Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ ਸਕੂਲ ਜਾਂਦਾ ਹੈ

ਪ੍ਰਮੇਸ਼ਰ ਦੇ ਹਰ ਇੱਕ ਦਾਸ ਅਤੇ ਦਾਸੀ ਨੂੰ ਇੱਕ ਸਿਖਿਆ ਦੀ ਲੋੜ ਹੈ। ਪਰ ਜਿਸ ਸਿਖਿਆ ਦੀ ਪ੍ਰਭੂ ਦੇ ਸੇਵਕ ਬਣਨ ਲਈ ਲੋੜ ਹੈ ਉਹ ਸਮਾਜ ਦੀ ਸਿਖਿਆ ਤੋਂ ਅਲਗ ਹੈ। ਸੰਸਾਰ ਦੇ ਸਕੂਲ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਦੇ ਹਨ। ਪ੍ਰਮੇਸ਼ਰ ਦਾ ਸਕੂਲ ਜਿੰਦਗੀ ਦੇ ਤਜਰਬੇ ਦਿੰਦਾ ਹੈ। ਇੱਕ ਜਨ ਸੰਸਾਰ ਦੇ ਸਕੂਲਾਂ ਵਿਚ ਜਾਂਦਾ ਹੈ ਅਤੇ ਉਹ ਵੱਡੀਆ ਇਮਾਰਤਾਂ ਅਤੇ ਸੰਸਥਾਨਾਂ ਵਿਚ ਹੁੰਦੀਆਂ ਹਨ। ਪਰ ਉਹ ਪ੍ਰ੍ਮ੍ਸ਼ੇਰ ਦੇ ਸਕੂਲ ਦੇ ਖੇਡ ਦੇ ਮੈਦਾਨ ਦੇ ਵਿਚ ਮਾਰ ਖਾ ਕੇ ਅਤੇ ਦੀਨ ਕਰਣ ਵਾਲੇ ਤਜਰਬਿਆਂ ਦੁਆਰਾ ਸਿਖਦਾ ਹੈ। ਸੰਸਾਰ ਦੇ ਸਕੂਲ ਵਿਚ ਮੁਕਾਬਲਾ ਕਰ ਕੇ ਡਿਗਰੀ ਮਿਲਦੀ ਹੈ। ਪ੍ਰਮੇਸ਼ਰ ਦੇ ਸਕੂਲ ਵਿਚ ਪੜਾਈ ਪੂਰੀ ਕਰ ਕੇ ਚਰਿਤਰ ਤਿਆਰ ਹੁੰਦਾ ਹੈ।

ਮੂਸਾ ਪ੍ਰਮੇਸ਼ਰ ਦੇ ਸਕੂਲ ਵਿਚ ਗਿਆ। ਉਹ ਪਹਿਲਾਂ ਹੀ ਮਿਸਰ ਦੇ ਬਹੁਤ ਹੀ ਵਧੀਆ ਸਕੂਲਾਂ ਵਿਚ ਪੜ ਚੁਕਿਆ ਸੀ। ਉਹ ਫਿਰੋਨ ਦੀ ਬੇਟੀ ਦੇ ਪੁੱਤਰ ਦੇ ਤੌਰ ਤੇ ਵੱਡਾ ਹੋਇਆ ਸੀ। ਉਸ ਕੋਲ ਸਮਾਜ ਦੇ ਵੱਡੇ ਮੋਕੇ ਸਨ। ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ ਉਸ ਨੂੰ ਪ੍ਰਮੇਸ਼ਰ ਦੀ ਉਸਦੀ ਜਿੰਦਗੀ ਵਿਚ ਯੋਜਨਾ ਲਈ ਤਿਆਰ ਨਹੀ ਕੀਤਾ। ਉਸ ਕੋਲ ਬਹੁਤ ਜਿਆਦਾ ਸੁਭਾਵਕ ਗਿਆਨ ਸੀ, ਪਰ ਉਸ ਕੋਲ ਮਸੀਹ ਦਾ ਕੋਈ ਗਿਆਨ ਨਹੀ ਸੀ। ਪਰ ਪ੍ਰਮੇਸ਼ਰ ਕੋਲ ਮੂਸਾ ਦੀ ਪੜਾਈ ਦੀ ਯੋਜਨਾ ਸੀ। ਉਸ ਨੂੰ ਮੂਸਾ ਨੂੰ ਹਾਰ ਦੇ ਵਿਚੋਂ ਦੀ ਕਢਣਾ ਪਿਆ ਇਸ ਤੋਂ ਪਹਿਲਾਂ ਕਿ ਉਹ ਉਸਦਾ ਆਪਣੇ ਸਕੂਲ ਵਿਚ ਦਾਖਲਾ ਕਰਵਾਵੇ।

ਬਾਈਬਲ ਦਸਦੀ ਹੈ, “ਇੱਕ ਦਿਨ ਜਦ ਮੂਸਾ ਵੱਡਾ ਹੋ ਗਿਆ, ਉਹ ਉਥੇ ਗਿਆ ਜਿਥੇ ਉਸਦੇ ਆਪਣੇ ਲੋਕ ਸਨ, ਅਤੇ ਉਸ ਨੇ ਉਨ੍ਹਾਂ ਦੀ ਸਖਤ ਮਿਹਨਤ ਨੂੰ ਵੇਖਿਆ। ਉਸ ਨੇ ਵੇਖਿਆ ਕਿ ਇੱਕ ਮਿਸਰੀ ਇੱਕ ਇਬ੍ਰਾਨੀ ਨੂੰ ਮਾਰ ਰਿਹਾ ਸੀ, ਜੋ ਕਿ ਉਸਦੇ ਆਪਣੇ ਲੋਕਾਂ ਵਿਚੋ ਇੱਕ ਸੀ। ਉਸਨੇ ਇਧਰ ਉਧਰ ਵੇਖਿਆ ਅਤੇ ਮੌਕਾ ਪਾ ਕੇ ਉਸ ਨੇ ਉਸ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਰੇਟ ਵਿਚ ਲੁਕਾ ਦਿੱਤਾ। ਅਗਲੇ ਦਿਨ ਉਹ ਫਿਰ ਬਾਹਰ ਗਿਆ ਅਤੇ ਉਸਨੇ ਦੋ ਇਬਰਾਨੀਆਂ ਨੂੰ ਆਪਸ ਵਿਚ ਝਗੜਦੇ ਹੋਏ ਵੇਖਿਆ ਅਤੇ ਉਸ ਨੇ ਉਨ੍ਹਾਂ ਵਿਚੋਂ ਇੱਕ ਨੂੰ ਪੁਛਿਆ, ਜੋ ਕਿ ਗਲਤ ਸੀ, “ਤੂੰ ਆਪਣੇ ਸਾਥੀ ਇਬ੍ਰਾਨੀ ਨੂੰ ਕਿਉਂ ਮਾਰ ਰਿਹਾ ਹੈ?” ਉਸ ਆਦਮੀ ਨੇ ਜਵਾਬ ਦਿੱਤਾ, “ਤੈਨੂੰ ਕਿਸ ਨੇ ਸਾਡੇ ਉੱਪਰ ਨਿਆਈਂ ਅਤੇ ਰਾਜਾ ਬਣਾ ਦਿੱਤਾ? ਕੀ ਤੂੰ ਮੈਨੂੰ ਵੀ ਉਸ ਤਰੀਕੇ ਨਾਲ ਮਾਰਨ ਬਾਰੇ ਸੋਚ ਰਿਹਾ ਹੈ ਜਿਸ ਤਰਾਂ ਤੂੰ ਉਸ ਮਿਸਰੀ ਨੂੰ ਮਾਰ ਦਿੱਤਾ?” ਫਿਰ ਮੂਸਾ ਡਰ ਗਿਆ ਅਤੇ ਸੋਚਣ ਲੱਗਾ, “ਜੋ ਮੈਂ ਕੀਤਾ ਹੈ ਇਸਦਾ ਪਤਾ ਸਭ ਨੂੰ ਲੱਗ ਗਿਆ ਹੋਵੇਗਾ” ਜਦ ਫਿਰੋਨ ਨੂੰ ਇਹ ਪਤਾ ਲੱਗਾ ਉਸ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ ਕੀਤੀ। ਪਰ ਮੂਸਾ ਫਿਰੋੰ ਤੋਂ ਦੋੜ ਕੇ ਮਿਦਾਨ ਵਿਚ ਰਹਿਣ ਲੱਗਾ, ਜਿਥੇ ਉਹ ਇੱਕ ਖੂਹ ਉੱਪਰ ਜਾ ਕੇ ਬੈਠ ਗਿਆ” (ਕੂਚ ੨:੧੧-੧੫, ਨਵਾਂ ਸੰਸਕਰਨ)

ਪ੍ਰਮੇਸ਼ਰ ਨੇ ਮੂਸਾ ਨੂੰ ਹਾਰ ਦਾ ਤਜਰਬਾ ਕਰਣ ਦਿੱਤਾ, ਇਸ ਤੋਂ ਪਹਿਲਾਂ ਕਿ ਉਹ ਉਸ ਨੂੰ ਆਪਣੇ ਰਾਜ ਲਈ ਇਸਤੇਮਾਲ ਕਰ ਸਕੇ। ਪ੍ਰਮੇਸ਼ਰ ਨੇ ਉਸ ਮਿਦਾਨੀ ਰੇਗਿਸਥਾਨ ਵਿਚ ਮੂਸਾ ਨੂੰ ਆਪਣੇ ਸਕੂਲ ਵਿਚ ਦਾਖਲਾ ਦੇ ਦਿੱਤਾ। ਅਸਲ ਵਿਚ ਉਸ ਨੇ ਦੀਨਤਾ ਦੀ ਯੂਨੀਵਰਸਿਟੀ ਵਿਚ ਆਪਣੀ ਪੜਾਈ ਸ਼ੁਰੂ ਕਰ ਦਿੱਤੀ, ਅਤੇ ਉਸਦਾ ਅਧਿਆਪਕ ਸੀ ਪ੍ਰੋਫੈਸਰ ਪਵਿੱਤਰ ਆਤਮਾ। ਉਸਦੇ ਪਾਸ ਹੋਣ ਤੇ ਉਹ ਪ੍ਰਮੇਸ਼ਰ ਦਾ ਦਾਸ ਹੋਵੇਗਾ। ਉਸਨੇ ਇੱਕ ਡਿਗਰੀ ਪ੍ਰਾਪਤ ਕੀਤੀ ਹੋਵੇਗੀ ਅਤੇ ਉਸਦਾ ਨਾਮ ਸੀ, ਪ੍ਰਮੇਸ਼ਰ ਤੇ ਨਿਰਭਰਤਾ ਦੀ ਡਿਗਰੀ

ਮੂਸਾ ਨੇ ਦੀਨਤਾ ਦੀ ਯੂਨੀਵਰਸਿਟੀ ਵਿਚ ਜੋ ਕਿ ਮਿਦਾਨ ਦੇ ਵਿਚ ਸੀ, ਬਹੁਤ ਸਾਰੇ ਕੋਰਸ ਕੀਤੇ। ਸਭ ਤੋਂ ਪਹਿਲਾ, ਕਿ ਪ੍ਰਮੇਸ਼ਰ ਦਾ ਕੰਮ ਪ੍ਰਮੇਸ਼ਰ ਦੇ ਸਮੇਂ ਵਿਚ ਹੋਣਾ ਚਾਹੀਦਾ ਹੈ। ਮੂਸਾ ਨੇ ਮਿਸਰੀ ਨੂੰ ਮਾਰਿਆ, ਉਸਨੇ ਆਪਣੇ ਲੋਕਾਂ ਦੇ ਦੁਖ ਨੂੰ ਵੇਖਿਆ। ਉਹ ਉਨ੍ਹਾਂ ਨੂੰ ਉਨ੍ਹਾਂ ਦੀ ਗੁਲਾਮੀ ਤੋਂ ਅਜਾਦ ਕਰਨਾ ਚਾਹੁੰਦਾ ਸੀ। ਪਰ ਉਹ ਸਿਰਫ ਚਾਲੀ ਸਾਲ ਦਾ ਸੀ, ਬਹੁਤ ਜਿਆਦਾ ਪਹਿਲਾਂ ਸੀ। ਪ੍ਰਮੇਸ਼ਰ ਦੇ ਕੋਲ ਇੱਕ ਸਮੇਂ ਸਾਰਣੀ ਹੈ। ਪ੍ਰਮੇਸ਼ਰ ਦਾ ਜਨ ਉਹ ਹੈ ਜੋ ਕਿ ਸਹੀ ਸਮੇਂ ਤੇ, ਸਹੀ ਥਾਂ ਤੇ ਸਹੀ ਸੰਦੇਸ਼ ਦਿੰਦਾ ਹੈ। ਮੂਸਾ ਸਹੀ ਥਾਂ ਤੇ ਗਲਤ ਸਮੇਂ ਤੇ ਸੀ। ਮੂਸਾ ਨੂੰ ਪਵਿੱਤਰ ਆਤਮਾ ਨਾਲ ਚਲਣਾ ਸਿਖਣਾ ਪੈਣਾ ਸੀ ਕਿ ਉਹ ਪ੍ਰਮੇਸ਼ਰ ਦੀ ਸਮੇਂ ਸਾਰਣੀ ਤੇ ਆ ਸਕੇ।

ਪਰ ਮੂਸਾ ਨੂੰ ਇਹ ਵੀ ਸਿਖਣਾ ਪੈਣਾ ਸੀ ਕਿ ਪ੍ਰਮੇਸ਼ਰ ਦਾ ਕੰਮ ਪ੍ਰਮੇਸ਼ਰ ਦੀ ਤਾਕਤ ਨਾਲ ਹੋਣਾ ਚਾਹੀਦਾ ਹੈ। ਮੂਸਾ ਨੇ ਮਿਸਰੀਆਂ ਦੇ ਤਰੀਕੇ ਨਾਲ ਲੜਾਈ ਕਰਨੀ ਸਿਖੀ ਸੀ ਅਤੇ ਉਹ ਬਹੁਤ ਹੀ ਕਾਬਲ ਸੀ। ਪਰ ਪ੍ਰਮੇਸ਼ਰ ਦਾ ਕੰਮ ਮਨੁਖਾਂ ਦੇ ਸਰੀਰ ਦੀ ਤਾਕਤ ਨਾਲ ਨਹੀ ਹੁੰਦਾ ਹੈ। ਇਹ ਪਵਿੱਤਰ ਆਤਮਾ ਦੀ ਤਾਕਤ ਦੇ ਦੁਆਰਾ ਹੋਣਾ ਚਾਹੀਦਾ ਹੈ। ਮੂਸਾ ਨੇ ਵੇਖਿਆ ਕਿ ਉਸਦੇ ਇਬ੍ਰਾਨੀ ਭਰਾ ਨਾਲ ਬੁਰਾ ਹੋ ਰਿਹਾ ਹੈ। ਉਹ ਇਸ ਨੂੰ ਸੁਧਾਰਨਾ ਚਾਹੁੰਦਾ ਸੀ। ਉਸਨੇ ਆਪਣੇ ਵੱਲੋਂ ਸਭ ਤੋਂ ਵਧੀਆ ਕੀਤਾ, ਪਰ ਉਸਦਾ ਸਭ ਤੋਂ ਵਧੀਆ ਲੋਕਾਂ ਨੂੰ ਹੋਰ ਜਿਆਦਾ ਦੁਖ ਦੇਣ ਤੋਂ ਜਿਆਦਾ ਕੁਝ ਨਹੀ ਕਰ ਪਾਇਆ। ਉਸ ਨੂੰ ਇਹ ਸਿਖਣਾ ਪੈਣਾ ਸੀ ਕਿ ਪ੍ਰਮੇਸ਼ਰ ਦਾ ਕੰਮ “ ਨਾ ਤਾਂ ਬਲ ਦੇ ਨਾਲ ਹੁੰਦਾ ਹੈ ਅਤੇ ਨਾ ਸ਼ਕਤੀ ਦੇ ਨਾਲ ਪਰ ਇਹ ਪ੍ਰਮੇਸ਼ਰ ਦੇ ਆਤਮਾ ਦੇ ਨਾਲ ਹੁੰਦਾ ਹੈ”

ਮੂਸਾ ਨੂੰ ਇੱਕ ਹੋਰ ਸਬਕ ਦੀਨਤਾ ਦੀ ਯੂਨੀਵਰਸਿਟੀ ਵਿਚ ਸਿਖਣਾ ਪੈਣਾ ਸੀ। ਉਸ ਨੂੰ ਸਿਖਣਾ ਪੈਣਾ ਸੀ ਕਿ ਪ੍ਰਮੇਸ਼ਰ ਦਾ ਕੰਮ ਪ੍ਰਮੇਸ਼ਰ ਦੇ ਤਰੀਕੇ ਨਾਲ ਹੀ ਕਰਨਾ ਚਾਹੀਦਾ ਹੈ। ਪ੍ਰਮੇਸ਼ਰ ਦਾ ਤਰੀਕਾ ਚਰਿਤਰ ਹੈ। ਸੰਸਾਰ ਦਾ ਰਾਹ ਮੌਤ ਅਤੇ ਹੋਰ ਗੁਲਾਮੀ ਵੱਲ ਲੈ ਕੇ ਜਾਂਦਾ ਹੈ। ਪ੍ਰਮੇਸ਼ਰ ਦਾ ਰਾਹ ਮਸੀਹ ਵਰਗੇ ਸੁਭਾਅ ਵੱਲ ਲੈ ਕੇ ਜਾਂਦਾ ਹੈ। ਮੂਸਾ ਨੂੰ ਮਿਦਾਨ ਦੇ ਉਸ ਪਹਾੜ ਉੱਪਰ ਪ੍ਰਮੇਸ਼ਰ ਨੂੰ ਮਿਲਣਾ ਪੈਣਾ ਸੀ ਇਸ ਤੋਂ ਪਹਿਲਾਂ ਕਿ ਉਹ ਦੀਨਤਾ ਯੂਨੀਵਰਸਿਟੀ ਤੋਂ ਪਾਸ ਹੋ ਸਕੇ। ਇਹ ਉਹ ਸਾਹਮਣਾ ਸੀ ਇਸ ਤੋਂ ਉਹ ਸਚਮੁਚ ਹਿ ਪ੍ਰਮੇਸ਼ਰ ਨੂੰ ਜਾਣੇਗਾ ਅਤੇ ਉਸਦੇ ਪ੍ਰਮੇਸ਼ਰ ਦੇ ਗਿਆਨ ਵਿਚੋਂ ਉਸਦਾ ਚਰਿੱਤਰ ਬਣੇਗਾ। ਫਿਰ ਅਤੇ ਸਿਰਫ ਫਿਰ ਹਿ ਮੂਸਾ ਲੋਕਾਂ ਨੂੰ ਜੋ ਕਿ ਪ੍ਰਮੇਸ਼ਰ ਦੇ ਲੋਕ ਹਨ, ਉਨ੍ਹਾਂ ਨੂੰ ਉਹ ਗੁਲਾਮੀ ਵਿਚੋਂ ਬਾਹਰ ਲੈ ਕੇ ਜਾ ਸਕੇਗਾ।

ਕਿ ਤੁਸੀਂ ਵੀ ਪ੍ਰਮੇਸ਼ਰ ਦੇ ਦਾਸ ਅਤੇ ਦਾਸੀ ਬਣਨਾ ਚਾਹੁੰਦੇ ਹੋ? ਪ੍ਰਮੇਸ਼ਰ ਦੇ ਸਕੂਲ ਵਿਚ ਫਿਰ ਦਾਖਲ ਹੋ ਜਾਓ।