Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਪੰਜਾਬ, ਭਾਰਤ ਦੇ ਵਿੱਚ ਫਸਲ

ਫਸਲ ਦੀ ਵਾਢੀ ਦਾ ਸਮਾਂ ਜੋਤੀਆਂ ਦੇ ਤਿਉਹਾਰ ਦੀਵਾਲੀ, ਭਾਰਤ ਦਾ ਲੰਮੀ ਸਮੇਂ ਦੀ ਛੁੱਟੀਆਂ ਦਾ ਇੱਕ ਤਿਉਹਾਰ ਦੇ ਨੇਡ਼ੇ ਆਇਆ। ਪਰ ਇਸਨੇ ਆਤਮਿਕ ਵਾਢੀ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜੀ ਨਹੀ ਕੀਤਾ ਜਿਹਡ਼ੀ ਪੰਜਾਬ ਸੂਬੇ ਦੇ ਵਿੱਚ ਹੋਈ ਹੈ। ਹਜਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਲੋਕ ਅਮਰੀਕ ਦੇ ਇਸ ਪ੍ਰਚਾਰਕ, ਸੈਮੀ ਟਿੱਪਟ ਦੀ ਯਿਸੂ ਦੀ ਖੁਸ਼ਖਬੀਰ ਦੀ ਮੁਨਾਦੀ ਨੂੰ ਸੁਣਨ ਦੇ ਲਈ ਆਏ। ਅਤੇ ਸੈਕਡ਼ਿਆਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਹਰ ਸ਼ਾਮ ਤੌਬਾ ਕੀਤੀ। ਟਿੱਪਟ ਨੇ ਆਮ ਜਿਹਾ ਪਰ ਬਡ਼ਾ ਹੀ ਸ਼ਕਤੀਸ਼ਾਲੀ ਖੁਸ਼ਖਬਰੀ ਦਾ ਪ੍ਰਦਰਸ਼ਣ ਹਰ ਸ਼ਾਮ ਨੂੰ ਕੀਤਾ। ਉਸਨੇ ਸੁਣਨ ਵਾਲਿਆਂ ਨੂੰ ਕਿਹਾ, "ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਉਸਦੇ ਕੋਲ ਇੱਕ ਯੋਜਨਾ ਹੈ। ਪਰ ਸਾਡੇ ਕੋਲ ਇੱਕ ਬਡ਼ੀ ਸੱਮਸਿਆ ਹੈ – ਪਾਪ। ਪਰਮੇਸ਼ੁਰ ਪਵਿੱਤ੍ਰ ਹੈ, ਅਤੇ ਸਾਡੇ ਪਾਪਾਂ ਨੇ ਉਸਨੂੰ ਸਾਡੇ ਤੋਂ ਅੱਡ ਕਰ ਦਿੱਤਾ ਹੈ। ਇਸ ਕਰਕੇ ਯਿਸੂ ਇਸ ਗ੍ਰਹਿ ਦੇ ਉੱਤੇ ਆਏ, ਤਾਂ ਜੋ ਸਾਡੇ ਪਾਪਾਂ ਦੀ ਸਜਾ ਨੂੰ ਆਪਣੇ ਉੱਤੇ ਲੈ ਲੈਣ।"

God works in Indiaਲੌਕਾਂ ਕਿਸੇ ਵੀ ਸ਼ਬਦ ਨੂੰ ਬੋਲੇ ਬਗੈਰ ਚੁਪਚਾਪ ਬੈਠੇ ਰਹੇ ਜਦੋਂ ਇਸ ਪ੍ਰਚਾਰਕ ਨੇ ਪ੍ਰਚਾਰ ਕੀਤਾ ਜਦੋਂ ਲੋਕਾਂ ਦੇ ਦਿਲ ਪਰਮੇਸ਼ੁਰ ਦੀ ਆਤਮਾ ਦੇ ਨਾਲ ਬੰਨੇ ਗਏ। ਪੁਰਸ਼ ਅਤੇ ਇਸਤਰੀ ਦੋਵੇ ਵੱਖ ਵੱਖ ਇੱਕ ਵੱਡੇ ਪੰਡਾਲ ਦੇ ਵਿੱਚ ਬੈਠੇ ਹੋਏ ਸੁਣ ਰਹੇ ਸਨ ਅਤੇ ਉਮੀਦ, ਵਿਸ਼ਵਾਸ ਅਤੇ ਪ੍ਰੇਮ ਦੇ ਸ਼ਬਦਾਂ ਦੇ ਨਾਲ ਭਰ ਗਏ ਸਨ। ਰੇਵ. ਨਾਜੀਰ ਮਸੀਹ, ਚੰਡੀਗਡ਼ ਦੇ ਫਸ਼ਟ ਬੈਪਟਿਸਚ ਚਰਚ ਦੇ ਪਾਸਟਰ ਨੇ ਕਿਹਾ, "ਲੋਕਾਂ ਅਸਲ ਵਿੱਚ ਵਚਨ ਦੇ ਭੁੱਖੇ ਹਨ। ਉਹ ਤਾਂ ਖੁੱਲ੍ਹੇ ਦਿਲ ਦੇ ਨਾਲ ਆ ਰਹੇ ਹਨ, ਅਤੇ ਪਰਮੇਸ਼ੁਰ ਉਨ੍ਹਾਂ ਦੇ ਦਿਲ ਨੂੰ ਆਪਣੇ ਪ੍ਰੇਮ ਅਤੇ ਕਿਰਪਾ ਦੇ ਨਾਲ ਭਰ ਰਿਹਾ ਹੈ।"

ਅਖੀਰਲੀ ਸ਼ਾਮ ਦੀ ਸਭਾ ਵਿੱਚ ਉਸ ਲੰਮੇ ਪੰਡਾਲ ਦੇ ਵਿੱਚ ਵੀ ਥਾਹ ਨਹੀ ਰਹੀ। ਕਈ ਲੋਕ ਤਾਂ ਇੱਕ ਘੰਟੇ ਅਤੇ ਅੱਧੇ ਘੰਟੇ ਦਾ ਸਫਰ ਕਰਕੇ ਇੰਨਾ ਸਭਵਾਂ ਦੇ ਵਿੱਚ ਹਿੱਸਾ ਲੈਂਣ ਦੇ ਲਈ ਆਏ ਹਨ। ਦੂਜੇ ਲੋਕ ਨੇਡ਼ੇ ਦੇ ਪਿੰਡਾਂ ਦੇ ਵਿੱਚੋ ਆਏ ਹਨ। ਨਾਗਰਿਕ ਅਤੇ ਰਾਜਨੈਤਿਕ ਆਗੂ ਨੇ ਟਿੱਪਟ ਦਾ ਸੁਆਗਤ ਕੀਤਾ। ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਮਸੀਹ ਨੂੰ ਆਪਣੇ ਦਿਲ ਨੂੰ ਦਿੱਤਾ। ਉਨ੍ਹਾਂ ਵਿੱਚੋ ਇੱਕ ਮੁੱਖ ਪਾਸਟਰ ਨੇ ਕਿਹਾ, "ਇੱਥੇ ਬੇਦਾਰੀ ਦਾ ਆਤਮਾ ਹੈ, ਪਰਮੇਸ਼ੁਰ ਕੁਝ ਅਚਰਜ ਭਹਿਆ ਕੰਮ ਕਰ ਰਿਹਾ ਹੈ। ਪਰਮੇਸ਼ੁਰ ਨੇ ਸਾਨੂੰ ਆਤਮਾਂ ਦੀ ਫਸਲ ਨੂੰ ਦਿੱਤਾ ਹੈ।"

ਪੰਜਾਬ ਦੇ ਵਿੱਚ ਪਾਸਟਰਾਂ ਨੂੰ ਸਿੱਖਾਲਿਆ ਗਿਆ

ਟਿੱਪਟ ਨੇ ਨਾ ਕੇਵਲ ਪੰਜਾਬ, ਭਾਰਤ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਪਰ ਨਾਲ ਹੀ ਨਾਲ ਉਸਨੇ ਪਾਸਟਰਾਂ ਦੀ ਸਭਾ ਵੀ ਲਈ। ਇਸ ਵਿੱਚ ਆਗੂ ਅਮ੍ਰਿਤਸਰ ਅਤੇ ਵੀਹ ਲੱਖ ਦੀ ਗਿਣਤੀ ਵਾਲੇ ਇਸ ਸ਼ਹਿਰ ਦੇ ਆਲੇ ਦੂਆਲੇ ਦੇ ਪਿੰਡਾਂ ਦੇ ਵਿੱਚੋ ਆਏ ਸਨ। ਭਾਰਤ ਦੇ ਵਿੱਚ ਸਿੱਖ ਧਰਮ ਦੇ ਲੋਕਾਂ ਦਾ ਕੇੰਦਰ ਹੈ। ਕਾਫੀ ਸਾਰੇ ਸਿੱਖ ਮਸੀਹ ਦੇ ਵਿੱਚ ਆਏ ਹਨ ਅਤੇ ਉਹ ਹੁਣ ਦੂਜਿਆਂ ਤੱਕ ਖੁਸ਼ਖਬਰੀ ਪਹੁੰਚਾ ਰਹੇ ਹਨ। ਟਿੱਪਟ ਨੇ ਐਤਵਾਰ ਸਵੇਰੇ ਫਸ਼ਟ ਬੈਪਟਿਸਟ ਚਰਚ ਦੇ ਵਿੱਚ ਪ੍ਰਚਾਰ ਕੀਤਾ, ਜਿਸ ਵਿੱਚ ਮੈਂਬਰ ਲਗਭਗ ਪੂਰੇ ਦੇ ਪੂਰੇ ਸਿੱਖ ਪਿੱਠਭੂਮੀ ਤੋਂ ਆਏ ਹਨ।

ਪਾਸਟਰਾਂ ਅਤੇ ਕਲੀਸੀਆ ਦੇ ਆਗੂਆਂ ਨੇ ਕਿਹਾ ਕਿ ਕਿਵੇਂ ਪਰਮੇਸ਼ੁਰ ਨੇ ਉਨ੍ਹਾਂ ਦੇ ਜੀਵਨਾਂ ਦੇ ਵਿੱਚ ਕੰਮ ਕੀਤਾ ਹੈ। ਇੱਕ ਪਾਸਟਰ ਨੇ ਕਿਹਾ, "ਮੈਂ ਕਾਫੀ ਸਾਰੀਆਂ ਮੁਸ਼ਕਿਲਾਂ ਦੇ ਵਿੱਚੋ ਹੋ ਕਿ ਨਿਕਲਿਆ ਹਾਂ, ਪਰ ਪਰਮੇਸ਼ੁਰ ਨੇ ਮੈਂਨੂੰ ਇਹ ਵਿਖਾਲਿਆ ਹੈ ਕਿ ਮੈਂਨੂੰ ਉਸਦੇ ਉੱਤੇ ਇੰਜਜਾਰੀ ਜਰੂਰ ਕਰਨੀ ਚਾਹੀਦੀ ਹੈ। ਉਹ ਮੇਰੀ ਤਾਕਤ ਨੂੰ ਫਿਰ ਦੁਬਾਰ ਤਾਜਾ ਕਰੇਗਾ।" ਦੂਜੇ ਪਾਸਟਰ ਨੇ ਕਿਹਾ, "ਮੈਂਨੂੰ ਰੋਜਾਨਾ ਪਰਮੇਸ਼ੁਰ ਦੇ ਕੋਲ ਰੋਜਾਨਾ ਜਾਣ ਦੀ ਲੋਡ਼ ਹੈ ਅਤੇ ਉਸਦੇ ਸਿੰਘਾਸਨ ਤੋਂ ਵਗਦੇ ਹੋਏ ਪਾਣੀ ਵਿੱਚੋ ਪੀਣ ਦੀ ਲੋਡ਼ ਹੈ।" ਇੱਕ ਵਿਅਕਤੀ ਪਾਸਟਰ ਦੇ ਨਾਲ ਆਇਆ ਅਤੇ ਸਭਾ ਦੇ ਵਿੱਚ ਨੇਡ਼ੇ ਖਡ਼ਾ ਹੋਇਆ ਅਤੇ ਕਿਹਾ ਕਿ ਉਸਨੂੰ ਯਿਸੂ ਦੀ ਲੋਡ਼ ਹੈ। ਟਿੱਪਟ ਨੇ ਉਸ ਪੁਰਸ਼ ਨੂੰ ਮਸੀਹ ਦੇ ਕੋਲ ਆਉਣ ਵਿੱਚ ਆਗੂਵਾਈ ਕੀਤੀ। ਪਾਸਟਰ ਨਵਾ ਤਾਕਤ ਅਤੇ ਉਮੀਦ ਦੇ ਨਾਲ ਭਰ ਗਏ ਸਨ। ਟਿੱਪਟ ਨੇ ਪਾਸਟਰਾਂ ਨਾਲ "ਦੌਡ਼ ਦੇ ਵਿੱਚ ਬੌਦਾਰੀ" ਵਿਸ਼ੇ ਦੇ ਉੱਤੇ ਗੱਲਬਾਤ ਕੀਤੀ। ਕਈਆਂ ਨੇ ਕਿਹਾ ਕਿ ਇਨਾਂ ਸੰਦੇਸ਼ਾ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਕਿ ਉਹ ਇਹ ਜਾਣ ਸਕਨ ਕਿ ਕਿਵੇਂ ਮਸੀਹ ਦੇ ਵਰਗਾ ਚਰਿੱਤਰ ਉਸਾਰਿਆ ਅਤੇ ਬਣਾਈ ਰੱਖਿਆ ਜਾਂਦਾ ਹੈ।

ਹੋਰ ਤਸਵੀਰਾਂ ਵਾਸਤੇ ਕਲਿੱਕ ਕਰੋ