Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਸ਼ੱਕ ਦਾ ਸਾਹਮਣਾ

ਅਕਸਰ ਹੀ ਮੈਨੂੰ ਪੁੱਛਿਆ ਗਿਆ ਹੈ, "ਕੀ ਤੁਹਾਡੇ ਅੰਦਰ ਕਦੀ ਪਰਮੇਸ਼ਰ ਦੇ ਬਾਰੇ ਵਿੱਚ ਸ਼ੱਕ ਆਇਆ ਹੈ?" ਬਹੁਤ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ ਕਿ ਇੱਕ ਮਸੀਹੀ ਲਿਖਾਰੀ, ਅੰਤਰਰਾਸ਼ਟਰੀ ਪ੍ਰਚਾਰਕ ਅਤੇ ਮਸੀਹੀ ਦੇ ਕਈ ਸਾਲਾਂ ਤੋਂ ਇੱਕ ਚੇਲਾ, ਹਾਲੇ ਵੀ ਸ਼ੱਕ ਨਾਲ ਸੰਘਰਸ਼ ਕਰਦਾ ਹੈ । ਪਰ ਮੈਂ ਕਰਦਾ ਹਾਂ । ਮੈਂ ਕਈ ਸਾਲ ਪਹਿਲਾਂ ਤੋਂ ਇਹ ਸਿੱਖਿਆ ਹੈ ਆਪਣੇ ਵਿਸ਼ਵਾਸ ਦੇ ਬਾਰੇ ਸ਼ੱਕ ਕਰਨਾ ਪਾਪ ਨਹੀਂ ਹੈ । ਇਹ ਉਸ ਸਮੇਂ ਪਾਪ ਬਣ ਜਾਂਦਾ ਹੈ ਜਦ ਤੁਸੀਂ ਆਪਣੇ ਸ਼ੱਕ ਤੇ ਵਿਸ਼ਵਾਸ ਕਰਨ ਲੱਗ ਜਾਂਦੇ ਹੋ '।

ਮੇਰੇ ਸ਼ਰੂ ਦੇ ਮਸੀਹੀ ਜੀਵਨ ਵਿੱਚ ਮੈਂ ਅਕਸਰ ਹੀ ਸ਼ੱਕ ਕਰਦਾ ਸੀ । ਮੈਂ ਕੁਝ ਕਰਦਾ ਸੀ ਤਾਂ ਮੈਂਨੂੰ ਪਤਾ ਹੁੰਦਾ ਸੀ ਕਿ ਪਰਮੇਸ਼ਰ ਇਸ ਨਾਲ ਖੁਸ਼ ਨਹੀਂ ਹੈ ਤਾਂ ਮੇਰੇ ਦਿਲ ਦੇ ਖੋਜਣ ਵਾਲੇ ਸਵਾਲ ਮੇਰੇ ਪਾਪ ਦੇ ਪਿੱਛੇ ਜਾਂਦੇ ਸਨ। “ਤੂੰ ਕਿਵੇਂ ਉਹ ਕਰ ਸਕਦਾ ਹੈਂ ਅਤੇ ਮਸੀਹੀ ਬਣ ਸਕਦਾ ਹੈਂ ?” ਜੇਕਰ ਪਰਮੇਸ਼ਰ ਹੈ ਤਾਂ ਇਹ ਚੀਜਾਂ ਬਾਰ ਬਾਰ ਕਿਉਂ ਹੁੰਦੀਆਂ ਰਹਿੰਦੀਆਂ ਹਨ?”

ਮੇਰੇ ਵਿਸ਼ਵਾਸੀ ਬਨਣ ਤੋਂ ਕੁਝ ਦਿਨ ਬਾਅਦ ਮੈਂ ਆਪਣੇ ਕਮਰੇ ਵਿੱਚ ਬੈਠਾ ਪਰਮੇਸ਼ਰ ਅੱਗੇ ਰੋ ਰਿਹਾ ਸੀ। ਸ਼ੱਕਾਂ ਨੇ ਮੇਰੇ ਦਿਲ ਭਰ ਦਿੱਤਾ। “ਕੀ ਇੱਕ ਪਰਮਸ਼ਰ ਹੈ?” ਕੀ ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ? ਕੀ ਤੇਰੇ ਨਾਲ ਜਜਬਾਤੀ ਅਨੁਭਵ ਹੋਇਆ ਹੈ ?”ਮੈਂ ਬਹੁਤ ਹੀ ਗੜਬੜੀ ਵਿੱਚ ਪੈ ਗਿਆ । ਮੈਨੂੰ ਇਵੇਂ ਲੱਗਾ ਕਿ ਜੋ ਸ਼ਬਦ ਮੈਂ ਤੇਰੇ ਉਸ ਸਮੇਂ ਕਹਿ ਸਕਦਾ ਸੀ ਉਹ ਇਹੀ ਸਨ, “ਯਿਸੂ,ਮੇਰੀ ਮਦਦ ਕਰ।” ਕਈ ਮਿੰਟਾਂ ਤੱਕ ਪਰਮੇਸ਼ਰ ਦੇ ਅੱਗੇ ਰੋਣ ਤੋਂ ਬਾਅਦ , ਸ਼ਾਂਤੀ ਦਾ ਹੜ ਮੇਰੇ ਅੰਦਰ ਆ ਗਿਆ । ਪਵਿੱਤਰ ਆਤਮਾ ਨੇ ਮੇਰੇ ਆਤਮਾ ਦੇ ਨਾਲ ਗਵਾਹੀ ਦਿੱਤੀ ਕਿ ਮੈਂ ਪਰਮੇਸ਼ਰ ਦਾ ਬੱਚਾ ਹਾਂ ਮੈਂ ਜਾਣਦਾ ਸੀ ਮੈਂ ਜਾਣਦਾ ਸੀ ਕਿ ਸੱਚਮੁੱਚ ਹੈ ਭਾਵਨਾਵਾਂ ਤੇ ਮਨੁੱਖੀ ਸਮਝ ਤੋਂ ਹਟ ਕੇ ਸੀ। ਇਹ ਆਤਮਿਕ ਗਿਆਨ ਸੀ ।

ਮਸੀਹੀ ਜੀਵਨ ਇੱਕ ਸਫਰ ਦੀ ਤਰਾਂ ਹੈ । ਰਾਹ ਦੇ ਵਿੱਚ ਤੁਸੀਂ ਨਵੀਂਆ ਖੋਜਾਂ ਕਰਦੇ ਰਹਿੰਦੇ ਹੋ। ਅਤੇ ਵੱਧਦੇ ਰਹਿੰਦੇ ਹੋ । ਜਿਹੜਾ ਵਿਅਕਤੀ ਵੱਧਦਾ ਨਹੀਂ ਉਹ ਹਾਰ ਦਾ ਸਾਹਮਣਾ ਕਰਦਾ ਹੈ । ਬਹੁਤ ਸਾਰੀਆਂ ਮਸੀਹੀ ਖੋਜਾਂ ਨੂੰ ਮੈਂ ਉਸ ਵੇਲੇ ਕੀਤਾ ਜਦ ਮੈਂ ਸ਼ੱਕਾਂ ਦਾ ਸਾਹਮਣਾ ਕਰ ਰਿਹਾ ਸੀ ਮੈਂ ਇਹ ਸਿੱਖਿਆ ਹੈ ਕਿ ਮੈਂ ਕਿ ਮੈਂ ਸ਼ੱਕ ਨੂੰ ਵਰਤਦਾ ਹਾਂ ਕਿ ਉਹ ਮੈਨੂੰ ਵਿਸ਼ਵਾਸ ਦੀ ਨਵੀਂ ਉਚਾਈ ਤੇ ਲੈ ਜਾਣ । ਇਸ ਦੀ ਬਜਾਏ ਕਿ ਮੈਨੂੰ ਨਿਰਾਸ਼ਾ ਦੀ ਖਾਈ ਵਿੱਚ ਧਕੇਲ ਦੇਵੇ । ਮੈਂ ਇਹ ਵੀ ਸਿੱਖਿਆ ਹੈ ਸ਼ੱਕ ਦਾ ਸੋਮਾ ਕੌਣ ਹੈ? ਇਸ ਤੋਂ ਪਹਿਲਾਂ ਕਿ ਮੈਂ ਮਸੀਹ ਨੂੰ ਜਾਣਦਾ ਸੀ ਮੇਰੇ ਸ਼ੱਕ ਦੇ ਸੋਮੇ ਬਹੁਤ ਗਹਿਰੇ ਸਨ । ਇਹ ਆਤਮਿਕ ਸਨ । ਉਹ ਮੇਰੇ ਵਿਅਕਤੀਤਵ ਤੱਕ ਜਾਂਦੇ ਸਨ । ਮੈਂ ਇਸ ਲਈ ਸ਼ੱਕ ਕਰਦਾ ਮੀ ਕਿਉਂ ਕਿ ਮੇਰਾ ਪਰਮੇਸ਼ਰ ਨਾਲ ਕੋਈ ਰਿਸ਼ਤਾ ਨਹੀਂ ਸੀ । ਮੇਰੇ ਕੋਲ ਪਰਮੇਸ਼ਰ ਦਾ ਕੋਈ ਯਕੀਨ ਨਹੀਂ ਸੀ ਮੇਰੇ ਕੋਲ ਪਰਮੇਸ਼ਰ ਦਾ ਗਿਆਨ ਨਹੀਂ ਸੀ ਪਰਮੇਸ਼ਰ ਆਤਮਾ ਹੈ । ਉਸਦਾ ਆਤਮਾ ਮੇਰੇ ਜੀਵਨ ਵਿੱਚ ਮੌਜੂਦ ਨਹੀਂ ਸੀ । ਪਰ ਵਿਸ਼ਵਾਸੀ ਬਨਣ ਤੋਂ ਬਾਅਦ, ਜਿਹੜੇ ਸ਼ੱਕਾਂ ਦਾ ਮੈਂ ਸਾਹਮਣਾ ਕੀਤਾ ਉਹ ਤਲ ਤੇ ਹੀ ਸਨ। ਮਨੁੱਖਤਾ ਦਾ ਹਿੱਸਾ ਮਨੁੱਖ ਦਾ ਆਤਮਾ ਹੈ । ਮੈਂ ਕਦੇ ਵੀ ਉਸ ਸਤਰ ਤੇ ਸ਼ੱਕ ਨਹੀਂ ਕੀਤਾ, ਕਿਉਂਕਿ “ਉਸਦਾ ਆਤਮਾ ਮੇਰੇ ਆਤਮਾ ਨਾਲ ਗਵਾਹੀ ਦਿੰਦਾ ਹੈ ਕਿ ਪਰਮੇਸ਼ਰ ਦੀ ਸੰਤਾਨ ਹਾਂ” (ਰੋਮ ੮:੧੬) ਦੂਸਰੇ ਸ਼ਬਦਾਂ ਮੇਰੇ ਵਿਅਕਤੀਤਵ ਦੀ ਗਹਿਰਾਈ ਵਿੱਚ ਮੈਂ ਇਹ ਜਾਣਦਾ ਹਾਂ ਕਿ ਕਿ ਮੈਂ ਪਰਮੇਸ਼ਰ ਦੀ ਸੰਤਾਨ ਹਾਂ ਕਿਉਂਕਿ ਉਸਦਾ ਆਤਮਾ ਮੇਰੇ ਦਿਲ ਦੀ ਗਹਿਰਾਈ ਵਿੱਚ ਵੱਸਦਾ ਹੈ । ਉਹ ਮੈਨੂੰ ਲਗਾਤਾਰ ਦੱਸਦਾ ਹੈ ਕਿ ਮੈਂ ਪਰਮੇਸ਼ਰ ਦਾ ਬੱਚਾ ਹਾਂ, ਅਤੇ ਮਸੀਹ ਦਾ ਲਹੂ ਮੇਰੇ ਪਾਪਾਂ ਨੂੰ ਮਾਫ਼ ਕਰਨ ਲਈ ਕਾਫ਼ੀ ਹੈ। ਇਹ ਕੋਈ ਮੇਰੀ ਮਸੀਹ ਵਿੱਚ ਜਗਾਹ ਦੀ ਧਾਰਮਿਕ ਸਿੱਖਿਆ ਨਹੀਂ ਹੈ । ਇਹ ਇੱਕ ਵਾਸਤਵਿਕ ਸਚਾਈ ਹੈ । ਹਾਲੇਲੂਯਾਹ!

ਪਰਮੇਸ਼ਰ ਦਾ ਆਤਮਾ ਮੇਰੇ ਅੰਦਰ ਗਹਿਰਾਈ ਨਾਲ ਵਾਸ ਕਰਦਾ ਹੈ ਅਤ ਮੈਨੂੰ ਲਗਾਤਾਰ ਦੱਸਦਾ ਹੈ ਕਿ ਮੈਂ ਯਿਸੂ ਦਾ ਹਾਂ ਅਤੇ ਉਹ ਮੇਰਾ ਹੈ । ਅਤੇ ਮੈਂ ਇਹ ਜਾਣਦਾ ਹਾਂ । ਇਹ ਕੋਈ ਦਿਮਾਗੀ ਗਿਆਨ ਨਹੀਂ ਹੈ ਅਤੇ ਨਾਂ ਹੀ ਇਹ ਕੋਈ ਜਜਬਾਤੀ ਭਾਵਨਾ ਹੈ । ਇਹ ਆਤਮਿਕ ਹੈ । ਇਹ ਉਸਦੀ ਮੇਰੇ ਜੀਵਨ ਵਿੱਚ ਹਜੂਰੀ ਹੈ ।

ਫਿਰ ਸ਼ੱਕ ਦੇ ਬਾਰੇ ਵਿੱਚ ਕੀ? ਇਹ ਕਿੱਥੋਂ ਆਉਂਦੇ ਹਨ ? ਭਾਵੇਂ ਕਿ ਮੇਰੇ ਅੰਦਰ ਇਹ ਗਹਿਰਾ ਯਕੀਨ ਹੈ ਕਿ ਮੈਂ ਯਿਸੂ ਦਾ ਹਾਂ ਫਿਰ ਵੀ ਮੈਂ ਇਹਨਾ ਸ਼ੱਕਾਂ ਦੇ ਨਾਲ ਸੰਘਰਸ਼ ਕਰਦਾ ਹਾਂ। ਇਹ ਸ਼ੱਕ ਮੇਰੇ ਜੀਵਨ ਦੇ ਦਿਮਾਗੀ ਅਤੇ ਜਜਬਾਤੀ ਖੇਤਰਾਂ ਤੋਂ ਆਉਂਦੇ ਹਨ । ਉਦਾਹਰਨ ਦੇ ਤੌਰ ਤੇ ਜਦੋਂ ਵੀ ਮੈਂ ਪਰਮੇਸ਼ਰ ਦੀ ਅਣਆਗਿਆਕਾਰੀ ਕਰਦਾ ਹਾਂ ਤਾਂ ਇਸਦੇ ਨਾਲ ਮੇਰੇ ਦਿਮਾਗ ਅਤੇ ਜਜਬਾਤੀ ਜੀਵਨ ਵਿੱਚ ਇੱਕ ਜਖ਼ਮ ਆ ਜਾਂਦਾ ਹੈ । ਮੈਂ ਸਵਾਲ ਕਰਨਾ ਸ਼ੁਰੂ ਕਰ ਦਿੰਦਾ ਹਾਂ ਕਿ ਕੀ ਮੈਂ ਸੱਚਮੁੱਚ ਹੀ ਪਰਮੇਸ਼ਰ ਦੀ ਸੰਤਾਨ ਹਾਂ ਭਾਵੇਂ ਕਿ ਮੈਂ ਆਪਣੇ ਦਿਲ ਦੀ ਗਹਿਰਾਈ ਵਿੱਚ ਜਾਣਦਾ ਹਾਂ ਕਿ ਮਸੀਹ ਦੀ ਸਲੀਬ ਦੇ ਉਪੱਰ ਮੌਤ ਦੀ ਮੇਰੇ ਪਾਪਾਂ ਦੀ ਮਾਫੀ ਵਾਸਤੇ ਬਹੁਤ ਹੈ, ਪਰ ਮੇਰੀ ਸੋਚ ਅਕਸਰ ਜਖ਼ਮੀ ਹੋ ਜਾਂਦੀ । ਮੈਂ ਮਾਨਸਿਕ ਤੌਰ ਤੇ ਸ਼ੱਕ ਕਰਦਾ ਕਿ ਮੈਂ ਪਰਮੇਸ਼ਰ ਦਾ ਬੱਚਾ ਹਾਂ । ਜਾਂ ਮੈਂ ਜਜਬਾਤੀ ਤੋਰ ਤੇ ਹਾਰਿਆ ਹੋਇਆ ਮਹਿਸੂਸ ਕਰਦਾ ਹਾਂ ਕਿ ਕੀ ਮੇਰੇ ਕੋਲ ਸਦੀਪਕ ਜੀਵਨ ਹੈ? ਜਦ ਇੱਕ ਵਾਰ ਪਾਪ ਦਾ ਅੰਗੀਕਾਰ ਕੀਤਾ ਗਿਆ ਅਤੇ ਮੈਂ ਸੱਚੀ ਤੋਬਾ ਕੀਤੀ ਅਤੇ ਫਿਰ ਮੈਂ ਮਸੀਹ ਦੀ ਮੁਕਤੀ ਦੇ ਵਿਸ਼ਵਾਸ ਵਿੱਚ ਆਰਾਮ ਕਰਦਾ ਹਾਂ। ਸ਼ੱਕ ਤਾਂ ਸਿਰਫ਼ ਤੱਲ ਤੇ ਹੀ ਹੈ ।ਫਿਰ ਵੀ, ਇਹ ਸਭ ਆਮ ਹੀ ਹੈ ।

ਦਿਮਾਗੀ ਸ਼ੱਕ ਅਕਸਰ ਹੀ ਪਰਮੇਸ਼ਰ ਦੇ ਬਾਰੇ ਗਲਤ ਰਾਇ ਰੱਖਣ ਦੇ ਨਾਲ ਆਂਉਦੇ ਹਨ, ਅਤੇ ਜਜਬਾਤੀ ਸ਼ੱਕ ਅਕਸਰ ਹੀ ਗਲਤ ਕੰਮ ਜਾਂ ਗਲਤ ਨਜ਼ਰੀਏ ਨਾਲ ਆਂਉਦੇ ਹਨ। ਇਸ ਗੱਲ ਤੇ ਵਿਸ਼ਵਾਸ ਕਰਨ ਦੀ ਬਜਾਏ ਕਿ ਬਾਈਬਲ ਸਾਨੂੰ ਪਰਮੇਸ਼ਰ ਅਤੇ ਸਾਡੇ ਬਾਰੇ ਕੀ ਆਖਦੀ ਹੈ ਅਸੀਂ ਅਕਸਰ ਹੀ ਇਸ ਗੱਲ ਤੇ ਵਿਸ਼ਵਾਸ ਕਰਦੇ ਹਾਂ ਕਿ ਸਾਡੀ ਸੰਸਕ੍ਰਿਤੀ ਉਸ ਬਾਰੇ ਸਾਨੂੰ ਕੀ ਸਿਖਾਂਉਦੀ । ਇਸਦੇ ਪਰਿਣਾਮ ਸਵਰੂਪ ਅਸੀਂ ਹਾਰ ਜਾਂਦੇ ਹਾਂ । ਹਰ ਇੱਕ ਜਿੱਤ ਜਿਸਨੂੰ ਅਸੀਂ ਮਸੀਹ ਵਿੱਚ ਅਨੁਭਵ ਕਰਦੇ ਹਾਂ ਉਹ ਵਿਸ਼ਵਾਸ ਵਿੱਚੋਂ ਆਉਦੀ ਹੈ । ਵਿਸ਼ਵਾਸ ੁਹ ਨੀਂਹ ਹੈ ਜਿਸ ਉਪੱਰ ਮਸੀਹ ਜੀਵਨ ਦੀ ਜਿੱਤ ਦਾ ਨਿਰਮਾਣ ਹੁੰਦਾ ਹੈ । ਪਰ ਵਿਸ਼ਵਾਸ ਦੀ ਨੀਂਹ ਪਰਮੇਸ਼ਰ ਦੇ ਵਚਨ ਤੋਂ ਬਿਨਾ ਕਿਸੇ ਚੀਜ ਉੱਪਰ ਨਹੀਂ ਬਣ ਸਕਦੀ । ਜੇਕਰ ਅਸੀਂ ਆਪਣੇ ਜੀਵਨ ਵਿੱਚ ਸ਼ੱਕਾਂ ਦੇ ਉੱਪਰ ਵਿਵਹਾਰਿਕ ਰੀਤੀ ਵਿੱਚ ਜਿੱਤ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਈਹਲ ਦੇ ਵਾਇਦਆਂ ਤੇ ਖੜਾ ਹੋਣਾ ਪਵੇਗਾ ।

ਦਿਮਾਗੀ ਸ਼ੱਕ ਪਰਮੇਸ਼ਰ ਦੇ ਵਚਨ ਦਾ ਘੱਟ ਗਿਆਨ ਹੋਣ ਦੀ ਵਜਾ ਨਾਲ ਆਉਂਦੇ ਹਨ । ਵਿਸ਼ਵਾਸ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਨਾਲ ਸਬੰਧ ਵਿੱਚ ਜਾਦੇ ਹਾਂ ਅਸੀਂ ਉਸਦੀ ਸੰਤਾਨ ਬਣ ਜਾਂਦੇ ਹਾਂ । ਪਰ ਜਦ ਅਸੀਂ ਪਾਪ ਨੂੰ ਸਾਡੀ ਜਿੰਦਗੀ ਵਿੱਚ ਆਉਣ ਦਿੰਦੇ ਹਾਂ । ਤਾਂ ਸਾਡਾ ਉਸ ਨਾਲੋਂ ਨਜਦੀਕੀ ਸਬੰਧ ਟੁੱਟ ਜਾਂਦਾ ਹੈ । ਫਰ ਅਸੀਂ ਉਸਦੇ ਪ੍ਰੇਮ ਦੀ ਲੰਬਾਈ, ਚੌੜਾਈ ਅਤੇ ਉਚਾਈ ਨੂੰ ਨਹੀਂ ਵੇਖ ਪਾਂਉਦੇ ਹਾਂ। ਉਸਦਾ ਪਿਆਰ ਜੋ ਸਾਡੇ ਲਈ ਹੈ ਉਹ ਨਹੀਂ ਬਦਲਿਆ ਹੈ । ਅਸੀਂ ਹਾਲੇ ਵੀ ਉਸਦੇ ਬੱਚੇ ਹਾਂ । ਪਰ ਸਾਡੀ ਉਸ ਨਾਲੋਂ ਸੰਗਤੀ ਟੁੱਟ ਚੁੱਕੀ ਹੈ । ਇਹ ਸੰਗਤੀ ਸਿਰਫ ਉਸ ਵੇਲੇ ਹੀ ਬਹਾਲ ਹੋ ਸਕਦੀ ਹੈ ਜਦ ਅਸੀਂ ਆਪਣੇ ਪਾਪਾਂ ਦਾ ਇਕਰਾਰ ਉਸ ਸਾਹਮਣੇ ਕਰਦੇ ਹਾਂ ਅਤੇ ਜਦ ਅਸੀਂ ਤੋਬਾ ਕਰਦੇ ਹਾਂ । ਇਹ ਸਿਰਫ਼ ਜਦ ਅਸੀਂ ਪਵਿੱਤਰਤਾਈ ਦੇ ਮਹਾਂਸਾਗਰ ਤੇ ਅਸੀਂ ਚੱਲਦੇ ਹਾਂ ਸਾਡੀ ਪਰਮੇਸ਼ਰ ਨਾਲ ਸੰਗਤੀ ਹੁੰਦੇ ਹੈ ਜੋ ਕਿ ਸਭ ਤੋਂ ਵੱਧ ਕੇ ਪਵਿੱਤਰ ਹੈ।

ਜਦ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ ਸਾਡੇ ਬਾਰੇ ਕੀ ਕਹਿੰਦਾ ਹੈ ਅਤੇ ਅਸੀਂ ਉਸਦੀ ਸਚਾਈ ਉੱਪਰ ਚੱਲਦੇ ਹਾਂ ਤਾਂ ਅਸੀਂ ਇਸ ਗੱਲ ਦਾ ਤਜਰਬਾ ਕਰਾਂਗੇ ਕਿ ਅਸੀਂ ਉਸਦੇ ਬੱਚੇ ਹਾਂ ਤਾਂ ਸ਼ੱਕ ਚਲੇ ਜਾਣਗੇ , ਵਿਸ਼ਵਾਸ ਵਧੇਗਾ । ਜਿੱਤ ਸਾਡੀ ਲੜਾਈ ਦੀ ਪੁਕਾਰ ਹੋਵੇਗੀ । ਅਸੀਂ ਜਾਣਾਗੇ ਕਿ ਜੇਤੂ ਹੋਣ ਦਾ ਕੀ ਅਰਥ ਹੈ ।