Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਐਲ ਇਲੋਨ (ਪਰਮ ਪ੍ਰਧਾਨ ਪ੍ਰਮੇਸ਼ਰ)

ਪਰ ਅਬਰਾਮ ਨੇ ਸ੍ਦੁਮ ਦੇ ਰਾਜੇ ਨੂੰ ਉੱਤਰ ਦਿੱਤਾ, “ਮੈਂ ਆਪਣਾ ਹਥ ਪਰਮ ਪਰਧਾਨ ਪ੍ਰਮੇਸ਼ਰ, ਸਵਰਗ ਅਤੇ ਧਰਤੀ ਦੇ ਪਰ੍ਮੇਸ਼ਰ ਦੀ ਵੱਲ ਉਠਾਇਆ ਹੈ ਅਤੇ ਉਸੇ ਦੀ ਮੈਂ ਦੀ ਸੋਂਹ ਚੁੱਕ ਕੇ ਕਹਿੰਦਾ ਹਾਂ।” (ਉਤਪਤ ੧੪:੨੨ ਨਵਾਂ ਸੰਸਕਰਣ )

ਮੇਰੀ ਪਤਨੀ ਅਤੇ ਮੇਰੇ ਵਿਆਹ ਨੂੰ ਕੁਝ ਸਾਲ ਹੀ ਹੋਏ ਸਨ ਕਿ ਅਸੀਂ ਛਿਕਾਗੋ ਸ਼ਹਿਰ ਦੇ ਬਹੁਤ ਹੀ ਖਤਰਨਾਕ ਹਿੱਸੇ ਦੇ ਵਿਚ ਜਾ ਕੇ ਰਹਿਣ ਲੱਗ ਪਏ। ਇਥੇ ਬਹੁਤ ਹੀ ਜਿਆਦਾ ਜੁਲਮ ਕਿਤੇ ਜਾਂਦੇ ਸਨ। ਸਾਡੇ ਅੰਦਰ ਬੋਝ ਸੀ ਕਿ ਅਸੀਂ ਉਨ੍ਹਾਂ ਲੋਕਾਂ ਤੱਕ ਪਹੁੰਚੀਏ ਜਿਨ੍ਹਾਂ ਦੀ ਕੋਈ ਪਰਵਾਹ ਨਹੀ ਕਰਦਾ ਸੀ। ਅਸੀਂ ਗਲੀ ਦੇ ਗੁੰਡਿਆਂ ਨੂੰ, ਵੇਸ਼ਵਾਂਵਾ ਨੂੰ, ਘਰੋਂ ਭੱਜੇ ਹੋਏ ਲੋਕਾਂ ਨੁਨਾ ਤੇ ਨਸ਼ੇ ਦੇ ਆਦੀ ਲੋਕਾਂ ਨੂੰ ਪ੍ਰਚਾਰ ਕਰਦੇ ਸੀ। ਛਿਕਾਗੋ ਵਿਚ ਇੱਕ ਇਹੋ ਜਿਹਾ ਖੇਤਰ ਸੀ ਜਿਸ ਨੂੰ ਪੁਰਾਣਾ ਕਸਬਾ ਕਹਿੰਦੇ ਸਨ। ਅਸੀਂ ਕਯੀ ਵਾਰ “ਪੁਰਾਣੇ ਕਸਬੇ” ਦੇ ਵਿਚ ਜਾਂਦੇ ਸੀ, ਅਤੇ ਉਠੇ ਜਾ ਕੇ ਹਫਤੇ ਦੇ ਅਖੀਰ ਦੇ ਦਿਨਾਂ ਦੇ ਹਿੱਪੀ ਲੋਕਾਂ ਦੇ ਵਿਚ ਜਾ ਕੇ ਸੇਵਕਾਈ ਕਰਦੇ ਸੀ। ੭੦ ਦੇ ਦਹਾਕੇ ਵਿਚ ਬਹੁਤ ਸਾਰੇ ਜਾਵਾਂ ਆਮ ਜਿੰਦਗੀ ਜਿਉਂਦੇ ਸਨ ਪਰ ਹਫਤੇ ਦੇ ਅਖੀਰਲੇ ਦਿਨਾਂ ਵਿਚ (ਸ਼ਾਨਿਵ੍ਵਾਰ ਅਤੇ ਐਤਵਾਰ) ਉਹ “ਪੁਰਾਣੇ ਕਸਬੇ” ਵਿਚ ਆ ਕੇ ਮਸਤ ਹੋਣਾ ਪਸੰਦ ਕਰਦੇ ਸਨ।

ਲ੍ਘ੍ਬ੍ਘ ਕੋਈ ਵੀ ਉਨ੍ਹਾਂ ਦਿਨਾਂ ਵਿਚ ਤੁਹਾਨੂੰ ਪੁਰਾਣੇ ਕਸਬੇ ਵਿਚ ਮਿਲ ਜਾਂਦਾ ਸੀ, ਹਫਤੇ ਦੇ ਅਖੀਰ ਵਾਲੇ ਹਿੱਪੀ ਲੋਕ, ਅਸਲੀ ਹਿੱਪੀ, ਵੇਸ਼ਵਾਵਾਂ, ਰਾਤ ਦੇ ਕਲੱਬ, ਅਤੇ ਜਾਦੂ ਟੋਨਾ ਕਰਨ ਵਾਲੇ ਲੋਕ। ਉਠੇ ਇੱਕ ਕਲੱਬ ਸੀ ਜਿਸਦਾ ਮਾਲਿਕ ਛਿਕਾਗੋ ਦੇ ਵਿਚ ਸੈਤਾਨ ਦੀ ਚਰਚ ਦਾ ਆਗੂ ਦਸਦਾ ਸੀ। ਇੱਕ ਰਾਤ ਜਦ ਮੈਂ ਅਤੇ ਮੇਰੀ ਪਤਨੀ ਅਸੀਂ ਖੁਸ਼ਖਬਰੀ ਦੇ ਪਰਚੇ ਵੰਡ ਰਹੇ ਸਾਂ, ਉਸ ਨੇ ਮੈਨੂੰ ਚੁਣੋਤੀ ਦਿੱਤੀ, “ਮੇਰੇ ਇਨ੍ਹਾਂ ਹਥਾਂ ਦੀਆਂ ਛੋਟੀਆਂ ਉਂਗਲਾਂ ਦੇ ਵਿਚ ਜਿਹੜੀ ਤਾਕਤ ਹੈ ਉਹ ਸਾਰੇ ਸ਼ਿਕਾਗੋ ਦੇ ਮਸੀਹੀ ਲੋਕਾਂ ਦੇ ਅੰਦਰ ਦੀ ਤਾਕਤ ਤੋਂ ਵੀ ਜਿਆਦਾ ਹੈ।” ਉਹ ਉਚੀ ਬੋਲਿਆ।

ਮੈਂ ਉਸੇ ਵੇਲੇ ਉਸ ਦੀਆਂ ਅਖਾਂ ਵਿਚ ਵੇਖਿਆ, ਅਤੇ ਕਿਹਾ, “ਇਸ ਨੂੰ ਸਾਬਿਤ ਕਰ। ਜਾ ਜਾ ਕੇ ਇਸ ਨੂੰ ਸਾਬਿਤ ਕਰ। ਮੈਂ ਇਥੇ ਭਾਵੇਂ ਇਕੱਲਾ ਹੀਮਸੀਹੀ ਹਾਂ, ਪਰ ਤੂੰ ਮੈਨੂੰ ਇੱਕ ਪਲ ਲਈ ਵੀ ਡਰਾ ਨਹੀ ਸਕਦਾ ਹੈਂ। ਸਾਬਿਤ ਕਰ ਕੇ ਤੇਰੇ ਕੋਲ ਇਨ੍ਹੀ ਤਾਕਤ ਹੈ। ਮੈਂ ਯਿਸ਼ੂ ਦੇ ਨਾਮ ਵਿਚ ਤੈਨੂੰ ਚੁਣੋਤੀ ਦਿੰਦਾ ਹਾਂ।”

ਉਹ ਇਹ ਸੁਣ ਕੇ ਬੁਖਲਾ ਗਿਆ ਅਤੇ ਹੱਸਣ ਲੱਗਾ ਤੇ ਕਹਿਣ ਲੱਗਾ, “ਤੂੰ ਵੇਖੇਂਗਾ, ਚਿੰਤਾ ਨਾ ਕਰ। ਤੂੰ ਜਲਦੀ ਹੀਸ੍ਮ੍ਝੇਗਾਂ ਕਿ ਮੇਰੇ ਅੰਦਰ ਕਿਹੋ ਜਿਹੀ ਤਾਕਤ ਹੈ।”

ਮੇਰੀ ਪਤਨੀ ਅਤੇ ਮੈਂ ਅਸੀਂ ਬਾਕੀ ਦੀ ਸ਼ਾਮ ਉਨ੍ਹਾਂ ਗਲੀਆਂ ਵਿਚ ਘੁਮਦੇ ਹੋਏ ਅਤੇ ਪ੍ਰਾਥਨਾ ਕਰਦੇ ਹੋਏ ਬਿਤਾਈ। ਅਸੀਂ ਪਵਿੱਤਰ ਆਤਮਾ ਦੀ ਤਾਕਤ ਨੂੰ ਬੋਲਿਆ। ਅਸੀਂ ਪ੍ਰਮੇਸ਼ਰ ਨੂੰ “ਪਰਮ ਪਰਧਾਨ ਪ੍ਰਮੇਸ਼ਰ” ਦੇ ਤੌਰ ਤੇ ਉਸਦੀ ਦੁਹਾਈ ਦਿੱਤੀ। ਕਿ ਉਹ ਇਨ੍ਹਾਂ ਗਲੀਆਂ ਦੇ ਵਿਚ ਆ ਕੇ ਆਪਣੇ ਆਪ ਨੂੰ ਪ੍ਰਗਟ ਕਰੇ। ਜਦ ਅਸੀਂ ਅਗਲੀ ਸ਼ਾਮ ਪੁਰਾਣੇ ਕਸਬੇ ਦੇ ਉਸ ਹਿੱਸੇ ਵਿਚ ਆਏ, ਤਾਂ ਉਹ ਸੈਤਾਨ ਦੀ ਚਰਚ ਦਾ ਆਗੂ ਕਿਤੇ ਵੀ ਨਜਰ ਨਹੀ ਸੀ ਆ ਰਿਹਾ। ਅਸਲ ਵਿਚ ਉਸ ਦਿਨ ਤੋਂ ਬਾਅਦ ਅਸੀਂ ਕਦੇ ਵੀ ਉਸ ਨੂੰ ਉਸ ਗਲੀ ਵਿਚ ਨਹੀ ਵੇਖਿਆ। ਅਤੇ ਨਾਲ ਹੀਸੈਤਾਨੀ ਲੋਕਾਂ ਦੇ ਦੁਆਰਾ ਜੋ ਕਾਫੀ ਹਾਉਸ ਵਰਤਿਆ ਜਾਂਦਾ ਸੀ ਉਸ ਨੂੰ ਵੀ ਕਿਸੇ ਅੱਗ ਲਾ ਦਿੱਤੀ ਅਤੇ ਉਹ ਸੁਆਹ ਹੋ ਗਿਆ। ਅਤੇ ਮੇਰੇ ਤੇ ਵਿਸ਼੍ਵ੍ਵਾਸ ਕਰੋ, ਕਿ ਜੋ ਕੁਝ ਵੀ ਹੋਇਆ ਉਸ ਵਿਚ ਸਾਡਾ ਕੋਈ ਹਥ ਨਹੀ ਸੀ। ਪ੍ਰਮੇਸ਼ਰ ਨੇ ਆਪਣੇ ਆਪ ਨੂੰ ਤਾਕਤਵਰ ਦਿਖਾਇਆ ਕਿ ਉਹ ਸਭ ਦੇਵੀ ਦੇਵਤਿਆਂ ਤੋਂ ਉੱਪਰ ਹੈ।

ਉਹ “ਐਲ ਇਲੋਨ” ਪਰਮ ਪਰਧਾਨ ਪ੍ਰਮੇਸ਼ਰ ਹੈ। ਉਤਪਤ ੧੪:੨੨ ਵਿਚ ਇਹ ਨਾਮ ਐਲ ਇਲੋਨ ਪਹਿਲੀ ਵਾਰ ਇਸਤੇਮਾਲ ਕੀਤਾ ਗਿਆ। ਇਹ ਦਿਖੁੰਡ ਅਹੈ ਕਿ ਉਹ ਬ੍ਰਹਿਮੰਡ ਦੇ ਉੱਪਰ ਤਾਕਤਵਰ ਹੈ। ਉਸਦੇ ਵਰਗਾ ਕੋਈ ਵੀ ਨਹੀ ਹੈ। ਉਹ ਆਪਣੇ ਆਪ ਵਿਚ ਖੁਦ ਹੀਹੈ। ਆਦਮੀ ਆਦਮੀਆਂ ਨੂੰ ਪ੍ਰਸੰਸਾ ਦੇ ਸਕਦੇ ਹਨ, ਦੂਸਰੇ ਪਥਰਾਂ ਦੀਆਂ ਮੂਰਤੀਆਂ ਦੇ ਦੇਵਤਿਆਂ ਦੀ ਪੂਜਾ ਕਰ ਸਕਦੇ ਹਨ। ਕੁਝ ਸੈਤਾਨੀ ਤਾਕਤਾਂ ਦੇ ਦੁਆਰਾ ਚਮਤਕਾਰ ਵੀ ਕਰ ਸਕਦੇ ਹਨ। ਪਰ ਉਨ੍ਹਾਂ ਵਿਚੋਂ ਕੋਈ ਵੀ ਸਾਡੇ ਪ੍ਰਮੇਸ਼ਰ ਦੇ ਤੁੱਲ ਨਹੀ ਹੈ। ਐਲ ਇਲੋਨ ਹੈ, ਪਰਮ ਪਰਧਾਨ ਪ੍ਰਮੇਸ਼ਰ। ਉਹ ਸਭ ਚੀਜਾਂ ਤੋਂ ਉੱਪਰ ਹੈ।

ਜਦ ਅਸੀਂ ਸਮਝ ਜਾਂਦੇ ਹਾਂ ਕਿ ਸਾਡਾ ਪ੍ਰਮੇਸ਼ਰ ਐਲ ਇਲੋਨ ਹੈ। ਤਾਂ ਅਸੀਂ ਜਿੱਤ ਦੇ ਰਾਹ ਤੇ ਚਲ ਪਾਉਂਦੇ ਹਾਂ। ਸਵਰਗ ਵਿਚ ਕੋਈ ਵੀ ਇਹੋ ਜਿਹਾ ਨਹੀ ਹੈ ਅਤੇ ਧਰਤੀ ਦੇ ਉੱਪਰ ਵੀ ਕੋਈ ਵੀ ਸਾਡੇ ਪ੍ਰਮੇਸ਼ਰ ਵਰਗਾ ਨਹੀ ਹੈ। ਜਦ ਅਸੀਂ ਪ੍ਰਮੇਸ਼ਰ ਨੂੰ ਐਲ ਇਲੋਨ ਦੇ ਤੌਰ ਤੇ ਜਾਣਦੇ ਹਾਂ ਤਾਂ ਅਸੀਂ ਸੁਰਖਿਅਤ ਥਾਂ ਦੇ ਵਿਚ ਰਹੀਸਕਦੇ ਹਾਂ। ਸੈਤਾਨ ਪ੍ਰਮੇਸ਼ਰ ਦੇ ਤੁੱਲ ਕੁਝ ਵੀ ਨਹੀ ਹੈ। ਕੋਈ ਤਾਨਾਸ਼ਾਹ ਇਹੋ ਜਿਹਾ ਨਹੀ ਹੈ ਜੋ ਉਸਦੇ ਨਾਮ ਦਾ ਪ੍ਰਚਾਰ ਹੋਣ ਤੋਂ ਰੋਕ ਸਕੇ। ਸਾਡੇ ਪ੍ਰਮੇਸ਼ਰ ਸਾਹਮਣੇ ਕੋਈ ਵੀ ਸਰਕਾਰ ਇਨ੍ਹੀਂ ਤਾਕਤਵਰ ਨਹੀ ਹੈ। ਉਹ ਪਰਮ ਪਰਧਾਨ ਪ੍ਰਮੇਸ਼ਰ ਹੈ। ਕੋਈ ਵੀ ਦੇਵਤਾ ਜੋ ਕਿ ਲਕੜ ਦਾ ਬਣਿਆ ਅਹੀਜਾ ਕੋਈ ਦੇਵਤਾ ਜੋ ਪਥਰ ਦਾ ਬਣਿਆ ਹੈ, ਉਹ ਐਲ ਇਲੋਨ ਦੇ ਤੁੱਲ ਨਹੀ ਹੈ। ਉਸ ਤੇ ਭਰੋਸਾ ਕਰੋ। ਅਤੇ ਤੁਸੀਂ ਜਿੱਤ ਦਾ ਅਨੁਭਵ ਕਰੋਗੇ। ਪਰਮ ਪਰਧਾਨ ਪ੍ਰਮੇਸ਼ਰ ਦੀ ਜਿੱਤ।