Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਬਿਲੀ ਗ੍ਰਾਹਮ ਸੈਂਟਰ ਵਿਚ ਬੇਦਾਰੀ ਵਾਸਤੇ ਦਿਲ ਦੀ ਪੁਕਾਰ

Worshipਅਮਰੀਕਾ ਅਤੇ ਹੋਰ ਕਈ ਦੇਸ਼ਾਂ ਤੋਂ ਮਸੀਹੀ ਆਗੂ ਬਿਲੀ ਗ੍ਰਾਹਮ ਟ੍ਰੇਨਿੰਗ ਸੈਂਟਰ ਆਸ਼ੇ ਵਿਲ ਨੋਰਥ ਕੈਰੋਲਿਨਾ ਵਿਚ ਦਾ ਕੋਵ ਵਿਚ ਇਕਠੇ ਹੋਏ ਕਿ ਓਹ ਇਕ ਵੱਡੀ ਬੇਦਾਰੀ ਲਈ ਪ੍ਰਾਥਨਾ ਕਰ ਸਕਣ। ਪਰ੍ਮੇਸ਼ਰ ਦਾ ਆਤਮਾ ਪਾਸਟਰਾ ਅਤੇ ਆਗੂਆਂ ਵਿਚ ਵੱਡੇ ਪੱਧਰ ਤੇ ਕੰਮ ਕਰ ਰਿਹਾ ਸੀ, ਜਦ ਉਹ ਵਕਤਾ ਗਨਾ ਨੂੰ ਸੁਨ ਰਹੇ ਸਨ, ਅਤੇ ਪ੍ਰਾਥਨਾ ਵਿਚ ਇਕਠੇ ਸਮਾਂ ਬਿਤਾ ਰਹੇ ਸਨ। ਇਹ ਕਾਨਫਰੰਸ ਬਹੁਤ ਸਾਰੀਆਂ ਮਸੀਹੀ ਸੰਸਥਾਵਾਂ ਦੇ ਦੁਆਰਾ ਆਓਜਿਤ ਕੀਤਾ ਗਿਆ ਸੀ। ਇਸ ਵਿਚ ਸੈਮੀ ਟਿਪਤ ਮਨਿਸਟਰੀਜ਼ ਦਾ ਵੀ ਯੋਗਦਾਨ ਸੀ। ਬਹੁਤ ਸਾਰੇ ਆਗੂਆਂ ਨੇ ਪਰ੍ਮੇਸ਼ਰ ਦੇ ਆਪਣੇ ਜੀਵਨ ਦੇ ਵਿਚ ਅਤੇ ਸੇਵਕਾਈ ਵਿਚ ਗਹਿਰੇ ਕੰਮ ਦੀ ਗਾਵਾਹੀ ਦਿੱਤੀ।

At the Altarਬਹੁਤ ਸਾਰੀਆਂ ਗਵਾਹੀਆਂ ਪਰ੍ਮੇਸ਼ਰ ਦੇ ਆਤਮਾ ਦੇ ਕੰਮ ਦੇ ਬਾਰੇ ਦੇ ਵਿਚ ਸੀ। ਇੱਕ ਆਗੂ ਨੇ ਕਿਹਾ, “ਪਰ੍ਮੇਸ਼ਰ ਨੇ ਮੇਰੇ ਦਿਲ ਦੇ ਨਾਲ ਦੋ ਤਰੀਕਿਆਂ ਦੇ ਨਾਲ ਗੱਲ ਕੀਤੀ- ਛੋਟੇ ਪਾਪਾਂ ਤੋਂ ਤੋਬਾ ਕਰਨ ਦੇ ਬਾਰੇ ਵਿਚ, ਅਤੇ ਪੇਟੂ ਪਨ ਵਰਗੀਆਂ ਚੀਜਾਂ ਅਤੇ ਆਲੋਚਨਾ ਕਰਨ ਵਾਲੀ ਆਤਮਾ ਤੋਂ ਤੋਬਾ ਕਰਨੀ, ਇਹ ਚੀਜਾਂ ਮੈਨੂ ਪਰ੍ਮੇਸ਼ੇਰ ਤੋਂ ਦੂਰ ਕਰ ਰਖਦੀਆਂ ਸਨ ਅਤੇ ਉਸ ਨੂੰ ਆਦਰ ਨਹੀ ਦਿੰਦੀਆਂ ਸਨ। ਮੈਂ ਸਾਡੀ ਮਰ ਰਹੀ ਕਲੀਸਿਯਾ ਨੂੰ ਲੈ ਕੀ ਅਸਿਹਾਇ ਮਹਿਸੂਸ ਕਰਦਾ ਹੋਇਆ ਆਇਆ ਸੀ, - ਅਸਿਹਾਇ ਅਤੇ ਸ਼ਕਤੀ ਹੀਨ । ਮੈਂ ਇਥੋਂ ਜਾ ਰਿਹਾ ਹਾਂ, ਆਸ ਨਾਲ ਭਰ ਕੇ ਅਤੇ ਇਹ ਜਾਣ ਕੇ ਕਿ ਮੈਂ ਉਸਦੀ ਅਗਿਆਕਾਰੀ ਵਿਚ ਜੀਣ ਵਾਸਤੇ ਜੋ ਕਿ ਸਭਨਾਂ ਦਾ ਚੰਗਾ ਕਰਨ ਵਾਲਾ ਹੈ, ਸ਼ਕਤੀ ਹੀਨ ਨਹੀ ਹਾਂ । ਇੱਕ ਹੋਰ ਆਗੂ ਨੇ ਗਾਵਾਹੀ ਦਿੱਤੀ ਕਿ ਮੈਨੂ ਪਰ੍ਮੇਸ਼ਰ ਨੇ “ਸੰਪੂਰਨ ਸਮਰਪਣ ਕਰਨ ਵਾਸਤੇ ਇਥੇ ਲਿਆਂਦਾ”

ਇੱਕ ਹੋਰ ਭਾਗ ਲੈਣ ਵਾਲੇ ਨੇ ਪੁਛਿਆ, “ਕਿ ਅਸੀ ਇਹੋ ਜਿਹੀਆਂ ਹੋਰ ਵੀ ਕਾਨਫਰੰਸਾਂ ਕਰ ਸਕਦੇ ਹਾਂ? ਇਹ ਸ਼ਬਦਾਂ ਵਿਚ ਨਾ ਬਿਆਨ ਕਰ ਸਕਣ ਵਾਲੀ ਬਰਕਤ ਹੈ।” ਸੈਮੀ ਟਿਪਤ ਮਨਿਸਟਰੀਜ਼ ਅਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਹਿਰਦੇ ਦੀ ਪੁਕਾਰ ਕਾਨਫਰੰਸ ਨੂੰ ੧੫ ਸਾਲ ਤੋਂ ਕਰ ਰਹੇ ਹਨ। ਸੈਮੀ ਟਿਪਤ ਨੇ ਕਿਹਾ, “ ਅਸੀ ਪਾਸਟਰਾ ਅਤੇ ਪੂਰੇ ਦੇਸ਼ ਦੇ ਆਗੂਆਂ ਦੇ ਸਾਹਮਨੇ ਬੇਦਾਰੀ ਦੇ ਸੰਦੇਸ਼ ਨੂੰ ਰਖਣਾ ਚਾਹੁੰਦੇ ਹਾਂ। ਸਾਡੇ ਦੇਸ਼ ਦਾ ਜਨਮ ਇੱਕ ਮਹਾਂ ਬੇਦਾਰੀ ਦੇ ਦੁਆਰਾ ਹੋਇਆ ਸੀ ਅਤੇ ਸਾਡੇ ਕੋਲ ਬੇਦਾਰੀ ਦਾ ਬਹੁਤ ਹੀ ਅਮੀਰ ਇਤਹਾਸ ਹੈ। ਸਾਡੀ ਪ੍ਰਾਥਨਾ ਹੈ ਕਿ ਅਗਲੀ ਪੀੜੀ ਦੇ ਆਗੂ ਵੀ ਇਸ ਸੰਦੇਸ਼ ਨੂੰ ਆਪਣੇ ਦਿਲ ਵਿਚ ਰੱਖ ਪਾਉਣਗੇ।”

ਡੇਵ ਬੱਟਸ, ਜੋ ਇਕ ਯੂ ਐਸ ਨੈਸ਼ਨਲ ਪ੍ਰਾਥਨਾ ਕਮੇਟੀ ਦੇ ਚੇਅਰਮੈਨ ਹਨ, ਅਤੇ ਗਲੇਨ ਸ਼ੇਪਰ੍ਡ ਜੋ ਕਿ ਇੰਟਰ ਨੇਸਨਲ ਪ੍ਰਾਥਨਾ ਸੇਵਕਾਈ ਦੇ ਪ੍ਰੇਸਿਡੇੰਟ ਹਨ, ਉਨ੍ਹਾਂ ਨੇ ੧੦੦ ਆਗੂਆਂ ਦੇ ਨਾਲ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਥਨਾ ਦੀ ਅਗੁਵਾਈ ਕੀਤੀ ।ਭਾਈਆਂ ਅਤੇ ਭੈਣਾਂ ਨੇ ਦਿਲ ਦੀ ਪੁਕਾਰ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ੫ ਘੰਟੇ ਤੱਕ ਪ੍ਰਾਥਨਾ ਕੀਤੀ। ਜਦ ਆਗੂ ਪਹੁੰਚ ਗਏ ਤਾਂ ਸਭ ਵਿਚ ਪਰ੍ਮੇਸ਼ਰ ਤੋਂ ਕੁਝ ਪ੍ਰਾਪਤ ਕਰਨ ਦੀ ਆਸ ਸੀ।

ਇੱਕ ਪਾਸਟਰ ਨੇ ਕਿਹਾ, “ਮੈਨੂੰ ਪਰ੍ਮੇਸ਼ਰ ਨੇ ਦਿਖਾਇਆ ਕਿ ਮੈ ਉਸ ਨੂੰ ਹੋਰ ਵੀ ਜਿਆਦਾ ਖੋਜਾਂ। ਇਹ ਇੱਕ ਦੀਨ ਕਰ ਦੇਣ ਵਾਲਾ ਸਮਾਂ ਸੀ ਅਤੇ ਮੈਂ ਬੇਦਾਰ ਹੋ ਕੇ ਵਾਪਿਸ ਆਪਣੀ ਕਲੀਸਿਯਾ ਵਿਚ ਜਾ ਰਿਹਾ ਹਾਂ।” ਬਹੁਤ ਸਾਰੇ ਹੋਰ ਵੀ ਲੋਕਾਂ ਨੇ ਦਿਲਾਂ ਦੀ ਬੇਦਾਰੀ ਦੀ ਗੱਲ ਕੀਤੀ- ਕਾਨਫਰੰਸ ਸਚ ਮੁਚ ਹੀ ਬੇਦਾਰੀ ਵਾਸਤੇ ਦਿਲ ਦੀ ਪੁਕਾਰ ਬਣ ਗਈ।

ਹੋਰ ਤਸਵੀਰਾਂ ਵਾਸਤੇ ਕਲਿੱਕ ਕਰੋ