Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ- ਪ੍ਰਮੇਸ਼ਰ ਦਾ ਨਜਦੀਕੀ ਗਿਆਨ

ਮੈਂ ਉਸ ਰਾਤ ਨੂੰ ਕਦੇ ਨਹੀ ਭੁਲਾਂਗਾ ਜੜ ਮੈਂ ਮਸੀਹ ਨੂੰ ਜਾਣਿਆ ਸੀ। ਮੈਂ ਸੋਚਿਆ ਕਿ ਇਹ ਇਸ ਤੋਂ ਹੋਰ ਵਧੀਆ ਨਹੀ ਹੋ ਸਕਦੀ। ਮੈਂ ਪ੍ਰਮੇਸ਼ਰ ਨੂੰ ਜਾਂ ਲਿਆ ਸੀ, ਜਿਸ ਨੇ ਪੂਰਾ ਬ੍ਰਹਿਮੰਡ ਬਣਾਇਆ ਹੈ। ਮੇਰਾ ਦਿਲ ਉਸਦੇ ਪਿਆਰ ਅਤੇ ਤਾਕਤ ਦਾ ਪਹਿਲਾ ਤਜਰਬਾ ਕਰ ਕੇ ਬਹੁਤ ਹਿ ਉਤੇਜਿਤ ਸੀ। ਮੈਂ ਉਸ ਨਾਲ ਹਿਲ ਗਿਆ ਸੀ। ਮੇਰੀ ਜਿੰਦਗੀ ਨੇ ਨਵਾਂ ਮਤਲਬ ਲੈ ਲਿਆ। ਮੈਂ ਨਵੀਆਂ ਅਖਾਂ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਫਿਰ ਵੀ ਉਹ ਉਸ ਵਚਿਤਰ ਯਾਤਰਾ ਦੀ ਸ਼ੁਰੁਆਤ ਸੀ ਜਿਸ ਵਿਚ ਮੈਂ ਉਸਦੇ ਮਹਾਨ ਪ੍ਰਕਾਸ਼ਨ ਦੇ ਵੱਲ ਜਾਂ ਵਾਲਾ ਸੀ ਜਿਸ ਵਿਚ ਮੈਂ ਮਨੁਖੀ ਹਤਿਆਵਾਂ ਤੋਂ ਬਾਅਦ ਅਤੇ ਉਧ ਨਾਲ ਟੁੱਟੇ ਹੋਏ ਸੰਸਾਰ ਵਿਚ ਮੈਂ ਮਸੀਹ ਦੇ ਪਿਆਰ, ਦਯਾ ਅਤੇ ਮਾਫੀ ਦੇ ਸੰਦੇਸ਼ ਨੂੰ ਲੈ ਕੇ ਗਿਆ। ਇਹ ਪ੍ਰਮੇਸ਼ਰ ਦੀ ਨਜਦੀਕੀ ਵਿਚ ਲੈ ਕੇ ਜਾਂ ਵਾਲੀ ਯਾਤਰਾ ਦੀ ਸ਼ੁਰੁਆਤ ਸੀ।

ਪ੍ਰਮੇਸ਼ਰ ਦਾ ਆਦਮਿਆ ਤੇ ਔਰਤ ਇੱਕ ਪਲ ਦੇ ਵਿਚ ਨਵਾਂ ਜਨਮ ਲੈ ਲੈੰਡ ਅਹੈ ਪਰ ਇਸਤੇਮਾਲ ਕੀਤੇ ਜਾਂ ਵਾਸਤੇ ਉਹ ਪੂਰੀ ਜਿੰਦਗੀ ਪ੍ਰਮੇਸ਼ਰ ਨੂੰ ਜਾਣਦਾ ਰਹਿੰਦਾ ਹੈ। ਅਤੇ ਉਸ ਨੂੰ ਨਜਦੀਕੀ ਨਾਲ ਜਾਣਦਾ ਰਹਿੰਦਾ ਹੈ। ਬਹੁਤ ਵਾਰੀ ਮਸੀਹੀ ਲੋਕਾਂ ਦਾ ਸੁਭਾਅ ਇਹ ਹੈ ਕਿ ਉਹ ਸੋਚਦੇ ਹਨ ਕਿ ਜਦ ਇੱਕ ਵਿਅਕਤੀ ਨਵਾਂ ਜਨਮ ਲੈਂਦਾ ਹੈ ਤਾਂ ਉਹ ਪਹੁੰਚ ਗਿਆ। ਪਰ ਸਚਾਈ ਇਹ ਹੈ ਕਿ ਸਫਰ ਹਾਲੇ ਸ਼ੁਰੂ ਹੀ ਹੋਇਆ ਹੈ। ਮੁਕਤੀ ਅਖੀਰਲੀ ਲਕੀਰ ਨਹੀ ਹੈ, ਪਰ ਇਹ ਤਾਂ ਸਿਰਫ ਸ਼ੁਰੁਆਤ ਹੈ। ਅਸੀਂ ਪ੍ਰਮੇਸ਼ਰ ਨੂੰ ਮੁਕਤੀ ਦੇ ਦੁਆਰਾ ਜਾਣਦੇ ਹਾਂ। ਪਰ ਸਾਨੂੰ ਪਵਿਤ੍ਰੀਕਰਣ ਵਿਚੋਂ ਦੀ ਵੀ ਲੰਘਣਾ ਚਾਹੀਦਾ ਹੈ ਜੇਕਰ ਅਸੀਂ ਉਹ ਆਦਮੀ ਅਤੇ ਔਰਤਾਂ ਬਣਨਾ ਚਾਹੁੰਦੇ ਹਾਂ, ਜੋ ਉਹ ਸਾਨੂੰ ਬਣਾਉਣਾ ਚਾਹੁੰਦਾ ਹੈ।

ਮੂਸਾ ਪ੍ਰਮੇਸ਼ਰ ਨੂੰ ਮਿਦਾਨ ਦੇ ਰੇਗਿਸਥਾਨ ਦੇ ਵਿਚ ਇੱਕ ਪਹਾੜ ਤੇ ਮਿਲਿਆ ਸੀ। ਪ੍ਰਮੇਸ਼ਰ ਨੇ ਆਪਣੇ ਆਪ ਨੂੰ ਮੂਸਾ ਤੇ ਪ੍ਰਗਟ ਕੀਤਾ। ਪਰ ਇਹ ਉਸਦੇ ਪ੍ਰਮੇਸ਼ਰ ਦੇ ਨਾਲ ਸਬੰਧ ਦੀ ਸ਼ੁਰੁਆਤ ਸੀ। ਉਹ ਪ੍ਰਮੇਸ਼ਰ ਨੂੰ ਹੋਰ ਨਜਦੀਕੀ ਨਾਲ ਜਾਣਨ ਵਾਲਾ ਸੀ। ਜੜ ਮੂਸਾ ਨੇ ਪ੍ਰਮੇਸ਼ਰ ਦਾ ਸਾਹਮਣਾ ਉਸ ਭਿਆਨਕ ਦਿਨ ਵਿਚ ਕੀਤਾ, ਉਸਦੇ ਕੋਲ ਕੁਝ ਤਰਕ ਵਾਲੇ ਪ੍ਰਸ਼ਨ ਇਸ ਨਵੇਂ ਰਿਸ਼ਤੇ ਪ੍ਰਤੀ ਹੋਣ ਲੱਗੇ। ਤਿੰਨ ਤਰੀਕੇ ਸੀ ਜਿਨ੍ਹਾਂ ਦੁਆਰਾ ਮੂਸਾ ਪ੍ਰਮੇਸ਼ਰ ਦੇ ਨਾਲ ਆਪਣੀ ਨਜਦੀਕੀ ਵਿਚ ਵਧਿਆ।

ਪਹਿਲਾ, ਉਸਨੇ ਪ੍ਰਮੇਸ਼ਰ ਨੂੰ ਜਾਣਿਆ ਕਿ ਉਹ ਸਰਬ ਵਿਆਪੀ ਹੈ। ਪ੍ਰਮੇਸ਼ਰ ਨੇ ਮੂਸਾ ਨੂੰ ਕਿਹਾ “ਮੈਂ ਤੇਰੇ ਨਾਲ ਹੋਵਾਂਗਾ।” (ਕੂਚ ੩:੧੨) ਮੂਸਾ ਜਾਨਣਾ ਚਾਹੁੰਦਾ ਸੀ ਕਿ ਭਾਵੇਂ ਉਹ ਕਿਤੇ ਵੀ ਜਾਵੇ ਪ੍ਰਮੇਸ਼ਰ ਉਥੇ ਹੋਵੇਗਾ। ਪ੍ਰ੍ਮ੍ਸ਼ਰ ਉਸ ਦੇ ਨਾਲ ਹੋਵੇਗਾ ਜੜ ਉਹ ਫਿਰੋਨ ਦੇ ਸਾਹਮਣੇ ਅਤੇ ਲਾਲ ਸਮੁੰਦਰ ਦੇ ਸਾਹਮਣੇ ਖੜਾ ਹੋਵੇਗਾ। ਉਹ ਉਸਦੇ ਨਾਲ ਸ਼ਹਿਰ ਵਿਚ ਅਤੇ ਉਜਾੜ ਵਿਚ ਉਸਦੇ ਨਾਲ ਹੋਵੇਗਾ। ਉਹ ਉਸਦੇ ਨਾਲ ਪਹਾੜ ਤੇ ਹੋਵੇਗਾ ਅਤੇ ਉਸਦੇ ਨਾਲ ਖਾਈ ਵਿਚ ਵੀ ਹੋਵੇਗਾ।

ਜਦ ਰੋਮਾਨੀਆ ਦਾ ਅੰਦੋਲਨ ਸ਼ੁਰੂ ਹੋਇਆ ਤਾਂ ਇੱਕ ਪੁਕਾਰ ਸੀ ਜੋ ਸਾਰੇ ਲੋਕਾਂ ਦੇ ਦਿਲਾਂ ਵਿਚੋਂ ਉਠੀ। ਉਨ੍ਹਾਂ ਦੇ ਦਿਮਾਗਾਂ ਨੂੰ ਪੂਰੀ ਤਰਾਂ ਨਾਸਤਿਕਤਾ ਦੇ ਸਿਧਾਂਤਾ ਨਾਲ ਸਾਫ਼ ਕਰ ਦਿੱਤਾ ਗਿਆ ਸੀ। ਪਰ ਇੱਕ ਈਸ਼ਵਰੀ ਪਲ ਵਿਚ ਪ੍ਰਮੇਸ਼ਰ ਆਇਆ ਅਤੇ ਉਨ੍ਹਾਂ ਨੂੰ ਮਿਲਿਆ ਅਤੇ ੨੦੦੦੦੦ ਲੋਕ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਵਿਚ ਪੁਕਾਰਨ ਲੱਗੇ। “ਦ੍ਮੁਨ੍ਜੇ ਇਸਤੇ ਕੁ ਨੋਇ।” ਜਿਸਦਾ ਅਰਥ ਹੈ “ਪ੍ਰਮੇਸ਼ਰ ਸਾਡੇ ਨਾਲ ਹੈ”

ਜਦ ਯਿਸ਼ੂ ਇਸ ਸੰਸਾਰ ਵਿਚ ਆਇਆ ਤਾਂ ਇੱਕ ਨਾਮ ਜੋ ਉਸ ਨੂੰ ਦਿੱਤਾ ਗਿਆ ਉਹ ਸੀ, ਇਮੇਨੁਅਲ! ਜਿਸਦਾ ਅਰਥ ਹੈ “ਪ੍ਰਮੇਸ਼ਰ ਸਾਡੇ ਨਾਲ ਹੈ” ਜੜ ਪ੍ਰਮੇਸ਼ਰ ਆਪਣੇ ਲੋਕਾਂ ਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਉਹ ਹਮੇਸ਼ਾ ਚਹੁੰਦਾ ਹੈ ਕਿ ਉਹ ਜਾਣਨ ਕਿ ਉਹ ਉਨ੍ਹਾਂ ਦੇ ਨਾਲ ਹੋਵੇਗਾ ਭਾਵੇਂ ਕਿ ਉਹ ਕਿਤੇ ਵੀ ਹੋਣ।

ਪਰ ਪ੍ਰਮੇਸ਼ਰ ਨੇ ਮੂਸਾ ਤੇ ਆਪਣੇ ਆਪ ਨੂੰ ਪ੍ਰਗਟ ਕੀਤਾ ਕਿ ਉਹ ਸਦੀਪਕ ਪ੍ਰਮੇਸ਼ਰ ਹੈ। ਪ੍ਰਮੇਸ਼ਰ ਹਰ ਥਾਂ ਤੇ ਹਰ ਵੇਲੇ ਹੈ। ਮੂਸਾ ਨੇ ਪ੍ਰਮੇਸ਼ਰ ਤੋਂ ਬਹੁਤ ਹੀ ਤਰਕਵਾਦੀ ਸਵਾਲ ਪੁਛਿਆ, “ਤੇਰਾ ਨਾਮ ਕੀ ਹੈ?” ਜੇਕਰ ਉਹ ਇਸਰਾਇਲੀ ਲੋਕਾਂ ਕੋਲ ਵਾਪਸ ਜਾਵੇਗਾ ਤਾਂ ਉਸ ਨੂੰ ਘਟ ਤੋਂ ਘਟ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਭੇਜਣ ਵਾਲੇ ਦਾ ਨਾਮ ਕੀ ਹੈ? ਪ੍ਰਮੇਸ਼ਰ ਦੇ ਉੱਤਰ ਦੇ ਵਿਚ ਉਸਦਾ ਸੁਭਾਅ ਨਜਰ ਆਉੰਦਾ ਹੈ। ਉਸਨੇ ਕਿਹਾ, “ਮੈਂ ਹਾਂ ਜੋ ਹਾਂ” (ਕੂਚ ੩:੧੪) ਯਾਦ ਰਖੋ ਉਸ ਨੇ ਇਹ ਨਹੀ ਕਿਹਾ ਕਿ “ਮੈਂ ਸੀ ਜੋ ਸੀ” ਜਾਂ “ਮੈਂ ਹੋਵਾਗਾਂ ਜੋ ਹੋਵਾਂਗਾ” ਉਸ ਵੇਲੇ ਜਦ ਪ੍ਰਮੇਸ਼ਰ ਮੂਸਾ ਦੇ ਨਾਲ ਸੀ। “ਮੈਂ ਹਾਂ ਸੋ ਹਾਂ” ਅੱਜ ਉਹ ਹੈ, “ਮੈਂ ਹਾਂ” ਕੱਲ ਵੀ ਉਹ “ਮੈਂ ਹਾਂ” ਹੋਵੇਗਾ। ਉਹ ਬੁਢਾ ਨਹੀ ਹੁੰਦਾ। ਉਹ ਅੱਜ ਕੱਲ ਅਤੇ ਸਦਾ ਤੱਕ ਇਕੋ ਜਿਹਾ ਹੈ।

ਅਖੀਰ ਵਿਚ ਮੂਸਾ ਨੇ ਜਾਣਿਆ ਕਿ ਪ੍ਰਮੇਸ਼ਰ ਪੂਰੀ ਤਰਾਂ ਵਫਾਦਾਰ ਹੈ। ਪ੍ਰਮੇਸ਼ਰ ਨੇ ਮੂਸਾ ਨੂੰ ਕਿਹਾ, “ਇਸਰਾਇਲਿਆਂ ਨੂੰ ਕਹਿ, ਕਿ ਯਹੋਵਾਹ ਤੇਰੇ ਪਿਤਾਵਾਂ ਦਾ ਪ੍ਰਮੇਸ਼ਰ, ਅਬਰਾਹਮ ਦਾ ਪ੍ਰਮੇਸ਼ਰ, ਇਸਹਾਕ ਦਾ ਪ੍ਰਮੇਸ਼ਰ ਅਤੇ ਯਾਕੂਬ ਦਾ ਪ੍ਰਮੇਸ਼ਰ, ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਇਹ ਮੇਰਾ ਸਦਾ ਲਈ ਨਾਮ ਹੈ। ਉਹ ਨਾਮ ਜਿਸਦੇ ਦੁਆਰਾ ਪੀੜੀ ਪੀੜੀ ਤੱਕ ਮੈਂ ਯਾਦ ਰਖਿਆ ਜਾਵਾਂਗਾ।” (ਕੂਚ ੩:੧੫) ਜੋ ਪ੍ਰਮੇਸ਼ਰ ਨੇ ਅਬਰਾਹਮ ਅਤੇ ਇਸਹਾਕ ਅਤੇ ਯਾਕੂਬ ਨਾਲ ਕੀਤਾ ਹੈ ਉਹ ਇਹ ਮੂਸਾ ਨਾਲ ਵੀ ਕਰੇਗਾ। ਪ੍ਰਮੇਸ਼ਰ ਵਫਾਦਾਰ ਰਿਹਾ ਹੈ, ਅਤੇ ਉਹ ਆਪਣੇ ਵਾਅਦਿਆਂ ਦੇ ਪ੍ਰਤੀ ਉਨ੍ਹਾਂ ਦੇ ਪੂਰਵਜਾਂ ਨਾਲ ਵਫਾਦਾਰ ਰਿਹਾ ਹੈ। ਅਤੇ ਇਹ ਮੂਸਾ ਪ੍ਰਤੀ ਵੀ ਵਫਾਦਾਰ ਰਹੇਗਾ।

ਮੂਸਾ ਪ੍ਰਮੇਸ਼ਰ ਦਾ ਆਦਮੀ ਬਣਿਆ ਇਸ ਕਰਕੇ ਨਹੀ ਕਿ ਉਹ ਮਹਾਨ ਵਿਅਕਤੀ ਸੀ। ਪਰ ਕਿਉਂਕਿ ਉਸ ਨੇ ਮਹਾਨ ਪ੍ਰਮੇਸ਼ਰ ਨੂੰ ਜਾਂ ਲਿਆ ਸੀ। ਉਹ ਪ੍ਰਮੇਸ਼ਰ ਜੋ ਕਿ ਸਰਬ ਵਿਆਪੀ ਹੈ ਅਤੇ ਹਰ ਸਮੇਂ ਤੇ ਹੈ ਅਤੇ ਜੋ ਪੂਰੀ ਤਰਾਂ ਵਫਾਦਾਰ ਹੈ। ਅਤੇ ਸਭ ਤੋਂ ਵਧੀਆ ਵਿਚਾਰ ਇਹ ਹੈ ਕਿ ਮੂਸਾ ਦਾ ਪ੍ਰਮੇਸ਼ਰ, ਯਿਸ਼ੂ ਮਸੀਹ ਦੇ ਹਰ ਚੇਲੇ ਦਾ ਪ੍ਰਮੇਸ਼ਰ ਹੈ। ਪ੍ਰਮੇਸ਼ਰ ਦੇ ਆਦਮੀ ਦਾ ਬਣਾਇਆ ਜਾਨਾ ਆਦਮੀ ਦੁਆਰਾ ਸ਼ੁਰੂ ਨਹੀ ਹੁੰਦਾ। ਪਰ ਉਸ ਪ੍ਰਮੇਸ਼ਰ ਦੇ ਦੁਆਰਾ ਜਿਸ ਨੇ ਉਸ ਨੂੰ ਬਣਾਇਆ ਹੈ। ਇਹ ਆਦਮੀ ਜਾਂ ਔਰਤ ਜਿਸ ਤੇ ਪ੍ਰਮੇਸ਼ਰ ਦੇ ਚਰਿਤਰ ਦਾ ਚਿਨ੍ਹ ਉਨ੍ਹਾਂ ਦੇ ਆਤਮਾ ਤੇ ਲੱਗਾ ਹੈ ਉਹ ਹਿ ਪ੍ਰਮੇਸ਼ਰ ਦੇ ਰਾਜ ਲਈ ਲਾਭਕਾਰੀ ਹਨ। ਇਹ ਚਿਨ੍ਹ ਮਨੁਖੀ ਦਿਲ ਤੇ ਮੁਕਤੀਦਾਤਾ ਦੇ ਨਾਲ ਨਜਦੀਕੀ ਤੋਂ ਆਉਂਦਾ ਹੈ।