Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪ੍ਰਮੇਸ਼ਰ ਸ੍ਰਿਸ਼ਟੀ ਕਰਤਾ

ਕੀ ਤੁਸੀਂ ਨਹੀ ਸੁਣਿਆ, ਕਿ ਤੁਸੀਂ ਨਹੀਂ ਜਾਣਦੇ? ਯਹੋਵਾਹ ਪ੍ਰਮੇਸ਼ਰ ਸਦੀਪਕ ਪ੍ਰਮੇਸ਼ਰ ਹੈ, ਧਰਤੀ ਤੇ ਕੰਢਿਆ ਨੂੰ ਬਣਾਉਣ ਵਾਲਾ। ਉਹ ਕਦੇ ਨਹੀ ਥਕਦਾ, ਅਤੇ ਉਸਦੀ ਸਮਝ ਨੂੰ ਕੋਈ ਨਹੀ ਜਾਣ ਸਕਦਾ। (ਯਸਾਯਾਹ ੪੦:੨੮ ਨਵਾਂ ਸੰਸਕਰਣ)

ਪ੍ਰਮੇਸ਼ਰ ਮਹਾਨ ਅਤੇ ਸਾਮਰਥੀ ਪ੍ਰਮੇਸ਼ਰ ਹੈ। ਜੋ ਕੁਝ ਹੈ ਅਤੇ ਜੋ ਕੁਝ ਹੋਵੇਗਾ ਉਹ ਸਭ ਨੂੰ ਸਿਰਜਣ ਵਾਲਾ ਉਹ ਹੈ। ਉਹ ਸ੍ਰਿਸ਼ਟੀ ਕਰਤਾ ਹੈ। ਕੁਝ ਵੀ ਕਦੇ ਵੀ ਉਸ ਤੋ ਬਿਨ੍ਹਾਂ ਹੋਂਦ ਵਿਚ ਨਹੀ ਆਇਆ ਅਤੇ ਨਾ ਹੀ ਕਦੇ ਆਵੇਗਾ। ਪਰ ਉਹ ਸਿਰਫ ਸਾਮਰਥੀ ਪ੍ਰਮੇਸ਼ਰ ਹੀ ਨਹੀ ਹੈ। ਉਹ ਭਲਾ ਪ੍ਰਮੇਸ਼ਰ ਹੈ। ਅਸਲ ਵਿਚ ਉਹ ਆਪਣੀ ਭਲਿਆਈ ਵਿਚ ਸਿਧ ਹੈ। ਬ੍ਰਹਿਮੰਡ ਦੀ ਰਚਨਾ ਦੇ ਬਾਰੇ ਬਾਈਬਲ ਦਸਦੀ ਹੈ, “ ਪ੍ਰਮੇਸ਼ਰ ਨੇ ਵੇਖਿਆ ਕਿ ਹੋ ਕੁਝ ਉਸ ਨੇ ਬਣਾਇਆ ਉਹ ਚੰਗਾ ਸੀ। ਅਤੇ ਫਿਰ ਸ਼ਾਮ ਹੋਈ ਅਤੇ ਫਿਰ ਸਵੇਰ ਆਯੀ। ਅਤੇ ਇਹ ਛੇਵਾਂ ਦਿਨ ਸੀ।” (ਉਤਪਤ ੧:੩੧ ਨਵਾਂ ਸੰਸਕਰਣ) ਸਾਰੀ ਸ੍ਰਿਸ਼ਟੀ ਚੰਗੀ ਸੀ, ਕਿਉਂਕਿ ਬਣਾਉਣ ਵਾਲਾ ਚੰਗਾ ਸੀ।

ਪਰ ਇਸਦਾ ਸਾਡੀ ਨਿੱਜੀ ਜਿੱਤ ਦੇ ਨਾਲ ਕੀ ਸਬੰਧ ਹੈ। ਸਭ ਕੁਝ! ਜਦ ਤੁਸੀਂ ਇਹ ਸਮਝ ਜਾਂਦੇ ਹੋ ਕਿ ਜੋ ਕੁਝ ਵੀ ਪ੍ਰਮੇਸ਼ਰ ਬਨਾਉਂਦਾ ਹੈ ਉਹ ਚੰਗਾ ਹੈ ਤਾਂ ਤੁਸੀਂ ਇਹ ਜਾਨੋਗੇ ਕਿ ਜਦ ਉਸਨੇ ਤੁਹਾਨੂੰ ਬਣਾਇਆ, ਉਸ ਨੇ ਉਸ ਸਮੇਂ ਵੀ ਕਿਹਾ, “ਇਹ ਚੰਗਾ ਹੈ” ਜ੍ਬੁਰ ਲਿਖਣ ਵਾਲਾ ਲਿਖਦਾ ਹੈ, “ਮੈਂ ਤੇਰੀ ਸਤੁਤੀ ਕਰਦਾ ਹਾਂ ਕਿਉਂਕਿ ਮੈਂ ਬਹੁਤ ਹਿ ਅਦੁਭਤ ਅਤੇ ਭਿਆਨਕ ਰੀਤੀ ਨਾਲ ਬਣਾਇਆ ਗਿਆ ਹਾਂ। ਤੇਰੇ ਕੰਮ ਅਦੁਭਤ ਹਨ ਅਤੇ ਮੈਂ ਇਹ ਚੰਗੀ ਤਰਾਂ ਜਾਣਦਾ ਹਾਂ।” ( ਜ੍ਬੁਰ ੧੩੯:੧੪ ਨਵਾਂ ਸੰਸਕਰਣ) ਏਥੇਲ ਵਾਟਰ, ਇੱਕ ਪੁਰਾਣਾ ਭਜਨ ਗਾਉਣ ਵਾਲਾ ਕਹਿੰਦਾ ਹੁੰਦਾ ਸੀ, “ਪ੍ਰਮੇਸ਼ਰ ਕੋਈ ਬਕਵਾਸ ਚੀਜ ਨਹੀ ਬਨਾਉਂਦਾ ਹੈ।” ਤੇ ਇਹ ਕਿਨ੍ਹਾਂ ਸਚ ਹੈ।

ਤੁਸੀਂ ਸ਼ਾਇਦ ਸੋਚਦੇ ਹੋਵੋ ਕਿ ਤੁਹਾਡੇ ਜੀਵਨ ਵਿਚ ਤੁਹਾਡੇ ਨਾਲ ਬੇਇਨਸਾਫੀ ਹੋਈ ਹੈ। ਤੁਸੀਂ ਸ਼ਾਇਦ ਸੋਚਦੇ ਹੋਵੋ ਕਿ ਤੁਹਾਡੀ ਜਿੰਦਗੀ ਬਹੁਤ ਹੀ ਘਟੀਆ ਹੈ, ਅਤੇ ਤੁਹਾਡੇ ਵਾਸਤੇ ਕੋਈ ਆਸ ਨਹੀ ਹੈ। ਤੁਹਾਡਾ ਦਿਲ ਸ਼ਾਇਦ ਪੁਕਾਰਦਾ ਹੋਵੇ, “ਮੈਂ ਜੇਤੂ ਹੁੰਦਾ ਜੇਕਰ ਮੇਰੇ ਮਾਤਾ ਪਿਤਾ ਕੋਈ ਹੋਰ ਹੁੰਦੇ। ਜਾਂ ਫਿਰ ਮੇਰੇ ਹਾਲਾਤ ਚੰਗੇ ਹੁੰਦੇ। ਜੇਕਰ ਸਿਰਫ______ ਜੇਕਰ ਸਿਰਫ ______” ਇਹ ਸਚ ਹੋ ਸਕਦਾ ਹੈ ਕਿ ਜਿਹੜੇ ਹਾਲਾਤਾਂ ਵਿਚੋਂ ਦੀ ਤੁਸੀਂ ਲੰਘ ਰਹੇ ਹੋ ਉਹ ਬਹੁਤ ਹੀ ਔਖੇ ਹੋ ਸਕਦੇ ਹਨ। ਪਰ ਇਹ ਪ੍ਰਮੇਸ਼ਰ ਹੈ ਜੋ ਕਿ ਸਿਰਜਣ ਹਾਰ ਹੈ। ਉਸਨੇ ਤੁਹਾਨੂੰ ਸਿਰਜਿਆ ਹੈ। ਉਸਨੇ ਕੋਈ ਗਲਤੀ ਨਹੀ ਕੀਤੀ ਹੈ। ਅਸਲ ਵਿਚ ਇਹੋ ਜਿਹੇ ਲੋਕ ਜੋ ਕਿ ਬਹੁਤ ਹੀ ਸਖਤ ਹਾਲਾਤਾਂ ਵਿਚੋਂ ਦੀ ਹੋ ਕੇ ਗੁਜਰਦੇ ਹਨ ਉਹ ਹੀ ਸਮਾਜ ਦੇ ਉੱਪਰ ਗਹਿਰਾ ਪ੍ਰਭਾਵ ਪਾਉਂਦੇ ਹਨ।

ਜਿਹੜੇ ਇਨਸਾਨ ਨੇ ਮੈਨੂੰ ਮਸੀਹ ਦੇ ਗਿਆਂਨ ਵਿਚ ਲਿਆਂਦਾ, ਉਹ ਬਹੁਤ ਹੀ ਸਖਤ ਹਾਲਾਤਾਂ ਵਿਚ ਪੈਦਾ ਹੋਇਆ ਸੀ। ਜਦ ਉਹ ਕੁਝ ਹਫਤਿਆਂ ਦਾ ਹੀ ਸੀ ਤਾਂ ਉਸਦੀ ਮਾਂ ਨੇ ਉਸ ਨੂੰ ਕਿਸੇ ਨੂੰ ਦੇ ਦਿੱਤਾ। ਉਹ ਇੱਕ ਪਰਿਵਾਰ ਤੋਂ ਦੂਸਰੇ ਪਰਿਵਾਰ ਵਿਚ ਚਲਾ ਗਿਆ। ਪਰ ਇਸ ਗੱਲ ਨੇ ਇਸ ਸਚਾਈ ਨੂੰ ਦਬਾ ਨਹੀ ਦਿੱਤਾ ਕਿ ਉਹ ਪ੍ਰਮੇਸ਼ਰ ਦੀ ਸ੍ਰਿਸ਼ਟੀ ਹੈ। ਅਤੇ ਉਹ “ਅਦੁਭਤ ਅਤੇ ਭਿਆਨਕ ਰੀਤੀ” ਨਾਲ ਬਣਾਇਆ ਗਿਆ ਹੈ। ਅਖੀਰ ਦੇ ਵਿਚ ਉਸਦਾ ਪਾਲਣ ਪੋਸ਼ਣ ਇੱਕ ਮਸੀਹੀ ਪਾਸਟਰ ਦੇ ਦੁਆਰਾ ਹੋਇਆ ਜਿਸਨੇ ਉਸ ਨੂੰ ਵਿਵਹਾਰਿਕ ਤਰੀਕੇ ਨਾਲ ਦਿਖਾਇਆ ਕਿ ਪ੍ਰਮੇਸ਼ਰ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਕੋਲ ਉਸ ਲਈ ਇੱਕ ਬਹੁਤ ਹੀ ਵਧਿਆ ਯੋਜਨਾ ਹੈ। ਜਦ ਉਸਨੇ ਇਸ ਪ੍ਰਮੇਸ਼ਰ ਨੂੰ ਜਾਣਿਆ ਜੋ ਕਿ ਸਿਰਫ ਚੰਗਾ ਹੀ ਬਨਾਉਂਦਾ ਹੈ ਤਾਂ ਉਸ ਨੂੰ ਉਸਦੀ ਜਿੰਦਗੀ ਦਾ ਮਤਲਬ ਅਤੇ ਉਦੇਸ਼ ਮਿਲ ਗਿਆ।

ਮੇਰੀ ਨਿੱਜੀ ਰਾਇ ਇਹ ਹੈ ਕਿ ਉਹ ਵਿਆਕੀ ਸਭ ਤੋਂ ਮਹਾਨ ਖੁਸ਼ਖਬਰੀ ਦਾ ਪ੍ਰਚਾਰਕ ਹੈ ਜਿਸ ਨੂੰ ਮੈਂ ਕਦੇ ਵੀ ਸੁਣਿਆ ਹੈ। ਉਹ ਬਚਾ ਜਿਸ ਨੂੰ ਬਾਹਰ ਸੁੱਟ ਦਿੱਤਾ ਗਿਆ ਸੀ, ਉਸ ਨੂੰ ਪ੍ਰਮੇਸ਼ਰ ਨੇ ਆਪਣੇ ਰਾਜ ਦੇ ਲਈ ਇਸਤੇਮਾਲ ਕੀਤਾ ਹੈ। ਉਹ ਇੱਕ ਪ੍ਰਮੇਸ਼ਰ ਦਾ ਬਰਤਨ ਸੀ ਜਿਸਨੇ ਮੇਰੀ ਅਗੁਵਾਈ ਮਸੀਹ ਦੇ ਵਿਚ ਆਉਣ ਵਿਚ ਕੀਤੀ। ਅਤੇ ਮੈਂ ਹਮੇਸ਼ਾਂ ਇਸ ਗੱਲ ਲਈ ਉਸਦਾ ਸ਼ੁਕ੍ਰਗੁਜਾਰ ਰਹਾਂਗਾ। ਉਸ ਵਿਅਕਤੀ ਦੇ ਮੇਰੇ ਜੀਵਨ ਵਿਚ ਪ੍ਰਭਾਵ ਦੀ ਵਜ੍ਹਾ ਨਾਲ ਹਜਾਰਾਂ ਲੋਕ ਪੂਰੀ ਦਨੀਆ ਵਿਚ ਮਸੀਹ ਦੇ ਗਿਆਂਨ ਵਿਚ ਆਏ ਹਨ। ਵਾਟਰ ਨੇ ਠੀਕ ਕਿਹਾ ਸੀ, “ਪ੍ਰਮੇਸ਼ਰ ਬਕਵਾਸ ਚੀਜਾਂ ਨਹੀ ਬਨਾਉਂਦਾ ਹੈ।”

ਪ੍ਰਮੇਸ਼ਰ ਸ੍ਰਿਸ਼ਟੀ ਕਰਤਾ ਹੈ। ਇਹ ਉਸਦਾ ਨਾਮ ਹੈ। ਕਿਉਂਕਿ ਇਹੀ ਤਾਂ ਉਹ ਹੈ। ਉਹ ਇਹੋ ਜਿਹਾ ਪ੍ਰਮੇਸ਼ਰ ਹੈ ਜਿਸਨੇ ਸਭ ਕੁਝ ਬਣਾਇਆ ਹੈ। ਅਤੇ ਜੋ ਕੁਝ ਵੀ ਉਸ ਨੇ ਬਣਾਇਆ ਹੈ ਉਹ ਚੰਗਾ ਹੈ। ਉਸਨੇ ਤੁਹਾਨੂੰ ਬਣਾਇਆ ਹੈ। ਅਤੇ ਉਸ ਨੇ ਇਹ ਕਰਕੇ ਵੀ ਬਹੁਤ ਹੀ ਵਧੀਆ ਕੰਮ ਕੀਤਾ ਹੈ, ਇਸ ਗੱਲ ਨੂੰ ਸਵੀਕਾਰ ਕਰੋ ਕਿ ਮਸੀਹ ਵਿਚ ਤੁਸੀਂ ਕੌਣ ਹੋ, ਅਤੇ ਉਸ ਨੂੰ ਅਨੁਮਤੀ ਦਿਉ ਕਿ ਉਹ ਤੁਹਾਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੇ। ਤੁਸੀਂ ਵਿਲਖਣ ਹੋ। ਤੁਸੀਂ ਉਸਦੀ ਸ੍ਰਿਸ਼ਟੀ ਹੋ। ਉਸਤੇ ਵਿਸ਼ਵਾਸ ਕਰੋ। ਅਤੇ ਜਿੱਤ ਤੁਹਾਡਾ ਪਿਛਾ ਕਰੇਗੀ।