Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਤੁਹਾਦਾ ਕੀ ਦਰਸ਼ਨ ਹੈ?

ਅਸੀਂ ਨਵੇਂ ਸਾਲ ਦੇ ਇੱਕ ਇਹੋ ਜਿਹੇ ਸਮੇਂ ਵਿਚ ਸ਼ਾਮਿਲ ਹੋ ਗਏ ਹਾਂ ਜਿਸ ਵਿਚ ਬਹੁਤ ਹੀ ਘਟ ਲੋਕ ਹੋਏ ਹਨ ਇਤਿਹਾਸ ਵਿਚ ਜਿਨ੍ਹਾਂ ਇਨ੍ਹਾਂ ਚੀਜਾਂ ਦਾ ਤਜਰਬਾ ਕੀਤਾ ਹੈ। ੧੦ ਸਾਲ ਪਹਿਲਾਂ ਅਸੀਂ ਦੂਸਰੇ ਮਿਲੇਨੀਅਮ ਦੇ ਸਮੇਂ ਦੀ ਹਦ ਨੂੰ ਪਾਰ ਕੀਤਾ। (੨੦੦੦ ਈਸਵੀ) ਇਹ ਪਹਿਲਾਂ ਸਮਾਂ ਸੀ ਕਿ ਕੋਈ ਸਾਰਾ ਦਿਨ ਬੈਠ ਕੇ ਸੰਸਾਰ ਦੇ ਲੋਕਾਂ ਨੂੰ ਵੇਖ ਸਕਦਾ ਸੀ ਜੋ ਕਿ ਨਵੇਂ ਸਮੇਂ ਦੇ ਵਿਚ ਪ੍ਰਵੇਸ਼ ਹੋਣ ਦੀ ਖੁਸ਼ੀ ਮਨਾ ਰਹੇ ਸਨ। ਪਰ ਸਾਡੇ ਸਭ ਦੇ ਲਈ ਇੱਕ ਵੱਡਾ ਸਵਾਲ ਹੈ ਜੋ ਕਿ ਇਸ ਨਵੇਂ ਸਾਲ ਦੇ ਵਿਚ ਸਾਡੇ ਸਾਹਮਣੇ ਖੜਾ ਹੈ। ਤੁਹਾਦਾ ਦਰਸ਼ਨ ਕੀ ਹੈ? ਤੁਹਾਡੇ ਜੀਵਨ, ਤੁਹਾਡੇ ਸਮਾਜ, ਤੁਹਾਡੇ ਦੇਸ਼ ਅਤੇ ਸੰਸਾਰ ਲਈ ਤੁਹਾਦਾ ਦਰਸ਼ਨ ਕੀ ਹੈ?

ਬਾਈਬਲ ਦਸਦੀ ਹੈ “ ਦਰਸ਼ਨ ਤੋਂ ਬਿਨ੍ਹਾ ਲੋਕ ਨਾਸ਼ ਹੋ ਜਾਂਦੇ ਹਨ।” ਪਰ ਇਹੀ ਸਚ ਨਹੀ ਹੈ ਪਰ ਕਲੀਸੀਆਵਾਂ, ਸੇਵਕਾਈਆਂ ਅਤੇ ਸੰਸਥਾਵਾਂ ਨਾਸ਼ ਹੋ ਜਾਂਦੀਆਂ ਹਨ। ਇਹੀ ਜਰੂਰੀ ਨਹੀ ਹੈ ਕਿ ਅਸੀਂ ਦਰਸ਼ਨ ਵਾਲੇ ਲੋਕ ਹੋਈਏ ਪਰ ਇਹ ਵੀ ਕਿ ਅਸੀਂ ਪ੍ਰ੍ਮੇਸ਼ਰ ਦੇ ਦਰਸ਼ਨ ਵਾਲੇ ਲੋਕ ਹੋਈਏ। ਸਾਨੂੰ ਇੱਕ ਬਾਈਬਲ ਦੇ ਦਰਸ਼ਨ ਦੀ ਲੋੜ ਹੈ ਅਤੇ ਇਹੋ ਜਿਹਾ ਦਰਸ਼ਨ ਜੋ ਕਿ ਸਿਰਫ ਪ੍ਰ੍ਮੇਸ਼ਰ ਦੁਆਰਾ ਹੀ ਜਨਮ ਲੈ ਸਕਦਾ ਹੈ।

ਯਸਾਯਾਹਇੱਕ ਦਰਸ਼ਨ ਵਾਲਾ ਵਿਅਕਤੀ ਸੀ। ਬਾਈਬਲ ਸਾਨੂੰ ਉਸਦੇ ਦਰਸ਼ਨ ਬਾਰੇ ਬਹੁਤ ਹੀ ਸਫਾਈ ਦੇ ਨਾਲ ਯਸਾਯਾਹ ੬ ਅਧਿਆਏ ਵਿਚ ਦਸਦੀ ਹੈ। ਉਸਦਾ ਦਰਸ਼ਨ ਤਿੰਨ ਹਿਸਿਆਂ ਵਿਚ ਸੀ। ਉਸਦੇ ਕੋਲ ਉਪਰ ਦਾ ਦਰਸ਼ਨ ਸੀ। ਅੰਦਰੂਨੀ ਦਰਸ਼ਨ ਸੀ, ਅਤੇ ਬਾਹਰ ਦਾ ਦਰਸ਼ਨ ਸੀ। ਮੈਂ ਸੋਚਦਾ ਹਾਂ ਕਿ ਇਹੋ ਜਿਹਾ ਦਰਸ਼ਨ ਯਸਾਯਾਹ ਦੇ ਕੋਲ ਸੀ ਇਹੋ ਜਿਹਾ ਸਾਡੇ ਕੋਲ ਵੀ ਇਸ ਸਾਲ ਦੇ ਸ਼ੁਰੂ ਹੋਣ ਦੇ ਨਾਲ ਹੋਣਾ ਚਾਹੀਦਾ ਹੈ।

ਬਾਈਬਲ ਦਸਦੀ ਹੈ, “ਜਿਸ ਸਾਲ ਉਜਿਆਹ ਰਾਜੇ ਦੀ ਮੌਤ ਹੋਈ, ਮੈਂ ਪ੍ਰਭੂ ਨੂੰ ਉਚੇ ਅਤੇ ਚੁੱਕੇ ਹੋਏ ਸਿਘਾਸਣ ਤੇ ਬਿਰਾਜਮਾਨ ਵੇਖਿਆ ਅਤੇ ਉਸਦੇ ਬਸਤਰ ਦੇ ਪੱਲੇ ਦੇ ਨਾਲ ਮੰਦਰ ਭਰਿਆ ਹੋਇਆ ਸੀ।” (ਯ੍ਸਾ ੬:੧) ਯਸਾਯਾਹ ਦੇ ਉਪਰ ਵਾਲੇ ਦਰਸ਼ਨ ਵਿਚ ਉਸਨੇ “ਪ੍ਰਭੁ ਨੂੰ ਵੇਖਿਆ” ਇਤਿਹਾਸ ਦੇ ਇਸ ਵਚਿੱਤਰ ਪਲ ਵਿਚ ਸਾਨੂੰ ਵੀ ਇਹੋ ਜਿਹੇ ਮਹਾਨ ਦਰਸ਼ਨ ਦੀ ਜਰੂਰਤ ਹੈ। ਸਾਨੂੰ ਪ੍ਰ੍ਮੇਸ਼ਰ ਦੀ ਤਾਜਾ ਝਲਕ ਦੀ ਲੋੜ ਹੈ। ਸਾਨੂੰ ਉਸ ਨੂੰ ਉਸਦੇ ਗੁਣਾ ਅਤੇ ਚਰਿਤਰ ਵਿਚ ਵੇਖਣ ਦੀ ਲੋੜ ਹੈ। ਵੱਡੀਆ ਇਮਾਰਤਾਂ ਤੋਂ ਜਿਆਦਾ, ਯੋਜਨਾਵਾਂ ਅਤੇ ਪ੍ਰੋਗਰਾਮਾਂ ਤੋਂ ਜਿਆਦਾ ਸਾਨੂੰ ਪ੍ਰ੍ਮੇਸ਼ਰ ਦੇ ਤਾਜਾ ਦਰਸ਼ਨ ਦੀ ਲੋੜ ਹੈ। ਸਾਡਾ ਜਜ੍ਬਾ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਵਿਚ ਚਲੀਏ ਅਤੇ ਉਸ ਦੀ ਮਹਿਮਾਂ ਨੂੰ ਵੇਖੀਏ।

ਯਸਾਯਾਹ ਨੇ ਪ੍ਰ੍ਮੇਸ਼ਰ ਨੂੰ ਉਸਦੇ ਅਧਿਕਾਰ ਅਤੇ ਤਾਕਤ ਵਿਚ ਵੇਖਿਆ ਜਦ ਉਸਨੇ ਉਸ ਨੂੰ ਸਿਘਾਸਣ ਤੇ ਬਿਰਾਜਮਾਨ ਵੇਖਿਆ। ਪ੍ਰ੍ਮੇਸ਼ਰ ਦਾ ਸਿਘਾਸਣ ਪ੍ਰ੍ਮੇਸ਼ਰ ਦੀ ਤਾਕਤ ਦੇ ਸਥਾਨ ਨੂੰ ਅਤੇ ਉਸਦੀ ਬ੍ਰਹਿਮੰਡ ਉਪਰ ਅਧਿਕਾਰ ਨੂੰ ਵਿਖਾਉਂਦਾ ਹੈ। ਸਾਨੂੰ ਇਹ ਬਹੁਤ ਹੀ ਜਿਆਦਾ ਸਮਝਣ ਦੀ ਲੋੜ ਹੈ ਕਿ ਪ੍ਰ੍ਮੇਸ਼ਰ ਹਾਲੇ ਵੀ ਸਿਘਾਸਣ ਤੇ ਬਿਰਾਜਮਾਨ ਹੈ ਅਤੇ ਉਸਦਾ ਸਿਘਾਸਣ ਖਾਲੀ ਨਹੀ ਹੈ। ਉਸਦੇ ਕੋਲ ਸਾਰੀ ਤਾਕਤ ਅਤੇ ਅਧਿਕਾਰ ਹੈ।

ਪਰ ਯਸਾਯਾਹ ਨੇ ਪ੍ਰ੍ਮੇਸ਼ਰ ਨੂੰ ਉਸਦੀ ਪਵਿੱਤਰਤਾਈ ਵਿਚ ਵੀ ਵੇਖਿਆ,। ਵਚਨ ਦਸਦਾ ਹੈ ਕਿ ਦੂਤ ਪੁਕਾਰ ਕੇ ਕਹਿ ਰਹੇ ਸਨ, “ ਪਵਿੱਤਰ ਪਵਿੱਤਰ ਪਵਿੱਤਰ ਹੈ ਸੈਨਾਂ ਦਾ ਯਹੋਵਾਹ ਪ੍ਰ੍ਮੇਸ਼ੇਰ, ਸਾਰੀ ਧਰਤੀ ਉਸਦੇ ਪ੍ਰਤਾਪ ਨਾਲ ਭਰੀ ਹੋਈ ਹੈ।” (ਯ੍ਸਾ ੬:੩) ਇਤਿਹਾਸ ਵਿਚ ਹਰ ਇੱਕ ਮਰਦ ਅਤੇ ਤੀਵੀਂ ਨੂੰ ਜੋ ਕੇ ਮਹਾਨ ਹੋਏ ਹਨ, ਨੂੰ ਪ੍ਰ੍ਮੇਸ਼ਰ ਨੂੰ ਉਸਦੀ ਪਵਿੱਤਰਤਾ ਵਿਚ ਜਾਨਣਾ ਪਿਆ। ਇਹ ਕੋਈ ਯਸਾਯਾਹ ਵਾਸਤੇ ਅਲਗ ਨਹੀ ਸੀ ਅਤੇ ਮੇਰੇ ਅਤੇ ਤੁਹਾਡੇ ਵਾਸਤੇ ਅਲਗ ਨਹੀ ਹੋਵੇਗਾ। ਜਦ ਯਸਾਯਾਹ ਨੇ ਪ੍ਰ੍ਮੇਸ਼ਰ ਨੂੰ ਉਸਦੀ ਸ਼ੁਧਤਾ ਵਿਚ ਵੇਖਿਆ ਤੇ ਉਸਨੇ ਆਪਣੇ ਆਪ ਨੂੰ ਪ੍ਰ੍ਮੇਸ਼ਰ ਦੀ ਪਵਿੱਤਰਤਾ ਦੇ ਚਾਨਣ ਵਿਚ ਵੇਖਿਆ ਤਾਂ ਉਹ ਟੁੱਟ ਗਿਆ। ਜਿਨ੍ਹਾਂ ਜਿਆਦਾ ਅਸੀਂ ਉਸ ਨੂੰ ਵੇਖਦੇ ਹਾਂ ਉਨ੍ਹਾਂ ਹੀ ਜਿਆਦਾ ਇਸ ਗੱਲ ਨੂੰ ਸਿਖਦੇ ਹਾਂ ਕਿ ਅਸੀਂ ਕਿਨ੍ਹੇ ਉਸ ਵਰਗੇ ਨਹੀ ਹਾਂ। ਇਹੋ ਜਿਹਾ ਦਰਸ਼ਨ ਗਹਿਰਾ ਟੁੱਟਾਪਨ ਅਤੇ ਇਮਾਨਦਾਰ ਤੌਬਾ ਨੂੰ ਲੈ ਕੇ ਆਉਂਦਾ ਹੈ। ਟੁੱਟਾ ਦਿਲ ਅਤੇ ਆਤਮਾ ਨੂੰ ਪ੍ਰ੍ਮੇਸ਼ਰ ਤੁਛ ਨਹੀ ਸਮਝਦਾ ਹੈ। ਉਹ ਇਹੋ ਜਿਹੇ ਦਿਲਾਂ ਨੂੰ ਲਭ ਰਿਹਾ ਹੈ।

ਯਸਾਯਾਹ ਦੇ ਦਰਸ਼ਨ ਦਾ ਆਖਿਰੀ ਹਿੱਸਾ ਸੀ ਕਿ ਉਸਨੇ ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਵੇਖਿਆ। ਜਦ ਉਸ ਨੇ ਇੱਕ ਵਾਰ ਪ੍ਰ੍ਮੇਸ਼ਰ ਨੂੰ ਵੇਖ ਲਿਆ ਤੇ ਉਸ ਨੇ ਆਪਣੇ ਆਪ ਨੂੰ ਵੇਖ ਲਿਆ ਤਾਂ ਉਸ ਨੇ ਜਰੂਰਤਮੰਦ ਅਤੇ ਦੁਖੀ ਸੰਸਾਰ ਨੂੰ ਵੇਖਿਆ। ਉਸਨੇ ਪ੍ਰ੍ਮੇਸ਼ਰ ਦੀ ਆਵਾਜ ਨੂੰ ਇਹ ਕਹਿੰਦੇ ਹੋਏ ਸੁਣਿਆ, “ਮੈਂ ਕਿਸ ਨੂੰ ਭੇਜਾਂ? ਕੋਣ ਸਾਡੇ ਵਾਸਤੇ ਜਾਵੇਗਾ?” (੮ ਆਇ਼ਤ) ਯਸਾਯਾਹ ਨੇ ਕਿਹਾ, “ਮੈਂ ਹਾਜਿਰ ਹਾਂ, ਮੈਨੂੰ ਭੇਜ” (ਆਇ਼ਤ ੮)

ਜਦ ਅਸੀਂ ਉਹ ਵੇਖਦੇ ਹਾਂ ਜੋ ਯਸਾਯਾਹ ਨੇ ਵੇਖਿਆ ਤਾਂ ਅਸੀਂ ਸਮਝਦੇ ਹਾਂ ਕਿ ਇੱਕ ਬਾਹਰ ਸੰਸਾਰ ਹੈ ਜਿਸ ਨੂੰ ਯਿਸ਼ੂ ਦੀ ਲੋੜ ਹੈ। ਅਸੀਂ ਵੀ ਫਿਰ ਪ੍ਰ੍ਮੇਸ਼ਰ ਦੀ ਆਵਾਜ ਨੂੰ ਸੁਨਾਗੇ ਕਿ ਉਹ ਸਾਨੂੰ ਬੁਲਾ ਰਿਹਾ ਹੈ ਕਿ ਅਸੀਂ ਸੰਸਾਰ ਤੱਕ ਪਹੁੰਚੀਏ। ਤੁਹਾਦਾ ਦਰਸ਼ਨ ਕੀ ਹੈ?