Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪਰ੍ਮੇਸ਼ਰ ਦੇ ਵਚਨ ਨੂੰ ਆਪਣੇ ਦਿਲਾਂ ਵਿਚ ਲੈਣਾ।

ਜਬੂਰ ਲਿਖਣ ਵਾਲੇ ਨੇ ਕਾਮਯਾਬ ਮਸੀਹੀ ਜੀਵਨ ਬਾਰੇ ਇੱਕ ਭੇਤ ਦੀ ਗੱਲ ਦੱਸੀ ਜਦ ਉਸਨੇ ਕਿਹਾ “ਮੈਂ ਤੇਰਾ ਵਚਨ ਆਪਣੇ ਅੰਦਰ ਜਮਾਂ ਕਰ ਲਿਆ ਕਿ ਮੈਂ ਤੇਰੇ ਵਿਰੁਧ ਗੁਨਾਹ ਨਾ ਕਰਾ “ (ਜਬੂਰ ੧੧੯:੧੧) ਯੇਸ਼ੁ ਨੇ ਵੀ ਇਹੀ ਗਲ ਕਹੀ ਜਦ ਉਸਨੇ ਆਪਣੇ ਚੇਲਿਆ ਨੂੰ ਕਿਹਾ , “ਮਨੁਖ ਕੇਵਲ ਰੋਟੀ ਨਾਲ ਹੀ ਜੀਵਤ ਨਹੀ ਰਹਿੰਦਾ ਬਲਕਿ ਹਰ ਉਸ ਵਚਨ ਨਾਲ ਜੀਵਤ ਰਹਿੰਦਾ ਹੈ ਜੋ ਪਰ੍ਮੇਸ਼ਰ ਦੇ ਮੂੰਹ ਵਿਚੋਂ ਨਿਕਲਦਾ ਹੈ “ (ਮਤੀ ੪:੪) ਸਾਡੇ ਸਾਰਿਆ ਦੇ ਅੰਦਰ ਇੱਕ ਭੁਖ ਹੈ ਜੋ ਜੀਵਨ ਦੀ ਰੋਟੀ ਲਈ ਪੁਕਾਰਦੀ ਹੈ(ਯੂਹੰਨਾ ੬:੩੫) ieh ਭੁਖ ਅਤੇ ਪਿਆਸ ਉਸ ਸਮੇਂ ਹੀ ਤ੍ਰਿਪਤ ਹੋ ਸਕਦੀ ਹੈਜਦ ਅਸੀਂ ਪਰ੍ਮੇਸ਼ਰ ਦੀ ਖੁਰਾਕ ਦੇ ਨਾਲ ਆਪਣੇ ਦਿਲ ਦੀ ਗਹਿਰੀ ਭੁਖ ਨੂੰ ਮਿਟਾਉਂਦੇ ਹਾਂ। ਨਹੀ ਤਾਂ ਅਸੀਂ ਆਤਮਿਕ ਤੋਰ ਤੇ ਕਮਜੋਰ ਹੋ ਜਾਣਦੇ ਹਾਂ, ਅਤੇ ਅਖੀਰ ਵਿਚ ਅਸੀਂ ਨਿਰਾਸ਼ ਹੋ ਕੇ ਹਾਰ ਜਾਂਦੇ ਹਾਂ। ਸਾਨੂ ਪਰ੍ਮੇਸ਼ਰ ਦੇ ਵਚਨ ਨੂੰ ਆਪਣੇ ਅੰਦਰ ਲੈਣਾ ਚਾਹਿਦਾ ਹੈ, ਜੇਕੇਰ ਅਸੀਂ ਮਸੀਹ ਨਾਲ ਚਲਦੇ ਹੋਏ ਆਪਣੇ ਜੀਵਨਾਂ ਵਿਚ ਜਿੱਤ ਦਾ ਅਨੁਭਵ ਕਰਨਾ ਚਾਹੁੰਦੇ ਹਾਂ।

ਪਰ ਵਿਵਹਾਰਿਕ ਤੋਰ ਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਕਈ ਸਾਲ ਮਸੀਹ ਨਾਲ ਚਲਣ ਤੋਂ ਬਾਅਦ ਪੰਜ ਤਰੀਕਿਆਂ ਨਾਲ ਪਰ੍ਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਵਿਚ ਲਿਆ ਜਾ ਸਕਦਾ ਹੈ। ਯੇਸ਼ੁ ਨੇ ਕਿਹਾ, “ਤੁਸੀ ਮੇਰੇ ਵਚਨ ਦੇ ਦੁਆਰਾ ਜੋ ਮੈਂ ਤੁਹਾਨੂੰ ਬੋਲਿਆ, ਤੁਸੀਂ ਸਾਫ਼ ਹੋ ਗਏ ਹੋ” (ਯੂਹੰਨਾ ੧੫:੩) ਜਦੋਂ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਪੜਦੇ ਹਾਂ ਤਾਂ ਇਸ ਵਿਚ ਸਾਫ਼ ਕਰਨ ਦਾ ਪ੍ਰਭਾਵ ਹੈ। ਇਹ ਮਹਤਵਪੂਰਣ ਹੈ ਕਿ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਸਿਲਸਿਲੇ ਵਾਰ, ਹਰ ਰੋਜ, ਅਤੇ ਆਦਰ ਨਾਲ ਪੜੀਏ । ਜਦੋਂ ਅਸੀਂ ਇਸ ਢੰਗ ਨਾਲ ਪਰ੍ਮੇਸ਼ਰ ਦੇ ਵਚਨ ਨੂੰ ਪੜਨਾ ਸ਼ੁਰੂ ਕਰਾਂਗੇ ਤਾਂ ਅਸੀਂ ਪਰ੍ਮੇਸ਼ਰ ਦੇ ਸੁਭਾਅ ਨੂੰ ਵੇਖਣਾ ਸ਼ੁਰੂ ਕਰਾਂਗੇ। ਅਸੀਂ ਵੇਖਾਂਗੇ ਇਸ ਗੱਲ ਨੂੰ ਕਿ ਉਸ ਦੇ ਦਿਲ ਵਿਚ ਕਿ ਹੈ। ਅਸੀਂ ਇਹ ਵੀ ਜਾਨਾਂਗੇ ਕਿ ਉਹ ਕੋਨ ਹੈ ਅਤੇ ਉਹ ਕਿਵੇਂ ਕੰਮ ਕਰਦਾ ਹੈ ।

ਪਰ ਸਾਨੂੰ ਇਸ ਨੂੰ ਰੋਜਾਨਾ ਪੜਨਾ ਚਾਹੀਦਾ ਹੈ। ਜੇਕਰ ਅਸੀਂ ਹਰ ਰੋਜ ਖਾਨਾ ਨਹੀ ਖਾਵਾਂਗੇ ਤਾਂ ਅਸੀਂ ਜੇਓੰਦੇ ਨਹੀ ਰਹ ਸਕਦੇ। ਤਾਂ ਫਿਰ ਅਸੀਂ ਕਿਸ ਗਾਲੋੰ ਇਹ ਸੋਚਦੇ ਹਾਂ ਕਿ ਅਸੀਂ ਆਤਮਿਕ ਤੋਰ ਤੇ ਪਰ੍ਮੇਸ਼ਰ ਦੇ ਆਤਮਿਕ ਵਚਨ ਦੀ ਖੁਰਾਕ ਤੋਂ ਬਿਨਾ ਰਹ ਸਕਦੇ ਹਾਂ। ਫਿਰ ਸਾਨੂੰ ਬਾਈਬਲ ਨੂੰ ਭਗਤੀ ਦੇ ਭਾਵ ਨਾਲ ਵੀ ਪੜਨਾ ਚਾਹੀਦਾ ਹੈ। ਇਸਦਾ ਅਰਥ ਹੈ ਕਿ ਅਸੀਂ ਪਰ੍ਮੇਸ਼ਰ ਦੇ ਵਚਨ ਦੇ ਉਪਰ ਮਨਨ ਕਰਨ ਦੇ ਦੁਆਰਾ ਪਰ੍ਮੇਸ਼ਰ ਦੇ ਵਚਨ ਨੂੰ ਲੈ ਸਕਦੇ ਹਾਂ। ਜਦ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਪੜਦੇ ਹਾਂ ਤਾਂ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

ਅਸੀਂ ਬਾਈਬਲ ਨੂੰ ਕਿਸੇ ਹੋਰ ਕਿਤਾਬ ਦੀ ਤਰ੍ਹਾ ਨਹੀ ਪੜ ਸਕਦੇ। ਇਸ ਤਰੀਕੇ ਨਾਲ ਪਰ੍ਮੇਸ਼ਰ ਸਾਡੇ ਦਿਲ ਨਾਲ ਗੱਲ ਕਰਦਾ ਹੈ। ਇਸ ਲਈ ਸਾਨੂੰ ਸਮਾਂ ਕਢਣਾ ਚਾਹਿਦਾ ਹੈ ਕਿਆ ਸੀ ਪਰ੍ਮੇਸ਼ਰ ਦੇ ਵਚਨ ਨੂੰ ਆਪਣੇ ਮੰ ਵਿਚ, ਜਜਬਾਤਾਂ ਵਿਚ ਅਤੇ ਕੰਮਾ ਵਿਚ ਪਾਉਣਾ ਚਾਹੀਦਾ ਹੈ । ਸਾਨੂੰ ਉਸ ਬਾਰੇ ਸੋਚਣਾ ਚਾਹੀਦਾ ਹੈ, ਜੋ ਅਸੀਂ ਪੜਿਆ ਹੈ ਅਤੇ ਫਿਰ ਇਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ। ਇਹ ਬਹੁਤ ਹੀ ਮਦਦਗਾਰ ਹੁੰਦਾ ਹੈ ਜੇਕਰ ਅਸੀਂ ਆਪਣੇ ਦਿਨ ਦੀ ਸ਼ੁਰੁਆਤ ਪਰ੍ਮੇਸ਼ਰ ਦੇ ਵਚਨ ਨੂੰ ਪੜਨ ਦੇ ਦੁਆਰਾ ਕਰੀਏ। ਫਿਰ ਜਦ ਅਸੀਂ ਆਪਣੀ ਗੱਡੀ ਚਲਾਉਂਦੇ ਹਾਂ, ਚਲਦੇ ਹਾਂ, ਕੰਮ ਕਰਦੇ ਹਾਂ, ਪੜਾਈ ਕਰਦੇ ਹਾਂ, ਗੱਲ ਕਿ ਪੂਰੇ ਦਿਨ ਅਸੀਂ ਪਰ੍ਮੇਸ਼ਰ ਦੇ ਵਚਨ ਤੇ ਮਨਨ ਕਰਦੇ ਹਾਂ, ਜੋ ਪਰ੍ਮੇਸ਼ਰ ਨੇ ਸਾਡੇ ਨਾਲ ਬੋਲਿਆ ਹੈ।

ਇੱਕ ਤੀਜਾ ਤਰੀਕਾ ਹੈ ਜਿਸ ਵਿਚ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਸੁਣਨ ਦੇ ਦੁਆਰਾ ਆਪਣੇ ਜੀਵਨ ਵਿਚ ਲੈਂਦੇ ਹਾਂ। ਪੋਲੁਸ ਨੇ ਲਿਖਿਆ, “ਵਿਸ਼ਵਾਸ ਸੰਦੇਸ਼ ਸੁਣਨ ਦੇ ਦੁਆਰਾ ਆਉਂਦਾ ਹੈ ਅਤੇ ਸੁਣਨਾ ਮਸੀਹ ਦੇ ਸੰਦੇਸ਼ ਦੇ ਦੁਆਰਾ ਹੈ” (ਰੋਮ ੧੦:੧੭) ਇਹ ਬਹੁਤ ਹੀ ਅਨੋਖੀ ਗੱਲ ਹੈ। ਕੀ ਤੁਸੀਂ ਕਦੇ ਹੈਰਾਨ ਹੁੰਦੇ ਹੋ ਕਿ ਅਸੀਂ ਹੋਰ ਵੀ ਵਿਸ਼ਵਾਸ ਅਤੇ ਵਿਸ਼ਵਾਸ ਦੇ ਵਿਚ ਵਧ ਕਿਵੇਂ ਸਕਦੇ ਹਾਂ? ਪੋਲੁਸ ਬਹੁਤ ਹੀ ਸਫਾਈ ਦੇ ਦੁਆਰਾ ਕਹਿੰਦਾ ਹੈ ਕਿ ਇਹ ਮਸੀਹ ਦਾ ਵਚਨ ਸੁਣਨ ਦੇ ਦੁਆਰਾ ਆਉਂਦਾ ਹੈ।

ਕਈ ਸਾਲ ਪਹਿਲਾ ਮੈਂ ਪੇਰੂ ਦੇ ਦੋ ਸਹਿਰਾ ਵਿਚ ਪ੍ਰਚਾਰ ਕਰ ਰਿਹਾ ਸੀ।ਪਹਿਲੇ ਸ਼ਹਿਰ ਵਿਚ ਸਟੇਡੀਅਮ ਦੋ ਤਿਹਾਈ ਭਰਿਆ ਹੋਇਆ ਸੀ। ਮੈਂ ਪਰ੍ਮੇਸ਼ਰ ਦੀ ਮੁਕਤੀ ਦੀ ਯੋਜਨਾ ਤੇ ਬਹੁਤ ਹੀ ਸਧਾਰਨ ਅਤੇ ਸਪਸਟ ਪ੍ਰਚਾਰ ਕੀਤਾ। ਦੂਸਰੇ ਸ਼ਹਿਰ ਵਿਚ ਇਨ੍ਹੇ ਹੀ ਲੋਕ ਸਰੋਤੇ ਸਨ। ਪਰ ਉਥੇ ਇੱਕ ਬਹੁਤ ਹੀ ਵੱਦਾ ਫਰਕ਼ ਸੀ। ਉਥੇ ਬਹੁਤ ਹੀ ਜਿਆਦਾ ਲੋਕਾਂ ਨੇ ਖੁਸ਼ਖਬਰੀ ਦਾ ਪ੍ਰਤਿਉੱਤਰ ਦਿੱਤਾ ਜੋ ਕਿ ਪਹਿਲੇ ਸ਼ਹਿਰ ਦੇ ਮੁਕਾਬਲੇ ਬਹੁਤ ਹੀ ਜਿਆਦਾ ਸਨ। ਮੈਂ ਹੈਰਾਨ ਹੋ ਰਿਹਾ ਸੀ ਇਹ ਕਿਉਂ ਹੋਇਆ? ਦੋਹਾਂ ਥਾਵਾਂ ਤੇ ਲੋਕਾਂ ਨੇ ਪ੍ਰਾਥਨਾ ਕੀਤੀ ਸੀ। ਦੋਹਾਂ ਸਹਿਰਾਂ ਵਿਚ ਇਕੋ ਜਿਹੀ ਗਿਣਤੀ ਵਿਚ ਗੈਰ ਮਸੀਹੀ ਲੋਕ ਆਏ ਸਨ। ਫਿਰ ਮੈਨੂੰ ਯਾਦ ਆਇਆ ਕਿ ਪਹਿਲੇ ਸ਼ਹਿਰ ਵਿਚ ਸਾਉੰਡ ਸਿਸਟਮ ਵਿਚ ਕੋਈ ਸਮਸਿਆ ਸੀ। ਅਤੇ ਲੋਕ ਚੰਗੀ ਤਰਾਂ ਪਰ੍ਮੇਸ਼ਰ ਦੇ ਵਚਨ ਨੂੰ ਨਹੀ ਸੁਣ ਪਾਏ ਸਨ ਜਿਨ੍ਹਾ ਵਧੀਆ ਦੂਸਰੇ ਸ਼ਹਿਰ ਵਿਚ ਲੋਕਾਂ ਨੇ ਸੁਣਿਆ। ਦੂਸਰੇ ਸ਼ਹਿਰ ਦਾ ਸਾਉੰਡ ਸਿਸਟਮ ਬਹੁਤ ਵਧੀਆ ਸੀ। ਉਸ ਸਮੇਂ ਇੱਕ ਵੱਡੀ ਸਚਾਈ ਮੇਰੇ ਤੇ ਪਰਗਟ ਹੋਈ। ਵਿਸ਼ਵਾਸ ਉਸ ਸਮੇਂ ਹੀ ਆਉਂਦਾ ਹੈ ਜਦੋਂ ਅਸੀਂ ਬੜੀ ਸਫਾਈ ਦੇ ਨਾਲ ਅਤੇ ਬੜੇ ਵਧੀਆ ਢੰਗ ਦੇ ਨਾਲ ਪਰ੍ਮੇਸ਼ਰ ਦੇ ਵਚਨ ਨੂੰ ਸੁਣ ਪਾਉਂਦੇ ਹਾਂ। ਜਿਸ ਤਰੀਕੇ ਨਾਲ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਸੁਣਦੇ ਹਾਂ ਉਹ ਇਸ ਗੱਲ ਨੂੰ ਨਿਰਧਾਰਿਤ ਕਰਦਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਪਰ੍ਮੇਸ਼ਰ ਦੇ ਵਚਨ ਦਾ ਪ੍ਰਤੀ ਉਤ੍ਟਰ ਦੇਵਾਂਗੇ।

ਇੱਕ ਚੋਥਾ ਤਰੀਕਾ ਹੈ ਜਿਸ ਦੇ ਦੁਆਰਾ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਆਪਣੇ ਅੰਦਰ ਲੈ ਕੇ ਜਾਂਦੇ ਹਾਂ। ਅਤੇ ਉਹ ਹੈ ਪਰ੍ਮੇਸ਼ਰ ਦੇ ਵਚਨ ਨੂੰ ਯਾਦ ਕਰਨ ਦੇ ਦੁਆਰਾ। ਇਸ ਤਰੀਕੇ ਨਾਲ ਅਸੀਂ ਬਹੁਤ ਸਾਰੇ ਖੇਤਰਾਂ ਵਿਚ ਵਧਦੇ ਹਾਂ। ਪਹਿਲੇ ਜਦੋਂ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਯਾਦ ਕਰ ਲੈਂਦੇ ਹਾਂ, ਤਾਂ ਅਸੀਂ ਪਰ੍ਮੇਸ਼ਰ ਦੇ ਵਾਕ਼ਚਨ ਨੂੰ ਜੀਵਨ ਦੇ ਜਰੂਰਤ ਦੇ ਪਲਾਂ ਵਿਚ ਇਸਤਿਮਾਲ ਕਰ ਪਾਉਂਦੇ ਹਾਂ। ਅਸੀਂ ਇਸ ਨੂੰ ਆਪਣੇ ਆਤਮਾ ਦੇ ਅੰਦਰ ਜਮਾ ਕਰ ਲੈਂਦੇ ਹਾਂ। ਜਿਸ ਵੇਲੇ ਸਾਨੂੰ ਕਿਸੇ ਵਾਅਦੇ ਦੀ ਲੋੜ ਹੁੰਦੀ ਹੈ ਜਾਂ ਕਿਸੇ ਹੁਕਮ ਦੀ, ਜਾਂ ਕਿਸੇ ਗਾਵਾਹੀ ਦੀ, ਤਾਂ ਪਰ੍ਮੇਸ਼ਰ ਦਾ ਵਚਨ ਉਸੇ ਵੇਲੇ ਸਾਡੇ ਮਨ ਵਿਚ ਆ ਜਾਂਦਾ ਹੈ, ਅਸੀਂ “ਹਰ ਵਿਚਾਰ ਨੂੰ ਮਸੀਹ ਦਾ ਕੈਦੀ “ ਬਣਾ ਦਿੰਦੇ ਹਾਂ। (੨ ਕੁਰੰ ੧੦:੫) ਦੂਸਰਾ, ਜਦੋਂ ਵੀ ਕੋਈ, ਸਾਨੂੰ ਸਾਡੇ ਵਿਸ਼ਵਾਸ ਦੇ ਬਾਰੇ ਕੋਈ ਪ੍ਰਸ਼ਨ ਪੁਛਦਾ ਹੈ ਤਾਂ ਅਸੀਂ ਉਸ ਨੂੰ ਉਤਰ ਦੇ ਪਾਉਂਦੇ ਹਾਂ। ਸਿੱਟੇ ਵਜੋਂ ਅਸੀਂ ਪਰ੍ਮੇਸ਼ਰ ਦੇ ਵਚਨ ਦੀ ਗਾਵਾਹੀ ਦੇਨ ਲਈ ਹੋਰ ਵੀ ਜਿਆਦਾ ਦਲੇਰ ਹੋ ਜਾਂਦੇ ਹਾਂ।

ਅਖੀਰ ਵਿਚ ਸਾਨੂ ਪਰ੍ਮੇਸ਼ਰ ਦੇ ਵਚਨ ਨੂੰ ਪੜਨਾ ਚਾਹੀਦਾ ਹੈ। ਰਸੂਲ ਪੋਲੁਸ ਨੇ ਜਾਵਾਂ ਤਿਮੋਥਿਓਸ ਨੂੰ ਕਿਹਾ, “ਆਪਨੇ ਆਪ ਨੂੰ ਪਰ੍ਮੇਸ਼ਰ ਸਾਹਮਣੇ ਪਰਖਿਆ ਹੋਇਆ ਕਾਮਾ ਸਾਬਿਤ ਕਰ ਕੇ ਵਿਖਾ, ਜਿਸ ਨੂੰ ਕਿਸੇ ਵੀ ਗੱਲ ਤੋਂ ਸ਼ਰਮਿੰਦਿਆ ਨਾ ਹੋਣਾ ਪਵੇ। ਅਤੇ ਜੋ ਪਰ੍ਮੇਸ਼ਰ ਦੇ ਵਚਨ ਨੂੰ ਚੰਗੀ ਤਰਾ ਸੰਭਾਲ ਸਕੇ” (੨ ਤਿਮੋ ੨:੧੫) ਬਹੁਤ ਸਾਰੇ ਤਰੀਕੇ ਹਨ ਜਿਸ ਦੇ ਦੁਆਰਾ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਚੰਗੀ ਤਰਾ ਸਮਝ ਸਕਦੇ ਹਾਂ, ਭਾਵਿਨ ਕਿ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਕਿਸੇ ਵੀ ਤਰੀਕੇ ਨਾਲ ਪੜੀਏ, ਸਾਦਾ ਇੱਕ ਦਿਲ ਹੋਣਾ ਚਾਹੀਦਾ ਹੈ ਕਿ ਅਸੀਂ ਪਰ੍ਮੇਸ਼ਰ ਨੂੰ ਇਨ੍ਹਾਂ ਵਚਨਾ ਦੇ ਦੁਆਰਾ ਵੇਖ ਸਕੀਏ। ਪੜਾਈ ਸਿਰਫ ਦਿਮਾਗੀ ਸਮਝ ਨਹੀ ਹੈ। ਪਰ ਇਹੋ ਜਿਹੀ ਪੜਾਈ ਜੋ ਸਾਨੂੰ ਪਰ੍ਮੇਸ਼ਰ ਬਾਰੇ ਸਮਝਣ ਵਿਚ ਮਦਦ ਕਰ ਸਕੇ। ਮੇਰੇ ਜੀਵਨ ਵਿਚ ਵਧਣ ਦਾ ਸਮਾਂ ਉਸ ਸਮੇਂ ਆਇਆ AKir iv`c swnUM prmySr dy vcn nUM pVHnw cwhIdw hY[ ਮੇਰੇ ਜੀਵਨ ਵਿਚ ਵਧਣ ਦਾ ਸਮਾਂ ਉਸ ਸਮੇ ਆਇਆ ਜਦ ਅਮੀਨ ਮੂਸਾ ਦੇ ਜੀਵਨ ਦਾ ਅਧਿਅਨ ਕੀਤਾ। ਉਸ ਅਧਿਅਨ ਦੇ ਦੋਰਾਨ ਮੈਂ ਪਰ੍ਮੇਸ਼ਰ ਨੂੰ ਮਿਲਿਆ ਅਤੇ ਉਸਨੇ ਮੇਰੇ ਜੀਵਨ ਦੀ ਦਿਸ਼ਾ ਨੂੰ ਬਦਲ ਦਿੱਤਾ। ਕਈ ਹੋਰ ਤਰੀਕਿਆਂ ਦਾ ਵੀ ਅਧਿਅਨ ਹੈ ਜਿਸ ਵਾਸਤੇ ਤਸੀ ਆਪਣੇ ਆਪ ਨੂੰ ਦੇ ਸਕਦੇ ਹੋ। ਤੁਸੀਂ ਬਾਈਬਲ ਦੀ ਇੱਕ ਇੱਕ ਆਇਤ ਲੈ ਕੇ ਵਿਆਖਿਆ ਕਰਨ ਵਾਲਾ ਅਧਿਅਨ ਕਰ ਸਕਦੇ ਹੋ। ਜਾਂ ਫਿਰ ਤੁਸੀਂ ਬਾਈਬਲ ਵਿਚੋਂ ਸਿਰਲੇਖ ਵਾਲਾ ਅਧਿਅਨ ਕਰ ਸਕਦੇ ਹੋ। ਪਰ੍ਮੇਸ਼ਰ ਦੀ ਕਿਰਪਾ ਦਾ ਅਧਿਅਨ, ਜਾਂ ਪ੍ਰਾਥਨਾ ਦਾ ਜਾਂ ਕਿਸੇ ਹੋਰ ਵਿਸ਼ੇ ਦੇ ਉੱਪਰ। ਇੱਕ ਹੋਰ ਤਰੀਕਾ ਹੈ ਜਿਸ ਦੇ ਦੁਆਰਾ ਅਸੀਂ ਪਰ੍ਮੇਸ਼ਰ ਦੇ ਵਚਨ ਦਾ ਅਧਿਅਨ ਕਰ ਸਕਦੇ ਹਾਂ ਅਤੇ ਉਹ ਹੈ ਬਾਈਬਲ ਦੇ ਸ਼ਬਦਾਂ ਦਾ ਅਧਿਅਨ। ਬਾਈਬਲ ਦੇ ਵਿਚ ਜੋ ਸ਼ਬਦ ਦਿੱਤੇ ਗਏ ਹਨ ਉਨ੍ਹਾ ਦਾ ਅਸਲੀ ਅਰਥ ਜਾਨਣਾ। ਭਾਵੇ ਕਈ ਤੁਸੀਂ ਕਿਸੇ ਵੀ ਤਰੀਕੇ ਨਾਲ ਪਰ੍ਮੇਸ਼ਰ ਦੇ ਵਚਨਾਂ ਦਾ ਅਧਿਅਨ ਕਰੋ, ਇਸ ਗੱਲ ਦਾ ਯਕੀਨ ਬਣਾਓ ਕਈ ਤੁਸੀਂ ਪਰ੍ਮੇਸ਼ਰ ਲਈ ਭੁਖੇ ਹਿਰਦੇ ਨਾਲ ਇਹ ਅਧਿਅਨ ਕਰ ਰਹੇ ਹੋ।

ਬਾਈਬਲ ਦੇ ਵਿਚ ਲਿਖਿਆ ਹੋਇਆ ਹੈ ਕਈ ਪਰ੍ਮੇਸ਼ਰ ਮੂਸਾ ਨਾਲ ਇਵੇਂ ਗੱਲਾਂ ਕਰਦਾ ਸੀ “ ਜਿਵੇਂ ਮਿੱਤਰ ਆਪਣੇ ਮਿੱਤਰ ਦੇ ਨਾਲ” (ਕੂਚ ੩੩:੧੧) ਪਰ੍ਮੇਸ਼ਰ ਜਿਸ ਤਰੀਕੇ ਨਾਲ ਮੂਸਾ ਨਾਲ ਗਾਲਾਂ ਕਰਿਆ ਕਰਦਾ ਸੀ, ਉਸੇ ਤਰੀਕੇ ਨਾਲ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁਦਾ ਹੈ। ਇਹ ਕੰਮ ਉਹ ਆਪਣੇ ਵਚਨ ਦੇ ਦੁਆਰਾ ਕਰਦਾ ਹੈ। ਜੇਕੇਰ ਤੁਸੀ ਜਾਨਣਾ ਚਾਹੁੰਦੇ ਹੋ ਕਈ ਪਰ੍ਮੇਸ਼ਰ ਦੇ ਦਿਲ ਵਿਚ ਕੀ ਹੈ ਤਾਂ ਤੁਸੀਂ ਪਰ੍ਮੇਸ਼ਰ ਦੇ ਵਚਨ ਨੂੰ ਆਪਣੇ ਅੰਦਰ ਲਵੋ। ਜਦ ਪਰ੍ਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ ਤਾਂ ਤੁਸੀਂ ਸਾਫ਼ ਹੋ ਜਾਓਗੇ ਅਤੇ ਤੁਸੀਂ ਜਿੱਤ ਵਿਚ ਚਲ ਪਾਓਗੇ।