Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਅਪ੍ਰੇਲ 2010

ਸ਼ੁਭਕਾਮਨਾਵਾਂ !

ਮੈਂ ਬਸ ਹੁਣੇ ਹੁਣੇ ਹੀ ਚੱਟੋਨਗਾ/ਕਲੀਵਲੈਂਡ, ਯੂ. ਐਸ ਦੇ ਟਿਨੇਸੀ ਖੇਤਰ ਤੋਂ ਸਾਡੇ ਦੇਸ਼ ਵਿੱਚ ਬੇਦਾਰੀ ਦੇ ਆਸ ਕਰਦਾ ਹੋਇਆ ਵਾਪਸ ਆਇਆ ਹਾਂ। ਪਰਮੇਸ਼ੁਰ ਸਾਡੇ ਵਿੱਚ ਬਡ਼ੇ ਹੀ ਅਦਭੁਤ ਤਰੀਕੇ ਦੇ ਨਾਲ ਸਾਡੀ ਬੇਦਾਰੀ ਦੇ ਲਈ – ਦਿਲ ਦੀ ਪੁਕਾਰ – ਸਾਊਥ ਇਸਟ ਟੈਨਸੀ ਸ਼ਭਾ ਦੇ ਵਿੱਚ ਆਇਆ ਸੀ। ਕਿਸੇ ਨਾ ਕਿਸੇ ਤਰੀਕੇ ਪੰਜਾਹ ਤੋਂ ਵੱਧ ਕਲੀਸੀਆਵਾਂ ਨੇ ਇਸਦੇ ਵਿੱਚ ਭਾਗ ਲਿਆ ਸੀ। ਪਰ, ਇਹ ਤਾਂ "ਕਲੀਸੀਆ ਦੀ ਸਭਾਵਾਂ" ਤੋਂ ਵੱਧ ਕੇ ਸਨ। ਪਰਮੇਸ਼ੁਰ ਨੇ ਸਾਡੇ ਨਾਲ ਮੁਲਾਕਾਤ ਕੀਤੀ ਹੈ।

ਜਦੋਂ ਮੈਂ ਮੰਗਵਾਰ ਦੀ ਸ਼ਾਮ ਇੱਕ ਕਲੀਸੀਆ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ, ਪਰਮੇਸ਼ੁਰ ਨੇ ਹਿੱਸਾ ਲੈਂਣ ਵਾਲਿਆਂ ਵਿੱਚੋ ਇੱਕ ਵਿਅਕਤੀ ਦੇ ਦਿਲ ਨੂੰ ਛੂਹ ਲਿਆ। ਉਹ ਤਾਂ ਰੌਂਦੇ ਹੋਇਆ ਉੱਠਿਆ, ਵੇਦੀ ਉੱਤੇ ਗਿਆ, ਆਪਣੇ ਮੁੰਹ ਦੇ ਭਾਰ ਹੇਠਾਂ ਡਿੱਗ ਕੇ. ਪਰਮੇਸ਼ੁਰ ਦੇ ਅੱਗੇ ਪਛਤਾਵਾ ਕਰਦੇ ਹੋਇਆ ਰੌਇਆ। ਉਸੇ ਵੇਲੇ, ਪਰਮੇਸ਼ੁਰ ਦੀ ਮੁਆਫੀ ਦੇ ਪ੍ਰਾਪਤੀ ਦੇ ਲਈ ਇੱਕ ਹੋਰ ਵਿਅਕਤੀ ਸਭਾਘਰ ਦੇ ਇੱਕ ਦੂਜੇ ਹਿੱਸੇ ਵਿੱਚੋ ਉਲਟੀ ਦਿਸ਼ਾ ਤੋਂ ਆਇਆ ਅਤੇ ਵੇਦੀ ਦੇ ਅੱਗੇ ਗੋਡੇ ਟਿਕਾ ਦਿੱਤੇ। ਇੱਕ ਤੀਜਾ ਵਿਅਕਤੀ ਫਿਰ ਵਿਚਲੇ ਰਾਹ ਵਿੱਚੋ ਹੋਂਦੇ ਹੋਇਆ ਆਇਆ ਅਤੇ ਵੇਦੀ ਦੇ ਅੱਗੇ ਡਿੱਗ ਪਿਆ । ਮੈਂ ਅੱਜੇ ਵੀ ਪ੍ਰਚਾਰ ਕਰ ਰਿਹਾ ਸਾਂ। ਇਸਤੋਂ ਪਹਿਲਾਂ ਕਿ ਮੈਂ ਅੱਜੇ ਉਸ ਰਾਤ ਵੇਦੀ ਦੇ ਉੱਤੇ ਆਉਣ ਲਈ ਪਛਤਾਵੇ ਦਾ ਸੱਦਾ ਦਿੰਦਾ, ਵੇਦੀ ਦੇ ਅੱਗੇ ਲਗਭਗ ਪ੍ਰੰਦਹ ਲੋਕ ਸਨ। ਇੱਕ ਵਾਰੀ ਜਦੋਂ ਮੈਂ ਲੋਕਾਂ ਨੂੰ ਕਲੀਸੀਆ ਦੇ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪਰਮੇਸ਼ੁਰ ਉਨ੍ਹਾਂ ਦੇ ਜੀਵਨਾਂ ਦੇ ਵਿੱਚ ਬੇਦਾਰੀ ਨੂੰ ਭੇਜੇ, ਕਲੀਸੀਆ ਦਾ ਅਗਲਾ ਹਿੱਸਾ ਅਜਿਹੇ ਲੋਕਾਂ ਦੇ ਨਾਲ ਭਰਿਆ ਹੋਇਆ ਸੀ ਜਿਹਡ਼ੇ ਆਪਣੇ ਜੀਵਨਾਂ ਨੂੰ ਮਸੀਹ ਨੂੰ ਸੌਂਪ ਰਹੇ ਸਨ।

ਪਰ ਤਾਂ ਵੀ, ਇਹ ਕਲੀਸੀਆ ਹੀ ਇੱਕਲੀ ਨਹੀ ਜਿਹਡ਼ੀ ਪਰਮੇਸ਼ੁਰ ਦੇ ਕੰਮ ਦੇ ਵਿੱਚ ਲੱਗੀ ਹੋਈ ਸੀ। ਪੰਜਾਹ ਤੋਂ ਵੀ ਵੱਧ ਕਲੀਸੀਆਵਾਂ ਨੇ ਇਨ੍ਹਾਂ ਸਭਾਵਾਂ ਦੇ ਵਿੱਚ ਹਿੱਸਾ ਲਿਆ ਸੀ। ਪੰਜ ਵਡਿਆ ਅਤੇ ਸ਼ਕਤੀਸ਼ਾਲੀ ਕਲੀਸੀਆਵਾਂ ਨੇ ਇਨਾਂ ਸਭਾਵਾਂ ਦਾ ਆਯੋਜਨ ਕੀਤਾ ਸੀ। ਦੂਜਿਆਂ ਕਲੀਸੀਆਵਾਂ ਤੋਂ ਲੋਕ ਹਰ ਰੋਜ ਸ਼ਾਮ ਨੂੰ ਇਨ੍ਹਾਂ ਕਲੀਸੀਆਵਾਂ ਦੇ ਵਿੱਚ ਹਿੱਸਾ ਲਈ ਆਉਂਦੇ ਸਨ। ਉੱਥੇ ਪੰਜ ਪ੍ਰਚਾਰਕ (ਇਂਨ੍ਹਾਂ ਪ੍ਰਚਾਰਕ ਦੇ ਨਾਂ ਵੇਖਣ ਦੇ ਲਈ ਇਸ ਚਿੱਠੀ ਜੇ ਅੰਤ ਦੇ ਵਿੱਚ ਵੇਖੋ) ਸਨ ਜਿਹਡ਼ੇ ਹਰ ਸ਼ਾਮ ਨੂੰ ਆਪਸ ਵਿੱਚ ਦੂਜੀ ਕਲੀਸੀਆਂ ਦੇ ਵਿੱਚ ਜਾਣ ਦੇ ਲਈ ਤਬਦੀਲ ਹੋ ਜਾਂਦੇ ਸਨ। ਇਸੇ ਤਰ੍ਹਾਂ ਦੀ ਰਿਪੋਰਟ ਹਰੇਕ ਕਲੀਸੀਆ ਦੇ ਵਿੱਚੋ ਹਰ ਸ਼ਾਮ ਨੂੰ ਦਿੱਤੀਆਂ ਗਈਆਂ।

ਇਹ ਤਰੀਕੇ ਦਾ ਇਸਤੇਮਾਲ ਇੱਕ ਖਾਸ ਤਰੀਕੇ ਨਾਲ ਲੋਕਾਂ ਨੂੰ ਅਮਰੀਕਾ ਦੇ ਇੱਕ ਖੇਤਰ ਦੇ ਵਿੱਚ ਬੇਦਾਰੀ ਦੇ ਲਈ ਸੱਦਾ ਦੇਣਾ ਸੀ। ਇਸ ਨੇ "ਨਿਜੀ" ਗੱਲ ਦੀ ਮੱਹਤਪੂਰਨਤਾ ਨੂੰ ਹੱਟਾ ਦਿੱਤਾ ਅਤੇ ਬੇਦਾਰੀ ਦੇ ਸੰਦੇਸ਼ ਦੇ ਉੱਤੇ ਮੱਹਤਪੂਰਣਤਾ ਰੱਖ ਦਿੱਤੀ । ਸਾਰੇ ਦੇ ਸਾਰੇ ਪ੍ਰਚਾਰਕ ਆਪਮ ਵਿੱਚ ਸੰਦੇਸ਼ਾ ਦੇ ਵਿੱਚ ਏਕਤਾ ਦੇ ਵਿੱਚ ਸਨ, ਅਤੇ ਇਸ ਗੱਲ ਨੇ ਕਲੀਸੀਆਵਾਂ ਦੇ ਵਿੱਚ ਏਕਤਾ ਦੀ ਆਤਮਾ ਨੂੰ ਪੈਦਾ ਕੀਤਾ। ਪਰਮੇਸ਼ੁਰ ਨੇ ਉਸਦੇ ਲੋਕਾਂ ਦੇ ਵਿੱਚ ਏਕਤਾ ਦਾ ਆਦਰ ਕਰਨ ਦਾ ਵਾਇਦਾ ਕੀਤਾ ਹੈ।

ਉਨ੍ਹਾਂ ਵਿੱਚੋ ਕਾਫੀ ਸਾਰੇ ਲੋਕ ਦਿਨ ਦੇ ਦੌਰਾਨ ਹੈਰਾਨ ਸਨ ਕਿ ਅਸੀ ਟਿਨੈਸੀ ਵਿੱਚ ਸੇਵਕਾਈ ਕੀਤੀ ਸੀ। ਉਨ੍ਹਾਂ ਵਿੱਚੋ ਇੱਕ ਸਭਨਾਂ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਸਾਰੀਆਂ ਸਭਾਵਾਂ ਦੇ ਵਿੱਚ ਭੀਡ਼ ਦਾ ਲਗਾਤਾਰ ਲਾਉਣਾ। ਹਰੇਕ ਕਲੀਸੀਆ ਸਭਾ ਦੇ ਦੌਰਾਨ ਭਰੀ ਹੋਈ ਸੀ। ਇਸ ਤੋਂ ਵੱਧ ਹੈਰਾਨੀ ਵਾਲੀ ਗੱਲ ਉਹ ਦਿਲ ਸਨ ਜਿਹਡ਼ੇ ਬੇਦਾਰੀ ਦੀ ਭਾਲ ਕਰ ਰਹੇ ਸਨ। ਉੱਧੇ ਧਿਆਨ ਦੇਣ ਵਾਲੀ ਆਤਮਾ ਸੀ ਜਿਹਡ਼ੀ ਮੈਂ ਅਮਰੀਕਾ ਦੇ ਵਿੱਚ ਕਈ ਸਾਲਾਂ ਤੋਂ ਨਹੀ ਵੇਖੀ ਹੈ। ਉਸ ਸਮੇਂ ਤੋਂ ਲੈ ਕੇ ਜਦੋਂ ਮੈਂ ਪ੍ਰਚਾਰ ਦਾ ਅੰਤ ਕੀਤਾ, ਗੀਤ ਵਜਣਾ ਸ਼ੂਰੁ ਹੋਇਆ, ਇੱਕ ਸ਼ਾਤ ਅਤੇ ਧਿਆਨ ਦੇਣ ਵਾਲੀ ਆਤਾਮਾ ਉਨ੍ਹਾਂ ਸ਼ਭਾਵਾਂ ਦੇ ਵਿੱਚ ਆ ਗਈ।

ਪਛਤਾਵੇ ਦੇ ਲਈ ਦਿੱਤਾ ਜਾਂਦਾ ਹੋਇਆ ਸੱਦਾ ਵੀ ਇਨ੍ਹਾਂ ਕਲੀਸੀਆਵਾਂ ਦੇ ਵਿੱਚ ਇੱਕ ਬਡ਼ੀ ਵੱਡੀ ਹੈਰਾਨੀ ਸੀ। ਕਾਫੀ ਗਿਣਤੀ ਦੇ ਵਿੱਚ ਲੋਕੀ ਪਛਤਾਵੇ ਦੇ ਲਈ ਵੇਦੀ ਦੇ ਉੱਤੇ ਆਪਣੇ ਜੀਵਨਾਂ ਦੇ ਵਿੱਚ ਪਰਮੇਸ਼ੁਰ ਦੀ ਬੇਦਾਰੀ ਦੀ ਭਾਲ ਦੇ ਲਈ ਆ ਗਏ। ਇਹ ਗੱਲ ਕਿਸੇ ਇੱਕ ਕਲੀਸੀਆ ਦੇ ਵਿੱਚ ਨਹੀ ਹੋਈ, ਪਰ ਉਸ ਹਰੇਕ ਦੇ ਵਿੱਚ ਜਿਸਨੇ ਇਸਦੇ ਵਿੱਚ ਭਾਗ ਲਿਆ ਸੀ। ਉਦਾਹਰਣ ਵਜੋਂ, ਜਦੋਂ ਮੈਂ ਇੱਕ ਕਲੀਸੀਆ ਦੇ ਵਿੱਚ ਸਭਾ ਦਾ ਅੰਤ ਕਰ ਰਿਹਾ ਸਾਂ, ਤਾਂ ਵੇਦੀ ਲੋਕਾਂ ਦੇ ਨਾਲ ਪਛਤਾਵੇ ਦੀ ਲਈ ਭਰੀ ਹੋਈ ਸੀ। ਵੇਦੀ ਦੇ ਉੱਤੇ ਕੁਝ ਦੇਰ ਪ੍ਰਾਰਥਨਾ ਕਰਨ ਤੋਂ ਬਆਦ, ਮੈਂ ਸਭਾ ਦਾ ਅੰਤ ਕਰ ਦਿੱਤਾ ਪਰ ਤਾਂ ਵੀ, ਅਰਾਧਨਾ ਕਰਨ ਵਾਲਾ ਸਮੂਹ ਗੀਤ ਗਾ ਰਿਹਾ ਸੀ ਅਤੇ ਕਈ ਹੋਰ ਲੋਕ ਵੇਦੀ ਦੇ ਉੱਤੇ ਆਏ। ਜਚੋਂ ਉਨ੍ਹਾਂ ਨੇ ਗੀਤ ਗਾਉਣੇ ਬੰਦ ਕਰ ਦਿੱਤੇ, ਤਾਂ ਵੀ ਹੋਰ ਲੋਕ ਆਏ। ਇਊਂ ਜਾਪਦਾ ਸੀ ਕਿ ਜਿਵੇਂ ਅਸੀ ਸਭਾ ਦਾ ਅੰਤ ਨਹੀ ਕਰ ਪਾਵਾਂਗੇ। ਲੋਕੀ ਹਸ ਖਡ਼ੇ, ਬੌਠੇ ਹੋਏ ਸਨ, ਅਤੇ ਪਰਮੇਸ਼ੁਰ ਦੀ ਹਜੂਰੀ ਵਿੱਚ ਹੌ ਰਹੇ ਸਨ।

ਇਹ ਸਭਾਵਾਂ ਕਲੀਸੀਆਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਸਨ। ਅਸੀ ਇਨਾਂ ਦੇ ਵਿੱਚ ਆਪਣੇ ਵਿਸ਼ੇ ਦੇ ਲਈ ਬੇਦਾਰੀ ਦੇ ਲਈ ਦਿਲ ਦੀ ਪੁਕਾਰ ਨਾਂ ਦਾ ਇਸਤੇਮਾਲ ਕੀਤਾ ਸੀ। ਪਰ, ਉੱਥੇ ਨਾ ਕੇਵਲ ਵਿਸ਼ਵਾਸੀ ਹੀ ਸਨ ਜਿਨ੍ਹਾਂ ਨੇ ਇੰਨਾ ਸੰਦੇਸ਼ਾ ਨੂੰ ਪ੍ਰਾਪਤ ਕੀਤਾ ਸੀ, ਪਰ ਇੰਨਾ ਸਭਾਵਾਂ ਦੇ ਦੌਰਾਨ ਅਜਿਹੇ ਲੋਕ ਵੀ ਸਨ ਜਿਹਡ਼ੇ ਮਸੀਹ ਦੇ ਕੋਲ ਆਏ ਸਨ। ਇੱਕ ਰਾਤ ਇੱਕ ਜੋਡ਼ੇ ਨੇ ਆਪਣੇ ਜੀਵਨ ਨੂੰ ਮਸੀਹ ਨੂੰ ਦੇ ਦਿੱਤਾ। ਉਨ੍ਹਾਂ ਨੂੰ ਫਿਰ ਅਗਲੀ ਰਾਤ ਬਪਤਿਸਮਾ ਦਿੱਤਾ ਗਿਆ। ਸਭਾਵਾਂ ਤੋਂ ਪਹਿਲਾਂ, ਉਹ ਤਾਂ ਬਸ ਤਲਾਕ ਲੈਣ ਹੀ ਵਾਲੇ ਸਨ। ਪਰ, ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸ ਰਾਤ ਕਲੀਸੀਆ ਦੇ ਬਸਤਿਸਮੇ ਦੇ ਨਾਲ ਉਨ੍ਹਾਂ ਦੇ ਦਿਲਾਂ ਨੂੰ ਫਿਰ ਦੁਬਾਰਾ ਮਿਲਾ ਦਿੱਤਾ। ਬਪਤਿਮੇ ਤੋਂ ਬਆਦ, ਉਨ੍ਹਾਂ ਇੱਕ ਦੂਜੇ ਨੂੰ ਇੱਕ ਸਮੇਂ ਤੋਂ ਬਆਦ ਗੱਲਵਕਡ਼ੀ ਪਾਈ ਅਤੇ ਇੱਕ ਦੂਏ ਨੂੰ ਚੁਬੰਨ ਦਿੱਤਾ।

ਇੱਕ ਹੇਰ ਵਿਅਕਤੀ ਨੇ ਆਪਣੇ ਜੀਵਨ ਦੇ ਵਿੱਚ ਪਰਮੇਸ਼ੁਰ ਵੱਲੋ ਕੀਤੇ ਗਏ ਬਦਲਾਵ ਦੇ ਬਾਰੇ ਵਿੱਚ ਗਵਾਹੀ ਦਿੱਤੀ। ਹਲਾਂਕਿ ਉਹ ਇਸਤੋਂ ਪਹਿਲਾਂ ਇੱਕ ਕਲੀਸੀਆ ਦਾ ਡਿਕਨ ਸੀ, ਉਹ ਕਾਫੀ ਮਹੀਨੀਆਂ ਤੋਂ ਇੱਕ ਝਗਡ਼ੇ ਦੇ ਵਿੱਚ ਸੀ। ਉਸ ਵਿਅਕਤੀ ਨੇ ਆਪਣੀ ਅੱਖਾਂ ਦੇ ਵਿੱਚ ਹੰਝੂ ਲਿਆਉਂਦੇ ਹੋਇਆ ਆਪਣੀ ਕਡ਼ਵਾਹਟ ਅਤੇ ਗੁੱਸੇ ਦੇ ਬਾਰੇ ਵਿੱਚ ਦੱਸਿਆ ਜਿਹਡ਼ਾ ਉਸਦੇ ਦਿਲ ਦੇ ਵਿੱਚ ਉਸਦੇ ਬਚਪਨ ਤੋਂ ਸੀ। ਉਸਨੇ ਆਪਣੇ ਵਿਸਫੋਟ ਹੋ ਜਾਣ ਵਾਲੇ ਗੁੱਸੇ ਦੇ ਬਾਰੇ ਵਿੱਚ ਦੱਸਿਆ ਜਿਹਡ਼ਾ ਉਸਦੇ ਜੀਵਨ ਦੇ ਵਿੱਚ ਕਾਫੀ ਸਾਲਾਂ ਤੋਂ ਚਿਪਕਿਆ ਹੋਇਆ ਸੀ, ਜਿਹਡ਼ਾ ਉਸਨੂੰ ਜਿਸ ਤਰ੍ਹਾਂ ਦੇ ਵਿਅਕਤੀ ਦੀ ਪਰਮੇਸ਼ੁਰ ਇੱਛਿਆ ਰੱਖਦਾ ਸੀ ਉਹ ਬਨੰਣ ਤੋਂ ਰੋਕ ਰਿਹਾ ਸੀ। ਪਰ, ਉਸਨੇ ਸਾਂਝਿਆ ਕੀਤਾ ਕਿ ਕਿਵੇਂ ਪਰਮੇਸ਼ੁਰ ਨੇ ਉਸਦੇ ਦਿਲ ਵਿੱਚ ਇਹ ਵਿਖਾਲਣ ਲਈ ਕੰਮ ਕੀਤਾ ਕਿ ਉਸਦੇ ਇਸ ਗੁੱਸੇ ਅਤੇ ਕਡ਼ਵਾਹਟ ਦੀ ਜਡ਼੍ਹਾਂ ਉਸਦੇ ਘਮੁੰਡ ਦੇ ਵਿੱਚ ਸਨ। ਪਰਮੇਸ਼ੁਰ ਨੇ ਉਸਨੂੰ ਤੋਡ਼ ਦਿੱਤਾ। ਉਸਨੇ ਪਰਛਤਾਵਾ ਕੀਤਾ, ਅਤੇ ਪਰਮੇਸ਼ੁਰ ਨੂੰ ਅਤੇ ਕਲੀਸੀਆ ਨੂੰ ਕਿਹਾ ਕਿ ਉਹ ਉਸਨੂੰ ਮੁਆਫ ਕਰ ਦੇਣ।

ਹੋ ਸਕਦਾ ਹੈ ਕਿ ਤੁਸੀ ਇਹ ਵੇਖ ਸਕਦੇ ਹੋ ਕਿ ਕਿਉਂ ਮੈਂ ਅਮਰੀਕਾ ਦੇ ਵਿੱਚ ਆਤਮਿਕ ਬੇਦਾਰੀ ਦੀ ਸੰਭਾਵਨਾ ਨੂੰ ਲੈ ਕੇ ਸਕਰਾਤਮਕ ਹਾਂ। ਪਰਿਵਾਰ ਸਥਾਪਿਤ ਕੀਤੇ ਜਾਂਦੇ ਹਨ। ਗੁੱਸੇ ਖਾਏ ਹੋਏ ਲੋਕ ਤਬਦੀਲ ਹੋ ਜਾਂਦੇ ਹਨ। ਪਰਮੇਸ਼ੁਰ ਦੀ ਹਜੂਰੀ ਇੱਕ ਸੰਦੇਸ਼ ਦੀ ਦਖਲਅੰਦਾਜੀ ਹੈ। ਵੇਦੀ ਭਰੀ ਹੋਈ ਹੈ ਅਤੇ ਭੁੱਖੇ ਦਿਲਾਂ ਤੋਂ ਹੰਝੂ ਵੱਗ ਰਹੇ ਹਨ। ਪਰਮੇਸੁਰ ਨੇ ਅੱਜੇ ਆਪਣੇ ਕੰਮ ਨੂੰ ਖਤਮ ਨਹੀ ਕੀਤਾ ਹੈ। ਉਹ ਇਸ ਜਮੀਨ ਦੇ ਉੱਤੇ ਬਡ਼ੀ ਸ਼ਕਤੀ ਦੇ ਨਾਲ ਚਲਨਾ ਚਾਹੁੰਦਾ ਹੈ।

ਜਦ ਅਸੀ ਲਗਾਤਾਰ ਉਸਦੇ ਨਾਂ ਦੀ ਮੁਨਾਦੀ ਕਰਦੇ ਹਾਂ ਤਾਂ ਕਿਰਪਾ ਕਰਕੇ ਐਸ ਟੀ ਐਮ ਦੇ ਲਈ ਪ੍ਰਾਰਥਨਾ ਕਰਦੇ ਰਹੋ । ਮੈਂ ਅਪ੍ਰੈਲ ਦੇ ਅੰਤ ਦੇ ਵਿੱਚ ਇੱਕ "ਨਾ ਦੱਸੇ ਜਾਣ ਵਾਲੇ ਦੇਸ਼" ਦੇ ਵਿੱਚ ਸਤਾਏ ਹੋਏ ਵਿਸ਼ਵਾਸੀਆਂ ਦੇ ਵਿੱਚ ਅਤੇ ਨਾਲ ਹੀ ਨਾਲ ਮਈ ਦੇ ਮਹੀਨ ਵਿੱਚ ਸਾਉਥ ਅਫਰੀਕਾ ਦੇ ਵਿੱਚ ਬੇਦਾਰੀ ਦੇ ਉੱਤੇ ਇੱਕ ਰਾਸ਼ਟੀਯ ਸਭਾ ਦੇ ਵਿੱਚ ਸੇਵਕਾਈ ਕਰ ਰਿਹਾ ਹੋਵਾਗਾਂ। ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਕਿ ਉਹ ਮੈਂਨੂੰ ਇੰਨਾ ਥਾਵਾਂ ਦੇ ਵਿੱਚ ਸੇਵਕਾਈ ਕਰਨ ਦੇ ਲਈ ਗਿਆਨ ਦੇਵੇ ਜਿੱਥੇ ਉਹ ਮੈਂਨੂੰ ਭੇਜ ਰਿਹਾ ਹੈ। ਪਰਮੇਸ਼ੁਰ ਤੁਹਾਨੂੰ ਆਸ਼ੀਸ ਦੇਵੇ, ਅਤੇ ਪਰਮੇਸ਼ੁਰ ਦੇ ਕੰਮ ਦੇ ਲਈ ਤੁਹਾਡੇ ਪਿਆਰ ਅਤੇ ਸਾਂਝੇਦਾਰੀ ਦੇ ਲਈ ਧੰਨਵਾਦ।

ਸੈਮੀ ਟਿੱਪਟ

ਬੇਦਾਰੀ ਦੇ ਲਈ ਦਿਲ ਦੀ ਪੁਕਾਰ – ਸਾਊਥ ਟਿਨੈਸੀ ਦੇ ਪ੍ਰਚਾਰਕ : ਹੈਨਰੀ ਬੈਲਕਬੇ, ਰਿਚਰਡ ਬੈਲਕਬੇ, ਫ੍ਰਾਂਸ਼ਕੋਇਸ ਕਾਰ, ਜੋਨ ਮੈਕ੍ਰਜ਼ਰ, ਬਾਈਰੋਨ ਪੌਲੂਸ, ਸੈਮੀ ਟਿੱਪਟ