Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਭਾਰਤੀਯ ਪਾਸਟਰ ਜੀਵਨ ਦੀ ਦੌੜ ਨੂੰ ਪ੍ਰਾਪਤ ਕਰਦੇ ਹਨ

ਸੈਮੀ ਟਿੱਪਟ ਨੇ ਹਾਲ ਦੀ ਘੜੀ ਦੇ ਵਿੱਚ ਭਾਰਤ ਦੇ ਇੱਕ ਸੂਬੇ ਤਾਮੀਲ ਨਾਡੂ ਦੇ ਵਿੱਚ ਪਾਸਟਰਾਂ ਦੀ ਦੌ ਸਭਾਵਾਂ ਨੂੰ ਕੀਤਾ। ਇਨ੍ਹਾਂ ਦੌ ਸਭਾਵਾਂ ਦੇ ਵਿੱਚ ਲਗਭਗ 2,000 ਪਾਸਟਰਾਂ ਨੇ ਭਾਗ ਲਿਆ ਅਤੇ ਦੌੜ ਨੂੰ ਦੌੜਨ ਦੀ ਤਾਕਤ ਨੂੰ ਹਾਸਿਲ ਕੀਤਾ ਜਿਹੜੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਸੀ। ਪਹਿਲੀ ਸਭਾ ਮਦੂਰਈ ਸ਼ਹਿਰ ਦੇ ਵਿੱਚ ਹੋਈ ਜਿਥੇ ਲਗਭਗ 500 ਪਾਸਟਰ ਅਤੇ ਅਗੂਏ ਆਏ ਸਨ ਅਤੇ ਦੂਜੀ ਸਭਾ ਚੈਨੇ ਦੇ ਵਿੱਚ ਹੋਈ ਜਿੱਥੇ ਲਗਭਗ 1,300 ਅਗੂਆਂ ਨੇ ਭਾਗ ਲਿਆ।

Sammy preachesਪਾਸਟਰਾਂ ਨੇ ਧਿਆਨ ਦੇ ਨਾਲ ਦੌੜ ਦੇ ਉੱਤੇ ਟਿੱਪਟ ਦੇ ਸੰਦੇਸ਼ਾਂ ਨੂੰ ਸੁਣਿਆ। ਇੱਕ ਅਨੁਵਾਦਕ ਨੇ ਕਿਹਾ ਕਿ, "ਮੈਂ ਬੜੀ ਮੁਸ਼ਕਿਲ ਦੇ ਨਾਲ ਪ੍ਰਚਾਰ ਕਰ ਪਾ ਰਿਹਾ ਹਾਂ, ਮੈਂ ਆਪਣੀ ਸੇਵਕਾਈ ਦੇ ਵਿੱਚ ਮੁਸ਼ਕਿਲ ਸਮਾਂ ਦੇ ਵਿੱਚੋਂ ਦੀ ਜਾ ਰਿਹਾ ਹਾਂ। ਇਹ ਸੰਦੇਸ਼ ਖਾਸ ਕਰਕੇ ਮੇਰੇ ਲਈ ਸੀ।" ਇੱਕ ਦੂਜੇ ਪਾਸਟਰ ਨੇ ਕਿਹਾ, "ਇਸੇ ਸੰਦੇਸ਼ ਦੀ ਇੱਥੇ ਲੋੜ ਸੀ।

ਇੰਨ੍ਹਾਂ ਸੰਦੇਸ਼ਾਂ ਦੇ ਵਿੱਚ ਇਕ ਟੁੱਟੇਪਨ ਦੀ ਆਤਮਾ ਆਈ ਹੋਈ ਸੀ। ਪਾਸਟਰਾਂ ਨੇ ਪਰਮੇਸ਼ੁਰ ਦੇ ਅੱਗੇ ਸਮਾਂ ਬਤੀਤ ਕੀਤਾ ਕਿ ਉਹ ਉਨ੍ਹਾਂ ਨੂੰ ਪ੍ਰਾਪਤ ਕਰੇ ਅਤੇ ਉਹ ਉੰਨ੍ਹਾਂ ਨੂੰ "ਜੀਵਨ ਦੀ ਕਠਿਨ ਪਹਾੜਿਆਂ ਦੇ ਉੱਤੇ ਚੜਨ" ਦੀ ਸਾਮਰਥ ਦੇਵੇ। ਇੱਕ ਭਾਰਤੀਯ ਪਾਸਟਰ ਡਾ ਡੀ ਐਸ ਸਪ੍ਰਜਨ ਨੇ ਵੀ ਪਾਸਟਰਾਂ ਦੇ ਵਿੱਚ ਪ੍ਰਚਾਰ ਕੀਤਾ। ਇਸ ਆਦਰਯੋਗ ਪਾਸਟਰ ਨੇ ਉਨ੍ਹਾਂ ਨੂੰ ਉਸ ਬੂਲਾਹਟ ਦੇ ਵਿੱਚ ਵਿਸਵਾਸਯੋਗ ਰਹਿਣ ਲਈ ਉਤਸਾਹਿਤ ਕੀਤਾ ਜਿਸ ਸੱਦੇ ਦੇ ਵਿੱਚ ਉਹ ਸੱਦੇ ਗਏ ਸਨ।

Prayingਟਿੱਪਟ ਨੇ ਕਿਹਾ, "ਪਰਮੇਸ਼ੁਰ ਤਾਮੀਲ ਨਾਡੂ ਦੇ ਵਿੱਚ ਬੇਦਾਰੀ ਨੂੰ ਭੇਜਣਾ ਚਾਹੂੰਦਾ ਹੈ । ਭਾਰਤ ਦੇ ਵਿੱਚ ਇਸੇ ਥਾਂ ਦੇ ਉੱਤੇ ਮਸੀਹਅਤ ਦਾ ਅਰੰਭ ਹੋਇਆ ਸੀ। ਰਸੂਲ ਥਾਮਸ ਸਭ ਤੋਂ ਪਹਿਲਾਂ ਇੱਥੇ ਹੀ ਖੁਸ਼ਖਬਰੀ ਨੂੰ ਲੈ ਕੇ ਆਇਆ ਸੀ। ਮੈਂ ਪ੍ਰਾਰਥਨਾਂ ਕਰਦਾ ਹਾਂ ਕਿ ਪਰਮੇਸ਼ੁਰ ਉਸਦੇ ਲੋਕਾਂ ਨੂੰ ਇਸੇ ਪੀੜੀ ਦੇ ਵਿੱਚ ਬੇਦਾਰ ਕਰੇਗਾ।"

ਹਜਾਰਾਂ ਦੀ ਗਿਣਤੀ ਦੇ ਵਿੱਚ ਪਾਸਟਰਾਂ ਨੇ ਟਿੱਪਟ ਦੇ ਦਿੱਤੇ ਗਏ ਸੱਦੇ "ਪਰਮੇਸ਼ੁਰ ਦੀ ਇੰਤਜਾਰੀ ਕਰਨੀ" ਦੇ ਉੱਤੇ ਜੁਆਬ ਦਿੱਤਾ ਤਾਂਜੋ ਉਨ੍ਹਾਂ ਦੀ ਸਾਮਰਥ ਫਿਰ ਤੋਂ ਤਾਜੀ ਹੋ ਜਾਵੇ। ਕਈ ਪਰਮੇਸ਼ੁਰ ਦੀ ਹਜੂਰੀ ਦੇ ਵਿੱਚ ਪਵਿਤ੍ਰ ਆਤਮਾ ਦੇ ਗਹਿਰੇ ਕੰਮ ਦੇ ਲਈ ਉਨ੍ਹਾਂ ਦੇ ਜੀਵਨ ਦੇ ਵਿੱਚ ਹੋਣ ਦੇ ਲਈ ਪੁਕਾਰ ਉੱਠੇ। ਟਿੱਪਟ ਨੇ ਕਿਹਾ, "ਮੈ ਵਿਸ਼ਵਾਸ ਕਰਦਾ ਹਾਂ ਕਿ ਭਾਰਤ ਕਲੀਸੀਆ ਦੇ ਇਤਹਾਸ ਦੇ ਵਿੱਚ ਇੱਕ ਸਭਨਾਂ ਤੋਂ ਵੱਡੀ ਬੇਦਾਰੀ ਨੂੰ ਵੇਖ ਸਕਦਾ ਹੈ। ਲੋਕ ਭੁੱਖੇ ਸਨ। ਇਹ ਦੇਸ਼ ਇੱਕ ਵੱਡੀ ਆਰਥਿਕ ਸ਼ਕਤੀ ਦੇ ਰੂਪ ਦੇ ਵਿੱਚ ਆ ਰਿਹਾ ਹੈ ਅਤੇ ਇਹ ਸੰਸਾਰ ਦੇ ਵਿੱਚ ਸਭਨਾਂ ਤੋਂ ਸਫਲ ਪ੍ਰਜਾਤੰਤਰ ਹੈ। ਸਾਰੀ ਦੀ ਸਾਰੀ ਇਹੋ ਜਿਹੇ ਗੁਣ ਦੇਸ਼ ਨੂੰ ਆਤਮਾ ਦੀ ਬੇਦਾਰੀ ਦੇ ਵਿੱਚ ਸਿੱਧੇ ਰਾਹ ਦੇ ਉੱਤੇ ਪਾਉਂਦੇ ਹਨ।