Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪਰ੍ਮੇਸ਼ਰ ਦੇ ਨਾਲ ਉਸਦੇ ਵਚਨ ਦੁਆਰਾ ਸਬੰਧ ਬਣਾਉਣਾ

੧੯੬੦ ਦੇ ਸ਼ੁਰੂ ਦੇ ਦਹਾਕੇ ਦੇ ਵਿਚ ਮੈਂ ਮੰਗੋਲੀਆ ਦੇ ਵਿਚ ਵਿਸ਼ਵਾਸੀਆਂ ਦੇ ਇੱਕ ਛੋਟੇ ਝੁੰਡ ਨੂੰ ਪ੍ਰਾਥਨਾ ਦੇ ਸਿਧਾਂਤਾਂ ਨੂੰ ਸਿਖਾਉਣ ਵਾਸਤੇ ਗਿਆ। ਜੋ ਕਿ ਮੈਂ ਆਪਣੀ ਪੁਸਤਕ “ਪ੍ਰਾਥਨਾ ਦੀ ਤਾਕਤ” ਵਿਚ ਲਿਖਿਆ ਸੀ। ਮੰਗੋਲੀਆ ਨੇ ਮਸੀਹੀਅਤ ਦੇ ਜਨਮ ਤੋਂ ਲੈ ਕੇ ਕਦੇ ਵੀ ਖੁਸ਼ਖਬਰੀ ਦਾ ਪ੍ਰਚਾਰ ਨਹੀ ਸੀ ਸੁਣਿਆ। ਮਿਸਨਰੀ ਕਈ ਸਾਲ ਪਹਿਲਾ ਉਥੇ ਗਏ ਪਰ ਉਹ ਭੁਲਾ ਦਿੱਤੇ ਗਏ। ਪਿਛਲੇ ੨੦੦੦ ਸਾਲ ਤੋਂ ਕਿਸੇ ਨੇ ਵੀ ਪਰ੍ਮੇਸ਼ਰ ਦੀ ਮੁਕਤੀ ਦਾ ਪ੍ਰਚਾਰ ਨਹੀ ਸੁਣਿਆ ਹੈ।

ਭਾਵੇਂਕਿ ਇਹ ਦੇਸ਼ ਬੁਧ ਧਰਮ ਨੂੰ ਮੰਨਣ ਵਾਲਾ ਸੀ, ਪਰ ਕਾਮਰੇਡਾ ਨੇ ਪਰ੍ਮੇਸ਼ਰ ਤੇ ਵਿਸ਼ਵਾਸ ਨੂੰ ਮਿਟਾ ਦਿੱਤਾ। ਪਰ ਜਦ ਅਜਾਦੀ ਇਸ ਦੇਸ਼ ਵਿਚ ਆਉਣੀ ਸ਼ੁਰੂ ਹੋਈ, ਤਾਂ ਖੁਸ਼ਖਬਰੀ ਵਾਸਤੇ ਦਰਵਾਜੇ ਇਸ ਦੇਸ਼ ਵਿਚ ਖੁਲਨ ਲੱਗ ਪਏ।ਉਲਾਨ ਬਤਰ ਜੋ ਕਿ ਦੇਸ਼ ਦੀ ਰਾਜਧਾਨੀ ਹੈ ਉਸ ਵਿਚੋਂ ਕੁਝ ਲੋਕਾਂ ਦਾ ਛੋਟਾ ਝੁੰਡ ਯੇਸ਼ੁ ਤੇ ਵਿਸ਼ਵਾਸ ਕਰਨ ਲੱਗ ਪਿਆ। ਮੈਨੂੰ ਉਥੇ ਜਾ ਕੇ ਪ੍ਰਾਥਨਾ ਉੱਤੇ ਪੜਾਉਣ ਲਈ ਕਿਹਾ ਗਿਆ। ਮੈਂ ਕਈ ਸ਼ਾਮਾਂ ਤੱਕ ਪ੍ਰਾਥਨਾ ਉੱਤੇ ਪੜਾਉਦਾ ਰਿਹਾ। ਪਰ੍ਮੇਸ਼ਰ ਨੇ ਬੜੇ ਅਨੋਖੇ ਤਰੀਕੇ ਨਾਲ ਉਨ੍ਹਾ ਸਭਾਵਾਂ ਵਿਚ ਕੰਮ ਕੀਤੇ। ਉਲਾਨ ਬਤਰ ਵਿਚ ਸਾਡੀਆ ਸਭਾਵਾਂ ਦੀ ਸਮਾਪਤੀ ਤੋਂ ਬਾਅਦ ਮੈਨੂੰ ਇੱਕ ਹੋਰ ਸ਼ਹਿਰ ਦਰਹਾਨ ਵਿਚ ਜਾਣ ਲਈ ਕਿਹਾ ਗਿਆ। ਉਸ ਸ਼ਹਿਰ ਵਿਚ ਉਸ ਸਮੇਂ ਕੋਈ ਵੀ ਵਿਸ਼ਵਾਸੀ ਨਹੀ ਸੀ । ਲੋਕਾਂ ਨੇ ਕਦੇ ਵੀ ਯੇਸ਼ੁ ਬਾਰੇ ਨਹੀ ਸੁਣਿਆ ਸੀ। ਜਦ ਮੈਂ ਉਥੇ ਯੇਸ਼ੁ ਬਾਰੇ ਦੱਸਿਆ ਤਾਂ ਇਕ ਬਜੁਰਗ ਵਿਅਕਤੀ ਨੇ ਇੱਕ ਬੜਾ ਖਾਸ ਸਵਾਲ ਪੁਛਿਆ।

ਉਸਨੇ ਮੈਨੂੰਪੁਛਿਆ, “ਤੇਰਾ ਪਰ੍ਮੇਸ਼ਰ ਵੇਖਣ ਵਿਚ ਕਿਹੋ ਜਿਹਾ ਲਗਦਾ ਹੈ? ਮੈਂ ਉਹ ਸਵਾਲ ਸੁਨ ਕੇ ਥੋੜਾ ਹਿਲ ਗਿਆ। ਕਿਸੇ ਨੇ ਕਦੇ ਵੀ ਮੇਰੇ ਕੋਲੋਂ ਇਹੋ ਜਿਹਾ ਸਵਾਲ ਨਹੀ ਪੁਛਿਆ ਸੀ। ਅਤੇ ਤੁਸੀਂ ਮੇਰੇ ਤੋਂ ਇਹੋ ਜਿਹਾ ਸਵਾਲ ਕਿਵੇਂ ਪੁਛ ਲਿਆ? ਇਹ ਸਭ ਤੋਂ ਕਠਿਨ ਪ੍ਰਸਨ ਸੀ, ਜਿਸਦਾ ਮੈਨੂੰ ਕਦੇ ਵੀ ਉਤਰ ਦੇਣਾ ਪਿਆ।

ਪਰ ਬੁਨਿਆਦੀ ਤੋਰ ਤੇ ਮੈਂ ਉਸ ਬਜੁਰਗ ਨੂੰ ਕਿਹਾ, “ਜੇ ਤੂੰ ਪਰ੍ਮੇਸ਼ਰ ਬਾਰੇ ਜਾਨਣਾ ਚਾਹੁੰਦਾ ਹੈ ਕਿ ਉਹ ਕਿਹੋ ਜਿਹਾ ਲਗਦਾ ਹੈ ਤਾਂ ਤੈਨੂੰ ਜਾਨਣਾ ਚਾਹਿਦਾ ਹੈ ਕਿ ਉਸਨੇ ਇੱਕ ਪੁਸਤਕ ਦਿੱਤੀ ਹੈ ਜੋ ਕਿ ਉਸਦੇ ਸੁਭਾਅ, ਚਰਿਤਰ ਅਤੇ ਗੁਣਾ ਬਾਰੇ ਦੱਸਦੀ ਹੈ। ਇਹ ਪੁਸਤਕ ਉਨ੍ਹਾ ਪਵਿਤਰ ਕੋਂ ਦੁਆਰਾ ਲਿਖੀ ਗਈ ਹੈ ਜੋ ਕਿ ਪਰ੍ਮੇਸ਼ਰ ਦੇ ਦੁਆਰਾ ਪ੍ਰੇਰਿਤ ਸਨ। ਉਹ ਇਤਹਾਸ ਦੇ ਅਲਗ ਅਲਗ ਸਮਿਆਂ ਵਿਚ ਹੋਏ। ਉਨ੍ਹਾਂ ਵਿਚੋਂ ਕੁਝ ਰਾਜੇ ਸਨ, ਕੁਝ ਸਧਾਰਨ ਮਛੀਆਂ ਫੜਨ ਵਾਲੇ ਸਨ। ਪਰ ਸਭ ਦੀ ਮਿਲਣੀ ਉਸ ਪਰ੍ਮੇਸ਼ਰ ਦੇ ਨਾਲ ਹੋਈ ਜਿਸਨੇ ਬ੍ਰਿਹਮੰਡ ਨੂੰ ਬਣਾਇਆ ਸੀ। ਉਨ੍ਹਾਂ ਨੇ ਉਸਦੇ ਕੰਮਾ ਦੇ ਬਾਰੇ ਲਿਖਿਆ, ਅਤੇ ਇਹ ਵੀ ਲਿਖਿਆ ਕਿ ਕਿਵੇਂ ਉਸ ਨੇ ਉਨ੍ਹਾਂ ਦੇ ਜੀਵਨ ਨੂੰ ਬਦਲ ਦਿੱਤਾ। ਉਨ੍ਹਾਂ ਨੇ ਉਸਦੇ ਸਿਧਾਂਤਾ ਅਤੇ ਕਨੂੰਨਾਂ ਬਾਰੇ ਵੀ ਦਸਿਆ” ਇਸ ਤਰਾ ਲੱਗਾ ਕਿ ਮੇਰੇ ਉਸ ਉਤ੍ਟਰ ਨੇ ਉਸ ਬਜੁਰਗ ਵਿਅਕਤੀ ਨੂੰ ਸੰਤੁਸਟ ਕਰ ਦਿੱਤਾ।

ਜੇਕੇਰ ਤੁਸੀਂ ਨਜਦੀਕੀ ਨਾਲ ਪਰ੍ਮੇਸ਼ਰ ਨਾਲ ਸਬੰਧ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰਇਹ ਵੀ ਜਾਨਣਾ ਚਹੀਦਾ ਹੈ ਕਿ ਕੋਈ ਚੀਜ ਹੈ ਜੋ ਉਸਦੀ ਗਾਵਾਹੀ ਦਿੰਦੀ ਹੈ ਕਿ ਉਹ ਕੋਣ ਹੈ ਅਤੇ ਉਹ ਕਿਵੇਂ ਕੰਮ ਕਰਦਾ ਹੈ। ਬਾਈਬਲ ਪਰ੍ਮੇਸ਼ਰ ਦੇ ਲੋਕਾਂ ਲਈ ਪਰ੍ਮੇਸ਼ਰ ਦਾ ਵਚਨ ਹੈ। ਜੇਕੇਰ ਅਸੀਂ ਸਚਮੁਚ ਪਰ੍ਮੇਸ਼ਰ ਨੂੰ ਜਾਨਣਾ ਚਾਹੁੰਦੇ ਹਾਂ ਅਤੇ ਉਸ ਨਾਲ ਮੇਲ ਕਰਕੇ ਜੀਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸਦੇ ਵਚਨ ਨੂੰ ਪੜਨ ਵਿਚ, ਅਧਿਅਨ ਕਰਨ ਵਿਚ, ਅਤੇ ਉਸ ਉਪਰ ਮਨਨ ਕਰਨ ਵਿਚ ਜਿੰਦਗੀ ਸਮਰਪਿਤ ਕਰਨੀ ਚਾਹੀਦੀ ਹੈ। ਹਰ ਰੋਜ ਦੇ ਜੀਵਨ ਵਿਚ ਪਰ੍ਮੇਸ਼ਰ ਦੇ ਵਚਨ ਨੂੰ ਲੈਣ ਦੇ ਚਾਰ ਮਕਸਦ ਹਨ।

ਪੋਲੁਸ ਨੇ ਜਾਵਾਨ ਤਿਮੋਥਿਓਸ ਨੂੰ ਲਿਖਿਆ ਅਤੇ ਦਸਿਆ ਕਿ ਪਰ੍ਮੇਸ਼ਰ ਦਾ ਵਚਨ ਸਾਡੇ ਜੀਵਨ ਵਿਚ ਕੀ ਕੀ ਕਰ ਸਕਦਾ ਹੈ। ਉਸਨੇ ਕਿਹਾ, “ਸੰਪੂਰਨ ਧਰ੍ਮ੍ਸ਼ਾਤਰ ਪਰ੍ਮੇਸ਼ਰ ਦੇ ਆਤਮਾ ਤੋਂ ਲਿਖਿਆ ਗਿਆ ਹੈ. ਅਤੇ ਉਪਦੇਸ਼ , ਸਮਝਾਉਣ, ਸੁਧਾਰਾਣ ਅਤੇ ਧਰਮ ਦੀ ਸਿਖਿਆ ਲਈ ਗੁਣਕਾਰ ਹੈ। ਤਾਂ ਕਿ ਪਰ੍ਮੇਸ਼ਰ ਦਾ ਜਨ ਤਿਆਰ ਹੋ ਜਾਵੇ ਅਤੇ ਹਰ ਭਲੇ ਕੰਮ ਲੈ ਤਤਪਰ ਹੋਵੇ” (੧ ਤਿਮੋ ੩:੧੬-੧੭) ਪੋਲੁਸ ਇਥੇ ਉਨ੍ਹਾਂ ਸਕਰਾਤਮਕ ਅਤੇ ਨਕ੍ਰਾਤਾਮ੍ਕ ਗੱਲਾਂ ਦੀ ਸੂਚੀ ਬਨਾਉਂਦਾ ਹੈ ਜਿਨ੍ਹਾਂ ਦਾ ਸਾਹਮਣਾ ਪਰ੍ਮੇਸ਼ਰ ਸਾਡੇ ਜੀਵਨ ਵਿਚ ਕਰਦਾ ਹੈ। ਸਭ ਤੋਂ ਪਹਿਲਾ ਉਹ ਸਾਨੂੰਦਸਦਾ ਹੈ ਕਿ ਪਰ੍ਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ – ਅਸੀਂ ਸਿਖਦੇ ਹਾਂ ਕਿ ਪਰ੍ਮੇਸ਼ਰ ਕੋਣ ਹੈ ਅਤੇ ਅਸੀਂ ਕਿਵੇਂ ਉਸ ਨੂੰ ਜਾਣ ਸਕਦੇ ਹਾਂ, ਅਤੇ ਉਸ ਵਿਚ ਚਲ ਸਕਦੇ ਹਾਂ। ਦੂਸਰਾ ਬਾਈਬਲ ਸਾਨੂੰਉਨ੍ਹਾਂ ਡਾਟ ਵੀ ਲਾਉਂਦੀ ਹੈ ਜੋ ਕਿ ਪਰ੍ਮੇਸ਼ਰ ਨੂੰ ਚੰਗੇ ਨਹੀ ਲਗਦੇ ਹਨ। ਬਾਈਬਲ ਸਾਡਾ ਅਖੀਰਲਾ ਲੇਖਾ ਅਤੇ ਅਧਿਕਾਰ ਬਣ ਜਾਂਦੀ ਹੈ। ਪਰ੍ਮੇਸ਼ਰ ਸਾਡੇ ਜੀਵਨ ਵਿਚ ਕੁਝ ਲਕੀਰਾਂ ਨੂੰ ਖਿਚ ਦਿੰਦਾ ਹੈ ਅਤੇ ਸਾਨੂੰ ਦਸਦਾ ਹੈ ਕਿ ਕਿਤੇ ਅਸੀਂ ਉਨ੍ਹਾਂ ਲਕੀਰਾਂ ਨੂੰ ਪਾਰ ਤਾਂ ਨਹੀ ਕਰ ਲਿਆ।

ਪਰ ਜਦੋਂ ਅਸੀਂ ਗਲਤੀ ਕਰਦੇ ਹਾਂ ਤਾਂ ਪਰ੍ਮੇਸ਼ਰ ਸਾਨੂੰ ਸਿਰਫ ਇਹੀ ਨਹੀ ਦਸਦਾ ਹੈ ਕਿ ਅਸੀਂ ਗਾਲੀ ਕੀਤੀ ਹੈ ਪਰ ਉਹ ਸਾਨੂੰ ਸੁਧਰਦਾ ਵੀ ਹੈ। ਜਿਸਦਾ ਅਰਥ ਹੈ ਕਿ ਉਹ ਸਾਨੂੰ ਵਚਨ ਦੀਆਂ ਸੀਮਾਵਾਂ ਵਿਚ ਲੈ ਜਾਂਦਾ ਹੈ ਜੋ ਕਿ ਸੁਰੱਖਿਅਤ ਹਨ ਅਤੇ ਜਿਥੇ ਸਾਨੂੰ ਰਹਿਣਾ ਚਾਹਿਦਾ ਹੈ। ਅਖੀਰ ਵਿਚ ਪਰ੍ਮੇਸ਼ਰ ਸਾਨੂੰਸਹੀ ਜਿੰਦਗੀ ਜੀਣ ਬਾਰੇ ਦਸਦਾ ਹੈ, ਕਿ ਅਸੀਂ ਉਸਦੇ ਨਾਲ ਸਹਿਆ ਤੇ ਵਧੀਆ ਸਬੰਧ ਦੇ ਵਿਚ ਰਹੀਏ। ਇਹ ਗਲ ਕਦੇ ਵੀ ਹਜਮ ਨਹੀ ਕੀਤੀ ਜਾਂਦੀ ਕਿ ਅਸੀਂ ਉਸ ਨੂੰ ਜਾਨੇ ਬਿਨਾ ਅਤੇ ਇਹ ਜਾਨੇ ਬਿਨਾ ਕਿ ਉਹ ਕਿਵੇਂ ਕੰਮ ਕਰਦਾ ਹੈ ਅਤੇ ਉਹ ਸਾਡੇ ਤੋਂ ਕਿ ਆਸ ਕਰਦਾ ਹੈ , ਜਿੱਤ ਦਾ ਲਗਾਤਾਰ ਤਜਰਬਾ ਕਰ ਸਕਦੇ ਹਾਂ। ਬਾਈਬਲ ਪਰ੍ਮੇਸ਼ਰ ਦੀ ਜੇਤੂ ਮਸੀਹੀ ਜੀਵਨ ਵਾਸਤੇ ਨਿਰਦੇਸ਼ ਦੀ ਪੁਸਤਕ ਹੈ। ਇਹ ਉਸਦਾ ਨਕਸ਼ਾ ਹੈ ਜੋ ਕਿ ਸਾਨੂੰਜਿੱਤ ਦੇ ਪਹਾੜ ਤੇ ਚੜਾ ਦਿੰਦਾ ਹੈ।

ਇੱਕ ਜੇਤੂ ਕੋਲ ਹਮੇਸ਼ਾਂ ਇੱਕ ਯੋਜਨਾ ਹੁੰਦੀ ਹੈ- ਜਿੱਤ ਦੀ ਯੋਜਨਾਂ। ਪਰ੍ਮੇਸ਼ਰ ਨੇ ਸਾਨੂੰਜੇਤੂ ਜੀਵਨ ਵਾਸਤੇ ਯੋਜਨਾ ਦਿੱਤੀ ਹੋਈ ਹੈ। ਇਹ ਇੱਕ ਬਹੁਤ ਹੀ ਪੁਰਾਣੀ ਪੁਸਤਕ ਵਿਚ ਪਾਈ ਜਾਂਦੀ ਹੈ। ਅਤੇ ਉਸਦਾ ਨਾਮ ਹੈ ਬਾਈਬਲ। ਜੇਕੇਰ ਤੁਸੀ ਜਿੰਦਗੀ ਦੀ ਦੋੜ ਵਿਚ ਜੇਤੂ ਬਣਨਾ ਚਾਹੁੰਦੇ ਹੋ ਤਾਂ ਇਸ ਪੁਰਾਣੀ ਪੁਸਤਕ ਨੂੰ ਪੜੋ। ਇਹ ਪਰ੍ਮੇਸ਼ਰ ਦਾ ਵਚਨ ਹੈ। ਇਹ ਜੀਵਨ ਵਾਸਤੇ ਉਸਦੀ ਈਸ਼੍ਵ੍ਰੀ ਯੋਜਨਾ ਹੈ। ਅਤੇ ਸਾਡੀ ਧਾਰਮਿਕਤਾ ਵਿਚ ਤਿਆਰੀ ਵਾਸਤੇ ਨਿਰਦੇਸ਼ ਦੀ ਪੁਸਤਕ ਹੈ ਪਰ ਸਭ ਤੋਂ ਉਪਰ ਇਸ ਵਿਚ ਉਸ ਬਾਰੇ ਸੰਪੂਰਨ ਵਿਖਿਆਨ ਦਿੱਤਾ ਗਿਆ ਹੈ। ਕਿ ਉਹ ਕਿਹੋ ਜਿਹਾ ਦਿਸਦਾ ਹੈ। ਇਸ ਨੂੰ ਪੜੋ ਅਤੇ ਜਿੱਤ ਨੂੰ ਚੁੰਮੋ ।