Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ – ਦੀਨਤਾ

ਇੱਕ ਸਵਾਲ ਇੱਕ ਵਾਰ ਬਾਈਬਲ ਦੇ ਵਿਚ ਪੁਛਿਆ ਗਿਆ, “ਅਤੇ ਪ੍ਰਭੁ ਤੁਹਾਡੇ ਤੋਂ ਕੀ ਚਾਹੁੰਦਾ ਹੈ?” ਇਹ ਚੰਗਾ ਸਵਾਲ ਹੈ ਉਨ੍ਹਾਂ ਦੇ ਵਾਸਤੇ ਜੋ ਪ੍ਰਮੇਸ਼ਰ ਦੇ ਦਾਸ ਅਤੇ ਦਾਸੀਆਂ ਬਣਨਾ ਚਾਹੁੰਦੇ ਹਨ। ਪ੍ਰਮੇਸ਼ਰ ਸਾਡੇ ਤੋਂ ਕੀ ਮੰਗ ਕਰਦਾ ਹੈ, ਜੇਕਰ ਅਸੀਂ ਉਸਦੇ ਦਾਸ ਅਤੇ ਦਾਸੀਆਂ ਬਣਨਾ ਚਾਹੁੰਦੇ ਹਾਂ? ਉਸੇ ਵਲੇ ਉਤ੍ਤਰ ਮੀਕਾ ੬:੮ ਵਿਚ ਦਿੱਤਾ ਗਿਆ ਹੈ, “ਨਿਆਂ ਦੇ ਕੰਮ ਕਰਨਾ, ਦਯਾ ਨੂੰ ਪਿਆਰ ਕਰਨਾ, ਅਤੇ ਆਪਣੇ ਪ੍ਰਮੇਸ਼ਰ ਦੇ ਨਾਲ ਦੀਨਤਾ ਦੇ ਨਾਲ ਚਲਨਾ।” (ਨਵਾਂ ਸੰਸਕਰਨ) ਇਹ ਆਖਿਰੀ ਮੰਗ ਹੈ ਜੋ ਪ੍ਰਮੇਸ਼ਰ ਕਰਦਾ ਹੈ, ਜੇਕਰ ਤੁਸੀਂ ਉਹ ਬਣਨਾ ਚਾਹੁੰਦੇ ਹੋ ਜੋ ਉਹ ਤੁਹਾਨੂੰ ਬਣਾਉਣਾ ਚਾਹੁੰਦਾ ਹੈ।

ਬਾਈਬਲ ਦਸਦੀ ਹੈ, “ਹੁਣ ਮੂਸਾ ਬਹੁਤ ਹੀ ਦੀਨ ਵਿਅਕਤੀ ਸੀ, ਧਰਤੀ ਦੇ ਉੱਪਰ ਜਿਨ੍ਹੇ ਵੀ ਲੋਕ ਰਹਿੰਦੇ ਸਨ, ਉਨ੍ਹਾਂ ਸਭ ਤੋਂ ਦੀਨ ਵਿਅਕਤੀ ਉਹ ਸੀ।” (ਗਿਣਤੀ ੧੨:੩ ਨਵਾਂ ਸੰਸਕਰਨ) ਇਹ ਇੱਕ ਬਹੁਤ ਹੀ ਅਹਿਮ ਵਾਕ ਹੈ ਅਤੇ ਇਹ ਦਸਦਾ ਹੈ ਕਿ ਕਿਉਂ ਪ੍ਰਮੇਸ਼ਰ ਨੇ ਮੂਸਾ ਨੂੰ ਇਨ੍ਹੇਂ ਵੱਡੇ ਪਧਰ ਤੇ ਇਸਤੇਮਾਲ ਕੀਤਾ। ਜਦ ਮੂਸਾ ਜਾਵਾਣ ਲੜਕਾ ਸੀ ਤਾਂ ਉਹ ਘਮੰਡੀ, ਅਤੇ ਤਾਕਤਵਰ ਵਿਅਕਤੀ ਸੀ। ਪਰ ਜਦ ਉਸਨੇ ਮਿਦਾਨੀ ਰੇਗਿਸਥਾਨ ਦੇ ਪਹਾੜ ਉੱਪਰ ਪ੍ਰਮੇਸ਼ਰ ਦਾ ਸਾਹਮਣਾ ਕੀਤਾ ਤਾਂ ਉਹ ਫਿਰ ਉਹੋ ਜਿਹਾ ਨਹੀ ਰਹੀ ਗਿਆ। ਉਹ ਇਸ ਧਰਤੀ ਦੇ ਸਭ ਤੋਂ ਘਮੰਡੀ ਇਨਸਾਨ ਤੋਂ ਇੱਕ ਸਭ ਤੋਂ ਦੀਨ ਵਿਅਕਤੀ ਬਣ ਗਿਆ। ਜਦ ਮੂਸਾ ਮਿਦਾਨੀ ਰੇਗਿਸਥਾਨ ਤੋਂ ਬਾਹਰ ਆਇਆ ਤਾਂ ਉਸਨੇ ਦੀਨਤਾ ਦੇ ਸਕੂਲ ਵਿਚੋਂ ਡਿਗਰੀ ਪ੍ਰਾਪਤ ਕੀਤੀ।

ਦੀਨਤਾ ਪ੍ਰਮੇਸ਼ਰ ਦੇ ਦਾਸ ਅਤੇ ਦਾਸੀ ਦਾ ਮੁਖ ਗੁਣ ਹੈ। ਅਗ੍ਸਤਿਨ ਨੇ ਇੱਕ ਵਾਰ ਕਿਹਾ ਕਿ ਦੀਨਤਾ ਸਭ ਗੁਣਾ ਦੀ ਮਾਂ ਹੈ। ਇਹ ਸਚ ਹੈ ਕਿਉਂਕਿ ਬਾਕੀ ਸਾਰੀ ਗੁਣ ਦੀਨ ਦਿਲ ਦੇ ਵਿਚ ਹੀ ਬਹਿੰਦੇ ਹਨ। ਕਿਉਂ ਦੀਨਤਾ ਫਿਰ ਇਨ੍ਹੀ ਜਰੂਰੀ ਹੈ ਪ੍ਰਮੇਸ਼ਰ ਦੇ ਦਾਸ ਅਤੇ ਦਾਸੀ ਨੂੰ ਬਣਾਉਣ ਵਾਸਤੇ? ਇਸਦੇ ਲਈ ਕੁਝ ਕਾਰਨ ਹਨ।

ਸਭ ਤੋਂ ਪਹਿਲਾਂ ਦੀਨਤਾ ਮਸੀਹ ਦੇ ਜੀਵਨ ਦਾ ਮੂਲ ਸੀ। ਯੀਸ਼ੁ ਸੀ, ਅਤੇ ਯੀਸ਼ੁ ਹੈ ਅਤੇ ਯੀਸ਼ੁ ਹਮੇਸ਼ਾਂ ਹੀ ਪ੍ਰਮੇਸ਼ਰ ਰਹੇਗਾ। ਫਿਰ ਵੀ ਉਸ ਨੇ ਆਪਣੇ ਆਪ ਨੂੰ ਦੀਨ ਕਰ ਦਿੱਤਾ ਤੇ ਉਹ ਮੌਤ ਤਾਈ ਆਗਿਆਕਾਰ ਬਣਿਆ ਅਤੇ ਉਸਨੇ ਸਲੀਬ ਦੀ ਮੌਤ ਵੀ ਸਹੀ ਲਈ। ਉਸਨੇ ਆਪਣਾ ਸਵਰਗ ਦਾ ਸਿਘਾਸਣ ਛੱਡ ਦਿੱਤਾ ਤੇ ਮਨੁਖੀ ਜਾਮਾ ਪਹਿਨ ਲਿਆ। ਯੀਸ਼ੁ ਦਾ ਮੁਖ ਗੁਣ ਜੋ ਕਿ ਧਰਤੀ ਦੇ ਉੱਪਰ ਸੀ ਉਹ ਉਸਦੀ ਦੀਨਤਾ ਵਿਚ ਪਾਇਆ ਜਾਂਦਾ ਹੈ- ਪ੍ਰਮੇਸ਼ਰ ਜੋ ਕਿ ਮਨੁਖ ਬਣ ਗਿਆ। ਹਰ ਇੱਕ ਦਿਲ ਦੀ ਪੁਕਾਰ ਜੋ ਕਿ ਪ੍ਰਮੇਸ਼ਰ ਦਾ ਜਨ ਬਣਨ ਦੀ ਹੈ ਉਹ ਹੈ ਮਸੀਹ ਵਰਗਾ ਬਣਨਾ। ਅਤੇ ਯੀਸ਼ੁ ਵਰਗੇ ਬਣਨ ਦਾ ਅਰਥ ਹੈ “ਸਾਡੇ ਪ੍ਰਮੇਸ਼ਰ ਦੇ ਨਾਲ ਦੀਨਤਾ ਨਾਲ ਚਲਨਾ।”

ਦੂਸਰਾ, ਅਸੀਂ ਕਿਰਪਾ ਦੇ ਵਿਚ ਦੀਨਤਾ ਤੋਂ ਬਿਨ੍ਹਾਂ ਨਹੀ ਵਧ ਸਕਦੇ। ਵਚਨ ਦਸਦਾ ਹੈ, “ਪ੍ਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ ਹੈ ਪਰ ਦੀਨਾਂ ਦੇ ਉੱਪਰ ਦਯਾ ਕਰਦਾ ਹੈ।” (ਯਾਕੂਬ ੪:੬ ਨਵਾਂ ਸੰਸਕਰਨ) ਇਹ ਸਧਾਰਨ ਪਰ ਕਾਫੀ ਜਬਰਦਸਤ ਸਚਾਈ ਹੈ। ਘਮੰਡੀ ਦਿਲ ਹਮੇਸ਼ਾਂ ਪ੍ਰਮੇਸ਼ਰ ਦੇ ਨਾਲ ਯੁਧ ਵਿਚ ਰਹਿੰਦਾ ਹੈ, ਪਰ ਦੀਨ ਦਿਲ ਹਮੇਸ਼ਾਂ ਪ੍ਰਮੇਸ਼ਰ ਤੋਂ ਬਰਕਤ ਪਾਉਂਦਾ ਹੈ। ਬਹੁਤ ਸਾਰੇ ਲੋਕ ਪ੍ਰਮੇਸ਼ਰ ਦੇ ਵਾਸਤੇ ਸੰਰਥੀ ਬਣਨਾ ਚਾਹੁੰਦੇ ਹਨ, ਪਰ ਉਹ ਇਹ ਭੁਲ ਜਾਂਦੇ ਹਨ ਕਿ ਸਾਮਰ੍ਥੀ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਮੇਸ਼ਰ ਦੇ ਨਾਲ ਪਹਿਲਾਂ ਦੀਨ ਬਣ ਕੇ ਚਲਣ ਦੀ ਲੋੜ ਹੈ। ਅਸੀਂ ਕਿਰਪਾ ਦੇ ਦੁਆਰਾ ਬਚਾਏ ਗਏ ਹਾਂ, ਕਿਰਪਾ ਦੇ ਦੁਆਰਾ ਮਾਫ਼ ਕੀਤੇ ਗਏ ਹਾਂ, ਅਸੀਂ ਕਿਰਪਾ ਦੇ ਦੁਆਰਾ ਪ੍ਰਮੇਸ਼ਰ ਦੇ ਵਿਚ ਵਧੇ ਹਾਂ। ਅਸੀਂ ਜੋ ਕੁਝ ਵੀ ਬੰਦੇ ਹਾਂ ਉਹ ਪ੍ਰਮੇਸ਼ਰ ਦੀ ਕਿਰਪਾ ਦੇ ਨਾਲ ਬਣਦੇ ਹਾਂ।

ਜੇਕਰ ਦੀਨਤਾ ਇਨ੍ਹੀਂ ਮਹਤਵਪੂਰਣ ਹੈ, ਤਾਂ ਸਾਨੂੰ ਇਹ ਸਮਝਨਾ ਚਾਹੀਦਾ ਹੈ ਕਿ ਇਹ ਕੀ ਹੈ। ਦੀਨਤਾ ਕੋਈ ਇਹੋ ਜਿਹੋ ਚੀਜ ਨਹੀ ਹੈ ਜਿਸ ਨੂੰ ਅਸੀਂ ਕਮੀਜ ਦੇ ਉੱਪਰ ਦੀ ਪਾ ਸਕਦੇ ਹਾਂ। ਇਹ ਸਾਡਾ ਅੰਦਰਲਾ ਸੁਭਾਅ ਹੈ ਜੋ ਯੀਸ਼ੁ ਦੀ ਗੱਲ ਦੀ ਸਚਾਈ ਨੂੰ ਸਮਝਦਾ ਹੈ, “ਮੇਰੇ ਤੋਂ ਬਗੈਰ ਤੁਸੀਂ ਕੁਝ ਵੀ ਨਹੀ ਕਰ ਸਕਦੇ।” (ਯੂਹੰਨਾ ੧੫:੫)। ਦੀਨਤਾ ਪ੍ਰਮੇਸ਼ਰ ਨੂੰ ਵੇਖਣ ਦੇ ਦੁਆਰਾ ਆਉਂਦੀ ਹੈ, ਉਸਦੀ ਮਹਾਨਤਾ ਨੂੰ ਵੇਖਣ ਦੇ ਦੁਆਰਾ, ਉਸਦੀ ਤਾਕਤ ਨੂੰ ਵੇਖਣ ਦੇ ਦੁਆਰਾ, ਅਤੇ ਉਸਦੀ ਪਵਿਤਰਤਾ ਨੂੰ ਵੇਖਣ ਦੇ ਦੁਆਰਾ ਆਉਂਦੀ ਹੈ। ਜਦ ਅਸੀਂ ਇਹ ਪਹਿਚਾਣਦੇ ਹਾਂ ਕਿ ਉਹ ਕਿਨ੍ਹਾਂ ਮਹਾਨ ਅਤੇ ਸੰਰਥੀ ਹੈ, ਫਿਰ ਅਸੀਂ ਉਸ ਸਾਹਮਣੇ ਦੀਨ ਪ੍ਰਸੰਸਾ ਦੇ ਨਾਲ ਝੁਕ ਜਾਵਾਂਗੇ। ਅਸੀਂ ਇਹ ਪੁਕਾਰਾਗੇ, “ ਮੈਂ ਨਹੀ ਕਰ ਸਕਦਾ ਪ੍ਰਭੁ, ਪਰ ਹੇ ਪ੍ਰਮੇਸ਼ਰ ਤੁਸੀਂ ਕਰ ਸਕਦੇ ਹੋ। ਮੈਂ ਆਪਣੀ ਯੋਗਤਾ ਦੇ ਵਿਚ ਭਰੋਸਾ ਨਹੀ ਕਰ ਸਕਦਾ, ਪਰ ਇਸ ਦੀ ਬਜਾਇ ਤੁਹਾਡੀ ਤਾਕਤ ਵਿਚ ਭਰੋਸਾ ਕਰਦਾ ਹਾਂ।”

ਦੀਨਤਾ ਪ੍ਰਮੇਸ਼ਰ ਨੂੰ ਉਸਦੀ ਪਵਿੱਤਰਤਾ ਵਿਚ ਵੇਖਣ ਦੇ ਦੁਆਰਾ ਸ਼ੁਰੂ ਹੁੰਦੀ ਹੈ। ਮੂਸਾ ਪਵਿੱਤਰ ਜਮੀਨ ਤੇ ਖੜਾ ਹੋਇਆ। ਉਸ ਤੋਂ ਬਾਅਦ ਪ੍ਰਮੇਸ਼ਰ ਨੇ ਕਿਹਾ, ਕਿ ਉਹ “।।।।।ਧਰਤੀ ਦੇ ਉੱਪਰ ਸਭ ਤੋਂ ਜਿਆਦਾ ਦੀਨ ਵਿਅਕਤੀ ਸੀ।” ਕਿਨ੍ਹੀੰ ਦੇਰ ਹੋ ਗਈ ਹੈ, ਜਦ ਦਾ ਤੁਸੀਂ ਪ੍ਰਮੇਸ਼ਰ ਨੂੰ ਉਸਦੀ ਪਵਿਤ੍ਰਤਾ ਦੇ ਵਿਚ ਵੇਖਿਆ ਹੈ? ਪਵਿੱਤਰ ਭੂਮੀ ਦੇ ਉੱਪਰ ਘਮੰਡ ਲਈ ਕੋਈ ਥਾਂ ਨਹੀ ਹੈ – ਉਥੇ ਸਿਰਫ ਦੀਨ ਦਿਲਾਂ ਦਾ ਹੀ ਸਵਾਗਤ ਹੈ।