Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ ਪ੍ਰ੍ਮੇਸ਼ੇਰ ਨੂੰ ਮਿਲਦਾ ਹੈ

ਹਰ ਇੱਕ ਮਹਾਨ ਆਗੂ ਦੀ ਜਿੰਦਗੀ ਵਿਚ ਇੱਕ ਖਾਸ ਪਲ ਆਉਂਦਾ ਹੈ. ਇਸ ਖਾਸ ਪਲ ਤੋਂ ਬਿਨ੍ਹਾਂ ਲੋਕ ਆਗੂ ਦੇ ਪਿਛੇ ਚਲ ਨਹੀ ਪਾਉਂਦੇ ਹਨ, ਕਿਉਂਕਿ ਉਹ ਉਸ ਨੂੰ ਸਮਝਦੇ ਨਹੀ ਹਨ. ਇਹ ਉਨ੍ਹਾਂ ਲਈ ਸੋਚਣਾ ਔਖਾ ਹੁੰਦਾ ਹੈ ਕਿ ਜੋ ਕੁਝ ਆਗੂ ਕਰ ਰਿਹਾ ਹੈ, ਉਹ ਕਿਉਂ ਕਰ ਰਿਹਾ ਹੈ. ਇਹ ਖਾਸ ਪਲ ਇੱਕ ਵਿਆਕੀ ਦੇ ਜੀਵਨ ਦੀ ਅਗੁਵਾਈ ਦੇ ਲਈ ਦਿਸ਼ਾ ਨਿਰਧਾਰਿਤ ਕਰਦਾ ਹੈ. ਇਹ ਉਹ ਹੈ ਜੋ ਕਿ ਇੱਕ ਵਿਅਕਤੀ ਦੇ ਜੀਵਨ ਦੇ ਜਜਬੇ ਨੂੰ ਦਿਖਾਉਂਦਾ ਹੈ.

ਕਯੀ ਸਾਲ ਪਹਿਲਾਂ ਡਾਨ ਕਵੇਲ, ਜੋ ਕਿ ਅਮਰੀਕਾ ਦਾ ਉਪ ਰਾਸ਼ਟਰਪਤੀ ਸੀ, ਉਸਨੇ ਆਪਣੀ ਜੀਵਨੀ ਲਿਖੀ. ਉਸ ਨੇ ਦਸਿਆ ਕਿ ਕਿਵੇਂ ਮੀਡਿਆ ਨੇ ਉਸ ਨੂੰ ਹਮੇਸ਼ਾਂ ਗਲਤ ਸਮਝਿਆ. ਕਈ ਵਾਰ ਮੀਡਿਆ ਨੇ ਉੱਪ ਰਾਸ਼ਟਰਪਤੀ ਕਵੇਲ ਨੂੰ ਮੂਰਖ ਸਿਧ ਕਰਣ ਦੀ ਕੋਸ਼ਿਸ ਕੀਤੀ. ਪਰ ਉਹ ਲੋਕ ਜੋ ਉੱਪ ਰਾਸ਼ਟਰਪਤੀ ਨੂੰ ਜਾਣਦੇ ਸਨ ਉਨ੍ਹਾਂ ਦੇ ਅਨੁਸਾਰ ਉਹ ਆਪਣੇ ਸਮੇਂ ਦੇ ਸਭ ਤੋਂ ਸੂਝਵਾਨ ਅਤੇ ਸੋਚਣ ਵਾਲੇ ਆਗੂਆਂ ਵਿਚੋਂ ਸਨ. ਉੱਪ ਰਾਸਟਰਪਤੀ ਦੇ ਅਨੁਸਾਰ ਮੀਡਿਆ ਉਨ੍ਹਾਂ ਨੂੰ ਗਲਤ ਇਸ ਲਈ ਸਮਝਦਾ ਸੀ, ਕਿਉਂਕਿ ਉਨ੍ਹਾਂ ਦਾ ਕਦੇ ਵੀ ਮੀਡਿਆ ਦੇ ਸਾਹਮਣੇ ਖਾਸ ਪਲ ਨਹੀ ਆਇਆ ਸੀ.

ਇੱਕ ਆਗੂ ਦੀ ਕਾਮਯਾਬੀ ਲੋਕਾਂ ਦੀ ਸੋਚ ਦੇ ਅਨੁਸਾਰ ਉੱਪਰ ਵੀ ਚਲੀ ਜਾਂਦੀ ਹੈ ਅਤੇ ਨੀਵੀਂ ਵੀ ਹੋ ਜਾਂਦੀ ਹੈ. ਇਹ ਸਭ ਸਮਿਆਂ ਦੇ ਇੱਕ ਸਭ ਤੋਂ ਮਹਾਨ ਆਗੂ ਮੂਸਾ ਦੇ ਜੀਵਨ ਵਿਚ ਸਚ ਸੀ. ਉਸਨੇ ਇਸਰਾਇਲੀ ਲੋਕਾਂ ਨੂੰ ਗੁਲਾਮੀ ਅਤੇ ਬੰਧੁਵਾਈ ਤੋਂ ਛੁਡਾਇਆ. ਉਹ ਇਤਹਾਸ ਦੇ ਇੱਕ ਯੋਜਨਾਬਦ ਸਮੇਂ ਵਿਚ ਪ੍ਰਮੇਸ਼ਰ ਦਾ ਇੱਕ ਬਰਤਨ ਸੀ. ਪਰ, ਮੂਸਾ ਦਾ ਪ੍ਰਮੇਸ਼ਰ ਦੇ ਨਾਲ ਇੱਕ ਸਾਹਮਣਾ ਹੋਇਆ ਜੋ ਕਿ ਉਸਦਾ ਇੱਕ ਖਾਸ ਸਮਾਂ ਬਣ ਗਿਆ. ਉਹ ਮਿਦਾਨੀ ਰੇਗਿਸਥਾਨ ਵਿਚ ਇੱਕ ਗਰੀਬ ਚਰਵਾਹਾ ਸੀ. ਉਸ ਨੂੰ ਇੱਕ ਪਹਾੜ ਤੇ, ਪ੍ਰਮੇਸ਼ਰ ਨੇ ਆਪਣੇ ਆਪ ਨੂੰ ਉਸ ਉਪਰ ਪ੍ਰਗਟ ਕੀਤਾ. ਇੱਕ ਝਾੜੀ ਸੀ ਜਿਸ ਨੂੰ ਅੱਗ ਲੱਗੀ ਹੋਈ ਸੀ ਪਰ ਉਹ ਭਸਮ ਨਹੀ ਹੋ ਰਹੀ ਸੀ. ਪ੍ਰਮੇਸ਼ਰ ਝਾੜੀ ਵਿਚ ਸੀ. ਇੱਕ ਵਾਰ ਜਦ ਪ੍ਰਮੇਸ਼ਰ ਨੇ ਉਸ ਦਾ ਧਿਆਨ ਖਿਚਿਆ, ਉਸ ਨੇ ਮੂਸਾ ਨੂੰ ਨਾਮ ਲੈ ਕੇ ਬੁਲਾਇਆ. ਮੂਸਾ ਕਦੇ ਵੀ ਪ੍ਰਮੇਸ਼ਰ ਦੇ ਨਾਲ ਉਸ ਦੇ ਸਾਮ੍ਹਣੇ ਤੋਂ ਉਪਰ ਨਹੀ ਉਠ ਪਾਇਆ. ਇਹ ਇੱਕ ਇਹੋ ਜਿਹਾ ਤਜਰਬਾ ਸੀ ਜੋ ਕਿ ਉਸਦੇ ਜੀਵਨ ਅਤੇ ਸੇਵਕਾਈ ਦੇ ਲਈ ਖਾਸ ਪਲ ਸੀ.

ਪ੍ਰਮੇਸ਼ਰ ਨੇ ਆਪਣਾ ਸੁਭਾਅ ਅਤੇ ਚਰਿੱਤਰ ਮੂਸਾ ਤੇ ਪ੍ਰਗਟ ਕੀਤਾ. ਉਸ ਨੇ ਉਸ ਨੂੰ ਕਿਹਾ, “ ਹੋਰ ਨੇੜੇ ਨਾ ਆ. ਆਪਣੀ ਜੁੱਤੀ ਉਤਾਰ ਦੇ. ਕਿਉਂਕਿ ਜਿਹੜੀ ਜਗ੍ਹਾ ਤੇ ਤੂੰ ਖੜਾ ਹੈ ਉਹ ਪਵਿੱਤਰ ਭੂਮੀ ਹੈ.” (ਕੂਚ ੩:੫) ਸਭ ਤੋਂ ਪਹਿਲਾ ਗੁਣ ਜਿਸ ਨੂੰ ਮੂਸਾ ਨੇ ਜਾਣਿਆ, ਕਿ ਉਹ ਇੱਕ ਪਵਿੱਤਰ ਪ੍ਰਮੇਸ਼ਰ ਹੈ. ਉਹ ਇਸ ਗੱਲ ਤੋਂ ਕਦੇ ਵੀ ਉੱਪਰ ਨਹੀ ਉਠ ਪਾਇਆ. ਜਦ ਪ੍ਰਮੇਸ਼ਰ ਆਉਂਦਾ ਹੈ, ਤਾਂ ਪਵਿੱਤਰਤਾ ਆਉਂਦੀ ਹੈ. ਜਦ ਅਸੀਂ ਪ੍ਰਮੇਸ਼ਰ ਦੀ ਹਜੂਰੀ ਵਿਚ ਖੜੇ ਹੁੰਦੇ ਹਾਂ, ਅਸੀਂ ਪ੍ਰਮੇਸ਼ਰ ਦੀ ਸੰਪੂਰਨ ਪਵਿਤਰਤਾ ਵਿਚ ਖੜੇ ਹੁੰਦੇ ਹਾਂ. ਉਸ ਵਿਚ ਕੋਈ ਵੀ ਅਸੁਧਤਾ, ਜਾਂ ਮਿਲਾਵਟ ਨਹੀ ਹੈ. ਜਦ ਅਸੀਂ ਪ੍ਰਮੇਸ਼ਰ ਦਾ ਸਾਹਮਣਾ ਕਰਦੇ ਹਾਂ. ਅਸੀਂ ਫਿਰ ਉਹੀ ਕਰੀਏ ਜੋ ਮੂਸਾ ਨੇ ਕੀਤਾ, ਹਰ ਚੀਜ ਨੂੰ ਆਪਣੇ ਜੀਵਨ ਵਿਚੋਂ ਹਟਾ ਦੇਈਏ ਜੋ ਸਾਨੂੰ ਪਵਿੱਤਰ ਭੂਮੀ ਤੇ ਪੈਰ ਰਖਣ ਤੋਂ ਰੋਕਦੀ ਹੈ ਅਤੇ ਸਾਡੇ ਜੀਵਨ ਨੂੰ ਮਜਬੂਤੀ ਨਾਲ ਖੜੇ ਕਰਨ ਤੋਂ ਰੋਕਦੀ ਹੈ.

ਪਰ ਇੱਕ ਹੋਰ ਵੀ ਪ੍ਰਮੇਸ਼ਰ ਦਾ ਗੁਣ ਸੀ ਜਿਸਨੇ ਮੂਸਾ ਦੇ ਜੀਵਨ ਤੇ ਪ੍ਰਭਾਵ ਪਾਇਆ, ਉਹ ਸੀ, ਉਸਦੀ ਸਦੀਪਕ ਤਾਕਤ. ਜਦ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਮੂਸਾ ਤੇ ਪ੍ਰਗਟ ਕੀਤਾ, ਉਸ ਨੇ ਕਿਹਾ, ਕਿ ਉਹ, “ਤੇਰੇ ਪਿਤਾ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਦਾ ਪ੍ਰਮੇਸ਼ਰ ਹੈ.” ਇਸ ਤੇ ਮੂਸਾ ਨੇ ਆਪਣਾ ਚਿਹਰਾ ਲੁਕਾ ਲਿਆ, ਕਿਉਂਕਿ ਉਹ ਪ੍ਰਮੇਸ਼ਰ ਵੱਲ ਵੇਖਣ ਤੋਂ ਡਰਦਾ ਸੀ( ਕੂਚ ੩:੬) ਮੂਸਾ ਨੇ ਅਬਰਾਹਮ, ਇਸਹਾਕ ਅਤੇ ਯਾਕੂਬ ਦੀਆਂ ਕਹਾਣੀਆ ਨੂੰ ਬਚਪਨ ਵਿਚ ਸੁਣਿਆ ਹੋਵੇਗਾ ਜਦ ਉਹ ਜਾਵਾਨ ਲੜਕਾ ਸੀ. ਅਤੇ ਹੁਣ ਉਹੀ ਪ੍ਰਮੇਸ਼ਰ ਜਿਸ ਨੇ ਏਨੇ ਅਜੀਬ ਢੰਗ ਦੇ ਨਾਲ ਨਾਲ ਕੰਮ ਕੀਤੇ ਸਨ, ਉਹ ਆਪਣੇ ਆਪ ਨੂੰ ਮੂਸਾ ਤੇ ਪ੍ਰਗਟ ਕਰ ਰਿਹਾ ਸੀ. ਸਿੱਟੇ ਵਜੋਂ ਮੂਸਾ ਡਰ ਗਿਆ. ਉਹ ਇੱਕ ਮਹਾਨ ਪ੍ਰਮੇਸ਼ਰ, ਸਦੀਪਕ ਪ੍ਰਮੇਸ਼ਰ ਅਤੇ ਸਰਵ ਸ਼ਕਤੀਮਾਨ ਪ੍ਰਮੇਸ਼ਰ ਦੀ ਹਜੂਰੀ ਵਿਚ ਖੜਾ ਸੀ. ਮੂਸਾ ਇਸ ਘਟਨਾ ਤੋਂ ਬਾਅਦ ਕਦੇ ਉਹੋ ਜਿਹਾ ਨਹੀ ਰਿਹਾ ਹੋਵੇਗਾ.

ਮੂਸਾ ਨੇ ਇਹ ਵੀ ਜਾਣਿਆ ਕਿ ਉਹ ਸਰਬਸ਼ਕਤੀਮਾਨ ਪ੍ਰਮੇਸ਼ਰ, ਪਵਿੱਤਰ ਪ੍ਰਮੇਸ਼ਰ ਦਯਾ ਦਾ ਵੀ ਪ੍ਰਮੇਸ਼ਰ ਹੈ. ਪ੍ਰਮੇਸ਼ਰ ਨੇ ਮੂਸਾ ਨੂੰ ਕਿਹਾ, “ਮੈਂ ਆਪਣੇ ਲੋਕਾਂ ਦੀ ਦੁਰਦਸ਼ਾ ਮਿਸਰ ਵਿਚ ਸਚੀਂ ਵੇਖੀ ਹੈ. ਮੈਂ ਉਨ੍ਹਾਂ ਨੂੰ ਪੁਕਾਰਦੇ ਹੋਏ ਵੇਖਿਆ ਹੈ ਅਤੇ ਉਨ੍ਹਾਂ ਦੀ ਗੁਲਾਮੀ ਨੂੰ ਵੀ ਵੇਖਿਆ ਹੈ ਅਤੇ ਮੈਂ ਉਨ੍ਹਾਂ ਦੇ ਦੁਖਾਂ ਦੀ ਫਿਕਰ ਕਰਦਾ ਹਾਂ.” (ਕੂਚ ੩:੭) ਲੋਕਾਂ ਨੇ ਸਚਮੁਚ ਸੋਚਿਆ ਹੋਵੇਗਾ ਕਿ ਪ੍ਰਮੇਸ਼ਰ ਉਨ੍ਹਾਂ ਨੂੰ ਭੁਲ ਗਿਆ ਹੈ ਅਤੇ ਜਾਂ ਫਿਰ ਉਹ ਉਨ੍ਹਾਂ ਦੀ ਫਿਕਰ ਨਹੀ ਕਰਦਾ ਹੈ. ਲੇਕਿਨ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਮੂਸਾ ਤੇ ਅਲਗ ਤਰੀਕੇ ਨਾਲ ਪ੍ਰਗਟ ਕੀਤਾ. ਉਸਨੇਇਹ ਜਾਣਿਆ ਕਿ ਪ੍ਰਮੇਸ਼ਰ ਦਯਾ ਦਾ ਪ੍ਰ੍ਮੇਸ਼ਰ ਹੈ ਅਤੇ ਉਹ ਆਪਣੇ ਲੋਕਾਂ ਦੀ ਚਿੰਤਾ ਕਰਦਾ ਹੈ. ਇਹ ਉਹ ਦਯਾ ਸੀ ਜਿਸਦੇ ਦੁਆਰਾ ਮੂਸਾ ਇਸਰਾਇਲੀ ਲੋਕਾਂ ਨੂੰ ਛੁਡਾਉਣ ਵਾਲਾ ਬਨੇਗਾ. ਮੂਸਾ ਦੀ ਜਿੰਦਗੀ, ਉਸਦੀ ਸੇਵਕਾਈ ਅਤੇ ਉਸਦੀ ਅਗੁਵਾਈ ਕਦੇ ਉਹੋ ਜਿਹੀ ਨਹੀ ਰਹਿ ਗਈ. ਉਹ ਪ੍ਰਮੇਸ਼ਰ ਨੂੰ ਮਿਲਿਆ, ਅਤੇ ਫਿਰ ਉਹ ਉਹੋ ਜਿਹਾ ਨਹੀ ਰਹਿ ਗਿਆ. ਉਸਦੇ ਜੀਵਨ ਅਤੇ ਉਸਦੀ ਸੇਵਕਾਈ ਅਤੇ ਅਗੁਵਾਈ ਕਦੇ ਉਹੋ ਜਿਹੀ ਨਹੀ ਰਹਿ ਗਈ. ਉਹ ਪ੍ਰਮੇਸ਼ਰ ਨੂੰ ਮਿਲਿਆ ਅਤੇ ਉਹ ਕਦੇ ਉਹੋ ਜਿਹਾ ਨਹੀ ਰਹਿ ਗਿਆ. ਇਹ ਉਸਦੇ ਜੀਵਨ ਅਤੇ ਅਗੁਵਾਈ ਦਾ ਇੱਕ ਮਹਾਨ ਪਲ ਸੀ.

ਪ੍ਰਮੇਸ਼ਰ ਦੇ ਆਦਮਿਆ ਤੇ ਔਰਤ ਦੇ ਜੀਵਨ ਵਿਚ ਜਿਹੜੇ ਖਾਸ ਪਲ ਹੁੰਦੇ ਹਨ ਉਹ ਪ੍ਰਮੇਸ਼ਰ ਦੇ ਨਾਲ ਇੱਕ ਤਜਰਬਾ ਹੁੰਦਾ ਹੈ ਜਦ ਉਹ ਪ੍ਰਮੇਸ਼ਰ ਦਾ ਸਾਹਮਣਾ ਕਰਦੇ ਹਨ. ਜਦ ਅਸੀਂ ਉਨ੍ਹਾਂ ਨੂੰ ਮਿਲ ਜਾਣਦੇ ਹਾਂ, ਤਾਂ ਫਿਰ ਕੋਈ ਸਵਾਲ ਨਹੀ ਰਹਿ ਜਾਣਦਾ ਹੈ ਕਿ ਸਾਡਾ ਜੀਵਨ ਕਿਹੋ ਜਿਹਾ ਹੈ. ਇਸਦਾ ਬਿਆਨ ਬੜੀ ਸਫਾਈ ਨਾਲ ਕਰ ਦਿੱਤਾ ਜਾਂਦਾ ਹੈ. ਤੁਸੀਂ ਕੋਣ ਹੋ, ਤੁਸੀਂ ਕਿਹੜੇ ਪਾਸੇ ਨੂੰ ਜਾ ਰਹੇ ਹੋ, ਤੁਹਾਡੀ ਅਗੁਵਾਈ ਇਸ ਗੱਲ ਤੇ ਨਿਰਧਾਰਿਤ ਹੋਵੇਗੀ ਕਿ ਤੁਸੀਂ ਕਿਸ ਨੂੰ ਮਿਲੇ ਹੋ. ਤੁਹਾਡੀ ਜਿੰਦਗੀ ਇਸ ਗੱਲ ਤੋਂ ਸਾਬਿਤ ਨਹੀ ਹੁੰਦੀ ਹੈ ਕਿ ਤੁਸੀਂ ਕੀ ਜਾਣਦੇ ਹੋ ਪਰ ਇਸ ਗਲ ਤੇ ਕਿ ਤੁਸੀਂ ਕਿਸ ਨੂੰ ਜਾਣਦੇ ਹੋ.