Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ ਦਾ ਵਿਸ਼ਵਾਸ- ਕਿਨਾਰੇ ਤੇ ਜੀਵਨ

ਬਾਈਬਲ ਕਹਿੰਦੀ ਹੈ ਕਿ ਵਿਸ਼ਵਾਸ ਤੋਂ ਬਿਨ੍ਹਾਂ ਪ੍ਰਮੇਸ਼ਰ ਨੂੰ ਖੁਸ ਕਰਨਾ ਅਨਹੋਣਾ ਹੈ। ਵਿਸ਼ਵਾਸ ਹੀ ਪ੍ਰਮੇਸ਼ਰ ਦੇ ਆਦਮੀ ਅਤੇ ਔਰਤ ਦੀ ਮੰਜਿਲ ਨੂੰ ਨਿਰਧਾਰਿਤ ਕਰਦਾ ਹੈ। ਇਹ ਉਨ੍ਹਾਂ ਦੇ ਜੀਵਨ ਦੀ ਪਹਿਚਾਨਾ ਤੇ ਜੀਵਨ ਦੇ ਵਿਚ ਕਦਰਾਂ ਕੀਮਤਾਂ ਨੂੰ ਵੀ ਨਿਰਧਾਰਿਤ ਵੀ ਕਰਦਾ ਹੈ। ਹਰ ਇੱਕ ਬਰਕਤ ਵੀ ਵਿਸ਼ਵਾਸ ਤੋਂ ਆਉਂਦੀ ਹੈ ਅਤੇ ਹਰ ਇੱਕ ਰੁਕਾਵਟ ਤੇ ਜਿੱਤ ਵੀ ਵਿਸ਼ਵਾਸ ਦੁਆਰਾ ਆਉਂਦੀ ਹੈ। ਪੂਰਾ ਮਸੀਹੀ ਜੀਵਨ ਪੂਰੀ ਤਰਾਂ ਵਿਸ਼ਵਾਸ ਦੇ ਦੁਆਰਾ ਹੀ ਅਸੀਂ ਜਿਓਂਦੇ ਹਾਂ।

ਮੂਸਾ ਪ੍ਰਮੇਸ਼ਰ ਦਾ ਜਨ ਵਿਸ਼ਵਾਸ ਦੇ ਦੁਆਰਾ ਬਣਿਆ। ਹਰ ਇੱਕ ਕੰਮ ਜਿਸ ਵਿਚ ਪ੍ਰਮੇਸ਼ਰ ਨੇ ਮੂਸਾ ਨੂੰ ਇਸਤੇਮਾਲ ਕੀਤਾ ਉਹ ਵਿਸ਼ਵਾਸ ਦਾ ਕੰਮ ਸੀ। ਹਰ ਇੱਕ ਚ੍ਮਤਕਾਰ ਜੋ ਮੂਸਾ ਦੇ ਦੁਆਰਾ ਕੀਤਾ ਗਿਆ ਉਹ ਵੀ ਵਿਸ਼ਵਾਸ ਦੇ ਦੁਆਰਾ ਹੋਇਆ। ਵਿਸ਼ਵਾਸ ਹਰ ਇੱਕ ਜੇਤੂ ਆਦਮਿਆ ਤੇ ਔਰਤ ਦੇ ਵਿਚ ਤਾਕਤ ਹੈ। ਬਾਈਬਲ ਤਿੰਨ ਅਲਗ ਅਲਗ ਚੋਣ ਦੇ ਬਾਰੇ ਦਸਦੀ ਹੈ ਜਿਸ ਵਿਚ ਮੂਸਾ ਨੇ ਵਿਸ਼ਵਾਸ ਦੇ ਦੁਆਰਾ ਕੰਮ ਕੀਤਾ। ਪਹਿਲਾ, ਉਸਨੇ ਇੱਕ ਨਵੀਆਂ ਪਹਿਚਾਨ ਨੂੰ ਚੁਣਿਆ। ਵਚਨ ਦਸਦਾ ਹੈ, ਵਿਸ਼ਵਾਸ ਦੇ ਦੁਆਰਾ, ਜਦ ਮੂਸਾ ਵੱਡਾ ਹੋਇਆ, ਉਸਨੇ ਫਿਰੋਨ ਦੀ ਬੇਟੀ ਦਾ ਪੁੱਤਰ ਕਹਿਲਾਉਣਾ ਨਹੀ ਚੁਣਿਆ,( ਇਬ ੧੧:੨੪) ਮੂਸਾ ਇੱਕ ਪਹਿਚਾਨ ਦੀ ਸਮਸਿਆ ਦੇ ਵਿਚੋਂ ਦੀ ਲੰਘਿਆ, ਕਿ ਉਹ ਕਿਵੇਂ ਜਾਣਿਆ ਜਾਵੇਗਾ, ਫਿਰੋਨ ਦੀ ਬੇਟੀ ਦੇ ਪੁੱਤਰ ਦੇ ਤੌਰ ਤੇ ਜਾਂ ਫਿਰ ਇੱਕ ਇਬ੍ਰਾਨੀ ਗੁਲਾਮ ਦੇ ਪੁੱਤਰ ਦੇ ਤੌਰ ਤੇ। ਅਖੀਰ ਵਿਚ ਮੂਸਾ ਨੇ ਸਹੀ ਚੋਣ ਕੀਤੀ। ਉਸਨੇ ਆਪਣੀ ਪਹਿਚਾਨ ਨੂੰ ਪ੍ਰਮੇਸ਼ਰ ਦੇ ਲੋਕਾਂ ਦੇ ਨਾਲ ਚੁਣਿਆ।

ਬਹੁਤ ਸਾਰੇ ਵਿਸ਼ਵਾਸੀ ਹਾਰ ਵਿਚ ਜਿਉਂਦੇ ਹਨ, ਕਿਉਂਕਿ ਉਨ੍ਹਾਂ ਨੇ ਆਪਣੀ ਪਹਿਚਾਨ ਦੇ ਬਾਰੇ ਵਿਚ ਗਲਤ ਚੋਣ ਕੀਤੀ ਹੈ। ਉਹ ਮਸੀਹ ਅਤੇ ਉਸਦੇ ਲੋਕਾਂ ਦੇ ਨਾਲ ਆਪਣੀ ਪਹਿਚਾਨ ਰਖਣ ਤੋਂ ਡਰਦੇ ਹਨ। ਸਿੱਟੇ ਵਜੋਂ ਉਹ ਹਰ ਵੇਲੇ ਹਾਰੇ ਰਹਿੰਦੇ ਹਨ। ਅਗਰ ਅਸੀਂ ਜਿੱਤ ਵਿਚ ਚਲਣਾ ਚਹੁੰਦੇ ਹਾਂ। ਤਾਨਾ ਸੀ ਮੁਕਤੀ ਦਾਤਾ ਅਤੇ ਉਸਦੇ ਲੋਕਾਂ ਤੋਂ ਨਾ ਸ਼ਰਮਾਈਏ।

ਮੂਸਾ ਨੇ ਇਹ ਵੀ ਚੋਣ ਕੀਤੀ ਕਿ ਉਸਦੀ ਜਿੰਦਗੀ ਵਿਚ ਸਭ ਤੋਂ ਮਹਤਵਪੂਰਨ ਕੀ ਸੀ। ਉਸਦਾ ਵਿਸ਼ਵਾਸ ਉਸ ਨੂੰ ਬਹੁਤ ਉਚੀਆਂ ਕਦਰਾਂ ਕੀਮਤਾਂ ਵੱਲ ਲੈ ਗਿਆ। ਕਦਰਾਂ ਕੀਮਤਾਂ ਸਧਾਰਨ ਤੌਰ ਤੇ ਉਹ ਚੀਜਾਂ ਹਨ ਜੋ ਸਾਡੇ ਲਈ ਮਹਤਵਪੂਰਨ ਹਨ। ਜਿਨ੍ਹੇ ਚਿਰ ਤੱਕ ਉਹ ਮਿਸਰ ਵਿਚ ਰਿਹਾ। ਉਸਦੇ ਕੋਲ ਗਲਤ ਕਦਰਾਂ ਕੀਮਤਾਂ ਸਨ। ਪ੍ਰਮੇਸ਼ਰ ਉਸ ਨੂੰ ਉਸਦੀ ਜਿੰਦਗੀ ਵਿਚ ਇੱਕ ਇਹੋ ਜਿਹੇ ਥਾਂ ਤੇ ਲੈ ਗਿਆ ਜਿਥੇ ਉਸ ਨੂੰ ਸ਼ਾਨੋ ਸ਼ੋਕਤ, ਕਿਸਮਤ ਅਤੇ ਸਤਾਅ ਅਤੇ ਅਪਮਾਨ ਵਿਚੋਂ ਇੱਕ ਨੂੰ ਚੁਣਨਾ ਪੈਣਾ ਸੀ। ਮੂਸਾ ਨੇ ਦੂਸਰੇ ਨੂੰ ਚੁਣਿਆ ਅਤੇ ਉਹ ਅਖੀਰ ਵਿਚ ਇਸ ਪੂਰੇ ਸੰਸਾਰ ਦੇ ਇਤਹਾਸ ਵਿਚ ਸਭ ਤੋਂ ਮਸਹੂਰ ਵਿਅਕਤੀ ਬਣ ਗਿਆ। ਸ਼ਾਨੋ ਸ਼ੋਕਤ ਅਤੇ ਕਿਸਮਤ ਹਮੇਸ਼ਾਂ ਬਾਹਰੋਂ ਬਹੁਤ ਹਿ ਵਧੀਆ ਲਗਦੇ ਹਨ, ਪਰ ਉਹ ਅੰਦਰੋਂ ਸਦੇ ਹੋਏ ਹਨ ਅਤੇ ਅਖੀਰ ਵਿਚ ਉਹ ਇੱਕ ਵਿਅਕਤੀ ਨੂੰ ਘਸੀਟ ਕੇ ਹਾਰ ਦੇ ਵੱਲ ਲੈ ਜਾਦੇ ਹਨ। ਦੂਸਰੇ ਪਾਸੇ ਪ੍ਰਮੇਸ਼ਰ ਦੇ ਪ੍ਰਤੀ ਕਿਸੇ ਵੀ ਕੀਮਤ ਤੇ ਆਗਿਆਕਾਰੀ ਕਰਨੀ ਔਖੀ ਅਤੇ ਖਤਰਨਾਕ ਲਗਦੀ ਹੈ, ਪਰ ਇਹ ਜਿੰਦਗੀ ਅਤੇ ਜਿੱਤ ਵੱਲ ਲੈ ਜਾਂਦੀ ਹੈ ਅਤੇ ਸੰਭਵ ਹੈ ਕਿ ਤੁਹਾਨੂੰ ਸ਼ਾਨੋਸ਼ੋਕਤ ਵੱਲ ਵੀ ਲੈ ਜਾਏ, ਜਿਸਦੇ ਪਿਛੇ ਜਾਂ ਤੋਂ ਅਸੀਂ ਮਨ੍ਹਾਂ ਕਰਦੇ ਹਾਂ। ਬਾਈਬਲ ਦਸਦੀ ਹੈ “ਮੂਸਾ ਨੇ ਪਾਪ ਦੇ ਅਨੰਦ ਨੂੰ ਥੋੜੇ ਸਮੇਂ ਵਾਸਤੇ ਮਾਨਣ ਤੋਂ ਪ੍ਰਮੇਸ਼ਰ ਦੇ ਲੋਕਾਂ ਨਾਲ ਦੁਖ ਝਲਣਾ ਚੰਗੀ ਚੀਜ ਜਾਣਿਆ। ਉਸਨੇ ਮਿਸਰ ਦੇ ਖਜਾਨੇ ਨਾਲੋਂ ਮਸੀਹ ਦੇ ਨਾਲ ਅਪਮਾਨ ਨੂੰ ਜਿਆਦਾ ਪਸੰਦ ਕੀਤਾ। ਕਿਉਂਕਿ ਉਹ ਆਪਣੇ ਇਨਾਮ ਦੇ ਵੱਲ ਤੱਕ ਰਿਹਾ ਸੀ।” (ਇਬ ੧੧:੨੫-੨੬)

ਅਖੀਰ ਵਿਚ ਮੂਸਾ ਨੇ ਵਿਸ਼ਵਾਸ ਨੂੰ ਡਰ ਦੇ ਉੱਪਰ ਚੁਣਿਆ। ਉਸਨੇ ਉਸ ਤੇ ਭਰੋਸਾ ਕਰਨ ਨੂੰ ਚੁਣਿਆ ਜਿਸ ਨੂੰ ਵੇਖ ਨਹੀ ਸਕਦਾ, ਇਸਦੀ ਬਜਾਏ ਕਿ ਉਹ ਉਸ ਤੋਂ ਡਰਦਾ ਜਿਸ ਨੂੰ ਉਹ ਹਰ ਰੋਜ ਵੇਖਦਾ ਸੀ। ਸ਼ੈਤਾਨ ਚਾਹੁੰਦਾ ਸੀ ਕਿ ਮੂਸਾ ਦਾ ਧਿਆਨ ਰਾਜੇ ਤੇ ਲੱਗਾ ਰਹਿੰਦਾ। ਪਰ ਉਸ ਨੇ ਆਪਣੀਆਂ ਅਖਾਂ ਰਾਜਿਆਂ ਦੇ ਰਾਜੇ ਤੇ ਲਲਾ ਰਖੀਆਂ ਸਨ। “ਵਿਸ਼ਵਾਸ ਦੇ ਨਾਲ ਉਸਨੇ ਪਾਤਸ਼ਾਹ ਦੇ ਕ੍ਰੋਧ ਤੋਂ ਡਰ ਨਾ ਕਰਕੇ ਮਿਸਰ ਨੂੰ ਛਡ ਦਿੱਤਾ। ਕਿਉਂਜੋ ਉਹ ਅਲਖ ਨੂੰ ਜਾਨੀਦਾ ਕਰਕੇ ਤਕਦਾ ਰਿਹਾ।” (ਇਬ ੧੧:੨੭)

ਬਹੁਤ ਸਾਰੇ ਮਸੀਹ ਆਪਣੇ ਪ੍ਰਮੇਸ਼ਰ ਦੇ ਨਾਲ ਚਲਣਾ ਚੰਗਾ ਸ਼ੁਰੂ ਕਰਦੇ ਹਨ। ਪਰ ਬਹੁਤ ਬੁਰੀ ਤਰਾਂ ਸਮਾਪਤ ਕਰਦੇ ਹਨ। ਡਰ ਉਨ੍ਹਾਂ ਨੂੰ ਅਧਰੰਗੀ ਬਣਾ ਦਿੰਦਾ ਹੈ। ਸਹਿਨਸ਼ੀਲਤਾ ਵਿਸ਼ਵਾਸ ਦੇ ਦੁਆਰਾ ਪੈਦਾ ਹੁੰਦੀ ਹੈ। ਡਰ ਅਤੇ ਵਿਸ਼ਵਾਸ ਇੱਕ ਛਤ ਥਲੇ ਨਹੀ ਰਹਿ ਸਕਦੇ ਹਨ। ਵਿਸ਼ਵਾਸ ਜੇਤੂ ਜਿੰਦਗੀ ਵਲ ਲੈ ਕੇ ਜਾਂਦਾ ਹੈ। ਇਹ ਚੋਣ ਕਰਣ ਦਾ ਸਵਾਲ ਹੈ। ਮੂਸਾ ਨੇ ਪ੍ਰਮੇਸ਼ਰ ਵਲ ਵੇਖਣਾ ਚੁਣਿਆ। ਤੁਹਾਡੀ ਚੋਣ ਕੀ ਹੈ?”