Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਨਾਮ ਦੇ ਵਿਚ ਜਿੱਤ

ਜਿਵੇਂ ਕਿ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ, ਮੇਰੇ ਦਿਲ ਦੀ ਪੁਕਾਰ ਇਹ ਹੈ ਕਿ ਸਾਡੇ ਵਿਚੋਂ ਹਰ ਮਸੀਹ ਨੂੰ ਜਾਨੇ ਅਤੇ ਉਸਦੀ ਜਿੱਤ ਦਾ ਅਨੁਭਵ ਇਸ ਤਰੀਕੇ ਨਾਲ ਕਰੇ ਜਿਵੇਂ ਪਹਿਲਾਂ ਕਦੇ ਨਹੀ ਕੀਤਾ ਸੀ। ਮੇਰਾ ਦਿਲ ਇਹ ਚਾਹੁੰਦਾ ਹੈ ਕਿ ਕਿ ਮੈਂ ਉਸ ਨੂੰ ਨਜਦੀਕੀ ਨਾਲ ਜਾਣਾ ਅਤੇ ਉਸ ਦੇ ਪਿਛੇ ਪੂਰੇ ਦਿਲ ਦੇ ਨਾਲ ਚੱਲਾਂ। ਇਸ ਲਈ ਹਰ ਹਫਤੇ ਮੈਂ ਪ੍ਰਮੇਸ਼ਰ ਦੇ ਨਾਮ ਲਿਖਾਂਗਾ। ਉਸ ਦੇ ਨਾਮ ਵਿਚ ਸਾਡੇ ਕੋਲ ਜਿੱਤ ਹੈ। ਉਸਦੇ ਨਾਮ ਵਿਚ ਅਸੀਂ ਰਾਜਾਂ ਨੂੰ ਜਿੱਤ ਸਕਦੇ ਹਾਂ। ਉਸਦੇ ਨਾਮ ਵਿਚ ਸਾਡੇ ਵਿਚ ਇਹ ਯੋਗਤਾ ਆ ਜਾਂਦੀ ਹੈ ਕਿ ਅਸੀਂ ਕਮਜੋਰੀਆਂ ਦੇ ਉੱਪਰ ਜਿੱਤ ਪਾ ਸਕੀਏ। ਉਸਦੇ ਨਾਮ ਵਿਚ ਸਾਡੇ ਕੋਲ ਇਹ ਯਕੀਨ ਹੈ ਕਿ ਸਾਡੀਆਂ ਪ੍ਰਾਥਨਾਵਾਂ ਦੇ ਉੱਤਰ ਮਿਲਦੇ ਹਨ।

ਪੁਰਾਣੇ ਸਮੇਂ ਦੇ ਇਬ੍ਰਾਨੀ ਲੋਕਾਂ ਦੇ ਵਿਚ ਇੱਕ ਵਿਅਕਤੀ ਦਾ ਨਾਮ ਉਸਦੇ ਵਿਅਕਤੀਤਵ ਨੂੰ ਵਿਖਾਉਂਦਾ ਸੀ। ਇਸ ਲਈ ਪ੍ਰਮੇਸ਼ਰ ਦਾ ਨਾਮ ਉਨ੍ਹਾਂ ਲਈ ਇਨ੍ਹਾਂ ਜਰੂਰੀ ਸੀ। ਜਦ ਪ੍ਰਮੇਸ਼ਰ ਮੂਸਾ ਨੂੰ ਮਿਦਾਨੀ ਰੇਗਿਸਥਾਨ ਦੇ ਵਿਚ ਦਰਸ਼ਨ ਦਿੱਤਾ ਸੀ, ਪ੍ਰਮੇਸ਼ਰ ਦੇ ਉਸ ਨੂੰ ਹੁਕਮ ਦਿੱਤਾ ਕਿ ਉਹ ਉਸ ਨੂੰ ਆਪਣੇ ਲੋਕਾਂ ਨੂੰ ਗੁਲਾਮੀ ਵਿਚੋਂ ਛੁਡਾ ਕੇ ਲੈ ਕੇ ਆਵੇ। ਉਸਨੇ ਪ੍ਰਮੇਸ਼ਰ ਦੇ ਸਾਹਮਣੇ ਇਹ ਪ੍ਰਤਿਉਤਰ ਦਿੱਤਾ, “ਮੰਨ ਲਵੋ ਕਿ ਮੈਂ ਇਸਰਾਇਲਿਆਂ ਨੂੰ ਜਾ ਕੇ ਕਹਿੰਦਾ ਹਾਂ ਕਿ ਤੁਹਾਡੇ ਪਿਤਾਵਾਂ ਦੇ ਪ੍ਰਮੇਸ਼ਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਤਾਂ ਉਹ ਮੈਨੂੰ ਪੁਛਣਗੇ ‘ ਉਸਦਾ ਨਾਮ ਕੀ ਹੈ?’ ਫਿਰ ਮੈਂ ਉਨ੍ਹਾਂ ਨੂੰ ਕੀ ਕਹਾਂਗਾ?” (ਕੂਚ ੩:੧੩ ਨਵਾਂ ਸੰਸਕਰਣ)

ਫਿਰ ਮੂਸਾ ਨੇ ਪ੍ਰਮੇਸ਼ਰ ਦੇ ਹੁਕਮਾਂ ਨੂੰ ਪ੍ਰਾਪਤ ਕੀਤਾ, ਪ੍ਰਮੇਸ਼ਰ ਨੇ ਉਸ ਨੂੰ ੧੦ ਮੁਖ ਹੁਕਮ ਦਿੱਤੇ ਜੋ ਕੇ ਪ੍ਰਮੇਸ਼ਰ ਦੇ ਨਾਮਾਂ ਨੂੰ ਦਿਖਾਉਂਦੇ ਹਨ। ਪ੍ਰਮੇਸ਼ਰ ਦੇ ਕਨੂੰਨ ਦੇ ਬਹੁਤ ਸਾਫ਼ ਸਨ, ਫਿਰ ਉਸ ਨੇ ਕਿਹਾ, “ਤੂੰ ਪ੍ਰਭੂ ਆਪਣੇ ਪ੍ਰਮੇਸ਼ਰ ਦਾ ਨਾਮ ਵਿਅਰਥ ਵਿਚ ਨਾ ਲਵੋ, ਕਿਉਂਕਿ ਪ੍ਰਭੂ ਆਪਣਾ ਨਾਮ ਵਿਅਰਥ ਲੈਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ।” (ਕੂਚ ੨੦:੭ ਨਵਾਂ ਸੰਸਕਰਣ) ਇਹ ਪ੍ਰ੍ਮ੍ਸ਼ਰ ਦੇ ਲੋਕਾਂ ਲਈ ਜਰੂਰੀ ਸੀ ਕਿ ਉਹ ਪ੍ਰਮੇਸ਼ਰ ਦਾ ਨਾਮ ਜਾਨਣ ਅਤੇ ਉਸਦੇ ਨਾਮ ਦੀ ਇੱਜਤ ਕਰਣ, ਕਿਉਂਕਿ ਇਹ ਉਸਦਾ ਨਾਮ ਹੈ ਜਿਸ ਤੋਂ ਅਸੀਂ ਇਹ ਸਿਖਦੇ ਹਾਂ ਕਿ ਪ੍ਰਮੇਸ਼ਰ ਕੌਣ ਹੈ ਅਤੇ ਉਹ ਕਿਵੇਂ ਕੰਮ ਕਰਦਾ ਹੈ।

ਬਾਈਬਲ ਵਿਚ ਪ੍ਰਮੇਸ਼ਰ ਨੂੰ ਬਹੁਤ ਸਾਰੇ ਨਾਮ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਹਰ ਇੱਕ ਨਾਮ ਪ੍ਰਮੇਸ਼ਰ ਦੇ ਇੱਕ ਖਾਸ ਗੁਣ ਨੂੰ ਦਰਸ਼ਾਉਂਦਾ ਹੈ। ਇਸੇ ਲਈ ਪ੍ਰਮੇਸ਼ਰ ਦੇ ਨਾਮ ਵਿਚ ਜਿੱਤ ਹੈ। ਜਦ ਅਸੀਂ ਪਰਮੇਸਰ ਨੂੰ ਸ੍ਰਿਸ਼ਟੀ ਕਰਤਾ ਦੇ ਤੌਰ ਤੇ ਜਾਣਦੇ ਹਾਂ, ਤਾਂ ਅਸੀਂ ਉਸਦੇ ਕੰਮ ਵਿਚ ਕਿਰਿਆਸ਼ੀਲ ਬਣ ਜਾਣਦੇ ਹਾਂ ਜੋ ਕਿ ਉਸਨੇ ਸਾਨੂੰ ਦਿੱਤਾ ਹੋਇਆ ਹੈ। ਜਦੋਂ ਅਸੀਂ ਉਸ ਨੂੰ ਯਹੋਵਾਹ ਜਿਰੇਹ (ਪ੍ਰਮੇਸ਼ਰ ਸਾਡਾ ਇੰਤਜਾਮ ਕਰਨ ਵਾਲਾ) ਦੇ ਤੌਰ ਤੇ ਜਾਣਦੇ ਹਾਂ ਤਾਂ ਅਸੀਂ ਇਹ ਜਾਂ ਲੈਂਦੇ ਹਾਂ ਕਿ ਸਾਡੀ ਹਰ ਇੱਕ ਜਰੂਰਤ ਉਸਦੇ ਨਾਮ ਵਿਚ ਪੂਰਾ ਹੋ ਜਾਂਦੀ ਹੈ। ਜੜ ਅਸੀਂ ਉਸ ਨੂੰ ਮਹਾਨ “ਮੈਂ ਹਾਂ” ਦੇ ਤੌਰ ਤੇ ਜਾਣਦੇ ਹਾਂ ਤਾਂ ਅਸੀਂ ਉਸ ਦੀ ਹਰ ਵੇਲੇ ਰਹਿਣ ਵਾਲੀ ਜਿੱਤ ਦਾ ਅਨੁਭਵ ਕਰਦੇ ਹਾਂ।

ਉਸ ਸਾਨੂੰ ਛੁਡਾਉਂਦਾ ਹੈ ਜੜ ਅਸੀਂ ਉਸ ਨੂੰ ਪੁਕਾਰਦੇ ਹਾਂ ਅਤੇ ਜੀਵਨ ਬਦਲ ਜਾਣਦੇ ਹਨ ਜਦ ਅਸੀਂ ਉਸਦੇ ਨਾਮ ਦਾ ਪ੍ਰਚਾਰ ਕਰਦੇ ਹਾਂ। ਉਸਦੇ ਨਾਮ ਦੇ ਬਾਰੇ ਵਿਚ ਕੁਝ ਬਹੁਤ ਹੀ ਖਾਸ ਹੈ। ਜੜ ਤੁਸੀਂ ਉਸਦੇ ਨਾਮਾਂ ਦਾ ਅਧਿਅਨ ਕਰੋਗੇ ਤਾਂ ਇਸਦੇ ਦੁਆਰਾ ਤੁਹਾਨੂੰ ਜੋ ਉਹ ਹੈ ਉਸ ਬਾਰੇ ਨਜਦੀਕੀ ਗਿਆਂਨ ਮਿਲੇਗਾ, ਅਤੇ ਉਹ ਤੁਹਾਡੇ ਜੀਵਨ ਵਿਚ ਕੀ ਕਰਨਾ ਚਾਹੁੰਦਾ ਹੈ ਉਹ ਤੁਹਾਡੇ ਤੇ ਪ੍ਰਗਟ ਹੋ ਜਾਵੇਗਾ। ਯਿਸ਼ੂ ਦੇ ਨਾਮ ਵਿਚ ਪਿਆਰ ਅਤੇ ਤਾਕਤ ਹੈ। ਉਸਦੇ ਨਾਮ ਦੇ ਕਾਰਨ ਦਿਲ ਵਿਚ ਚੰਗੀ ਆ ਜਾਂਦੀ ਹੈ।

ਇੱਕ ਦਿਨ ਜੜ ਉਸਦਾ ਨਾਮ ਲਿਆ ਜਾਵੇਗਾ ਤਾਂ ਹਰ ਇੱਕ ਗੋਡਾ ਉਸ ਅੱਗੇ ਝੁਕੇਗਾ, ਇਹ ਉਹ ਨਾਮ ਹੈ ਜੋ ਹਰ ਨਾਮ ਤੋਂ ਵੱਡਾ ਹੈ। ਉਸਦੇ ਨਾਮ ਵਿਚ ਦੁਸਟ ਆਤਮਾਵਾਂ ਭੱਜਗੀਆ ਹਨ, ਉਸਦੇ ਨਾਮ ਵਿਚ ਲੰਗੜੇ ਚੰਗੇ ਹੋਏ ਹਨ, ਅੰਨ੍ਹੇਂ ਵੇਖਣ ਲੱਗ ਪਏ, ਮੁਰਦੇ ਜੀ ਉਠੇ, ਕਮਜੋਰ ਮਜਬੂਤ ਬਣ ਗਏ, ਅਤੇ ਜੀਵਨ ਚੰਗੇ ਹੋ ਗਏ। ਦੁਸਟ ਤਾਨਾਸ਼ਾਹ ਲੋਕਾਂ ਨੇ ਉਸ ਦੇ ਨਾਮ ਨੂੰ ਬੈਨ ਕਰਣ ਦੀ ਕੋਸ਼ਿਸ ਕੀਤੀ, ਪਰ ਉਨ੍ਹਾਂ ਦੀਆਂ ਯੁਕਤੀਆਂ ਫਲ ਨਹੀ ਲਿਆ ਪਾਈਆਂ। ਤਰਕ ਕਰਨ ਵਾਲਿਆਂ ਨੇ ਉਸਦੇ ਨਾਮ ਦਾ ਮਜਾਕ ਉਡਾਇਆ, ਪਰ ਫਿਰ ਵੀ ਉਸਦੇ ਨਾਮ ਦੀ ਪੂਰੀ ਦੁਨੀਆਂ ਵਿਚ ਇੱਜਤ ਕੀਤੀ ਜਾਂਦੀ ਹੈ, ਪਰ ਉਨ੍ਹਾਂ ਲੋਕਾਂ ਦੇ ਨਾਮ ਭੁਲਾ ਦਿੱਤੇ ਗਏ ਹਨ। ਇਹ ਪ੍ਰਮੇਸ਼ਰ ਦਾ ਨਾਮ ਹੈ, ਯਿਸ਼ੂ ਦਾ ਨਾਮ ਹੈ, ਜਿਹੜਾ ਅਖੀਰਲੀ ਜਿੱਤ ਲੈ ਕੇ ਆਉਂਦਾ ਹੈ। ਆਪਣੇ ਦਿਲ ਤੋਂ ਉਸਦੇ ਨਾਮਾਂ ਦਾ ਅਧਿਅਨ ਕਰੋ। ਅਤੇ ਤੁਸੀਂ ਇਹ ਜਾਨੋਗੇ ਕਿ ਉਸਦਾ ਨਾਮ ਅਨੋਖਾ ਹੈ!