Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪ੍ਰਾਥਨਾ ਦੁਆਰਾ ਪਰਮੇਸ਼ਰ ਨੂੰ ਜਾਨਣਾ

ਮਸੀਹੀ ਜੀਵਨ ਵਿੱਚ ਜਿੱਤ ਪਰਮੇਸ਼ਰ ਦੇ ਗਿਆਨ ਦੀ ਗਹਿਰਾਈ ਨਾਲ ਆਉਂਦਾ ਹੈ। ਅਗਰ ਤੁਸੀਂ ਉਸ ਵੇਲੇ ਇਹ ਪੁੱਛਦੇ ਜਦ ਮੈਂ ਆਪਣੀ ਪਤਨੀ ਨੂੰ ਪਹਿਲੀ ਵਾਰ ਮਿਲਿਆ, “ਕੀ ਤੁਸੀਂ ਇੱਕ ਜਵਾਨ ਔਰਤ ਡੇਬੀ “ਟੈਕਸ” ਸਿਮਰਨ ਨੂੰ ਜਾਣਦੇ ਹੋ?” ਮੈਂ ਇਹ ਉੱਤਰ ਦਿੱਤਾ ਹੁੰਦਾ, “ਹਾਂ ਮੈਂ ਉਸਨੂੰ ਜਾਣਦਾ ਹਾਂ । ਮੈਂ ਉਸਨੂੰ ਕੱਲ ਹੀ ਤੇ ਮਿਲਿਆ ਸੀ” ਪਰ ਇਸ ਜਵਾਬ ਵਿੱਚ ਕਿ ਮੈਂ ਉਸਨੂੰ ਜਾਣਦਾ ਹਾਂ ਇਸਦਾ ਅਰਥ ਉਸ ਵੇਲੇ ਅਤੇ ਦੋਹਾਂ ਵਿੱਚ ਬਹੁਤ ਵੱਡਾ ਅੰਤਰ ਹੈ । ਮੈਂ ਉਸ ਨੂੰ ਹੁਣ ਗਹਿਰਾਈ ਨਾਲ ਜਾਣਦਾ ਹਾਂ ਮੇਰੇ ਕੋਲ ਉਸ ਬਾਰੇ ਗਿਆਨ ਹੈ ਜੋ ਕਿ ਉਸ ਵੇਲੇ ਮੇਰੇ ਕੋਲ ਨਹੀਂ ਸੀ ।ਹੁਣ ਮੈਂ ਜਾਣਦਾ ਹਾਂ ਕਿ ਉਸਨੂੰ ਕੀ ਪਸੰਦ ਹੈ , ਅਤੇ ਮੈਂਨੂੰ ਉਸਦੀਆਂ ਖੁਸ਼ੀਆਂ ਦਾ ਪਤਾ ਹੈ ਅਤੇ ਦੁਖਾਂ ਦਾ ਪਤਾ ਹੈ ।

ਜਦ ਅਸੀਂ ਪਹਿਲੀ ਵਾਰ ਇੱਕ ਦੂਜੇ ਨੂੰ ਮਿਲਣਾ ਸ਼ੁਰੂ ਕੀਤਾ, ਮੈਂ ਜਾਣਦਾ ਸੀ ਕਿ ਮੈਂ ਉਸਨੂੰ ਪਿਆਰ ਕਰਦਾ ਹਾਂ । ਪਰ ਜੋ ਪਿਆਰ ਮੇਰੇ ਅੰਦਰ ਉਸਦੇ ਵਾਸਤੇ ਹੈ ਉਹ ਬਹੁਤ ਹੀ ਗਹਿਰਾ ਹੈ । ਇਹ ਬਹੁਤ ਹੀ ਅਮੀਰ ਹੈ । ਕਿਉਂ ਕਿ ਅਸੀਂ ਕਈ ਹਲਾਤਾਂ ਦੇ ਵਿੱਚ ਇੱਕਠੇ ਚੱਲੇ ਹਾਂ ਅਤੇ ਅਸੀਂ ਕਈ ਹਲਾਤਾਂ ਦਾ ਸਾਹਮਣਾ ਕੀਤਾ ਹੈ ਅਤੇ ਸਾਡਾ ਪਿਆਰ ਬਹੁਤ ਹੀ ਵੱਧ ਗਿਆ ਹੈ । ਇਹੀ ਪਰਮੇਸ਼ਰ ਵਾਸਤੇ ਸੱਚ ਹੈ । ਜਿਨਾਂ ਜ਼ਿਆਦਾ ਅਸੀਂ ਉਸਨੂੰ ਜਾਣਦੇ ਹਾਂ ਉਨਾਂ ਜ਼ਿਆਦਾ ਅਸੀਂ ਉਸਨੂੰ ਪਿਆਰ ਕਰਦੇ ਹਾਂ । ਜਦ ਅਸੀਂ ਵਾਦੀਆਂ ਵਿੱਚ ਅਤੇ ਪਹਾੜਾਂ ਦੀਆਂ ਚੋਟੀਆਂ ਤੇ ਚੱਲਦੇ ਹਾਂ ਤਾਂ ਸਾਡਾ ਉਸ ਵਾਸਤੇ ਹੋਰ ਵੀ ਗੂੜਾ ਹੋ ਜਾਂਦਾ ਹੈ । ਪਰ ਉਸਨੂੰ ਜਾਨਣ ਤੇ ਸਮਾਂ ਲੱਗਦਾ ਹੈ ।

ਰਸੂਲ ਪੋਲੁਸ ਨੇ ਆਪਣੇ ਦਿਲ ਦੀ ਚਾਹਤ ਨੂੰ ਦੱਸਿਆ ਕਿ ਉਹ “ਮਸੀਹੀ ਨੂੰ ਅਤੇ ਉਸਦੇ ਜੀ ਉੱਠਣ ਦੀ ਤਾਕਤ ਨੂੰ ਅਤੇ ਉਸਦੇ ਦੁੱਖਾਂ ਦੀ ਸਹਿਭਾਗਿਤਾ ਨੂੰ ਜਾਨਣਾ ਚਾਹੁੰਦਾ ਹੈ ਅਤੇ ਉਹ ਉਸਦੀ ਮੌਤ ਦੇ ਸਰੂਪ ਤੇ ਬਨਣਾ ਚਾਹੁੰਦਾ ਹੈ ”( ਫਿਲ ੩:੨੦ ) ਪੋਲੁਸ ਮਸੀਹ ਨੂੰ ਪਹਾੜਾਂ ਦੀਆਂ ਚੋਟੀਆਂ ਤੇ ਅਤੇ ਵਾਦੀਆਂ ਵਿੱਚ ਉਸ ਨੂੰ ਜਾਨਣਾ ਚਾਹੁੰਦਾ ਸੀ । ਉਹ ਮਸੀਹ ਨਾਲ ਔਖੇ ਸਮਿਆਂ ਅਤੇ ਚੰਗੇ ਸਮਿਆਂ ਵਿੱਚੋਂ ਦੀ ਚੱਲਣਾ ਚਾਹੁੰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸਦਾ ਮਸੀਹ ਨਾਲ ਰਿਸ਼ਤਾ ਇਸ ਗਹਿਰਾਈ ਦੇ ਰਿਸ਼ਤੇ ਦੇ ਬਗੀਚੇ ਵਿੱਚੋਂ ਹੀ ਆ ਸਕਦਾ ਸੀ ।

ਪਰ ਵਿਵਹਾਰਿਕ ਸਤਰ ਤੇ ਅਸੀਂ ਕਿਵੇਂ ਪਰਮੇਸ਼ਰ ਨੂੰ ਹੀ ਜਾਣ ਪਾਉਂਦੇ ਹਾਂ ?ਅਸੀਂ ਉਸਦੇ ਪਿਆਰ ਅਤੇ ਫਿਕਰ ਨੂੰ ਕਿਵੇਂ ਅਨੁਭਵ ਕਰ ਸਕਦੇ ਹਾਂ?ਪਰਮੇਸ਼ਰ ਆਤਮਾ ਹੈ ਅਤੇ ਇਸ ਲਈ ਅਸੀਂ ਕਿਵੇਂ ਪਰਮੇਸ਼ਰ ਨਾਲ ਗਹਿਰੇ ਰਿਸ਼ਤੇ ਨੂੰ ਅਨੁਭਵ ਕਰ ਸਕਦੇ ਹਾਂ ਜਿਸਨੂੰ ਅਸੀਂ ਵੇਖ ਵੀ ਨਹੀਂ ਸਕਦੇ ਅਤੇ ਨਾ ਹੀ ਛੂਹ ਸਕਦੇ ਹਾਂ । ਇੱਕ ਤਰੀਕਾ ਹੈ ਕਿ ਅਸੀਂ ਇਸਦੀ ਗਹਿਰਾਈ ਨੂੰ ਪ੍ਰਾਥਨਾ ਦੇ ਦੁਆਰਾ ਜਾਣ ਸਕਦੇ ਹਾਂ। ਬਹੁਤ ਸਾਰੇ ਲੋਕ ਪਰਾਥਨਾ ਨੂੰ ਪਰਮੇਸ਼ਰ ਤੋਂ ਕੁਝ ਪ੍ਰਾਪਤ ਕਰਨ ਵਾਲੇ ਰਸਤੇ ਦੀ ਤਰਾਂ ਵੇਖਦੇ ਹਨ । ਇਹ ਬਿਲਕੁਲ ਸਹੀ ਹੈ ਕਿ ਪਰਮੇਸ਼ਰ ਆਪਣੇ ਬੱਚਿਆਂ ਦੀ ਬੇਨਤੀ ਸੁਣ ਕੇ ਉਨਾਂ ਬਹੁਤ ਜ਼ਿਆਦਾ ਦਿੰਦਾ ਹੈ । ਇੱਥੋਂ ਤੱਕ ਕੇ ਉਹ ਸਾਡੇ ਮੰਗਣ ਅਤੇ ਸੋਚਣ ਤੋਂ ਵੀ ਵੱਧ ਕੇ ਦੇ ਸਕਦਾ ਹੈ । ਪਰ ਪ੍ਰਾਥਨਾ ਉਸ਼ ਕੋਲੋਂ , ਜੋ ਅਸੀਂ ਚਾਹੁੰਦੇ ਹਾਂ ਉਸ ਤੋਂ ਕਿਤੇ ਵੱਧ ਕੇ ਹੈ । ਪ੍ਰਾਥਨਾ ਦੋ ਦਿਲਾਂ ਦਾ ਸਬੰਧ ਹੈ । ਇਹ ਪਰਮੇਸ਼ਰ ਦੇ ਨਾਲ ਸਾਡੇ ਜੀਵਨ ਦੀਆਂ ਗੱਲਾਂ ਸਾਂਝੀਆਂ ਕਰਨਾ ਹੈ, ਉਹ ਵੀ ਆਪਣੇ ਦਿਲ ਦੀਆਂ ਸਾਡੇ ਨਾਲ ਸਾਂਝੀਆਂ ਕਰਦਾ ਹੈ।

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਮਸੀਹੀ ਜੀਵਨ ਵਿੱਚ ਹਾਰੇ ਹੋਏ ਹਨ ਕਿਉਂਕਿ ਅਸੀਂ ਪ੍ਰਾਥਨਾ ਬਾਰੇ ਗਲਤ ਧਾਰਨਾ ਰੱਖਦੇ ਆਏ ਹਾਂ ਕਿ “ਪ੍ਰਾਥਨਾ ਕੀ ਹੈ?” ਅਸੀਂ ਪ੍ਰਾਥਨਾ ਨੂੰ ਇਸ ਤਰੀਕੇ ਨਾਲ ਵੇਖਦੇ ਹਾਂ ਕਿ ਪ੍ਰਾਥਨਾ ਦਾ ਅਰਥ ਹੈ ਕਿ ਅਸੀਂ ਅਸਮਾਨ ਵਿੱਚ ਵੱਡੇ ਸੈਂਟਾਕਲੋਜ ਦੇ ਕੋਲ ਜਾਂਦੇ ਹਾਂ ਅਤੇ ਉਸਨੂੰ ਦੱਸਦੇ ਹਾਂ ਕਿ ਸਾਨੂੰ ਕੀ ਕੀ ਚਾਹੀਦਾ ਹੈ । ਇਹੋ ਜਿਹੀ ਧਾਰਣਾ ਜੋ ਕਿ ਪ੍ਰਾਥਨਾ ਦੇ ਬਾਰੇ ਵਿੱਚ ਹੈ ਸਾਨੂੰ ਸਿਰਫ਼ ਹਾਰ ਵੱਲ ਹੀ ਲੈ ਕੇ ਜਾਂਦੀ ਹੈ। ਅਸੀਂ ਪਰਮੇਸ਼ਰ ਜੋ ਕਿ ਸਰਭਸ਼ਕਤੀਮਾਨ ਹੈ ਉਸਦੀ ਹਜੂਰੀ ਵਿੱਚ ਇਸ ਤਰਾਂ ਨਹੀਂ ਜਾ ਸਕਦੇ ਜਿਵੇਂ ਅਸੀਂ ਕਰਿਆਨੇ ਦੀ ਦੁਕਾਨ ਵਿੱਚ ਵਸਤੂਆਂ ਦੀ ਸੂਚੀ ਲੈ ਕੇ ਜਾਂਦੇ ਹਾਂ ।

ਹਰ ਇੱਕ ਤੰਦਰੁਸਤ ਸਬੰਧ ਤੇ ਸਮਾਂ ਲੱਗਦਾ ਹੈ । ਮੇਰੀ ਪਤਨੀ ਅਤੇ ਮੇਰਾ ਸਬੰਧ ਗਹਿਰਾ ਅਤੇ ਅਨੋਖਾ ਇਸ ਲਈ ਹੈ ਕਿਉਂਕਿ ਅਸੀਂ ਸਮਾਂ ਲਿਆ ਕਿ ਅਸੀਂ ਇੱਕ ਦੂਸਰੇ ਨੂੰ ਦੱਸੀਏ ਕਿ ਸਾਡੇ ਦਿਲ ਵਿੱਚ ਕੀ ਹੈ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਹਫ਼ਤੇ ਅਸੀਂ ਫੋਨ , ਦਫਤਰ ਅਤੇ ਹੋਰ ਉਲਝਣਾ ਤੋਂ ਦੂਰ ਇੱਕ ਦੂਸਰੇ ਨਾਲ ਸਮਾਂ ਬਿਤਾਈਏ । ਉਸ ਵੇਲੇ ਅਸੀਂ ਆਪਣੇ ਦਿਲ ਨੂੰ ਇੱਕ ਦੂਸਰੇ ਨਾਲ ਵੰਡਦੇ ਹਾਂ । ਅਸੀਂ ਆਪਣੀਆਂ ਮੁਸ਼ਕਿਲਾਂ ਇੱਕ ਦੂਸਰੇ ਨੂੰ ਦੱਸਦੇ ਹਾਂ ,ਅਸੀਂ ਆਪਣੇ ਦੁਖੜੇ ਇੱਕ ਦੂਸਰੇ ਨਾਲ ਵੰਡਦੇ ਹਾਂ ਅਤੇ ਆਪਣੀਆਂ ਮੁਸ਼ਕਿਲਾਂ ਅਤੇ ਜਿੱਤਾਂ ਨੂੰ ਇੱਕ ਦੂਜੇ ਨਾਲ ਵੰਡਦੇ ਹਾਂ ਜਿਨਾਂ ਦਾ ਤਜਰਬਾ ਅਸੀਂ ਉਸ ਹਫਤੇ ਵਿੱਚ ਕੀਤਾ ਹੁੰਦਾ ਹੈ । ਸਾਡੇ ਸਬੰਧ ਦਾ ਸਭ ਤੋਂ ਔਖਾ ਸਮਾਂ ਉਸ ਵੇਲੇ ਸਾਡੇ ਜੀਵਨ ਵਿੱਚ ਆਇਆ ਸੀ ਜਦ ਸਾਡੇ ਕੋਲ ਇੱਕ ਦੂਸਰੇ ਨਾਲ ਗੱਲਬਾਤ ਕਰਨ ਦਾ ਸਮਾਂ ਨਹੀਂ ਸੀ ।

ਇਹੀ ਪ੍ਰਾਥਨਾ ਦੇ ਵਿਖੇ ਵੀ ਸੱਚ ਹੈ । ਪਰਮੇਸ਼ਰ ਦੇ ਨਾਲ ਗੱਲਬਾਤ ਕਰਨ ਅਤੇ ਉਸਨੂੰ ਸਾਡੇ ਨਾਲ ਆਪਣੇ ਦਿਲ ਦੀਆਂ ਗਹਿਰੀਆਂ ਗੱਲਾਂ ਕਰਨ ਤੇ ਸਮਾਂ ਲੱਗਦਾ ਹੈ । ਇਸੇ ਲਈ ਸ਼ਾਇਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਦ ਉਹ ਪ੍ਰਾਥਨਾ ਕਰਨ ਤਾਂ ਉਹ ਆਪਣੀ ਕੋਠੜੀ ਦੇ ਅੰਦਰ ਜਾਣ ਅਤੇ ਦਰਵਾਜਾ ਬੰਦ ਕਰਕੇ ਪਿਤਾ ਦੇ ਨਾਲ ਜੋ ਕਿ ਉਨਾਂਦੇ ਦਿਲਾਂ ਦੀ ਸੁਣਦਾ ਹੈ , ਉਸ ਨਾਲ ਗੁੱਪਤ ਵਿੱਚ ਗੱਲ ਕਰਨ , ਅਤੇ ਉਹ ਉਨਾਂ ਨੂੰ ਲੋਕਾਂ ਦੇ ਸਾਹਮਣੇ ਇਨਾਮ ਦੇਵੇਗਾ ।(ਮਤੀ ੬:੬) ਪ੍ਰਾਥਨਾ ਕੋਈ ਧਾਰਮਿਕ ਡਰਾਮਾ ਨਹੀਂ ਹੈ ਜਿਸ ਨਾਲ ਅਸੀਂ ਲੋਕਾਂ ਨੂੰ ਆਪਣੀ ਆਤਮਿਕਤਾ ਨਾਲ ਪ੍ਰਭਾਵਿਤਕਰਨ ਦੀ ਕੋਸ਼ਿਸ਼ ਕਰਦੇ ਹਾਂ । ਇਹ ਕੋਈ ਧਾਰਮਿਕ ਡਿਉਟੀ ਜਾਂ ਮਜਬੂਰੀ ਨਹੀਂ ਹੈ । ਪ੍ਰਾਥਨਾ ਸਭ ਤੋਂ ਪਹਿਲਾਂ ਇਹ ਹੈ ਕਿ ਅਸੀਂ ਜਿੰਦਗੀ ਦੀ ਭੱਜ ਦੋੜ ਤੋਂ ਪਰੇ ਹੋ ਕੇ ਸਮਾਂ ਕੱਡਦੇ ਹਾਂ ਜਿਸ ਵਿੱਚ ਅਸੀਂ ਆਪਣੇ ਦਿਲ ਦੀਆਂ ਗੱਲਾਂ ਪਰਮੇਸ਼ਰ ਨਾਲ ਵੰਡ ਸਕੀਏ । ਇਹ ਉਸਦੀ ਆਵਾਜ਼ ਨੂੰ ਸੁਨਣ ਵਾਸਤੇ ਸਮਾਂ ਕੱਡਣਾ ਹੈ । ਇਹ ਬ੍ਰਹਿੰਡ ਦੇ ਪਰਮੇਸ਼ਰ ਦੇ ਨਾਲ ਗੱਲਬਾਤ ਕਰਨਾ ਹੈ ।

ਅਕਸਰ ਹੀ ਮੈਂ ਸਿਧਾਂਤ ਦੁਆਰਾ ਹੈਰਾਨ ਹੁੰਦਾ ਹਾਂ , ਕੁਝ ਕਹਿੰਦੇ ਹਨ , “ਸਾਨੂੰ ਹਮੇਸ਼ਾਂ ਹੀ ਪ੍ਰਾਥਨਾ ਦੇ ਆਤਮਾ ਵਿੱਚ ਹੋਣਾ ਚਾਹੀਦਾ ਹੈ, ਇਸ ਲਈ ਸਾਨੂੰ ਅਲਗ ਤੋਂ ਸਮਾਂ ਕੱਡਣ ਦੀ ਲੋੜ ਨਹੀਂ ਹੈ ਕਿ ਅਸੀਂ ਪਰਮੇਸ਼ਰ ਨਾਲ ਇਕਾਂਤ ਵਿੱਚ ਸਮਾਂ ਬਿਤਾਈਏ ” ਸਾਨੂੰ ਪ੍ਰਾਥਨਾ ਦੇ ਆਤਮਾ ਵਿੱਚ ਪੂਰਾ ਦਿਨ ਰਹਿਣਾ ਚਾਹੀਦਾ ਹੈ । ਇਸਦਾ ਇਹ ਅਰਥ ਨਹੀਂ ਕਿ ਵ ਵਿੱਚ ਪਰਮੇਸ਼ਰ ਨਾਲ ਸਮਾਂ ਬਿਤਾਉਂਣ ਦੀ ਅਤੇ ਗਹਿਰੀ ਗੱਲਬਾਤ ਦੀ ਲੋੜ ਨਹੀਂ ਹੈ । ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਕਰਨਾ ਸਿਖਾਇਆ । ਜੇਕਰ ਉਨਾਂ ਨੂੰ ਸੰਸਾਰ ਦੀਆਂ ਉਲਝਣਾਂ ਤੋਂ ਪਰਾਂ ਹੋ ਕੇ ਪਰਮੇਸ਼ਰ ਨਾਲ ਸਮਾਂ ਬਿਤਾਉਂਣ ਵਾਸਤੇ ਜਗਾਹ ਲੱਭਣ ਦੀ ਲੋੜ ਸੀ ਤਾਂ ਸਾਨੂੰ ਕਿੰਨੀ ਜ਼ਿਆਦਾ ਲੋੜ ਹੈ ਕਿ ਅਸੀਂ ਪਰਮੇਸ਼ਰ ਨਾਲ ਸਮਾਂ ਲਾਈਏ । ਜੇਕਰ ਤੁਸੀਂ ਸੱਚਮੁੱਚ ਹੀ ਆਪਣੇ ਜੀਵਨ ਵਿੱਚ ਜਿੱਤ ਨੂੰ ਚਾਹੁੰਦੇ ਹੋ , ਤਾਂ ਇਹ ਤੁਹਾਡੇ ਵਾਸਤੇ ਸ਼ੁਰੂਆਤੀ ਜਗਾਹ ਹੋ ਸਕਦੀ ਹੈ । ਇਹ ਜਿੱਤ ਵਾਸਤੇ ਸਭ ਕੁਝ ਨਹੀਂ ਹੈ , ਪਰ ਇਹ ਮਹਾਨ ਸ਼ੁਰੁਆਤੀ ਜਗਹ ਹੈ । ਤੁਸੀਂ ਕਿਉਂ ਨਹੀਂ ਇੱਕ ਸਮਾਂ ਕੱਡਦੇ ਅਤੇ ਇੱਕ ਜਗਾਹ ਨੂੰ ਲੱਭਦੇ ਜਿੱਥੇ ਤੁਸੀਂ ਪਰਮੇਸ਼ਰ ਨੂੰ ਮਿਲ ਸਕੋ । ਉਸ ਨੂੰ ਦੱਸੋ ਕਿ ਤੁਹਾਡੇ ਦਿਲ ਵਿੱਚ ਕੀ ਹੈ । ਉਸਦੇ ਵਚਨ ਨੂੰ ਪੜੋ, ਉਸਦੀ ਆਵਾਜ਼ ਨੂੰ ਸੁਣੋ। ਇਸ ਗੱਲ ਨੂੰ ਠਾਨ ਲਵੋ ਕਿ ਤੁਸੀਂ ਉਸ ਸਭ ਦੀ ਆਗਿਆਕਾਰੀ ਕਰੋਗੇ ਜੋ ਉਹ ਤੁਹਾਨੂੰ ਕਰਨ ਵਾਸਤੇ ਕਹਿੰਦਾ ਹੈ । ਤੁਸੀਂ ਉੱਥੇ ਜਿੱਤ ਨੂੰ ਵੇਖੋਗੇ ।