Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਭਾਰਤ – ਵੱਡੀ ਭੀੜ – ਬੇਦਾਰੀ ਦਾ ਬਹੁਤ ਵੱਡਾ ਪ੍ਰਤੀਉੱਤਰ

ਸਿਮੀ ਟਿਪਤ ਮਨਿਸਟਰੀਜ਼ ਨੇ ਹੁਣੇ ਹੀ ਖੁਸ਼ਖਬਰੀ ਦੀਆਂ ਸਭਾਵਾਂ, ਇੱਕ ਪਾਸਟਰਜ ਸੈਮੀਨਾਰ ਅਤੇ ਇੱਕ ਵਿਦਆਰਥੀਆਂ ਦਾ ਚੇਲੇ ਬਣਾਉਣ ਦੀ ਸਿਖਿਆ ਭਾਰਤ ਦੇ ਉਤਰ ਪਛਮੀ ਹਿਸੇ ਦੇ ਵਿਚ ਸਮਾਪਤ ਕੀਤੀ. ਸੈਮੀ ਟਿਪਤ ਨੇ ਖੁਸ਼ਖਬਰੀ ਦੀਆਂ ਸਭਾਵਾਂ ਦੇ ਵਿਚ ਅਤੇ ਸੈਮੀਨਾਰ ਦੇ ਬੋਲਿਆ ਅਤੇ ਡੇਵ ਟਿਪਤ ਨੇ ਵਿਦਆਰਥਿਆਂ ਨੂੰ ਆਪਣੀ ਸੇਵਕਾਈ “ਸਦੀਪਕ ਚਿੰਨ” ਦੇ ਉੱਪਰ ਸਿਖਿਆ ਦਿੱਤੀ.

IndiaCrowd ਖੁਸ਼ਖਬਰੀ ਦੀਆਂ ਸਭਾਵਾਂ ਇਸ ਖੇਤਰ ਦੀਆਂ ਸਭ ਤੋਂ ਵੱਡੀਆਂ ਸਨ, ਜਿੰਨਾਂ ਦੇ ਵਿਚ ਟਿਪਤ ਨੇ ਕਦੇ ਵੀ ਪ੍ਰਚਾਰ ਕੀਤਾ. ਲੋਕਾਂ ਨੇ ਜਿੱਤ ਦੇ ਸੰਦੇਸ਼ ਦਾ ਹਰ ਰਾਤ ਪ੍ਰਤੀਉਤਰ ਦਿੱਤਾ. ਭੀੜ ਹਰ ਰਾਤ ਵਧਦੀ ਗਈ ਅਤੇ ਸੰਦੇਸ਼ ਦਾ ਪ੍ਰ੍ਤੀਉਤਰ ਵੀ ਵਧਦਾ ਗਿਆ. ਕੋਈ ਹਾਜਰ ਲੋਕਾਂ ਦੇ ਵਿਚੋਂ ਅੱਧੇ ਲੋਕਾਂ ਨੇ ਖੁਸ਼ਖਬਰੀ ਦੀ ਸਭਾ ਦੀ ਆਖਰੀ ਰਾਤ ਪ੍ਰ੍ਤੀਉਤਰ ਦਿੱਤਾ.

ਟਿਪਤ ਨੇ ਵੇਖਿਆ, “ਪ੍ਰਮੇਸ਼ਰ ਇਥੇ ਪੰਜਾਬ ਦੇ ਵਿਚ ਕੁਝ ਖਾਸ ਕਰ ਰਿਹਾ ਹੈ. ਲੋਕ ਖੁੱਲੇ ਹਨ. ਉਹ ਖੁਸ਼ਖਬਰੀ ਦਾ ਪ੍ਰ੍ਤੀਉਤਰ ਦੇ ਰਹੇ ਹਨ. ਪ੍ਰਮੇਸ਼ਰ ਦਾ ਪੰਜਾਬ ਦੇ ਵਿਚ ਕੰਮ ਵੇਖਣਾ ਬਹੁਤ ਹੀ ਉਤੇਜਨਾ ਭਰਿਆ ਹੈ.” ਇਸ ਗੱਲ ਨਾਲ ਸਹਿਮਤ ਹੁੰਦੇ ਹੋਏ ਪਾਸਟਰ ਨਜੀਰ ਮਸੀਹ ਨੇ ਵੀ ਕਿਹਾ, “ਪੰਜਾਬ ਦੇ ਲੋਕ ਖੁਸ਼ਖਬਰੀ ਦੇ ਲਈ ਭੁਖੇ ਹਨ. ਇਹ ਸਮਾਂ ਸਾਡੇ ਲਈ ਬਰਕਤ ਭਰਿਆ ਰਿਹਾ ਹੈ.”

ਟਿਪਤ ਨੇ ਨਾ ਸਿਰਫ ਖੁਸ਼ਖਬਰੀ ਦੀਆਂ ਸਭਾਵਾਂ ਕੀਤੀਆਂ, ਬਲਕਿ ਉਸ ਨੇ ਪੰਜਾਬ ਦੇ ਰੇਤਲੇ ਇਲਾਕੇ ਦੇ ਵਿਚ ਪਾਸਟਰ ਕਾਨਫਰੰਸ ਵੀ ਕੀਤੀ, ਉਨ੍ਹਾਂ ਪਾਸਟਰਾਂ ਨਾਲ ਜਿੰਨਾਂ ਨੂੰ ਆਮ ਤੌਰ ਤੇ ਆਗੁਪਨ ਦੀਆਂ ਕਾਨਫਰੰਸਾਂ ਦੇ ਵਿਚ ਜਾਣ ਦਾ ਮੌਕਾ ਨਹੀ ਮਿਲਦਾ ਹੈ. ਬਹੁਤ ਸਾਰੇ ਪਾਸਟਰ ਅਤੇ ਨਵੇਂ ਵਿਸ਼ਵਾਸੀ “ਜੋਲੀ ਸਿੰਘ” ਤੋਂ ਸਿਖਿਆ ਲੈ ਰਹੇ ਹਨ, ਜੋ ਕਿ ਟਿਪਤ ਵਾਸਤੇ ਅਨੁਵਾਦ ਵੀ ਕਰਦਾ ਹੈ. ਪਾਸਟਰਾਂ ਨੇ ਆਪਣੇ ਜੀਵਨ ਵਿਚ ਪ੍ਰਮੇਸ਼ਰ ਦੇ ਘਿਰੇ ਕੰਮ ਦੀ ਗਵਾਹੀ ਵੀ ਦਿੱਤੀ. ਕਲੀਸਿਯਾ ਬਹੁਤ ਤੇਜੀ ਨਾਲ ਵਧਦੀ ਰਹੀ ਹੈ. – ਕੁਝ ਕਹਿੰਦੇ ਹਨ ਕਿ ਜੋਰਦਾਰ ਵਾਧਾ ਹੋ ਰਿਹਾ ਹੈ. ਬਹੁਤ ਸਾਰੇ ਪਾਸਟਰ ਜੋ ਕਿ ਕਾਨਫਰੰਸ ਦੇ ਵਿਚ ਆਏ ਸਨ ਉਹ ਥੋੜੇ ਸਮੇਂ ਤੋਂ ਹੀ ਮਸੀਹ ਦੇ ਪਿਛੇ ਚੱਲ ਰਹੇ ਹਨ.

ਟਿਪਤ ਕੁਝ ਨਵੇਂ ਵਿਸ਼ਵਾਸੀਆਂ ਨੂੰ ਵੀ ਮਿਲਿਆ ਜੋ ਕਿ ਪਿਛਲੇ ਪੰਜਾਬ ਦੀ ਯਾਤਰਾ ਦੇ ਦੋਰਾਨ ਉਸਦੀ ਸੇਵਕਾਈ ਦੇ ਦੌਰਾਨ ਮਸੀਹ ਦੇ ਵਿਚ ਆਏ ਸਨ. ਉਸ ਨੇ ਕਿਹਾ, “ਮੇਰੀ ਇੱਕ ਵੱਡੀ ਖੁਸ਼ੀ ਇਹ ਹੈ ਕਿ ਮੈਂ ਉਨ੍ਹਾਂ ਵਿਸ਼ਵਾਸੀਆਂ ਨੂੰ ਮਿਲਿਆ ਜੋ ਕਿ ਮਸੀਹ ਦੇ ਨਾਲ ਚੱਲ ਰਹੇ ਹਨ.”

ਡੇਵ ਟਿਪਤ ਨੇ ਵੀ ਪੰਜਾਬ ਦੇ ਵਿਚ ਸੇਵਕਾਈ ਕੀਤੀ, ਉਸ ਨੇ ਚੰਡੀਗੜ ਦੇ ਜਵਾਨ ਲੋਕਾਂ ਦੇ ਜੀਵਨ ਵਿਚ ਉਂਡੇਲਿਆ. ਕੋਈ ੬੫ ਤੋਂ ਵਧ ਵਿਦਾਰਥੀਆਂ ਨੇ “ਸਦੀਪਕ ਚਿੰਨ” ਚੇਲੇਪਨ ਦੀ ਸਿਖਿਆ ਵਿਚ ਭਾਗ ਲਿਆ. ਇਹ ਸੇਵਕਾਈ ਵੀ ਸੈਮੀ ਟਿਪਤ ਸੇਵਕਾਈ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ. ਪੂਰੀ ਦੁਨੀਆ ਦੇ ਵਿਚ ਇਹ ਸੇਵਕਾਈ ਕੰਮ ਕਰ ਰਹੀ ਹੈ. ਜਵਾਨ ਲੋਕਾਂ ਨੇ ਪ੍ਰਮੇਸ਼ਰ ਦੇ ਉਨ੍ਹਾਂ ਦੇ ਜੀਵਨ ਗਹਿਰੇ ਕੰਮ ਦੀ ਗਵਾਹੀ ਦਿੱਤੀ.

ਹੋਰ ਤਸਵੀਰਾਂ ਵਾਸਤੇ ਕਲਿੱਕ ਕਰੋ.