Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਜੇਤੂ ਆਦਮੀ ਅਤੇ ਔਰਤਾਂ

ਜਿਵੇਂ ਕੇ ਅਸੀਂ ਨਵਾਂ ਸਾਲ ਸ਼ੁਰੂ ਕਰਦੇ ਹਾਂ, ਸੰਸਾਰ ਨੂੰ ਬਹੁਤ ਹਿ ਜਿਆਦਾ ਪ੍ਰਮੇਸ਼ਰ ਦੇ ਆਦਮੀ ਅਤੇ ਔਰਤਾਂ ਨੂੰ ਵੇਖਣ ਦੀ ਲੋੜ ਹੈ। ਇਤਹਾਸ ਦੇ ਇਸ ਪਲ ਦੇ ਉੱਪਰ ਹਨ੍ਹੇਰਾ ਪੂਰੀ ਤਰਾਂ ਮਨੁਖ ਜਾਤੀ ਤੇ ਆ ਗਿਆ ਹੈ। ਇਸ ਲਈ ਉਹ ਆਦਮੀ ਅਤੇ ਔਰਤਾਂ ਜੋ ਕਿ ਪ੍ਰਮੇਸ਼ਰ ਦੇ ਬਰਤਨ ਹਨ ਉਹ ਇਸ ਅਧੀ ਰਾਤ ਦੇ ਹਨ੍ਹੇਰੇ ਵਿਚ ਚਮਕਣਗੇ। ਇਸ ਲਈ ਇਸ ਸਾਲ ਅਸੀਂ ਪ੍ਰਮੇਸ਼ਰ ਦੇ ਆਦਮੀਆਂ ਅਤੇ ਔਰਤਾਂ ਦੇ ਬਾਰੇ ਅਧਿਅਨ ਕਰਾਂਗੇ।

ਪੋਲੁਸ ਨੇ ਜਾਵਾਂ ਤਿਮੋਥਿਉਸ ਨੂੰ ਲਿਖਿਆ ਅਤੇ ਕਿਹਾ, “ਕਿਉਂਕਿ ਪੈਸੇ ਦਾ ਲੋਭ ਹਰ ਪ੍ਰਕਾਰ ਦੀ ਬੁਰਿਆਈ ਦੀ ਜੜ ਹੈ। ਅਤੇ ਕਯੀ ਲੋਕੀਂ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋੰ ਘੁਥ ਗਏ, ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦੇ ਤੀਰਾਂ ਨਾਲ ਵਿਨ੍ਹੀਆਂ ਹੈ।” (੧ ਤਿਮ ੬:੧੦) ਪੋਲੁਸ ਨੇ ਤਿਮੋਥਿਉਸ ਨੂੰ ਹਾਲਾਂ ਕਿ ਉਹ ਉਮਰ ਵਿਚ ਬਹੁਤ ਹੀ ਛੋਟਾ ਸੀ, ਕਿਹਾ, “ਪ੍ਰਮੇਸ਼ਰ ਦਾ ਜਨ”। ਉਮਰ ਪ੍ਰਮੇਸ਼ਰ ਦੇ ਦਾਸ ਅਤੇ ਦਾਸੀ ਬਣਨ ਵਿਚ ਮਹਤਵਪੂਰਣ ਭੂਮਿਕਾ ਨਹੀ ਨਿਭਾਉਂਦੀ ਹੈ। ਇਹ ਪ੍ਰਮੇਸ਼ਰ ਦੇ ਪਿਛੇ ਦਿਲ ਦੇ ਨਾਲ ਆਉਣਾ ਹੈ ਅਤੇ ਉਸ ਨਾਲ ਦੀਨਤਾ ਨਾਲ ਚਲਨਾ ਹੈ ਅਤੇ ਇਸ ਗੁਆਚੇ ਹੋਏ ਸੰਸਾਰ ਨਾਲ ਅਤੇ ਮਰ ਰਹੇ ਸੰਸਾਰ ਨਾਲ ਉਸਦਾ ਪਿਆਰ ਵੰਨਾ ਹੈ।

ਪੋਲੁਸ ਨੇ ਪ੍ਰਮੇਸ਼ਰ ਦੇ ਦਾਸ ਲਈ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ। ਸਭ ਤੋਂ ਪਹਿਲਾਂ ਉਹ ਦਸਦਾ ਹੈ, ਤਿਮੋਥਿਉਸ ਆਪਣਾ ਧਿਆਨ ਮੁਖ ਗੱਲ ਤੇ ਲਗਾ ਕੇ ਰਖੇ। ਆਪਣੇ ਨਿਸ਼ਾਨੇ ਤੋਂ ਖੁੰਝ ਨਾ ਜਾਵੇ। “ਮੁਖ ਗੱਲ ਨੂੰ ਮੁਖ ਗੱਲ” ਹੀ ਰਖ। ਪੈਸਾ ਅਤੇ ਸੰਸਾਰ ਦੀਆਂ ਵਸਤਾਂ ਤੇਰੇ ਧਿਆਨ ਨੂੰ ਹਟਾ ਨਾ ਦੇਣ। ਉਸ ਨੇ ਦਸਿਆ ਕਿ ਬਹੁਤ ਸਾਰੇ ਲੋਕ ਭਟਕ ਗਏ ਹਨ ਅਤੇ ਉਨਾਹਨ ਨੇ ਆਪਣੇ ਆਪ ਨੂੰ ਗਮਾਂ ਦੇ ਤੀਰਾਂ ਨਾਲ ਵਿਨ੍ਹ ਲਿਆ ਹੈ। ਸੰਸਾਰ ਦੀਆਂ ਵਸਤਾਂ ਸਾਨੂੰ ਆਪਣੇ ਵੱਲ ਖਿਚਦੀਆਂ ਹਨ ਪਰ ਇਨ੍ਹਾਂ ਦੇ ਅਖੀਰ ਵਿਚ ਮੌਤ ਹੀ ਹੈ। ਚੰਗੀਆਂ ਚੀਜਾਂ ਦਾ ਹੋਣਾ ਕੋਈ ਗਲਤ ਗੱਲ ਨਹੀ ਹੈ। ਪ੍ਰਮੇਸ਼ਰ ਨੇ ਇਨ੍ਹਾਂ ਨੂੰ ਸਾਡੇ ਸੁਖ ਲਈ ਬਣਾਇਆ ਹੈ। ਪਰ ਜਦ ਅਸੀਂ ਇਨ੍ਹਾਂ ਚੀਜਾਂ ਨੂੰ, ਪ੍ਰਮੇਸ਼ਰ ਦੇ ਵੱਲੋਂ ਸਾਡੀਆਂ ਜਰੂਰਤਾਂ ਦੀ ਪੂਰਤੀ ਕੀਤੀ ਗਈ ਹੈ, ਤੋਂ ਜਿਆਦਾ ਪਿਆਰ ਕਰਣ ਲੱਗ ਜਾਂਦੇ ਹਾਂ, ਤਾਨਾ ਸੀ ਵੇਖਦੇ ਹਾਂ ਕਿ ਗਮਾਂ ਦੇ ਤੀਰ ਸਾਨੂੰ ਆ ਵਿਨ੍ਹਦੇ ਹਨ।

ਸਾਡਾ ਉਦੇਸ਼ ਸਭ ਤੋਂ ਪਹਿਲਾਂ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਮਸੀਹ ਯਿਸ਼ੂ ਨੂੰ ਅਤੇ ਉਸਦੀ ਧਾਰਮਿਕਤਾ ਨੂੰ ਲਭੀਏ। ਛੇ ਗੱਲਾਂ ਹਨ ਜੋ ਕਿ ਪ੍ਰਮੇਸ਼ਰ ਦੇ ਹਰ ਇੱਕ ਆਦਮੀ ਅਤੇ ਔਰਤ ਨੂੰ ਭਾਲਨੀਆ ਚਾਹੀਦੀਆਂ ਹਨ। ਸਾਨੂੰ ਧਾਰਮਿਕਤਾ ਦਾ ਪਿਛਾ ਕਰਨਾ ਚਾਹੀਦਾ ਹੈ, ਜਿਸਦਾ ਅਰਥ ਹੈ, ਪ੍ਰਮੇਸ਼ਰ ਦੇ ਨਾਲ ਸਹੀ ਥਾਂ ਤੇ ਖੜੇ ਹੋਣਾ। ਸਾਡੀ ਜਿੰਦਗੀ ਦਾ ਮੁਖ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਪ੍ਰਮੇਸ਼ਰ ਦੇ ਨਾਲ ਸਹੀ ਥਾਂ ਤੇ ਖੜੇ ਹੋਈਏ। ਇਸ ਸਾਲ ਉਨ੍ਹਾਂ ਗੱਲਾਂ ਦਾ ਪਿਛਾ ਕਰੋ ਜੋ ਕਿ ਤੁਹਾਡੇ ਪ੍ਰਮੇਸ਼ਰ ਦੇ ਨਾਲ ਰਿਸ਼ਤੇ ਨੂੰ ਵਧਾ ਸਕਣ ਨਾ ਕਿ ਘਟਾਉਣ। ਤੁਸੀਂ ਵੇਖੋਗੇ ਕਿ ਜਦ ਤੁਸੀਂ ਇਹ ਕੰਮ ਕਰੋਗੇ ਤਾਂ ਤੁਹਾਡਾ ਰਿਸ਼ਤਾ ਪ੍ਰਮੇਸ਼ਰ ਦੇ ਨਾਲ ਵਧੇਗਾ।

ਮਸੀਹ ਵਰਗਾ ਬਣਨ ਦਾ ਪਿਛਾ ਕਰੋ। ਆਪਣੀ ਜਿੰਦਗੀ ਦਾ ਨਿਸ਼ਾਨਾ ਬਣਾਉ ਕਿ ਤੁਸੀਂ ਮਸੀਹ ਵਰਗੇ ਬਣ ਸਕੋ। ਇਹ ਤੁਹਾਡੀ ਜਿੰਦਗੀ ਦਾ ਉਦੇਸ਼ ਹੋਵੇ। ਇਹ ਤੁਹਾਨੂੰ ਦੁਖ ਵੱਲ ਨਹੀ ਲੈ ਕੇ ਜਾਵੇਗਾ। ਇਹੋ ਜਿਹਾ ਉਦੇਸ਼ ਸਾਨੂੰ ਜਿੱਤ ਅਤੇ ਅਨੰਦ ਵੱਲ ਲੈ ਕੇ ਜਾਂਦਾ ਹੈ। ਪਰ ਇਹ ਇੱਕ ਅਸੰਭਵ ਕੰਮ ਵੀ ਹੈ। ਤੁਸੀਂ ਇੱਕ ਦਿਨ ਜੇਕਰ ਇਹ ਕਹਿੰਦੇ ਹੋ ਕਿ ਤੁਸੀਂ ਮਸੀਹ ਵਰਗੇ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਉਸੇ ਵੇਲੇ ਜੇਤੂ ਅਤੇ ਤਾਕਤਵਰ ਮਸੀਹੀ ਨਹੀ ਬਣ ਜਾਂਦੇ। ਇਹ ਤੁਹਾਡੀ ਤਾਕਤ ਅਤੇ ਯੋਗਤਾ ਨਹੀ ਕਿ ਤੁਸੀਂ ਇਹ ਬਣ ਸਕੋ। ਤੁਹਾਨੂੰ ਵਿਸ਼ਵਾਸ ਨਾਲ ਜਿਉਣਾ ਚਾਹੀਦਾ ਹੈ, ਵਿਸ਼ਵਾਸ ਨਾਲ ਚਲਣਾ, ਅਤੇ ਸਾਹ ਲੈਣਾ ਚਾਹੀਦਾ ਹੈ। ਤੁਹਾਨੂੰ ਮਸੀਹ ਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਤੁਹਾਨੂੰ ਉਹੋ ਜਿਹਾ ਵਿਅਕਤੀ ਬਣਾਵੇ ਜੋ ਉਸਦੇ ਚਰਿੱਤਰ ਨੂੰ ਵਿਖਾਉਂਦਾ ਹੋਵੇ। ਅਤੇ ਧਾਰਮਿਕਤਾ ਅਤੇ ਭਗਤੀ ਦਾ ਪਿਛੇ ਕਰਦੇ ਹੋਏ, ਤੁਹਾਨੂੰ ਵਿਸ਼ਵਾਸ ਦਾ ਵੀ ਪਿਛਾ ਕਰਨਾ ਚਾਹੀਦਾ ਹੈ। ਪਰ ਤੁਸੀਂ ਇਹ ਕਿਵੇਂ ਕਰਦੇ ਹੋ? ਬਾਈਬਲ ਦਸਦੀ ਹੈ ਕਿ ਵਿਸ਼ਵਾਸ ਸੁਣਨ ਦੇ ਦੁਆਰਾ ਆਉਂਦਾ ਹੈ ਅਤੇ ਸੁਣਨਾ ਮਸੀਹ ਦਾ ਵਚਨ ਹੈ। ਵਿਸ਼ਵਾਸ ਦਾ ਪਿਛਾ ਮਸੀਹ ਦੇ ਵਚਨਾਂ ਨੂੰ ਪੜਨ ਦੇ ਦੁਆਰਾ ਕਰੋ। ਵਿਸ਼ਵਾਸ ਤੁਹਾਡੇ ਅੰਦਰੋਂ ਤਾਜੇ ਪਾਣੀ ਦੇ ਫੁਹਾਰਿਆਂ ਦੀ ਤਰਾਂ ਹੋਵੇਗਾ।

ਪਰ ਪਿਆਰ ਅਤੇ ਨਮ੍ਰਤਾ ਨੂੰ ਵੀ ਵਿਸ਼ਵਾਸ ਦੇ ਨਾਲ ਮਿਲਾ ਦਿਉ। ਮੈਂ ਵੇਖਿਆ ਹੈ ਕਿ ਦੋ ਤਰਾਂ ਦੇ ਮਸੀਹੀ ਲੋਕ ਹਨ ਜੋ ਕਿ ਪ੍ਰਮੇਸ਼ਰ ਦਾ ਪੂਰੀ ਤਰਾਂ ਪਿਛਾ ਕਰਦੇ ਹਨ। ਇੱਕ ਤਰਾਂ ਦੇ ਹਨ ਜਿਨ੍ਹਾਂ ਨੂੰ ਅਸੀਂ ਨਬੀ ਕਹਿੰਦੇ ਹਾਂ। ਅਤੇ ਦੂਸਰਿਆਂ ਨੂੰ ਅਸੀਂ ਦਯਾ ਵੰਡਣ ਵਾਲੇ ਕਹਿੰਦੇ ਹਾਂ। ਨਬੀ ਧਾਰਮਿਕਤਾ, ਵਿਸ਼ਵਾਸ ਅਤੇ ਭਗਤੀ ਦਾ ਪਿਛਾ ਕਰਦੇ ਹਨ, ਪਰ ਦਯਾ ਵੰਡਣ ਵਾਲੇ ਪਿਆਰ ਅਤੇ ਨਮ੍ਰਤਾ ਦਾ ਪਿਛਾ ਕਰਦੇ ਹਨ। ਪੋਲੁਸ ਨੇ ਇਹ ਨਹੀ ਕਿਹਾ ਕਿ ਤੁਸੀਂ ਇੱਕ ਜਾਂ ਦੂਸਰੇ ਦਾ ਪਿਛਾ ਨਾ ਕਰੋ। ਉਸ ਨੇ ਕਿਹਾ ਦੋਹਾਂ ਦਾ ਪਿਛਾ ਕਰੋ। ਸਾਡੇ ਪਵਿਤਰਤਾ ਦੇ ਪਿਛੇ ਦੇ ਨਾਲ ਨਾਲ, ਸਾਨੂੰ ਪਿਆਰ ਅਤੇ ਦਯਾ ਅਤੇ ਨਮ੍ਰ ਆਤਮਾ ਦਾ ਪਿਛਾ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਜੋ ਸਾਨੂੰ ਨਫਰਤ ਕਰਦੇ ਹਨ, ਉਨ੍ਹਾਂ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਜਿਨਾਹਨ ਨੂੰ ਲੋੜ ਹੈ, ਅਤੇ ਸਾਨੂੰ ਜੋ ਸਾਡੇ ਆਲੇ ਦੁਆਲੇ ਦੇ ਲੋਕ ਹਨ ਉਨ੍ਹਾਂ ਨਾਲ ਨਮ੍ਰ ਹੋਣਾ ਚਾਹੀਦਾ ਹੈ। ਸਾਨੂੰ ਕਿਰਪਾ ਅਤੇ ਦਯਾ ਦੇ ਲੋਕ ਹੋਣਾ ਚਾਹੀਦਾ ਹੈ। ਪ੍ਰਮੇਸ਼ਰ ਦੇ ਲੋਕ ਉਹ ਹਨ ਜੋ ਕਿ ਮਰਨ ਤੱਕ ਮਸੀਹ ਅਤੇ ਧਾਰਮਿਕਤਾ ਦਾ ਪਿਛਾ ਕਰਦੇ ਹਨ। ਉਹ ਸਹੇਗਾ। ਬਹੁਤ ਸਾਰੇ ਲੋਕ ਬਹੁਤ ਜੋਰ ਸ਼ੋਰ ਨਾਲ ਸ਼ੁਰੂ ਕਰਦੇ ਹਨ ਪਰ ਛੇਤੀ ਹੀ ਖਤਮ ਹੋ ਜਾਂਦੇ ਹਨ। ਪਰ ਪ੍ਰਮੇਸ਼ਰ ਦਾ ਦਾਸ ਅਤੇ ਦਾਸੀ ਦੋੜ ਨੂੰ ਪੂਰਾ ਕਰਨਗੇ। ਉਹ ਆਪਣੀ ਨਜਰ ਉਸ ਅੰਤਿਮ ਲਕੀਰ ਤੇ ਰਖਦੇ ਹਨ ਜਿਥੇ ਮਸੀਹ ਉਨ੍ਹਾਂ ਦਾ ਇੰਤਜਾਰ ਕਰ ਰਿਹਾ ਹੈ। ਉਹ ਇੱਕ ਤੇਜ ਦੋੜ ਨਹੀ ਦੋੜਦੇ ਹਨ ਪਰ ਇੱਕ ਮੈਰਾਥਨ ਦੋੜਦੇ ਹਨ। ਇਸੇ ਲਈ ਇਬਰਾਨੀਆਂ ਨੂੰ ਲਿਖਣ ਵਾਲਾ ਦਸਦਾ ਹੈ “ਯਿਸ਼ੂ ਦੀ ਵੱਲ ਤਕਦੇ ਰਹੋ ਜੋ ਕਿ ਵਿਸ਼ਵਾਸ ਦਾ ਕਰਤਾ ਅਤੇ ਸਿਧ ਕਰਨ ਵਾਲਾ ਹੈ” ਮੈਂ ਤੁਹਾਨੂੰ ਉਤਸਾਹਿਤ ਕਰਦਾ ਹਾਂ ਕਿ ਇਸ ਸਾਲ ਆਪਣਾ ਧਿਆਨ ਮਸੀਹ ਵੱਲ ਲਗਾਉ। ਉਹ ਮਸੀਹੀ ਜੇਤੂ ਜੀਵਨ ਦੀ ਸ਼ੁਰੁਆਤ ਅਤੇ ਅੰਤ ਹੈ। ਮਸੀਹ ਦੀ ਵੱਲ ਇਸ ਸਾਲ ਵੇਖੋ ਅਤੇ ਜੇਤੂ ਆਦਮੀ ਅਤੇ ਔਰਤ ਬਣੋ।