Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੁਕਤੀ ਦਾ ਯਕੀਨ

ਮਸੀਹੀ ਜੀਵਨ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ ਅਤੇ ਉਹ ਹੈ ਆਪਣੀ ਮੁਕਤੀ ਦਾ ਯਕੀਨ ਨਾ ਹੋਣਾ। ਜੇਕਰ ਅਸੀਂ ਲਗਾਤਾਰ ਪਰਮੇਸ਼ਰ ਦੀ ਮੁਕਤੀ ਦਾ ਸ਼ੱਕ ਕਰਦੇ ਰਹੀਏ ਤਾਂ ਸ਼ੈਤਾਨ ਸਾਨੂੰ ਪ੍ਰਭਾਵਸ਼ਾਲੀ ਨਹੀਂ ਬਨਣ ਦਿੰਦਾ। ਮੈਂ ਬਹੁਤ ਸਾਰੇ ਮਸੀਹ ਲੋਕਾਂ ਨੂੰ ਮਿਲਿਆ ਹਾਂ ਜੋ ਕਿ ਜਿੱਤ ਲਈ ਤੜਫ਼ਦੇ ਹਨ ਪਰ ਉਨਾ ਦੇ ਪੱਲੇ ਸਿਰਫ਼ ਸੰਘਰਸ਼ ਅਤੇ ਹਾਰ ਹੀ ਪੈਂਦੀ ਹੈ ।

ਜੇਕਰ ਪਰਮੇਸ਼ਰ ਨਾਲ ਸਾਡੇ ਰਿਸ਼ਤੇ ਦੀ ਕੋਈ ਸੁਰੱਖਿਆ ਨਹੀਂ ਦੈ ਤਾਂ ਤਾਂ ਫਿਰ ਹਾਰ ਪੱਕੀ ਹੈ ਅਤੇ ਜਿੱਤ ਸਿਰਫ਼ ਕੱਚੀ ਨੀਂਦ ਦਾ ਸੁਫਨਾ ਹੈ ।

ਬਹੁਤ ਸਾਲ ਪਹਿਲਾਂ ਮੇਰਾ ਇੱਕ ਮਿੱਤਰ ਸੀ ਜੋ ਕਿ ਪਰਮੇਸ਼ਰ ਦੇ ਦੁਆਰਾ ਸਵੀਕਾਰੇ ਜਾਣੇ ਨੂੰ ਲੈ ਕੇ ਸੰਘਰਸ ਕਰਦਾ ਸੀ ਭਾਵੇਂ ਕਿ ਉਹ ਯਿਸੂ ਜਾਣਦਾ ਸੀ। ਉਸਦਾ ਪਾਲਣ ਪੋਸ਼ਣ ਇੱਕ ਸੋਸ਼ਣ ਕਰਨ ਵਾਲੇ ਪਰਿਵਾਰ ਵਿੱਚ ਹੋਇਆ । ਉਸਦਾ ਪਿਤਾ ਇੱਕ ਸ਼ਰਾਬੀ ਹੁੰਦਾ ਸੀ ਅਤੇ ਅਕਸਰ ਹੀ ਜਦ ਉਹ ਸਰਾਬੀ ਹੁੰਦਾ ਸੀ ਤਾਂ ਉਹ ਆਪਣੇ ਬੱਚਿਆਂ ਨੂੰ ਮਾਰਿਆ ਕਰਦਾ ਸੀ । ਸਿੱਟੇ ਵਜੋਂ ਜਦ ਮੇਰਾ ਮਿੱਤਰ ਮਸੀਹੀ ਬਣ ਗਿਆ ਤਾਂ ਉਹ ਪਰਮੇਮਸ਼ਰ ਨੂੰ ਆਪਣੇ ਪਿਤਾ ਦੇ ਤੋਰ ਤੇ ਨਾ ਦੇਖ ਨਹੀਂ ਸੀ ਪਾਂਉਦਾ । ਜਦ ਵੀ ਉਸ ਕੋਲੋਂ ਕੋਈ ਗਲਤੀ ਹੁੰਦੀ ਸੀ ਤਾਂ ਉਸ ਨੂੰ ਇਵੇਂ ਲੱਗਦਾ ਸੀ ਕਿ ਜਿਵੇਂ ਪਰਮੇਸ਼ਰ ਨੇ ਉਸ ਨੂੰ ਤਿਆਗ ਦਿੱਤਾ ਹੋਵੇ । ਅਤੇ ਉਹ ਹਮੇਸ਼ਾਂ ਡਰਦਾ ਸੀ ਕਿ ਹੁਣ ਉਸ ਨਾਲ ਕੀ ਹੋਵੇਗਾ ਇੱਕ ਦਿਨ ਇੱਕ ਮਸੀਹੀ ਆਗੂ ਨੇ ਮੇਰੇ ਮਿੱਤਰ ਨੂੰ ਚੇਲਾ ਬਨਾਉਣਾ ਸ਼ੁਰੂ ਕਰ ਦਿੱਤਾ । ਉਸਨੇ ਸਿਰਫ਼ ਉਸਨੂੰ ਪਰਮੇਸ਼ਰ ਦੇ ਵਚਨ ਦੀਆਂ ਸਚਾਈਆਂ ਤੋਂ ਹੀ ਜਾਣੂ ਨਹੀਂ ਕਰਵਾਇਆ ਬਲਕਿ ਉਹ ਉਹਨਾਂ ਸਚਾਈਆਂ ਦੀ ਇੱਕ ਉਦਹਾਰਣ ਵੀ ਸੀ । ਉਸਨੇ ਮੇਰੇ ਮਿੱਤਰ ਨੂੰ ਕਿਰਪਾ ਵਿਖਾਈ ਜਦ ਉਸ ਕੋਲੋਂ ਕੋਈ ਗਲਤੀ ਹੋਈ। ਉਸਨੇ ਉਸਨੂੰ ਨਹੀਂ ਛੱਡਿਆ । ਜਦ ਜਦ ਉਹ ਆਤਮਿਕ ਤੋਰ ਤੇ ਡਿੱਗਿਆ ਤਾਂ ਉਸਨੇ ਉਸਨੂੰ ਉਤਾਹਾਂ ਚੁੱਕਿਆ । ਮੇਰੇ ਮਿੱਤਰ ਨੇ ਆਪਣੇ ਜੀਵਨ ਵਿੱਚ ਹਰ ਰੋਜ਼ ਹੋਰ ਵੀ ਜਿਆਦਾ ਜਿੱਤ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ । ਕੁਝ ਸਮੇਂ ਬਾਅਦ ਉਹ ਉਸ ਸ਼ਹਿਰ ਵਿੱਚ ਆਇਆ ਜਿੱਥੇ ਮੈਂ ਰਹਿੰਦਾ ਸੀ । ਉਸਨੇ ਮੈਨੂੰ ਫੋਨ ਕੀਤਾ ਅਤੇ ਮੈਨੂੰ ਉਸਨੇ ਖਾਣੇ ਵਾਸਤੇ ਬੁਲਾਇਆ । ਉਸਦੀ ਜਿੰਦਗੀ ਦਾ ਬਦਲਾਵ ਹੀ ਵਚਿੱਤਰ ਸੀ । ਉਹ ਸੁਰੱਖਿਅਤ ਸੀ। ਉਹ ਹੁਣ ਹਰ ਕਿਸੇ ਕੋਲੋਂ ਸਵੀਕਾਰੇ ਜਾਣ ਨੂੰ ਨਹੀਂ ਸੀ ਲੱਭ ਰਿਹਾ । ਅਤੇ ਇਸਦੀ ਵਜਾਹ ਨਾਲ ਉਹ ਮਸੀਹ ਵਿੱਚ ਹੋਰ ਵੀ ਸਿਆਣਾ ਹੋ ਗਿਆ ।

ਬਾਈਬਲ ਸ਼ੈਤਾਨ ਨੂੰ “ਭਰਾਵਾਂ ਤੇ ਦੋਸ਼ ਲਾਉਣ ਵਾਲਾ’’ ਦੱਸਦੀ ਹੈ । ਉਹ ਪਰਮੇਸ਼ਰ ਅੱਗੇ ਸਾਡੇ ਉੱਪਰ ਦੋਸ਼ ਲਾਉਂਦਾ ਹੈ । ਉਹ ਸਾਜੇ ਵਿਸ਼ਵਾਸੀ ਭਰਾਵਾਂ ਤੇ ਦੋਸ਼ ਲਾਉਂਦਾ ਹੈ। ਪਰ ਸਭ ਤੋਂ ਵੱਡਾ ਪ੍ਰਭਾਵ ਸਾਡੇ ਤੇ ਫੈਲਦਾ ਹੈ ਜਦ ਅਸੀਂ ਉਸ ਤੇ ਵਿਸ਼ਵਾਸ ਕਰ ਲੈਂਦੇ ਹਾਂ । ਅਸੀਂ ਉਹ ਬਣ ਜਾਂਦੇ ਹਾਂ ਜੋ ਅਸੀਂ ਵਿਸ਼ਵਾਸ ਕਰ ਦੇ ਹਾਂ । ਅਗਰ ੍ਸੀਂ ਉ ਵਿਸ਼ਵਾਸ ਕਰੀਏ ਜੋ ਪਰਮੇਸ਼ਰ ਕਹਿੰਦਾ ਹੈ ਤਾਂ ਅਸੀਂ ਮਸੀਹ ਦੇ ਗਿਆਨ ਅਤੇ ਕਿਰਪਾ ਵਿੱਚ ਵਧਾਂਗੇ । ਜੇਕਰ ਅਸੀਂ ਸ਼ੈਤਾਨ ਦੇ ਝੂਠਾਂ ਤੇ ਵਿਸ਼ਵਾਸ ਕਰੀਏ ਤਾਂ ਅਸੀਂ ਹਾਰ ਜਾਵਾਂਗੇ ।

ਮੈਂ ਇੱਥੇ ਉਹ ਸਿੱਖਿਆ ਦੀ ਗੱਲ ਕਰ ਰਿਹਾ ਹਾਂ ਜੋ ਕਿ “ਨਾਮ ਲਵੋ ਤਾਂ ਮਿਲ ਜਾਵੇਗਾ’’ ਵਾਲੀ ਸਿੱਖਿਆ ਹੈ । ਮੈਂ ਪਰਾਣੇ ਸਮਿਆਂ ਦੀ ਗੱਲ ਕਰ ਰਿਹਾ ਹਾਂ ਅਤੇ ਪੁਰਾਣੀਆਂ ਗੱਲਾਂ ਜੋ ਪਰਮੇਸ਼ਰ ਦੇ ਵਾਇਦਿਆਂ ਤੇ ਖੜ ਹੋਣ ਵਾਲੀਆਂ ਹਨ ਉਹਨਾਂ ਦੀ ਗੱਲ ਕਰ ਰਿਹਾ ਹਾਂ । ਪਰਮੇਸ਼ਰ ਦਾ ਵਚਨ ਕਹਿੰਦਾ ਹੈ, “ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਹਨ ਕਿ ਤੁਸੀਂ ਪਰਮੇਸ਼ਰ ਦੇ ਪੁੱਤਰ ਤੇ ਵਿਸ਼ਵਾਸ ਕਰੋ ਅਤੇ ਤਾਂ ਕਿ ਤੁਸੀਂ ਇਹ ਜਾਣ ਸਕੋ ਕਿ ਤੁਹਾਡੇ ਕੋਲ ਸਦੀਪਕ ਜੀਵਨ ਹੈ । (੧ਯੂਹੰਨਾ ੫:੧੩) ਬਾਈਬਲ ਦੱਸਦੀ ਹੈ ਕਿ ਅਸੀਂ ਜਾਣ ਸਕਦੇ ਹਾਂ ਕਿ ਸਾਡੇ ਕੋਲ ਸਦੀਪਕ ਜੀਵਨ ਹੈ- ਨਾਂ ਕਿ ਆਸ, ਨਾ ਕਿ ਇੱਛਾ ਕਿ ਕਾਸ਼ ਮੇਰੇ ਕੋਲ ਸਦੀਪਕ ਜੀਵਨ ਹੋਵੇ । ਅਸੀਂ ਇਸ ਗੱਲ ਉੱਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਬੱਚੇ ਹਾਂ, ਇਸ ਲਈ ਨਹੀਂ ਕਿ ਅਸੀਂ ਕੁਝ ਕੀਤਾ ਹੈ, ਪਰ ਉਸਦੀ ਕਿਰਪਾ ਦੀ ਵਜਾ ਦੇ ਨਾਲ । ਜਿਸ ਆਇਤ ਨੂੰ ਮੈਂ ਹੁਣੇ ਦੱਸਿਆ ਹੈ ਉਸ ਤੋਂ ਪਹਿਲਾਂ ਵਾਲੀ ਆਇਤ ਇਹ ਦੱਸਦੀ ਹੈ ਕਿ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੇ ਕੋਲ ਸਦਾ ਦੀ ਜਿੰਦਗੀ ਹੈ। ਇੱਥੇ ਲਿਖਿਆ ਹੈ, “ਜਿਸ ਕੋਲ ਪੁੱਤਰ ਹੈ ਉਸ ਕੋਲ ਜੀਵਨ ਹੈ’’( ੧ ਯੂਹੰਨਾ ੫:੧੨) ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੇ ਕੋਲ ਸਦੀਪਕ ਜੀਵਨ ਹੈ ?ਅਗਰ ਸਾਡੀ ਜਿੰਦਗੀ ਵਿੱਚ ਪਰਮੇਸ਼ਰ ਦਾ ਪੁੱਤਰ ਹੈ ਤਾਂ ਅਸੀਂ ਇਸ ਗੱਲ ਉੱਪਰ ਯਕੀਨ ਕਰ ਸਕਦੇ ਹਾਂ ਕਿ ਸਾਡੇ ਕੋਲ ਸਦੀਪਕ ਜੀਵਨ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਇਹ ਦੱਸਦਾ ਹੈ । ਸਾਨੂੰ ਪਰੇਸ਼ਰ ਦੇ ਵਾਇਦਿਆਂ ਤੇ ਖੜਾ ਹੋਣਾ ਸਿੱਖਣਾ ਚਾਹੀਦਾ ਹੈ।

ਜਿੱਤ ਪਰਮੇਸ਼ਰ ਦੇ ਨਾਲ ਸੁਰੱਖਿਅਤ ਸਬੰਧ ਵਿੱਚੋਂ ਆਉਦੀ ਹੈ । ਇਹ ਆਂਉਦੀ ਹੈ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਵਾਅਦਿਆਂ ਤੇ ਖੜੇ ਹੁੰਦੇ ਹਾਂ ਇਹ ਪਰਮੇਸ਼ਰ ਦਾ ਉਸਦੇ ਬੱਚਿਆਂ ਨਾਲ ਵਿਵਹਾਰਿਕ ਪ੍ਰੇਮ ਦਾ ਗਿਆਨ ਹੈ । ਇਸੇ ਕਰਕੇ ਬਾਈਬਲ ਦੱਸਦੀ ਹੈ ਕਿ “ਅਸੀਂ ਮਸੀਹ ਜਿਸਨੇ ਸਾਨੂੰ ਪਿਆਰ ਕੀਤਾ, ਵਜਾ ਨਾਲ “ਜੇਤੂਆਂ ਤੋਂ ਵੱਧ ਕੇ ਹਾਂ ਅਸੀਂ ਜੇਤੂਆਂ ਤੋਂ ਵੱਧ’’ ਕੇ ਹਾਂ ।

ਜਦ ਅਸੀਂ ਇਸ ਮਹਾਨ ਸਚਾਈ ਨੂੰ ਸੋਚਦੇ ਹਾਂ । ਅਸੀਂ ਉਕਾਬਾਂ ਦੀ ਤਰਾਂ ਹਵਾ ਵਿੱਚ ਉੱਡਦੇ ਹਾਂ । ਇੱਕ ਦਿਲੇਰੀ ਹੈ ਜੋ ਸਾਡੇ ਸੁਭਾਓ ਵਿੱਚ ਆ ਜਾਂਦੀ ਹੈ । ਜੇਤੂ ਹਮੇਸ਼ਾਂ ਦਲੇਰ ਹੁੰਦੇ ਹਨ, ਪਰ ਲੋੜ ਤੋਂ ਵੱਧ ਕੇ ਨਹੀਂ । ਜੇਤੂ ਆਪਣੀ ਯੋਗਤਾ ਨੂੰ ਜਾਣਦੇ ਹਨ ਇਹ ਉਨਾਂ ਦੇ ਦਿਲਾਂ ਅਤੇ ਮਨਾਂ ਵਿੱਚ ਹੁੰਦੀ ਹੈ। ਮਸੀਹ ਯਿਸੂ ਦੇ ਵਿਸ਼ਵਾਸੀ ਹੋਣ ਦੇ ਨਾਤੇ, ਸਾਡੀ ਜਿੱਤ ਵਾਸਤੇ ਯੋਗਤਾ ਅਸੀਮਤ ਹੈ, ਕਿਉਂਕਿ ਓਹ ਜਿੱਤ ਯਿਸੂ ਨੇ ਸਾਡੇ ਲਈ ਯਕੀਨੀ ਬਣਾਈ ਹੈ । ਅਸੀਂ ਆਪਣੀ ਨਹੀਂ ਬਲਕਿ ਉਸਦੀ ਜਿੱਤ ਵਿੱਚ ਚੱਲਦੇ ਹਾਂ । ਜਿੱਤ ਸਵਰਗ ਵਿੱਚ ਨਿਰਧਾਰਿਤ ਭਵਿੱਖ ਤੋਂ ਆਂਉਦੀ ਹੈ, ਧਰਤੀ ਉੱਤੇ ਮੁਕਤੀਦਾਤਾ ਨਾਲ ਸਬੰਧ ਤੋਂ ਆਂਉਦੀ ਹੈ ਅਤੇ ਇਸ ਕਾਇਲਤਾ ਤੋਂ ਆਉਦੀ ਹੈ ਕਿ ਮਸੀਹ ਵਿੱਚ ਕੌਣ ਹਾਂ । ਸਭ ਤੋਂ ਸੁਰੱਖਿਅਤ ਥਾਂ ਇਸ ਧਰਤੀ ਤੇ ਰਹਿਣ ਵਾਸਤੇ ਯਿਸੂ ਵਿੱਚ ਹੈ,ਅਤੇ ਇਹ ਜਾਨਣਾ ਕਿ ਉਹ ਸਾਡੇ ਵਿੱਚ ਰਹਿੰਦਾ ਹੈ। ਇਹ ਬਰਕਤ ਭਰਿਆ ਯਕੀਨ ਸਾਡੇ ਕੋਲ ਹੋ।