Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਮਿਡਲ ਇਸਟ ਦੇ ਵਿੱਚ ਚੇਲਿਆਂ ਨੂੰ ਬਣਾਉਣਾ

ਸੈਮੀ ਟਿੱਪਟ ਅਤੇ ਬੈਰੀ ਸੈਂਟ ਕੇਲੇਅਰ ਇੱਕਠੇ ਹੋ ਗਏ ਤਾਂ ਜੋ ਉਹ ਮਿਡਲ ਇਸਟ ਦੇ ਨੌਜਵਾਨ ਪ੍ਰਚਾਰਕਾਂ ਨੂੰ ਸਿਖਾਉਣ ਜਿਹਡ਼ੇ ਸਿੱਟੇ ਵੱਜੋਂ ਹੋਰਨਾਂ ਨੂੰ ਪ੍ਰਚਾਰ ਕਰਨ ਅਤੇ ਦੋ ਵੱਖ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਚੇਲਿਆਂ ਬਣਾਉਣ । ਇਨ੍ਹਾਂ ਸਭਾਵਾਂ ਨੂੰ ਧਿਆਨ ਦੇ ਨਾਲ ਰੱਖਿਆ ਗਿਆ ਸੀ ਕਿਉਂਕਿ ਇਨਾਂ ਦੇਸਾਂ ਦੇ ਵਿੱਚੋ ਇੱਕ ਦੇਸ਼ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਡ਼ੀ ਭਾਰੀ ਬੇਦਾਰੀ ਆ ਰਹੀ ਸੀ।

ਟਿੱਪਟ ਨੇ ਪਿਛਲੇ ਸਾਲਾਂ ਦੇ ਵਿੱਚ ਇਨਾਂ ਦੇਸਾਂ ਦੇ ਵਿੱਚੋ ਪ੍ਰਚਾਰਕਾਂ ਨੂੰ ਤਿਆਰ ਕੀਤਾ ਸੀ, ਪਰ ਪਹਿਲੀ ਵਾਰੀ ਖਾਸ ਕਰਕੇ ਨੌਜਵਾਨ ਪ੍ਰਚਾਰਕਾਂ ਨੂੰ ਇਸ ਵਾਰੀ ਧਿਆਨ ਵਿੱਚ ਰਖਿਆ ਗਿਆ। ਬੈਰੀ ਸੈਂਟ ਕੇਲੇਅਰ, ਰੀਚ ਆਉਟ ਮਿਨੀਸਟਰੀਜ ਦੇ ਸੰਥਾਪਕ, ਐਸ ਟੀ ਐਮ ਦੇ ਨਾਲ ਮਿਲ ਕੇ ਕੰਮ ਕਰ ਰਹੇ ਸਨ। ਸੈਂਟ ਕੇਲੇਅਰ ਨੇ ਸੰਸਾਰ ਦੇ ਕਈ ਦੇਸ਼ਾਂ ਦੇ ਵਿੱਚ ਹਜਾਂਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪ੍ਰਚਾਰਕਾਂ ਨੂੰ ਤਿਆਰ ਕੀਤਾ ਸੀ।

ਦੋਵੇ ਸੈਮੀ ਟਿੱਪਟ ਅਤੇ ਬੈਰੀ ਸੈਂਟ ਕੇਲੇਅਰ ਨੇ ਇੱਕ ਹਫਤਾ ਚੇਲੇਪਨ ਅਤੇ ਅਗੁਵਾਈ ਦੇ ਉੱਤੇ ਖਰਚ ਕੀਤਾ। ਸੈਂਟ ਕੇਲੇਅਰ ਦੀ ਸਿੱਖਿਆ ਨੂੰ ਲੋਕਾਂ ਨੇ ਬਡ਼ੇ ਸਹੀ ਤਰੀਕੇ ਦੇ ਨਾਲ ਲਿਆ ਜਦੋਂ ਉਸਨੇ ਆਪਣੇ ਸਿੱਖਾਉਣ ਵਾਲੇ ਸਿੱਖਅਕ ਹੱਥ ਪੁਸਤਕ ਯਿਸੂ ਅਧਾਰਿਤ ਨੌਜਵਾਨਾਂ ਦੀ ਸੇਵਕਾਈ, ਦੇ ਵਿੱਚੋ ਆਗੂਆਂ ਨੂੰ ਸਿਖਾਲਿਆ । ਟਿੱਪਟ ਨੇ ਵੀ ਚੇਲੇਪਨ ਦੇ ਸਿਧਾਤਾਂ ਦੇ ਉੱਤੇ ਸਿੱਖਿਆ ਦਿੱਤੀ ਅਤੇ ਆਗੂਆਂ ਨੂੰ ਕਿਹਾ, "ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਇੱਕ ਵੱਡੀ ਬੇਦਾਰੀ ਨੂੰ ਤੁਹਾਡੇ ਦੇਸ਼ਾਂ ਦੇ ਵਿੱਚ ਭੇਜਣਾ ਚਾਹੁੰਦਾ ਹੈ । ਉਹ ਪਵਿਤ੍ਰ ਆਤਮਾ ਦੇ ਨਵੇਂ ਦਾਖਰਸ ਨੂੰ ਜਵਾਨਾਂ ਦੇ ਉੱਤੇ ਪਾ ਦੇਣਾ ਚਾਹੁੰਦਾ ਹੈ। ਪਰ ਇੱਥੇ ਨਵੀ ਦਾਖਰਸ ਨੂੰ ਸਭਾਲਣ ਲਈ ਦਾਖਰਸ ਨੂੰ ਲੈਣ ਲਈ ਨਵੀਆਂ ਮਸ਼ਕਾਂ ਦਾ ਹੋਣ ਜਰੂਰੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਚੇਲਾਪਨ ਨਵੀ ਮਸ਼ਕ ਹੈ।"

ਸਿੱਖਿਆ ਦੇ ਪ੍ਰਤੀ ਮਿਲਣ ਵਾਲਾ ਪ੍ਰਤੀ ਉੱਤਰ ਇਸ ਗੱਲ ਦੀ ਸੂਚਨਾ ਦਿੰਦਾ ਹੈ ਕਿ ਸਮੇਂ ਦੀ ਬਹੁਤ ਜਿਆਦਾ ਲੋਡ਼ ਹੈ । ਕਈਆਂ ਨੇ ਕਿਹਾ, "ਮੈਂ ਇੱਥੇ ਨੌਜਵਾਨਾਂ ਨੂੰ ਪ੍ਰਚਾਰ ਕਰਨ ਦੇ ਲਈ ਇੱਕ ਭਾਰ ਅਤੇ ਇੱਛਿਆਂ ਨੂੰ ਲੈ ਕੇ ਆਇਆ ਸਾਂ, ਪਰ ਮੈਂ ਨਹੀ ਜਾਣਦਾ ਸਾਂ ਕੀ ਮੈਂ ਅਸਲ ਦੇ ਵਿੱਚ ਕੀ ਕਰਾਂ। ਹੁਣ ਮੇਰੇ ਕੋਲ ਯੋਜਨਾ ਹੈ ਅਤੇ ਮੈਂ ਇਸਨੂੰ ਲਾਗੂ ਕਰ ਸਕਦਾ ਹਾਂ।

 

Praying ਕਾਫੀ ਸਾਰਾ ਸਮਾਂ ਨੌਜਵਾਨਾਂ ਦੇ ਨਾਲ ਪ੍ਰਾਰਥਨਾ ਦੇ ਵਿੱਚ ਬਤੀਤ ਕੀਤਾ ਗਿਆ ਸੀ। ਕਈਆਂ ਨੇ ਪਰਮੇਸ਼ੁਰ ਦੀ ਬੇਦਾਰੀ ਨੂੰ ਆਪਣੇ ਜੀਵਨ ਦੇ ਵਿੱਚ ਭਾਲਿਆ ਅਤੇ ਪਰਮੇਸ਼ੁਰ ਕੋਲੋ ਮਦਦ ਮੰਗੀ ਕਿ ਉਹ ਉਨ੍ਹਾਂ ਦੀ ਸੇਵਕਾਈ ਨੂੰ ਪ੍ਰਾਰਥਨਾ ਦੇ ਉੱਤੇ ਸਥਾਪਤ ਕਰੇ। ਉਨ੍ਹਾਂ ਨੇ ਕੀਤੇ ਜਾਣ ਵਾਲੇ ਕੰਮ ਦੇ ਲਈ ਆਪਣਾ ਸਮਾਂ ਬਤੀਤ ਕੀਤਾ ਕਿ ਜਦੋਂ ਉਹ ਵਾਪਸ ਆਪਣੇ ਆਪ ਦੇਸ਼ਾਂ ਦੇ ਵਿੱਚ ਚਲੇ ਜਾਣੇਗੇ ਤਾਂ ਉਹ ਇਸ ਯੋਜਨਾ ਨੂੰ ਲਾਗੂ ਕਰਨਗੇ।

ਕਾਫੀ ਸਾਰੇ ਨੌਜਵਾਨ ਆਗੂਆਂ ਨੇ ਇਹ ਗੱਲ ਕਹੀ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਨੇ ਵੀ ਆਪਣੀ ਗਵਾਹੀ ਸਧਾਰਣ ਅਤੇ ਸਾਫ ਤਰੀਕੇ ਦੇ ਨਾਲ ਦੱਸਣ ਲਈ ਕਿਸੇ ਨੇ ਵੀ ਨਹੀ ਸਿੱਖਲਿਆ ਸੀ। ਖੈਰ, ਉਨ੍ਹਾਂ ਨੇ ਸਿੱਖਣ ਦੇ ਅਜਲਾਸਾਂ ਦੇ ਵਿੱਚ ਇਨਾਂ ਦੇ ਉੱਤੇ ਅਭਿਆਸ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਆਪਣੀ ਗਵਾਹੀ ਦੀ ਵਰਚੋਂ ਕਰਨ ਦੇ ਨਾਲ ਖੁਸ਼ਖਬਰੀ ਦੀ ਮੁਨਾਦੀ ਕਰਨ ਦੀ ਯੋਜਨਾ ਬਣਾਈ ਅਤੇ ਜਦੋਂ ਉਹ ਘਰ ਵਾਪਸ ਚਲੇ ਜਾਣਗੇ ਤਾਂ ਉੱਥੇ ਨੌਜਵਾਨਾਂ ਨੂੰ ਇੰਝ ਹੀ ਕਰਨਾ ਸਿੱਖਾਉਣਗੇ। ਸਭਾਵਾਂ ਦੇ ਅਯੋਜਕਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਸਭਨਾਂ ਤੋਂ ਵੱਧ ਸੋਹਣੀ ਸਭਾ ਸੀ ਕਿ ਉਹਨਾਂ ਇਨਾਂ ਨੌਜਵਾਨਾਂ ਦੀ ਸਭਾਵਾਂ ਦੇ ਵਿੱਚ ਹਿੱਸਾ ਲਿਆ। ਇਹ ਨੌਜਵਾਨ ਪ੍ਰਚਾਰਕ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਜਾਣ ਨੂੰ ਤਿਆਰ ਬਰ ਤਿਆਰ ਸਨ ਅਤੇ ਚੇਲਿਆਂ ਦੀ ਇੱਕ ਨਵੀਂ ਪੀੜੀ ਨੂੰ ਸਿੱਖਾਉਣ ਦੀ ਪ੍ਰਕ੍ਰਿਆ ਦਾ ਅਰੰਭ ਕਰਨਗੇ।

ਚੇਲਾਪਨ ਅਤੇ ਬੇਦਾਰੀ – ਇੱਕ ਟੀਮ ਦਾ ਬਣਨਾ

ਸੈਮੀ ਟਿੱਪਟ ਅਤੇ ਬੈਰੀ ਸੈਂਟ ਕੇਲੇਅਰ ਸਿੱਖਾਉਣ ਦੇ ਕੰਮ ਵਿੱਚ ਇੱਕ ਦੂਏ ਦੇ ਪੂਰਕ ਬਣੇ। ਜਦੋਂ ਸੈਂਟ ਕੇਲੇਅਰ ਨੇ ਸਿੱਖਣ ਲਈ ਆਏ ਹੋਏ ਭਾਗੀਦਾਰਾਂ ਨੂੰ ਨੌਜਵਾਨਾਂ ਤੱਕ ਪਹੁੰਚਣ ਲਈ "ਪਹਿਲਾਂ ਉੱਪਰ ਪਹੁੰਚੋ ਅਤੇ ਫਿਰ ਲੋਕਾਂ ਤੱਕ ਪਹੁੰਚੋ" ਵਿਸ਼ੇ ਦੇ ਉੱਤੇ ਸਿੱਖਿਆ ਦਿੱਤੀ, ਤਾਂ ਉਸੇ ਪਾਸੇ ਟਿੱਪਟ ਨੇ ਪ੍ਰਾਰਥਨਾ, ਬੇਦਾਰੀ, ਅਤੇ ਪਵਿੱਤਰਤਾਈ ਦੇ ਸਿਧਾਤਾਂ ਦੇ ਉੱਤੇ ਸਿਖਾਇਆ ਜਿਸਨੇ ਭਾਗ ਲੈਣ ਵਾਲਿਆਂ ਨੂੰ ਪਹਿਲਾਂ ਉੱਪਰ ਪਹੁੰਚੋ ਅਤੇ ਫਿਰ ਲੋਕਾਂ ਤੱਕ ਪਹੁੰਚੋ ਵਿਸ਼ੇ ਦੇ ਉੱਤੇ ਮਦਦ ਕੀਤੀ।

ਜਿੰਨ੍ਹਾਂ ਨੇ ਹਿੱਸਾ ਲਿਆ ਉਨ੍ਹਾਂ ਨੇ ਇਹ ਕਿਹਾ ਕਿ ਕਿਵੇਂ ਉਹ ਦੋਵੇ ਨੌਜਵਾਨਾਂ ਦੇ ਵਿੱਚ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੇਵਾ ਕਰਨ ਦੇ ਲਈ ਇੱਕ ਸੰਤੂਲਿਤ ਸਿਧਾਂਤ ਨੂੰ ਉਨ੍ਹਾਂ ਨੂੰ ਸਿਖਾਲ ਸਕੇ ਸਨ। ਦੋਵੇਂ ਇੱਕ ਦੂਏ ਦੇ ਪੂਰਕ ਬਣੇ। ਸੈਂਟ ਕੇਲੇਅਰ ਨੇ ਹਰ ਇੱਕ ਅਜਲਾਸ ਦੇ ਅੰਤ ਦੇ ਵਿੱਚ ਵਿਦਿਆਰਥੀਆਂ ਨੂੰ ਇਹ ਕਹਿੰਦੇ ਹੋਇਆ ਉਤਸਾਹਿਤ ਕੀਤਾ ਕਿ ਉਹ ਆਪਣਾ ਸਮਾਂ "ਟੀਮ ਦੀ ਉਸਾਰੀ" ਦੇ ਵਿੱਚ ਖਰਚ ਕਰਨ। ਉਹ ਤਾਂ ਆਪ ਅਰਥਾਤ ਉਹ ਅਤੇ ਟਿੱਪਟ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਨ ਦੇ ਨਮੂਨਾ ਸਨ ਜਿਹਡ਼ੇ ਹਰੇਕ ਅਜਲਾਸ ਦੇ ਵਿੱਚ ਸੇਵਕਾਈ ਦੀ ਜਿੰਮਵਾਰੀ ਨੂੰ ਪੂਰਿਆ ਕਰਦੇ ਹਨ।

Special Prayerਟਿੱਪਟ ਨੇ ਦੇਸ਼ ਦੀ ਰਾਜਧਾਨੀ ਦੇ ਵਿੱਚ ਇੱਕ ਰੂਡ਼ੀਵਾਦੀ ਕਲੀਸੀਆ ਦੇ ਵਿੱਚ ਇੱਕ ਸ਼ਾਮ ਬੇਦਾਰੀ ਦੇ ਵਿੱਸੇ ਦੇ ਉੱਤੇ ਪ੍ਰਚਾਰ ਕੀਤਾ ਜਿੱਥੇ ਇਹ ਸਭਾਵਾਂ ਹੋ ਰਹੀਆਂ ਸਨ। ਸਭਾ ਦੇ ਅੰਤ ਦੇ ਵਿੱਚ ਅਚਰਜ ਭਰਿਆਂ ਹੋਇਆ ਜੁਆਬ ਉਨ੍ਹਾਂ ਨੂੰ ਮਿਲਿਆ।

ਕਈਆਂ ਨੇ ਮਸੀਹ ਦੇ ਨਾਲ ਸਮਰਪਣ ਕੀਤੇ ਅਤੇ ਇਹ ਗੱਲ ਨੂੰ ਸਾਂਝਿਆ ਕੀਤਾ ਕਿ ਕਿਵੇਂ ਉਨ੍ਹਾਂ ਨੇ ਯੋਜਨਾ ਬਣਾਈ ਹੈ ਕਿ ਉਹ ਪਰੇਮਸ਼ੁਰ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਵਾਨਗੀ ਦੇਣਗੇ ਕਿ ਉਹ ਮਸੀਹ ਦੇ ਵਾਂਙੂ ਲੱਗਣ।

ਟਿੱਪਟ ਨੇ ਕਿਹਾ, "ਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਨੌਜਵਾਨਾਂ ਦੀ ਇੱਕ ਨਵੀ ਪੀਡ਼ੀ ਨੂੰ ਖਡ਼ਾ ਕਰ ਰਿਹਾ ਹੈ ਜਿਹਡ਼ੇ ਉਸਦੇ ਦਿਲ ਦੇ ਪਿੱਛੇ ਚਸਨ ਵਾਲੇ ਹੋਣ। ਸਾਨੂੰ ਇੰਨ੍ਹਾਂ ਨੌਜਵਾਨਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਉਹ ਇਹ ਜਾਣ ਸਕਣ ਕਿਵੇਂ ਉਨ੍ਹਾਂ ਨੂੰ ਉਸਦੇ ਪਿੱਛੇ ਚਲਨਾ ਹੈ ਅਤੇ ਇਸ ਉਨ੍ਹਾਂ ਨੂੰ ਸਾਮਰਥੀ ਬਣਾਉਣਾ ਹੈ ਤਾਂ ਜੋ ਉਹ ਆਪਣੇ ਹਾਣ ਦਿਆਂ ਨੂੰ ਖੁਸ਼ਖਬਰੀ ਦੱਸ ਸਕਨ। ਸਾਨੂੰ ਸੇਵਕਾਈ ਨੂੰ ਵਧਾਉਣਾ ਚਾਹੀਦਾ ਹੈ। ਮੈਂ ਉਤਸਾਹਿਤ ਹਾਂ ਕਿਉਂਕ ਇਹ ਸਾਡੀ ਸਭਾਵਾਂ ਦੇ ਵਿੱਚ ਹੋਇਆ ਹੈ।"