Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਵਿਸ਼ਵਾਸ ਅਤੇ ਜਿੱਤ

ਮਸੀਹ ਦੇ ਪਾਸੇ ਤੇ ਹਾਰੇ ਰਹਿਣ ਦੀ ਲੋੜ ਨਹੀਂ। ਅਮੀਰ ਤੋਂ ਲੈ ਕੇ ਗਰੀਬ ਤੱਕ , ਬਜ਼ੁਰਗ ਤੋਂ ਲੈ ਕੇ ਜਵਾਨ ਤੱਕ, ਪੜੇ ਲਿਖੇ ਤੋਂ ਲੈ ਕੇ ਅਨਪੜ ਤੱਕ , ਸਾਡੇ ਸਭ ਦੇ ਕੋਲ ਇੱਕ ਹੀ ਸੋਮਾ ਹੈ । ਇਹ ਸਾਡੀਆਂ ਵਸਤੂਆਂ ਨਹੀਂ ਹਨ, ਨਾ ਹੀ ਸਾਡੀਆਂ ਸੁਭਾਵਿਕ ਬੁੱਧ ਹੈ ਅਤੇ ਨਾ ਹੀ ਸਾਡੀਆਂ ਪਦਵੀਆਂ ਹਨ। ਜਿੱਤ ਸਾਡੇ ਸਭ ਦੇ ਵਾਸਤੇ ਇਸ ਲਈ ਹੈ ਕਿਉਂਕਿ ਮਸੀਹ ਨੇ ਇਹ ਸਭ ਕੁਝ ਸਾਡੇ ਲਈ ਕੀਤਾ ਹੈ । ਇ ਉਸਦੀ ਜਿੱਤ ਹੈ, ਉਸਨੇ ਲੜਾਈ ਸਾਡੇ ਜਿੱਤਿਆ ਹੈ। ਸਾਡੀ ਜਿੱਤ ਫਿਰ ਆਂਉਦੀ ਹੈ ਜਦ ਅਸੀਂ ਉਸਦੀ ਜਿੱਕ ਵਿੱਚ ਸ਼ਾਮਿਲ ਹੁੰਦੇ ਹਾਂ। ਇਹ ਜਿੱਤ ਸਿਰਫ ਵਿਸ਼ਵਾਸ ਦੁਆਰਾ ਹੀ ਲਈ ਜਾ ਸਕਦੀ ਹੈ ।

ਜੇਕਰ ਅਸੀਂ ਵਿਸ਼ਵਾਸ ਦੇ ਮਹਾਨ ਹੀਰੋਆਂ ਨੂੰ ਵੇਖੀਏ, ਜੋ ਕਿ ਬਾਈਬਲ ਦੇ ਸਮੇਂ ਅਤੇ ਸਾਡੇ ਅੱਜ ਦੇ ਇਤਹਾਸ ਇੱਚ ਹਨ, ਅਸੀਂ ਦੇਖਦੇ ਹਾਂ ਕਿ ਹਰ ਇੱਕ ਦੀ ਜਿੱਤ ਵਿਸ਼ਵਾਸ ਦੁਆਰਾ ਹੀ ਆਈ । ਹਾਬਲ ਨੇ ਵਿਸ਼ਵਾਸ ਦੇ ਦੁਆਰਾ ਹੀ ਅਰਾਧਨਾ ਕੀਤੀ । ਨੂਹ ਨੇ ਵਿਸ਼ਵਾਸ ਦੁਆਰਾ ਹੀ ਕੰਮ ਕੀਤਾ । ਹਨੂਕ ਵਿਸ਼ਵਾਸ ਦੁਆਰਾ ਹੀ ਚੱਲਿਆ । ਅਬਰਾਹਾਮ ਨੇ ਵਿਸ਼ਵਾਸ ਦੇ ਦੁਆਰਾ ਯਾਤਰਾ ਕੀਤੀ । ਮੂਸਾ ਨੇ ਵਿਸ਼ਵਾਸ ਦੇ ਦੁਆਰਾ ਹੀ ਕੌਮ ਨੂੰ ਛੁਟਕਾਰਾ ਦਿਵਾਇਆ । ਦਾਉਦ ਨੇ ਦੈਂਤ ਨੂੰ ਵਿਸ਼ਵਾਸ ਦੇ ਦੁਆਰਾ ਹੀ ਮਾਰਿਆ । ਪੋਲੁਸ ਨੇ ਵਿਸ਼ਵਾਸ ਦੁਆਰਾ ਹੀ ਖੁਸ਼ਖਬਰੀ ਦਾ ਪਰਚਾਰ ਕੀਤਾ । ਲੂਥਰ ਨੇ ਵਿਸ਼ਵਾਸ ਦੇ ਦੁਆਰਾ ਸੁਧਾਰ ਦੀ ਲਹਿਰ ਨੂੰ ਚਲਾਇਆ ਵਿਟਫੀਲਡ ਨੇ ਵਿਸ਼ਵਾਸ ਦੇ ਦੁਆਰਾ ਬੇਦਾਰੀ ਦਾ ਤਜ਼ਰਬਾ ਕੀਤਾ । ਮੂਡੀ ਨੇ ਇੱਕ ਮਹਾਂਦੀਪ ਨੂੰ ਵਿਸ਼ਵਾਸ ਦੇ ਦੁਆਰਾ ਹਿਲਾ ਦਿੱਤਾ ਜਿੱਤ ਲਈ ਵਿਸ਼ਵਾਸ ਹਮੇਸਾਂ ਤੋਂ ਹੈ ਅਤੇ ਹਮੇਸ਼ਾਂ ਹੀ ਕੰਮ ਕਰਦਾ ਰਹੇਗਾ । ਸਭ ਤੋਂ ਵੱਡਾ ਮੁੱਦਾ ਜੋ ਕਿ ਸਾਡੀ ਜਿੱਤ ਦਾ ਹੈ , ਉਹ ਹੈ ਵਿਸ਼ਵਾਸ ਦਾ ਮੁੱਦਾ ।

ਇਸ ਲਈ ਇਹ ਜਰੂਰੀ ਹੈ ਕਿ ਅਸੀਂ ਵਿਸ਼ਵਾਸ ਦੇ ਨਜਰੀਏ ਨੂੰ ਸਮਝੀਏ । ਕੀ ਵਿਸ਼ਵਾਸ ਇੱਕ ਅਜੀਬ ਜਿਹੀ ਭਾਵਨ ਹੈ ਉਸ ਵੇਲੇ ਮਹਿਸੂਸ ਕਰਦੇ ਹਾਂ ਜਦ ਕੋਈ ਵਧੀਆ ਵਕਤਾ ਪਰਚਾਰ ਕਰ ਰਿਹਾ ਹੋਵੇ, ਜਾਂ ਫਿਰ ਵਿਸ਼ਵਾਸ ਕੋਈ ਮਾਨਸਿਕ ਸਥਿਤੀ ਹੈ ਜਿਸਨੂੰ ਅਸੀਂ ਸਕਰਾਤਮਕ ਸੋਚ ਦੇ ਦੁਆਰਾ ਪ੍ਰਾਪਤ ਕਰਦੇ ਹਾਂ ? ਕੀ ਵਿਸ਼ਵਾਸ ਸਾਡੀਆਂ ਸਮੱਸਿਆਂਵਾਂ ਦਾ ਹੱਲ ਹੈ ? ਕੀ ਅਸੀੰ ਵਿਸ਼ਵਾਸ ਨਾਲ ਕੁਝ ਬੋਲਦੇ ਹਾਂ ਤਾਂ ਸਾਨੂੰ ਮਿਲ ਜਾਂਦਾ ਹੈ ? ਕੀ ਵਿਸ਼ਵਾਸ ਇੱਕ ਵਾਰ ਕਰ ਵਈਏ ਤਾਂ ਫਿਰ ਬੀਮਾਰ ਨਹੀਂ ਹੋਵਾਂਗੇ ਜਿਵੇਂ ਕੁਝ ਲੋਕ ਦੁਆਵਾਂ ਕਰਦੇ ਹਨ ? ਵਿਸ਼ਵਾਸ ਕੀ ਹੈ ਅਤੇ ਇਹ ਕਿੱਥੋਂ ਆਂਉਦਾ ਹੈ ? ਇਸਦਾ ਜਵਾਬ ਜੇਤੂ ਮਸੀਹੀ ਜੀਵਨ ਦੀ ਚਾਬੀ ਹੈ । ਫਿਰ ਮੈਂ ਝਿੱਜਕਦੇ ਹੋਏ ਕਹਿੰਦਾ ਹਾਂ ਕਿ ਅਸੀਂ ਬਾਈਬਲ ਦੀ ਸਿੱਖਿਆ ਨੂੰ ਅਣਦੇਖਿਆ ਕਰ ਦਿੱਤਾ ਹੈ ਅਤੇ ਸਾਨੂੰ ਇੱਕ ਹੋਰ ਸੁਧਾਰ ਦੀ ਲੋੜ ਹੈ ਜੋ ਕਿ ਸਾਡੀਆਂ ਰੂਹਾਂ ਨੂੰ ਫਿਰ ਤੋਂ ਜਿੱਤ ਵਾਸਤੇ ਜਗਾ ਸਕੇ ਅਤੇ ਫਿਰ ਤੋਂ ਅਸੀਂ ਕਲੀਸਿਯਾ ਨੂੰ ਸੰਸਾਰ ਦਾ ਚਾਨਣ ਬਣਾ ਸਕੀਏ ।

ਵਿਸ਼ਵਾਸ ਪਰਮੇਸ਼ਰ ਨਾਲ ਸ਼ੁਰੂ ਹੁੰਦਾ ਹੈ , ਸਾਡੇ ਨਾਲ ਨਹੀਂ । ਵਿਸ਼ਵਾਸ ਉਹ ਨਹੀਂ ਜਿਸਨੂੰ ਮਨੋਵਿਗਿਆਨੀ ਭਰੋਸੇ ਦੇ ਸਤਰ ਕਹਿੰਦੇ ਹਨ । ਇਹ ਕੋਈ ਅਜੀਬ ਜਿਹੀ ਭਾਵਨਾ ਨਹੀਂ ਹੈ । ਬਾਈਬਲ ਦੱਸਦੀ ਹੈ ,"ਵਿਸ਼ਵਾਸ ਸੁਨਣ ਨਾਲ ਆਂਉਦਾ ਹੈ ਅਤੇ ਸੁਨਣਾ ਮਸੀਹ ਦਾ ਵਚਨ ਹੁੰਦਾ ਹੈ’’। ਵਿਸ਼ਵਾਸ ਸਾਡੇ ਨਾਲ ਸ਼ੁਰੂ ਨਹੀਂ ਹੁੰਦਾ । ਇਹ ਪਰਮੇਸ਼ਰ ਨਾਲ ਸ਼ੁਰੂ ਹੁੰਦਾ ਹੈ । ਪਰਮੇਸ਼ਰ ਨੂੰ ਵਿਸ਼ਵਾਸ ਬਿਨਾ ਪ੍ਰਸੰਨ ਕਰਨਾ ਅਣਹੋਣਾ ਹੈ । ਪਰ ਪਰਮੇਸ਼ਰ ਦੇ ਬਿਨਾ ਵਿਸ਼ਵਾਸ ਦਾ ਹੋਣਾ ਵੀ ਅਣਹੋਣਾ ਹੈ । ਵਿਸ਼ਵਾਸ ਨਿਸ਼ਾਨਾ ਹੈ । ਇਹ ਸਾਡੇ ਤੋਂ ਬਾਹਰ ਦੇ ਸੋਮੇ ਤੋਂ ਆਂਉਦਾ ਹੈ ਇਹ ਪਰਮੇਸ਼ਰ ਦੇ ਬੋਲਣ ਨਾਲ ਸ਼ੁਰੂ ਹੁੰਦਾ ਹੈ । ਇਹ ਪਰਮੇਸ਼ਰ ਦੇ ਵਚਨ ਨਾਲ ਸ਼ੁਰੂ ਹੁੰਦਾ ਹੈ । ਇਹ ਇੱਕ ਯਕੀਨ ਹੈ ਜੋ ਕਿ ਸਾਡੇ ਦਿਲ ਵਿੱਚ ਪਰਮੇਸ਼ਰ ਦੇ ਵਚਨ ਨੂੰ ਸੁਨਣ ਤੇ ਪੈਦਾ ਹੁੰਦਾ ਹੈ। ਵਿਸ਼ਵਾਸ ਪਰਮੇਸ਼ਰ ਦੇ ਸਾਡੇ ਦਿਲ ਵਿੱਚ ਆਪਣੇ ਵਚਨ ਬੋਲਣ ਨਾਲ ਹੁਂਦਾ ਹੈ । ਇਹ ਫਰ ਯਿਸੂ ਦੇ ਦੁਆਰਾ ਜੋ ਕਿ ਮਸੀਹ ਹੈ, ਪਰਮੇਸ਼ਰ ਦੀ ਵੱਲ ਜਾਂਦਾ ਹੈ । ਬਾਈਬਲ ਦਾ ਅਸਲੀ ਵਿਸ਼ਵਾਸ ਹਮੇਸ਼ਾਂ ਯਿਸੂ ਦੇ ਵੱਲ ਹੁੰਗਾ ਹੈ ਇਬਰਾਨੀਆਂ ੧੨:੨ ਵਿੱਚ ਲਿਖਿਆ ਹੈ, ‘’ਯਿਸੂ ਦੇ ਵੱਲ ਤੱਕਦੇ ਰਹੋ ਜੋ ਕਿ ਸਾਡੇ ਵਿਸ਼ਵਾਸ ਦਾ ਕਰਤਾ ਅਤੇ ਸਿੱਧ ਕਰਤਾ ਹੈ ਯਿਸੂ ਹੀ ਵਿਸ਼ਵਾਸ ਨੂੰ ਸ਼ੁਰੂ ਕਰਨ ਵਾਲਾ ਹੈ ਅਤੇ ਸੰਭਾਲਣ ਵਾਲਾ ਹੈ ਉਹ ਹੀ’’ ਰਾਹ ਸਚਾਈ ਅਤੇ ਜੀਵਨ ਹੈ’’ ਯਿਸੂ ਨੂੰ ਯੂਹੰਨਾ ਦੀ ਖੁਸ਼ਖਬਰੀ ਵਿੱਚ ਪਰਮੇਸ਼ਰ ਦਾ ਵਚਨ ਕਿਹਾ ਗਿਆ ਹੈ । ਇਸ ਲਈ ਹਰ ਉਹ ਵਿਸ਼ਵਾਸ ਜੋ ਕਿ ਉਸ ਸ਼ੁਰੂ ਨਹੀਂ ਹੁੰਦਾ ਉਸ ਵਿੱਚ ਬਣਿਆ ਨਹੂਂ ਰਹਿੰਦਾ ਉਹ ਸੱਚਾ ਵਿਸ਼ਵਾਸ ਨਹੀਂ ਹੈ

ਬਹੁਤ ਸਾਰੇ ਮਸੀਹੀ ਲੋਕ ਆਪਣੇ ਆਪ ਨੂੰ ਹਾਰੇ ਹੋਏ ਇਸ ਲਈ ਮਹਿਸੂਸ ਕਰਦੇ ਹਨ ਕਿਉਂਕਿ ਉਹ ਆਪਣੇ ਆਪ ਤੇ ਵਿਸ਼ਵਾਸ ਕਰਦੇ ਹਨ, ਆਪਣੀ ਯੋਗਤਾ ਤੇ ਵਿਸ਼ਵਾਸ ਕਰਦੇ ਹਨ, ਆਪਣੇ ਪੈਸੇ ਤੇ ਜਾਂ ਆਪਣੇ ਵਿਅਕਤੀਗਤ ਤਜਰਬੇ ਤੇ ਮਸੀਹ ਤੋਂ ਜਿਆਦਾ ਵਿਸ਼ਵਾਸ ਕਰਦੇ ਹਨ। ਉਹ ਹੋ ਸਕਦਾ ਹੈ ਸਾਨੂੰ ਪੈਸੇ ਦੇ ਮਾਮਲੇ ਵਿੱਚ ਨੰਗਿਆ ਕਰ ਦੇਵੇ ਤਾਂਕਿ ਉਹ ਆਪਣੀ ਮਹਿਮਾਂ ਦੇ ਧੰਨ ਦੇ ਅਨੁਸਾਰ ਸਾਡੀਆਂ ਲੋੜਾਂ ਨੂੰ ਪੂਰਿਆਂ ਕਰ ਸਕੇ (ਫਿਲ ੪:੧੯) ਸਾਡੇ ਤਜਰਬੇ ਵੀ ਧੋਖੇ ਵਾਲੇ ਹੋ ਸਕਦੇ ਹਨ ,ਪਰ ਯਿਸੂ ਹੀ ਅਸਲੀ ਸਚਾਈ ਹੈ। ਜਿੱਤ ਸਿਰਫ਼ ਯਿਸੂ ਤੇ ਭਰੋਸਾ ਕਰਨ ਤੇ ਆਂਉਦੀ ਹੈ । ਸਿਰਫ ਯਿਸੂ ਤੇ ਭਰੋਸਾ ਕਰਨ ਦੇ ਦੁਆਰਾ । ਵਿਸ਼ਵਾਸ ਵੱਲ ਆਪਣੀ ਰੋਜਾਨਾ ਦੀ ਜਰੂਰਤ ਲਈ ਤੱਕਦੇ ਰਹਿਣ ਦੇ ਦੁਆਰਾ ਬਣਿਆ ਰਹਿੰਦਾ ਪਰ, ਅਖੀਰ ਦੇ ਵਿਸ਼ਵਾਸ ਕੰਮ ਕਰਦਾ ਹੈ । ਸਾਡੇ ਕੰਮ ਵਿਸ਼ਵਾਸ ਨੂੰ ਪੈਦਾ ਨਹੀਂ ਕਰਦੇ ਬਲਕਿ ਇਸਦਾ ਉਲਟ ਸਹੀ ਗੱਲ ਹੈ । ਵਿਸ਼ਵਾਸ ਕੰਮ ਕਰਦਾ ਹੈ , ਪਰਮੇਸ਼ਰ ਦਾ ਕੰਮ ਸਾਡੀ ਜਿੰਦਗੀ ਵਿੱਚ ਰਹਿੰਦਾ ਹੈ ਇਸ ਲਈ ਅਸੀਂ ਆਪਣੀਆਂ ਯੋਗਤਾਂਵਾਂ ਤੇ , ਆਪਣੇ ਸਾਧਨਾ ਤੇ , ਆਪਣੀਆਂ ਪ੍ਰਾਪਤੀਆਂ ਤੇ ਘਮੰਡ ਨਹੀਂ ਕਰ ਸਕਦੇ । ਅਸੀਂ ਸਿਰਫ ਯਿਸੂ ਤੇ ਘਮੰਡ ਕਰ ਸਕਦੇ ਹਾਂ । ਉਹੀ ਸਾਡੀ ਜਿੱਤ ਦਾ ਅਸਲੀ ਸਾਧਨ ਹੈ ਅਤੇ ਸਾਡੀ ਅਸਲੀ ਪ੍ਰਾਪਤੀ ਹੈ ਜੇਕਰ ਅਸੀਂ ਸੱਚਮੁੱਚ ਮਸੀਹ ਤੇ ਭਰੋਸਾ ਕਰ ਰਹੇ ਹਾਂ ਤਾਂ ਅਸੀਂ ਉਸਦੀ ਜਿੱਤ ਨੂੰ ਵੀ ਜਾਣਾਗੇ ।

ਅਕਸਰ ਹੀ ਮੈਂ ਇਹੋ ਜਿਹੀਆਂ ਗੱਲਾਂ ਤੇ ਹੈਰਾਨ ਹੁੰਦਾ ਹਾਂ । ਇਸ ਲਈ ਲੋਕ ਮੇਰੇ ਕੋਲ ਆਂਉਦੇ ਹਨ ਅਤੇ ਕਹਿੰਦੇ ਹਨ , ‘’ ਸੈਮੀ ਮੈਂ ਮਸੀਹ ਤੇ ਵਿਸ਼ਵਾਸ ਕੀਤਾ ਪਰ ਇਸ ਨਾਲ ਮੇਰੀ ਕੋਈ ਮਦਦ ਨਹੀਂ ਹੋਈ’’ ਪਰ ਜਦ ਮੈਂ ਉਨਾ ਤੋਂ ਪੁੱਛ ਪੜਤਾਲ ਕਰਦਾ ਹਾਂ ਤਾਂ ਮੈਂ ਪਾਂਉਦਾ ਹਾਂ ਕਿ ਅਸਲ ਵਿਚ ਉਨਾਂ ਦਾ ਭਰੋਸਾ ਉਨਾਂ ਦਾ ਅਨੁਭਵ ਅਤੇ ਕੋਸ਼ਿਸ਼ਾਂ ਤੇ ਜਿਆਦਾ ਹੈ ਇਸਦੀ ਬਜਾਏ ਕਿ ਉਹ ਦਾ ਮਸੀਹ ਦੀ ਮਹੁੱਈਆ ਕਰਨ ਵਾਲੀ ਤਾਕਤ ਤੇ ਹੁੰਦਾ । ਮੈਂ ੩੦ ਸਾਲ ਤੋਂ ਮਸੀਹ ਦੇ ਨਾਲ ਸਫ਼ਰ ਕਰ ਰਿਹਾ ਹਾਂ , ਇਕ ਗੱਲ ਹੈ ਜਿਸਨੂੰ ਨੂੰ ਮੈਂ ਪੂਰੀ ਕਾਇਲਤਾ ਨਾਲ ਕਹਿ ਸਕਦਾ ਹਾਂ - ‘’ਮੈਂ ਯਿਸੂ ਨੂੰ ਕਈ ਵਾਰ ਫੇਲ ਕੀਤਾ ਹੈ, ਪਰ ਉਸਨੇ ਮੈਂਨੂੰ ਕਦੇ ਨਹੀਂ ਛੱਡਿਆ ‘’ ਮੈਂ ਇਸ ਮਹਾਨ ਸੱਚਾਈ ਨੂੰ ਲੱਭਿਆ ਹੈ ਮਸੀਹ ਜੀਵਨ ਵਿੱਚ ਜਿੱਤ ਸਿਰਫ਼ ਵਿਸ਼ਵਾਸ ਨਾਲ ਆਂਉਦੀ ਹੈ । ਵਿਸ਼ਵਾਸ ਸ਼ੁਰੂ ਹੁੰਦਾ ਹੈ ਜਦ ਅਸੀਂ ਪਰਮੇਸ਼ਰ ਨੂੰ ਯਿਸੂ ਦੀ ਵੱਲ ਲਗਾਤਾਰ ਵੇਖਦੇ ਹੋਏ ਵੱਧਦਾ ਹੈ, ਅਤੇ ਇਸਦਾ ਨਤੀਜਾ ਜਿੱਤ ਹੁੰਦਾ ਹੈ । ਸਾਡੀ ਨਹੀਂ ਬਲਕਿ ਉਸਦੀ । ਇਹ ਨਹੀਂ ਕਿ,ਨੂਹ , ਅਬਰਾਹਾਮ , ਮੂਸਾ , ਦਾਊਦ , ਪੋਲੁਸ , ਲੂਥਰ ਅਤੇ ਵਿੱਟਫੀਲਡ ਬੜੇ ਮਹਾਨ ਸੀ । ਇਹ ਸਿਰਫ਼ ਉਨਾਂ ਨੇ ਮਹਾਨ ਅਤੇ ਸਾਮਰਥੀ ਪਰਮੇਸ਼ਰ ਤੇ ਭਰੋਸਾ ਕੀਤਾ । ਉਨਾਂ ਯਿਸੂ ਦੀ ਵੱਲ ਤੱਕਿਆ । ਇਹ ਬਹੁਤ ਧਆਨ ਦੇਣ ਵਾਲੀ ਗੱਲ ਹੈ ਕਿ ਅਬਰਾਹਾਮ, ਮੂਸਾ, ਦਾਊਦ, ਪੋਲੁਸ, ਲੂਥਰ ਅਤੇ ਮੂਡੀ ਦਾ ਪਰਮੇਸ਼ਰ ਸਾਡਾ ਪਰਮੇਸ਼ਰ ਹੈ। ਇਹ ਸਾਡੀਆਂ ਮਹਾਨ ਯੋਗਤਾਵਾਂ ਨਹੀਂ ਹਨ ਜੋ ਕਿ ਜਿੱਤ ਲਿਆਂਉਦੀਆਂ ਹਨ, ਰ ਇਹ ਮਹਾਨ ਪਰਮੇਸ਼ਰ ਤੇ ਸਧਾਰਨ ਵਿਸ਼ਵਾਸ ਹੈ ਜੋ ਜਿੱਤ ਨੂੰ ਲਿਆਂਉਦਾ ਹੈ ।