Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ – ਵਿਸ਼ਵਾਸ ਕਰਣ ਵਾਲੇ ਮਾਤਾ ਪਿਤਾ

ਇਹ ਅਕਸਰ ਹੀ ਪਾਇਆ ਜਾਂਦਾ ਹੈ ਕਿ ਜਿਥੇ ਕਿਸੇ ਪ੍ਰਮੇਸ਼ਰ ਦੇ ਦਾਸ ਨੇ ਬਹੁਤ ਸਾਰੀ ਮਹਾਨਤਾ ਪਪ੍ਰਾਪਤ ਕੀਤੀਉਸ ਪਿਛੇ ਉਸਦੇ ਮਾਤਾ ਪਿਤਾ ਦਾ ਬਹੁਤ ਵਿਸ਼ਵਾਸ ਸੀ। ਇਹੀ ਗੱਲ ਮੂਸਾ ਨਾਲ ਵੀ ਸੀ। ਮੂਸਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਪ੍ਰਮੇਸ਼ਰ ਦੇ ਮਹਾਨ ਦਾਸਾਂ ਵਿਚੋਂ ਇੱਕ ਸੀ, ਜਿਨ੍ਹੇਂ ਅੱਜ ਤੱਕ ਹੋਏ ਹਨ। ਲੇਕਿਨ ਉਹ ਜੋ ਵੀ ਸੀ ਉਹ ਪ੍ਰਮੇਸ਼ਰ ਤੋਂ ਡਰਨ ਵਾਲੇ ਮਾਤਾ ਪਿਤਾ ਤੋਂ ਬਿਨ੍ਹਾਂ ਨਹੀ ਸੀ ਹੋ ਸਕਦਾ। ਬਾਈਬਲ ਦਸਦੀ ਹੈ ਕਿ ਵਿਸਵਾਸ ਦੇ ਨਾਲ ਮੂਸਾ ਦੇ ਮਾਤਾ ਪਿਤਾ ਨੇ ਉਸ ਨੂੰ ਉਸਦੇ ਜਨਮ ਤੋਂ ਲੈ ਕੇ ਤਿਨ ਮਹੀਨਿਆਂ ਤੱਕ ਲੁਕਾਈ ਰਖਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਕੋਈ ਆਮ ਲੜਕਾ ਨਹੀ ਹੈ, ਅਤੇ ਉਹ ਰਾਜੇ ਦੇ ਹੁਕਮ ਤੋਂ ਵੀ ਨਹੀ ਡਰੇ।” (ਇਬ ੧੧:੨੩)

ਇਹ ਇੱਕ ਬਹੁਤ ਹੀ ਖਤਰਨਾਕ ਅਤੇ ਭਿਆਨਕ ਗੱਲ ਸੀ। ਜਦ ਮੂਸਾ ਦੀ ਮਾਂ ਗਰਭਵਤੀ ਸੀ ਉਸ ਵੇਲੇ ਫਿਰੋੰ ਨੇ ਸਭ ਛੋਟੇ ਲੜਕਿਆ ਨੂੰ ਜੰਮਦੇ ਹੀ ਮਾਰ ਦੇਣ ਦਾ ਹੁਕਮ ਦਿੱਤਾ ਸੀ। ਸਾਰੇ ਇਬ੍ਰਾਨੀ ਮਾਤਾ ਪਿਤਾ ਦੀਆਂ ਦੁਹਾਈਆਂ ਪੂਰੇ ਮਿਸਰ ਦੇ ਵਿਚ ਸਵਰਗ ਵੱਲ ਉਠੀਆਂ ਸਨ। ਛੋਟੇ ਬਚਿਆਂ ਨੂੰ ਤਰਸ ਤੋਂ ਬਿਨ੍ਹਾਂ ਮਾਰਿਆ ਜਾ ਰਿਹਾ ਸੀ। ਪਰ ਮੂਸਾ ਦੇ ਮਾਤਾ ਪਿਤਾ ਨਹੀ ਡਰੇ। ਇਸ ਦੀ ਬਜਾਏ ਉਨ੍ਹਾਂ ਉਸ ਲੜਕੇ ਨੂੰ ਤਿਨ ਮਹੀਨਿਆਂ ਤੱਕ ਲੁਕੋਈ ਰਖਿਆ। ਅਤੇ ਫਿਰ ਉਨ੍ਹਾਂ ਨੇ ਉਸ ਬਚੇ ਨੂੰ ਇੱਕ ਲਕੜ ਅਤੇ ਲੁੱਕ ਦੀ ਬਣੀ ਹੋਈ ਟੋਕਰੀ ਵਿਚ ਰਖ ਦਿੱਤਾ। ਫਿਰ ਉਨ੍ਹਾਂ ਨੇ ਉਸ ਬਚੇ ਨੂੰ ਮਗਰਮਛਾ ਨਾਲ ਭਰੇ ਹੋਏ ਨੀਲ ਦਰਿਆ ਵਿਚ ਰਖ ਦਿੱਤਾ। ਇਸ ਤੋਂ ਬਾਅਦ ਜੋ ਹੋਇਆ ਉਹ ਇੱਕ ਇਤਹਾਸ ਹੈ। ਮੂਸਾ ਇਬ੍ਰਾਨੀ ਇਤਹਾਸ ਵਿਚ ਸਭ ਤੋਂ ਮਹਾਨ ਆਗੂ ਬਣ ਗਿਆ। ਉਹ ਪ੍ਰਮੇਸ਼ਰ ਦਾ ਦਾਸ ਬਣ ਗਿਆ ਜਿਸ ਨੇ ਇਸਰਾਇਲੀ ਲੋਕਾਂ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਇਆ। ਪਰ ਜਦ ਅਸੀਂ ਪ੍ਰਮੇਸ਼ਰ ਦੇ ਤੇਜ ਨੂੰ ਅਤੇ ਉਸਦੀ ਮਹਾਨਤਾ ਨੂੰ ਵੇਖਦੇ ਹਾਂ ਕਿ ਕਿਵੇਂ ਪ੍ਰਮੇਸ਼ਰ ਨੇ ਮੂਸਾ ਨੂੰ ਇਸਤੇਮਾਲ ਕੀਤਾ ਅਸੀਂ ਅਕਸਰ ਹੀ ਉਸਦੇ ਮਾਂ ਬਾਪ ਦੇ ਵਿਸ਼ਵਾਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ।

ਮੂਸਾ ਨੇ ਇਸ ਮਹਾਨਤਾ ਨੂੰ ਇਸ ਹੱਦ ਤੱਕ ਆਪਣੇ ਮਾਤਾ ਪਿਤਾ ਦੇ ਵਿਸ਼ਵਾਸ ਦੀ ਵਜ੍ਹਾ ਨਾਲ ਪ੍ਰਾਪਤ ਕੀਤਾ। ਉਨ੍ਹਾਂ ਨੇ “ਪ੍ਰਮੇਸ਼ਰ ਤੇ ਵਿਸ਼ਵਾਸ “ ਕੀਤਾ। ਉਨ੍ਹਾਂ ਦਾ ਵਿਸ਼ਵਾਸ ਮੂਸਾ ਦੇ ਲਈ ਉਸਦੀ ਮੰਜਿਲ ਵੱਲ ਵਧਣ ਲਈ ਪਹਿਲਾ ਕਦਮ ਸੀ। ਮੂਸਾ ਦੇ ਮਾਤਾ ਪਿਤਾ ਦੇ ਵਿਸ਼ਵਾਸ ਦੇ ਵਿਚੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਮੇਸ਼ਰ ਦੀ ਉਸਦੇ ਜੀਵਨ ਦੇ ਲਈ ਯੋਜਨਾ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਆਲੀ ਦੁਆਲੇ ਦੇ ਹਾਲਾਤਾਂ ਵੱਲ ਨਹੀ ਵੇਖਿਆ। ਪਰ ਇਸ ਦੀ ਬਜਾਇ ਬਾਈਬਲ ਦਸਦੀ ਹੈ, “ਉਨ੍ਹਾਂ ਵੇਖਿਆ ਕਿ ਇਹ ਕੋਈ ਆਮ ਬਚਾ ਨਹੀ ਹੈ।” ਉਸਦੇ ਬਾਰੇ ਵਿਚ ਕੁਝ ਖਾਸ ਸੀ ਅਤੇ ਉਹ ਇਸ ਬਾਰੇ ਜਾਣਦੇ ਸਨ। ਉਨ੍ਹਾਂ ਜੋ ਆਲੇ ਦੁਆਲੇ ਦਾ ਸੰਸਾਰ ਉਸ ਨੂੰ ਮਾਰਨਾ ਚਾਹੁੰਦਾ ਸੀ, ਉਸਦੇ ਹਥਾਂ ਵਿਚ ਉਨ੍ਹਾਂ ਨੇ ਉਸ ਨੂੰ ਨਹੀ ਦਿੱਤਾ। ਇਸਦੀ ਬਜਾਇ ਉਹ ਪ੍ਰਮੇਸ਼ਰ ਤੇ ਵਿਸ਼ਵਾਸ ਕਰ ਕੇ ਖੜੇ ਹੋਏ ਕੇ ਪ੍ਰਮੇਸ਼ਰ ਦੇ ਕੋਲ ਉਨ੍ਹਾਂ ਦੇ ਪੁੱਤਰ ਵਾਸਤੇ ਯੋਜਨਾ ਹੈ। ਉਨਾਹਨ ਨੇ ਵਿਸ਼ਵਾਸ ਦੇ ਦੁਆਰਾ ਵੇਖਿਆ।

ਸਾਨੂੰ ਵੇਖਣ ਦੇ ਦੁਆਰਾ ਨਹੀ ਚਲਨਾ ਚਾਹੀਦਾ ਹੈ। ਮਸੀਹ ਦੇ ਚੇਲੇ ਹੋਣ ਦੇ ਨਾਤੇ ਸਾਨੂੰ ਵਿਸ਼ਵਾਸ ਦੇ ਦੁਆਰਾ ਚਲਨਾ ਚਾਹੀਦਾ ਹੈ ਅਤੇ ਜਿਉਣਾ ਚਾਹੀਦਾ ਹੈ। ਫਿਰ ਵੀ ਵਿਸ਼ਵਾਸ ਸਾਨੂੰ ਉਹ ਵਸਤਾਂ ਵਿਖਾਉਂਦਾ ਹੈ ਜੋ ਦੂਸਰੇ ਨਹੀ ਵੇਖ ਸਕਦੇ ਹਨ। ਅਸੀਂ ਆਪਣੇ ਬਚਿਆ ਲਈ ਪ੍ਰਮੇਸ਼ਰ ਦੀ ਯੋਜਨਾ ਨੂੰ ਵੇਖਦੇ ਹਾਂ। ਜਿਵੇਂ ਮੂਸਾ ਦੇ ਮਾਤਾ ਪਿਤਾ ਉਸ ਲਈ ਖੜੇ ਹੋਏ ਸਾਨੂੰ ਵੀ ਪ੍ਰਾਥਨਾ ਵਿਚ ਆਪਣੇ ਬਚਿਆ ਵਾਸਤੇ ਖੜੇ ਹੋਣਾ ਚਾਹੀਦਾ ਹੈ। ਵਿਸ਼ਵਾਸ ਸਾਨੂੰ ਹਾਲਾਤਾਂ ਤੋਂ ਪਾਰ ਵੇਖਣ ਦੀ ਤਾਕਤ ਦਿੰਦਾ ਹੈ। ਅਤੇ ਵਿਸ਼ਵਾਸ ਸਾਨੂੰ ਪ੍ਰਮੇਸ਼ਰ ਦਾ ਦਿਲ ਸਾਡੇ ਬਚਿਆ ਲਈ ਵਿਖਾਉਂਦਾ ਹੈ।

ਪਰ ਮੂਸਾ ਦੇ ਮਾਤਾ ਪਿਤਾ ਨੇ ਉਨ੍ਹਾਂ ਦੇ ਆਲੇ ਦੁਆਲੇ ਦੇ ਡਰਾਂ ਅਤੇ ਭਿਆਨਕ ਹਾਲਾਤਾਂ ਤੋਂ ਡਰਨ ਨੂੰ ਮਨ੍ਹਾਂ ਕਰ ਦਿੱਤਾ। ਬਾਈਬਲ ਦਸਦੀ ਹੈ ਕਿ “ ਉਹ ਰਾਜੇ ਦੇ ਹੁਕਮ ਤੋਂ ਡਰਦੇ ਨਹੀ ਸਨ।” ਅਸੀਂ ਇਹੋ ਜਿਹੀ ਪੀੜੀ ਦੇ ਵਿਚ ਰਹਿੰਦੇ ਹਾਂ ਜਿਥੇ ਸਾਡੇ ਬਚੇ ਹਰ ਰੋਜ ਕਠਿਨ ਹਾਲਾਤਾਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਦੇ ਉੱਪਰ ਮੀਡਿਆ ਦਾ ਗਲਤ ਅਤੇ ਤਾਕਤਵਰ ਪ੍ਰਭਾਵ ਬਹੁਤ ਜਿਆਦਾ ਹੈ। ਨਸ਼ੇ ਤੇਜੀ ਨਾਲ ਵਧ ਰਹੇ ਹਨ। ਜਵਾਨ ਲੜਕੀਆਂ ਗਰਭਵਤੀ ਹੋ ਰਹੀਆਂ ਹਨ। ਜਿਵੇਂ ਫਿਰੋਨ ਦੇ ਸਿਪਾਹੀ ਇਬ੍ਰਾਨੀ ਬਚਿਆਂ ਨੂੰ ਮਾਰ ਰਹੇ ਹਨ ਇਸੇ ਤਰਾਂ ਏਡਜ ਅੱਜ ਸਾਡੇ ਜਾਵਾਨਾਂ ਨੂੰ ਮਾਰ ਰਹੀ ਹੈ। ਪਰ ਮਸੀਹੀ ਮਾਤਾ ਪਿਆ ਨੂੰ ਡਰਨ ਦੀ ਲੋੜ ਨਹੀ ਹੈ। ਅਸੀਂ ਸਵਰਗ ਵੱਲ ਵੇਖ ਸਕਦੇ ਹਾਂ ਅਤੇ ਪ੍ਰਮੇਸ਼ਰ ਦੀ ਸਾਡੇ ਬਚਿਆਂ ਦੇ ਲਈ ਯੋਜਨਾ ਨੂੰ ਵੇਖ ਸਕਦੇ ਹਾਂ। ਸਾਨੂੰ ਹਾਲਾਤਾਂ ਦੇ ਡਰ ਦੇ ਅਧੀਨ ਨਹੀ ਰਹਿਣਾ ਚਾਹੀਦਾ ਪਰ ਮਹਾਨ ਪ੍ਰਮੇਸ਼ਰ ਦੇ ਵਿਸ਼ਵਾਸ ਦੇ ਦੁਆਰਾ ਜਿਉਣਾ ਚਾਹੀਦਾ ਹੈ।

ਮੇਰੀ ਪਤਨੀ ਅਤੇ ਮੈਂ ਆਪਣੇ ਬਚਿਆਂ ਨੂੰ ਹਾਲੇ ਉਹ ਆਪਣੀ ਮਾਂ ਦੇ ਗਰਭ ਵਿਚ ਹਿ ਸਨ, ਪ੍ਰਮੇਸ਼ਰ ਨੂੰ ਸੋਂਪ ਦਿੱਤਾ। ਉਨਾਹਨ ਆਪਣੀ ਬਚਪਨ ਦੀ ਉਮਰ ਵਿਚ ਹਿ ਮਸੀਹ ਨੂੰ ਜਾਣ ਲਿਆ। ਦੋਵੇਂ ਜਵਾਨੀ ਦੇ ਦਿਨਾਂ ਵਿਚ ਆਮ ਜਵਾਨਾਂ ਦੀ ਤਰਾਂ ਭਟਕੇ ਹਨ। ਇਹੋ ਜਿਹੇ ਕਯੀ ਸਮੇਂ ਸਨ ਜਦ ਮੈਂ ਅਤੇ ਮੇਰੀ ਪਤਨੀ ਅਸੀਂ ਆਪਣੇ ਬਚਿਆਂ ਦੇ ਪਾਪਾਂ ਲਈ ਪ੍ਰਮੇਸ਼ਰ ਅੱਗੇ ਰੋਏ। ਪਰ ਅਸੀਂ ਵੇਖਿਆ ਹੈ ਕਿ ਪ੍ਰਮੇਸ਼ਰ ਵਫਾਦਾਰ ਹੈ। ਪ੍ਰਮੇਸ਼ਰ ਦਾ ਆਤਮਾ ਜੋ ਸਾਡੇ ਅੰਦਰ ਹੈ ਉਸ ਤਾਕਤ ਤੋਂ ਵੱਡਾ ਹੈ ਜੋ ਕਿ ਸੰਸਾਰ ਵਿਚ ਹੈ ਅਤੇ ਜੋ ਸਾਡੇ ਬਚਿਆਂ ਨੂੰ ਗੁਮਰਾਹ ਕਰਕੇ ਉਨ੍ਹਾਂ ਨੂੰ ਨਾਸ਼ ਕਰਨਾ ਚਾਹੁੰਦੀ ਹੈ। ਮੈਂ ਇੱਕ ਗੱਲ ਨੂੰ ਸਿਖਿਆ ਹਾਂ, ਮਾਤਾ ਪਿਤਾ ਨੂੰ ਡਰ ਦੇ ਵਿਚ ਨਹੀ ਜਿਉਣਾ ਚਾਹੀਦਾ। ਉਹ ਵਿਸ਼ਵਾਸ ਦੁਆਰਾ ਜੀ ਸਕਦੇ ਹਨ ਅਤੇ ਪ੍ਰਮੇਸ਼ਰ ਬਾਕੀ ਸਭ ਪੂਰਾ ਕਰੇਗਾ।

ਅਖੀਰ ਵਿਚ ਮੂਸਾ ਦੇ ਮਾਤਾ ਪਿਤਾ ਨੇ ਵਿਸ਼ਵਾਸ ਦੇ ਦੁਆਰਾ ਕੰਮ ਕੀਤਾ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵਿਸ਼ਵਾਸ ਦਾ ਅਰਥ ਹੈ ਕੰਮ ਤੋਂ ਸੁਸਤੀ ਕਰ ਕੇ ਬੈਠਣਾ। ਅਸੀਂ ਸਿਰਫ ਪ੍ਰਮੇਸ਼ਰ ਤੇ ਵਿਸ਼ਵਾਸ ਕਰਾਂਗੇ ਅਤੇ ਹੋਰ ਕੁਝ ਵੀ ਨਹੀ ਕਰਾਂਗੇ। ਪਰ ਮੈਂ ਇਸ ਸਿਧਾਂਤ ਨੂੰ ਵਚਨ ਦੇ ਵਿਰੋਧ ਵਿਚ ਵੇਖਦਾ ਹਾਂ। ਜਦ ਅਸੀਂ ਇਬਰਾਨੀਆਂ ੧੧ (ਵਿਸ਼ਵਾਸ ਦੇ ਉੱਪਰ ਵਚਨ) ਨੂੰ ਪੜਦਾ ਹਾਂ, ਮੈਂ ਵੇਖਦਾ ਹਾਂ ਕਿ ਪ੍ਰਮੇਸ਼ਰ ਦੇ ਲੋਕਾਂ ਵਿਸ਼ਵਾਸ ਦੁਆਰਾ ਜਿਉਂਦੇ ਸਣ ਅਤੇ ਵਿਸ਼ਵਾਸ ਦੇ ਦੁਆਰਾ ਕੰਮ ਕਰਦੇ ਸਨ। ਉਹ ਕੰਮ ਕਰਦੇ ਸਨ। ਕੰਮਾਂ ਅਤੇ ਵਿਸ਼ਵਾਸ ਦੇ ਵਿਚ ਕੋਈ ਝਗੜਾ ਨਹੀ ਹੈ। ਅਸਲ ਵਿਚ ਬਾਈਬਲ ਦਸਦੀ ਹੈ, “ਕੰਮਾਂ ਤੋਂ ਬਿਨ੍ਹਾਂ ਵਿਸ਼ਵਾਸ ਮੁਰਦਾ ਹੈ, ਜੇ ਇਸ ਨਾਲ ਕੰਮ ਨਹੀ ਹਨ।” (ਯਾਕੂਬ ੨:੧੭)

ਮੂਸਾ ਦੇ ਮਾਤਾ ਪਿਤਾ ਸਿਰਫ ਬੈਠ ਕੇ ਉਂਗਲੀਆਂ ਹਿ ਨਹੀ ਘੁਮਾਉਂਦੇ ਰਹੇ ਕਿ “ਹੇ ਪ੍ਰਮੇਸ਼ਰ ਅਸੀਂ ਤੇਰੇ ਤੇ ਵਿਸ਼ਵਾਸ ਕਰਦੇ ਹਾਂ। ਸਾਡੇ ਬਚੇ ਨੂੰ ਬਚਾ ਲੈ।” ਨਹੀ ਉਨ੍ਹਾਂ ਨੇ ਇੱਕ ਟੋਕਰੀ ਬਣਾਈ ਅਤੇ ਉਸ ਵਿਚ ਉਨ੍ਹਾਂ ਨੇ ਲੁੱਕ ਅਤੇ ਕਪੜਾ ਲਾਇਆ। ਅਤੇ ਉਨ੍ਹਾਂ ਉਸ ਬਚੇ ਨੂੰ ਪ੍ਰਮੇਸ਼ਰ ਦੇ ਹਥਾਂ ਦੇ ਵਿਚ ਰੋੜ ਦਿੱਤਾ। ਉਨ੍ਹਾਂ ਨੇ ਆਪਣਾ ਕੰਮ ਕੀਤਾ ਅਤੇ ਪ੍ਰਮੇਸ਼ਰ ਨੇ ਆਪਣਾ ਕੰਮ ਕੀਤਾ। ਪ੍ਰਮੇਸ਼ਰ ਦਾ ਹਿੱਸਾ ਬਹੁਤ ਹਿ ਚਮਤਕਾਰੀ ਸੀ। ਉਨ੍ਹਾਂ ਦਾ ਕੰਮ ਸਖਤ ਮਿਹਨਤ ਵਾਲਾ ਸੀ। ਉਨ੍ਹਾਂ ਨੇ ਜੋਖਿਮ ਉਠਾਇਆ ਅਤੇ ਪ੍ਰਮੇਸ਼ਰ ਤੇ ਬਹ੍ਰੋਸਾ ਕੀਤਾ ਅਤੇ ਪ੍ਰਮੇਸ਼ਰ ਨੇ ਬਚੇ ਨੂੰ ਲਿਆ ਅਤੇ ਉਸ ਨੂੰ ਰਾਜਾ ਬਣਾ ਦਿੱਤਾ। ਉਨ੍ਹਾਂ ਨੇ ਬਚੇ ਨੂੰ ਦਰਿਆ ਵਿਚ ਰਖਿਆ ਅਤੇ ਪ੍ਰਮੇਸ਼ਰ ਨੇ ਉਸ ਬਚੇ ਨੂੰ ਫਿਰੋੰ ਦੇ ਮਹਿਲ ਵਿਚ ਰਖ ਦਿੱਤਾ। ਉਹ ਰੋਏ ਅਤੇ ਪ੍ਰਮੇਸ਼ਰ ਨੇ ਉੱਤਰ ਦਿੱਤਾ।

ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦ ਅਸੀਂ ਸਵਰਗ ਜਾਵਾਂਗੇ ਤਾਂ ਉਥੇ ਬਹੁਤ ਸਾਰੀਆਂ ਹੈਰਾਨੀ ਵਾਲੀਆਂ ਗੱਲਾਂ ਹੋਣਗੀਆਂ। ਅਸੀਂ ਇਹ ਵੇਖਾਂਗੇ ਕਿ ਕਿਨ੍ਹੇਂ ਮਹਾਨ ਪ੍ਰਮੇਸ਼ਰ ਦੇ ਦਾਸ ਅਤੇ ਦਾਸੀਆਂ ਪ੍ਰਮੇਸ਼ਰ ਤੋਂ ਡਰਨ ਵਾਲੇ ਪ੍ਰਾਥਨਾ ਕਰਣ ਵਾਲੇ ਮਾਤਾ ਪਿਤਾ ਦੇ ਕਾਰਣ ਬਣੇ। ਪ੍ਰਮੇਸ਼ਰ ਦੇ ਦਾਸ ਅਤੇ ਦਾਸੀਆਂ ਦਾ ਬਣਨਾ ਅਕਸਰ ਹੀ ਇੱਕ ਮਾਂ ਦੇ ਚੁੱਪ ਚੁਪੀਤੇ ਕੀਤੀਆਂ ਅਰਦਾਸਾਂ ਦੇ ਅਥਰੂਆਂ ਤੋਂ ਹੁੰਦਾ ਹੈ। ਅੱਜ ਬਹੁਤ ਸਾਰੇ ਪ੍ਰਮੇਸ਼ਰ ਦੇ ਲੋਕ ਇਸ ਕਰਕੇ ਹਨ ਕਿਉਂਕਿ ਉਨ੍ਹਾਂ ਦੀ ਮਾਂ ਨੇ ਬੀਤ ਚੁੱਕੇ ਕੱਲ ਵਿਚ ਇਕਤੇ ਉਨ੍ਹਾਂ ਲਈ ਪ੍ਰਾਥਨਾਵਾਂ ਕੀਤੀਆਂ ਸਨ।