Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ – ਪ੍ਰਮੇਸ਼ਰ ਦਾ ਮਿੱਤਰ

ਜਦ ਮੇਰਾ ਜੀਵਨ ਖਤਮ ਹੋਵੇਗਾ , ਤੁਸੀਂ ਕਿਵੇਂ ਇਸ ਨੂੰ ਜਾਨਣਾ ਚਾਹੋਗੇ? ਤੁਸੀਂ ਕਿਹੜੀ ਵਿਰਾਸਤ ਛੱਡ ਕੇ ਜਾਣਾ ਚਾਹੁੰਦੇ ਹੋ? ਜੇਕਰ ਤੁਸੀਂ ਆਪਣੀ ਕਬਰ ਦੇ ਉੱਪਰ ਇੱਕ ਵਾਕ ਖੁਦਵਾਉਣਾ ਚਾਹੋ, ਤਾਂ ਤੁਸੀ ਆਪਣੇ ਜੀਵਨ ਦੀ ਵਿਆਖਿਆ ਕਿਵੇਂ ਕਰੋਗੇ? ਇਨ੍ਹਾਂ ਸਵਾਲਾ ਦੇ ਉੱਤਰ ਤੁਹਾਨੂੰ ਇਹ ਪਰਿਭਾਸਾ ਦਿੰਦੇ ਹਨ ਕਿ ਤੁਸੀਂ ਕੌਣ ਹੋ.

ਮੂਸਾ ਨੂੰ ਬਾਈਬਲ ਦੇ ਬਹੁਤ ਸਾਰੇ ਤਰੀਕਿਆਂ ਦੇ ਨਾਲ ਬਿਆਨ ਕੀਤਾ ਗਿਆ. ਉਸ ਨੂੰ ਪ੍ਰਮੇਸ਼ਰ ਦਾ ਜਨ ਕਿਹਾ ਗਿਆ, ਇਸਰਾਇਲ ਦੇ ਵਿਚ ਪੈਦਾ ਹੋਣ ਵਾਲਾ ਸਭ ਤੋਂ ਵੱਡਾ ਨਬੀ ਕਿਹਾ ਗਿਆ ਅਤੇ ਪ੍ਰਭੁ ਦਾ ਦਾਸ ਕਿਹਾ ਗਿਆ. ਪਰ ਸਭ ਤੋਂ ਰੋਚਿਕ ਪਰਿਭਾਸਾ ਜੋ ਮੂਸਾ ਦੀ ਦਿੱਤੀ ਗਈ ਉਹ ਸੀ ਕਿ ਮੂਸਾ “ਪ੍ਰਮੇਸ਼ਰ ਦਾ ਮਿੱਤਰ ਸੀ” ਬਾਈਬਲ ਬਿਆਨ ਕਰਦੀ ਹੈ, “ਪ੍ਰਮੇਸ਼ਰ ਮੂਸਾ ਦੇ ਨਾਲ ਆਹਮੋ ਸਾਹਮਣੇ ਗੱਲ ਕਰਦਾ ਸੀ, ਜਿਵੇਂ ਇੱਕ ਮਿੱਤਰ ਆਪਣੇ ਮਿੱਤਰ ਦੇ ਨਾਲ ਗੱਲ ਕਰਦਾ ਹੋਵੇ.” (ਕੂਚ ੩੩:੧੧) ਮੂਸਾ ਪ੍ਰਮੇਸ਼ਰ ਦੇ ਨਾਲ ਗਹਿਰਾਈ ਵਾਲਾ ਸਬੰਧ ਬਣਾ ਕੇ ਰਖਦਾ ਸੀ – ਇੰਨਾਂ ਜਿਆਦਾ ਕਿ ਉਸ ਨੂੰ ਸਦਾ ਵਾਸਤੇ ਪ੍ਰਮੇਸ਼ਰ ਦਾ ਮਿੱਤਰ ਕਿਹਾ ਜਾਵੇਗਾ.

ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਪ੍ਰਮੇਸ਼ਰ ਉੰਨਾਂ ਦਾ ਮਿੱਤਰ ਹੈ. ਪਰ ਮੈਂ ਬਹੁਤ ਘੱਟ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ, “ਮੈਂ ਪ੍ਰਮੇਸ਼ਰ ਦਾ ਮਿੱਤਰ ਬਣਨਾ ਚਾਹੁੰਦਾ ਹਾਂ.” ਪ੍ਰਮੇਸ਼ਰ ਦਾ ਮਿੱਤਰ ਉਹ ਹੈ ਜੋ ਸੁਣਦਾ ਹੈ. ਅਤੇ ਪ੍ਰਮੇਸ਼ਰ ਦੀ ਆਵਾਜ ਨੂੰ ਪੂਰਾ ਕਰਦਾ ਹੈ. ਮੂਸਾ ਦੇ ਪ੍ਰਮੇਸ਼ਰ ਦੇ ਨਾਲ ਸਬੰਧ ਦੇ ਵਿਚ, ਉਹ ਸਾਰੀ ਗੱਲਬਾਤ ਨਹੀ ਸੀ ਕਰਦਾ. ਇਸ ਦੀ ਬਜਾਇ ਉਹ ਪ੍ਰਮੇਸ਼ਰ ਦੀ ਆਵਾਜ ਸੁਣਦਾ ਸੀ.

ਕਈ ਸਾਲ ਪਹਿਲਾਂ ਜਦ ਮੈਂ ਇਸਰਾਇਲ ਦੇ ਵਿਚ ਯਾਤਰਾ ਕਰ ਰਿਹਾ ਸੀ, ਇੱਕ ਯਹੂਦੀ ਵਿਸ਼ਵਾਸੀ ਨੇ ਮੈਨੂੰ ਕਿਹਾ, “ਬਹੁਤ ਸਾਰੇ ਲੋਕ ਮੇਰੇ ਦੇਸ਼ ਦੇ ਵਿਚ ਅਲੱਗ ਅਲੱਗ ਪ੍ਰੇਰਨਾ ਲੈ ਕੇ ਆਉਂਦੇ ਹਨ. ਉਹ ਟੂਰਿਸਟਾਂ ਦੇ ਤੌਰ ਤੇ ਆਉਂਦੇ ਹਨ ਜਾਂ ਉਹ ਆਉਂਦੇ ਹਨ ਕਿ ਉਹ ਬਾਈਬਲ ਦੇ ਬਾਰੇ ਹੋਰ ਸਿਖ ਸਕਣ. ਪਰ ਬਹੁਤ ਘੱਟ ਲੋਕ ਇੱਕ ਦਿਲ ਦੇ ਨਾਲ ਆਉਂਦੇ ਹਨ ਕਿ ਉਹ ਪ੍ਰਮੇਸ਼ਰ ਦੇ ਬਾਰੇ ਹੋਰ ਜਾਣ ਸਕਣ.” ਉਸ ਨੇ ਕਿਹਾ, “ਮੈਂ ਉਹ ਵਿਅਕਤੀ ਬਣਨਾ ਚਾਹੁੰਦਾ ਹਾਂ ਜੋ ਕਿ ਪ੍ਰਮੇਸ਼ਰ ਦੇ ਦਿਲ ਨੂੰ ਜਾਣਦਾ ਹੋਵੇ. ਮੈਂ ਪ੍ਰਮੇਸ਼ਰ ਦਾ ਮਿੱਤਰ ਬਣਨਾ ਚਾਹੁੰਦਾ ਹਾਂ.”

ਜੇਤੂ ਪ੍ਰਮੇਸ਼ਰ ਦੇ ਲੋਕ ਉਹ ਹਨ ਜੋ ਕਿ ਪ੍ਰਮੇਸ਼ਰ ਦਾ ਮਿੱਤਰ ਹੈ. ਇੱਕ ਜਿਸ ਨੇ ਸਿਖ ਲਿਆ ਹੈ ਕਿ ਸੁਣਨਾ ਕਿਵੇਂ ਹੈ, ਅਤੇ ਉਹ ਪ੍ਰਮੇਸ਼ਰ ਦੇ ਨਾਲ ਨਜਦੀਕੀ ਦੇ ਨਾਲ ਗੱਲਬਾਤ ਕਰਨਾ ਜਾਣਦੇ ਹਨ. ਇਸ ਨਜਦੀਕੀ ਦੇ ਸਭ ਤੋਂ ਵੱਡੇ ਵੈਰੀ ਹਨ, ਰੁਝੇਵੇਂ ਅਤੇ ਬਹੁਤ ਸਾਰੀਆਂ ਜਿਮੇਵਾਰੀਆਂ. ਅਕਸਰ ਹੀ ਉਹ ਗੱਲਬਾਤ ਦੇ ਗਹਿਰੇ ਹਿੱਸੇ ਵਿਚੋਂ ਆਉਂਦੇ ਹਨ. ਪਰ, ਮੂਸਾ ਨੇ ਇਹ ਨਹੀ ਹੋਣ ਦਿੱਤਾ. ਉਹ ਇੱਕ ਬਹੁਤ ਹਿ ਰੁਝੇਵੇਂ ਵਾਲਾ ਵਿਅਕਤੀ ਸੀ. ਉਹ ੩੦੦੦੦੦੦ ਲੋਕਾਂ ਦੇ ਵਾਸਤੇ ਜਿਮੇਵਾਰ ਸੀ. ਉਸੇ ਉਸਦਾ ਬੋਝ ਸੀ ਕਿ ਉਹ ਉੰਨਾਂ ਨੂੰ ਖਿਲਾਵੇ, ਕਪੜੇ ਦੇਵੇ ਅਤੇ ਘਰ ਦੇਵੇ.

ਮੂਸਾ ਕਿਵੇਂ ਆਪਣੇ ਸਾਰੇ ਕੰਮ ਕਰਕੇ ਵੀ ਪ੍ਰਮੇਸ਼ਰ ਦੇ ਨਾਲ ਨਜਦੀਕੀ ਬਣਾ ਪਾਉਂਦਾ ਸੀ. ਕਿ ਉਹ “ਪ੍ਰਮੇਸ਼ਰ ਦਾ ਮਿੱਤਰ ਬਣ ਕੇ ਰਹੇ.” ਸਧਾਰਨ ਉਸ ਨੇ ਇੱਕ ਤੰਬੂ ਬਣਾਇਆ ਸੀ ਅਤੇ ਉਹ ਛਾਉਣੀ ਦੇ ਬਾਹਰ ਸੀ. ( ਛਾਉਣੀ ਉਹ ਖੇਤਰ ਸੀ ਜਿਥੇ ਲੋਕ ਰਹਿੰਦੇ ਸਨ) ਉਹ ਉਥੇ ਜਾ ਕੇ ਪ੍ਰਮੇਸ਼ਰ ਦੇ ਨਾਲ ਮਿਲਿਆ ਕਰਦਾ ਸੀ. ਇਹ ਜਗਾ ਇੰਨੀਂ ਇਕੱਲੀ ਸੀ ਕਿ ਉਹ ਪ੍ਰਮੇਸ਼ਰ ਦੀ ਨਜਦੀਕੀ ਦੇ ਵਿਚ ਸਮਾਂ ਬਿਤਾ ਪਾਉਂਦਾ ਸੀ. ਪ੍ਰਮੇਸ਼ਰ ਦਾ ਮਿੱਤਰ ਸਮਾਂ ਅਤੇ ਜਗ੍ਹਾ ਲਭ ਲੈਂਦਾ ਹੈ ਜਿਥੇ ਉਹ ਪ੍ਰਮੇਸ਼ਰ ਦੇ ਨਾਲ ਇਕੱਲੇ ਦੇ ਵਿਚ ਸਮਾਂ ਬਿਤਾਵੇ. ਅਤੇ ਪ੍ਰਮੇਸ਼ਰ ਦੇ ਦਿਲ ਨੂੰ ਸੁਣੇ. ਉਹ ਬਾਈਬਲ ਲੈ ਕੇ ਆਉਂਦਾ ਹੈ ਅਤੇ ਆਤਮਿਕ ਕੰਨਾ ਦੇ ਨਾਲ ਪ੍ਰਮੇਸ਼ਰ ਦੀ ਆਵਾਜ ਨੂੰ ਸੁਣਦਾ ਹੈ. ਅਤੇ ਪ੍ਰਮੇਸ਼ਰ ਉਸ ਦੇ ਉੱਪਰ ਦਿਲ ਦੀਆਂ ਗਹਿਰਾਈਆਂ ਦੇ ਨਾਲ ਭਰੋਸਾ ਕਰ ਸਕਦਾ ਹੈ.

ਪ੍ਰਮੇਸ਼ਰ ਦਾ ਮਿੱਤਰ ਉਹ ਨਹੀ ਹੈ ਕੋ ਕਿ ਜਲਦੀ ਦੇ ਨਾਲ ਪ੍ਰਮੇਸ਼ਰ ਦੀ ਹਜੂਰੀ ਦੇ ਵਿਚ ਜਾਂਦਾ ਹੈ ਅਤੇ ਜਲਦੀ ਦੇ ਨਾਲ ਪ੍ਰਮੇਸ਼ਰ ਦੀ ਹਜੂਰੀ ਦੇ ਵਿਚੋਂ ਬਾਹਰ ਨਿਕਲ ਜਾਂਦਾ ਹੈ. ਗੱਲਬਾਤ ਕਰਨ ਤੇ ਸਮਾਂ ਲਗਦਾ ਹੈ. ਮਾਰਟਿਨ ਲੂਥਰ ਕਿਹਾ ਕਰਦਾ ਸੀ, ਜਿੰਨਾਂ ਜਿਆਦਾ ਉਹ ਰੁਝ ਜਾਂਦਾ ਹੈ ਉੰਨਾਂ ਹੀ ਜਿਆਦਾ ਉਸ ਨੂੰ ਹੋਰ ਪ੍ਰਾਥਨਾ ਕਰਨ ਦੀ ਲੋੜ ਹੁੰਦੀ ਹੈ. ਸਾਡੇ ਵਿਚੋਂ ਬਹੁਤ ਸਾਰੇ ਲੋਕ ਇਸਦੇ ਉਲਟ ਵਿਚ ਕੰਮ ਕਰਦੇ ਹਨ. ਜਦ ਸਾਡੇ ਤੇ ਭਾਰੀ ਜਿਮੇਵਾਰੀਆਂ ਪੈ ਜਾਂਦੀਆਂ ਹਨ. ਸਭ ਤੋਂ ਪਹਿਲਾ ਕੰਮ ਸਾਨੂੰ ਕਰਨ ਦੀ ਲੋੜ ਹੈ ਕਿ ਅਸੀਂ ਪ੍ਰਮੇਸ਼ਰ ਦੇ ਨਾਲ ਆਪਣੇ ਨਜਦੀਕੀ ਦੇ ਸਮੇਂ ਨੂੰ ਖਤਮ ਕਰ ਦਿੰਦੇ ਹਨ. ਪਰ ਜੇਕਰ ਅਸੀਂ ਪ੍ਰਮੇਸ਼ਰ ਦੇ ਦਾਸ ਅਤੇ ਦਾਸੀਆਂ ਬਣਦੇ ਹਾਂ, ਅਸੀਂ ਸਿਖਦੇ ਹਾਂ ਕਿ ਪ੍ਰਮੇਸ਼ਰ ਦੇ ਨਾਲ ਖਾਸ ਸਮਾਂ ਬਿਤਾਉਣ ਤੋਂ ਬਿਨਾਂ ਕੁਝ ਨਹੀ ਕਰ ਸਕਦੇ ਹਾਂ. ਅਸੀਂ ਮੁੜ ਤੋਂ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਕਰਦੇ ਹਾਂ. ਸਾਡੀ ਪ੍ਰਮੇਸ਼ਰ ਦੇ ਨਾਲ ਮਿੱਤਰਤਾ ਸਾਡੇ ਜੀਵਨ ਵਿਚ ਪਹਿਲੀ ਜਗ੍ਹਾ ਲੈਂਦੀ ਹੈ.

ਅਸੀਂ ਕਿਹੜੀ ਵਿਰਾਸਤ ਆਪਣੇ ਬਚਿਆ ਦੇ ਲਈ ਛੱਡ ਕੇ ਜਾਵਾਂਗੇ? ਇਹ ਨਿਰਭਰ ਕਰਦਾ ਹੈ ਕਿ ਮਹੱਤਵਪੂਰਨ ਕਿ ਹੈ. ਅਤੇ ਅਸੀਂ ਹਮੇਸ਼ਾਂ ਉਨ੍ਹਾਂ ਚੀਜਾਂ ਲਈ ਸਮਾਂ ਕਢਦੇ ਹਾਂ ਜੋ ਕਿ ਮਹੱਤਵਪੂਰਨ ਹਨ. ਤੁਹਾਡੇ ਲਈ ਇਹ ਕਿੰਨਾਂ ਜਰੂਰੀ ਹੈ ਕਿ ਤੁਸੀਂ ਪ੍ਰਮੇਸ਼ਰ ਦੇ ਮਿੱਤਰ ਬਣੋ?