Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਅਮਰੀਕਾ ਨੂੰ ਬੇਦਾਰੀ ਦੀਆਂ ਜੜਾਂ ਵੱਲ ਬੁਲਾਉਣਾ

ਸੈਮੀ ਟਿਪਿਤ ਨੇ ਹਾਲ ਵਿਚ ਹੀ ਮਿਸਨ ਨੇਟਵਰਕ ਨਿਊਜ਼ ਨੂੰ ਦਸਿਆ ਕਿ ਵਰਤਮਾਨ ਆਰਥਿਕ ਮੰਦਹਾਲੀ ਜੋ ਸੰਸਾਰ ਵਿਚ ਆਈ ਹੈ ਇਸ ਨੇ ਆਤਮਿਕ ਬੇਦਾਰੀ ਦੀ ਚਿੰਗਾਰੀ ਨੂੰ ਜਲਾ ਦਿੱਤਾ ਹੈ, ਪਰ ਇਹ ਆਪਣੇ ਆਪ ਵਿਚ ਬੇਦਾਰੀ ਨਹੀ ਹੈ। ਉਸਨੇ ਕਿਹਾ, “ ਲੋਕ ਹੋਰ ਵੀ ਜਿਆਦਾ ਬਾਵਲੇ ਹੋ ਗਏ ਹਨ। ਉਨ੍ਹਾਂ ਨੇ ਆਪਣੀ ਜਿੰਦਗੀ ਦੀਆਂ ਕਦਰਾਂ ਕੀਮਤਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਉਨ੍ਹਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਜੀਵਨ ਵਿਚ ਮਾਲ ਧੰਨ ਤੋਂ ਵਧ ਕੇ ਵੀ ਕੁਝ ਹੈ। ਇਹ ਇੱਕ ਚਿੰਗਾਰੀ ਹੈ। ਪਰ ਅਸੀ ਚਾਹੁੰਦੇ ਹਾਂ ਕਿ ਪ੍ਰ੍ਮੇਸ਼ੇਰ ਦੀ ਹਨੇਰੀ ਚਲੇ ਅਤੇ ਇਸ ਚਿੰਗਾਰੀ ਨੂੰ ਬੇਦਾਰੀ ਦੀ ਅੱਗ ਵਿਚ ਬਦਲ ਦੇਵੇ।”

ਟਿਪਿਤ ਨੇ ਅਮਰੀਕਾ ਦੇ ਵਿਚ ਪਿਛਲੇ ਕੁਝ ਹਫਤਿਆਂ ਵਿਚ ਯਾਤਰਾ ਕੀਤੀ ਹੈ ਅਤੇ ਉਹ ਮਸੀਹੀ ਲੋਕਾਂ ਵਿਚ ਬੇਦਾਰੀ ਦੀ ਜਰੂਰਤ ਉਪਰ ਜੋਰ ਦੇ ਰਹੇ ਹਨ। ਸੈਨ ਇੰਤਾਨਿਓ ਦੇ ਇਸ ਪ੍ਰਚਾਰਕ ਨੇ ਸਿਰਫ ਆਪਣੇ ਕਸਬੇ ਵਿਚ ਹੀ ਸੰਦੇਸ਼ ਨਹੀ ਦਿੱਤਾ ਪਰ ਉਨ੍ਹਾਂ ਨੇ ਇੰਡਿਆਨਾ, ਮਿਸੀਸਿੱਪੀ ਅਤੇ ਤੇਨਿਸੀ ਵਿਚ ਵੀ ਇਹ ਸੰਦੇਸ਼ ਦਿਤਾ ਹੈ। ਜਿਸ ਚਰਚ ਵਿਚ ਵੀ ਉਨ੍ਹਾਂ ਸੰਦੇਸ਼ ਦਿੱਤਾ ਉਥੇ ਉਨ੍ਹਾਂ ਨੂੰ ਚੰਗੀ ਤਰਾਂ ਸਵੀਕਾਰ ਕੀਤਾ ਗਿਆ।

ਟਿਪਿਤ ਨੇ ਬੀਰਮ ਵਿਚ ਵੀ ਸੇਵਕਈ ਕੀਤੀ, ਜੋ ਕਿ ਜੈਕਸਨ ਦੀ ਸਮਾਜ ਹੈ। ਹਰ ਰਾਤ ਭੀੜ ਵਧਦੀ ਗਈ ਅਤੇ ਪਵਿਤਰ ਆਤਮਾ ਨੇ ਹਰ ਸਭਾ ਵਿਚ ਜੁਮ੍ਬਸ ਕੀਤੀ। ਕਾਫੀ ਗਿਣਤੀ ਵਿਚ ਲੋਕ ਸਭਾ ਦੀ ਸਮਾਪਤੀ ਤੇ ਵੇਦੀ ਦੇ ਸਾਹਮਨੇ ਪਾਏ ਗਏ ਅਤੇ ਉਨ੍ਹਾਂ ਨੇ ਪਰ੍ਮੇਸ਼ਰ ਨਾਲ ਚਲਨ ਵਾਸਤੇ ਪਰ੍ਮੇਸ਼ਰ ਤੋਂ ਬੇਦਾਰੀ ਦੀ ਖੋਜ ਕੀਤੀ।

ਟਿਪਿਤ ਨਾਪਨੇ ਇੰਡਿਆਨਾ ਵਿਚ ਵੀ ਗਿਆ। ਉਥੇ ਉਸਨੇ ਨਾਪਨੇ ਮਿਸਨਰੀ ਚਰਚ ਵਿਚ ਪ੍ਰਚਾਰ ਕੀਤਾ। ਡੇਵ ਇੰਗ੍ਬ੍ਰਿੰਟ ਜੋ ਕਿ ਉਸ ਵੱਡੀ ਕਲੀਸਿਯਾ ਦੇ ਪਾਸਟਰ ਹਨ, ਉਹ ਐਸ ਟੀ ਐਮ ਦੇ ਬੋਰਡ ਦੇ ਵਿਚ ਵੀ ਹਨ। ਜਦ ਟਿਪਿਤ ਨੇ ਪ੍ਰਚਾਰ ਕੀਤਾ ਤਾਂ ਲੋਕਾਂ ਨੇ ਐਤਵਾਰ ਦੀਆਂ ਤਿਨਾਂ ਸਭਾਵਾਂ ਵਿਚ ਪ੍ਰਤੀਉਤਰ ਦਿੱਤਾ। ਸੰਦੇਸ਼ ਦੀ ਸਮਾਪਤੀ ਤੇ ਵੇਦੀ ਲੋਕਾਂ ਨਾਲ ਭਾਰੀ ਹੋਈ ਸੀ। ਬਹੁਤ ਸਾਰੇ ਲੋਕ ਰੋ ਰਹੇ ਸਨਾ ਤੇ ਪਰ੍ਮੇਸ਼ਰ ਨੂੰ ਕਹਿ ਰਹੇ ਸਨ ਕਿ ਉਹ ਉਨ੍ਹਾਂ ਦੇ ਜੀਵਨ ਨੂੰ ਨਵਾਂ ਬਣਾ ਦੇਣ ਤਾਂ “ਉਹ ਉਸ ਦੋੜ ਨੂੰ ਪੂਰਾ ਕਰ ਸਕਣ ਜਿਸ ਵਿਚ ਉਨ੍ਹਾਂ ਨੂੰ ਦੋੜਨ ਲਈ ਪਰ੍ਮੇਸ਼ਰ ਨੇ ਉਨ੍ਹਾਂ ਨੂੰ ਬੁਲਾਇਆ ਹੈ”

ਟਿਪਿਤ ਨੇ ਸਰੋਤਿਆਂ ਨੂੰ ਕਿਹਾ, “ਪਰ੍ਮੇਸ਼ਰ ਨੇ ਸਾਨੂੰ ਜੀਵਨ ਦੀ ਦੋੜ ਵਿਚ ਦੋੜਨ ਲਈ ਬੁਲਾਇਆ ਹੈ ਅਤੇ ਇਸਦਾ ਆਖਰੀ ਮਕਸਦ ਹੈ ਮਸੀਹ ਵਰਗੇ ਬਣਨਾ। ਅਗਰ ਅਸੀਂ ਜੇਤੂ ਬੰਨ ਜਾ ਰਹੇ ਹਾਂ ਤਾਂ ਸਾਨੂੰ ਰਸਤੇ ਵਿਚ ਆਤਮਿਕ ਤਾਜਗੀ ਦੀ ਲੋੜ ਹੈ।” ਉਨ੍ਹਾਂ ਨੇ ਬੇਦਾਰੀ ਦੀਆਂ ਸਚਿਆਈਆਂ ਨੂੰ ਗ੍ਰੀਕ ਮੈਰਾਥਨ ਦੋੜ ਦੀ ਤਿਆਰੀ ਕਰਦੇ ਸਮੇਂ ਜੋ ਗਾਲਾਂ ਸਿਖਿਆਂ ਸਨ, ਉਨ੍ਹਾਂ ਦੀ ਉਧਾਰਨ ਦੇ ਕੇ ਸਮਝਾਇਆ। ਬਹੁਤ ਸਾਰੇ ਲੋਕਾਂ ਨੂੰ ਇਹ ਸੰਦੇਸ਼ ਨਾਲ ਵਾਕਫੀਅਤ ਮਹਿਸੂਸ ਹੋਈ ਅਤੇ ਉਨ੍ਹਾਂ ਨੇ ਆਤਮਿਕ ਤਾਜਗੀ ਦੀ ਜਰੂਰਤ ਨੂੰ ਪਹਿਚਾਨਿਆ।

ਬਹੁਤ ਸਾਰੇ ਜਵਾਨ ਲੋਕਾਂ ਨੇ ਮਿਸਿਸਿਪੀ ਵਿਚ ਸੰਦੇਸ਼ ਦਾ ਪ੍ਰਤੀਉਤਾਰ ਦਿੱਤਾ। ਟਿਪਿਤ ਨੇ ਕਿਹਾ, “ਮੇਰੇ ਲਈ ਇਹ ਬਹੁਤ ਹੀ ਉਤਸਾਹ ਦੀ ਗੱਲ ਸੀ, ਮੈਨੂੰ ਨਹੀ ਸੀ ਪਤਾ ਕਿ ਲੋਕ ਇਸ ੬੨ ਸਾਲ ਦੇ ਬੁਢੇ ਦੀ ਗਲ ਨੂੰ ਸੁਣਨਗੇ ਜਾਂ ਨਹੀ। ਪਰ ਉਨ੍ਹਾਂ ਨੇ ਸੁਨੀ ਅਤੇ ਬਹੁਤ ਸਾਰੇ ਲੋਕਾਂ ਨੇ ਆਪਣਾ ਜੀਵਨ ਮਸੀਹ ਨੂੰ ਸਮਰਪਿਤ ਕੀਤਾ।”

ਇੱਕ ਜਵਾਨ ਲੜਕੀ ਜਿਸ ਨੇ ਮਸੀਹ ਨੂੰ ਆਪਣਾ ਜੀਵਨ ਦਿੱਤਾ ਉਹ ਇੱਕ ਇਹੋ ਜਿਹਾ ਬਰਤਨ ਬਣ ਗਈ ਜਿਸਦੇ ਦੁਆਰਾ ਹੋਰ ਵੀ ਕਈ ਲੋਕ ਮਸੀਹ ਵਿਚ ਆਏ। ਉਹ ਹਰ ਸ਼ਾਮ ਆਪਣੇ ਮਿਤਰਾਂ ਨੂੰ ਆਪਣੇ ਨਾਲ ਸਭਾਵਾਂ ਵਿਚ ਲੈ ਕੇ ਆਯੀ ਅਤੇ ਉਨ੍ਹਾਂ ਮਿਤਰਾਂ ਨੇ ਵੀ ਆਪਣੇ ਜੀਵਨ ਪ੍ਰਭੁ ਨੂੰ ਦੇ ਦਿੱਤੇ। ਇੱਕ ਸ਼ਾਮ ਜਦੋਂ ਉਸ ਦੇ ਨਾਲ ਕੋਈ ਨਹੀ ਆਇਆ ਤਾਂ ਉਹ ਇਹੋ ਜਿਹੀ ਸ਼ਾਮ ਸੀ ਜਦ ਪਰ੍ਮੇਸ਼ਰ ਨੇ ਉਸਦੀ ਜਿੰਦਗੀ ਵਿਚ ਗੇਹਰਾ ਕੰਮ ਕੀਤਾ ਅਤੇ ਉਸਦੇ ਪਰਿਵਾਰ ਵਿਚ ਮਾਫੀ ਅਤੇ ਮੇਲ ਆਇਆ।

ਟਿਪਿਤ ਨੇ ਕਿਹਾ ਕਿ ਉਹ ਆਸ ਕਰਦਾ ਹੈ ਕਿ ਉਹ ਹੋਰ ਵੀ ਸਮਾਂ ਅਮਰੀਕਾ ਵਿਚ ਬਿਤਾਵੇਗਾ ਤਾਂ ਕਿ ਮਸੀਹੀ ਲੋਕਾਂ ਤੱਕ ਬੇਦਾਰੀ ਦਾ ਸੰਦੇਸ਼ ਪਹੁੰਚ ਸਕੇ। ਉਨ੍ਹਾਂ ਨੇ ਅਗਸਤ ਦੇ ਵਿਚ ਚਾਤਨੂਗਾ, ਟੇਨੇਸੀ, ਵਿਚ ਪ੍ਰਚਾਰ ਕਰਨ ਦੇ ਦੁਆਰਾ ਅਮਰੀਕਾ ਵਿਚ ਪ੍ਰਚਾਰ ਕਰਨ ਦੀ ਇਸ ਲੜੀ ਨੂੰ ਸਮਾਪਤ ਕੀਤਾ। ਉਨ੍ਹਾਂ ਨੇ ਬੇ ਸਾ਼ਏਡ ਬੈਪਤਿਸਟ ਚਰਚ, ਹੈਰਿਸਨ, ਤੇਨਿਸੀ ਵਿਚ ਪ੍ਰਚਾਰ ਕੀਤਾ। ਦੋ ਐਤਵਾਰ ਦੀਆਂ ਸਵੇਰਾਂ ਨੂੰ ਪ੍ਰਚਾਰ ਕਰਨ ਤੋਂ ਬਾਅਦ ਉਨ੍ਹਾਂ ਐਤਵਾਰ ਦੀ ਸ਼ਾਮ ਦੀ ਸਭਾ ਵਿਚ ਵੀ ਪ੍ਰਚਾਰ ਕੀਤਾ ਅਤੇ ਚਰਚ ਪਰ੍ਮੇਸ਼ਰ ਦੇ ਵਚਨਾਂ ਨੂੰ ਸੁਣਨ ਵਾਲੇ ਭੁਖੇ ਲੋਕਾਂ ਨਾਲ ਭਰਿਆ ਹੋਇਆ ਸੀ। ਬਹੁਤ ਸਾਰੇ ਲੋਕਾਂ ਨੇ ਇਸ ਸੰਦੇਸ਼ ਦਾ ਪ੍ਰਤੀਉਤਰ ਦਿੱਤਾ।

ਸੈਮੀ ਟਿਪਤ ਵਾਸਤੇ ਪ੍ਰਾਥਨਾ ਕਰੋ ਜਦ ਉਹ ਅਮਰੀਕਾ ਨੂੰ ਬੁਲਾ ਰਹੇ ਹਨ ਕਿ ਉਹ ਇੱਕ ਵੱਡੀ ਆਤਮਿਕ ਬੇਦਾਰੀ ਲਈ ਪ੍ਰਾਥਨਾ ਕਰੇ।