Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਮੂਸਾ/ ਯੁਹੋਸ਼ੁ- ਨਵੇਂ ਆਗੂਆਂ ਨੂੰ ਸਿਖਾਉਣਾ

ਹਰ ਇੱਕ ਪੀੜੀ ਦੇ ਕੋਲ ਸਵਰਗ ਤੋਂ ਤਾਜਾ ਛੂਹਣ ਹੋਣੀ ਚਾਹੀਦੀ ਹੈ। ਪ੍ਰਮੇਸ਼ਰ ਦਾ ਅਭਿਸ਼ੇਕ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਇੱਕ ਪਰਿਵਾਰਿਕ ਮੀਰਾਸ ਦੀ ਤਰਾਂ ਜਾਂਦਾ ਹੈ। ਇਹ ਸਚ ਹੈ ਕਿ ਅਸੀਂ ਆਪਣੇ ਬਚਿਆਂ ਦੇ ਲਈ ਇੱਕ ਅਨੋਖੀ ਮੀਰਾਸ ਨੂੰ ਛੱਡ ਕੇ ਜਾਂਦੇ ਹਾਂ, ਅਤੇ ਇੱਕ ਨਮੂਨਾ ਛੱਡ ਕੇ ਜਾਂਦੇ ਹਾਂ, ਪਰ ਉਨ੍ਹਾਂ ਨੂੰ ਪ੍ਰਮੇਸ਼ਰ ਦੇ ਰਾਜ ਦੇ ਵਿਚ ਇੱਕ ਆਪਣਾ ਰਾਹ ਲਭਣਾ ਪੈਂਦਾ ਹੈ। ਉਨ੍ਹਾਂ ਨੂੰ ਆਪਣੇ ਯੁਧ ਲੜਨੇ ਪੈਂਦੇ ਹਨ। ਪਰਮੇਸ਼ਰ ਦੇ ਬਹੁਤ ਸਾਰੇ ਬਚੇ ਹਨ, ਪਰ ਉਸਦੇ ਕੋਈ ਵੀ ਨਾਤੀ ਪੋਤਰੇ ਨਹੀ ਹਨ। ਪ੍ਰਮੇਸ਼ਰ ਦੀ ਸੈਨਾ ਦੇ ਵਿਚ ਬਹੁਤ ਸਾਰੇ ਸੈਨਾਪਤੀ ਹਨ ਪਰ ਕੋਈ ਵੀ ਮੁਖ ਸੈਨਾਪਤੀ ਨਹੀ ਹੈ। ਪ੍ਰਮੇਸ਼ਰ ਦੇ ਸਿਆਣੇ ਆਦਮੀ ਅਤੇ ਔਰਤਾਂ ਇਸ ਗੱਲ ਨੂੰ ਸਮਝਣਗੇ ਕਿ ਪ੍ਰਮੇਸ਼ਰ ਉਨ੍ਹਾਂ ਤੋਂ ਵੱਡਾ ਹੈ। ਅਤੇ ਉਹ ਹਮੇਸ਼ਾਂ ਵੱਡਾ ਹੀ ਰਹੇਗਾ, ਜਦ ਤੱਕ ਉਹ ਜਿਉਂਦਾ ਹੈ।

ਮੂਸਾ ਨੂੰ ਪ੍ਰਮੇਸ਼ਰ ਨੇ ਬਹੁਤ ਹੀ ਵੱਡੇ ਪਧਰ ਤੇ ਇਸਤੇਮਾਲ ਕੀਤਾ। ਉਹ “ਸਾਰੇ ਇਸਰਾਇਲ ਦਾ ਸਭ ਤੋਂ ਵੱਡਾ ਨਬੀ ਹੋਇਆ ਜੋ ਕਦੇ ਵੀ ਪੈਦਾ ਹੋਇਆ।” ਪਰ ਉਹ ਜਾਣਦਾ ਸੀ ਕਿ ਪ੍ਰਮੇਸ਼ਰ ਦਾ ਕੰਮ ਉਸਦੇ ਜਾਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਚਲਦਾ ਰਹੇਗਾ। ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨੂੰ ਮੁਖ ਰਖ ਕੇ ਉਸ ਨੇ ਆਪਣੀ ਨਜਰ ਇੱਕ ਇਹੋ ਜਿਹੇ ਜਾਵਾਨ ਲੜਕੇ ਤੇ ਰਖੀ ਹੋਈ ਸੀ ਜਿਸਦਾ ਦਿਲ ਪ੍ਰਮੇਸ਼ਰ ਦੇ ਵਾਸਤੇ ਸੀ ਅਤੇ ਉਹ ਇਸਰਾਇਲ ਦੇ ਲੋਕਾਂ ਦੀ ਅਗੁਵਾਈ ਕਰ ਸਕਦਾ ਸੀ। ਉਹ ਵਿਅਕਤੀ ਸੀ ਯੁਹੋਸ਼ੁ, ਜਿਸ ਨੂੰ ਉਸ ਨੇ ਲਭਿਆ।

ਮੂਸਾ ਨੇ ਯੁਹੋਸ਼ੁ ਨੂੰ ਕਿਹਾ, “ ਕੁਝ ਲੋਕਾਂ ਨੂੰ ਚੁਣ ਅਤੇ ਜਾ ਕੇ ਅਮਲੇਕੀਆਂ ਦੇ ਨਾਲ ਯੁਧ ਕਰ। ਮੈਂ ਕਲ ਪ੍ਰਮੇਸ਼ਰ ਦਾ ਢਾਂਗਾ ਲੈ ਕੇ ਪਹਾੜ ਦੇ ਉੱਪਰ ਖੜਾ ਹੋਵਾਂਗਾ। ਇਸ ਲਈ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ, ਯੁਹੋਸ਼ੁ ਨੇ ਜਾ ਕੇ ਅਮਲੇਕੀਆਂ ਦੇ ਨਾਲ ਯੁਧ ਕੀਤਾ, ਅਤੇ ਮੂਸਾ ਅਤੇ ਹਾਰੂਨ ਅਤੇ ਹੂਰ ਪਹਾੜ ਦੇ ਉੱਪਰ ਗਏ। ਜਦ ਤੱਕ ਮੂਸਾ ਨੇ ਆਪਣੇ ਹਥ ਉੱਪਰ ਨੂੰ ਕਰ ਕੇ ਰਖੇ, ਇਸਰਾਇਲੀ ਲੋਕ ਜਿੱਤ ਰਹੇ ਸਨ। ਪਰ ਜਦ ਵੀ ਉਹ ਹਥ ਨਵੇਂ ਕਰਦਾ ਸੀ, ਅਮਾਲੇਕੀ ਜਿੱਤਦੇ ਸਨ। ਇਸ ਲਈ ਜਦ ਮੂਸਾ ਦਾ ਹਥ ਥੱਕ ਗਿਆ, ਉਨ੍ਹਾਂ ਨੇ ਇੱਕ ਪਥਰ ਲਿਆ ਅਤੇ ਉਸ ਨੂੰ ਉਸਦੇ ਹੇਠਾਂ ਰਖ ਦਿੱਤਾ ਅਤੇ ਉਹ ਉਸ ਉੱਪਰ ਬੈਠ ਗਿਆ। ਹਾਰੂਨ ਅਤੇ ਹੂਰ ਨੇ ਉਸਦੇ ਦੋਵੇਂ ਹਥ ਫੜ ਲਾਏ ਅਤੇ ਉਨ੍ਹਾਂ ਨੂੰ ਉਤਾਂਹ ਕਰ ਦਿੱਤਾ। ਅਤੇ ਉਸਦੇ ਹਥ ਸ਼ਾਮ ਤੱਕ ਉੱਪਰ ਕੀਤੇ ਰਹੇ। ਇਸ ਲਈ ਯੁਹੋਸ਼ੁ ਨੇ ਅਮਲੇਕੀਆਂ ਦੇ ਉੱਪਰ ਤਲਵਾਰ ਦੇ ਨਾਲ ਜਿੱਤ ਪ੍ਰਾਪਤ ਕੀਤੀ।” (ਕੁਚ ੧੭:੯-੧੩)

ਇਹ ਬਹੁਤ ਹੀ ਰੋਚਿਕ ਸੀ ਕਿ ਕਿਵੇਂ ਮੂਸਾ ਨੇ ਇਸ ਜਾਵਾਨ ਨੂੰ ਯੁਧ ਦੇ ਮੈਦਾਨ ਵਿਚ ਭੇਜਿਆ। ਭਾਵੇਂ ਕਿ ਉਸਨੇ ਯੁਹੋਸ਼ੁ ਨੂੰ ਲੜਨ ਵਾਸਤੇ ਕਿਹਾ, ਪਰ ਉਹ ਦੂਰ ਨਹੀ ਸੀ। ਉਹ ਯੁਹੋਸ਼ੁ ਦੀ ਨਜਰ ਦੇ ਸਾਹਮਣੇ ਸੀ ਅਤੇ ਉਹ ਉਸ ਨੂੰ ਜਿੱਤ ਦੇ ਸਰੋਤ ਵੱਲ ਧਿਆਨ ਦੇ ਰਿਹਾ ਸੀ। ਮੂਸਾ ਨੇ ਸਿਆਣਪ ਨਾਲ ਯੁਹੋਸ਼ੁ ਨੂੰ ਲੜਨ ਅਤੇ ਜਿੱਤਣ ਦੀ ਅਨੁਮਤੀ ਦਿੱਤੀ। ਪਰ ਉਸ ਨੇ ਅਖੀਰਲੀ ਜਿੱਤ ਨਿਰਧਾਰਿਤ ਕਰਨ ਵਾਸਤੇ ਉਸ ਨੂੰ ਦਿਸ਼ਾ ਵੀ ਦਿੱਤੀ।

ਅਸੀਂ ਵੇਖਦੇ ਹਾਂ ਕਿ ਮੂਸਾ ਅਤੇ ਯੁਹੋਸ਼ੁ ਦੇ ਵਿਚ ਇੱਕ ਰਿਸ਼ਤੇ ਦੀ ਰੀਤ ਬਣ ਰਹੀ ਹੈ। ਪਹਿਲਾ, ਮੂਸਾ ਪ੍ਰਮੇਸ਼ਰ ਦਾ ਕੰਮ ਕਰਦਾ ਹੈ। ਫਿਰ ਉਹ ਯੁਹੋਸ਼ੁ ਨੂੰ ਪ੍ਰਮੇਸ਼ਰ ਦਾ ਕੰਮ ਕਰਨ ਵਾਸਤੇ ਕਹਿੰਦਾ ਹੈ ਅਤੇ ਉਹ ਕੋਲ ਖੜਾ ਹੈ। ਅਖੀਰ ਦੇ ਵਿਚ, ਯੁਹੋਸ਼ੁ ਨੂੰ ਪ੍ਰਮੇਸ਼ਰ ਦਾ ਕੰਮ ਕਰਨਾ ਪੈਣਾ ਹੈ, ਜਦ ਮੂਸਾ ਚਲਾ ਗਿਆ। ਇਹ ਪ੍ਰਮੇਸ਼ਰ ਦੀ ਰੀਤ ਹੈ ਜਿਸਦੇ ਦੁਆਰਾ ਉਹ ਨਵੇਂ ਆਗੂਆਂ ਦੀ ਪੀੜੀ ਨੂੰ ਖੜਾ ਕਰਦਾ ਹੈ। ਪਹਿਲਾ, ਅਸੀਂ ਕੰਮ ਕਰਦੇ ਹਾਂ। ਫਿਰ ਉਹ ਸਾਡੇ ਨਾਲ ਕੰਮ ਕਰਦੇ ਹਨ, ਅਤੇ ਅਖੀਰ ਵਿਚ ਉਹ ਕੰਮ ਕਰਦੇ ਹਨ।

ਪਰ ਮੂਸਾ ਨੇ ਯੁਹੋਸ਼ੁ ਨੂੰ ਪ੍ਰਮੇਸ਼ਰ ਦੇ ਕੰਮ ਵਿਚ ਸਿਖਾਉਣ ਤੋਂ ਵਧ ਕੇ ਕੀਤਾ। ਉਸ ਨੇ ਉਸ ਨੂੰ ਸਿਖਿਆ ਕਿ ਕਿਵੇਂ ਉਹ ਪ੍ਰਮੇਸ਼ਰ ਦੇ ਨਾਲ ਚਲ ਸਕਦਾ ਹੈ। ਬਾਈਬਲ ਦਸਦੀ ਹੈ, “ਯਹੋਵਾਹ ਨੇ ਮੂਸਾ ਨੂੰ ਕਿਹਾ, ‘ਮੇਰੇ ਕੋਲ ਪਹਾੜ ਦੇ ਉੱਪਰ ਆ ਅਤੇ ਇਥੇ ਠਹਿਰ, ਅਤੇ ਮੈਂ ਤੈਨੂੰ ਆਪਣੇ ਹੁਕਮ ਪੱਟੀਆਂ ਦੇ ਉੱਪਰ ਲਿਖ ਕੇ ਦੇਵਾਂਗਾ, ਉਹ ਕਨੂਨ ਅਤੇ ਹੁਕਮ ਜੋ ਕਿ ਮੈਂ ਉਨ੍ਹਾਂ ਦੇ ਨਿਰਦੇਸ਼ ਦੇ ਵਿਖੇ ਲਿਖੇ ਹਨ।’ ਫਿਰ ਮੂਸਾ ਯੁਹੋਸ਼ੁ ਨੂੰ ਲੈ ਕੇ ਗਿਆ ਅਤੇ ਮੂਸਾ ਪ੍ਰਮੇਸ਼ਰ ਦੇ ਪਹਾੜ ਤੇ ਗਿਆ” (ਕੁਚ ੨੪:੧੨, ੧੩ ਨਵਾਂ ਸੰਸਕਰਨ) ਜਦ ਮੂਸਾ ਦੀ ਪ੍ਰਮੇਸ਼ਰ ਦੇ ਨਾਲ ਮਹਾਨ ਮਿਲਣੀ ਹੋ ਰਹੀ ਸੀ, ਉਸ ਵੇਲੇ ਯੁਹੋਸ਼ੁ ਬਹੁਤਾ ਦੂਰ ਨਹੀ ਸੀ।

ਜਦ ਮੂਸਾ ਪ੍ਰਮੇਸ਼ਰ ਨੂੰ ਮਿਲਣ ਵਾਸਤੇ “ਮੇਲ ਦੇ ਤੰਬੂ” ਵਿਚ ਜਾਂਦਾ ਸੀ ਅਤੇ ਪ੍ਰਮੇਸ਼ਰ ਦੀ ਹਜੂਰੀ ਬਹੁਤ ਹੀ ਤਾਕਤਵਰ ਹੁੰਦੀ ਸੀ, ਯੁਹੋਸ਼ੁ ਵੀ ਉਸ ਤੰਬੂ ਦੇ ਵਿਚ ਹੁੰਦਾ ਸੀ। ਜਦ ਮੂਸਾ ਤੰਬੂ ਨੂੰ ਛਡ ਕੇ ਬਾਹਰ ਆ ਜਾਂਦਾ ਸੀ, ਤਾਂ ਯੁਹੋਸ਼ੁ ਉਥੇ ਤੰਬੂ ਵਿਚ ਹੀ ਬੈਠਾ ਰਹਿੰਦਾ ਸੀ। ਉਹ ਪ੍ਰਭੁ ਦੀ ਹਜੂਰੀ ਨੂੰ ਛਡਣਾ ਨਹੀ ਸੀ ਚਾਹੁੰਦਾ। ਮੂਸਾ ਨੇ ਯੁਹੋਸ਼ੁ ਨੂੰ ਪ੍ਰਮੇਸ਼ਰ ਦੇ ਕੰਮ ਦੇ ਬਾਰੇ ਸਿਖਿਆ ਦਿੱਤੀ ਪਰ ਉਸ ਤੋਂ ਵੀ ਵਧ ਕੇ ਉਸ ਨੇ ਉਸ ਨੂੰ ਸਿਖਿਆ ਦਿੱਤੀ ਕਿ ਕਿਵੇਂ ਉਹ ਪ੍ਰਮੇਸ਼ਰ ਦੇ ਨਾਲ ਗਹਿਰਾਈ ਦੇ ਨਾਲ ਅਤੇ ਨਜਦੀਕੀ ਵਿਚ ਚਲ ਸਕਦਾ ਹੈ।

ਇਹ ਬਹੁਤ ਹੀ ਸੌਖਾ ਹੈ ਕਿ ਅਸੀਂ ਪ੍ਰਮੇਸ਼ਰ ਦੇ ਬਾਹਰੀ ਕੰਮਾਂ ਵਾਸਤੇ ਲੋਕਾਂ ਨੂੰ ਤਿਆਰ ਕਰੀਏ। ਪਰ ਇਹ ਇੱਕ ਹੋਰ ਗੱਲ ਹੈ ਅਤੇ ਜਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਸਿਖਿਆ ਦੇਈਏ ਕਿ ਕਿਵੇਂ ਉਹ ਦੀਨਤਾ ਦੇ ਨਾਲ ਪ੍ਰਮੇਸ਼ਰ ਦੇ ਨਾਲ ਚਲ ਸਕਦੇ ਹਨ। ਮੂਸਾ ਇਸ ਗੱਲ ਨੂੰ ਸਮਝ ਗਿਆ ਕਿ ਪ੍ਰਮੇਸ਼ਰ ਦਾ ਕੰਮ ਇੱਕ ਆਤਮਿਕ ਕੰਮ ਹੈ ਅਤੇ ਇਸ ਵਾਸਤੇ ਘਿਰੇ ਆਤਮਿਕ ਲੋਕਾਂ ਦੀ ਜਰੂਰਤ ਹੈ ਜੋ ਕਿ ਇਸ ਨੂੰ ਪੂਰਾ ਕਰ ਸਕਣ। ਮੂਸਾ ਨੇ ਇਸਰਾਇਲੀ ਲੋਕਾਂ ਦੀ ਮਿਸਰ ਤੋਂ ਬਾਹਰ ਆਉਣ ਵਿਚ ਅਗੁਵਾਈ ਕੀਤੀ, ਪਰ ਯੁਹੋਸ਼ੁ ਉਨ੍ਹਾਂ ਨੂੰ ਵਾਇਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਗਿਆ। ਕਿਉਂਕਿ ਮੂਸਾ ਨੇ ਯੁਹੋਸ਼ੁ ਨੂੰ ਸਿਖਿਆ ਦਿੱਤੀ, ਜੋ ਕੰਮ ਉਸ ਨੇ ਪੂਰਾ ਕੀਤਾ ਉਹ ਉਸਦੀ ਮੌਤ ਦੇ ਨਾਲ ਰੁਕ ਨਹੀ ਗਿਆ। ਇੱਕ ਨਵੀਂ ਪੀੜੀ ਤੀਰ ਸੀ ਕਿ ਉਹ ਬਾਤਾਨ ਲਵੇ ਅਤੇ ਦੋੜ ਨੂੰ ਦੋੜੇ।

ਅਗਰ ਅਸੀਂ ਸਿਆਣੇ ਹਾਂ, ਤਾਂ ਅਸੀਂ ਸਿਰਫ ਪ੍ਰਮੇਸ਼ਰ ਦਾ ਕੰਮ ਹੀ ਨਹੀ ਕਰਾਂਗੇ, ਪਰ ਅਸੀਂ ਅਗਲੀ ਪੀੜੀ ਨੂੰ ਪ੍ਰਮੇਸ਼ਰ ਨੂੰ ਜਾਨਣ ਅਤੇ ਪਿਆਰ ਕਰਨਾ ਤੇ ਚਲਨਾ ਸਿਖਾਵੇਂਗੇ।