Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਇਲੋਹਿਮ- ਪ੍ਰਮੇਸ਼ਰ ਸਾਡਾ ਸ੍ਰਿਸ਼ਟੀ ਕਰਤਾ ਅਤੇ ਰਾਜਾ

“ਆਦਿ ਵਿਚ ਪ੍ਰਮੇਸ਼ਰ ਨੇ ਸਵਰਗਾ ਤੇ ਧਰਤੀ ਨੂੰ ਬਣਾਇਆ” (ਉਤਪਤ ੧:੧ ਪੁਰਾਣਾ ਸੰਸਕਰਣ)

ਇਹ ਇੱਕ ਇਹੋ ਜਿਹਾ ਪਲ ਸੀ, ਜਿਸ ਨੂੰ ਵੇਖਣ ਦੀ ਮੈਂ ਕਦੇ ਵੀ ਕਲਪਨਾ ਨਹੀ ਕੀਤੀ ਸੀ। ਸ਼ਾਇਦ ਇਸ ਨੂੰ ਮੈਂ ੨੦ਵੀ ਸਦੀ ਦੇ ਇਤਿਹਾਸ ਵਿਚ ਵਿਚ ਪ੍ਰਮੇਸ਼ਰ ਦੇ ਆਤਮਾ ਦਾ ਸਭ ਤੋਂ ਵੱਡਾ ਚਲਣ ਕਹਾਂਗਾ। ਇਹ ਇੱਕ ਸਮਾਂ ਸੀ ਜਦੋ ਪੂਰਾ ਦੇਸ਼ ਇਸ ਸਚਾਈ ਨੇ ਨਾਲ ਜਾਗ ਉਠਿਆ ਕਿ ਕਿ ਇੱਕ ਪ੍ਰਮੇਸ਼ਰ ਹੈ ਜੋ ਰਾਜ ਕਰਦਾ ਹੈ ਅਤੇ ਉਹ ਇਨਸਾਨ ਦੇ ਇਤਿਹਾਸ ਦੇ ਵਿਚ ਸ਼ਾਸਨ ਕਰਦਾ ਹੈ। ਇਹ ਇੱਕ ਸਮਾਂ ਸੀ ਜਦੋਂ ਨਾਸਤਿਕਤਾ ਦੀ ਆਤਮਾ ਇੱਕ ਪਲ ਵਿਚ ਹੀ ਦੇਸ਼ ਵਿਚੋਂ ਬਾਹਰ ਨਿਕਲ ਗਈ।

ਉਹ ਸਮਾਂ ਸੀ ਰੋਮਾਨੀਆਂ ਦੇ ਅੰਦੋਲਨ ਦੀ ਸਮਾਪਤੀ ਦਾ, ਜਨਵਰੀ ੧, ੧੯੯੦ ਨੂੰ ਮੈਂ ਅੰਦੋਲਨ ਦੀ ਸਮਾਪਤੀ ਦੇ ਦਿਨਾਂ ਵਿਚ ਰੋਮਾਨੀਆਂ ਦੇ ਵਿਚ ਪ੍ਰਵੇਸ਼ ਕੀਤਾ। ਇੱਕ ਹਫਤਾ ਪਹਿਲਾਂ ਨਿਕੋਲੋ ਕੇਕ੍ਸੁ ਜੋ ਕਿ ਰੋਮਾਨੀਆਂ ਦਾ ਪ੍ਰਮੇਸ਼ਰ ਨੂੰ ਨਫਰਤ ਕਰਨ ਵਾਲਾ ਤਾਨਾਸ਼ਾਹ ਸੀ, ਉਸ ਨੂੰ ਮਾਰ ਦਿੱਤਾ ਗਿਆ ਸੀ। ਨਿਕੋਲੋ ਨੇ ਮਸੀਹੀਆਂ ਨੂੰ ਬਹੁਤ ਹੀ ਬੁਰੀ ਤਰਾਂ ਸਤਾਇਆ ਸੀ। ਨਰਸਰੀ ਕਲਾਸ ਤੋਂ ਲੈ ਕੇ ਕਾਲਜ ਦੀ ਡਿਗਰੀ ਤੱਕ ਇਹ ਸਿਖਿਆ ਦਿੱਤੀ ਜਾਦੀ ਸੀ, ਕਿ ਪ੍ਰਮੇਸ਼ਰ ਦੀ ਕੋਈ ਹੋਂਦ ਨਹੀ ਹੈ। ਪਰ ਜਦ ਮੈਂ ਉਨ੍ਹਾਂ ਅੰਦੋਲਨ ਦੀ ਸਮਾਪਤੀ ਦੇ ਦਿਨਾਂ ਵਿਚ ਰੋਮਾਨੀਆਂ ਦੀਆਂ ਗਲੀਆਂ ਦੇ ਵਿਚੋਂ ਦੀ ਲੰਘਿਆ, ਤਾਂ ਲੋਕ ਮੇਰੇ ਆਲੇ ਦੁਆਲੇ ਇਕਠੇ ਹੋ ਜਾਂਦੇ ਸਨ ਅਤੇ ਇਹ ਨਾਹਰੇ ਲਾਉਂਦੇ ਸਨ, “ਇਕਸਿਤ ਦੁਮਿਨਿਜੋ! ਇਕਸਿਤ ਦੁਮਿਨਿਜੋ!( ਇੱਕ ਪ੍ਰਮੇਸ਼ਰ ਹੈ, ਇੱਕ ਪ੍ਰਮੇਸ਼ਰ ਹੈ)

ਪੂਰੇ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ਵਾਸ ਆ ਗਿਆ। ਇਹ ਦੇਸ਼ ਹਾਲੇ ਮਸੀਹ ਵਿਚ ਨਹੀ ਆਇਆ ਹੈ। (ਇਹ ਅੱਜ ਕਲੀਸਿਯਾ ਦਾ ਕੰਮ ਹੈ) ਪਰ ਇੱਕ ਈਸ਼ਰੀ ਸਮੇਂ ਦੇ ਵਿਚ ਪੂਰੇ ਦੇਸ਼ ਵਿਚ ਇਹ ਜਾਗ੍ਰਤੀ ਆ ਗਈ ਕਿ ਇੱਕ ਪ੍ਰਮੇਸ਼ਰ ਹਿਆ ਤੇ ਉਹ ਮਨੁਖਤਾ ਦੇ ਇਤਿਹਾਸ ਵਿਚ ਰਾਜ ਕਰਦਾ ਹੈ। ਅਤੇ ਉਹ ਸਾਡਾ ਸ੍ਰਿਸ਼ਟੀ ਕਰਤਾ ਅਤੇ ਰਾਜਾ ਹੈ। ਅਤੇ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪ੍ਰਮੇਸ਼ਰ ਕੋਲ ਆਉਣ ਦਾ ਇਹ ਪਹਿਲਾ ਕਦਮ ਹੈ। ਇਹ ਪਹਿਲਾ ਕਦਮ ਹੈ ਜਿਸ ਦੇ ਦੁਆਰਾ ਅਸੀਂ ਆਪਣੇ ਜੀਵਨ ਵਿਚ, ਆਪਣੇ ਪਰਿਵਾਰ ਵਿਚ ਅਤੇ ਆਪਣੇ ਦੇਸ਼ਾਂ ਵਿਚ ਜਿੱਤ ਦਾ ਅਹਿਸਾਸ ਕਰਦੇ ਹਾਂ।

ਸਭ ਤੋਂ ਪਹਿਲਾ ਨਾਮ ਜਿਹੜਾ ਪ੍ਰਮੇਸ਼ਰ ਦੇ ਲਈ ਇਸਤੇਮਾਲ ਕੀਤਾ ਗਿਆ ਹੈ, ਉਹ ਹੈ, ਇਲੋਹਿਮ। ਉਤਪਤ ੧:੧ ਵਿਚ ਲਿਖਿਆ ਹੈ, “ਆਦਿ ਵਿਚ ਇਲੋਹਿਮ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ।” ਜੇਕਰ ਇੱਕ ਵਿਅਕਤੀ ਪ੍ਰਮੇਸ਼ਰ ਨੂੰ ਇਲੋਹਿਮ ਦੇ ਤੌਰ ਤੇ ਨਹੀ ਜਾਣਦਾ ਹੈ ਤਾਂ ਉਹ ਆਪਣੇ ਜੀਵਨ ਵਿਚ ਜਿੱਤ ਦਾ ਤਜਰਬਾ ਨਹੀ ਕਰ ਸਕਦਾ ਹੈ। ਉਹ ਦੇਸ਼ ਜਿਹੜਾ ਇਲੋਹਿਮ ਨੂੰ ਨਹੀ ਜਾਣਦਾ ਹੈ ਉਹ ਉਨ੍ਹਾਂ ਬਰਕਤਾ ਨੂੰ ਵੀ ਨਹੀ ਜਾਂ ਸਕਦਾ ਜੋ ਉਸ ਦੇਸ਼ ਲਈ ਰਖੀਆਂ ਹੋਈਆਂ ਹਨ।

“ਇਲੋਹਿਮ” ਸ਼ਬਦ ੩੦ ਵਾਰ ਉਤਪਤ ੧ ਅਧਿਆਏ ਵਿਚ ਆਉਂਦਾ ਹੈ ਅਤੇ ੨੦੦੦ ਵਾਰ ਇਹ ਸ਼ਬਦ ਪੁਰਾਣੇ ਨੇਮ ਵਿਚ ਆਉਂਦਾ ਹੈ। ਇਸਦਾ ਬੁਨਿਆਦੀ ਅਰਥ ਇਹ ਹੈ ਕਿ ਇੱਕ ਪ੍ਰਮੇਸ਼ਰ ਹੈ ਜਿਸਨੇ ਸਾਨੂੰ ਬਣਾਇਆ ਹੈ ਅਤੇ ਉਹ ਸਾਰੀ ਸ੍ਰਿਸ਼ਟੀ ਤੇ ਰਾਜ ਅਤੇ ਸ਼ਾਸ਼ਨ ਕਰਦਾ ਹੈ। ਉਹ ਸ੍ਰਿਸ਼ਟੀ ਕਰਤਾ ਹੈ ਅਤੇ ਉਹ ਰਾਜ ਕਰਦਾ ਹੈ, ਇਹ ਗਿਆਂਨ ਸਾਡੀ ਜਿੱਤ ਦਾ ਅਧਾਰ ਹੈ। ਇਹ ਉਹ ਗਿਆਂਨ ਦਾ ਅਧਾਰ ਹੈ ਜਿਥੋ ਸਾਡੀ ਅਰਾਧਨਾ ਅਤੇ ਸਤੁਤੀ ਵਹਿੰਦੀ ਹੈ। ਇਹ ਉਹ ਗਯਾਨ ਹੈ ਜੋ ਕਿ ਸਾਨੂੰ ਸਾਡੀ ਜਿੰਦਗੀ ਦਾ ਮਕਸਦ ਅਤੇ ਅਰਥ ਸਮਝਣ ਵਿਚ ਮਦਦ ਕਰਦਾ ਹੈ।

“ਇਲੋਹਿਮ” ਸ਼ਬਦ ਵਿਚ ਤ੍ਰਿਏਕਤਾ ਦਾ ਭੇਦ ਛਿਪਿਆ ਹੋਇਆ ਹੈ। ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁਛਿਆ ਹੈ ਕਿ ਬਾਈਬਲ ਵਿਚ ਤ੍ਰਿਏਕਤਾ ਕਿਥੇ ਪਾਈ ਜਾਂਦੀ ਹੈ। ਇਹ ਬਾਈਬਲ ਦੀ ਪਹਿਲੀ ਆਇ਼ਤ ਵਿਚ ਪਾਈ ਜਾਂਦੀ ਹੈ। “ਇਲੋਹਿਮ” ਇੱਕ ਬਹੁਵਚਨ ਨਾਮ ਹੈ ਜਿਸਦੇ ਨਾਲ ਵਿਸ਼ੇਸਣ ਅਤੇ ਕਿਰਿਆ ਇੱਕ ਵਚਨ ਦੇ ਨਾਲ ਲਗਾਈ ਜਾਂਦੀ ਹੈ। ਉਧਾਰਨ ਦੇ ਤੌਰ ਤੇ ਉਤਪਤ ੧:੧ ਵਿਚ, “ਇਲੋਹਿਮ” ਸ਼ਬਦ ਬਹੁਵਚਨ ਹੈ ਪਰ ਜੋ ਕਿਰਿਆ “ਰਚਿਆ” ਸ਼ਬਦ ਲਈ ਹੈ ਉਹ ਇੱਕ ਵਚਨ ਹੈ ਅਤੇ ਇਹ ਇੱਕ ਨਾਮ ਲਈ ਵਰਤੀ ਗਈ ਹੈ। ਯਸਾਯਾਹ ੪੫:੫ ਵਿਚ ਵੀ ਬਾਈਬਲ ਦਸਦੀ ਹੈ, “ਮੈਂ ਪ੍ਰਭੂ ਹਾਂ, ਅਤੇ ਕੋਈ ਹੋਰ ਨਹੀ ਹੈ। ਕੋਈ ਹੋਰ ਪ੍ਰਮੇਸ਼ਰ ਮੇਰੇ ਤੁੱਲ ਨਹੀ ਹੈ।” ਇਥੇ ਵੀ ਵਿਸ਼ੇਸ਼ਣ ਜੋ ਪ੍ਰਮੇਸ਼ਰ ਲਈ ਵਰਤਿਆ ਗਿਆ ਹੈ ਉਹ ਇੱਕ ਵਚਨ ਹੈ। ਫਿਰ ਵੀ ਵਚਨ ਕਹਿੰਦਾ ਹੈ, “ਕੋਈ ਹੋਰ ਪ੍ਰਮੇਸ਼ਰ (ਇਲੋਹਿਮ) ਮੇਰੇ ਨਾਲ ਨਹੀ ਹੈ।”

ਅਸੀਂ ਪ੍ਰਮੇਸ਼ਰ ਦੀ ਭਰਪੂਰੀ ਨੂੰ ਬਾਈਬਲ ਦੇ ਪਹਿਲੇ ਅਧਿਆਏ ਵਿਚ ਪਾਉਂਦੇ ਹਾਂ, ਅਤੇ ਬਾਈਬਲ ਪ੍ਰਮੇਸ਼ਰ ਦਾ ਜਿਕਰ “ਇਲੋਹਿਮ” ਦੇ ਤੌਰ ਤੇ ਕਰਦੀ ਹੈ। ਇਥੇ ਅਸੀਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਵੱਡੇ ਭੇਤ ਨੂੰ ਪਾਉਂਦੇ ਹਾਂ। ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਇੱਕ ਸਿਰਜਨਹਾਰ, ਅਤੇ ਜੋ ਉਚਿਆਈ ਤੇ ਰਾਜ ਕਰਦਾ ਹੈ। ਇਹ ਪ੍ਰਮੇਸ਼ਰ ਜੋ ਤਿੰਨ ਵਿਚ ਇੱਕ ਹੈ ਜੋ ਸਾਨੂੰ ਹੋਰ ਵੀ ਜਿਆਦਾ ਦਿਲੇਰੀ ਨਾਲ ਜਿੰਦਗੀ ਜਿਉਣ ਦੀ ਤਾਕਤ ਬਖਸ਼ਦਾ ਹੈ। ਜਦ ਅਸੀਂ ਇਲੋਹਿਮ ਨੂੰ ਜਾਂ ਲੈਂਦੇ ਹਾਂ ਤਾਂ ਅਸੀਂ ਇਹ ਵੀ ਪਾਉਂਦੇ ਹਾਂ ਕਿ ਮਨੁਖੀ ਇਤਿਹਾਸ ਵਿਚ ਇੱਕ ਹੈ ਜੋ ਰਾਜ ਅਤੇ ਸ਼ਾਸਨ ਕਰਦਾ ਹੈ। ਅਤੇ ਹੋਰ ਵਿਅਕਤੀਗਤ ਤੌਰ ਤੇ ਅਸੀਂ ਆਪਣੀ ਜਿੰਦਗੀ ਦਾ ਮਕਸਦ ਅਤੇ ਅਰਥ ਵੀ ਇਸੇ ਵਿਚੋਂ ਪਾਉਂਦੇ ਹਾਂ।

ਜਿਵੇਂ ਕਿ ੧੯੯੦ ਵਿਚ ਰੋਮਾਨੀਆਂ ਦੇ ਲੋਕ ਨਾਹਰੇ ਲਾ ਰਹੇ ਸਨ, “ਇਕਸਿਤ ਦੁਮਿਨਿਜੋ! ਇਕਸਿਤ ਦੁਮਿਨਿਜੋ!” ਸਾਡਾ ਦਿਲ ਵੀ ਅਰਾਧਨਾ ਵਿਚ ਇਸੇ ਤਰਾਂ ਪੁਕਾਰ ਉਠੇ, “ਬ੍ਰਹਿਮੰਡ ਦਾ ਇੱਕ ਸ੍ਰਿਸ਼ਟੀ ਕਰਤਾ ਅਤੇ ਰਾਜਾ ਹੈ! ਬ੍ਰਹਿਮੰਡ ਦਾ ਇੱਕ ਸ੍ਰਿਸ਼ਟੀ ਕਰਤਾ ਹੈ। ਅਤੇ ਉਸਦਾ ਨਾਮ ਹੈ “ਇਲੋਹਿਮ”