Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਐਲ ਸ਼ੈਦਾਈ - (ਸਰਬ ਸ਼ਕਤੀਮਾਨ ਪ੍ਰਮੇਸ਼ਰ)

“ਜਦ ਅਬਰਾਹਮ ੯੯ ਸਾਲ ਦਾ ਸੀ, ਤਾਂ ਪ੍ਰਭੂ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, “ਮੈਂ ਸਰਬ ਸ਼ਕਤੀਮਾਨ ਪ੍ਰਮੇਸ਼ਰ ਹਾਂ, ਮੇਰੇ ਅੱਗੇ ਚੱਲ ਅਤੇ ਦਾਗ ਰਹਿਤ ਰਹਿ।” (ਉਤਪਤ ੧੭:੧)

ਮੇਰੇ ਜੀਵਨ ਅਤੇ ਸੇਵਕਾਈ ਦਾ ਇੱਕ ਜਬਰਦਸਤ ਵਾਲਾ ਪਲ ੧੯੯੯ ਵਿਚ ਆਇਆ ਅਤੇ ਇਹ ਇਥੋਪਿਆ ਵਿਚ ਹੋਇਆ। ਇਹ ਕਲੀਸਿਯਾਵਾਂ ਵਾਸਤੇ ਬਹੁਤ ਹਿ ਔਖਾ ਸੀ ਕਿਉਂਕਿ ਇਹ ਦੇਸ਼ ੧੯ ਸਾਲ ਕਾਮਰੇਡਾਂ ਦੇ ਰਾਜ ਦੇ ਅਧੀਨ ਰਿਹਾ ਸੀ। ਅਤੇ ਜਦ ਕਾਮਰੇਡਾਂ ਦਾ ਰਾਜ ਟੁੱਟ ਗਿਆ ਤਾਂ ਕਲੀਸਿਯਾਵਾਂ ਕਯੀ ਸਾਲਾਂ ਤੱਕ ਸੰਗਰਸ਼ ਕਰਦੀਆਂ ਰਹੀਆਂ। ਅਤੇ ਫਿਰ ਪ੍ਰਮੇਸ਼ਰ ਨੇ ਮੇਰੇ ਵਾਸਤੇ ਇੱਕ ਦਰਵਾਜਾ ਖੋਲਿਆ ਕਿ ਮੈਂ ਉਸ ਦੇਸ਼ ਦੀ ਰਾਜਧਾਨੀ ਅਦੀਸ ਅਬਾਬਾ ਵਿਚ ਪੂਰੇ ਸ਼ਹਿਰ ਦੀ ਵੱਡੀ ਖੁਸ਼ਖਬਰੀ ਦੀ ਸਭਾ ਵਿਚ ਪ੍ਰਚਾਰ ਕਰਾਂ।

ਸਿਰਫ ਸ਼ਹਿਰ ਵਿਚ ਇਸ ਗੱਲ ਦੀ ਆਸ ਹੀ ਨਹੀ ਕੀਤੀ ਜਾ ਰਹੀ ਸੀ ਕਿ ਕਾਫੀ ਸਭਾਵਾਂ ਹੋਣਗੀਆਂ ਪਰ ਮੈਨੂੰ ਇਹ ਹਿ ਅਹਿਸਾਸ ਹੋ ਰਿਹਾ ਸੀ ਕਿ ਪ੍ਰਮੇਸ਼ਰ ਕੁਝ ਬਹੁਤ ਅਦੁਭਤ ਇਨ੍ਹਾਂ ਸਭਾਵਾਂ ਵਿਚ ਕਰਨ ਜਾ ਰਿਹਾ ਸੀ। ਜਦ ਅਦੀਸ ਅਬਾਬਾ ਨੂੰ ਜਹਾਜ ਵਿਚ ਜਾ ਰਿਹਾ ਸੀ ਤਾਂ ਪ੍ਰਮੇਸ਼ਰ ਨੇ ਮੇਰੇ ਦਿਲ ਨਾਲ ਗੱਲ ਕੀਤੀ ਸੀ, “ਪੁੱਤਰ ਮੈਂ ਤੈਨੂੰ ਇਹ ਦੋੜ ਦੋੜਨ ਲਈ ਬੁਲਾਇਆ ਹੈ ਅਤੇ ਤੂੰ ਜੇਤੂਆਂ ਦੀ ਤਰਾਂ ਇਦ ਦੋੜ ਵਿਚ ਦੋੜ।”

ਪਹਿਲੇ ਦਿਨ ਦੀਆਂ ਸਭਾਵਾਂ ਨੇ ਮੇਰੀ ਆਸ ਅਤੇ ਸੁਫਨਿਆਂ ਤੋਂ ਵਧ ਕੇ ਕੀਤਾ, ੪੫ ਹਜਾਰ ਤੋਂ ਜਿਆਦਾ ਲੋਕ ਉਸ ਸਟੇਡਿਯਮ ਵਿਚ ਹਾਜਰ ਸਨ। ਹਜਾਰਾਂ ਲੋਕਾਂ ਨੇ ਖੁਸ਼ਖਬਰੀ ਦਾ ਪ੍ਰਤਿਉਤਰ ਦਿੱਤਾ। ਕਯੀ ਹੋਰ ਲੋਕ ਦੂਸਰੇ ਦਿਨ ਆਏ ਅਤੇ ਉਨ੍ਹਾਂ ਨੇ ਵੀ ਆਪਣੇ ਦਿਲ ਯਿਸ਼ੂ ਨੂੰ ਦਿੱਤੇ। ਤੀਸਰੇ ਦਿਨ ਤੱਕ ੭੦ ਹਜਾਰ ਲੋਕ ਉਸ ਸਟੇਡਿਯਮ ਵਿਚ ਇਕਠੇ ਸਨ, ਅਤੇ ਉਸ ਸਵੇਰ ਜਦ ਮੈਂ ਉਠਿਆ ਤਾਂ ਮੈਂ ਆਪਣੀ ਪਤਨੀ ਨੂੰ ਗੁਡ ਮਾਰਨਿੰਗ ਕਹਿਣ ਲਈ ਆਪਣਾ ਮੂੰਹ ਖੋਲਿਆ। ਪਰ ਕੋਈ ਉਚੀ ਆਵਾਜ ਨਹੀ ਆਯੀ। ਮੈਂ ਵਿਸ਼ਵਾਸ ਨਹੀ ਕਰ ਪਾਯਾ। ਮੈਂ ਆਪਣੇ ਜੀਵਨ ਅਤੇ ਸੇਵਕਾਈ ਦੀ ਸਭ ਤੋਂ ਵੱਡੀ ਭੀੜ ਨੂੰ ਪ੍ਰਚਾਰ ਕਰਨ ਵਾਲਾ ਸੀ। ਅਤੇ ਮੇਰੀ ਆਵਾਜ ਨਹੀ ਨਿਕਲ ਰਹੀ ਸੀ।

ਮੈਂ ਚੁਪ ਚੁਪੀਤੇ ਆਪਣਾ ਦਿਲ ਪ੍ਰਮੇਸ਼ਰ ਦੇ ਅੱਗੇ ਖੋਲਿਆ, “ਹੇ ਪ੍ਰਮੇਸ਼ਰ, ਤੂੰ ਮੇਰੇ ਮਨ ਵਿਚ ਇਹ ਪਾਇਆ ਸੀ ਕਿ ਮੈਂ ਜੇਤੂਆਂ ਦੀ ਤਰਾਂ ਦੋੜਾਂ, ਅਤੇ ਹੁਣ ਮੈਂ ਬੋਲ ਵੀ ਨਹੀ ਪਾ ਰਿਹਾ ਹਾਂ। ਕਿਉਂ, ਕੀ ਹੋ ਰਿਹਾ ਹੈ ਪ੍ਰਮੇਸ਼ਰ?”

ਪ੍ਰਮੇਸ਼ਰ ਨੇ ਬੜੇ ਆਰਾਮ ਨਾਲ ਕਿਹਾ, “ਪੁੱਤਰ ਜੇਤੂ ਮੇਰੇ ਰਾਜ ਵਿਚ ਇਸੇ ਤਰਾਂ ਦੋੜਦੇ ਹਨ” ਉਸ ਦਿਨ ਮੈਂ ਇਸ ਗੱਲ ਦਾ ਅਨੁਭਵ ਕੀਤਾ ਕਿ ਪ੍ਰਮੇਸ਼ਰ ਐਲ ਸ਼ੈਦਾਈ ਹੈ, ਉਹ ਸਰਬ ਸ਼ਕਤੀਮਾਨ ਪ੍ਰਮੇਸ਼ਰ ਹੈ। ਜਦ ਅਸੀਂ ਆਪਣੇ ਅਖੀਰ ਤੇ ਪਹੁੰਚ ਜਾਂਦੇ ਹਾਂ, ਜਦ ਅਸੀਂ ਉਹ ਨਹੀ ਕਰ ਪਾਉਂਦੇ ਜੋ ਉਸ ਨੇ ਕਰਨ ਲਈ ਸਾਨੂੰ ਬੁਲਾਇਆ ਹੈ, ਤਾਨਾ ਸੀ ਆਪਣਾ ਆਪ ਉਸ ਦੇ ਹਥਾਂ ਵਿਚ ਸੋਂਪ ਦਿੰਦੇ ਹਾਂ। ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀ ਫਿਕਰ ਕਰਦਾ ਹੈ। ਅਤੇ ਉਹ ਐਲ ਸ਼ੈਦਾਈ-ਸਰਬ ਸ਼ਕਤੀਮਾਨ ਪ੍ਰਮੇਸ਼ਰ ਬਣ ਕੇ ਸਾਡੇ ਲਈ ਕੰਮ ਕਰਦਾ ਹੈ।

ਇਹੀ ਹਾਲ ਅਬਰਾਹਮ ਦਾ ਵੀ ਸੀ, ਜੋ ਕਿ ਵਿਸ਼ਵਾਸ ਦਾ ਪਿਤਾ ਹੈ। ਅਬਰਾਹਮ ਪ੍ਰਮੇਸ਼ਰ ਨੂੰ ਐਲ ਸ਼ੈਦਾਈ ਪ੍ਰਮੇਸ਼ਰ ਦੇ ਰੂਪ ਵਿਚ ਉਤਪਤ ੧੭ ਅਧਿਆਏ ਵਿਚ ਮਿਲਦਾ ਹੈ। ਪਰ ਅਬਰਾਮ ਪ੍ਰਮੇਸ਼ਰ ਨੂੰ ਪਹਿਲਾਂ ਉਤਪਤ ੧੫ ਅਧਿਆਏ ਵਿਚ ਇੱਕ ਦਰਸ਼ਨ ਵਿਚ ਯਹੋਵਾਹ ਪ੍ਰਭੂ ਦੇ ਤੌਰ ਤੇ ਮਿਲਦਾ ਹੈ। ਜਦ ਉਹ ਪਹਿਲੀ ਵਾਰ ਪ੍ਰਮੇਸ਼ਰ ਨੂੰ ਮਿਲਿਆ ਤਾਂ ਆਪਣੇ ਪਹਿਲੀ ਮਿਲਣੀ ਵਿਚ ਪ੍ਰਮੇਸ਼ਰ ਨੇ ਉਸ ਨੂੰ ਇੱਕ ਵਾਇਦਾ ਦਿੱਤਾ ਕਿ ਉਹ ਉਸ ਨੂੰ ਇੱਕ ਦੇਸ਼ ਦੀ ਬਰਕਤ ਅਤੇ ਲੋਕਾਂ ਦੀ ਬਰਕਤ ਦੇਵੇਗਾ। “ਉਹ ਉਸ ਨੂੰ ਬਾਹਰ ਲੈ ਗਿਆ ਅਤੇ ਕਹਿਣ ਲੱਗਾ, ਅਸਮਾਨ ਦੇ ਵੱਲ ਵੇਖ ਅਤੇ ਤਾਰਿਆਂ ਨੂੰ ਗਿਨ। ਜੇਕਰ ਤੂੰ ਸਚਮੁਚ ਤਾਰਿਆਂ ਨੂੰ ਗਿਨ ਪਾਵੇਂ। ਫਿਰ ਉਸਨੇ ਉਸ ਨੂੰ ਕਿਹਾ, ‘ ਤੇਰੀ ਪੀੜੀ ਦੇ ਲੋਕ ਵੀ ਇਨ੍ਹੇਂ ਹੋਣਗੇ।’” (ਉਤਪਤ ੧੫:੫ ਨਵਾਂ ਸੰਸਕਰਣ)

ਪਰ ਕੁਝ ਹੋਣਾ ਜਰੂਰੀ ਸੀ ਇਸ ਤੋਂ ਪਹਿਲਾਂ ਕਿ ਪ੍ਰਮੇਸ਼ਰ ਉਸ ਵਾਇਦੇ ਨੂੰ ਪੂਰਾ ਹੁੰਦਾ ਹੋਇਆ ਵੇਖ ਸਕੇ। ਅਬਰਾਮ ਨੂੰ ਆਪਣੇ ਆਪ ਵਿਚ ਕੁਝ ਨਹੀ ਸਥਿਤੀ ਵਿਚ ਆਉਣਾ ਪੈਣਾ ਸੀ। ਉਸ ਨੂੰ ਉਸ ਜਗ੍ਹਾ ਤੇ ਆਉਣਾ ਪੈਣਾ ਸੀ ਜਿਥੇ ਉਹ ਅਤੇ ਉਸਦੀ ਪਤਨੀ ਬੱਚੇ ਪੈਦਾ ਕਰਨ ਵਾਲੀ ਉਮਰ ਨੂੰ ਪਾਰ ਕਰ ਗਏ ਹੋਣ। ਜਦ ਉਹ ੯੯ ਸਾਲ ਦਾ ਹੋ ਗਿਆ, ਪ੍ਰਮੇਸ਼ਰ ਨੇ ਫਿਰ ਅਬਰਾਮ ਨੂੰ ਦਰਸ਼ਨ ਦਿੱਤਾ। ਇਸ ਵਾਰ ਪ੍ਰਮੇਸ਼ਰ ਨੇ ਆਪਣੇ ਆਪ ਨੂੰ “ਐਲ ਸ਼ੈਦਾਈ”- ਸਰਬ ਸ਼ਕਤੀਮਾਨ ਪ੍ਰਮੇਸ਼ਰ ਦੇ ਰੂਪ ਵਿਚ ਦਰਸ਼ਨ ਦਿੱਤਾ। ਜਦ ਅਬਰਾਮ ਆਪਣੀ ਤਾਕਤ ਦੇ ਦੁਆਰਾ ਕੁਝ ਵੀ ਕਰਨ ਦੇ ਯੋਗ ਨਹੀ ਸੀ ਤਾਂ ਤਾਂ ਪ੍ਰਮੇਸ਼ਰ ਆਪਣੇ ਆਪ ਨੂੰ ਇੱਕ ਪ੍ਰੇਮੀ ਅਤੇ ਫਿਕਰ ਕਰਨ ਵਾਲੇ ਅਤੇ ਸਰਬ ਸ਼ਕਤੀਮਾਨ ਪ੍ਰਮੇਸ਼ਰ ਦੇ ਤੌਰ ਤੇ ਵਿਖਾਉਣ ਲੱਗਾ ਸੀ। ਪ੍ਰਮੇਸ਼ਰ ਉਹ ਕਰ ਸਕਦਾ ਸੀ ਜੋ ਅਬਰਾਮ ਨਹੀ ਸੀ ਕਰ ਸਕਦਾ।

ਅਬਰਾਮ ਐਲ ਸ਼ੈਦਾਈ ਪ੍ਰਮੇਸ਼ਰ ਨੂੰ ਮਿਲ ਕੇ ਉਹੋ ਜਿਹਾ ਨਹੀ ਸੀ ਰਹਿਣ ਵਾਲਾ। ਅਸਲ ਵਿਚ ਇਹ ਉਹ ਮਿਲਣੀ ਸੀ ਜਿਸ ਵਿਚ ਉਸਦਾ ਨਾਮ ਬਦਲਣ ਵਾਲਾ ਸੀ। ਅਬਰਾਮ ਤੋਂ ਅਬਰਾਹਮ। ਅਬਰਾਮ ਨੇ ਪਹਿਲਾਂ ਪ੍ਰਮੇਸ਼ਰ ਦੀ ਮਰਜੀ ਨੂੰ ਆਪਣੀ ਤਾਕਤ ਦੇ ਦੁਆਰਾ ਪੂਰਾ ਕਰਨ ਦੀ ਕੋਸ਼ਿਸ ਕੀਤੀ ਸੀ। ਪਰ ਉਹ ਬਹੁਤ ਬੁਰੀ ਤਰਾਂ ਹਾਰ ਗਿਆ ਸੀ। ਉਸਦੀ ਪਤਨੀ ਦੀ ਦਾਸੀ ਦੇ ਦੁਆਰਾ ਉਸਦਾ ਇੱਕ ਪੁੱਤਰ ਹੋ ਗਿਆ ਸੀ। ਪਰ ਇੱਕ ਵਾਰ ਜਦ ਉਸਨੇ ਪ੍ਰਮੇਸ਼ਰ ਦਾ ਸੁਭਾਅ ਅਤੇ ਚਰਿਤਰ ਸਮਝ ਲਿਆ ਤਾਂ ਉਹ ਉਸ ਤੇ ਪੂਰੀ ਰੀਤੀ ਨਾਲ ਭਰੋਸਾ ਕਰ ਸਕਦਾ ਸੀ। ਫਿਰ ਉਹ ਆਪਣੇ ਵਾਇਦੇ ਦੀ ਭਰਪੂਰੀ ਨੂੰ ਵੇਖ ਸਕਦਾ ਸੀ।

ਇਹੀ ਪ੍ਰਮੇਸ਼ਰ ਮੈਨੂੰ ਇਥੋਪਿਆ ਵਿਚ ਸਿਖਾਉਣ ਦੀ ਕੋਸ਼ਿਸ ਕਰ ਰਿਹਾ ਸੀ। ਉਹ ਚਾਹੁੰਦਾ ਸੀ ਕਿ ਮੈਂ ਉਸ ਨੂੰ ਐਲ ਸ਼ੈਦਾਈ ਦੇ ਰੂਪ ਵਿਚ ਜਾਣਾ। ਪਰ ਇਸ ਤੋਂ ਪਹਿਲਾਂ ਮੈਨੂੰ ਆਪਣੇ ਅਖੀਰ ਤੇ ਪਹੁੰਚਣਾ ਪੈਣਾ ਸੀ। ਮੈਨੂੰ ਆਪਣੀ ਆਵਾਜ ਗੁਵਾਉਣੀ ਪ੍ਯੀ। ਜਦ ਅਮੀਨ ਸਟੇਡਿਯਮ ਦੇ ਵਿਚ ਖੜਾ ਹੋਇਆ ਤਾਂ ਮੈਂ ਸਿਰਫ ਸੰਦੇਸ਼ ਨੂੰ ਬਹੁਤ ਹੋ ਹੌਲੀ ਜਿਹੀ ਆਵਾਜ ਵਿਚ ਹਿ ਬੋਲ ਸਕਦਾ ਸੀ। ਪਰ ਅਨੁਵਾਦ ਕਰਨ ਵਾਲਾ ਇਸ ਨੂੰ ਸੁਣ ਸਕਦਾ ਸੀ।ਅਤੇ ਹਜਾਰਾਂ ਲੋਕ ਉਸ ਰਾਤ ਪ੍ਰਭੂ ਵਿਚ ਆਏ। ਪ੍ਰਮੇਸ਼ਰ ਨੇ ਅਖੀਰਲੇ ਦਿਨ ਉਸ ਸਭਾ ਵਿਚ ਬਹੁਤ ਹੀ ਅਲਗ ਢੰਗ ਨਾਲ ਕੰਮ ਕੀਤਾ। ਇਹ ਇਥੋਪਿਆ ਦੇ ਇਤਹਾਸ ਵਿਚ ਈਸ਼ਵਰੀ ਕੰਮ ਦਾ ਸਬੂਤ ਸੀ।

ਅਸੀਂ ਜਦ ਆਪਣੇ ਆਪ ਵਿਚ ਖਤਮ ਹੋ ਜਾਂਦੇ ਹਾਂ ਤਾਂ ਅਸੀਂ ਪ੍ਰਮੇਸ਼ਰ ਨੂੰ ਐਲ ਸ਼ੈਦਾਈ ਦੇ ਰੂਪ ਵਿਚ ਜਾਂ ਪਾਉਂਦੇ ਹਾਂ। ਜਦ ਇਹ ਅਸੰਭਵ ਹੋ ਜਾਂਦਾ ਹੈ ਕਿ ਅਸੀਂ ਉਹ ਕਰ ਪਾਯੀਏ ਜੋ ਉਸ ਨੇ ਕਰਨ ਲਈ ਸਾਨੂੰ ਬੁਲਾਇਆ ਹੈ। ਇਹ ਉਹ ਸਮਾਂ ਹੁੰਦਾ ਹੈ ਜਦ ਉਹ ਸਭ ਕੁਝ ਆਪਣੇ ਹਥਾਂ ਵਿਚ ਲੈ ਲੈਂਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦ ਉਹ ਆਪਣਾ ਪਿਆਰ ਅਤੇ ਫਿਕਰ ਦਿਖਾਉਂਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦ ਉਹ ਆਪਣੇ ਆਪ ਨੂੰ ਸਰਬ ਸ਼ਕਤੀਮਾਨ ਪ੍ਰਮੇਸ਼ਰ ਦੇ ਰੂਪ ਵਿਚ ਵਿਖਾਉਂਦਾ ਹੈ। ਕੀ ਤੁਸੀਂ ਵੀ ਆਪਣੇ ਆਪ ਦੇ ਅੰਤ ਤੇ ਪਹੁੰਚ ਗਏ ਹੋ? ਕੀ ਤੁਹਾਨੂੰ ਵੀ ਇਹ ਲਗਦਾ ਹੈ ਕਿ ਉਹ ਕਰਨਾ ਅਸੰਭਵ ਹੈ ਜਿਸ ਲਈ ਉਸ ਨੇ ਤੁਹਾਨੂੰ ਬੁਲਾਇਆ ਹੈ? ਅਗਰ ਹਾਂ, ਤਾਂ ਮੈਂ ਤੁਹਾਨੂੰ ਕਹਿੰਦਾ ਹਾਂ “ਵਧਿਆ” ਸ਼ਾਇਦ ਤੁਸੀਂ ਵੀ ਉਸ ਕੰਢੇ ਤੇ ਹੋ ਜਿਥੇ ਤੁਸੀਂ ਪ੍ਰਮੇਸ਼ਰ ਨੂੰ “ਐਲ ਸ਼ੈਦਾਈ” ਦੇ ਰੂਪ ਵਿਚ ਵੇਖ ਸਕੋ।