Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਮਸੀਹ ਵਾਸਤੇ ਬ੍ਰਾਜੀਲ ਨੂੰ ਪ੍ਰਭਾਵਿਤ ਕਰ ਰਿਹਾ।

ਸੈਮੀ ਟਿਪਤ ਮਨਿਸਟਰੀ ਨੇ ਇੱਕ ਸੇਵਕੀ ਦਾ ਇੱਕ ਖਾਸ ਸਮਾਂ ਬ੍ਰਾਜੀਲ ਦੇ ਵਿਚ ਪੂਰਾ ਕੀਤਾ, ਜਿਸ ਦਾ ਆਯੋਜਨ ਬ੍ਰਾਜੀਲ ਦੇ ਵਿਚ ਕੀਤਾ ਗਿਆ ਸੀ। ਆਇਨਾਪੋਲਿਸ, ਬ੍ਰਾਜੀਲ ਦੇ ਦੋੜਨ ਵਾਲੇ ਮੈਦਾਨ ਦੇ ਵਿਚ ਇੱਕ ਵੱਡੀ ਸਭਾ ਦਾ ਇੰਤਜਾਮ ਕੀਤਾ ਗਿਆ ਸੀ, ਅਤੇ ਉਸ ਵਿਚ ਸੈਮੀ ਟਿਪਤ ਦੇ ਪ੍ਰਚਾਰ ਦਾ ਸੈਂਕੜੇ ਲੋਕਾਂ ਨੇ ਪ੍ਰਤਿਉਤ੍ਤਰ ਦਿੱਤਾ। ਜਦੋਂ ਮਸੀਹੀ ਸਭਾਵਾਂ ਦੇ ਵਿਚ ਖੁਸ਼ਖਬਰੀ ਦੀਆਂ ਕਲੀਸਿਯਾਵਾਂ ਨੇ ਭਾਗ ਲਿਆ ਤਾਂ ਇਸ ਨੂੰ ਵੇਖ ਕੇ ਪਾਸਟਰ ਅਤੇ ਮਸੀਹੀ ਆਗੂ ਬਹੁਤ ਹੀਉਤੇਜਿਤ ਸਨ। ਸੁਭਾਗ ਦੀ ਗੱਲ ਇਹ ਸੀ ਕਿ ਇਹ ਇਸ ਸ਼ਹਿਰ ਦੀ ੧੦੪ਵੀ ਵਰੇਗੰਢ ਵੀ ਸੀ।

Dave Speaks ਬਰੀ ਦੀਆਂ ਸਭਾਵਾਂ ਹੀਨਹੀ ਕੀਤੀਆਂ ਗਈਆਂ। ਡੇਵ ਟਿਪਤ ਇਟਰਨਲ ਕੰਸੈਪਟ ਦਾ ਜੋ ਚੇਲੇ ਬਣਾਉਣ ਦਾ ਸੈਮੀਨਾਰ ਸੀ, ਉਹ ਵੀ ਉਨ੍ਹਾਂ ਨੇ ਰਾਜਧਾਨੀ ਦੇ ਸ਼ਹਿਰ, ਗੁਇਆਨਾ ਦੇ ਵਿਚ ਵਿਦਆਰਥੀਆਂ ਦੇ ਨਾਲ ਕੀਤਾ। ਬਹੁਤ ਸਾਰੇ ਕਲੀਸਿਯਾਵਾਂ ਦੇ ਜਵਾਨ ਲੋਕਾਂ ਨੇ ਇਸ ਵਿਚ ਭਾਗ ਲਿਆ। ਅਤੇ ਜਿਨ੍ਹੇਂ ਲੋਕ ਭਾਗ ਲੈਣਾ ਚਾਹੁੰਦੇ ਸਨ, ਉਨ੍ਹਾਂ ਦੇ ਉਥੇ ਬੈਠਣ ਦੀ ਥਾਂ ਨਹੀ ਸੀ। ਡੇਵ ਟਿਪਤ ਨੇ ਜਵਾਨ ਲੋਕਾਂ ਨੂੰ ਪ੍ਰਮੇਸ਼ਰ ਦੀ ਮਹਾਨਤਾ ਦੇ ਬਾਰੇ ਸਮਝਣ ਵਿਚ ਮਦਦ ਕੀਤੀ। ਅਤੇ ਉਨ੍ਹਾਂ ਨੂੰ ਇਹ ਦਸਿਆ ਕਿ ਯੀਸ਼ੁ ਦੇ ਸਚੇ ਚੇਲੇ ਬਣਨ ਦਾ ਕੀ ਅਰਥ ਹੈ।

Tex Speakingਸੈਮੀ ਅਤੇ ਟੈਕਸ ਨੇ ਪਾਸਟਰਜ਼ ਦੀਆਂ ਪਤਨੀਆਂ ਨੂੰ ਆਤਮਿਕ ਜਾਗ੍ਰਤੀ ਦੇ ਬਾਰੇ ਵਿਚ ਇੱਕ ਕਾਨਫਰੰਸ ਦੇ ਵਿਚ ਦਸਿਆ। ਟੈਕਸ ਟਿਪਤ ਨੇ ਔਰਤਾਂ ਦੇ ਨਾਲ ਗੱਲ ਕੀਤੀ ਅਤੇ ਸੈਮੀ ਨੇ ਆਦਮੀਆਂ ਦੇ ਨਾਲ ਗੱਲਬਾਤ ਕੀਤੀ। ਪ੍ਰਮੇਸ਼ਰ ਨੇ ਲੋਕਾਂ ਦੇ ਦਿਲਾਂ ਵਿਚ ਇਨ੍ਹਾਂ ਸਭਾਵਾਂ ਵਿਚ ਗਹਿਰਾ ਕੰਮ ਕੀਤਾ।

----------------------------

ਨਵੀਂ ਪੀੜੀ ਦੇ ਖੁਸ਼ਖਬਰੀ ਦੇ ਪ੍ਰਚਾਰਕਾਂ ਨੂੰ ਤਿਆਰ ਕਰਨਾ

ਸੈਮੀ ਨੇ ਆਪਣੇ ਦਰਸ਼ਨ ਦੇ ਨਵੇਂ ਹਿੱਸੇ ਦੇ ਬਾਰੇ ਦਸੰਬਰ ਦੇ ਵਿਚ ਸੇਵਕੀ ਦੇ ੪੦ਵੀ ਸਾਲਗਿਰ੍ਹਾ ਦੇ ਮੌਕੇ ਤੇ ਦੱਸਿਆ ਸੀ। ਇਸ ਫਲ ਦਾ ਪਹਿਲਾ ਹਿੱਸਾ ਉਸ ਸਮੇਂ ਨਜਰ ਆਇਆ ਜਦ ਸੈਮੀ ਨੇ ਖੁਸ਼ਖਬਰੀ ਦੀਆਂ ਸਭਾਵਾਂ ਤੋਂ ਪਹਿਲਾਂ ੧੨ ਬ੍ਰਾਜੀਲ ਦੇ ਪ੍ਰਚਾਰਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਤਿਆਰ ਕੀਤਾ।

ਪਿਛਲੇ ਸਾਲ ਪ੍ਰਮੇਸ਼ਰ ਨੇ ਸੈਮੀ ਟਿਪਤ ਮਨਿਸਟਰੀ ਨੂੰ ਇੱਕ ਤਾਜਾ ਦਰਸ਼ਨ ਦਿੱਤਾ ਸੀ। ਉਹ ਸੀ ਖੁਸ਼ਖਬਰੀ ਦੇ ਪਰਚਾਰਕਾਂ ਨੂੰ ਵਧਾਉਨਾ। ਸੈਮੀ ਟਿਪਤ ਜੋ ਕਿ ਇਸ ਸੇਵਕਈ ਦੇ ਅਧਿਕ੍ਸ਼ ਹਨ, ਨੇ ਕਿਹਾ, ਪ੍ਰਮੇਸ਼ਰ ਨੇ ਸਾਨੂੰ ਮਸੀਹੀ ਆਗੂਆਂ ਦਾ ਕੁਝ ਖਾਸ ਦੇਸ਼ਾਂ ਦੇ ਵਿਚ ਪਖ ਦਿੱਤਾ ਹੈ, ਜਿਵੇਂ ਕਿ ਬ੍ਰਾਜੀਲ ਅਤੇ ਭਾਰਤ। ਇਹ ਦੇਸ਼ ਵਧ ਰਹੀ ਅਰਥ ਵਿਵਸਥਾ ਦੇ ਨਾਲ ਉੱਪਰ ਜਾ ਰਹੇ ਹਨ। ਇਸ ਦੇ ਨਾਲ ਨਾਲ ਇਹ ਆਤਮਿਕ ਤੌਰ ਤੇ ਵੀ ਵਧ ਰਹੇ ਹਨ। ਇਨ੍ਹਾਂ ਦੇਸ਼ਾਂ ਦੇ ਵਿਚ ਖੁਸ਼ਖਬਰੀ ਦਾ ਪ੍ਰਚਾਰ ਤੇਜੀ ਨਾਲ ਵਧ ਰਿਹਾ ਹੈ। ਪ੍ਰਮੇਸ਼ਰ ਨੇ ਮੇਰੇ ਦਿਲ ਵਿਚ ਇਹ ਪਾਇਆ ਹੈ ਕਿ ਇਨ੍ਹਾਂ ਦੇਸ਼ਾਂ ਦੇ ਵਿਚ ਖੁਸ਼ਖਬਰੀ ਦੇ ਪ੍ਰਚਾਰਕਾਂ ਨੂੰ ਤਿਆਰ ਕਰਕੇ ਰਿਸ਼ਤਿਆਂ ਨੂੰ ਵਧਾਇਆ ਜਾਵੇ।”

Evangelists in trainingਐਸ ਟੀ ਐਮ ਨੇ ਇਸ ਕੰਮ ਨੂੰ ਬ੍ਰਾਜੀਲ ਦੇ ਵਿਚ ਪਿਛਲੇ ਮਹੀਨੇ ਸ਼ੁਰੂ ਕੀਤਾ। ੧੨ ਪ੍ਰਚਾਰਕਾਂ ਨੂੰ ਪੂਰੇ ਦੇਸ਼ ਤੋਂ ਇਕਠਿਆਂ ਕੀਤਾ ਗਿਆ ਕਿ ਉਹ ਸੈਮੀ ਟਿਪਤ ਦੇ ਨਾਲ ਸਮਾਂ ਬਿਤਾਉਣ ਅਤੇ ਉਸ ਨੇ ਉਨ੍ਹਾਂ ਨੂੰ ਪ੍ਰਚਾਰਕ ਦੇ ਚਰਿੱਤਰ, ਕਲਾ ਅਤੇ ਸੰਦੇਸ਼ ਦੇ ਬਾਰੇ ਦਸਿਆ। ਇਹ ਪ੍ਰਚਾਰਕ ਇਨ੍ਹਾਂ ਖੁਸ਼ਖਬਰੀ ਦੇ ਪ੍ਰਚਾਰ ਦੇ ਸਿਧਾਂਤਾਂ ਨੂੰ ਸੁਣਨ ਤੇ ਸਮਾਂ ਬਿਤਾਉਂਦੇ ਰਹੇ ਅਤੇ ਫਿਰ ਉਨ੍ਹਾਂ ਨੇ ਛੋਟੇ ਝੁੰਡਾਂ ਦੇ ਵਿਚ ਜਾ ਕੇ ਇਨ੍ਹਾਂ ਗੱਲਾਂ ਨੂੰ ਲਾਗੂ ਕੀਤਾ। ਉਨ੍ਹਾਂ ਨੂੰ ਸੰਦੇਸ਼ ਦਾ ਪ੍ਰਚਾਰ ਕਰਨ ਦੇ ਉੱਪਰ ਪ੍ਰੇਕ੍ਟਿਸ ਕਰਨ ਦਾ ਵੀ ਸਮਾਂ ਦਿੱਤਾ ਗਿਆ।

ਹਰ ਇੱਕ ਖੁਸ਼ਖਬਰੀ ਦਾ ਪ੍ਰਚਾਰਕ ਐਸ ਟੀ ਐਮ ਦੇ ਨਾਲ ਤਿੰਨ ਸਾਲ ਦੀ ਸਿਖਿਆ ਦੇ ਵਿਚ ਜਾਣ ਲਈ ਰਾਜੀ ਹੋਇਆ। ਉਹ ਇਨ੍ਹਾਂ ਸਮਿਆਂ ਦੇ ਦੋਰਾਨ ਖੁਸ਼ਖਬਰੀ ਦੀਆਂ ਸਭਾਵਾਂ ਕਰਨਗੇ। ਉਹ ਪ੍ਰਾਥਨਾ ਕਰਨਗੇ ਅਤੇ ਪ੍ਰਮੇਸ਼ਰ ਤੋਂ ਤਿੰਨ ਹੋਰ ਖੁਸ਼ਖਬਰੀ ਦੇ ਪ੍ਰਚਾਰਕ ਮੰਗਣਗੇ। ਟਿਪਤ ਨੇ ਕਿਹਾ, “ਜਦ ਮੈਂ ਪਾਸਟਰ ਸੀ, ਮੈਂ ਆਤਮਿਕ ਬੜੋਤਰੀ ਦੀ ਤਾਕਤ ਨੂੰ ਸਿਖਿਆ। ਮੈਂ ਦੁਆ ਕਰ ਰਿਹਾ ਹਾਂ ਕਿ ਅਸੀਂ ਇਸ ਨੂੰ ਇਨ੍ਹਾਂ ਪ੍ਰਚਾਰਕਾਂ ਦੇ ਵਿਚ ਵੀ ਹੁੰਦਾ ਹੋਇਆ ਵੇਖਾਂਗੇ। ਅਸੀਂ ਸਿਰਫ ਇਸ ਨੂੰ ਬ੍ਰਾਜੀਲ ਵਿਚ ਹੀ ਨਹੀ ਬਲਕਿ, ਭਾਰਤ ਅਤੇ ਅਫ੍ਰੀਕਾ ਦੇ ਵਿਚ ਵੀ ਕਰਨ ਬਾਰੇ ਸੋਚ ਰਹੇ ਹਾਂ। ਮੈਂ ਵਿਸ੍ਵਾਸ ਕਰਦਾ ਹਾਂ ਕਿ ਸਾਡੀ ਸੇਵਕਈ ਦੇ ਵਿਚ ਅਸੀਂ ਇਹੋ ਜਿਹੀ ਬੜੋਤਰੀ ਦੇ ਲਈ ਰਖੇ ਗਏ ਹਾਂ।

ਇੱਕ ਪ੍ਰਚਾਰਕ ਨੇ ਗਰੁੱਪ ਬਾਰੇ ਆਪਣੀ ਸੋਚ ਨੂੰ ਰਖਦੇ ਹੋਏ ਕਿਹਾ, ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਪ੍ਰਮੇਸ਼ਰ ਨੇ ਮੈਨੂੰ ਮੇਰੇ ਜੀਵਨ ਦੇ ਵਿਚ ਪਾਸਟਰ ਸੈਮੀ ਨੂੰ ਸੁਣਨ ਦੇ ਦੁਆਰਾ ਇੱਕ ਮਹਾਨ ਤਜਰਬਾ ਦਿੱਤਾ। ਇਹ ਅਲੋਕਿਕ ਸੀ। ਮੈਂ ਪਾਸਟਰ ਸੈਮੀ ਟਿਪਤ ਜੀਵਨ ਲਈ ਪ੍ਰਮੇਸ਼ਰ ਦਾ ਧਨਵਾਦ ਕਰਦਾ ਹਾਂ, ਜਿਸ ਨੇ ਪ੍ਰਮੇਸ਼ਰ ਦੇ ਦਿਲ ਤੋਂ ਮੇਰੇ ਦਿਲ ਵਿਚ ਚੀਜਾਂ ਨੂੰ ਲਿਆਂਦਾ।”

ਹੋਰ ਤਸਵੀਰਾਂ ਵਾਸਤੇ ਕਲਿੱਕ ਕਰੋ.