Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਜੇਤੂ ਪ੍ਰਾਥਨਾ ਕੀ ਹੈ?

ਬਹੁਤ ਸਾਰੇ ਮਸੀਹੀ ਲੋਕ ਜਬਰਦਸਤ ਅਤੇ ਫਲਦਾਰ ਪ੍ਰਾਥਨਾ ਦੇ ਜੀਵਨ ਨੂੰ ਲੋਚਦੇ ਹਨ। ਲੇਕਿਨ ਫਿਰ ਵੀ ਉਹ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਹਨ ਜਦ ਪ੍ਰ੍ਮੇਸ਼ੇਰ ਦੇ ਨਾਲ ਗਲਬਾਤ ਕਰਨ ਦਾ ਸਵਾਲ ਆਉਂਦਾ ਹੈ। ਜੇਕਿਰ ਅਸੀਂ ਇੱਕ ਆਮ ਕਲੀਸਿਯਾ ਦੇ ਵਿਸ਼ਵਾਸੀ ਨੂੰ ਪੁਛਿਆ ਜਾਵੇ ਕਿ ਉਹ ਪ੍ਰਾਥਨਾ ਤੇ ਕਿਨ੍ਹਾਂ ਸਮਾਂ ਬਿਤੁਂਦੇ ਹਨਨ ਤਾਂ ਬਹੁਤੇ ਇਸਦਾ ਉੱਤਰ ਦੇਣ ਸਮੇਂ ਸ਼ਰਮਿੰਦਗੀ ਮਹਿਸੂਸ ਕਰਨਗੇ। ਇਹ ਕੋਈ ਆਲੋਚਨਾ ਨਹੀ ਹੈ ਇਹ ਇੱਕ ਸਚਾਈ ਹੈ। ਫਿਰ ਵੀ ਪ੍ਰ੍ਮੇਸ਼ੇਰ ਦੀ ਨਜਦੀਕੀ ਦੇ ਵਿਚ ਜਾਣ ਅਤੇ ਉਸ ਨਾਲ ਲਗਾਤਾਰ ਚਲਣ ਦੀ ਚਾਬੀ ਪ੍ਰਾਥਨਾ ਦੇ ਕੋਲ ਹੈ।

ਜੇਤੂ ਪ੍ਰਾਥਨਾ ਦਾ ਜੀਵਨ ਕੀ ਹੈ ਅਤੇ ਅਸੀਂ ਕਿਵੇਂ ਇਹੋ ਜਿਹੇ ਵਿਚੋਲਗੀ ਦੀ ਪ੍ਰਾਥਨਾ ਕਰਨ ਵਾਲੇ ਬਣ ਸਕਦੇ ਹਾਂ? ਇਸ ਸਵਾਲ ਦੇ ਤਿੰਨ ਹਿੱਸੇ ਹਨ। ਪ੍ਰਾਥਨਾ ਕੀ ਹੈ? ਮਸੀਹੀ ਪ੍ਰਾਥਨਾ ਕੀ ਹੈ?ਅਤੇ ਜੇਤੂ ਪ੍ਰਾਥਨਾ ਕੀ ਹੈ? ਜੇਕਰ ਅਸੀਂ ਪ੍ਰਾਥਨਾ ਵਿਚ ਜੇਤੂ ਬਣਨਾ ਚਾਹੁੰਦਾ ਹਾਂ ਤਾਂ ਸਾਨੂੰ ਸਮਝਨਾ ਪਵੇਗਾ ਕਿ ਪ੍ਰਾਥਨਾ ਕੀ ਹੈ ਅਤੇ ਕੀ ਨਹੀ ਹੈ। ਪ੍ਰਾਥਨਾ ਕੋਈ ਧਾਰਮਿਕ ਮਜਬੂਰੀ ਨਹੀ ਹੈ। ਇਹ ਕੋਈ ਰੀਤੀ ਰਿਵਾਜ ਨਹੀ ਹੈ। ਇਹ ਪ੍ਰ੍ਮੇਸ਼ੇਰ ਨੂੰ ਇਵੇਂ ਲਭਣਾ ਨਹੀ ਹੈ ਜਿਵੇਂ ਉਹ ਅਸਮਾਨ ਵਿਚ ਬੈਠਾ ਕੋਈ ਸੈੰਟਾ ਕਲਾਜ ਹੋਵੇ।

ਸਧਾਰਨ ਤਰੀਕੇ ਦੇ ਨਾਲ ਪ੍ਰਾਥਨਾ ਪਿਤਾ ਦੇ ਨਾਲ ਨਜਦੀਕੀ ਦੀ ਗੱਲਬਾਤ ਹੈ। ਇਹ ਉਹੀ ਹਨ ਜੋ ਉਸ ਨੂੰ ਜਾਂਦੇ ਹਨਨ ਅਤੇ ਅਤੇ ਉਸ ਨੂੰ ਹੋਰ ਜਾਨਣਾ ਚਾਹੁੰਦੇ ਹਨ। ਇਹ ਉਸ ਪਰਮੇਸਰ ਦੇ ਨਾਲ ਪ੍ਰੇਮ ਕਰਣ ਵਾਲਾ ਅਤੇ ਸੁਣਨ ਵਾਲਾ ਸਬੰਧ ਹੈ ਜਿਸਨੇ ਸਾਨੂੰ ਬਣਾਇਆ ਅਤੇ ਸਾਨੂੰ ਬਚਾਇਆ ਹੈ। ਇਹ ਪ੍ਰਾਥਨਾ ਦੀ ਸਮਝ ਇੱਕ ਵਿਅਕਤੀ ਦੇ ਪ੍ਰਾਥਨਾ ਦੇ ਪ੍ਰਤੀ ਵਿਚਾਰਧਾਰਾ ਨੂੰ ਬਦਲ ਦੇਵੇਗੀ। ਅਤੇ ਉਸ ਨੂੰ ਯੋਗ ਬਣਾਏਗੀ ਕਿ ਉਹ ਜੇਤੂ ਪ੍ਰਾਥਨਾ ਵਿਚ ਪ੍ਰਵੇਸ਼ ਕਰ ਸਕੇ। ਇਸ ਤੋਂ ਬਿਨ੍ਹਾਂ ਪ੍ਰਾਥਨਾ ਜਿੱਤ ਅਤੇ ਅਨੰਦੁ ਦੀ ਗੱਲ ਦੀ ਥਾਂ ਤੇ ਬੋਰੀਅਤ ਵਾਲਾ ਫਰਜ਼ ਬਣ ਜਾਂਦਾ ਹੈ। ਪ੍ਰ੍ਮੇਸ਼ੇਰ ਸਾਡੇ ਤੋਂ ਇਹ ਚਾਹੁੰਦਾ ਹੈ ਕਿ ਅਸੀਂ ਜੇਤੂ ਪ੍ਰਾਥਨਾ ਦੇ ਵਿਚ ਚਲੀਏ।

ਮੈਂ ਅੰਦੋਲਨਾਂ ਦੇ ਵਿਚ ਚਲਿਆ ਹਾਂ, ਮੈਂ ਮਨੁਖਾਂ ਨੂੰ ਨਾਸ਼ ਕਰ ਦੇਣ ਵਾਲੇ ਹਮਲੇ ਦੇ ਤੁਰੰਤ ਬਾਅਦ ਲੋਕਾਂ ਦੇ ਵਿਚ ਗਿਆ ਹਾਂ, ਮੈਂ ਇਹੋ ਜਿਹੇ ਦੇਸ਼ ਦੇ ਵਿਚੋਂ ਦੀ ਗੁਜਰਿਆ ਹਾਂ ਜਿਸ ਨੂੰ ਯੁੱਧ ਨੇ ਤੋੜ ਕੇ ਸੁੱਟ ਦਿੱਤਾ। ਮੈਂ ਸੰਸਦ ਦੇ ਮੈਬਰਾਂ ਨੂੰ ਮਿਲੀਆਂ ਹਾਂ, ਸੁਪਰੀਮ ਕੋਰਟ ਦੇ ਜਜਾਂ ਨੂੰ ਮਿਲੀਆਂ ਹਾਂ, ਕੈਬਨਿਟ ਦੇ ਮੰਤਰੀਆਂ ਨੂੰ ਮਿਲੀਆਂ ਹਾਂ, ਅਤੇ ਇੱਕ ਪਰਧਾਨ ਮੰਤਰੀ ਨੂੰ ਵੀ ਮਿਲੀਆਂ ਹਾਂ। ਪਰ ਮੈਂ ਇਮਾਨ੍ਦਾਰੀ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਵਿਚੋਂ ਕੋਈ ਵੀ ਤਜਰਬਾ ਉਹੋ ਜਿਹਾ ਨਹੀ ਹੈ ਜੋ ਖੁਸ਼ੀ ਅਤੇ ਉਤੇਜਨਾ ਮੈਨੂੰ ਰਾਜਿਆਂ ਦੇ ਰਾਜੇ ਅਤੇ ਪ੍ਰਭੂਆਂ ਦੇ ਪ੍ਰਭੂ ਨੂੰ ਦੀ ਹਜੂਰੀ ਦੇ ਵਿਚ ਜਾਣ ਤੇ ਹੁੰਦੀ ਹੈ। ਇਸ ਤੋਂ ਵਧ ਅਨੰਦ ਕੋਈ ਨਹੀ ਹੈ ਕਿ ਅਸੀਂ ਉਸ ਨਾਲ ਅਰਥ੍ਪੂਰ੍ਵਕ ਅਤੇ ਨਜਦੀਕੀ ਅਤੇ ਗੱਲਾਂ ਕਰਣ ਵਾਲਾ ਸਬੰਧ ਬਣਾ ਸਕੀਏ ਜਿਸਨੇ ਬ੍ਰਹਿਮੰਡ ਨੂੰ ਰਚਿਆ ਹੈ। ਇਸ ਬਾਰੇ ਸੋਚੋ- ਉਹ ਪ੍ਰ੍ਮੇਸ਼ੇਰ ਜਿਸਨੇ ਅਕਾਸ਼ ਨੂੰ ਹਵਾ ਵਿਚ ਲਟਕਾਇਆ ਹੋਇਆ ਹੈ। ਜਿਸਨੇ ਤਾਰਿਆਂ ਨੂੰ ਅਲਗ ਅਲਗ ਥਾਵਾਂ ਤੇ ਲਾ ਕੇ ਰਖਿਆ ਹੋਇਆ ਹੈ- ਇਹੀ ਪ੍ਰ੍ਮੇਸ਼ੇਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ! ਵਾਓ ਕੁਝ ਵੀ ਇਹੋ ਜਿਹਾ ਨਹੀ ਹੋ ਸਕਦਾ ਹੈ।

ਪ੍ਰਾਥਨਾ ਦੋ ਦਿਲਾਂ ਦੀ ਗੱਲਬਾਤ ਹੈ। ਅਤੇ ਇਥੇ ਹੀ ਪ੍ਰਾਥਨਾ ਵਿਚ ਅਤੇ ਮਸੀਹੀ ਪ੍ਰਾਥਨਾ ਦੇ ਵਿਚ ਸਭ ਤੋਂ ਵੱਡਾ ਅੰਤਰ ਆਉਂਦਾ ਹੈ। ਬਹੁਤ ਸਾਰੀਆਂ ਪ੍ਰਾਥਨਾਵਾਂ ਅੱਜ ਇੱਕ ਧਾਰਮਿਕ ਫਰਜ ਬਣ ਗਈਆਂ ਹਨ ਇਸਦੀ ਬਜਾਇ ਕਿ ਉਹ ਇਮਾਨਦਾਰ ਮਸੀਹੀ ਪ੍ਰਾਥਣ ਹੋਵੇ। ਮੁਸਲਮਾਨ ਪ੍ਰਾਥਨਾ ਕਰਦੇ ਹਨ, ਯਹੂਦੀ ਪ੍ਰਾਥਨਾ ਕਰਦੇ ਹਨ, ਹਿੰਦੂ ਪ੍ਰਾਥਨਾ ਕਰਦੇ ਹਨ, ਚਰਚ ਵਾਲੇ ਲੋਕ ਪ੍ਰਾਥਨਾ ਕਰਦੇ ਹਨ। ਇਸ ਲਈ ਮਸੀਹੀ ਪ੍ਰਾਥਨਾ ਅਤੇ ਧਾਰਮਿਕ ਪ੍ਰਾਥਨਾ ਦੇ ਵਿਚ ਕੀ ਅੰਟਰ ਹੈ? ਧਾਰਮਿਕ ਪ੍ਰਾਥਨਾ ਇੱਕ ਮਨੁਖ ਦੀ ਕੋਸਿਸ਼ ਹੈ ਕਿ ਉਹ ਪਰਮੇਸਰ ਤੱਕ ਪਹੁੰਚ ਸਕੇ। ਪਰ ਇਮਾਨਦਾਰ ਮਸੀਹੀ ਪ੍ਰਾਥਨਾ ਦਾ ਅਰਥ ਇਹ ਹੈ ਕਿ ਪਰਮੇਸਰ ਸਾਡੇ ਲਈ ਰਾਹ ਤਿਆਰ ਕਰਦਾ ਹੈ ਹੈ ਕਿ ਅਸੀਂ ਉਸਦੀ ਹਜੂਰੀ ਵਿਚ ਜਾਈਏ ਅਤੇ ਉਸ ਨਾਲ ਸੰਗਤੀ ਕਰੀਏ।

ਪ੍ਰ੍ਮੇਸ਼ੇਰ ਬਿਲਕੁਲ ਪਵਿੱਤਰ ਹੈ। ਇਹ ਅਸੰਭਵ ਹੋਵੇਗਾ ਕਿ ਕੋਈ ਵੀ ਜਾਂ ਕੋਈ ਵੀ ਅਪਵਿੱਤਰ ਚੀਜ ਪਰਮੇਸਰ ਸੰਪੂਰਨ ਪਵਿੱਤਰ ਪਰਮੇਸਰ ਦੀ ਹਜੂਰੀ ਵਿਚ ਜਾਵੇ। ਇਹੀ ਕਾਰਨ ਹੈ ਕਿ ਯਿਸ਼ੂ ੨੦੦੦ ਸਾਲ ਪਹਿਲਾਂ ਸਲੀਬ ਤੇ ਚੜਿਆ। ਜਦ ਯਿਸ਼ੂ ਸਲੀਬ ਤੇ ਮਰਿਆ ਤਾਂ ਬਾਈਬਲ ਦਸਦੀ ਹੈ, “ ਉਸ ਵੇਲੇ ਮੰਦਰ ਦਾ ਪੜਦਾ ਉਪਰ ਤੋਂ ਲੈ ਕੇ ਹੇਠ ਤੱਕ ਫੱਟ ਗਿਆ” (ਮਤੀ ੨੭:੫੧) ਇਹ ਉਹ ਪੜਦਾ ਸੀ ਜੋ ਕਿ ਅੱਤ ਪਵਿੱਤਰ ਸਥਾਨ ਨੂੰ ਪਵਿੱਤਰ ਸਥਾਨ ਤੋਂ ਅੱਡ ਕਰਦਾ ਸੀ। ਸਿਰਫ ਮਹਾਂ ਯਾਜਕ ਹੀ ਅੱਤ ਪਵਿੱਤਰ ਸਥਾਨ ਵਿਚ ਜਾ ਸਕਦਾ ਸੀ ਕਿਉਂਕਿ ਇਹ ਉਹ ਜਗ੍ਹਾ ਸੀ ਜਿਥੇ ਪਰਮੇਸਰ ਦੀ ਹਜੂਰੀ ਸੀ। ਇੱਕ ਪਾਪੀ ਵਿਅਕਤੀ ਪਵਿੱਤਰ ਪਰਮੇਸਰ ਦੀ ਹਜੂਰੀ ਵਿਚ ਨਹੀ ਜਾ ਸਕਦਾ ਸੀ। ਪਰ ਜਦ ਯਿਸ਼ੂ ਮਰਿਆ ਤਾਂ ਉਸਨੇ ਸਾਡੇ ਪਾਪਾਂ ਦੀ ਮਾਫੀ ਅਤੇ ਸਾਡੇ ਸਭ ਦੇ ਲਈ ਜੋ ਵਿਸ਼ਵਾਸ ਕਰਦੇ ਹਨ ਪਾਪਾਂ ਤੋਂ ਸ਼ੁਧੀ ਵੀ ਲੈ ਕੇ ਆਇਆ।

ਇਸ ਲਈ ਪਰਮੇਸਰ ਦੀ ਕਿਰਪਾ ਦੇ ਦੁਆਰਾ ਸਾਡੇ ਕੋਲ ਸ੍ਰ੍ਵ੍ਸ਼ਾਕ੍ਤੀਮਾਂ ਪਰਮੇਸਰ ਦੀ ਹਜੂਰੀ ਵਿਚ ਜਾਣ ਦੀ ਪਹੁੰਚ ਹੈ। ਇਸ ਬਾਰੇ ਸੋਚੋ। ਤੁਸੀਂ ਅਤੇ ਮੈਂ, ਯਿਸ਼ੂ ਦੇ ਸਲੀਬ ਤੇ ਬਹਾਏ ਲਹੂ ਦੇ ਦੁਆਰਾ ਇਸ ਬ੍ਰਹਿਮੰਡ ਨੂੰ ਬਣਾਉਣ ਵਾਲੇ ਪਰਮੇਸਰ ਦੀ ਹਜੂਰੀ ਵਿਚ ਜਾ ਸਕਦੇ ਹਾਂ। ਇਸ ਨੂੰ ਮਸੀਹੀ ਪ੍ਰਾਥਨਾ ਕਹਿੰਦੇ ਹਨ। ਇਸ ਨੂੰ ਮਸੀਹੀ ਪ੍ਰਾਥਨਾ ਕਹਿੰਦੇ ਹਨ। ਕੋਲ ਆਉਣਾ ਆਪਣੇ ਧਾਰਮਿਕ ਕੰਮਾਂ ਦੇ ਦੁਆਰਾ ਨਹੀ ਪਰ ਉਸਦੀ ਕਿਰਪਾ ਦੇ ਦੁਆਰਾ। ਇਹ ਪ੍ਰਾਥਨਾ ਦਾ ਪੂਰਾ ਅਰਥ ਹੀ ਬਦਲ ਦਿੰਦੀ ਹੈ। ਇਹ ਕੋਈ ਫਰਜ ਨਹੀ ਹੈ। ਪਰ ਰਿਸ਼ਤਾ ਹੈ। ਇਹ ਹਾਰ ਨਹੀ ਹੈ, ਇਹ ਜਿੱਤ ਹੈ- ਜੇਤੂ ਮਸੀਹੀ ਪ੍ਰਾਥਨਾ