Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪ੍ਰਾਥਨਾ ਅਤੇ ਜਿੱਤ

ਜੇਤੂ ਮਸੀਹੀ ਜੀਵਨ ਅਤੇ ਪ੍ਰਾਥਨਾ ਵਾਲੇ ਮਸੀਹੀ ਜੀਵਨ ਵਿਚ ਨਾ ਨਕਾਰਿਆ ਜਾਣ ਵਾਲਾ ਸਬੰਧ ਹੈ। ਜੇਕਰ ਕੋਈ ਕਲੀਸਿਯਾ ਦੇ ਇਤਹਾਸ ਦਾ ਸਫ਼ਰ ਕਰ ਕੇ ਵੇਖੇ ਤਾਂ ਓਹ ਇਸ ਗੱਲ ਨੂੰ ਪਾਵੇਗਾ ਕਿ ਵਿਸ਼ਵਾਸ ਦੇ ਮਹਾਨ ਦਾਸ ਅਤੇ ਦਾਸੀਆਂ ਪ੍ਰਾਥਨਾ ਕਰਨ ਵਾਲੇ ਲੋਕ ਸਨ। ਜੇਕੇਰ ਅਸੀਂ ਨਵੇ ਨੇਮ ਦੀ ਕਲੀਸਿਯਾ ਦੇ ਵਲ ਵੇਖੀਏ ਤਾਂ ਅਸੀਂ ਇਹ ਪਾਵਾਂਗੇ ਕਿ ਥੋੜੇ ਜਿਹੇ ਮਛੇਰਿਆ ਨੇ, ਚੁੰਗੀ ਲੈਣ ਵਾਲਿਆ ਨੇ, ਸ਼ਕ ਕਰਨ ਵਾਲਿਆ ਨੇ ਅਤੇ ਆਮ ਯਹੂਦੀ ਮਸੀਹ ਦੇ ਲੋਕਾਂ ਨੇ ਰੋਮੀ ਸਾਮਰਾਜ ਨੂੰ ਉਪਰ ਥਲੇ ਕਰ ਕੇ ਰਖ ਦਿੱਤਾ। ਓਹਨਾ ਨੇ ਸੰਸਾਰ ਨੂ ਹਰਾ ਦਿੱਤਾ ਕਿਓਂਕਿ ਓਹ ਪਰ੍ਮੇਸ਼ੇਰ ਦੀ ਹਜੂਰੀ ਵਿਚ ਬਰ੍ਹੇ ਅਨੰਦ ਨਾਲ ਖਲੋਤੇ ਰਹੇ। ਓਹ ਪ੍ਰਾਥਨਾ ਕਰਨ ਵਾਲੇ ਲੋਕ ਸਨ। ਇਹ ਰਸੂਲਾ ਦੇ ਕਰਤਵ ਦੀ ਪੁਸਤਕ ਦੀ ਕਲੀਸਿਯਾ ਦੇ ਮਹਾਂ ਗੁਣਾ ਵਿਚੋਂ ਇਕ ਸੀ।

ਪਰ ਇਹ ਇਤਹਾਸਿਕ ਕਲੀਸਿਯਾ ਹੀ ਨਹੀ ਅਤੇ ਪਹਲੀ ਸਦੀ ਦੇ ਵਿਸ਼ਵਾਸੀ ਹੀ ਨਹੀ ਜਿਨ੍ਹਾ ਨੇ ਪ੍ਰਾਥਨਾ ਦੁਆਰਾ ਜਿਤ ਪ੍ਰਾਪਤ ਕੀਤੀ। ਇਥੋਂ ਤਕ ਕਿ ਪੁਰਾਨੇ ਇਬ੍ਰਾਨੀ ਪੂਰਵਜ ਵੀ ਪ੍ਰਾਥਨਾ ਦੀ ਵਜਾਹ ਨਾਲ ਉਚੇ ਕੀਤੇ ਗਏ ਜਾਂ ਨੀਵੇਂ ਚਲੇ ਗਏ। ਇਕ ਚਮਕਦੀ ਹੋਈ ਉਦਹਾਰਣ ਹੈ ਉਜਿਆਹ ਰਾਜਾ ਦੀ। ਓਹ ੧੬ ਸਾਲ ਦਾ ਸੀ, ਜਦ ਓਹ ਰਾਜਾ ਬਣ ਗਿਆ। ( ੨ ਇਤਹਾਸ੨੬:੧) ਇੱਕ ਜਵਾਨ ਲੜਕਾ ਕਿਵੇਂ ਇਕ ਰਾਜ ਦੀਆ ਜਿਮੇਵਾਰੀਆਂ ਨੂੰ ਸਮਝ ਸਕਦਾ ਹੈ। ਉਹ ਤਾਂ ਨੀਵੇਂ ਸਤਰ ਦਾ ਆਗੂ ਬਨੇਗਾ। ਅਰਥ ਵਿਵਸਥਾ ਵਾਸਤੇ ਉਤਰਦਾਈ ਹੋਣਾ, ਜਤਾ ਜਾਤ ਵਾਸਤੇ, ਘਰਾਂ ਵਾਸਤੇ, ਅਤੇ ਆਮ ਤੋਰ ਤੇ ਵੇਖੀਏ ਤਾਂ ਉਸ ਨੂੰ ਪੂਰੇ ਯਹੂਦਾ ਦਾ ਧਿਆਨ ਰਖਣਾ ਪਵੇਗਾ। ਇਹ ਇਕ ਜਾਵਾਂ ਆਦਮੀ ਵਾਸਤੇ ਇਕ ਅਸੰਭਵ ਕੰਮ ਲੱਗ ਰਿਹਾ ਸੀ।

ਫਿਰ ਵੀ ਉਜਿਆਹ ਸਿਆਣਾ ਸੀ। ਉਸਨੇ ਸਚਾਈ ਨੂੰ ਸਮਝ ਲਿਆ ਜੋ ਕਿ ਉਸ ਨੂੰ ਕਾਮਯਾਬ ਆਗੂ ਬਣਾਉਣ ਵਾਸਤੇ ਕਾਫੀ ਸੀ। ਉਹ ਜਾਵਾਨ ਦੇ ਤੌਰ ਬਹੁਤ ਕੁਝ ਨਹੀ ਜਾਂਦਾ ਸੀ। ਪਰ ਓਹ ਉਸ ਨੂੰ ਜਾਂਦਾ ਸੀ ਜੋ ਸਭ ਦਾ ਗਿਆਨ ਦਾ ਸ੍ਰੋਤ ਹੈ। ਇਸ ਲਈ ਉਸ ਨੇ ਆਪਣੇ ਆਪ ਨੂੰ ਪਰ੍ਮੇਸ਼ੇਰ ਦੀ ਕਿਰਪਾ ਅਤੇ ਦਯਾ ਦੇ ਸਾਹਮਣੇ ਰਖ ਦਿੱਤਾ। ਬਾਈਬਲ ਦਸਦੀ ਹੈ, “ ਉਸਨੇ ਜਾਕ੍ਰ੍ਯਾਹ ਦੇ ਦਿਨਾ ਵਿਚ ਪਰ੍ਮੇਸ਼ੇਰ ਨੂੰ ਭਾਲਿਆ, ਜਿਸ ਨੇ ਉਸ ਨੂੰ ਪਰ੍ਮੇਸ਼ੇਰ ਦੇ ਡਰ ਬਾਰੇ ਦਸਿਆ। ਜਦ ਤੱਕ ਉਹ ਪਰ੍ਮੇਸ਼ੇਰ ਨੂੰ ਭਾਲਦਾ ਰਿਹਾ ਅਤੇ ਪਰ੍ਮੇਸ਼ੇਰ ਨੇ ਉਸ ਨੂੰ ਕਾਮਯਾਬੀ ਦਿੱਤੀ।” (੨ ਇਤਹਾਸ ੨੬:੫) ਉਸਦੀ ਜਿੱਤ ਉਸਦੀ ਦੀਨਤਾ ਵਿਚ ਸੀ। ਉਹ ਜਾਣਦਾ ਸੀ ਕਿ ਉਸ ਨੂੰ ਨਹੀ ਪਤਾ ਕਿ ਉਹ ਯਹੂਦਾ ਦੀ ਅਗੁਵਾਈ ਕਿਵੇਂ ਕਰ ਸਕਦਾ ਹੈ, ਪਰ ਉਹ ਜਾਣਦਾ ਸੀ ਕਿ ਪਰ੍ਮੇਸ਼ੇਰ ਨਾਲ ਕੁਝ ਵੀ ਅਸੰਭਵ ਨਹੀ ਹੈ।

ਫਿਰ ਵੀ ਕੁਝ ਹੋਇਆ ਜਦ ਉਜਿਯਾਹ ਨੇ ਜਿੱਤ ਨੂੰ ਪ੍ਰਾਪਤ ਕੀਤਾ, ਇਹ ਇੱਕ ਖਤਰਨਾਕ ਅਤੇ ਮਾਰਨ ਵਾਲਾ ਖਤਰਾ ਸੀ। ਬਾਈਬਲ ਦਸਦੀ ਹੈ ਕਿ ਉਜਿਯਾਹ ਦੀ ਜਿੰਦਗੀ ਵਿਚ ਹਾਰ ਉਸ ਵੇਲੇ ਆਯੀ ਜਿਸ ਤੋਂ ਉਹ ਡਿੱਗ ਪਿਆ ... “ਫਿਰ ਜਦ ਉਜਿਯਾਹ ਤਾਕਤਵਰ ਹੋ ਗਿਆ, ਉਸਦਾ ਘਮੰਡ ਉਸਨੂੰ ਡੇਗਣ ਲਈ ਜਿਮੇਵਾਰ ਸੀ...” ਜਦ ਉਜਿਯਾਹ ਜਾਵਾਂ ਸੀ ਅਤੇ ਕੁਝ ਵੀ ਨਹੀ ਜਾਂਦਾ ਸੀ, ਉਹ ਪੂਰੀ ਤਰ੍ਹਾਂ ਪਰ੍ਮੇਸ਼ੇਰ ਤੇ ਭਰੋਸਾ ਕਰਦਾ ਸੀ। ਪਰ ਜਦ ਉਹ ਤਾਕਤਵਰ ਹੋ ਗਿਆ ਤਾਂ ਉਸ ਨੂੰ ਪ੍ਰਾਥਨਾ ਦੀ ਹੁਣ ਕੋਈ ਜਰੂਰਤ ਮਹਿਸੂਸ ਨਹੀ ਹੋਈ। ਉਸ ਨੀ ਸੋਚਿਆ ਕਿ ਹੁਣ ਉਸ ਨੂੰ ਪਤਾ ਹੈ ਕਿ ਹੁਣ ਕਿਵੇਂ ਰਾਜ ਚਲਾਉਨਾ ਹੈ, ਅਤੇ ਇਹੀ ਘਮੰਡ ਉਸ ਨੂੰ ਉਸਦੀ ਹਾਰ ਵੱਲ ਲੈ ਕੀ ਗਿਆ।

ਉਜਿਯਾਹ ਦਾ ਤਜਰਬਾ ਕੋਈ ਹੈਰਾਨ ਕਰਨ ਵਾਲਾ ਨਹੀ ਹੈ। ਮੈਂ ਵੇਖਿਆ ਹੈ ਕਿ ਮੇਰੇ ਜੀਵਨ ਦੇ ਸਭ ਤੋਂ ਖਤਰਨਾਕ ਪਲ ਮੇਰੀਆਂ ਜਿੱਤਾ ਤੋਂ ਬਾਅਦ ਆਏ ਹਨ। ਮੈਂ ਜਦ ਇਹ ਸੋਚਿਆ “ਹੁਣ ਸਭ ਮੇਰੇ ਕੰਟ੍ਰੋਲ ਵਿਚ ਹੈ” ਸਚਾਈ ਇਹ ਹੈ ਕਿ ਮੇਰੇ ਕੰਟ੍ਰੋਲ ਇਹ ਨਹੀ ਹੈ ਬਲਕਿ ਇਹ ਪਰ੍ਮੇਸ਼ੇਰ ਦੇ ਕੰਟ੍ਰੋਲ ਵਿਚ ਹੈ। ਅਤੇ ਮੈਨੂੰ ਲਗਾਤਾਰ ਉਸਦਾ ਚਿਹਰਾ ਭਾਲਣਾ ਚਾਹੀਦਾ ਹੈ ਅਤੇ ਉਸਦੀ ਅਗੁਵਾਈ ਚਾਹੀਦੀ ਹੈ, ਉਹਨਾ ਸਭ ਵਸਤਾਂ ਲੈ ਜਿਨ੍ਹਾ ਨੂੰ ਮੈਂ ਕਰਨਾ ਚਾਹੁੰਦਾ ਹਾਂ। ਪ੍ਰਾਥਨਾ ਦੀਨ ਦਿਲ ਦਾ ਬਾਹਰੀ ਪ੍ਰਗਟਾਵਾ ਹੈ। ਪ੍ਰਾਥਨਾ ਕਹਿੰਦੀ ਹੈ, “ਹੇ ਪਰ੍ਮੇਸ਼ੇਰ ਮੈਨੂੰ ਤੇਰੀ ਲੋੜ ਹੈ, ਤੇਰੇ ਬੈਗੈਰ ਮੈਂ ਕੁਝ ਵੀ ਨਹੀ ਕਰ ਸਕਦਾ ਹਾਂ” ਪਰ ਇੱਕ ਪ੍ਰਾਥਨਾ ਰਹਿਤ ਜਿੰਦਗੀ ਕਹਿੰਦੀ ਹੈ, ਮੈਂ ਆਪਣੀ ਤਾਕਤ ਨਾਲ ਇਹ ਕਰ ਸਕਦਾ ਹਾਂ, ਮੈਂ ਜਾਂਦਾ ਹਾਂ ਕਿ ਮੈਂ ਇਹ ਕਿਵੇਂ ਕਰਨਾ ਹੈ, ਮੈਂ ਪਹਿਲਾਂ ਵੀ ਬਹੁਤ ਵਾਰ ਕਾਮਯਾਬ ਹੋਇਆ ਹਾਂ ਅਤੇ ਮੈਂ ਇਹ ਕਰ ਸਕਦਾ ਹਾਂ”

ਅਕਸਰ ਹੀ ਜਦ ਅਸੀਂ ਪ੍ਰਭੁ ਵਿਚ ਜਾਵਾਂ ਹੁੰਦੇ ਹਾਂ ਤਾਂ ਸਾਨੂੰ ਪਰ੍ਮੇਸ਼ੇਰ ਦੀ ਬਹੁਤ ਲੋੜ ਮਹਿਸੂਸ ਹੁੰਦੀ ਹੈ। ਅਸੀਂ ਉਸ ਤੇ ਨਿਰਭਰ ਹੁੰਦੇ ਹਾਂ ਅਤੇ ਉਹ ਸਾਨੂੰ ਜਿੱਤ ਦਿੰਦਾ ਹੈ। ਅਸੀਂ ਪ੍ਰਾਥਨਾ ਵਿਚ ਪਰ੍ਮੇਸ਼ੇਰ ਨੂੰ ਭਾਲਦੇ ਹਾਂ, ਸਾਡਾ ਦਿਲ ਪਰ੍ਮੇਸ਼ੇਰ ਨੂੰ ਇਵੇਂ ਭਾਲਦਾ ਹੈ ਜਿਵੇਂ ਹਿਰਨੀ ਜਲ ਨੂੰ ਭਾਲਦੀ ਹੈ। ਅਸੀ ਜਿੱਤ ਵਿਚ ਚਲਣ ਲਈ ਭੁੱਖੇ ਅਤੇ ਪਿਆਸੇ ਹੁੰਦੇ ਹਾਂ। ਪਰ ਜਿੱਤ ਦੇ ਕੁਝ ਸਮੇਂ ਤੋਂ ਬਾਅਦ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਅਸੀਂ ਮਸੀਹੀ ਜੀਵਨ ਨੂੰ ਤਾਕਤ ਨਾਲ ਜੀ ਸਕਦੇ ਹਾਂ। ਜਦੋਂ ਇਹੋ ਜਿਹਾ ਸੁਭਾਅ ਸਾਡੇ ਵਿਚ ਆ ਜਾਂਦਾ ਹੈ ਤਾਂ ਅਸੀਂ ਯਕੀਨੀ ਤੋਰ ਤੇ ਡਿਗਣ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਉਜਿਯਾਹ ਡਿਗਿਆ ਇਵੇਂ ਅਸੀ ਵੀ ਯਕੀਨੀ ਤੋਰ ਤੇ ਡਿਗ ਜਾਵਾਂਗੇ।

ਇਸੇ ਲਈ ਪ੍ਰਾਥਨਾ ਸਾਡੇ ਲਈ ਬਹੁਤ ਹੀ ਜਰੂਰੀ ਹੈ। ਇਹ ਕੋਈ ਧਾਰਮਿਕ ਰੀਤ ਨਹੀ ਹੈ, ਜਿਸ ਨੂੰ ਪ੍ਰਭੁ ਚਾਹੁੰਦਾ ਹੈ ਕਿ ਅਸੀਂ ਪੂਰਾ ਕਰੀਏ। ਇਹ ਇੱਕ ਦਿਲ ਹੈ ਜੋ ਕਿ ਪਰ੍ਮੇਸ਼ੇਰ ਨੂੰ ਪੁਕਾਰ ਰਿਹਾ ਹੈ, “ਮੈਨੂੰ ਤੇਰੀ ਲੋੜ ਹੈ” ਪ੍ਰਾਥਨਾ ਦਾ ਅਰਥ ਹੈ ਕਿ ਅਸੀਂ ਪਰ੍ਮੇਸ਼ੇਰ ਦੇ ਨਾਲ ਵਖਰਾ ਸਮਾਂ ਰਖਦੇ ਹਾਂ ਜਿਸ ਵਿਚ ਅਸੀ ਬ੍ਰਹਿਮੰਡ ਨੂੰ ਬਣਾਉਣ ਵਾਲੇ ਅਤੇ ਚਲਾਉਣ ਵਾਲੇ ਪਰ੍ਮੇਸ਼ੇਰ ਨਾਲ ਗੱਲਬਾਤ ਕਰਦੇ ਹਾਂ। ਇਹ ਇੱਕ ਦਿਲ ਦੀ ਚਾਹਤ ਹੈ ਜੋ ਕਿ ਛੁਟਕਾਰਾ ਦੇਣ ਵਾਲੇ ਦੇ ਨਜਦੀਕੀ ਗਿਆਨ ਤੋਂ ਬਾਹਰ ਕੋਈ ਜਿੱਤ ਨਹੀ ਹੈ। ਪਰ ਮੈਂ ਕਾਯਲ ਹਾਂ ਕਿ “ਜਦ ਤਕ ਅਸੀਂ ਪਰ੍ਮੇਸ਼ੇਰ ਨੂੰ ਖੋਜਦੇ ਰਹਾਂਗੇ ਤਾਂ ਉਹ ਸਾਨੂੰ ਜਿੱਤ ਦਿੰਦਾ ਰਹੇਗਾ” ਉਸ ਨੇ ਇਹ ਉਜਿਯਾਹ ਰਾਜੇ ਨਾਲ ਕੀਤਾ, ਉਸ ਨੇ ਨਵੇਂ ਨੇਮ ਦੀ ਕਲੀਸਿਯਾ ਨਾਲ ਕੀਤਾ, ਉਸ ਨੇ ਸਦੀਆਂ ਤੋਂ ਪਰ੍ਮੇਸ਼ੇਰ ਦੇ ਦਾਸ ਅਤੇ ਦਾਸੀਆਂ ਨਾਲ ਇਵੇਂ ਕੀਤਾ, ਅਤੇ ਉਹ ਸਾਡੇ ਨਾਲ ਵੀ ਕਰੇਗਾ। ਉਹ ਨਹੀ ਬਦਲਿਆ ਹੈ ਅਤੇ ਨਾ ਹੀ ਉਸਦੇ ਰਾਹ ਬਦਲੇ ਹਨ।