Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਐਡੋਨਾਈ (ਪ੍ਰਭੂ)

“ਉਜਿਯਾਹ ਰਾਜਾ ਦੀ ਮੌਤ ਦੇ ਵਰ੍ਹੇ, ਮੈਂ ਪ੍ਰਭੂ ਨੂੰ ਉਚੇ ਅਤੇ ਚੁੱਕੇ ਹੋਏ ਸਿਘਾਸਣ ਤੇ ਵੇਖਿਆ ਅਤੇ ਉਸਦੇ ਵਸਤਰ ਦੇ ਪੱਲੇ ਦੇ ਨਾਲ ਹੈਕਲ ਭਰੀ ਹੋਈ ਸੀ। (ਯਸਾਯਾਹ ੬:੧)

ਜਦ ਮੈਂ ੧੮ ਸਾਲ ਦਾ ਸੀ, ਇਹ ਮੇਰੇ ਜੀਵਨ ਦਾ ਸਭ ਤੋਂ ਵਧੀਆ ਪਲ ਸੀ ਜਦ ਮੈਂ ਮਸੀਹ ਤੇ ਵਿਸ਼ਵਾਸ ਕੀਤਾ ਸੀ ਕਿ ਉਹ ਮੇਰੇ ਪਾਪਾਂ ਨੂੰ ਮਾਫ਼ ਕਰੇ ਅਤੇ ਮੇਰਾ ਪ੍ਰਭੂ ਅਤੇ ਮੁਕਤੀਦਾਤਾ ਬਣ ਜਾਵੇ। ਮੈਂ ਕਦੇ ਵੀ ਉਸ ਰਾਤ ਨੂੰ ਨਹੀ ਭੁਲਾਂਗਾ। ਇਹ ਇਸ ਤਰਾਂ ਸੀ ਜਿਵੇਂ ਕਈ ਲਖਾਂ ਕਿੱਲੋ ਦਾ ਭਾਰ ਮੇਰੇ ਮੋਢਿਆ ਤੋਂ ਲਥ ਗਿਆ। ਮੇਰਾ ਦਿਲ ਅਨੰਦ ਦੇ ਨਾਲ ਭਰਿਆ ਹੋਇਆ ਸੀ। ਅਤੇ ਮੈਂ ਬਹੁਤ ਹੀ ਖੁਸ ਸੀ ਕਿ ਮੈਂ ਇੱਕ ਨਵਾਂ ਰਿਸ਼ਤਾ ਆਪਣੇ ਮੁਕਤੀਦਾਤਾ ਨਾਲ ਬਣਾ ਲਿਆ ਸੀ।

ਉਸ ਸ਼ਾਮ ਮੈਂ ਜੇਮਸ ਰੋਬਿਨਸਨ ਨਾਲ ਗੱਲ ਕੀਤੀ ਸੀ। ਜੋ ਖੁਸ਼ਖਬਰੀ ਦਾ ਪ੍ਰਚਾਰਕ ਪ੍ਰਚਾਰ ਕਰ ਰਿਹਾ ਸੀ। ਮੈਂ ਉਸ ਨੂੰ ਦਸਿਆ ਕਿ ਮੈਂ ਕੀ ਅਨੁਭਵ ਕਰ ਰਿਹਾ ਸੀ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਮੈਨੂੰ ਲਗਦਾ ਹੈ ਕਿ ਪ੍ਰਮੇਸ਼ਰ ਮੈਨੂੰ ਆਪਣੀ ਕਿਸੇ ਪ੍ਰਕਾਰ ਦੀ ਸੇਵਕਾਈ ਲਈ ਬੁਲਾ ਰਿਹਾ ਹੈ। ਮੈਂ ਇਹ ਮਹਿਸੂਸ ਕੀਤਾ ਉਹ ਮੈਨੂੰ ਆਪਣੀ ਸੇਵਕਾਈ ਲਈ ਬੁਲਾ ਰਿਹਾ ਹੈ। ਜੋ ਉਸ ਨੇ ਮੈਨੂੰ ਦੱਸਿਆ ਕਿ ਉਹ ਮੇਰੇ ਜੀਵਨ ਲਈ ਦਿਸ਼ਾ ਨਿਰਧਾਰਿਤ ਕਰਨ ਜਾ ਰਿਹਾ ਸੀ। ਉਸਨੇ ਕਿਹਾ, “ਸੈਮੀ, ਕੀ ਤੂੰ ਸਮਝ ਸਕਦਾ ਹੈਂ ਕਿ ਯਿਸ਼ੂ ਨੇ ਅੱਜ ਰਾਤ ਤੈਨੂੰ ਬਚਾਉਣ ਲਈ ਕੀ ਕੀਮਤ ਦਿੱਤੀ ਹੈ। ਕੀ ਤੂੰ ਸਚ ਮੁਚ ਹੀ ਸਮਝਦਾ ਹੈ ਕਿ ਉਸਨੇ ਤੇਰੇ ਪਾਪਾਂ ਨੂੰ ਮਾਫ਼ ਕਰਨ ਵਾਸਤੇ ਕੀ ਕੀਮਤ ਦਿੱਤੀ।”

ਮੈਂ ਇਸ ਬਾਰੇ ਸੋਚਿਆ ਨਹੀ ਸੀ। “ਨਹੀ” ਮੈਂ ਉੱਤਰ ਦਿੱਤਾ। “ਮੈਨੂੰ ਸਮਝ ਨਹੀ ਆ ਰਿਹਾ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ?”

ਜੇਮਸ ਨੇ ਜਾਰੀ ਰਖਦੇ ਹੋਏ ਕਿਹਾ, “ਸੈਮੀ, ਯਿਸ਼ੂ ਪ੍ਰਮੇਸ਼ਰ ਸੀ, ਪ੍ਰਮੇਸ਼ਰ ਹੈ, ਅਤੇ ਉਹ ਸਦਾ ਤੱਕ ਪ੍ਰਮੇਸ਼ਰ ਰਹੇਗਾ। ਪਰ ਇੱਕ ਦਿਨ ਉਸ ਨੇ ਧਰਤੀ ਤੇ ਆਉਣ ਲਈ ਇਹ ਸਭ ਕੁਝ ਤਿਆਗ ਦਿੱਤਾ। ਉਸਨੇ ਆਪਣੇ ਸਿਘਾਸਣ ਅਤੇ ਆਪਣੀ ਮਹਿਮਾ ਨੂੰ ਛਡ ਦਿੱਤਾ ਕਿ ਉਹ ਧਰਤੀ ਤੇ ਆ ਸਕੇ। ਉਸ ਨੇ ਮਨੁਖੀ ਜਾਮਾ ਪਹਿਨ ਲਿਆ। ਉਸਨੇ ਪਾਪ ਰਹਿਤ ਜਿੰਦਗੀ ਜੀਵੀ। ਅਤੇ ਉਸਦੀ ਜਿੰਦਗੀ ਬਿਲਕੁਲ ਪਵਿੱਤਰ ਸੀ। ਪਰ ਉਹ ਮਨੁਖਾਂ ਦਾ ਤਿਆਗਿਆ ਹੋਇਆ, ਮਿੱਤਰਾਂ ਦਾ ਤਿਆਗਿਆ ਹੋਇਆ ਸੀ। ਉਸ ਉੱਪਰ ਹੱਸਿਆ ਗਿਆ, ਉਸਦਾ ਮਜਾਕ ਉਡਾਇਆ ਗਿਆ, ਅਤੇ ਉਸਦੀ ਬੇਇਜਤੀ ਕੀਤੀ ਗਈ। ਉਸ ਤੇ ਝੂਠੇ ਦੋਸ਼ ਲਗਾਏ ਗਏ। ਉਸਨੂੰ ਮਾਰਿਆ ਗਿਆ, ਅਤੇ ਉਸ ਨੂੰ ਜਾਲਿਮ ਰੋਮੀ ਸਲੀਬ ਤੇ ਤੰਗ ਦਿੱਤਾ ਗਿਆ। ਹੁਣ ਯਾਦ ਰਖ ਕਿ ਉਹ ਪ੍ਰਮੇਸ਼ਰ ਦਾ ਪੁੱਤਰ ਹੈ, ਉਹ ਰਾਜਿਆਂ ਦਾ ਰਾਜਾ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ ਹੈ। ਅਤੇ ਉਸ ਨੇ ਇਹ ਸਭ ਇਸ ਲਈ ਕੀਤਾ ਕਿਉਂਕਿ ਉਹ ਤੈਨੂੰ ਪਿਆਰ ਕਰਦਾ ਹੈ।”

“ਅਗਰਜੋ ਸਭ ਦਾ ਪ੍ਰਭੂ ਹੈ ਉਸ ਨੇ ਸਭ ਕੁਝ ਤੇਰੇ ਲਈ ਦੇ ਦਿੱਤਾ, ਤਾਂ ਫਿਰ ਤੈਨੂੰ ਵੀ ਉਸ ਨੂੰ ਸਭ ਕੁਝ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।” ਉਸ ਨੇ ਜਾਰੀ ਰਖਿਆ, “ ਅਗਰ ਇਸਦਾ ਅਰਥ ਹੈ ਠੁਕਰਾਏ ਜਾਣਾ, ਹੱਸੇ ਜਾਣਾ, ਗ੍ਰਿਫਤਾਰ ਕੀਤੇ ਜਾਣਾ, ਅਤੇ ਮਾਰੇ ਵੀ ਜਾਣਾ, ਤਾਂ ਤੈਨੂੰ ਹਰ ਥਾਂ ਤੇ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ, ਕੁਝ ਵੀ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ, ਅਤੇ ਹਰ ਇੱਕ ਨੂੰ ਜਾ ਕੇ ਇਸ ਮਹਾਨ ਪਿਆਰ ਬਾਰੇ ਦਸਣਾ ਚਾਹੀਦਾ ਹੈ”

ਪਹਿਲੀ ਰਾਤ ਨਵੇਂ ਵਿਸ਼ਵਾਸੀ ਹੋਣ ਦੇ ਨਾਤੇ ਮੈਂ ਇਹ ਅਹਿਸਾਸ ਕੀਤਾ, ਕਿ ਯਿਸ਼ੂ, ਪ੍ਰਭੂ ਹੋਣ ਦੇ ਬਾਵਯੂਦ, ਯਿਸ਼ੂ ਬਣ ਗਿਆ, ਉਹ ਦਾਸ ਬਣ ਗਿਆ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਸੀ। ਅਤੇ ਮੈਂ ਆਪਣੇ ਆਪ ਨੂੰ ਉਸਦੀ ਪ੍ਰਭੁਤਾ ਦੇ ਅਧੀਨ ਕਰ ਦਿੱਤਾ। ਉਹ ਇਨ੍ਹਾਂ ਸਾਲਾਂ ਵਿਚ ਮੇਰੀ ਜਿੱਤ ਦਾ ਕਾਰਣ ਰਿਹਾ ਹੈ। ਉਹ ਪ੍ਰਭੂ ਹੈ ਅਤੇ ਮੈਂ ਦਾਸ ਹਾਂ। ਜਦ ਅਸੀਂ ਪ੍ਰਮੇਸ਼ਰ ਦੇ ਨਾਲ ਇਸ ਤਰੀਕੇ ਨਾਲ ਚਲਦੇ ਹਾਂ, ਤਾਂ ਮਸੀਹੀ ਜੀਵਨ ਹੋਰ ਵੀ ਮਜੇਦਾਰ ਹੋ ਜਾਂਦਾ ਹੈ।

ਯਸਾਯਾਹ ਨੇ ਪ੍ਰਮੇਸ਼ਰ ਨੂੰ ਇਸ ਤਰੀਕੇ ਨਾਲ ਜਾਣਿਆ ਸੀ। ਬਾਈਬਲ ਬਿਆਨ ਕਰਦੀ ਹੈ ਕਿ ਯਸਾਯਾਹ ਨੇ ਇੱਕ ਦਰਸ਼ਨ ਵੇਖਿਆ ਜਿਸ ਦੇ ਵਿਚ ਉਸ ਨੇ “ਪ੍ਰਭੂ ਨੂੰ ਵੇਖਿਆ” ਜੋ ਨਾਮ ਇਥੇ ਪ੍ਰਭੂ ਲਈ ਵਰਤਿਆ ਗਿਆ ਹੈ ਉਹ ਹੈ,

ਐਡੋਨਾਈ ਜਿਸਦਾ ਅਰਥ ਹੈ ਪ੍ਰਭੂ। ਜੋ ਨਾਮ ਪ੍ਰਭੂ ਲਈ ਵਰਤਿਆ ਗਿਆ ਹੈ ਉਹ ਹੈ, “ਐਡੋਨਾਈ” ਜਿਸਦਾ ਅਰਥ ਹੈ ਸਵਾਮੀ। ਯਸਾਯਾਹ ਐਡੋਨਾਈ ਨੂੰ ਮਿਲਿਆ। ਇਹ ਉਸ ਪ੍ਰਮੇਸ਼ਰ ਦਾ ਇਹ ਗਿਆਂਨ ਸੀ ਜੋ ਉਸ ਨੂੰ ਸੇਵਾ ਵਿਚ ਲੈ ਕੇ ਗਿਆ। ਉਹ ਐਡੋਨਾਈ ਸੀ ਜਿਸ ਨੂੰ ਉਸਨੇ ਕਹਿੰਦੇ ਹੋਏ ਸੁਣਿਆ, “ਮੈਂ ਕਿਸ ਨੂੰ ਭੇਜਾਂ? ਅਤੇ ਕੌਣ ਸਾਡੇ ਲਈ ਜਾਵੇਗਾ?” (ਯਸਾਯਾਹ ੬:੮ ਨਵਾਂ ਸੰਸਕਰਣ) ਕਿਉਂਕਿ ਯਾਸ੍ਯਾਹ ਪ੍ਰਮੇਸ਼ਰ ਨੂੰ ਐਡੋਨਾਈ ਦੇ ਤੌਰ ਤੇ ਮਿਲ ਪਿਆ ਸੀ, ਇਸ ਲਈ ਉਸ ਨੇ ਕਿਹਾ, “ ਮੈਂ ਹਾਜਰ ਹਾਂ, ਮੈਨੂੰ ਭੇਜ!”

ਜਦ ਅਸੀਂ ਪ੍ਰਮੇਸ਼ਰ ਨੂੰ ਆਇਦੋਨਾਈ ਦੇ ਤੌਰ ਤੇ ਜਾਣਦੇ ਹਾਂ। ਤਾਂ ਤੁਸੀਂ ਵੀ ਕਹੋਗੇ, “ਮੈਂ ਹਾਜਰ ਹਾਂ ਐਡੋ ਨਾਈ ਪ੍ਰਭੂ ਮੈਨੂੰ ਭੇਜ! ਮੈਂ ਹ ਉਸ ਥਾਂ ਤੇ ਜਾਵਾਂਗਾ, ਜਿਥੇ ਤੁਸੀਂ ਮੈਨੂੰ ਭੇਜਣਾ ਚਾਹੁੰਦੇ ਹੋ! ਮੈਂ ਹਰ ਉਹ ਕੰਮ ਕਰਾਂਗਾ ਜੋ ਤੁਸੀਂ ਕਰਵਾਉਣਾ ਚਾਹੁੰਦੇ ਹੋ। ਮੈਂ ਹਰ ਉਹ ਗੱਲ ਬੋਲਾਂਗਾ ਜੋ ਤੁਸੀਂ ਚਾਹੁੰਦੇ ਹੋ। ਮੇਰਾ ਜੀਵਨ ਤੁਹਾਡੇ ਸਾਹਮਣੇ ਹੈ। ਤੁਸੀਂ ਐਡੋਨਾਈ ਹੋ। ਮੈਂ ਦਾਸ ਹਾਂ। ਮੈਨੂੰ ਭੇਜ, ਮੈਨੂੰ ਭੇਜ!”