Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਯਹੋਵਾਹ ਸਬੋਥ (ਸੈਨਾਵਾਂ ਦਾ ਪ੍ਰਮੇਸ਼ਰ)

“ਹੁਣ ਇਹ ਮਨੁਖ ਹਰ ਸਾਲ ਆਪਣੇ ਸ਼ਹਿਰ ਤੋਂ ਸ਼ਿਲੋਹ ਦੇ ਵਿਚ ਸੈਨਾਂ ਦੇ ਯਹੋਵਾਹ ਦੇ ਅੱਗੇ ਬਲਿਦਾਨ ਚੜਾਉਣ ਜਾਦਾ ਹੈ। ਅਤੇ ਏਲੀ ਦੇ ਦੋਂ ਪੁੱਤਰ , ਹਾਫ੍ਨੀ ਅਤੇ ਫੀਨਹਾਸ ਉਥੇ ਯਹੋਵਾਹ ਦੇ ਯਾਜਕ ਸਨ।” (੧ ਸੈਮੁਏਲ ੧:੩ )

ਮੈਂ ਇਸ ਰਾਤ ਨੂੰ ਕਦੇ ਨਹੀ ਭੁਲਾਂਗਾ, ਜਦ ਤੱਕ ਮੈਂ ਜਿਉਂਦਾ ਰਹਾਂਗਾ। ਅਸੀਂ ਰੋਮਾਨੀਆਂ ਦੀ ਸੀਮਾਂ ਤੇ ਦੋ ਘੰਟੇ ਤੱਕ ਰੇਲ ਗੱਡੀ ਵਿਚ ਬੈਠੇ ਰਹੇ। ਕੁਝ ਗਲਤ ਲੱਗ ਰਿਹਾ ਸੀ। ਰੇਲ ਗੱਡੀ ਨੂੰ ਉਸ ਦੇਸ਼ ਦੇ ਪ੍ਰਵੇਸ਼ ਕਰਨ ਦੇ ਬਹੁਤ ਜਿਆਦਾ ਸਮਾਂ ਲੱਗ ਰਿਹਾ ਸੀ। ਰੋਮਾਨੀਆਂ ਦੀ ਸਰਕਾਰ ਮਸੀਹ ਵਿਰੋਧੀ ਸੀ, ਅਤੇ ਉਹ ਮਸੀਹੀ ਲੋਕਾਂ ਨੂੰ ਬਹੁਤ ਬੁਰੀ ਤਰਾਂ ਸਤਾਉਂਦੇ ਸਨ। ਅਤੇ ਜੇ ਮੈਂ ਇਮਾਨਦਾਰੀ ਨਾਲ ਕਹਾਂ ਮੈਂ ਥੋੜਾ ਪ੍ਰੇਸ਼ਾਨ ਸੀ।

ਅਚਾਨਕ ਹੀ ਮੈਂ ਕਿਦ੍ਕੀ ਵਿਚੋਂ ਬਾਹਰ ਵੇਖਿਆ, ਦਸ ਸਿਪਾਹੀ ਰੇਲ ਗੱਡੀ ਵੱਲ ਦੋੜੇ ਆ ਰਹੇ ਸਨ, ਮੈਂ ਮੇਰੇ ਨਾਲ ਕੋਈ ਵਿਅਕਤੀ ਬੈਠਾ ਸੀ ਅਤੇਮੈਂ ਉਸ ਨੂੰ ਕਿਹਾ, “ਲਗਦਾ ਹੈ ਕੋਈ ਸਮਸਿਆ ਹੋ ਗਈ ਹੈ”। ਸਿਪਾਹੀ ਰੇਲ ਗੱਡੀ ਦੇ ਵਿਚ ਆਏ ਅਤੇ ਇੱਕ ਸਿਪਾਹੀ ਕਹਿਣ ਲੱਗਾ , “ਸ਼੍ਰੀ ਮਾਨ ਟਿਪਿਤ ਤੁਸੀਂ ਮੇਰੇ ਨਾਲ ਆਉ”

ਉਹ ਰਾਤ ਮੇਰੇ ਜੀਵਨ ਦੀ ਸਭ ਤੋਂ ਇੱਕਲੇਪਨ ਵਾਲੀ ਰਾਤ ਸੀ। ਮੈਂ ਇਸ ਸੀਮਾ ਵਾਲੇ ਸਟੇਸ਼ਨ ਤੇ ਸਿਪਾਹੀਆਂ ਦੁਆਰਾ ਘਿਰਿਆ ਹੋਇਆ ਸੀ, ਮੈਂ ਨਹੀ ਸੀ ਜਾਣਦਾ ਕਿ ਇਸ ਤੋਂ ਬਾਅਦ ਕੀ ਹੋਵੇਗਾ, “ਕੀ ਮੈਂ ਜੇਲ ਵਿਚ ਜਾਵਾਂਗਾ?” ਮੈਂ ਆਪਣੇ ਆਪ ਨੂੰ ਪੁਛਿਆ। ਮੈਂ ਇਹ ਵੀ ਅੰਦਾਜਾ ਲਗਾਇਆ ਕਿ ਮੈਨੂੰ ਅੱਜ ਤੋਂ ਬਾਅਦ ਕਦੇ ਵੀ ਇਸ ਦੇਸ਼ ਵਿਚ ਆਉਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਮੇਰਾ ਦਿਲ ਮੇਰੇ ਅੰਦਰ ਰੋ ਰਿਹਾ ਸੀ ਕਿਉਂਕਿ ਮੈਂ ਆਪਣੇ ਰੋਮਾਨੀਆਂ ਦੇ ਮਿੱਤਰਾਂ ਨੂੰ ਬਹੁਤ ਪਿਆਰ ਕਰਦਾ ਸੀ। ਪਰ ਮੈਂ ਜਾਣਦਾ ਸੀ ਕਿ ਸ਼ਾਇਦ ਮੈਂ ਉਨ੍ਹਾਂ ਨੂੰ ਕਦੇ ਵੇਖ ਵੀ ਨਾ ਪਾਵਾਂ।

ਮੇਰੇ ਕੋਲ ਉਸ ਰਾਤ ਕੋਈ ਵੀ ਧਰਤੀ ਦੇ ਉੱਪਰ ਤਾਕਤ ਨਹੀ ਸੀ। ਮੀਨਾ ਪਨੇ ਆਪ ਨੂੰ ਬਚਾ ਨਹੀ ਸਕਦਾ ਸੀ। ਜਦ ਮੈਂ ਉਥੇ ਖੜਾ ਸੀ ਅਤੇ ਫਿਰ ਸਿਪਾਹੀਆਂ ਨਾਲ ਬੈਠ ਗਿਆ, ਮੈਂ ਰੋਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਸਵਰਗ ਵੱਲ ਵੇਖਿਆ ਅਤੇ ਤਾਰਿਆਂ ਨੂੰ ਵੇਖਿਆ। ਅਸਮਾਨ ਪੁਕਾਰ ਰਿਹਾ ਸੀ, “ਪ੍ਰਮੇਸ਼ਰ ਨੂੰ ਉਚੇ ਵਿਚ ਮਹਿਮਾ ਮਿਲੇ। ਪ੍ਰਮੇਸ਼ਰ ਨੂੰ ਉਚੇ ਵਿਚ ਮਹਿਮਾ ਮਿਲੇ।”

ਮੈਂ ਵੀ ਸ਼੍ਰਿਸਟੀ ਨਾਲ ਮਿਲ ਕੇ ਪ੍ਰਮੇਸ਼ਰ ਦੀ ਸਤੁਤੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਕੁਝ ਵਿਸ਼ਵਾਸ ਵਾਲੇ ਭਜਨ ਗਾਏ। “ਤੇਰੀ ਵਫਾਦਾਰੀ ਮਹਾਨ ਹੈ, ਅਤੇ ਤੂੰ ਕਿਨ੍ਹਾਂ ਮਹਾਨ ਹੈ” ਮੈਂ ਉਸ ਰਾਤ ਪ੍ਰਮੇਸ਼ਰ ਨੂੰ ਯਹੋਵਾਹ ਸਬੋਥ ਦੇ ਤੌਰ ਤੇ ਜਾਣਿਆ। ਸੈਨਾਵਾਂ ਦਾ ਪ੍ਰਮੇਸ਼ਰ। ਉਹ ਹੀ ਪੂਰੇ ਬ੍ਰਹਿਮੰਡ ਦਾ ਸ਼ਾਸਕ ਹੈ। ਉਹ ਦੂਤਾਂ ਦੀ ਸਵਰਗੀ ਸੈਨਾਂ ਦਾ ਪ੍ਰਮੇਸ਼ਰ ਹੈ। ਉਸਦੇ ਵਰਗਾ ਕੋਈ ਵੀ ਨਹੀ ਹੈ ਕਿਉਂਕਿ ਉਹ ਸੈਨਾਂ ਦਾ ਯਹੋਵਾਹ ਹੈ।

ਇਹ ਸ਼ਾਇਦ ਸੈਮੁਅਲ ਨਬੀ ਸੀ ਜਿਸਨੇ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਪ੍ਰਯੋਗ ਕੀਤਾ। ਜਦ ਇਸਰਾਇਲ ਸੈਨਾਂ ਦੇ ਵਿਚ ਬਹੁਤ ਹੀ ਛੋਟਾ ਸੀ, ਅਤੇ ਉਹ ਬਹੁਤ ਹੀ ਕਮਜੋਰ ਸੀ ਅਤੇ ਉਸਦੇ ਦੁਸ਼ਮਨ ਬਹੁਤ ਹੀ ਤਾਕਤਵਰ ਸਨ, ਫਿਰ ਉਨ੍ਹਾਂ ਨੇ ਪ੍ਰਮੇਸ਼ਰ ਨੂੰ ਯਹੋਵਾਹ ਸਬੋਥ ਦੇ ਤੌਰ ਤੇ ਜਾਣਿਆ, ਜਿਸਦਾ ਅਰਥ ਹੈ ਸੈਨਾ ਦਾ ਯਹੋਵਾਹ। ਉਨ੍ਹਾਂ ਪ੍ਰਮੇਸ਼ਰ ਨੰ ਜਾਣਿਆ ਜਿਸ ਦੀ ਉਹ ਸੇਵਾ ਕਰਦੇ ਸਨ, ਅਤੇ ਉਨ੍ਹਾਂ ਉਸ ਨੂੰ ਸੈਨਾ ਦੇ ਯਹੋਵਾਹ ਪ੍ਰਮੇਸ਼ਰ ਦੇ ਰੂਪ ਵਿਚ ਜਾਣਿਆ। ਜੋ ਸਵਰਗ ਅਤੇ ਧਰਤੀ ਦੀ ਸੈਨਾ ਦਾ ਪ੍ਰਮੇਸ਼ਰ ਹੈ। ਉਹ ਹੈ ਜਿਸਦੀ ਸਵਰਗ ਅਤੇ ਧਰਤੀ ਦੇ ਉੱਪਰ ਸੰਪੂਰਨ ਹੁਕਮ ਹੈ। ਇਹ ਸ਼ਬਦ ਬਾਈਬਲ ਦੇ ਵਿਚ ਜੋ ਕਿ ਪ੍ਰਮੇਸ਼ਰ ਦੇ ਬਾਰੇ ਵਿਚ ਇਸਤੇਮਾਲ ਕੀਤਾ ਗਿਆ ਹੈ, ਇਸ ਸ਼ਬਦ ਨੂੰ ੨੬੦ ਵਾਰ ਬਾਈਬਲ ਵਿਚ ਲਿਖਿਆ ਗਿਆ ਹੈ।

ਇਹ ਅਸੀਂ ਜਦ ਕਮਜੋਰ ਹੁੰਦੇ ਹਾਂ ਫਿਰ ਅਸੀਂ ਪ੍ਰਮੇਸ਼ਰ ਨੂੰ ਜਾਣਦੇ ਹਾਂ ਕਿ ਉਹ ਯਹੋਵਾਹ ਸ਼ਾਬੋਥ ਹੈ। ਇਹ ਜਦ ਅਸੀਂ ਆਪਣੇ ਆਪ ਨੂੰ ਬਹੁਤ ਹੀ ਕਮਜੋਰ ਮਹਿਸੂਸ ਕਰਦੇ ਹਾਂ ਅਤੇ ਆਪਣੇ ਵੈਰੀਆਂ ਨੂੰ ਤਾਕਤਵਰ ਮਹਿਸੂਸ ਕਰਦੇ ਹਾਂ ਤਾਂ ਪ੍ਰਮੇਸ਼ਰ ਆਪਣੇ ਇਸ ਨਾਮ ਯਹੋਵਾਹ ਸ਼ਾਬੋਥ ਨੂੰ ਸਾਡੇ ਤੇ ਪ੍ਰਗਟ ਕਰਦਾ ਹੈ। ਇਹ ਉਹ ਪਲ ਹੁੰਦੇ ਹਨ ਜਦ ਅਸੀਂ ਉਸ ਪ੍ਰਮੇਸ਼ਰ ਨੂੰ ਸਰਬ ਸ਼ਕਤੀਮਾਨ ਪ੍ਰਮੇਸ਼ਰ ਦੇ ਤੌਰ ਤੇ ਜਾਣਦੇ ਹਾਂ ਕਿ ਉਹ ਸਵਰਗ ਦੀਆਂ ਫੌਜਾਂ ਤੇ ਰਾਜ ਕਰਦਾ ਹੈ। ਉਹ ਤੁਹਾਡੀ ਤਾਕਤ ਹੋਵੇਗਾ ਕਿਉਂਕਿ ਉਹ ਸਚ ਮੁਚ ਹੀ ਯਹੋਵਾਹ ਸ਼ਾਬੋਥ ਹੈ। ਸੈਨਾ ਦਾ ਯਹੋਵਾਹ।

ਇੱਕ ਹੋਰ ਗੱਲ ਇਹ ਯਹੋਵਾਹ ਸ਼ਾਬੋਥ ਹੀ ਸੀ ਜਿਸਨੇ ਮੇਰੇ ਲਈ ਵਾਪਸ ਰੋਮਾਨੀਆਂ ਜਾਣ ਦਾ ਦਰਵਾਜਾ ਖੋਲਿਆ ਕਿ ਮੈਂ ਮੁਕਤੀ ਦੀ ਖੁਸ਼ਖਬਰੀ ਉਥੇ ਜਾ ਕੇ ਸੁਣਾ ਸਕਾਂ।