Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਬਰਾਜੀਲ਼ ਦੇ ਵਿੱਚ ਫਸਲ 2012

BrazilFriendsਇਮਪੀਰਟਜ ਦੇ ਵਿੱਚ ਫਸਲ ਦੀ ਕਟਨੀ

ਇਮਪੀਰਟਜ ਬਰਾਜੀਲ਼ ਦੇ ਮਸੀਹੀਆਂ ਦੇ ਵਾਸਤੇ ਇੱਕ ਖਾਸ ਪਲ। ਫਸਲ ਦਾ ਸਮਾਂ। ਪਰਮੇਸ਼ਰ ਦੇ ਆਤਮਾ ਦਾ ਚਲਣ। ਮਈ ਮਹੀਨੇ ਦੇ ਵਿੱਚ ਸੈਮੀ ਟਿਪਤ ਦੀਆਂ ਖੁਸ਼ਖਬਰੀ ਦੀਆਂ ਸਭਾਵਾਂ ਇਹ ਸਭ ਦਾ ਬਿਆਨ ਕਰਦੀਆਂ ਸਨ। ਟਿਪਤ ਨੇ ਦੋ ਰਾਤਾਂ ਭੁਖੇ ਦਿਲਾਂ ਦੇ ਨਾਲ ਭਰੀ ਹੋਈ ਥਾਂ ਦੇ ਉੱਪਰ ਪਰਚਾਰ ਕੀਤਾ। ਅਤੇ ਉਨ੍ਹਾਂ ਨੇ ਜੀਵਨ ਦੀ ਰੋਟੀ ਦੀ ਪ੍ਰਾਪਤੀ ਕੀਤੀ।

ਟਿਪਤ ਨੇ ਨਾ ਸਿਰਫ ਇਮਾਰਟਜ ਦੇ ਵਿੱਚ ਖੁਸ਼ਖਬਰੀ ਦੀਆਂ ਸਭਾਵਾਂ ਕੀਤੀਆਂ ਬਲਕਿ ਮੈਕਿਉ ਜੋ ਕਿ aਲਾਗੋਸ ਦੀ ਰਾਜਧਾਨੀ ਹੈ, ਦੇ ਵਿੱਚ ਪ੍ਰਚਾਰ ਕੀਤਾ। ਹਜਾਰਾਂ ਲੋਕਾਂ ਨੇ ਟਿਪਤ ਦੇ ਪ੍ਰਚਾਰ ਦਾ ਪ੍ਰਤੀਉੱਤਰ ਦਿੱਤਾ ਅਤੇ ਜੀਵਨ ਦਲਣ ਦੇ ਫੈਂਸਲੇ ਮਸੀਹ ਦੇ ਨਾਲ ਲਏ। ਕਲੀਸੀਆ ਦੇ ਆਗੂਆਂ ਨੇ ਟਿਪਤ ਨੂੰ ਅਗਲੇ ਸਾਲ ਵੀ ਆਉਣ ਦਾ ਸੱਦਾ ਦਿੱਤਾ। ਸੈਸ ਟੀ ਐੱਮ ਨੇ ਕਲਸੀਆਵਾਂ ਦੀ ਮਦਦ ਕੀਤੀ ਕਿ ਉਹ ਬੱਸਾਂ ਦੇ ਉੱਪਰ ਲੋਕਾਂ ਨੂੰ ਲੈ ਕੇ ਆਉਣ। ਬਹੁਤ ਸਾਰੇ ਮਸੀਹੀ ਲੋਕ ਘਰ ਰਹੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰ ਦੇ ਜੀਅ ਜੋ ਯਿਸੂ ਨੂੰ ਨਹੀ ਜਾਣਦੇ ਸਨ, ਬੱਸਾਂ ਦੀ ਸਵਾਰੀ ਕਰ ਕੇ ਆਏ। ਬਹੁਤ ਸਾਰੇ ਲੋਕ ਜੋ ਕਿ ਬੱਸਾਂ ਦੇ ਉੱਪਰ ਆਏ ਸਨ, ਉਨ੍ਹਾਂ ਨੇ ਮਸੀਹ ਦੇ ਨਾਲ ਚੱਲਣ ਦਾ ਫੈਂਸਲਾ ਕੀਤਾ। ਸਲਾਹਕਾਰਾਂ ਨੂੰ ਬਹੁਤ ਹੀ ਯੋਜਨਾ ਦੇ ਨਾਲ ਬੱਸਾਂ ਦੇ ਵਿੱਚ ਰੱਖਿਆ ਗਿਆ ਕਿ ਉਹ ਉਨ੍ਹਾਂ ਲੋਕਾਂ ਦੇ ਨਾਲ ਸੇਵਕਾਈ ਕਰਨ ਜੋ ਕਿ ਬੱਸਾਂ ਤੇ ਆ ਜਾ ਰਹੇ ਸਨ ਅਤੇ ਜਿੰਂਨਾਂ ਨੇ ਮਸੀਹ ਦੇ ਨਾਲ ਚੱਲਣ ਦਾ ਫੈਂਸਲਾ ਕੀਤਾ ਸੀ। ਹਾਲਾਂਕਿ ਕਲੀਸੀਆਂ ਇੱਕ ਵੱਡੀ ਫਸਲ ਦੀ ਇੰਤਜਾਰ ਕਰ ਰਹੀ ਸੀ, ਪਰ ਇਹ ਉਨ੍ਹਾਂ ਦੀ ਸੋਚ ਤੋਂ ਵੀ ਵੱਧ ਕੇ ਸੀ।

ਪਰਚਾਰਕ ਤਿਆਰ ਕੀਤੇ ਗਏ ਕਿ ਸੇਵਾ ਵੱਧ ਸਕੇ।

ਗਯੋਨਾ ਬਰਾਜੀਲ ਦੇ ਵਿੱਚ ਇੱਕ ਸਾਲ ਪਹਿਲਾਂ ੧੨ ਪਰਚਾਰਕ ਪੂਰੇ ਬਰਾਜੀਲ ਤੋਂ ਕਿੱਠੇ ਕੀਤੇ ਗਏ ਸੀ। ਮਕਸਦ ਸੀ ਕਿ ਪਰਚਾਰਕਾਂ ਦੀ ਇੱਕ ਨਵੀਂ ਪੀੜੀ ਤਿਆਰ ਕੀਤੀ ਜਾ ਸਕੇ। ਜੋ ਕਿ ਆਪਣੇ ਲੋਕਾਂ ਦੇ ਵਿੱਚ ਇਸ ਦਰਸ਼ਨ ਨੂੰ, ਇਸ ਯੋਜਨਾਂ ਨੂੰ ਅਤੇ ਸੰਦੇਸ ਨੂੰ ਲੈ ਕੇ ਜਾ ਸਕਣ। ਟਿਪਤ ਨੇ ਪਰਚਾਰਕਾਂ ਦੇ ਨਾਲ ਆਤਮਿਕ ਅਤੇ ਪਰਿਵਾਰਕ ਜੀਵਨ ਦੇ ਬਾਰੇ ਵੰਡਿਆ। ਉਸ ਨੇ ਕਿਹਾ ਕਿ ਉਹ ਇਹੋ ਜਿਹੇ ਪਰਚਾਰਕਾਂ ਦੀ ਪੀੜੀ ਨੂੰ ਵੇਖਣਾ ਚਾਹੁੰਦਾ ਹੈ ਜਿੰਨਾਂ ਦਾ ਪਰਮੇਸ਼ਰ ਦੇ ਵਾਸਤੇ ਦਿਲ ਹੋਵੇ ਅਤੇ ਜਿੰਨਾਂ ਦੀਆਂ ਪ੍ਰਾਤਮਿਕਤਾਵਾਂ ਸਹੀ ਹੋਣ।

ਅਮਰੀਕਾ ਦੇ ਇਸ ਪਰਚਾਰਕ ਨੇ ਉਨ੍ਹਾਂ ਬਰਾਜੀਲ ਦੇ ਪਰਚਾਰਕਾਂ ਨੂੰ ਪਰਚਾਰ ਦੇ ਸਿਧਾਂਤ ਅਤੇ ਯੋਜਨਾਵਾਂ ਤੋਂ ਵੀ ਜਾਣੂ ਕਰਵਾਇਆ। ਹਰ ਇੱਕ ਬਰਾਜੀਲ਼ ਦੇ ਪਰਚਾਰਕ ਨੇ ਆਉਣ ਵਾਲੇ ਸਾਲ ਵਿੱਚ ਇਸ ਯੋਜਨਾਂ ਨੂੰ ਲਾਗੂ ਕਰਨ ਦਾ ਵਾਇਦਾ ਕੀਤਾ। ਟਿਪਤ ਇਸ ਯਾਤਰਾ ਦੇ ਦੋਰਾਨ ਉਨ੍ਹਾਂ ਪਰਚਾਰਕਾਂ ਨੂੰ ਮਿਲਿਆ ਅਤੇ ਉਹ ਬਹੁਤ ਹੀ ਖੁਸ਼ ਹੋਇਆ ਕਿ ਉਨ੍ਹਾਂ ਪਰਚਾਰਕਾਂ ਨੇ ਕੀ ਕੀ ਪਿਛਲੇ ਸਾਲ ਸਿੱਖਿਆ ਹੈ।

BrazilFriendsਫੇਬਰਕਿ ਫਰੈਟਸ ਜੋ ਕਿ ਇੱਕ ਵੱਡੀ ਬੈਪਟਿਸਟ ਚਰਚ ਦਾ ਬਰਾਸੀਲੀਆ ਦੇ ਵਿੱਚ ਖੁਸ਼ਖਬਰੀ ਦੇ ਪ੍ਰਚਾਰ ਦਾ ਪਾਦਰੀ ਹੈ, ਪਿਛਲੇ ਸਾਲ ਜਦ ਟਿਪਤ ਨੇ ਪ੍ਰਚਾਰ ਕੀਤਾ ਸੀ ਤਾਂ ਇਸ ਦਰਸ਼ਨ ਨੂੰ ਉਸ ਨੇ ਫੜ ਲਿਆ। ਉਸ ਨੇ ੯੪ ਕਲਸੀਆਵਾਂ ਨੂੰ ਆਪਣੀ ਰਾਜਧਾਨੀ ਨੂੰ ਜਿੱਤਣ ਲਈ ਤਿਆਰ ਕੀਤਾ। ਪਾਸਟਰ ਫਰੈਟਸ ਦੇ ਕੋਲ ੧੦੦੦ ਲੋਕ ਹਨ ਜੋ ਕਿ ਅਗਲੇ ਤਿੰਨ ਮਹੀਨੀਆਂ ਦੇ ਵਿੱਚ ਪੰਜ ਲੋਕਾਂ ਦੇ ਵਾਸਤੇ ਪਰਾਥਨਾ ਕਰਨਗੇ। ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾਵੇਗੀ ਕਿ ਕਿਵੇਂ ਉਹ ਆਪਣੀ ਗਵਾਹੀ ਵੰਡ ਸਕਦੇ ਹਨ ਅਤੇ ਜੂਨ ਦੇ ਮਹੀਨੇ ਦੇ ਵਿੱਚ ਕਿਵੇਂ ਉਹ ਖੁਸ਼ਖਬਰੀ ਸੁਣਾ ਸਕਦੇ ਹਨ। ੯੪ ਕਲੀਸੀਆਂਵਾਂ ਦੇ ਵਿੱਚੋਂ ਹਰ ਇੱਕ ਜੁਲਾਈ ਦੇ ਮਹੀਨੇ ਦੇ ਵਿੱਚ ਇੱਕ ਖੁਸ਼ਖਬਰੀ ਦੀ ਸਭਾ ਦਾ ਇੰਤਜਾਮ ਕਰੇਗੀ। ਉਹ ਹਜਾਰਾਂ ਲੋਕਾਂ ਲਈ ਪ੍ਰਾਥਨਾ ਕਰ ਰਹੇ ਹਨ ਕਿ ਉਹ ਮਸੀਹ ਦੇ ਵਿੱਚ ਆਉਣ।

ਪਾਸਟਰ ਫਰੈਟਸ ਨੇ ਆਪਣਾ ਇਹ ਦਰਸ਼ਨ ਅਤੇ ਯੋਜਨਾ ਰਾਸ਼ਟਰੀ ਆਗੂਆਂ ਨਾਲ ਵੀ ਵੰਡਿਆ ਹੈ। ਉਹ ਆਸ ਕਰ ਰਿਹਾ ਹੈ ਕਿ ਜੋ ਸਿਖਿਆ ਉਸ ਨੇ ਅੇਸ ਟੀ ਐੱਮ ਤੋਂ ਪ੍ਰਾਪਤ ਕੀਤੀ ਹੈ ਉਹ ਜਲਦੀ ਹੀ ਰਾਸ਼ਟਰੀ ਯੋਜਨਾ ਬਣਨ ਵਾਲੀ ਹੈ।

ਅਲਾਗੋਸ ਦੇ ਰਾਜ ਦੇ ਇੱਕ ਪਰਚਾਰਕ ਨੇ ਵੀ ਇਸ ਯੋਜਨਾ ਨੂੰ ਇੱਕ ਛੋਟੇ ਕਸਬੇ ਦੇ ਵਿੱਚ ਲਿਜਾਇਆ। ਉਹ ਆਪਰੇਸ਼ਨ ਐਂਡਰਿਊ ਦੇ ਦੁਆਰਾ ਵਿਸ਼ਵਾਸੀਆਂ ਨੂੰ ਸਿੱਖਿਆ ਦਿੱਤੀ ਅਤੇ ਉਹ ਲੋਕ ਹੁਣ ਪੰਜ ਲੋਕਾਂ ਲਈ ਪ੍ਰਾਥਨਾ ਕਰ ਰਹੇ ਹਨ ਜੋ ਕਿ ਪਰਿਵਾਰ ਦੇ ਜਾਂ ਸਾਥੀ ਜਾਂ ਮਿੱਤਰ ਹੋ ਸਕਦੇ ਹਨ ਜਿੰਨਾਂ ਨੇ ਯਿਸੂ ਦੇ ਉੱਪਰ ਵਿਸ਼ਵਾਸ ਨਹੀ ਕੀਤਾ। ਫਿਰ ਉਸ ਨੇ ਕਲਸੀਆਵਾਂ ਨੂੰ ਖੁਸ਼ਖਬਰੀ ਦੀ ਰੈਲੀ ਕੱਢਣ ਵਾਸਤੇ ਇਕੱਠੇ ਕੀਤਾ। ਅਤੇ ਉਸ ਯਿਸੂ ਮਾਰਚ ਦੇ ਵਿੱਚ ਉਸ ਨੇ ਪਰਚਾਰ ਕੀਤਾ। ਬਹੁਤ ਸਾਰੇ ਲੋਕ ਮਸੀਹ ਦੇ ਵਿੱਚ ਆਏ।

ਯੋਜਨਾਂ ਬਣ ਰਹੀ ਹੈ ਕਿ ਪਰਚਾਰਕਾਂ ਦੀ ਸਿੱਖਿਆ ੨੦੧੩ ਵਿੱਚ ਵੀ ਜਾਰੀ ਰਹੇ। ਜੋ ਲੋਕਾਂ ਨੇ ਸਿੱਖਿਆ ਪ੍ਰਾਪਤ ਕਰ ਲਈ ਹੈ ਉਹ ਦੂਸਰੇ ਚਰਣ ਦੀ ਸਿੱਖਿਆ ਪ੍ਰਾਪਤ ਕਰਨਗੇ। ਅਤੇ ਨਵੇਂ ਪਰਚਾਰਕ ਵੀ ਝੁੰਡ ਦੇ ਵਿੱਚ ਲਿਆਂਦੇ ਜਾਣਗੇ। ਟਿਪਤ ਨੇ ਕਿਹਾ, " ਮੈਂ ਬਹੁਤ ਹੀ ਖੁਸ਼ ਹਾਂ ਜੋ ਪਰਮੇਸ਼ਰ ਇੰਨ੍ਹਾਂ ਪਰਚਾਰਕਾਂ ਦੇ ਜੀਵਨ ਵਿੱਚ ਕਰ ਰਹਾ ਹੈ। ਪਰਮੇਸ਼ਰ ਵਫਾਦਾਰ ਹੈ ਕਿ ਇਹ ਦਰਸ਼ਨ ਅੱਗੇ ਜਾਵੇ। ਉਨ੍ਹਾਂ ਪਰਚਾਰਕਾਂ ਲਈ ਪਰਾਥਨਾ ਕਰੋ ਜੋ ਕਿ ਭਾਰਤ ਅਤੇ ਬਰਾਜੀਲ ਦੇ ਵਿੱਚ ਤਿਆਰ ਹੋ ਰਹੇ ਹਨ। ਅਤੇ ਜੋ ਇਸ ਗਰਮੀ ਦੀ ਰੁੱਤ ਵਿੱਚ ਅਫਰੀਕਾ ਦੇ ਵਿੱਚ ਵੀ ਤਿਆਰ ਹੋਣਗੇ"

ਹੋਰ ਤਸਵੀਰਾਂ ਵਾਸਤੇ ਕਲਿੱਕ ਕਰੋ।