Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ- ਜਦ ਪ੍ਰਮੇਸ਼ਰ ਦਾ ਜਨ ਡਿਗਦਾ ਹੈ।

ਇਹ ਇੱਕ ਸਧਾਰਨ ਹੁਕਮ ਸੀ।ਪਰ ਇੱਕ ਅਸੰਭਵ ਕੰਮ ਸੀ। ਪ੍ਰਮੇਸ਼ਰ ਣੇ ਮੂਸਾ ਨੂੰ ਕਿਹਾ, “ਆਪਣੀ ਲਾਠੀ ਲੈ, ਅਤੇ ਤੂੰ ਅਤੇ ਤੇਰਾ ਭਰਾ ਹਾਰੂਨ ਸਾਰੇ ਇਸਰਾਇਲੀ ਲੋਕਾਂ ਨੂੰ ਇਕਠਾ ਕਰੋ। ਉਨ੍ਹਾਂ ਦੇ ਸਾਹਮਣੇ ਚਟਾਨ ਨਾਲ ਗੱਲ ਕਰ, ਅਤੇ ਇਸ ਵਿਚੋਂ ਪਾਣੀ ਨਿਕਲੇਗਾ। ਤਾਂ ਕਿ ਸਾਰੇ ਲੋਕਾ ਤੇ ਉਨ੍ਹਾਂ ਦੇ ਪਸ਼ੁ ਉਸ ਪਾਣੀ ਵਿਚੋਂ ਪੀ ਸਕਣ।” (ਗਿਣਤੀ ੨੦:੮) ਸਿਰਫ ਇੱਕ ਹੀ ਕੰਮ ਮੂਸਾ ਨੇ ਕਰਨਾ ਸੀ ਅਤੇ ਉਹ ਸੀ, ਚਟਾਨ ਨੂੰ ਬੋਲਨਾ। ਪਰ ਕੀ ਸਚਮੁਚ ਹੀ ਇਸ ਵਿਚੋਂ ਪਾਣੀ ਨਿਕਲਦਾ ਜਿਸ ਦੀ ਇਸਰਾਇਲੀ ਲੋਕਾਂ ਨੂੰ ਲੋੜ ਸੀ? ਇਸਦੇ ਵਾਸਤੇ ਪ੍ਰਮੇਸ਼ਰ ਦੇ ਚਮਤਕਾਰ ਦੀ ਲੋੜ ਸੀ ਅਤੇ ਉਸਦੀ ਤਾਕਤ ਦੀ ਲੋੜ ਸੀ।

ਪਰ ਮੂਸਾ ਨੇ ਪਹਿਲਾਂ ਵੀ ਪ੍ਰਮੇਸ਼ਰ ਦੇ ਕੰਮਾਂ ਨੂੰ ਵੇਖਿਆ ਸੀ। ਜਦ ਉਸਨੇ ਆਪਣੀ ਲਾਠੀ ਚੁਕੀ ਸੀ ਤਾਂ ਲਾਲ ਸਮੁੰਦਰ ਦੋਫਾੜ ਹੋ ਗਿਆ ਸੀ। ਪ੍ਰਮੇਸ਼ਰ ਨੇ ਲੋਕਾਂ ਨੂੰ ਸਚਮੁਚ ਇਹ ਵਿਖਾਇਆ ਸੀ ਕਿ ਉਹ ਯਹੋਵਾਹ ਜਿਰਹ ਹੈ। ਫਿਰ ਮੂਸਾ ਨੇ ਕਿਉਂ ਪ੍ਰਮੇਸ਼ਰ ਦੇ ਹੁਕਮ ਦੀ ਉਲੰਘਣਾ ਕੀਤੀ। ਚਟਾਨ ਦੇ ਨਾਲ ਗੱਲ ਕਰਨ ਦੀ ਬਜਾਇ ਉਸ ਨੇ ਇਸ ਨੂੰ ਕਿਉਂ ਮਾਰਿਆ। ਇਹ ਵੇਖਣ ਵਿਚ ਬਹੁਤ ਹੀ ਛੋਟੀ ਜਿਹੀ ਗਲਤੀ ਲਗਦੀ ਹੈ। ਪਰ ਇਹ ਇੱਕ ਇਹੋ ਜਿਹਾ ਕੰਮ ਸੀ ਜਿਸ ਨੇ ਮੂਸਾ ਨੂੰ ਵਾਦੇ ਦੇ ਦੇਸ਼ ਵਿਚੋਂ ਬਾਹਰ ਰਖਿਆ। ਜਿਸਦਾ ਵਾਇਦਾ ਉਸ ਨੇ ਉਸਦੇ ਪੂਰਵਜਾਂ ਨਾਲ ਕੀਤਾ ਸੀ।’

ਬਾਈਬਲ ਦਸਦੀ ਹੈ, “ਇਸ ਲਈ ਮੂਸਾ ਨੇ ਪ੍ਰਮੇਸ਼ਰ ਦੇ ਹਜੂਰ ਵਿਚੋਂ ਜਿਵੇਂ ਉਸ ਨੂੰ ਕਿਹ ਆਗਿਆ ਸੀ, ਉਸ ਨੇ ਆਪਣੀ ਲਾਠੀ ਨੂੰ ਲਿਆ। ਉਹ ਅਤੇ ਹਾਰੂਨ ਦੋਹਾਂ ਨੇ ਲੋਕਾਂ ਨੂੰ ਇਕਠੇ ਕੀਤਾ ਅਤੇ ਉਹ ਚਟਾਨ ਦੇ ਸਾਹਮਣੇ ਜਾ ਕੇ ਖਲੋ ਗਏ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ‘ਸੁਣੋ ਜਿੱਦੀ ਲੋਕੋ, ਕੀ ਸਾਨੂੰ ਸਚ ਮੁਚ ਹੀ ਇਸ ਚਟਾਨ ਦੇ ਵਿਚੋਂ ਪਾਣੀ ਕਢਣਾ ਚਾਹੀਦਾ ਹੈ?’ ਫਿਰ ਮੂਸਾ ਨੇ ਆਪਣਾ ਹਥ ਉਤਾਂਹ ਚੁਕਿਆ ਅਤੇ ਉਸ ਨੇ ਚਟਾਨ ਨੂੰ ਦੋ ਵਾਰੀ ਢਾਂਗਾ ਮਾਰਿਆ। ਉਸ ਵਿਚੋਂ ਉਸੇ ਵੇਲੇ ਪਾਣੀ ਬਾਹਰ ਨਿਕਲ ਆਇਆ। ਅਤੇ ਲੋਕਾਂ ਨੇ ਅਤੇ ਉਨ੍ਹਾਂ ਦੇ ਪਸ਼ੂਆਂ ਨੇ ਉਸ ਵਿਚੋਂ ਪਾਣੀ ਨੂੰ ਪੀਤਾ। ਪਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ, ‘ਕਿਉਂਕਿ ਤੁਸੀਂ ਮੇਰਾ ਆਦਰ ਨਹੀ ਕੀਤਾ ਕਿ ਤੁਸੀਂ ਇਸਰਾਇਲੀ ਲੋਕਾਂ ਦੀ ਨਜਰ ਵਿਚ ਮੈਨੂੰ ਪਵਿੱਤਰ ਸਮਝਦੇ, ਤੁਸੀਂ ਹੁਣ ਇਨ੍ਹਾਂ ਲੋਕਾਂ ਨੂੰ ਉਸ ਦੇਸ਼ ਦੇ ਵਿਚ ਨਹੀ ਲੈ ਕੇ ਜਾ ਪਾਉਗੇ। ਜੋ ਮੈਂ ਦੇਣ ਜਾ ਰਿਹਾ ਹਾਂ।’” (ਗਿਣਤੀ ੨੦:੯-੧੨) ਇਸ ਅਧਿਆਏ ਨੂੰ ਇੱਕ ਵਾਰ ਪਦ ਕੇ ਕੋਈ ਕਹੀ ਸਕਦਾ ਹੈ, “ਇਹ ਕੀਤੇ ਕਿੱਡੀ ਕੁ ਵੱਡੀ ਗੱਲ ਹੈ? ਉਸ ਨੇ ਤਾਂ ਸਿਰਫ ਢਾਂਗਾ ਹੀ ਮਾਰਿਆ ਸੀ, ਇਸਦੀ ਬਜਾਇ ਕਿ ਉਹ ਉਸ ਚਟਾਨ ਨਾਲ ਗੱਲ ਕਰਦਾ, ਅਤੇ ਇਸ ਵਿਚੋਂ ਪਾਣੀ ਤਾਂ ਨਿਕਲਿਆ ਸੀ ਕਿ ਨਹੀ? ਫਿਰ ਪ੍ਰਮੇਸ਼ਰ ਮੂਸਾ ਨਾਲ ਇਨ੍ਹਾਂ ਕ੍ਰੋਧਵਾਨ ਕਿਉਂ ਸੀ?”

ਇਸ ਗੱਲ ਦਾ ਜਵਾਬ ਪ੍ਰਮੇਸ਼ਰ ਨੇ ਜੋ ਮੂਸਾ ਨੂੰ ਉਤ੍ਤਰ ਦਿੱਤਾ ਉਸ ਵਿਚ ਮਿਲਦਾ ਹੈ, “ਤੁਸੀਂ ਜੋ ਮੇਰੇ ਤੇ ਵਿਸ਼ਵਾਸ ਨਹੀ ਕੀਤਾ ਅਤੇ ਮੈਨੂੰ ਇਸਰਾਇਲਿਆਂ ਦੀ ਨਜਰ ਵਿਚ ਪਵਿੱਤਰ ਨਹੀ ਠਹਿਰਾਇਆ।।।।” ਉਹ ਚਟਾਨ ਯੀਸ਼ੁ ਨੂੰ ਵਿਖਾਉਂਦੀ ਸੀ। (੧ ਕੁਰਿ ੧੦:੪) ਇਸ ਲਈ ਮੂਸਾ ਨੇ ਉਸ ਤੇ ਮਾਰਿਆ ਸੀ ਜੋ ਪਵਿੱਤਰ ਹੈ। ਅਤੇ ਇਸ ਜਖਮ ਨੂੰ ਹੋਰ ਵੀ ਗਹਿਰਾ ਕਰਨ ਵਾਸਤੇ ਉਸ ਨੇ ਇਹ ਕੰਮ ਲੋਕਾਂ ਦੇ ਸਾਹਮਣੇ ਕੀਤਾ, ਜਿਨ੍ਹਾਂ ਦੀ ਉਹ ਅਗੁਵੈ ਕਰ ਰਿਹਾ ਸੀ। ਉਸਦੀ ਅਗੁਵਾਈ ਸਦਾ ਲਈ ਨਾਸ਼ ਹੋ ਜਾਵੇਗੀ। ਦੂਸਰਿਆਂ ਦਾ ਉਹ ਸਤਰ ਨਹੀ ਸੀ, ਜੋ ਮੂਸਾ ਦਾ ਸੀ। ਪਰ ਦੂਸਰਿਆਂ ਨੇ ਉਹ ਵੀ ਨਹੀ ਸੀ ਵੇਖਿਆ ਜੋ ਮੂਸਾ ਨੇ ਵੇਖਿਆ ਸੀ। ਉਹ ਮਿਦਾਨੀ ਰੇਗਿਸਥਾਨ ਦੇ ਵਿਚ ਪ੍ਰਮੇਸ਼ਰ ਨੂੰ ਮਿਲਿਆ ਸੀ। ਅਤੇ ਪ੍ਰਮੇਸ਼ਰ ਨੇ ਜੋ ਸਭ ਤੋਂ ਪਹਿਲਾ ਗੁਣ ਉਸ ਨੂੰ ਆਪਣੇ ਬਾਰੇ ਵਿਖਾਇਆ ਸੀ, ਉਹ ਸੀ ਉਸਦੀ ਪਵਿਤ੍ਰਤਾ ਦਾ। ਮੂਸਾ ਨੇ ਔਖੀ ਤਰਾਂ ਸਿਖਿਆ ਸੀ ਕਿ ਇੱਕ ਆਗੂ ਨੂੰ ਮਸੀਹ ਦੇ ਸੁਭਾਅ ਦੇ ਨਾਲ ਬਣੇ ਰਹਿਣਾ ਚਾਹੀਦਾ ਹੈ।

ਮੂਸਾ ਦਾ ਪਾਪ ਦੋ ਤਰਾਂ ਦਾ ਸੀ। ਉਸਨੇ ਪ੍ਰਮੇਸ਼ਰ ਦਾ ਆਦਰ ਨਹੀ ਸੀ ਕੀਤਾ ਅਤੇ ਉਸਨੇ ਪ੍ਰਮੇਸ਼ਰ ਦੇ ਉੱਪਰ ਭਰੋਸਾ ਨਹੀ ਸੀ ਕੀਤਾ। ਅਸੀਂ ਮੂਸਾ ਦੀ ਗਲਤੀ ਤੋਂ ਬਹੁਤ ਕੁਝ ਸਿਖ ਸਕਦੇ ਹਾਂ। ਪਹਿਲਾ, ਕਦੇ ਵੀ ਲੋਕਾਂ ਦੀ ਅਗੁਵਾਈ ਅਵਿਸ਼ਵਾਸ ਦੇ ਦੁਆਰਾ ਨਾ ਕਰੋ। ਆਗੁਪ੍ਨ ਵਿਸ਼ਵਾਸ ਮੰਗਦਾ ਹੈ। ਪ੍ਰਮੇਸ਼ਰ ਲਗਾਤਾਰ ਤੁਹਾਡੇ ਅੱਗੇ ਔਖੀਆਂ ਚੁਨੋਤੀਆਂ ਰਖੇਗਾ। ਜੇਕਰ ਅਸੀਂ ਅੱਗੇ ਵਧ ਕੇ ਉਸ ਜਮੀਨ ਨੂੰ ਜਿੱਤਣਾ ਚਾਹੁੰਦੇ ਹਾਂ ਤਾਂ ਸਾਨੂੰ ਪੂਰੀ ਤਰਾਂ ਉਸ ਤੇ ਭਰੋਸਾ ਕਰਨਾ ਪਵੇਗਾ। ਵਿਸ਼ਵਾਸ ਅਤੇ ਜਿੱਤ ਇਕਠੇ ਚਲਦੇ ਹਨ।

ਦੂਸਰਾ, ਸਾਨੂੰ ਲੋਕਾਂ ਦੀ ਅਗੁਵਾਈ ਮਸੀਹ ਦੇ ਸਾਹਮਣੇ ਬੜੀ ਦੀਨਤਾ ਨਾਲ ਕਰਨੀ ਚਾਹੀਦੀ ਹੈ। ਚੇਲੇ ਜੋ ਮਸੀਹ ਦੇ ਨਾਲ ਸਨ, ਉਹ ਆਮ, ਸਧਾਰਨ ਲੋਕ ਸਨ। ਅਤੇ ਉਨ੍ਹਾਂ ਦੇ ਉਸ ਗਿਆਨ ਦੇ ਦੁਆਰਾ ਅਤੇ ਉਸਦੇ ਆਦਰ ਦੇ ਦੁਆਰਾ ਉਨ੍ਹਾਂ ਨੇ ਉਸਦੀ ਮਹਿਮਾ ਦੇ ਲਈ ਸੰਸਾਰ ਦੇ ਉੱਪਰ ਪ੍ਰਭਾਵ ਪਾਇਆ। ਜੇਕਰ ਅਸੀਂ ਵੀ ਵਰਤੇ ਜਾਣਾ ਚਾਹੁੰਦੇ ਹਾਂ ਕਿ ਅਸੀਂ ਸੰਸਾਰ ਦੇ ਉੱਪਰ ਮਸੀਹ ਦੇ ਵਾਸਤੇ ਪ੍ਰਭਾਵ ਪਾਈਏ, ਤਾਂ ਸਾਨੂੰ ਬਡੇ ਆਦਰ ਦੇ ਨਾਲ ਉਸ ਦੇ ਨਾਲ ਚਲਨਾ ਚਾਹੀਦਾ ਹੈ। ਅਕਸਰ ਹੀ ਲੜਾਈ ਦੇ ਮੈਦਾਨ ਦੇ ਵਿਚ ਅਸੀਂ ਆਦਰ ਦੀ ਭਾਵਨਾ ਗਵਾ ਦਿੰਦੇ ਹਾਂ। ਅਸੀਂ ਕ੍ਰੋਧ ਤੇ ਕੜਵਾਹਟ ਦੇ ਨਾਲ ਕੰਮ ਕਰਨ ਲੱਗ ਜਾਂਦੇ ਹਾਂ। ਇਸੇ ਤਰਾਂ ਮੂਸਾ ਦੇ ਨਾਲ ਸਿਆ ਤੇ ਉਸ ਨੂੰ ਇਸ ਦੇ ਵਾਸਤੇ ਵੱਡੀ ਕੀਮਤ ਚੁਕਾਉਣੀ ਪਈ। ਸਾਨੂੰ ਆਪਣੇ ਦਿਲ ਦਾ ਖਿਆਲ ਰਖਣਾ ਚਾਹੀਦਾ ਹੈ ਕਿ ਕੋਈ ਵੀ ਚੀਜ ਸਾਨੂੰ ਮਸੀਹ ਦੇ ਨਾਲ ਸਧਾਰਨ ਅਤੇ ਪਵਿੱਤਰ ਭਗਤੀ ਤੋਂ ਰੋਕ ਨਾ ਸਕੇ।

ਜੇਤੂ ਆਦਮੀ ਅਤੇ ਔਰਤਾਂ ਨੇ ਇਹ ਸਿਖਿਆ ਹੈ ਕਿ ਵਿਸ਼ਵਾਸ ਦੀ ਕਮੀਆ ਤੇ ਆਦਰ ਦੀ ਕਮੀ ਉਨ੍ਹਾਂ ਨੂੰ ਉਹ ਕਰਨ ਤੋਂ ਰੋਕੇਗੀ ਜਿਸ ਦੇ ਵਾਸਤੇ ਮਸੀਹ ਨੇ ਉਨ੍ਹਾਂ ਨੂੰ ਬੁਲਾਇਆ ਹੈ। ਮੂਸਾ ਹਾਲੇ ਵੀ ਪ੍ਰਮੇਸ਼ਰ ਦਾ ਜਨ ਸੀ। ਉਹ ਇਸਰਾਇਲ ਦੇ ਵਿਚ ਜਿਨ੍ਹੇਂ ਵੀ ਆਗੂ ਪੈਦਾ ਹੋਏ, ਉਨ੍ਹਾਂ ਸਭ ਤੋਂ ਮਹਾਨ ਸੀ। ਉਸਨੇ ਉਹ ਸਭ ਵੇਖਿਆ ਜੀਦਾ ਲੋਕ ਸੁਫਨਾ ਵੀ ਨਹੀ ਲੈਂਦੇ ਹਨ। ਪਰ ਫਿਰ ਵੀ, ਉਹ ਪ੍ਰਮੇਸ਼ਰ ਦੇ ਉਸਦੀ ਜਿੰਦਗੀ ਵਾਸਤੇ ਜੋ ਸਤਰ ਸੀ, ਉਸ ਤੋਂ ਉਹ ਡਿੱਗ ਗਿਆ। ਇਹ ਸਭ ਦੋ ਛੋਟੇ ਛੋਟੇ ਪਾਪਾਂ ਦੀ ਵਜ੍ਹਾ ਨਾਲ ਹੋਇਆ। ਵਿਸ਼ਵਾਸ ਦੀ ਕਮੀ ਅਤੇ ਆਦਰ ਣਾ ਕਰਨਾ, ਦੋ ਚੋਰ ਹਨ। ਉਹ ਪ੍ਰਮੇਸ਼ਰ ਦੇ ਦਾਸ ਅਤੇ ਦਾਸੀਆਂ ਨੂੰ ਪ੍ਰਮੇਸ਼ਰ ਦੇ ਪੂਰੇ ਕੰਮ ਤੋਂ ਚੁਰਾ ਲੈਂਦੇ ਹਨ। ਇਸ ਲਈ, “ਭਰੋਸਾ ਕਰੋ ਅਤੇ ਆਗਿਆਕਾਰੀ ਕਰੋ। ਹੋਰ ਕੋਈ ਵੀ ਰਾਹ ਨਹੀ ਹੈ ਜਿਸ ਦੇ ਦੁਆਰਾ ਤੁਸੀਂ ਮਸੀਹ ਵਿਚ ਖੁਸ਼ ਰਹੀ ਸਕਦੇ ਹੋ। ਪਰ ਸਿਰਫ ਭਰੋਸਾ ਕਰੋ ਅਤੇ ਆਗਿਆਕਾਰੀ ਕਰੋ।”