Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪ੍ਰਭੁ ਸਾਨੂੰ ਪ੍ਰਾਥਨਾ ਕਰਨਾ ਸਿਖਾ

ਚੇਲਿਆਂ ਨੇ ਯਿਸੂ ਨੂੰ ਕਈ ਵਾਰ ਚਮਤਕਾਰ ਕਰਦੇ ਹੋਏ ਵੇਖਿਆ ਸੀ। ਉਨਾਂ ਨੇ ਵੇਖਿਆ ਕਿ ਉਸਨੇ ਕਿਵੇਂ ਪਾਣੀ ਨੂੰ ਦਾਖਰਸ ਵਿੱਚ ਬਦਲ ਦਿੱਤਾ, ਬੀਮਾਰਾਂ ਨੂੰ ਚੰਗਾ ਕੀਤਾ, ਦੁਸ਼ਟ ਆਤਮਾਵਾਂ ਨੂੰ ਕੱਢਿਆ, ਮਹਾਨ ਸੰਦੇਸ਼ ਪ੍ਰਚਾਰ ਕੀਤੇ ਅਤੇ ਇਥੋਂ ਤੱਕ ਕਿ ਉਸਨੇ ਮੁਰਦਿਆਂ ਨੂੰ ਵੀ ਜਿੰਦਾ ਕੀਤਾ। ਪਰ ਉਨਾਂ ਨੇ ਉਸ ਨੂੰ ਕਦੇ ਨਹੀਂ ਕਿਹਾ ਕਿ ਉਹ ਉਨਾਂ ਨੂੰ ਇਹੋ ਜਿਹਾ ਕੋਈ ਕੰਮ ਸਿਖਾਵੇ । ਪਰ ਫਿਰ ਉਨਾਂ ਨੇ ਕਿਹਾ, “ਪ੍ਰਭੁ ਸਾਨੂੰ ਪ੍ਰਾਥਨਾ ਕਰਨੀ ਸਿਖਾ” (ਲੂਕਾ ੧੧:੧) ਉਹ ਜਾਣਦੇ ਸਨ ਕਿ ਉਸਦੇ ਸਾਰੇ ਮਹਾਨ ਕੰਮਾ ਦਾ ਭੇਤ ਸੀ ਉਸਦਾ ਪ੍ਰਾਥਨਾ ਦਾ ਜੀਵਨ । ਉਹ ਹਰ ਸਵੇਰੇ ਕਿੰਨੇ ਸਾਰੇ ਘੰਟੇ ਪ੍ਰਾਥਨਾ ਦੇ ਵਿੱਚ ਬਿਤਾਉਂਦਾ ਸੀ। ਉਹ ਵੀ ਇਸ ਜਿੱਤ ਦੇ ਭੇਤ ਨੂੰ ਲੈਣਾ ਚਾਹੁੰਦੇ ਸਨ ।

ਯਿਸੂ ਨੇ ਚੇਲਿਆਂ ਨੂੰ ਲੂਕਾ੧੧:੧ ਦੇ ਵਿੱਚ ਪ੍ਰਾਥਨਾ ਕਰਨਾ ਸਿਖਾਇਆ । ਇਹੋ ਜਿਹਾ ਇੱਕ ਹੋਰ ਅਧਿਆਏ ਮਤੀ ੬:੯–੧੩ ਵਿੱਚ ਪਾਇਆ ਜਾਂਦਾ ਹੈ। ਇਸ ਅਧਿਆਏ ਯਿਸੂ ਪ੍ਰਾਥਨਾ ਦੇ ਪੰਜ ਸਿਧਾਂਤਾ ਸਿਖਾਉਂਦੇ ਹਨ । ਇਹ ਸਭ ਪਰਮੇਸ਼ਰ ਦੇ ਚਰਿੱਤਰ ਨੂੰ ਦਿਖਉਂਦਾ ਹਨ । ਪ੍ਰਾਥਨਾ ਦਾ ਅਰਥ ਹੈ ਪਰਮੇਸ਼ਰ ਨੂੰ ਜਾਨਣਾ । ਜਦ ਅਸੀਂ ਉਸ ਨੂੰ ਉਸਦੀ ਮਹਿਮਾ ਅਤੇ ਮਹਾਨਤਾ ਦੇ ਵਿੱਚ ਵੇਖਦੇ ਹਾਂ ਤਾਂ ਅਸੀਂ ਆਪਣਾ ਦਿਲ ਉਸ ਅੱਗੇ ਉਂਡੇਲਣਾ ਸ਼ੁਰੂ ਕਰ ਦਿੰਦੇ ਹਾਂ। ਪ੍ਰਾਥਨਾ ਫਿਰ ਸਭ ਤੋਂ ਵੱਡਾ ਸਾਹਸ ਦਾ ਕੰਮ ਬਣ ਜਾਂਦਾ ਹੈ ਜਿਸਨੂੰ ਕੋਈ ਵੀ ਸ਼ੁਰੂ ਕਰਦਾ ਹੈ । ਮੈਂਨੂੰ ਕਈ ਵਾਰ ਇਹ ਪੁੱਛਿਆ ਗਿਆ ਹੈ ਕਿ ਇੱਕ ਜਦ ਉਹ ੩੦ ਮਿੰਟ ਜਾਂ ਘੰਟੇ ਵਾਸਤੇ ਕੀ ਕਰਨਗੇ । ਪਰ ਜਦ ਅਸੀਂ ਇਨਾਂ ਸਿਧਾਤਾਂ ਦੀ ਵਰਤੋ ਕਰਨੀ ਸ਼ੁਰੂ ਕਰਦੇ ਹਾਂ ਤਾਂ ਲੋਕ ਵੇਖਦੇ ਹਨ ਕਿ ਉਨਾਂ ਨੂੰ ਕੋਰਸ ਮੇ ਦੀ ਲੋੜ ਹੈ ਕਿ ਉਹ ਹੋਰ ਪ੍ਰਾਥਨਾ ਕਰ ਸਕਣ ।

ਫਿਰ ਅਸੀਂ ਕਿਸ ਤਰਾਂ ਦੇ ਨਾਲ ਪ੍ਰਾਥਨਾ ਕਰ ਸਕਦੇ ਹਾਂ? ਓਹ ਕਿਹੜੇ ਸਿਧਾਂਤ ਹਨ ਜਿਹੜੇ ਯਿਸੂ ਨੇ ਸਿਖਾਏ?

ਸਭ ਤੋਂ ਪਹਿਲਾ ਸਿਧਾਂਤ ਹੈ, ਸਤੂਤੀ ਅਤੇ ਅਰਾਧਨਾ ਦਾ ਸਿਧਾਂਤ । ਯਿਸੂ ਮਤੀ ੬:੯ ਵਿੱਚ ਪ੍ਰਾਥਨਾ ਦਾ ਦਰਵਾਜਾ ਪਰਮੇਸ਼ਰ ਤੇ ਖੁੱਲਦੇ ਹਨ । ਉਹ ਆਪਣੇ ਚੇਲਿਆਂ ਨੂੰ ਸਿਖਾਉਂਦੇ ਹਨ । ਉਹ ਆਪਣੇ ਚੇਲਿਆਂ ਨੂੰ ਸਿਖਾਉਂਦੇ ਹਨ ਕਿ ਪਰਮੇਸ਼ਰ ਤੇ ਤਿੰਨ ਗੁਣਾ ਤੇ ਧਿਆਨ ਦੇਣ :੧ )ਜਿਹੜਾ ਸਵਰਗ ਹੈ ; ੩) ਤੇਰਾ ਨਾਮ ਪਵਿੱਤਰ ਮੰਨਿਆ ਜਾਵੇ। ਪਰਮੇਸ਼ਰ ਦਾ ਪਿਤਾਪਨ ਸਾਨੂੰ ਪਰਮੇਸ਼ਰ ਦੀ ਭਲਿਆਈ ਦਿਖਾਉਂਦਾ ਹੈ । ਜਦ ਸਾਡੇ ਜੀਵਨ ਵਿੱਚ ਔਖੀਆਂ ਘਟਨਾਵਾਂ ਹੁੰਦੀਆਂ ਤਾਂ ਇਸ ਨੂੰ ਸਮਝਣਾ ਸਾਡੇ ਲਈ ਮਹੱਤਵਪੂਰਨ ਹੁੰਦਾ ਹੈ ਸਾਨੂੰ ਇਹ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਰ ਭਲਾ ਹੈ ਅਤੇ ਉਹ ਸਾਡੇ ਜੀਵਨ ਵਾਸਤੇ ਸਭ ਤੋਂ ਵਧੀਆ ਸੋਚਦਾ ਹੈ ਜੇਕਰ ਅਸੀਂ ਉਸ ਤੋਂ ਰੋਟੀ ਮੰਗੀਏ ਤਾਂ ਉਹ ਸਾਨੂੰ ਪੱਥਰ ਨਹੀਂ ਦੇਵੇਗਾ । ਇਸ ਦੀ ਬਜਾਏ ਜੇਕਰ ਸੰਸਾਰ ਜਾਂ ਸ਼ੈਤਾਨ ਸਾਨੂੰ ਪੱਥਰ ਦਿੰਦਾ ਹੈ ਤਾਂ ਉਹ ਉਸ ਰੋਟੀ ਬਣਾ ਦਿੰਦਾ ਹੈ ।

“ਜੋ ਸਵਰਗ ਵਿੱਚ ਹੈ” ਸਾਨੂੰ ਪਰਮੇਸ਼ਰ ਦੀ ਮਹਾਨਤਾ ਦਿਖਾਉਂਦਾ ਹੈ । ਉਹ ਸਿਘਾਸਣ ਤੇ ਬੈਠਾ । ਉਸਦੇ ਕੋਲ ਸਵਰਗ ਅਤੇ ਧਰਤੀ ਉੱਪਰ ਸਾਰੀ ਤਾਕਤ ਹੈ । ਉਹ ਸਰਵਸ਼ਕਤੀਮਾਨ ਪਰਮੇਸ਼ਰ ਹੈ ।ਪਰ ਯਿਸੂ ਸਾਨੂੰ ਪਰਮੇਸ਼ਰ ਦੀ ਪਵਿੱਤਰਤਾਈ “ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ” ਵਿੱਚ ਵਿਖਾਉਂਦਾ ਹੈ । ਪਰਮੇਸ਼ਰ ਖੁਦ ਹੀ ਸਭ ਕੁਝ ਹੈ । ਅਸੀਂ ਸ੍ਰਿਸਟੀ ਹਾਂ । ਉਹ ਸ੍ਰਿਸਟੀਕਰਤਾ ਹੈ, ਅਸੀਂ ਪਾਪੀ ਹਾਂ, ਉਹ ਬਿਲਕੁਲ ਸ਼ੁੱਧ ਹੈ। ਉਸਦੇ ਵਰਗਾ ਪੂਰੇ ਬ੍ਰਹਿਮੰਡ ਤੇ ਕੋਈ ਨਹੀਂ ਹੈ । ਉਸਦੇ ਲਈ ਸਾਨੂੰ ਆਦਰ ਦੇ ਨਾਲ ਉਹਦੇ ਅੱਗੇ ਝਕਮਾ ਚਾਹੀਦਾ ਹੈ ਅਸੀਂ ਪਰਮੇਸ਼ਰ ਦੀ ਉਸਦਾ ਧੰਨਵਾਦ ਕਰਦੇ ਹਾਂ । ਜਿੰਨੀਆਂ ਵੀ ਭਲੀਆਂ ਗੱਲਾਂ ਉਸਨੇ ਸਾਡੇ ਜੀਵਨ ਵਿੱਚ ਕੀਤੀਆਂ ਹਨ । ਅਸੀਂ ਜੋ ਉਹ ਹੈ ਉਸਦੀ ਸਤੂਤੀ ਕਰਦੇ ਹਾਂ । ਉਸਦੇ ਸੁਭਾਓ ਅਤੇ ਚਰਿੱਤਰ ਲਈ । ਇਸ ਲਈ ਜਦੋਂ ਅਸੀਂ ਪ੍ਰਾਥਨਾ ਕਰੀਏ ਸਭ ਤੋਂ ਪਹਿਲਾਂ ਥੋੜਾ ਸਮਾਂ ਲਈਏ ਕਿ ਅਸਲੀ ਪਰਮੇਸ਼ਰ ਕੌਮ ਹੈ ਤੇ ਉਸਨੇ ਸਾਡੇ ਲਈ ਕੀ ਕੀਤਾ ਹੈ ਇਸ ਤੇ ਧਿਆਨ ਲਾਈਏ । ਉਸਦੀ ਪਵਿੱਤਰਤਾਈ ਦੀ ਸੁੰਦਰਤਾ ਵਿੱਚ ਉਸਦੀ ਅਰਾਧਨਾ ਕਰੋ ।ਸਾਡੇ ਜੀਵਨ ਵਿੱਚ ਉਹਦੇ ਮਹਾਨ ਕੰਮਾ ਦੇ ਲਈ ਉਸਦਾ ਧੰਨਵਾਦ ਕਰੋ।

ਮਤੀ ੬:੧੦ ਦੂਸਰਾ ਸਿਧਾਂਤ ਹੈ ਉਹ ਹੈ ਵਿਚੋਲਗੀ ਦਾ ਸਿਧਾਂਤ । ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ਰ ਦੇ ਗੁਣਾਂ ਬਾਰੇ ਦੱਸਿਆ ਅਤੇ ਇਸ ਤੋਂ ਬਾਅਦ ਉਸਨੇ ਉਨਾਂ ਨੂੰ ਸੰਸਾਰ ਦੀਆਂ ਲੋੜਾਂ ਤੋਂ ਜਾਣੂ ਕਰਵਾਇਆ । ਇਥੇ ਧਿਆਨ ਪਰਮੇਸ਼ਰ ਤੋਂ ਹੱਟ ਕੇ ਉਸਦੇ ਰਾਜ ਵੱਲ ਅਤੇ ਉਸਦੀ ਧਰਤੀ ਤੇ ਮਰਜੀ ਵੱਲ ਗਿਆ ਹੈ । ਜਦ ਅਸੀਂ ਪਰਮੇਸ਼ਰ ਨੂੰ ਜਾਣ ਲੈਂਦੇ ਹਾਂ ਤਾਂ ਅਸੀਂ ਉਸਦੇ ਦਿਲ ਵਿੱਚ ਜੋ ਹੈ ਉਸਦੀ ਚਾਹਤ ਕਰਨ ਲੱਗ ਜਾਂਦੇ ਹਾਂ । ਅਤੇ ਪਰਮੇਸ਼ਰ ਦੇ ਦਿਲ ਵਿੱਚ ਕੀ ਹੈ ? ਇਹ ੨੦੦੦ ਸਾਲ ਤੋਂ ਨਹੀਂ ਬਦਲਿਆ ਹੈ । ਸੰਸਾਰ ਪਰਮੇਸ਼ਰ ਦੇ ਦਿਲ ਤੇ ਹੈ ਕਿ ਪਰਮੇਸ਼ਰ ਦਾ ਰਾਜ ਉਨਾਂ ਦੇ ਜੀਵਨਾਂ ਵਿੱਚ ਆਵੇ ਅਤੇ ਉਸਦੀ ਮਰਜ਼ੀ ਉਨਾਂ ਦੇ ਜੀਵਨਾਂ ਵਿੱਚ ਪੂਰੀ ਹੋਵੇ । ਇਹ ਸਭ ਤੋਂ ਤਾਕਤਵਰ ਪ੍ਰਾਥਨਾ ਹੈ ਜੋ ਕਿ ਪਰਮੇਸ਼ਰ ਦੇ ਦਿਲ ਵਿੱਚ ਸਿੱਧੀ ਜਾਂਦੀ ਹੈ । ਪਰਮੇਸ਼ਰ ਸਵਰਗ ਅਤੇ ਧਰਤੀ ਨੂੰ ਹਟਾ ਦੇਵੇਗਾ।

ਜਦ ਤੀਸਰਾ ਸਿਧਾਂਤ ਬੇਨਤੀ ਹੈ । (ਮਤੀ ੬:੧੧) ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਆਪਣੀਆਂ ਲੋੜਾਂ ਪਰਮੇਸ਼ਰ ਦੇ ਕੋਲ ਲੈ ਕੇ ਆਉਂਣ ਜਦ ਉਸਨੇ ਰੋਟੀ ਪਰਮੇਸ਼ਰ ਤੋਂ ਮੰਗਣ ਬਾਰੇ ਸਿਖਾਇਆ । ਖਾਣਾ ਮਨੁੱਖਾ ਦੀ ਬੁਨਿਆਦੀ ਜਰੂਰਤ ਹੈ । ਯਿਸੂ ਚਾਹੁੰਦਾ ਹੈ ਕਿ ਉਹ ਪਰਮੇਸ਼ਰ ਨੂੰ ਯਹੋਵਾਹ ਯਿਰਹ ਦੇ ਤੋਰ ਤੇ ਜਾਨਣ ਕਿ ਉਹ ਉਨਾਂ ਦਾ ਇੰਤਜਾਮ ਕਰਨ ਵਾਲਾ ਹੈ । ਪਰਮੇਸ਼ਰ ਚਾਹੁੰਦਾ ਹੈ ਕਿ ਉਹ ਆਪਣੇ ਚੇਲਿਆਂ ਦੀਆਂ ਜਰੂਰਤਾਂ ਨੂੰ ਪੂਰਿਆਂ ਕਰੇ । ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀ ਦੇਖਭਾਲ ਕਰਦਾ ਹੈ । ਹਰ ਰੇਜ ਸਾਨੂੰ ਆਪਣੀਆਂ ਜਰੂਰਤਾਂ ਉਹਦੇ ਕੋਲ ਲਿਆਉਂਣੀਆਂ ਚਾਹੀਦੀਆਂ ਹਨ । ਉਹ ਸਾਡੇ ਅੱਗੇ ਬੇਨਤੀ ਕਰਦਾ ਹੈ ਕਿ ਅਸੀਂ ਇਹ ਕਰੀਏ । ਯਾਦ ਰੱਖੋ ਉਹ ਰੀਤ ਜਿਸ ਅਨੁਸਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਥਨਾ ਕਰਨਾ ਸਿਖਾਇਆ । ਸਭ ਤੋਂ ਪਹਿਲਾਂ ਉਨਾਂ ਦਾ ਧਿਆਨ ਸਿਰਫ਼ ਪਰਮੇਸ਼ਰ ਤੇ ਹੈ । ਫਿਰ ਉਹ ਸਾਡਾ ਧਿਆਨ ਆਪਣੇ ਰਾਜ ਵੱਲ ਲਾਉਂਦਾ ਹੈ ਜੋ ਕਿ ਧਰਤੀ ਤੇ ਆ ਰਹੀ ਹੈ। ਅਸੀਂ ਦੂਸਰਿਆਂ ਲਈ ਪ੍ਰਾਥਨਾ ਕਰਦੇ ਹਾਂ । ਅਖੀਰ ਵਿੱਚ ਅਸੀਂ ਆਪਣੀਆਂ ਲੋੜਾਂ ਪਰਮੇਸ਼ਰ ਅੱਗੇ ਲਿਆਂਉਦੇ ਹਾਂ । ਜੋ ਪ੍ਰਾਥਮਿਕਤਾ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਥਨਾ ਦੇ ਵਿਖੇ ਸਿਖਾਈ ਉਹ ਇਹ ਸੀ ਪਹਿਲੇ ਨੰਬਰ ਤੇ ਪਰਮੇਸ਼ਰ, ਦੂਸਰੇ ਨੰਬਰ ਤੇ ਲੋਕ, ਤੀਸਰੇ ਨੰਬਰ ਤੇ ਸਾਡੀਆਂ ਆਪਣੀਆਂ ਲੋੜਾਂ। ਫਿਰ ਵੀ ਬਹੁਤ ਸਾਰੇ ਲੋਕ ਇਸਦੇ ਉਲਟ ਪ੍ਰਾਥਨਾ ਕਰਦੇ ਹਨ ।

ਜਦ ਅਸੀਂ ਆਪਣੀਆਂ ਜਰੂਰਤਾਂ ਨੂੰ ਪਰਮੇਸ਼ਰ ਦੇ ਕੋਲ ਲੈ ਕੇ ਆਉਂਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਯਿਸੂ ਸਾਡਾ ਧਿਆਨ ਸਾਡੇ ਦਿਲ ਦੀਆਂ ਗਹਿਰੀਆਂ ਗੱਲਾਂ ਵੱਲ ਲੈ ਕੇ ਜਾਂਦਾ ਹੈ ਉਹ ਹਨ ਸਾਡੀਆਂ ਆਤਮਿਕ ਜਰੂਰਤਾਂ । ਚੌਥਾ ਸਿਧਾਂਤ ਮਾਫੀ ਦਾ ਹੈ, ਜੋ ਕਿ ਪਰਮੇਸ਼ਰ ਦੀ ਕ੍ਰਿਪਾ ਦਾ ਪ੍ਰਤੀਉੱਤਰ ਹੈ । ਇਹ ਸਿਧਾਂ ਮਤੀ ੬:੧੨ ਵਿੱਚ ਦਿੱਤੇ ਗਏ ਹਨ, ਜੋ ਸਾਨੂੰ ਸਿਖਾਂਉਂਦਾ ਹੈ ਕਿ ਅਸੀਂ ਪਰਮੇਸ਼ਰ ਦੀ ਮਾਫ਼ੀ ਅਤੇ ਕ੍ਰਿਪਾ ਨਿਰਭਰ ਹੋਈਏ । ਇਹ ਸਾਨੂੰ ਕ੍ਰਿਪਾ ਦੇ ਗਹਿਰੇ ਵਿੱਚੋਂ ਲੈ ਕੇ ਮਾਫ ਕਰਨ ਦੀ ਲੋੜ ਹੈ । ਜੋ ਦਿਲ ਦੀਆਂ ਸਮੱਸਿਆਵਾਂ ਹਨ ਜੋ ਕਿ ਸਾਡੇ ਪ੍ਰਾਥਨਾ ਦੇ ਜੀਵਨ ਵਿੱਚ ਹਾਰ ਨੂੰ ਲੈ ਕੇ ਆਂਉਦੇ ਹਨ, ਦੋਸ਼ ਅਤੇ ਕੜਵਾਹਟ। ਯਿਸੂ ਇਨਾਂ ਦੋਹਾਂ ਦਾ ਸਾਹਮਣਾ ਇਸ ਵਚਨ ਨਾਲ ਕਰਦੇ ਹਨ ।

ਅਖੀਰ ਵਿੱਚ ਯਿਸੂ ਸਿਖਾਂਉਂਦੇ ਹਨ ਕਿ ਕਿਵੇਂ ਅਸੀਂ ਮਤੀ ੬:੧੩ ਦੇ ਅਨੁਸਾਰ ਆਤਮਿਕ ਯੁੱਧ ਵਿੱਚ ਸ਼ਾਮਿਲ ਹਾਂ । ਅਸੀਂ ਯਿਸੂ ਆਪਣੇ ਚਰਵਾਹੇ ਵੱਲ ਵੇਖਦੇ ਹਾਂ ਜੋ ਕਿ ਸਾਡੇ ਜੀਵਨਾਂ ਨੂੰ ਸੁਰੱਖਿਅਤ ਥਾਵਾਂ ਲੈ ਕੇ ਜਾਂਦਾ ਹੈ ਅਤੇ ਸਾਨੂੰ ਇਸ ਸੰਸਾਰ ਦੇ ਪਰਤਾਵਿਆਵਾਂ ਤੋਂ ਦੂਰ ਕਰਦਾ ਹੈ । ਅਸੀਂ ਉਸਦੀ ਦੁਸ਼ਟ ਦੀਆਂ ਤਾਕਤਾਂ ਉੱਪਰ ਵੀ ਵੇਖਦੇ ਹਾਂ । ਯਿਸੂ ਸਾਡੀ ਜਿੱਤ ਹੈ । ਜਦ ਅਸੀਂ ਆਪਣੇ ਜੀਵਨਾਂ ਵਿੱਚ ਉਸਦੀ ਪ੍ਰਾਥਨਾ ਦੀ ਯੋਜਨਾ ਦੇ ਪਿੱਛੇ ਚੱਲਦੇ ਹਾਂ, ਤਾਂ ਅਸੀਂ ਜਿੱਤ ਵਿੱਚ ਜਿਉਂਦੇ ਹਾਂ । ਇਸ ਵੱਲ ਦੇਖੋ । ਅੱਜ ਉਸਨੂੰ ਕਹੋ, “ਪ੍ਰਭੁ ਮੈਂਨੂੰ ਪ੍ਰਾਥਨਾ ਕਰਨਾ ਸਿਖਾ” ਜਦ ਉਹ ਸਿਖਾਏਗਾ ਤਾਂ ਤੁਸੀਂ ਜਿੱਤ ਨੂੰ ਵੇਖੋਗੇ।