Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਕੀ ਜੇਤੂ ਮਸੀਹ ਜੀਵਨ ਸੱਚਮੁੱਚ ਹੀ ਸੰਭਵ ਹੈ?

ਇੱਕ ਵਿਅਕਤੀ ਨੂੰ ਕਈ ਸਾਲ ਨਹੀਂ ਲੱਗਦੇ ਕਿ ਉਹ ਇਸ ਸਵਾਲ ਨੂੰ ਪੁੱਛ ਸਕੇ, “ਕੀ ਜੇਤੂ ਮਸੀਹੀ ਜੀਵਨ ਸੱਚਮੁੱਚ ਹੀ ਕੋਈ ਚੀਜ਼ ਹੈ?” ਮੇਰੇ ਕੋਲ ਸਿਰਫ਼ ਪਰਮੇਸ਼ਰ ਦੀ ਮਾਫੀ ਅਤੇ ਸਦੀਪਕ ਜੀਵਨ ਦੇ ਹੀ ਵਾਇਦੇ ਹਨ , ਜਾਂ ਫਿਰ ਮੈਂ ਸੱਚ ਹੀ ਆਪਣੇ ਪਾਪੀ ਸੁਭਾਓ ਅਤੇ ਆਦਤਾਂ ਤੇ ਜਿੱਤ ਪਾ ਸਕਦਾ ਹਾਂ ? ਮੈਂ ਸੋਚਦਾ ਹਾਂ ਕਿ ਜੇਕਰ ਅਸੀਂ ਇੱਕ ਦੂਜੇ ਦੇ ਪ੍ਰਤੀ ਪੂਰੀ ਤਰਾਂ ਇਮਾਨਦਾਰ ਹੋਈਏ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਹਨ ਜੋ ਇਹੋ ਜਿਹੇ ਸਵਾਲ ਪੁੱਛਦੇ ਹਨ ਅਤੇ ਉਨਾਂ ਦੇ ਕੋਲ ਇਨਾਂ ਦੇ ਵਾਸਤੇ ਵਧੀਆ ਕਾਰਨ ਵੀ ਹਨ ।

ਜੇਕਰ ਅਸੀਂ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਵੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਬਹੁਤ ਸਾਰੇ ਲੋਕ ਨਵੇਂ ਨੇਮ ਦੇ ਵਿੱਚ ਬਿਆਨ ਜਿੱਤ ਤੋਂ ਨੀਵੇਂ ਸਤਰ ਦਾ ਜੀਵਨ ਜੀ ਰਹੇ ਹਨ । ਮੈਂ ਇਹੋ ਜਿਹੇ ਕਈ ਲੋਕਾਂ ਨੂੰ ਮਿਲਿਆ ਹਾਂ ਜਿਨਾਂ ਦੀਆਂ ਇਨੀਆਂ ਗੰਭੀਰ ਸਮੱਸਿਆਵਾਂ ਸਨ ਕਿ ਮੈਂ ਸੋਚਿਆ ਕਿ ਇਨਾਂ ਵਿਚੋਂ ਬਾਹਰ ਨਿਕਲਣ ਦਾ ਕੋਈ ਹੱਲ ਨਹੀਂ ਹੈ । ਫਿਰ ਮੈਂ ਮਸੀਹੀ ਆਗੂਆਂ ਦੀ ਵੱਲ ਦੇਖਦਾ ਹਾਂ ਕਿ ਉਨਾਂ ਦੇ ਜੀਵਨ ਵਿੱਚ ਵੀ ਨਿਰਾਸ਼ਾ ਅਤੇ ਹਾਰ ਨੂੰ ਮੈਂ ਅਕਸਰ ਦੇਖਦਾ ਹਾਂ । ਹਾਰ ਮਸੀਹੀ ਸਮਾਜ ਵਿੱਚ ਇੱਕ ਇਹੋ ਜਿਹੀ ਸਮੱਸਿਆ ਹੋ ਗਈ ਹੈ ਕਿ ਬਹੁਤ ਸਾਰੇ ਲੋਕਾਂ ਨੇ ਜਿੱਤ ਬਾਈਬਲ ਦੇ ਸਿਧਾਤਾਂ ਨੂੰ ਛੱਡ ਕੇ ਮਾਨਸਿਕ ਅਤੇ ਮਨੁੱਖੀ ਸਿਧਾਤਾਂ ਵੱਲ ਤੱਕਣਾ ਸ਼ੁਰੂ ਕਰ ਦਿੱਤਾ ਹੈ ਇਸਦੀ ਬਜਾਏ ਕਿ ਉਹ ਬਾਈਬਲ ਦੇ ਸਿਧਾਤਾਂ ਨੂੰ ਵੇਖਣ । ਮਸੀਹੀ ਸੰਸਾਰ ਦੇ ਵਿੱਚ ਹਾਰ ਦੀ ਵਜਾਹ ਦੇ ਨਾਲ ਇੱਕ ਸਲਾਹ ਦੇਣ ਵਾਲਿਆਂ ਦਾ ਉਦਯੋਗ ਖੜਾ ਹੋ ਗਿਆ ਹੈ । ਇਸਦੇ ਪਰਿਣਾਮ ਸਵਰੂਪ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਜਿੱਤ ਅਸਲ ਵਿੱਚ ਹੈ ?

ਇਸਦੀ ਬਜਾਏ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਮਸੀਹੀ ਲੋਕਾਂ ਦੇ ਜੀਵਨ ਵਿੱਚ ਹਾਰ ਨੂੰ ਵੇਖੀਏ ਇਸ ਤੋਂ ਭਿਆਣਕ ਗੱਲ ਇਹ ਹੈ ਕਿ ਅਸੀਂ ਆਪਣੇ ਹੀ ਜੀਵਨ ਵਿੱਚ ਹਾਰ ਵੇਖ ਰਹੇ ਹਾਂ । ਬਹੁਤ ਸਾਰੇ ਮਸੀਹੀ ਲੋਕ ਕਾਮ,ਗੱਸਾ, ਚਿੰਤਾ ਅਤੇ ਇਹੋ ਜਿਹੀਆਂ ਕਮੀਆਂ ਦੇ ਸ਼ਿਕਾਰ ਹਨ , ਜਿਨਾਂ ਬਾਰੇ ਉਨਾਂ ਨੇ ਸੋਚਿਆ ਕਿ ਉਹ ਮਸੀਹੀ ਬਣਨ ਤੋਂ ਬਾਅਦ ਇਹੋ ਕਮੀਆਂ ਦਾ ਸਾਹਮਣਾ ਨਹੀਂ ਕਰਨਗੇ । ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਹਾਰ ਚੁੱਕੇ ਹਾਂ । ਅਸੀਂ ਇਸ ਸੱਚਾਈ ਦਾ ਹਰ ਰੋਜ ਸਾਹਮਣਾ ਕਰਦੇ ਹਾਂ । ਕੁਝ ਸਮਾਂ ਪਹਿਲਾਂ ਇੱਕ ਮਸੀਹੀ ਔਰਤ ਨੇ ਬਿਨਾਂ ਕਿਸੇ ਝਿਝਕ ਦੇ ਮੈਨੂੰ ਦੱਸਿਆ ਕਿ ਉਸਦੇ ਕਿਸੇ ਹੋਰ ਦੇ ਪਤੀ ਨਾਲ ਸਰੀਰਕ ਸਬੰਧ ਸਨ । ਜਿਸ ਤਰੀਕੇ ਨਾਲ ਉਸ ਔਰਤ ਨੇ ਆਪਣੇ ਪਾਪ ਨੂੰ ਮੰਨਿਆ ਉਸ ਵਿੱਚੋਂ ਕਿਤੇ ਉਸ ਪਾਪ ਦੇ ਉਪਰ ਜਿੱਤ ਦੀ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ। ਕਈ ਸਾਲ ਪਹਿਲਾਂ ਮੈਂ ਇੱਕ ਪਾਸਟਰ ਨੂੰ ਉਸਦੇ ਕਿਸੇ ਗਲਤ ਸਬੰਧਾਂ ਦੀ ਵਜਾਹ ਨਾਲ ਝਿੜਕਿਆ ਸੀ । ਉਸ਼ਨੇ ਮੈਂਨੂੰ ਅੱਗੋਂ ਜਵਾਬ ਦਿੱਤਾ, “ਕਈ ਵਾਰ ਪਰਮੇਸ਼ਰ ਦੇ ਅੱਗੇ ਦੁਆ ਕੀਤੀ ਕਿ ਉਹ ਮੈਂਨੂੰ ਉਸ ਔਰਤ ਦੇ ਪ੍ਰਤੀ ਗਲਤ ਵਿਚਾਰਾਂ ਤੋਂ ਛੁਡਾ ਦੇਵੇ, ਉਸਨੇ ਇਵੇਂ ਨਹੀਂ ਕੀਤਾ ਸੋ ਮੈਂ ਇਹ ਸੋਚਿਆ ਕਿ ਇਹ ਸਹੰਧ ਉਸ ਵੱਲੋਂ ਹੀ ਹਨ । ਬਹੁਤ ਸਾਰੇ ਲੋਕਾਂ ਨੇ ਹਾਰ ਨੂੰ ਆਪਣਾ ਭਵਿੱਖ ਸਮਝ ਲਿਆ ਹੈ ਅਤੇ ਇਸੇ ਕਾਰਣ ਉਹ ਜਿੱਤ ਦੇ ਰਾਹ ਅਤੇ ਸੋਮੇ ਨੂੰ ਹੱਥ ਨਹੀਂ ਪਾ ਸਕੇ ਹਨ।

ਮੈਂ ਅਕਸਰ ਹੀ ਮਸੀਹੀ ਲੋਕਾਂ ਨੂੰ ਉਨਾਂ ਦੇ ਜੀਵਨ ਵਿੱਚ ਨਾ ਹੋਣ ਦੀ ਸਫਾਈ ਬਾਈਬਲ ਦੇ ਵਿੱਚੋਂ ਦਿੰਦੇ ਹੋਏ ਸੁਣਿਆ ਹੈ । ਸਭ ਤੋਂ ਜਿਆਦਾ ਰਾਜਾ ਦਾਊਦ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਉਹ ਵੀ ਡਿੱਗਿਆ ਸੀ । ਇਹੋ ਜਿਹੇ ਤਰਕ ਰੱਖਣ ਵਾਲੇ ਕਹਿੰਦੇ ਹਨ , “ਅਖੀਰ ਉਹ ਵੀ ਪਰਮੇਸ਼ਰ ਦੇ ਕਰੀਬ ਸੀ, ਫਿਰ ਵੀ ਉਸਨੇ ਮਨ ਵਿੱਚ ਗਲਤ ਵਿਚਾਰ ਲਿਆਂਦੇ ਹਨ, ਜਨਾਹਕਾਰੀ ਕੀਤੀ ਅਤੇ ਖੂਨ ਕੀਤਾ । ਉਹ ਪਰਮੇਸ਼ਰ ਦਾ ਜਨ ਸੀ ਅਤੇ ਅਤੇ ਪਰਮੇਸ਼ਰ ਦੇ ਰਾਜ ਦਾ ਆਗੂ ਸੀ ਤਾਂ ਅਸੀਂ ਉਸ ਤੋਂ ਵਧੀਆ ਕਿਵੇਂ ਹੋ ਸਕਦਾ ਹਾਂ?” ਬਾਈਬਲ ਇਹੋ ਜਿਹੀਆਂ ਕਈ ਉਦਾਹਰਨਾਂ ਨਾਲ ਭਰੀ ਹੋਈ ਹੈ ਜੋ ਕਿ ਬਹੁਤ ਹੀ ਪਰਮੇਸ਼ਰ ਦਾ ਡਰ ਰੱਖਣ ਵਾਲੇ ਸਨ ਉਨਾਂ ਨੇ ਵੀ ਹਾਰਾਂ ਦੇ ਜਖ਼ਮ ਪਾਏ ਸਨ । ਰਸੂਲ ਪੋਲੁਸ ਲਿਖਦਾ ਹੈ, ਜੋ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਪਰ ਜੋ ਬੁਰਿਆਈ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਕਰਦਾ ਹਾਂ” (ਰੋਮ ੭:੧੯)

ਪਤਰਸ ਨੇ ਯਿਸੂ ਦਾ ਇਨਕਾਰ ਕੀਤਾ ਅਤੇ ਥੋਮਾ ਨੇ ਯਿਸੂ ਤੇ ਸ਼ੱਕ ਕੀਤਾ । ਅਬਰਾਹਾਮ ਡਰਾਕਲ ਬਣ ਗਿਆ ਜਦ ਰਾਜਾ ਉਸਦੀ ਪਤਨੀ ਲੈਣਾ ਚਾਹੁੰਦਾ ਸੀ । ਮੂਸਾ ਫਿਰੋਨ ਦੇ ਡਰ ਤੋਂ ਮਿਦਾਨ ਦੇਸ਼ ਨੂੰ ਨੱਸ ਗਿਆ । ਬਾਈਬਲ ਦੀ ਜਲਦੀ ਨਾਲ ਸੋਰ ਕਰੋ ਤਾਂ ਪਤਾ ਲੱਗੇਗਾ ਕਿ ਵਿਸ਼ਵਾਸੀ ਵਾਸਤੇ ਸ਼ਾਇਦ ਜਿੱਤ ਹੈ ਹੀ ਨਹੀਂ ।

ਪਰ ਇੱਕ ਹੋਰ ਕਾਰਨ ਜਿਸਦੀ ਵਜਾ ਨਾਲ ਬਹੁਤ ਸਾਰੇ ਮਸੀਹੀ ਦੇ ਵਿਸ਼ਵਾਸੀ ਹਾਰ ਦੇ ਗੰਦੇ ਨਾਲੇ ਵਿੱਚ ਰਹਿੰਦੇ ਹਨ । ਉਹ ਜਾਣਦੇ ਹਨ ਕਿ ਜਿਹੜੀ ਜਗਾਹ ਤੇ ਉਹ ਰਹਿੰਦੇ ਹਨ ਉੱਥੋਂ ਬਦਬੂ ਆਂਉਦੀ ਹੈ । ਉਹ ਜਾਣਦੇ ਹਨ ਕਿ ਬਾਈਬਲ ਇੱਕ ਅਲੱਗ ਤਰਾਂ ਦੀ ਜਿੰਦਗੀ ਦਾ ਬਿਆਨ ਕਰਦੀ ਹੈ । ਬਹੁਤ ਸਾਰੇ ਲੋਕ ਪਾਪ ਦੀ ਬਸਤੀ ਵਿੱਚੋਂ ਬਾਹਰ ਨਿਕਲਣਾ ਚਾਹੁੰਦ ਹਨ , ਪਰ ਉਨਾਂ ਨੇ ਉਨਾਂ ਪਾਪ ਦੀਆਂ ਝੋਂਪੜੀਆਂ ਨੂੰ ਆਪਣੀ ਜਿੰਦਗੀ ਦੀ ਕਿਸਮਤ ਮੰਨ ਲਿਆ ਹੈ । ਉਹ ਇਸ ਗੱਲ ਨੂੰ ਭੁੱਲ ਗਏ ਹਨ ਕਿ ਬਹੁਤ ਹੀ ਸਾਰੇ ਮਾਲਕ ਹੈ ਜਿਸਨੇ ਉਨਾਂ ਨੂੰ ਉਸ ਪਾਪ ਦੀ ਬਸਤੀ ਵਿੱਚ ਰਹਿਣ ਲਈ ਮਨਾ ਲਿਆ ਹੈ ਕਿ ਉਨਾਂ ਨੂੰ ਇੱਥੇ ਹੀ ਰਹਿਣਾ ਚਾਹੀਦਾ ਹੈ । ਉਨਾਂ ਸ਼ੈਤਾਨ ਦੇ ਝੂਠਾਂ ਤੇ ਵਿਸ਼ਵਾਸ ਕਰ ਲਿਆ ਹੈ। ਉਹ ਇਨਸਾਨ ਦੇ ਰਚੇ ਜਾਮ ਤੋਂ ਉਹ ਹੀ ਪੁਰਾਣੀ ਕਹਾਣੀ ਸੁਣਾ ਰਿਹਾ ਹੈ ।ਉਹ ਵਿਸ਼ਵਾਸਆਂ ਦੀ ਹਰ ਪੀੜੀ ਨੂੰ ਇਹ ਕਾਇਲ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਉਨਾਂ ਦੀ ਕਿਸਮਤ ਵਿੱਚ ਪਾਪ ਦੀ ਬਸਤੀ ਅਤੇ ਗੰਦਾ ਨਾਲਾ ਹੀ ਲਿਖਿਆ ਹੋਇਆ ਹੈ ਅਤੇ ਇਹ ਹੀ ਆਮ ਮਸੀਹੀ ਜੀਵਨ ਹੈ ।

ਜੇਤੂ ਮਸੀਹੀ ਆਪਣੀ ਤਾਕਤ ਅਤੇ ਬਲ ਜੀਣਾ ਬਿਲਕੁਲ ਅਸੰਭਵ ਹਨ। ਜੇਕਰ ਛੱਡ ਦਿੱਤਾ ਜਾਵੇ ਤਾਂ ਅਸੀਂ ਹਾਰ ਵਿੱਚ ਹੀ ਰਹਾਂਗੇ । ਮਸੀਹੀ ਦੇ ਸੱਚੇ ਚੇਲੇ ਲਈ ਇੱਕ ਖੁਸ਼ਖਬਰੀ ਹੈ। ਯਿਸੂ ਨੇ ਕਿਹਾ, ” ਜੋ ਚੀਜ਼ਾਂ ਮਨੁਖਾਂ ਲਈ ਅਸੰਭਵ ਹਨ ਉਹ ਪਰਮੇਸ਼ਰ ਲਈ ਸਭੰਵ ਹਨ ।“ ਲੂਕਾ ੧੮:੨੭) ਸਾਡਾ ਪਰਮੇਸ਼ਰ ਅਸੰਭਵਤਾਂ ਦਾ ਸਪੈਸ਼ਲਿਸਟ ਹੈ ।ਉਸਨੇ ਸਾਡੀ ਜਿੱਤ ਲਈ ਸਭ ਕੁਝ ਮੁਹੱਈਆ ਕਰ ਦਿੱਤਾ ਹੈ । ਜੇਤੂ ਮਸੀਹੀ ਜੀਵਨ ਸਿਰਫ਼ ਮਸੀਹੀ ਸਫ਼ਨਾ ਜਾਂ ਨਾ ਪ੍ਰਾਪਤ ਕੀਤੇ ਜਾ ਸਰਣ ਵਾਲੀ ਆਸ ਨਹੀਂ ਹੈ ।ਇਹ ਵਰਤਮਾਨ ਦੀ ਸੱਚਾਈ ਹੈ । ਇਹ ਕੁਝ ਇਹੋ ਜਿਹਾ ਨਹੀਂ ਹੈ ਜਿਸਨੂੰ ਪ੍ਰਾਪਤ ਕੀਤਾ ਜਾ ਸਕੇ, ਇਹ ਪਹਿਲਾਂ ਹੀ ਮਸੀਹ ਨੇ ਪ੍ਰਾਪਤ ਕਰ ਲਈ ਹੈ ।

ਜਦ ਯਿਸੂ ਸਲੀਬ ਤੇ ਮਰਿਆ ਉਸਨੇ ਸਾਡੇ ਸਭ ਵੈਰੀਆਂ ਨੂੰ ਹਰਾ ਦਿੱਤਾ। ਸਭ ਤੋਂ ਉੱਪਰ ਉਸਨੇ ਸ਼ੈਤੀਨ ਨੂੰ ਹਰਾ ਦਿੱਤਾ । ਸ਼ੈਤਾਨ ਨੂੰ ਭਰਾਵਾਂ ਤੇ ਦੋਸ਼ ਲਾਉਣ ਵਾਲਾ ਕਿਹਾ ਜਾਂਦਾ ਹੈ । ਉਹ ਲਗਾਤਾਰ ਸਾਨੂੰ ਦੱਸਦਾ ਹੈ ਕਿ ਸਾਡੇ ਕੋਲ ਕੋਈ ਆਸ ਨਹੀਂ ਹੈ । ਉਹ ਸਾਨੂੰ ਕਾਇਲ ਕਰਦਾ ਹੈ ਕਿ ਸਾਡੀ ਮੰਜਿਲ ਹਾਰ ਹੈ । ਪਰ ਉਹ ਇੱਕ ਝੂਠਾ ਹੈ । ਵਚਨ ਸਫ਼ਾਈ ਨਾਲ ਦੱਸਦਾ ਹੈ , ” ਪਰ ਅਸੀਂ ਇਨਾਂ ਸਭ ਗੱਲਾਂ ਵਿੱਚ ਉਸਦੇ ਦੁਆਰਾ ਜਿਸਨੇ ਸਾਨੂੰ ਪਿਆਰ ਕੀਤਾ, ਜੇਤੂਆਂ ਤੋਂ ਵੱਧ ਕੇ ਹਾਂ “ (ਰੋਮ੮:੩੭) ਬਾਈਬਲ ਦੱਸਦੀ ਹੈ ਯਿਸੂ ਜਦ ਸਲੀਬ ਤੇ ਮਰਿਆ ਤਾਂ ਉਸਨੇ ਸ਼ੈਤਾਨ ਦਾ ਖੁੱਲਮਖੁੱਲਾ ਤਮਾਸ਼ਾ ਬਣਾ ਦਿੱਤਾ (ਕੁਲ ੨:੧੫) ਅਸੀਂ ਹੁਣ ਸ਼ੈਤਾਨ ਹੇ ਝੂਠਾਂ ਤੇ ਵਿਸ਼ਵਾਸ ਨਹੀਂ ਕਰਦੇ ਹਾਂ । ਸਵਰਗੀ ਥਾਵਾਂ ਵਿੱਚ ਜਿੱਤ ਤਾਂ ਪਹਿਲਾਂ ਹੀ ਲੈ ਲਈ ਗਈ ਹੈ । ਇਹ ਇੱਕ ਸੱਚਾਈ ਹੈ ।

ਸ਼ਾਇਦ ਸਭ ਤੋਂ ਵੱਡਾ ਸੰਘਰਸ਼ ਸਾਡੇ ਆਪਣਏ ਨਾਲ ਹੈ । ਇਹੀ ਸੰਘਰਛ ਪੋਲੁਸ ਦਾ ਵੀ ਰੋਮ ੭ ਅਧਿਆਏ ਵਿੱਚ ਸੀ। ਉਹ ਜਿੱਤ ਚਾਹੁੰਹਾ ਸੀ ਪਰ ਉਸਨੇ ਇਹ ਇਕਰਾਰ ਕੀਤਾ ਕਿ ਉਸਦੇ ਵਿੱਚ ਕੋੀ ਚੰਗੀ ਵਸਤੂ ਨਹੀਂ ਵੱਸਦੀ ਹੈ । ਰੋਮ (੭:੧੮)ਉਸਨੇ ਇਹ ਪ੍ਰਸ਼ਨ ਵੀ ਕੀਤਾ , “ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਆਜ਼ਾਦ ਕਰੇਗਾ” (ਰੋਮ ੭:੨੪ )? ਫਿਰ ਉਸਨੇ ਆਪਣੇ ਹੀ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ,”ਧੰਨਵਾਦ ਹੋਵੇ ਪਰਮੇਸ਼ਰ ਦਾ ਸਾਡੇ ਪ੍ਰਭੁ ਯਿਸੂ ਦੇ ਵਸੀਲੇ ਨਾਲ” (ਰੋਮ ੭:੨੫ ) । ਹਾਂ ਪੋਲੁਸ ਨੇ ਹਾਰ ਦਾ ਸਵਾਦ ਚੱਖਿਆ ਸੀ, ਪਰ ਉਸਨੂੰ ਇਹ ਵੀ ਪਤਾ ਸੀ ਕਿ ਉਸਦੀ ਜਿੱਤ ਦਾ ਸੋਮਾ ਮਸੀਹ ਵਿੱਚ ਪਾਇਆ ਜਾਂਦਾ ਹੈ ।

ਸ਼ਾਇਦ ਇਹ ਸਭ ਤੋਂ ਮਹੱਤਵਪੂਰਨ ਸੱਚਾਈ ਹੈ ਜਿਸਨੂੰ ਮੈਂ ਮਸੀਹੀ ਬਣਨ ਤੋਂ ਬਾਅਦ ਸਿੱਖਿਆ । ਜੇਤੂ ਮਸੀਹੀ ਜੀਵਨ ਕੁਝ ਇਹੋ ਜਿਹਾ ਨਹੀਂ ਹੈ ਜਿਸਨੂੰ ਮੈਂ ਪ੍ਰਾਪਤ ਕਰ ਸਕਦਾ ਹਾਂ, ਇਹ ਉਹ ਹੈ ਜੋ ਮਸੀਹ ਨੇ ਮੇਰੇ ਲਈ ਪ੍ਰਾਪਤ ਕੀਤਾ ਹੈ ਇਹ ਕੁਝ ਇਹੋ ਜਿਹਾ ਨਹੀਂ ਹੈ ਜਿਸਨੂੰ ਮੈਂ ਕਰ ਸਕਦਾ ਹਾਂ, ਪਰ ਇਹ ਉਹ ਹੈ ਜੋ ਉਸਨੇ ਮੇਰੇ ਲਈ ਪਹਿਲਾਂ ਹੀ ਕਰ ਦਿੱਤਾ । ਇਹ “ਮੈਂ” ਨਹੀਂ ਹਾਂ ਪਰ “ਮਸੀਹ ਮੇਰੇ ਅੰਦਰ” ਹੈ । ਿਹ ਹੀ ਜਿੱਤ ਦੀ ਸਭ ਤੋਂ ਵੱਡੀ ਆਸ ਹੈ । ਮੇਰੀ ਜਿੰਮੇਵਾਰੀ ਹੈ ਕਿ ਮੈਂ ਉਸ ਤੇ ਭਰੋਸਾ ਕਰਾਂ , ਜਿਵੇਂ ਮੈਂ ਵੀ ਉਸ ਤੇ ਭਰੋਸਾ ਕੀਤਾ ਕਿ ਉਹ ਮੇਰੇ ਪਾਪਾਂ ਨੂੰ ਮਾਫ਼ ਕਰੇ ਅਤੇ ਬਚਾਵੇ, ਇਸੇ ਹੀ ਤਰਾਂ ਮੈਂ ਉਸਤੇ ਭਰੋਸਾ ਕਰ ਸਕਦਾ ਹਾਂ ਕਿ ਉਹ ਮੈਂਨੂੰ ਜਿੱਤ ਦੇਵੇ ਜਦ ਮੈਂ ਬੁਰੀਆਂ ਅਭਿਲਾਸ਼ਾਵਾਂ ਨਾਲ ਪਰਤਾਇਆ ਜਾਂਦਾ ਹਾਂ । ਮਸੀਹ ਹੀ ਮੇਰੀ ਜਿੱਤ ਹੈ । ਹਾਂ ਮਸੀਹੀ ਜੀਵਨ ਸੰਭਵ ਹੈ । ਇਹ ਪ੍ਰਾਪਤ ਕੀਤਾ ਜਾ ਸਕਦਾ ਕਿਉਂਕਿ ਯਿਸੂ ਨੇ ਜਿੱਤ ਨੂੰ ਲੈ ਲਿਆ ਹੈ । ਸਾਨੂੰ ਸਿਰਫ਼ ਉਸ ਤੇ ਭਰੋਸਾ ਕਰਨਾ ਚਾਹੀਦਾ ਹੈ ।