕ ਸਟੇਡੀਅਮ ਦੇ ਅੰਦਰ ਆਪਣੀ ਉਂਗਲ ਸਵਰਗ ਵੱਲ ਉਠਾ ਕੇ ਅੰਦਰ ਪ੍ਰਵੇਸ ਕੀਤਾ। ਮੇਰੇ ਬਹੁਤ ਹੀ ਜਿਆਦਾ ਦਰਦ ਹੋ ਰਹੀ ਸੀ ਅਤੇ ਮੈਂ ਬਹੁਤ ਹੀ ਜਿਆਦਾ ਭਾਵੁਕ ਹੋ ਗਿਆ ਸੀ। ਮੈਂ ਸਮਾਪਤੀ ਦੀ ਲਕੀਰ ਨੂੰ ਪਾਰ ਕੀਤਾ ਅਤੇ ਮੈਂ ਬਸ ਇੱਕ ਹੀ ਗਲ ਕਹਿ ਪਾਯਾ, “ਮੈਂ ਕਰ ਦਿਤਾ, ਮੈਂ ਦੋੜ ਪੂਰੀ ਕਰ ਲਈ।” ਪਰ ਜਲਦੀ ਹੀ ਮੈਨੂੰ ਚਾਕਰ ਆਉਣ ਲਾਗ ਪੀ, ਦੋੜਨ ਵਾਲੀ ਟੂਰ ਦੇ ਮੁਖੀ ਨੇ ਵੇਖਿਆ ਕਿ ਮੈਨੂੰ ਕੁਝ ਪਰੇਸ਼ਾਨੀ ਹੋ ਰਹੀ ਹੈ। ਉਹ ਜਲਦੀ ਹੀ ਮੇਰੇ ਵਾਸਤੇ ਕੁਝ ਪਾਣੀ ਲੈ ਕੇ ਆਇਆ।

ਯੋਨਾਥਨ ਮੈਕ੍ਰਿਸ, ਇਕ ਮਸੀਹ ਵਿਚ ਪਿਆਰਾ ਯੂਨਾਨੀ ਭਰਾ ਅਤੇ ਉਸਦਾ ਇੱਕ ਮਿੱਤਰ ਇਸ ਸਮੇਂ ਦੀ ਫਿਲਮ ਬਣਾ ਰਹੇ ਸਨ । ਉਹ ਮੇਰੇ ਕੋਲ ਵੀਡੀਓ ਕੈਮੇਰਾ ਲੈ ਕੇ ਦੋੜ ਕੇ ਆਏ ਅਤੇ ਉਨ੍ਹਾਂ ਮੇਰੇ ਕੋਲ ਇਸ ਦੋੜ ਬਰੀ ਪੁਛਿਆ। ਮੈਂ ਕਿਹਾ, “ਇਹ ਮੇਰੇ ਜੀਵਨ ਦਾ ਸਭ ਤੋਂ ਔਖਾ ਕੰਮ ਸੀ ਜੋ ਕਿ ਮੈਂ ਕੀਤਾ, ਮੈਂ ਉਨ੍ਹੀਂ ਤੇਜ ਨਹੀ ਦੋੜ ਪਾਇਆ ਜਿਨ੍ਹਾ ਮੈਂ ਸੋਚਿਆ ਸੀ। ਪਰ ਮੈਂ ਆਪਣੀ ਦੋੜ ਵਿਚ ਇੱਕ ਇਹੋ ਜਿਹੀ ਥਾਂ ਤੇ ਪਹੁੰਚ ਗਿਆ ਸੀ, ਜਿਥੇ ਮੇਰੇ ਵਾਸਤੇ ਗਤੀ ਇਨ੍ਹੀ ਖਾਸ ਨਹੀ ਰਹਿ ਗਈ ਸੀ, ਮੇਰੇ ਵਾਸਤੇ ਦੋੜ ਪੂਰਾ ਕਰਨਾ ਹੀ ਸਭ ਕੁਝ ਸੀ।

ਫਿਰ ਮੈਂ ਉੱਪਰ ਵੇਖਿਆ ਅਤੇ ਮੈਂ ਕਿਹਾ, “ਇੰਝ ਲਗਦਾ ਹੈ ਕਿ ਮੈਂ ਬੇਹੋਸ਼ ਹੋ ਜਾਵਾਂਗਾ” ਅਸਮਾਨ ਘੁਮ ਰਿਹਾ ਸੀ, ਅਤੇ ਸਭ ਕੁਝ ਮੇਰੇ ਸਾਹ੍ਮ੍ਕ੍ਸੇ ਧੁਦਲਾ ਨਜਰ ਆਉਣ ਲੱਗ ਪਿਆ। ਉਸੇ ਵੇਲੇ ਡਾਕਟਰ ਮੇਰੇ ਕੋਲ ਆ ਗੀ ਅਤੇ ਉਨ੍ਹਾਂ ਨੇ ਮੈਨੂ ਫੜ ਲਿਆ ਜਦੋਂ ਮੈਂ ਡਿਗ ਰਿਹਾ ਸੀ। ਮੈਂ ਅਗਲੇ ਕੁਝ ਮਿੰਟਾਂ ਬਾਰੇ ਕੁਝ ਨਹੀ ਜਾਣਦਾ ਹਾਂ , ਸਿਰਫ ਇਹੀ ਕਿ ਮੈਨੂੰ ਸ੍ਟ੍ਰਾਚੇਰ ਤੇ ਪਾਇਆ ਗਿਆ ਅਤੇ ਮੈਨੂੰ ਮੇਡੀਕਲ ਵਾਲੇ ਤੰਬੂ ਵਿਚ ਲੈ ਗਏ। ਬਹੁਤ ਸਾਰੇ ਡਾਕਟਰ ਆਏ ਅਤੇ ਮੇਰੇ ਟੇਸਟ ਲੈਣ ਲੱਗ ਪੀ ਅਤੇ ਮੈਂ ਉਥੇ ਬੇਹੋਸ ਪਿਆ ਸੀ।

ਡਾਕਟਰਾਂ ਨੇ ਫੈਸਲਾਂ ਕੀਤਾ ਕਿ ਮੈਨੂੰ ਹਸਪਤਾਲ ਲੈ ਜਾਣਾ ਪਵੇਗਾ। ਮੈਂ ਮੇਡੀਕਲ ਵਾਲੇ ਤੰਬੂ ਵਿਚ ਕੁਝ ਘੰਟੇ ਰਿਹਾ। ਕ੍ਰਿਸਤਾ ਨੇ ਮੇਰੇ ਤੋਂ ਇੱਕ ਘੰਟੇ ਬਾਅਦ ਸਮਾਪਤੀ ਵਾਲੀ ਲਕੀਰ ਨੂੰ ਪਾਰ ਕੀਤਾ। ਯੋਨਾਥਨ ਦੇ ਬੇਟੇ, ਜਸਟਿਨ ਨੇ ਜੇ ਕੇ ਉਸ ਨੂੰ ਦਸਿਆ ਕਿ ਮੈਂ ਮੇਡੀਕਲ ਵਾਲੇ ਤੰਬੂ ਵਿਚ ਹਾਂ। ਉਹ ਅਤੇ ਵੇਡ ਮੇਰਾ ਪਤਾ ਲੈਣ ਲਈ ਆਏ ਕਿ ਕੀ ਹੋਇਆ ਹੈ।

ਮੈਨੂੰ ਹਸਪਤਾਲ ਵਿਚ ਲੈ ਜਾਇਆ ਗਿਆ। ਡਾਕਟਰ ਨੇ ਏਮ੍ਬੁਲੇਸ ਵਿਚ ਯੋਨਾਥਨ ਦੇ ਕੋਲੋਂ ਮੇਰੇ ਬਾਰੇ ਪੁਛਿਆ ਕਿ ਮੈਂ ਕੋਣ ਹਾਂ? ਅਤੇ ਉਸ ਨੇ ਉਨ੍ਹਾਂ ਨੂੰ ਮੇਰੀ ਕਹਾਨੀ ਸੁਨਾਈ ਅਤੇ ਅਤੇ ਉਸ ਨਾਲ ਯੇਸ਼ੁ ਬਾਰੇ ਵੀ ਵੰਡਿਆ। ਹਸਪਤਾਲ ਪਹੁਚਣ ਤੋਂ ਬਾਅਦ ਮੇਰੇ ਬਹੁਤ ਸਾਰੇ ਟੇਸਟ ਕੀਤੇ ਗਏ- ਬ੍ਲਡ ਟੇਸਟ, ਅਏਕਸ ਰੇ ਅਤੇ ਮੇਰੇ ਦਿਲ ਦੀ ਜਾਂਚ ਦਿਲ ਦੇ ਡਾਕਟਰਾਂ ਦੁਆਰਾ ਕੀਤੀ ਗਈ। ਮੈਂ ਵੇਖਿਆ ਕਿ ਇੰਤਜਾਰ ਕਰਨ ਵਾਲੇ ਕਮਰੇ ਵਿਚ ਕੁਝ ਲੋਕ ਬਹੁਤ ਪ੍ਰੇਸ਼ਾਨ ਲੱਗ ਰਹੇ ਸਨ, ਸ਼ਕਲਾਂ ਤੋਂ ਉਹ ਮਧ ਪੁਰਬ ਤੋਂ ਏ ਲਗਦੇ ਸਨ। ਇੰਤਜਾਰ ਕਰਦੇ ਸਮੇ ਮੈਂ ਉਹਨਾ ਨਾਲ ਗਲਬਾਤ ਕਰਨ ਲੱਗ ਪਿਆ। ਉਹ ਅਫਗਾਨੀਸਤਾਨ ਤੋਂ ਸ਼ਰਨਾਰਥੀ ਸਨ। ਅਤੇ ਉਹ ਕੁਝ ਸਮਾਂ ਪਹਿਲਾ ਏਥੇੰਸ ਵਿਚ ਆਏ ਸਨ। ਉਹ ਬਹੁਤ ਹੀ ਪਰੇਸ਼ਾਨੀ ਵਿਚ ਸਨ, ਮੈਂ ਉਨ੍ਹਾਂ ਨਾਲ ਯੇਸ਼ੁ ਦੀ ਗਲ ਕਰ ਪਾਯਾ ਅਤੇ ਮੈਂ ਉਨ੍ਹਾਂ ਨੂੰ ਯੋਨਾਥਨ ਨਾਲ ਮਿਲਾ ਦਿੱਤਾ ਜਿਸ ਦੀ ਸ਼ਰਨਾਰਥੀਆਂ ਵਿਚ ਸੇਵਾ ਹੈ।

ਹਰ ਡਾਕਟਰ ਨੇ ਮੈਨੂੰ ਪੁਛਿਆ, “ਕੀ ਇਹ ਤੇਰੀ ਪਹਿਲੀ ਮੈਰਾਥਨ ਹੈ?” ਜਦ ਮੈਂ ਹਾਂ ਵਿਚ ਜਵਾਬ ਦਿੱਤਾ ਤਾਂ ਉਨ੍ਹਾਂ ਨੇ ਪੁਛਿਆ , “ਤੇਰੀ ਉਮਰ ਕਿਨ੍ਹੀ ਹੈ?” ਜਦ ਮੈਂ ਉਨ੍ਹਾਂ ਨੂੰ ਕਿਹਾ, ੬੩ ਸਾਲ ਤਾਂ ਉਹ ਉਸੇ ਸਮੇਂ ਯੂਨਾਨੀ ਭਾਸ਼ਾ ਵਿਚ ਗਲ ਕਰਨ ਲਾਗ ਜਾਣਦੇ।

ਸਬੂਤ ਦੇ ਤੋਰ ਤੇ ਇੱਕ ਹੋਰ ਵਿਅਕਤੀ ਸੀ ਜਿਸ ਨਾਲ ਅੱਜ ਇਹੀ ਹੋਇਆ ਸੀ। ਇਹ ਉਸਦੀ ਪਹਿਲੀ ਮੈਰਾਥਨ ਸੀ ਅਤੇ ਉਹ ੬੦ ਸਾਲ ਦਾ ਸੀ। ਉਸ ਵਿਚ ਮੇਰੇ ਵਿਚ ਸਭ ਤੋਂ ਵੱਦਾ ਫ਼ਰਕ ਇਹ ਸੀ ਕਿ ਉਹ ਮਰ ਗਿਆ ਸੀ।

ਅਖੀਰ ਵਿਚ ਡਾਕਟਰਾਂ ਨੇ ਮੈਨੂ ਹਸਪਤਾਲ ਤੋਂ ਛੁਟੀ ਦੇ ਦਿੱਤੀ। ਅਤੇ ਮੈਂ ਹੁਣ ਆਪਣੀ ਪਿਆਰੀ ਪਤਨੀ ਦੇ ਕੋਲ ਹੋਟਲ ਦੇ ਕਮਰੇ ਵਿਚ ਹਾਂ। ਮੈਂ ਹੁਣ ਬਿਲਕੁਲ ਠੀਕ ਹਾਂ ਅਤੇ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀ ਹੈ। ਅਸੀਂ ਠੀਕ ਹੋ ਜਾਵਾਂਗੇ। ਪਰ ਹੁਨ ਅਸੀਂ “ਦੋ ਜਖਮੀ ਹਿਰਨ” ਹਾਂ। ਅਸੀਂ ਤੁਹਾਡੀਆਂ ਪ੍ਰਾਥਨਾਵਾਂ ਦੀ ਪ੍ਰਸੰਸਾ ਕਰਾਂਗੇ। ਕਲ ਅਸੀਂ ਏਮਸਟਰਡਮ ਜਾਵਾਂਗੇ ਅਤੇ ਉਥੇ ਰਾਤ ਰਹਾਂਗੇ ਅਤੇ ਫਿਰ ਅਸੀਂ ਮੰਗਲਵਾਰ ਨੂੰ ੧੦ ਦਿਨ ਦੀ ਸੇਵਕਾਈ ਲਈ ਭਾਰਤ ਜਾਵਾਂਗੇ। ਕਿਰਪਾ ਕਰਕੇ ਪ੍ਰਾਥਨਾ ਕਰਨਾ ਕਿ ਪਰ੍ਮੇਸ਼ਰ ਆਪਣੀ ਚੰਗਾਈ ਨੂੰ ਟੈਕ੍ਸ ਵਿਚ ਸੰਪੂਰਨ ਕਰਨ ਅਤੇ ਮੈਨੂ ਤਾਕਤ ਬਖਸਣ।

ਅਸੀਂ ਤੁਹਾਨੂ ਪਿਆਰ ਕਰਦੇ ਹਾਂ ਅਤੇ ਤੁਹਾਡੀ ਸਰਾਹਨਾ ਕਰਦੇ ਹਾਂ ,

ਸੇਮੀ ਅਤੇ ਟੈਕ੍ਸ