Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਜੇਤੂ ਮਸੀਹੀ ਪ੍ਰਾਥਨਾ ਹੀ ਆਮ ਪ੍ਰਾਥਨਾ ਹੈ

“ਮੈਂ ਆਪਣੇ ਪ੍ਰਾਥਨਾ ਦੇ ਜੀਵਨ ਵਿਚ ਸੰਘਰਸ ਕਰਦਾ ਹਾਂ” ਇਹ ਅਕਸਰ ਹੀ ਵਿਸ਼ਵਾਸੀਆਂ ਦੇ ਦਿਲ ਦੀ ਪੁਕਾਰ ਹੈ. ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ, “ਪ੍ਰਾਥਨਾ ਮੇਰੇ ਲਈ ਇੱਕ ਰੀਤੀ ਰਿਵਾਜ ਜਿਹਾ ਬਣ ਗਈ ਹੈ” ਜਾਂ “ ਮੈਂ ਲਗਾਤਾਰ ਪ੍ਰਾਥਨਾ ਕਰ ਨਹੀ ਪਾਉਂਦਾ ਹਾਂ’ ਇੱਕ ਆਮ ਮਸੀਹੀ ਵਿਅਕਤੀ ਸਿਰਫ ਤਿੰਨ ਜਾ ਚਾਰ ਮਿੰਟ ਹੀ ਪ੍ਰਾਥਨਾ ਕਰਦਾ ਹੈ ਅਤੇ ਉਹ ਵੀ ਉਸ ਵੇਲੇ ਜਦ ਉਹ ਖਾਣਾ ਖਾਣ ਲਗਦੇ ਹਨ. ਪਰ ਆਮ ਮਸੀਹੀ ਪ੍ਰਾਥਨਾ ਦਾ ਜੀਵਨ ਅਤੇ ਰੀਤੀ ਰਿਵਾਜਾਂ ਵਾਲਾ ਮਸੀਹੀ ਪ੍ਰਾਥਨਾ ਦਾ ਜੀਵਨ ਦੋ ਅਲੱਗ ਅਲੱਗ ਗੱਲਾਂ ਹਨ.

ਮੈਂ ਵੇਖਿਆ ਹੈ ਕਿ ਬਹੁਤ ਸਾਰੇ ਮਸੀਹੀ ਲੋਕਾਂ ਦੀ ਇਹ ਚਾਹਤ ਹੈ ਕਿ ਉਹ ਪ੍ਰਾਥਨਾ ਕਰਣ ਵਾਲੇ ਵਿਅਕਤੀ ਹੋਣ ਪਰ ਉਨ੍ਹਾਂ ਨੂੰ ਇਹ ਨਹੀ ਪਤਾ ਹੈ ਕਿ ਉਹ ਕਿਥੋਂ ਸ਼ੁਰੂ ਕਰਣ. ਜੇਤੂ ਪ੍ਰਾਥਨਾ ਹੀ ਆਮ ਪ੍ਰਾਥਨਾ ਹੈ. ਇਸਦੇ ਬਾਰੇ ਵਿਚ ਕੁਝ ਵੀ ਹੈਰਾਨੀਜਨਕ ਨਹੀ ਹੈ. ਇੱਕ ਵਿਚੋਲਗੀ ਦੀ ਪ੍ਰਾਥਨਾ ਕਰਨ ਵਾਲਾ ਹੋਣ ਵਾਸਤੇ ਤੁਹਾਨੂੰ ਇੱਕ ਧਰਮ ਗਿਆਨੀ ਜਾ ਇੱਕ ਬਹੁਤ ਵਧੀਆ ਪ੍ਰਚਾਰਕ ਹੋਣ ਦੀ ਲੋੜ ਨਹੀ ਹੁੰਦੀ ਹੈ. ਕਿਉਂਕਿ ਪ੍ਰਾਥਨਾ ਕੋਈ ਦਿਮਾਗੀ ਖੇਡ ਨਹੀ ਹੈ. ਇਹ ਬੜੇ ਦਿਲਾਂ ਦੀ ਆਪਸ ਵਿਚ ਗਲਬਾਤ ਹੈ. ਪ੍ਰ੍ਮੇਸ਼ਰ ਦੇ ਦਿਲ ਦੀ ਅਤੇ ਮਨੁੱਖ ਦੇ ਦਿਲ ਦੀ ਪ੍ਰ੍ਮੇਸ਼ਰ ਕੋਈ ਬਹੁਤ ਵੱਡੇ ਪ੍ਰਚਾਰਕਾ ਨੂੰ ਨਹੀ ਲਭ ਰਿਹਾ ਹੈ. ਉਹ ਦੀਨ ਦਿਲਾਂ ਨੂੰ ਲਭ ਰਿਹਾ ਹੈ. ਹਰ ਕੋਈ ਜਿਸਦਾ ਦਿਲ ਪ੍ਰ੍ਮੇਸ਼ਰ ਨੂੰ ਜਾਨਣਾ ਚਾਹੁੰਦਾ ਹੈ ਅਤੇ ਉਸਨੂੰ ਪਿਆਰ ਕਰਨਾ ਚਾਹੁੰਦਾ ਹੈ ਉਹ ਪ੍ਰ੍ਮੇਸ਼ਰ ਦੇ ਪ੍ਰਾਥਨਾ ਕਰਨ ਵਾਲੇ ਯੋਧਿਆਂ ਦੀ ਸੈਨਾਂ ਵਿਚ ਸ਼ਾਮਿਲ ਹੋ ਜਾਂਦਾ ਹੈ.

ਜੇਕਰ ਅਸੀਂ ਆਪਣੇ ਪ੍ਰਾਥਨਾ ਦੇ ਜੀਵਨ ਵਿਚ ਜੇਤੂ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਪ੍ਰਾਥਨਾ ਦੇ ਸੁਭਾਅ ਨੂੰ ਸਮਝਣਾ ਪਵੇਗਾ. ਸਭ ਤੋਂ ਪਹਿਲਾਂ ਕਦਮ ਜੋ ਕਿ ਪ੍ਰਾਥਨਾ ਨੂੰ ਸਮਝਣ ਵਾਸਤੇ ਹੈ ਉਹ ਇਹ ਹੈ ਕਿ ਇਹ ਪ੍ਰ੍ਮੇਸ਼ਰ ਦੀ ਕਿਰਪਾ ਦਾ ਸੱਦਾ ਹੈ ਕਿ ਅਸੀਂ ਉਸਦੀ ਹਜੂਰੀ ਵਿਚ ਪ੍ਰਵੇਸ਼ ਕਰੀਏ. ਬਾਈਬਲ ਪ੍ਰ੍ਮੇਸ਼ਰ ਦੇ ਸਿਘਾਸਣ ਨੂੰ “ਕਿਰਪਾ ਦਾ ਸਿਘਾਸਣ” ਕਹਿੰਦੀ ਹੈ. ( ਇਬਰਾਨੀਆਂ ੪:੧੬) ਇੱਕ ਹੀ ਤਰੀਕਾ ਹੈ ਜਿਸਦੇ ਦੁਆਰਾ ਅਸੀਂ ਪਵਿਤਰ ਪ੍ਰ੍ਮੇਸ਼ਰ ਤੱਕ ਸਾਡੀ ਪ੍ਰਾਥਨਾ ਜਬਰਦਸਤ ਬਣ ਜਾਦੀ ਹੈ ਅਤੇ ਸਾਂਤੀ ਤੇ ਅਨੰਦ ਸਾਡੇ ਪ੍ਰ੍ਮੇਸ਼ਰ ਨਾਲ ਬਿਤਾਏ ਸਮੇਂ ਵਿਚੋਂ ਨਿਕਲਦਾ ਹੈ.

ਹਰ ਸਵੇਰੇ ਮੈਂ ਪ੍ਰ੍ਮੇਸ਼ਰ ਦੀ ਹਜੂਰੀ ਵਿਚ ਹੈਰਾਨ ਹੋ ਕੇ ਖੜਾ ਹੋ ਜਾਂਦਾ ਹਾਂ. ਜਦ ਮੈਂ ਉਸਦੀ ਹਜੂਰੀ ਵਿਚ ਜਾਂਦਾ ਹਾਂ, ਇਹ ਇਸ ਲਈ ਨਹੀ ਹੈ ਕਿ ਮੈਂ ਉਸ ਕੋਲੋਂ ਕੁਝ ਲੈਣਾ ਚਾਹੁੰਦਾ ਹਾਂ, ਹਾਲਾਂਕਿ ਉਹ ਮੇਰੇ ਮੰਗਣ ਤੋਂ ਵਧ ਕੇ ਮੈਨੂੰ ਦਿੰਦਾ ਹੈ. ਮੈਂ ਉਸਦੀ ਬਾਂਹ ਨੂੰ ਮੋੜਨ ਦੀ ਕੋਸਿਸ਼ ਨਹੀ ਕਰਦਾ. ਪਰ ਮੈਂ ਆਪਣੇ ਹੀ ਦਿਲ ਨੂੰ ਮੋੜ ਦਿੰਦਾ ਹਾਂ. ਜੋ ਮਕਸਦ ਮੇਰੇ ਜੀਵਨ ਦਾ ਉਸਦੇ ਸਾਹਮਣੇ ਆਉਣਾ ਹੈ ਉਹ ਇਹ ਹੈ ਕਿ ਮੈਂ ਉਸ ਨੂੰ ਨਜਦੀਕੀ ਨਾਲ ਜਾਨਣਾ ਚਾਹੁੰਦਾ ਹਾਂ. ਮੈਂ ਉਸਦਾ ਅਨੁਭਵ ਕਰਨਾ ਚਾਹੁੰਦਾ ਹਾਂ, ਪ੍ਰਾਥਨਾ ਇੱਕ ਵਿਵਹਾਰਿਕ ਤਰੀਕਾ ਹੈ ਜਿਸਦੇ ਦੁਆਰਾ ਮੈਂ ਆਪਣੇ “ਸਾਡੇ ਪਿਤਾ, ਸਰਵ ਸ਼ਕਤੀਮਾਨ ਪ੍ਰ੍ਮੇਸ਼ੇਰ, ਸ਼ਾਂਤੀ ਦੇ ਰਾਜਕੁਮਾਰ, ਜੋ ਕਿ ਬ੍ਰਹਿਮੰਡ ਦੇ ਸਿਘਾਸਣ ਤੇ ਬਿਰਾਜਮਾਨ ਹੈ, ਉਸ ਨਾਲ ਪ੍ਰੇਮ ਦਾ ਸਬੰਧ ਬਣਾਉਣਾ ਹੈ.” ਇਸ ਗੱਲ ਦੇ ਬਾਰੇ ਵਿਚ ਕੁਝ ਵੀ ਰੀਤੀ ਰਿਵਾਜਾਂ ਵਾਲਾ ਨਹੀ ਹੈ, ਅਤੇ ਨਾ ਹੀ ਕੁਝ ਅਕਾਉਣ ਵਾਲਾ ਹੈ! ਇਹ ਕਿੱਡਾ ਜਬਰਦਸਤ ਕੰਮ ਹੈ, ਕਿ ਮੈਂ ਉਸ ਨੂੰ ਜਾਣਾ ਜੋ ਸਭ ਕੁਝ ਜਾਨਦਾ ਹੈ ਅਤੇ ਹਰ ਗੱਲ ਨੂੰ ਜਾਂਦਾ ਹੈ.

ਜਦ ਅਸੀਂ ਇਸ ਵਿਚਾਰਧਾਰਾ ਨੂੰ ਪ੍ਰਾਥਨਾ ਵਿਚ ਲੈ ਆਉਂਦੇ ਹਾਂ ਤਾਂ ਸਾਡੇ ਲਈ ਫਰਜ ਤੋਂ ਜਿਆਦਾ ਅਨੰਦ ਦੀ ਗੱਲ ਬਣ ਜਾਦੀ ਹੈ. ਧਰਮ ਦੀ ਥਾਂ ਤੇ ਰਿਸ਼ਤਾ ਬਣ ਜਾਂਦਾ ਹੈ, ਹਾਰ ਦੀ ਥਾਂ ਤੇ ਜਿੱਤ ਬਣ ਜਾਂਦੀ ਹੈ. ਦੋਸ਼ ਅਤੇ ਸ਼ਿਕਾਇਤ ਦੀ ਥਾਂ ਤੇ ਸਤੁਤਿ ਅਤੇ ਧੰਨਵਾਦ ਆਮ ਗੱਲ ਹੋ ਜਾਂਦੀ ਹੈ. ਇੱਕ ਵਿਚੋਲਗੀ ਦੀ ਪ੍ਰਾਥਨਾ ਕਰਣ ਵਾਲੇ ਦਾ ਸਭ ਤੋਂ ਵੱਡਾ ਗੁਣ ਹੁੰਦਾ ਹੈ ਪਿਆਰ. ਕਿਉਕਿ ਪ੍ਰਾਥਨਾ ਕਿਰਪਾ ਤੋਂ ਆਉਂਦੀ ਹੈ. ਅਤੇ ਵਿਚੋਲਗੀ ਦੀ ਪ੍ਰਾਥਨਾ ਪ੍ਰ੍ਮੇਸ਼ਰ ਦੇ ਪ੍ਰੇਮ ਵਿਚ ਪੈਦਾ ਹੁੰਦੀ ਹੈ. ਸਭ ਤੋਂ ਵੱਡੀ ਗੱਲ ਹੈ ਕਿ ਪ੍ਰਾਥਨਾ ਗਲਬਾਤ ਦਾ ਸੋਮਾ ਬਣ ਜਾਂਦੀ ਹੈ. ਉਹ ਸਾਡੇ ਨਾਲ ਆਪਣੇ ਪਿਆਰ ਦੇ ਬਾਰੇ ਵਿਚ ਗਲਬਾਤ ਕਰਦਾ ਹੈ ਅਤੇ ਅਸੀਂ ਉਸਦੇ ਪਿਆਰ ਦਾ ਜੋ ਸਾਡੇ ਪ੍ਰਤੀ ਹੈ ਇਜਹਾਰ ਕਰਦੇ ਹਾਂ.

ਪ੍ਰਾਥਨਾ ਦੋ ਦਿਲਾਂ ਦੀ ਗਲਬਾਤ ਹੈ. ਪ੍ਰ੍ਮੇਸ਼ਰ ਦੇ ਦਿਲ ਦੀ ਅਤੇ ਮਨੁੱਖ ਦੇ ਦਿਲ ਦੀ . ਪ੍ਰ੍ਮੇਸ਼ਰ ਦਾ ਦਿਲ ਬਿਲਕੁਲ ਸਾਫ਼ ਅਤੇ ਪਵਿੱਤਰ ਹੈ. ਉਸਦਾ ਦਿਲ ਤਾਕਤਵਰ ਹੈ ਅਤੇ ਸਦਾ ਵਾਸਤੇ ਹੈ. ਸਾਡੇ ਦਿਲ ਛੋਟੇ ਹਨ, ਅਸੁੱਧ ਹਨ, ਅਤੇ ਪੁੱਜ ਕੇ ਧੋਖੇਬਾਜ ਹਨ. ਪਰ ਫਿਰ ਵੀ ਯਿਸ਼ੁ ਦੇ ਲਹੂ ਦੇ ਵਸੀਲੇ ਅਸੀਂ ਉਸਦੀ ਹਜੂਰੀ ਦੇ ਵਿਚ ਜਾਂਦੇ ਹਾਂ. ਵਾਓ! ਇਹ ਜੇਤੂ ਪ੍ਰਾਥਨਾ ਹੈ. ਪ੍ਰ੍ਮੇਸ਼ਰ ਨੂੰ ਜਾਨਣਾ, ਸਿਰਫ ਉਸ ਨੂੰ ਜਾਨਣਾ ਅਤੇ ਉਹ ਵੀ ਉਸਦੀ ਕਿਰਪਾ ਦੇ ਦੁਆਰਾ.