Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਯਹੋਵਾਹ - ਪ੍ਰਮੇਸ਼ਰ ਸਾਡਾ ਪ੍ਰਭੂ

ਇਹ ਮੇਰਾ ਪਹਿਲਾ ਸਮਾਂ ਸੀ ਕਿ ਮੈਂ ਅਫ੍ਰੀਕਨ ਮਹਾਦੀਪ ਤੇ ਗਿਆ ਸੀ। ਅਫ੍ਰੀਕਾ ਮੇਰੇ ਲਈ ਇੱਕ ਬਹੁਤ ਵੱਡਾ ਭੇਤ ਸੀ ਅਤੇ ਇਸ ਲਈ ਉਠੇ ਦਾ ਸਫਰ ਮੇਰੇ ਲਈ ਇੱਕ ਨਵਾਂ ਉਤੇਜਨਾ ਭਰਿਆ ਕੰਮ ਸੀ। ਮੈਂ ਦਖਣੀ ਅਫ੍ਰੀਕਾ ਦੇ ਲਈ ਗਿਆ ਤੇ ਮੈਨੂੰ ਨਹੀ ਸੀ ਪਤਾ ਕਿ ਮੈਂ ਯਹੋਵਾਹ, ਆਪਣੇ ਪ੍ਰਭੂ ਨੂੰ ਇਨ੍ਹੀ ਨਜਦੀਕੀ ਨਾਲ ਜਾਣ ਪਾਵਾਂਗਾ। ਮੈਂ ਹਰ ਸ਼ਾਮ ਕੇਪ ਟਾਉਨ ਵਿਚ ਪ੍ਰਚਾਰ ਕਰਦਾ ਸੀ। ਅਤੇ ਬਾਅਦ ਵਿਚ ਮੈਂ ਆਪਣਾ ਸਮਾਂ ਹੋਟਲ ਦੇ ਨੇੜੇ, ਸਮੁੰਦਰ ਦੇ ਕੰਢੇ ਦੇ ਉੱਪਰ ਆਪਣਾ ਸਮਾਂ ਪ੍ਰਾਥਨਾ ਵਿਚ ਬਿਤਾਉਂਦਾ ਸੀ। ਮੈਂ ਜਾ ਕੇ ਕੁਝ ਪਥਰਾਂ ਤੇ ਬੈਠ ਜਾਂਦਾ ਸੀ ਅਤੇ ਵੇਖਦਾ ਸੀ ਕਿ ਕਿਵੇਂ ਲਹਿਰਾਂ ਆ ਕੇ ਚਟਾਨਾਂ ਨਾਲ ਟਕਰਾਉਂਦੀਆਂ ਹਨ। ਮੈਂ ਪ੍ਰਮੇਸ਼ਰ ਦੀ ਤਾਕਤ ਅਤੇ ਮਹਾਨਤਾ ਨੂੰ ਵੇਖ ਕੇ ਥਮ ਜਾਂਦਾ ਸੀ।

ਜਦ ਮੇਰਾ ਹਫਤਾ ਕੇਪ ਟਾਉਨ ਵਿਚ ਖਤਮ ਹੋ ਗਿਆ ਮੈਂ ਜਾਣਦਾ ਸੀ ਕਿ ਮੈਂ ਪ੍ਰਮੇਸ਼ਰ ਦੇ ਨਾਲ ਇੱਕ ਜਾਗ੍ਰਤੀ ਵਾਲੇ ਸਬੰਧ ਨੂੰ ਪ੍ਰਾਪਤ ਕਰ ਕੇ ਵਾਪਿਸ ਜਾ ਰਿਹਾ ਹਾਂ। ਕੁਝ ਵੀ ਇਹੋ ਜਿਹਾ ਖਾਸ ਨਹੀ ਸੀ ਜੋ ਪ੍ਰਮੇਸ਼ਰ ਨੇ ਮੇਰੇ ਦਿਲ ਨਾਲ ਕੀਤਾ ਸੀ। ਪਰ ਮੈਂ ਸਿਰਫ ਇਹ ਜਾਣਦਾ ਸੀ ਕਿ ਮੈਂ ਉਸ ਨੂੰ ਮਿਲਿਆ ਹਾਂ। ਮੇਰੇ ਦਿਲ ਵਿਚ ਇੱਕ ਜਾਗ੍ਰਤੀ ਦਾ ਹੜ ਆ ਗਿਆ ਸੀ। ਮੈਂ ਜਾਣ ਗਿਆ ਸੀ ਕਿ ਉਹ ਪ੍ਰਭੂ ਹੈ ਅਤੇ ਇਹ ਮੇਰੇ ਜੀਵਨ ਦਾ ਵੀ ਪ੍ਰਭੂ ਹੋਣਾ ਚਾਹੀਦਾ ਹੈ। ਇੱਕ ਖੁਸ੍ਖਾਬ੍ਰੀ ਦਾ ਪ੍ਰਚਾਰਕ ਅਤੇ ਮੇਰਾ ਉਸਤਾਦ ਮਿੱਤਰ, ਮਾਇਕ ਗਿਲਕ੍ਰਿਸਟ, ਪਾਸਟਰਜ਼ ਦੇ ਨਾਲ ਇੱਕ ਵੱਡੀ ਬੇਦਾਰੀ ਦੀ ਕਾਨਫਰੰਸ ਕਰਨ ਜਾ ਰਿਹਾ ਸੀ, ਜਿਸ ਵਿਚ ਪੂਰੇ ਦੇਸ਼ ਤੋਂ ਪਾਸਟਰ ਆਉਣ ਵਾਲੇ ਸਨ। ਉਸਨੇ ਮੈਨੂੰ ਕਿਹਾ ਕਿ ਮੈਂ ਉਸਦੀ ਉਸ ਕਾਨਫਰੰਸ ਦੌਰਾਨ ਮਦਦ ਕਰਾਂ।

ਇੱਕ ਦੁਪਿਹਰ ਦੇ ਸਮੇਂ ਜਦ ਮੈਂ ਖੜਾ ਹੋ ਕੇ ਪ੍ਰਚਾਰ ਕਰਨ ਲੱਗਾ ਤਾਂ ਕੁਝ ਬਹੁਤ ਹੀ ਖਾਸ ਉਸ ਥਾਂ ਤੇ ਹੋਇਆ। ਜਦ ਮੈਂ ਆਪਣੇ ਸੰਦੇਸ਼ ਨੂੰ ਸਮਾਪਤ ਕੀਤਾ ਤਾਂ ਕੁਝ ਪਾਸਟਰ ਖੜੇ ਹੋ ਕੇ ਗਾਉਣ ਲੱਗ ਪਏ ਅਤੇ ਅਰਾਧਨਾ ਕਰਨ ਲੱਗ ਪਏ। ਜਦ ਉਨ੍ਹਾਂ ਦੀ ਸਤੁਤੀ ਪ੍ਰਮੇਸ਼ਰ ਦੇ ਸਿਹਾਸਣ ਦੇ ਅੱਗੇ ਗਈ ਤਾਂ ਪਵਿੱਤਰ ਆਤਮਾ ਬੜੇ ਆਰਾਮ ਨਾਲ ਉਨ੍ਹਾਂ ਪਾਸਟਰਜ਼ ਤੇ ਉੱਤਰਿਆ। ਉਹ ਪਾਸਟਰ ਪ੍ਰਮੇਸ਼ਰ ਦੇ ਸਾਹਮਣੇ ਪਿਘਲ ਗਏ। ਕੁਝ ਆਪਣੇ ਮੂੰਹ ਭਾਰ ਹੋ ਕੇ ਪ੍ਰਮੇਸ਼ਰ ਸਾਹਮਣੇ ਆਪਣੇ ਪਾਪ ਮੰਨਣ ਲੱਗ ਪਏ। ਕੁਝ ਦੂਸਰਿਆਂ ਆਗੂਆਂ ਕੋਲ ਜਾ ਕੇ ਮਾਫੀ ਮੰਗਣ ਲੱਗ ਪਏ ਉਨ੍ਹਾਂ ਸਮਿਆਂ ਵਾਸਤੇ ਜਦ ਉਨ੍ਹਾਂ ਨੇ ਆਪਣੇ ਕਿਸੇ ਭਰਾ ਨੂੰ ਠੋਕਰ ਦਿੱਤੀ। ਕੁਝ ਪ੍ਰਮੇਸ਼ਰ ਦੀ ਹਜੂਰੀ ਵਿਚ ਆਦਰ ਨਾਲ ਖੜੇ ਰਹੇ। ਬੜੇ ਲੰਬੇ ਸਮੇਂ ਤੋਂ ਬਾਅਦ ਆਗੂ ਨੇ ਉਸ ਸੈਸ਼ਨ ਨੂੰ ਸਮਾਪਤ ਕਰਨ ਦੀ ਕੋਸ਼ਿਸ ਕੀਤੀ ਪਰ ਉਹ ਕਰ ਨਹੀ ਸੀ ਪਾ ਰਿਹਾ।

ਪਾਸਟਰ ਪਵਿੱਤਰ ਪ੍ਰਮੇਸ਼ਰ ਨੂੰ ਮਿਲੇ ਸਨ। ਅਤੇ ਉਹ ਫਿਰ ਉਹੋ ਜਿਹੇ ਨਹੀ ਰਹਿ ਗਏ। ਮੈਂ ਇਹ ਜਾਣਦਾ ਸੀ ਕਿ ਮੇਰਾ ਪ੍ਰਾਥਨਾ ਦਾ ਸਮਾਂ ਜੋ ਕਿ ਮੈਂ ਕੇਪਟਾਉਨ ਵਿਚ ਪ੍ਰਮੇਸ਼ਰ ਦੇ ਨਾਲ ਬਿਤਾਇਆ ਸੀ, ਉਸਦਾ ਸਿਧਾ ਸਬੰਧ ਇਸ ਪਾਸਟਰ ਕਾਨਫਰੰਸ ਦੇ ਨਾਲ ਸੀ। ਜਦ ਅਸੀਂ ਸਦੀਪਕ ਪ੍ਰਮੇਸ਼ਰ ਨੂੰ ਮਿਲਦੇ ਹਾਂ ਤਾਂ ਅਸੀਂ ਉਸ ਨੂੰ ਪਵਿੱਤਰ ਪ੍ਰਮੇਸ਼ਰ ਦੇ ਰੂਪ ਵਿਚ ਵੀ ਮਿਲਦੇ ਹਾਂ। ਸਦੀਪਕ ਪ੍ਰਮੇਸ਼ਰ ਪਵਿੱਤਰ ਪ੍ਰਮੇਸ਼ਰ ਹੈ। ਜਦ ਅਸੀਂ ਉਸ ਨੂੰ ਉਸਦੀ ਸਮਰਥ ਵਿਚ ਜਾਣ ਲੈਂਦੇ ਹਾਂ, ਤਾਂ ਅਸੀਂ ਇਹ ਵੀ ਪਾਉਂਦੇ ਹਾਂ ਕਿ ਉਹ ਨੈਤਿਕ ਚਰਿਤਰ ਵਾਲਾ ਪ੍ਰਮੇਸ਼ਰ ਹੈ। ਉਹ ਪਵਿੱਤਰ ਹੈ- ਬਿਲਕੁਲ ਸੰਪੂਰਨ ਪਵਿੱਤਰ।

ਉਤਪਤ ਦੀ ਪੁਸਤਕ ਪ੍ਰਮੇਸ਼ਰ ਦੇ ਸੁਭਾਅ ਦੇ ਇਨ੍ਹਾਂ ਦੋਹਾਂ ਹਿੱਸਿਆਂ ਤੋਂ ਸਾਨੂੰ ਜਾਣੁ ਕਰਵਾਉਂਦੀ ਹੈ। ਬਾਈਬਲ ਵਿਚ ਪ੍ਰਮੇਸ਼ਰ ਦਾ ਪਹਿਲਾ ਨਾਮ ਜੋ ਵਰਤਿਆ ਗਿਆ ਹੈ ਉਹ “ਇਲੋਹਿਮ” ਹੈ। ਇਹ ਸਾਨੂੰ ਦਿਖਾਉਂਦਾ ਹੈ ਕਿ ਪ੍ਰਮੇਸ਼ਰ ਸ੍ਰਿਸ਼ਟੀ ਕਰਤਾ ਹੈ। ਵਚਨ ਵਿਚ ਪ੍ਰਮੇਸ਼ਰ ਦਾ ਦੂਸਰਾ ਨਾਮ ਯਹੋਵਾਹ ਹੈ। ਇਹ ਵਿਖਾਉਂਦਾ ਹੈ ਕਿ ਉਹ ਪ੍ਰਮੇਸ਼ਰ ਜਿਸ ਨੇ ਬ੍ਰਹਿਮੰਡ ਨੂੰ ਬਣਾਇਆ ਉਹ ਪਵਿੱਤਰ ਪ੍ਰਮੇਸ਼ਰ ਹੈ। ਅਸੀਂ ਯਹੋਵਾਹ ਸ਼ਬਦ ਦਾ ਇਸਤੇਮਾਲ ਉਤਪਤ ੨:੪ ਵਿਚ ਵੇਖਦੇ ਹਾਂ, ਜਿਥੇ ਲਿਖਿਆ ਹੈ, “ਇਹ ਸਵਰਗ ਅਤੇ ਧਰਤੀ ਦਾ ਵਰਨਨ ਹੈ ਜਦ ਉਹ ਬਣਾਏ ਗਏ। ਪ੍ਰਭੂ ਪ੍ਰਮੇਸ਼ਰ ਨੇ ਧਰਤੀ ਅਤੇ ਸਵਰਗ ਨੂੰ ਬਣਾਇਆ।” (ਨਵਾਂ ਸੰਸਕਰਣ) ਪ੍ਰਮੇਸ਼ਰ ਸ਼ਬਦ ਜੋ ਕਿ ਇਸ ਅਧਿਆਏ ਵਿਚ ਇਸਤੇਮਾਲ ਕੀਤਾ ਗਿਆ ਹੈ ਉਹ ਇਬ੍ਰਾਨੀ ਸ਼ਬਦ “ਇਲੋਹਿਮ” ਹੈ। ਪਰ ਜਿਹੜਾ ਸ਼ਬਦ “ਪ੍ਰਭੂ” ਲਈ ਇਥੇ ਵਰਤਿਆ ਗਿਆ ਹੈ ਉਹ ਇਬ੍ਰਾਨੀ ਸ਼ਬਦ ਯਹੋਵਾਹ ਹੈ। ਇਸ ਲਈ ਪ੍ਰਮੇਸ਼ਰ ਜਿਸ ਨੇ ਅਕਾਸ਼ ਤੇ ਧਰਤੀ ਨੂੰ ਬਣਾਇਆ ਉਹ ਪ੍ਰਭੂ ਹੈ। ਉਹ ਸਦੀਪਕ ਹੈ ਅਤੇ ਉਹ ਪਵਿੱਤਰ ਹੈ।

ਅਸੀਂ ਵੇਖਦੇ ਹਾਂ ਕਿ ਯਹੋਵਾਹ ਸ਼ਬਦ ਦਾ ਇਸਤੇਮਾਲ ਉਤਪਤ ੨:੪ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਂਦਾ ਹੈ। ਉਤਪਤ ਦਾ ਦੂਸਰਾ ਅਧਿਆਏ ਮਨੁਖ ਦੇ ਬਣਾਏ ਜਾਂ ਬਾਰੇ ਦਸਦਾ ਹੈ ਅਤੇ ਇਹ ਵੀ ਦਸਦਾ ਹੈ ਕਿ ਕਿਵੇਂ ਪ੍ਰਮੇਸ਼ਰ ਨੇ ਮਨੁਖ ਨੂੰ ਆਪਣੇ ਨੈਤਿਕ ਅਧਿਕਾਰ ਦੇ ਅਧੀਨ ਰਖਿਆ ਹੈ। ਉਹ ਲਗਾਤਾਰ ਨਾਮ ਯਹੋਵਾਹ ਦਾ ਇਸਤੇਮਾਲ ਕਰਦਾ ਹੈ। ਬਾਈਬਲ ਬੜੇ ਸਾਫ਼ ਤਰੀਕੇ ਨਾਲ ਸਾਨੂੰ ਦਸਦੀ ਹੈ ਕਿ ਪ੍ਰਮੇਸ਼ਰ (ਇਲੋਹਿਮ) ਜਿਸਨੇ ਸਾਨੂੰ ਬਣਾਇਆ, ਉਹ ਪ੍ਰਭੂ (ਯਹੋਵਾਹ) ਵੀ ਹੈ ਜੋ ਕਿ ਸੰਪੂਰਨ ਪਵਿਤਰਤਾ ਹੈ।

ਆਦਮ ਅਤੇ ਹਵਾ “ਯਹੋਵਾਹ- ਇਲੋਹਿਮ” ਨੂੰ ਬਾਗ ਵਿਚ ਮਿਲੇ। ਉਹ ਪ੍ਰਮੇਸ਼ਰ ਜਿਸਨੇ ਉਨ੍ਹਾਂ ਨੂੰ ਬਣਾਇਆ ਸੀ, ਉਸ ਨੇ ਉਨ੍ਹਾਂ ਨੂੰ ਆਪਣੇ ਨੈਤਿਕ ਅਧਿਕਾਰ ਦੇ ਅਧੀਨ ਰਖਿਆ। ਜਦ ਅਸੀਂ ਵੀ ਪ੍ਰਮੇਸ਼ਰ ਦੀ ਹਜੂਰੀ ਵਿਚ ਆਉਂਦੇ ਹਾਂ ਤਾਂ ਅਸੀਂ ਵੀ “ਯਹੋਵਾਹ- ਇਲੋਹਿਮ” ਨੂੰ ਮਿਲਦੇ ਹਾਂ। ਬਹੁਤ ਸਾਰੇ ਲੋਕ ਅੱਜ ਪ੍ਰਮੇਸ਼ਰ ਨੂੰ ਤਾਕਤਵਰ ਪ੍ਰਮੇਸ਼ਰ ਦੇ ਤੌਰ ਤੇ ਜਾਨਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਅੰਦਰ ਪਵਿੱਤਰ ਪ੍ਰਮੇਸ਼ਰ ਨੂੰ ਜਾਣਨ ਦੀ ਕੋਈ ਇਛਾ ਨਹੀ ਹੈ। ਪਰ ਉਸ ਨੂੰ ਉਸਦੀ ਸਮਰਥ ਦੇ ਵਿਚ ਮਿਲਣਾ ਅਸੰਭਵ ਹੈ ਜਦ ਤੱਕ ਕਿ ਅਸੀਂ ਉਸਦੇ ਨੈਤਿਕ ਅਧਿਕਾਰ ਦੇ ਅਧੀਨ ਨਹੀ ਆਉਂਦੇ ਹਾਂ। ਕਿਉਂਕਿ ਇਲੋਹਿਮ ਯਹੋਵਾਹ ਹੈ।

ਬੇਦਾਰੀ ਆਉਂਦੀ ਹੈ ਜਦ ਅਸੀਂ ਪ੍ਰਮੇਸ਼ਰ ਨੂੰ ਨਜਦੀਕੀ ਦੇ ਨਾਲ ਏਲੋਹਿਮ ਦੇ ਤੌਰ ਤੇ ਜਾਣਦੇ ਹਾਂ। ਜਦ ਇਹ ਹੋਵੇਗਾ ਤਾਂ ਅਸੀਂ ਜਾਵਾਂਗੇ ਯਹੋਵਾਹ ਦਾ ਆਪਣੇ ਜੀਵਨ ਤੇ ਚਿਨ੍ਹ ਲਾ ਕੇ। ਉਹ ਸਿਰਫ ਸਾਡਾ ਸ੍ਰਿਸ਼ਟੀ ਕਰਤਾ ਹੀ ਨਹੀ ਹੋਵੇਗਾ ਪਰ ਅਸੀਂ ਉਸ ਨੂੰ ਸਾਡੇ ਪ੍ਰਭੂ ਦੇ ਤੌਰ ਤੇ ਵੀ ਜਾਣ ਜਾਵਾਂਗੇ। ਇਲੋਹਿਮ ਯਹੋਵਾਹ ਹੈ। ਉਸ ਨੂੰ ਨਜਦੀਕੀ ਨਾਲ ਜਾਨੋ। ਅਤੇ ਤੁਹਾਡੀ ਜਿੰਦਗੀ ਇਹੋ ਜਿਹੀ ਨਹੀ ਰਹਿ ਜਾਵੇਗੀ।