Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਕੋਸ਼ਿਸ਼ ਕਰਨਾ ਛੱਡ ਕੇ ਭਰੋਸਾ ਕਰਨਾ ਸ਼ੁਰੂ ਕਰਨਾ

ਜਦ ਮੈਂ ਯਿਸੂ ਨੂੰ ੩੦ ਸਾਲ ਪਹਿਲਾਂ ਜਾਣਿਆ ਤਾਂ ਮੇਰੀ ਜਿੰਦਗੀ ਜਬਰਦਸਤ ਤਰੀਕੇ ਨਾਲ ਬਦਲ ਗਈ ਪਰਮੇਸ਼ਰ ਨੇ ਮੈਂਨੂੰ ਅਨੈਤਿਕਤਾ ਅਤੇ ਸੁਆਰਥ ਤੋਂ ਆਜ਼ਾਦ ਕਰ ਦਿੱਤਾ, ਜਿਸ ਨੇ ਮੈਂਨੂੰ ਕਈ ਸਾਲ ਤੋਂ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ । ਮੈਂ ਬਹੁਤ ਹੀ ਉਤੇਜਿਤ ਸੀ ਕਿ ਪਰਮੇਸ਼ਰ ਨੇ ਮੇਰੇ ਜੀਵਨ ਵਿੱਚ ਕੀ ਕੀਤਾ ਸੀ । ਬਹੁਤ ਸਾਰੀਆਂ ਇਹੋ ਜਿਹੀਆਂ ਆਦਤਾਂ ਸੀ ਜਿਨਾਂ ਤੇ ਮੈਂ ਜਿੱਤ ਪਾਉਂਣੀ ਚਾਹੁੰਦਾ ਸੀ ਪਰ ਮੇਰੇ ਕੋਲ ਉਨਾਂ ਉੱਪਰ ਕੋਈ ਤਾਕਤ ਨਹੀਂ ਸੀ । ਪਰ ਜਦੋਂ ਯਿਸੂ ਮੇਰੇ ਜੀਵਨ ਵਿੱਚ ਆ ਗਿਆ ਤਾਂ ਮੈਂ ਸੱਚ ਮੁੱਚ ਆਜ਼ਦ ਹੋ ਗਿਆ ।

ਪਰ ਕਾਫ਼ੀ ਸਮਾਂ ਯਿਸੂ ਦੇ ਪਿੱਛੇ ਚੱਲਣ ਦੇ ਬਾਅਦ ਕਿ ਇੱਕ ਆਦਤ ਸੀ ਜੇਸ ਤੋਂ ਮੈਂ ਆਜ਼ਾਦ ਨਹੀਂ ਸੀ ਹੋ ਪਾ ਰਿਹਾ । ਮੈਂ ਬਹੁਤ ਜ਼ਿਆਦਾ ਈਰਖਾ ਨਾਲ ਭਰਿਆ ਹੋਇਆ ਸੀ । ਮੈਂ ਇਨਾਂ ਈਰਖਾ ਨਾਲ ਭਰਿਆ ਹੋਇਆ ਸੀ ਜਦੋਂ ਵੀ ਕੋਈ ਲੜਕਾ ਮੇਰੀ ਮੰਗੇਤਰ ਨਾਲ ਗੱਲ ਕਰਦਾ ਸੀ ਤਾਂ ਮੈਂ ਮੈਂਨੂੰ ਬਹੁਤ ਹੀ ਈਰਖਾ ਹੁੰਦੀ ਸੀ । ਮੈਂਨੂੰ ਇਨਾਂ ਕ੍ਰੋਧ ਆਉਂਦਾ ਸੀ ਕਿ ਮੈਂਨੂੰ ਇਵੇਂ ਲੱਗਦਾ ਸੀ ਕਿ ਮੈਂ ਜਾ ਉਸ ਲੜਕੇ ਨੂੰ ਜਾ ਕੇ ਥੱਪੜ ਮਾਰਾਂ । ਪਰ ਮੈਂ ਜਾਣਦਾ ਸੀ ਕਿ ਇਹ ਗਲਤ ਹੈ , ਅਤੇ ਮੇਰੀਆਂ ਭਾਵਨਾਵਾਂ ਪਰਮੇਸ਼ਰ ਨੂੰ ਖੁਸ਼ ਨਹੀਂ ਸੀ ਕਰਦੀਆਂ । ਇਸ ਲਈ ਫੈਂਸਲਾ ਕੀਤਾ ਕਿ ਮੈਂ ਹੁਣ ਈਰਖਾ ਨਹੀਂ ਕਰਾਂਗਾ । ਮੈਂਨੂੰ ਨਹੀ ਪਤਾ ਕਿ ਤੁਸੀਂ ਕਦੇ ਇਹ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਈਰਖਾ ਨਾ ਕਰੋ, ਪਰ ਆਓ ਮੈਂ ਤੁਹਾਨੂੰ ਇੱਕ ਮਿੱਤਰਤਾ ਵਾਲਾ ਸੁਝਾਅ ਦਿੰਦਾ ਹਾਂ । ਕੋਸ਼ਿਸ਼ ਨਾ ਕਰੋ ਇਹ ਅੰਸਭਵ ਹੈ ।

ਜਿਨੀਂ ਜ਼ਿਆਦਾ ਮੈਂ ਕੋਸ਼ਿਸ਼ ਕੀਤੀ ਕਿ ਮੈਂ ਈਰਖਾ ਨਹੀਂ ਕਰਾਂਗਾ , ਉਨਾਂ ਹੀ ਮੈਂ ਈਰਖਾ ਕੀਤੀ । ਮੈਂ ਆਪਣੇ ਦੰਦਾ ਨੂੰ ਕਰੀਚ ਕੇ ਕੋਸ਼ਿਸ਼ ਕਰਦਾ ਸੀ ਜਦ ਮੈਂਨੂੰ ਗੁੱਸਾ ਆਉਂਦਾ ਪਰ ਮੈਂ ਹੋਰ ਈਰਖਾ ਕਰਦਾ । ਮੈਂ ਨਹੀਂ ਸੀ ਪਤਾ ਕਿ ਮੈਂ ਕੀ ਕਰਾਂ । ਮੈਂ ਹੋਰ ਵੀ ਕੋਸ਼ਿਸ਼ ਕੀਤੀ ਪਰ ਮੈਂ ਫਿਰ ਵਾਰ ਵਾਰ ਹਾਰਿਆ । ਜਿਨੀਂ ਜ਼ਿਆਦਾ ਮੈਂ ਕੋਸ਼ਿਸ਼ ਕੀਤੀ ਕਿ ਮੈਂ ਇਸ ਪਾਪ ਤੇ ਜਿੱਤ ਪਾਵਾਂ ਉਨਾਂ ਹੀ ਜ਼ਿਆਦਾ ਮੈਂਨੂੰ ਇਹ ਲੱਗਾ ਕਿ ਮੈਂ ਹੋਰ ਵੀ ਉਸ ਪਾਪ ਦਾ ਗੁਲਾਮ ਹੋ ਬਣ ਗਿਆ ।

ਇੱਕ ਦਿਨ ਮੈਂ ਜੇਤੂ ਮਸੀਹੀ ਜੀਵਨ ਦਾ ਭੇਤ ਸਿੱਖਿਆ । ਇਹ ਕੋਸ਼ਿਸ਼ ਕਰਨ ਵਿੱਚ ਨਹੀਂ ਹੈ ਪਰ ਭਰੋਸਾ ਕਰਨ ਵਿੱਚ ਹੈ । ਇਹ ਮੈਂ ਕੀ ਕਰ ਸਕਦਾ ਹਾਂ ਉਸ ਵਿੱਚ ਨਹੀਂ ਹੈ, ਪਰ ਇਹ ਕਿ ਮਸੀਹ ਨੇ ਜਿੱਤ ਵਾਸਤੇ ਕੀ ਕੀਤਾ ਹੈ । ਮੈਂਨੂੰ ਇੱਕ ਕੰਮ ਕਰਨ ਦੀ ਲੋੜ ਸੀ ਅਤੇ ਉਹ ਸੀ ਉਸ ਤੇ ਭਰੋਸਾ ਕਰਨਾ । ਉਹ ਹਰ ਪ੍ਰਕਾਰ ਪਰਤਾਇਆ ਗਿਆ ਜਿਸ ਤਰਾਂ ਮੈਂ ਜਾਂ ਕੋਈ ਹੋਰ ਪਰਤਾਇਆ ਜਾਂਦਾ ਹੈ । ਪਰ ਫ਼ਿਰ ਵੀ ਉਹ ਪਾਪ ਰਹਿਤ ਸੀ । ਦੂਸਰੇ ਸ਼ਬਦਾਂ ਵਿੱਚ ਉਸਨੇ ਈਰਖ ਤੇ ਜਿੱਤ ਪਾਈ ਸੀ । ਮੈਂ ਸਿਰਫ਼ ਉਸਤੇ ਭਰੋਸਾ ਕਰਨ ਦੀ ਲੋੜ ਸੀ । ਉਹ ਮੇਰੇ ਅੰਦਰ ਜੀ ਰਿਹਾ ਸੀ । ਅਤੇ ਉਹ ਉਹੀ ਕੰਮ ਕਰੇਗਾ ਜੋ ਉਸਨੇ ੨੦੦੦ ਸਾਲ ਪਹਿਲਾਂ ਕੀਤੇ ਸਨ।

ਮੈਂਨੂੰ ਤਾਂ ਸਿਰਫ਼ ਕੋਸ਼ਿਸ਼ ਛੱਡ ਕੇ ਭਰੋਸਾ ਕਰਨ ਦੀ ਲੋੜ ਸੀ । ਮੈਂ ਯਿਸੂ ਤੇ ਭਰੋਸਾ ਕਰਾਂ ਕਿ ਉਹ ਮੇਰੀ ਈਰਖਾ ਤੇ ਜਿੱਤ ਬਣ ਜਾਵੇ । ਉਹੀ ਯਿਸੂ ਜਿਸਨੇ ਮੈਂਨੂੰ ਬਚਾਇਆ ਅਤੇ ਮੇਰੇ ਪਾਪਾਂ ਨੂੰ ਮਾਫ਼ ਕੀਤਾ ਉਸ ਵਿੱਚ ਇਨੀਂ ਤਾਕਤ ਹੈ ਕਿ ਉਹ ਮੇਰੇ ਪਾਪਾਂ ਦੇ ਉੱਪਰ ਮੈਂਨੂੰ ਜਿੱਤ ਦੇ ਸਕਦਾ ਹੈ ।

ਅਗਲੀ ਵਾਰ ਜਦੋਂ ਮੈਂ ਈਰਖਾ ਅਤੇ ਗੁੱਸੇ ਨੂੰ ਆਪਣੇ ਅੰਦਰ ਆਉਂਦੇ ਦੇਖਿਆ ਤਾਂ ਮੈਂ ਇੱਕ ਦੁਆ ਕਰਨੀ ਸ਼ੁਰੂ ਕਰ ਦਿੱਤੀ, “ਹੇ ਪਰਮੇਸ਼ਰ, ਜਿਵੇਂ ਮੈਂ ਤੇਰੇ ਉੱਪਰ ਭਰੋਸਾ ਕੀਤਾ ਕਿ ਤੂੰ ਮੈਂ ਬਚਾ ਲਵੇਂ ਇਸੇ ਹੀ ਤਰਾਂ ਮੈਂ ਤੇਰੇ ਤੇ ਭਰੋਸਾ ਕਰ ਰਿਹਾ ਹਾਂ ਕਿ ਤੂੰ ਮੈਂਨੂੰ ਮੇਰੀ ਈਰਖਾ ਤੇ ਕ੍ਰੋਧ ਤੇ ਜਿੱਤ ਦੇ” ਸਭ ਤੋਂ ਹੈਰਾਨ ਕਰ ਦੇਣ ਵਾਲੀ ਘਟਣਾ ਹੋਈ, ਉਹ ਅਸੁਰੱਖਿਆ ਅਤੇ ਗੁੱਸ ਨੂੰ ਮੈਂ ਛੱਡ ਕੇ ਨਿਕਲ ਗਿਆ ।ਪਰ ਕੁਝ ਸਮੇਂ ਬਾਅਦ ਫਰ ਮੈਂ ਈਰਖਾ ਦਾ ਸ਼ਿਕਾਰ ਹੋ ਗਿਆ ਅਤੇ ਮੈਂ ਫਿਰ ਯਿਸੂ ਵੱਲ ਮੁੜਿਆ ਅਤੇ ਕਿਹਾ, “ਪ੍ਰਭੁ ਮੈਂ ਫਿਰ ਤੋਂ ਤੇਰੇ ਤੇ ਭਰੋਸਾ ਕਰ ਰਿਹਾ ਹਾਂ ਕਿ ਤੂੰ ਮੈਂਨੂ ਜਿੱਤ ਦੇਵੇਂ” ਅਤੇ ਜਿੱਤ ਆਈ । ਸ਼ੈਤਾਨ ਲਗਾਤਾਰ ਆ ਕੇ ਮੈਂਨੂੰ ਪਰਤਾਂਉਂਦਾ ਰਿਹਾ, ਪਰ ਮੈਂ ਲਗਾਤਾਰ ਭਰੋਸਾ ਕਰਦਾ ਰਿਹਾ ਅਤੇ ਯਿਸੂ ਵੱਲ ਤੱਕਦਾ ਰਿਹਾ। ਕੁੱਝ ਮਹੀਨਿਆਂ ਬਾਅਦ ਮੈਂ ਵੇਖਿਆ ਕਿ ਸ਼ੈਤਾਨ ਮੈਂਨੂੰ ਹੁਣ ਉਸ ਤਰੀਕੇ ਨਾਲ ਨਹੀਂ ਸੀ ਪਰਤਾ ਰਿਹਾ । ਉਹ ਇਸ ਗੱਲ ਤੋਂ ਥੱਕ ਗਿਆ ਹੋਵੇਗਾ ਕਿ ਕਿ ਹਰ ਵਾਰ ਜਦ ਉਹ ਮੇਰਾ ਸਾਹਮਣਾ ਕਰਨ ਲਈ ਆਇਆ ਉਦੋਂ ਹੀ ਉਸਦਾ ਸਾਹਮਣਾ ਯਿਸੂ ਨਾਲ ਹੋ ਗਿਆ । ਯਿਸੂ ਨੇ ਸ਼ੈਤਾਨ ਨੂੰ ਸਾਡੇ ਜੀਵਨ ਵਿੱਚੋਂ ਹਰਾ ਦਿੱਤਾ ਹੈ । ਜਿਹੜੀ ਜਿੱਤ ਅਸੀਂ ਪਾਪ , ਪਰਤਾਵਿਆਂ ਅਤੇ ਸ਼ੈਤਾਨ ਦੇ ਉੱਤੇ ਪਾਉਂਦੇ ਹਾਂ ਉਹ ਅਸੀਂ ਆਪਣੇ ਸਰੀਰ ਦੇ ਦੁਆਰਾ ਨਹੀਂ ਪਾਉਂਦੇ । ਸ਼ੈਤਾਨ ਸਾਡੇ ਸਰੀਰ ਦੀਆਂ ਕਮਜ਼ੋਰੀਆਂ ਨੂੰ ਜਾਣਦਾ ਹੈ ਉਹ ਸਾਡੀਆਂ ਸਾਰੀਆਂ ਦੁਰਬਲਤਾਈਆਂ ਨੂੰ ਜਾਣਦਾ ਹੈ ।ਉਹ ਜਾਣਦਾ ਹੈ ਕਿ ਅਸੀਂ ਕਿੱਥੇ ਕਮਜ਼ੋਰ ਹਾਂ ।ਇਸ ਲਈ ਇਹ ਜਰੂਰੀ ਹੈ ਕਿ ਆਪਣਾ ਪੂਰਾ ਭਰੋਸਾ ਯਿਸੂ ਤੇ ਰੱਖੀਏ ਨਾ ਕਿ ਆਪਣੇ ਆਪ ਤੇ ।

ਜਿੱਤ ਸਾਡੇ ਲਈ ਯਿਸੂ ਦੇ ਦੁਆਰਾ ਰੱਖ ਦਿੱਤੀ ਹੈ ਜਿਸਨੂੰ ਉਸ ਨੇ ੨੦੦੦ ਸਾਲ ਪਹਿਲਾਂ ਪਾਪ ਰਹਿਤ ਜਿੰਦਗੀ ਜੀ ਲੈ ਕੇ ਲਿਆ ਸੀ । ਜਦ ਉਹ ਸਲੀਬ ਤੇ ਮਰਿਆ, ਉਸਨੇ ਕਿਹਾ, “ਪੂਰਾ ਹੋਇਆ” ਉਸਨੇ ਕੰਮ ਪੂਰਾ ਕਰ ਦਿੱਤਾ । ਉਹ ਮੌਤ ਤੱਕ ਆਗਿਆਕਾਰ ਰਿਹਾ, ਉਸਨੇ ਬੁਰਾਈ ਦੀਆਂ ਸਭ ਤਾਕਤਾਂ ਦਾ ਖੁੱਲਮਖੁੱਲਾ ਤਮਾਸ਼ਾ ਬਣਾਇਆ । ਤਿੰਨ ਦਿਨ ਬਾਅਦ ਉਹ ਕਬ਼ਰ ਵਿੱਚੋਂ ਬਾਹਰ ਆ ਗਿਆ ।ਉਸਨੇ ਹਰ ਵੈਰੀ ਤੇ ਜਿੱਤ ਪਾਈ, ਜਿਸਦਾ ਅਸੀਂ ਕਦੇ ਵੀ ਸਾਹਮਣਾ ਕੀਤਾ ਹੈ ।ਉਸਨੇ ਪਾਪ ਤੇ ਜਿੱਤ ਪਾਈ, ਮੌਤ ਤੇ ਜਿੱਤ ਪਾਈ, ਅਤੇ ਸ਼ੈਤਾਨ ਅਤੇ ਭੂਤਾਂ ਤੇ ਜਿੱਤ ਪਾਈ ।ਜਿੱਤ ਉਸਦਾ ਜੈਕਾਰਾ ਸੀ ਅਸੀਂ ਉਸ ਜਿੱਤ ਵਿੱਚ ਉਸ ਸਮੇਂ ਸ਼ਰੀਕ ਹੋ ਗਏ ਹਾਂ ਜਦ ਅਸੀਂ ਉਸ ਤੇ ਭਰੋਸਾ ਕਰਦੇ ਹਾਂ ।

ਸਭ ਤੋਂ ਵੱਡਾ ਸਬਕ ਇੱਕ ਵਿਸ਼ਵਾਸੀ ਜੇਤੂ ਮਸੀਹੀ ਜੀਵਨ ਦੇ ਬਾਰੇ ਵਿੱਚ ਉਸ ਸਮੇਂ ਨਹੀਂ ਸਿੱਖਦੇ ਹਾਂ ਜਦ ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਜਦ ਅਸੀਂ ਉਸਤੇ ਭਰੋਸਾ ਕਰਦੇ ਹਾਂ ਤਾਂ ਅਸੀਂ ਕਾਮਯਾਬੀ ਦਾ ਸਵਾਦ ਚੱਖਿਆ ।

ਪਾਪ ਤੇ ਆਪਣੀ ਤਾਕਤ ਨਾਲ ਜਿੱਤ ਪਾਉਂਮਾ ਇਸ ਤਰਾਂ ਹੈ ਕਿ ਘੋਰਨੇ ਵਿੱਚ ਸ਼ੇਰ ਦਾਨੀਏਲ ਦਾ ਸਾਹਮਣਾ ਕਰਦੇ ਹਨ , ਜਾਂ ਗੋਲੀਆਥ ਸੈਂਕੜੇ ਵਿਸ਼ਵਾਸ ਨਾਲ ਭਰੇ ਹੋਏ ਦਾਊਦਾਂ ਦਾ ਸਾਹਮਣਾ ਕਰਦੇ ਹਨ ।ਇਹ ਇੱਕ ਵੱਡੀ ਹਾਰ ਹੋਵੇਗੀ । ਪਰ ਛੋਟੇ ਦਾਊਦ ਵਿਸ਼ਵਾਸ ਸਾਡੇ ਵਿੱਚੋਂ ਦੈਂਤਾ ਨੂੰ ਹਰਾ ਦਿੰਦਾ ਹੈ । ਦਾਨੀਏਲ ਨੇ ਪਰਮੇਸ਼ਰ ਤੇ ਭਰੋਸਾ ਕੀਤਾ ਅਤੇ ਸ਼ੇਰ ਕੁਝ ਵੀ ਨਹੀਂ ਕਰ ਪਾਏ । ਦਾਊਦ ਸਿਰਫ਼ ਉਸ ਸਮੇਂ ਹਾਰਿਆ ਜਦ ਉਸਨੇ ਆਪਣੇ ਸਰੀਰ ਦੀ ਤਾਕਤ ਨਾਲ ਲੜਨ ਦੀ ਕੋਸ਼ਿਸ਼ ਕੀਤੀ । ਸਮਸੂਨ ਉਸ ਸਮੇਂ ਆਪਣੀ ਤਾਕਤ ਗੁਆ ਬੈਠਾ ਜਦ ਉਹ ਪਰਤਾਵਿਆਂ ਨਾਲ ਖੇਡਣ ਲੱਗ ਪਿਆ । ਉਸਦੀ ਜਿੱਤ ਅਤੇ ਤਾਕਤ ਉਸ ਥਾਂ ਤੇ ਸੀ ਜਿੱਥੇ ਤੁਹਾਡੀ ਅਤੇ ਮੇਰੀ ਹੈ । ਜਦ ਉਨਾਂ ਨੇ ਪਰਮੇਸ਼ਰ ਤੇ ਭਰੋਸਾ ਕੀਤਾ, ਤਾਂ ਉਹ ਮਸੀਹ ਦੇ ਦੁਆਰਾ ਜਿਸਨੇ ਉਨਾਂ ਨੂੰ ਪਿਆਰ ਕੀਤਾ ਜੇਤੂਆਂ ਤੋਂ ਵੱਧ ਗਏ । ਕੋਸ਼ਿਸ਼ ਛੱਡੋ ਅਤੇ ਭਰੋਸਾ ਕਰਨਾ ਸ਼ੁਰੂ ਕਰ ਦਿਉ।