Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਬੇਦਾਰੀ ਅਤੇ ਜੇਤੂ ਪ੍ਰਾਥਨਾ:

੧੯੮੦ ਦੇ ਵਿਚਲੇ ਦਹਾਕੇ ਵਿਚ, ਬ੍ਰਿਟਿਸ਼ ਪਾਸਟਰ, ਚਾਰਲਸ ਹੇਡਨ ਸਪ੍ਰਜਨ ਨੇ ਲਿਖਿਆ, “ਪ੍ਰਭੁ ਦੀ ਹਜੂਰੀ ਦੇ ਵਿਚੋਂ ਤਾਜੇਪਨ ਦਾ ਸੂਰਜ ਸਾਡੀ ਜਮੀਨ ਤੇ ਚੜ ਗਿਆ ਹੈ। ਹਰ ਥਾਂ ਦੇ ਉਪਰ ਜਾਗ੍ਰਿਤੀ ਦੇ ਕੰਮ ਅਤੇ ਵਧੀ ਹੋਈ ਉਤੇਜਨਾ ਵੇਖੀ ਜਾ ਸਕਦੀ ਹੈ। ਪ੍ਰਾਥਨਾ ਦਾ ਆਤਮਾ ਸਾਡੀਆਂ ਕਲੀਸੀਆਵਾਂ ਵਿਚ ਆ ਰਿਹਾ ਹੈ। ਮਹਾਨ ਹਨ੍ਹੇਰੀ ਦੇ ਬੁੱਲੇ ਦੀ ਹਵਾ ਅਸੀਂ ਮਹਿਸੂਸ ਕਰ ਸਕਦੇ ਹਾਂ। ਅਤੇ ਖੁਸ਼ਖਬਰੀ ਦੇ ਪ੍ਰਚਾਰਕਾਂ ਦੇ ਖੜੇ ਹੋਣ ਦੀ ਵਜਾ ਨਾਲ ਅੱਗ ਦੀਆਂ ਜੀਭਾਂ ਉੱਤਰ ਆਈਆਂ ਹਨ ਅਤੇ ਇਹ ਵੇਖੀਆਂ ਜਾ ਸਕਦੀਆਂ ਹਨ”

“ਪ੍ਰਾਥਨਾ ਦਾ ਆਤਮਾ” ਜਿਸਦਾ ਵਰਨਨ ਸ਼੍ਰੀ ਮਾਨ ਸਪਰਜਨ ਨੇ ਦਿੱਤਾ, ਇਹੀ ਮਸੀਹੀ ਕਲੀਸੀਆਵਾਂ ਦੀ ਮਹਾਨ ਜਾਗ੍ਰਤੀ ਦੀ ਜੜ ਰਹੀ ਹੈ। ਇਸਦੀ ਪਰਵਾਹ ਨਹੀ ਕਿ ਤੁਸੀਂ ਨਵੇਂ ਨੇਮ ਨੂੰ ਖੋਜ ਕੇ ਵੇਖੋ, ਜਾਂ ਇਤਹਾਸ ਦੇ ਪੰਨਿਆਂ ਨੂੰ ਫਰੋਲ ਕੇ ਵੇਖੋ, ਬੇਦਾਰੀ ਹਮੇਸ਼ਾਂ ਪ੍ਰਾਥਨਾ ਤੋਂ ਆਯੀ ਹੈ। ਰਸੂਲਾਂ ਦੇ ਕਰਤਵ ੧ ਅਧਿਆਏ ਕਲੀਸਿਯਾ ਦਾ ਜਨਮ ਪ੍ਰਾਥਨਾ ਸਭਾ ਤੋਂ ਹੋਈ। ਅਗਲੇ ਅਧਿਆਏ ਵਿਚ ੩੦੦੦ ਲੋਕ ਬਦਲ ਗਏ। ਪੂਰੇ ਰਸੂਲਾਂ ਦੇ ਕਰਤਵ ਡੀ ਪੁਸਤਕ ਵਿਚ ਕਲੀਸਿਯਾ ਪ੍ਰਾਥਨਾ ਕਰਦੀ ਰਹੀ ਅਤੇ ਪ੍ਰ੍ਮੇਸ਼ੇਰ ਕੰਮ ਕਰਦਾ ਰਿਹਾ। ਪਹਿਲੀ ਮਿਸਨਰੀ ਯਾਤਰਾ ਡਾ ਜਨਮ ਵੀ ਪ੍ਰਾਥਨਾ ਦੇ ਦੁਆਰਾ ਹੋਇਆ। ਸਮੇਂ ਸਮੇਂ ਦੇ ਉਪਰ ਕਲੀਸਿਯਾ ਅੱਗੇ ਵਧਦੀ ਗਈ ਕਿਉਂਕਿ ਕਿਸੇ ਨੇ ਜਾਂ ਕੁਝ ਲੋਕਾਂ ਦੇ ਝੁੰਡ ਨੇ ਪ੍ਰਾਥਨਾ ਕੀਤੀ।

ਜੇਤੂ ਪ੍ਰਾਥਨਾ ਬੇਦਾਰੀ ਦੇ ਲਈ ਨੀਂਹ ਰਖਦੀ ਹੈ।ਪਿਛਲੇ ਕਈ ਸਾਲਾਂ ਤੋਂ ਮੈਂ ਖੁਸ਼ਖਬਰੀ ਦੀਆਂ ਮਹਾਨ ਬੇਦਾਰੀਆਂ ਦਾ ਵਿਦਆਰਥੀ ਰਿਹਾਂ ਹਾਂ ਅਤੇ ਮੈਂ ਵੇਖਿਆ ਹੈ ਕਿ ਪ੍ਰਾਥਨਾ ਸਭ ਬੇਦਾਰੀਆਂ ਦਾ ਕੇਂਦਰ ਰਹੀ ਹੈ। ਕਿਸੇ ਨੂੰ ਬੋਝ ਮਿਲਦਾ ਅਤੇ ਉਹ ਪ੍ਰਾਥਨਾ ਸ਼ੁਰੂ ਕਰਦੇ ਹਨ । ਉਹ ਪ੍ਰ੍ਮੇਸ਼ੇਰ ਦਾ ਇੰਤਜਾਰ ਕਰਦੇ ਹਨ ਤੇ ਆਪਣੇ ਈਸ਼ਵਰੀ ਸਮੇਂ ਵਿਚ ਪ੍ਰ੍ਮੇਸ਼ੇਰ ਉਨ੍ਹਾਂ ਦੀਆਂ ਪ੍ਰਾਥਨਾਵਾਂ ਦਾ ਉਤਰ ਦਿੰਦਾ ਹੈ। ਉਹ ਪ੍ਰ੍ਮੇਸ਼ੇਰ ਨਾਲ ਮਿਲਦੇ ਹਨ ਅਤੇ ਪ੍ਰ੍ਮੇਸ਼ੇਰ ਆਪਣੇ ਆਪ ਨੂੰ ਉਨ੍ਹਾਂ ਤੇ ਪਰਗਟ ਕਰਦਾ ਹੈ।

ਪਹਿਲੀ ਵਾਰ ਜਦ ਮੈਂ ਬੇਦਾਰੀ ਦਾ ਅਨੁਭਵ ਕੀਤਾ ਤਾਂ ਉਥੇ ਵੀ ਪ੍ਰਾਥਨਾ ਦਾ ਆਤਮਾ ਸੀ ਜਿਸਨੇ ਕਲੀਸਿਯਾ ਅਤੇ ਖੁਸ਼੍ਕ੍ਬਾਰੀ ਦੀਆਂ ਸਭਾਵਾਂ ਨੂੰ ਢਕਿਆ ਹੋਇਆ ਸੀ। ਇਹ ਇੱਕ ਪ੍ਰਾਥਨਾ ਕਰਨ ਵਾਲੇ ਪਾਸਟਰ ਨਾਲ ਸ਼ੁਰੂ ਹੋਇਆ। ਉਹ ਹਾਰਨ ਲਈ ਤਿਆਰ ਨਹੀ ਸੀ- ਉਹ ਛਡਣ ਲਈ ਤਿਆਰ ਨਹੀ ਸੀ। ਉਹ ਬੁਰੇ ਹਾਲਾਤਾਂ ਦੇ ਬਾਵਯੂਦ ਵੀ ਪ੍ਰਾਥਨਾ ਕਰਦਾ ਰਿਹਾ। ਫਿਰ ਇੱਕ ਦਿਨ ਪ੍ਰ੍ਮੇਸ਼ੇਰ ਆਇਆ ਅਤੇ ਉਹ ਲੋਕਾਂ ਨੂੰ ਮਿਲਿਆ। ਜਦ ਪ੍ਰ੍ਮੇਸ਼ੇਰ ਆਉਂਦਾ ਹੈ ਤਾਂ ਸਭ ਚੀਜਾਂ ਵਿਚ ਵਿਘਨ ਪਾਈ ਜਾਂਦਾ ਹੈ। ਜੋ ਖੁਸ਼ਖਬਰੀ ਦੀਆਂ ਸਭਾਵਾਂ ਐਤਵਾਰ ਨੂੰ ਖਤਮ ਹੋਣੀਆ ਸਨ ਉਹ ਇੱਕ ਹੋਰ ਹਫਤੇ ਤੱਕ ਚਲੀਆਂ। ਚਰਚ ਬਿਲਡਿੰਗ ਵਿਚ ਲੋਕਾਂ ਦੇ ਬੈਠਣ ਦੀ ਜਗ੍ਹਾ ਨਹੀ ਸੀ। ਖਬਰਾਂ ਦੇ ਵਿਚ ਵੀ ਆਇਆ “ਪ੍ਰ੍ਮੇਸ਼ੇਰ ਕਿਨ੍ਹੇਂ ਮਹਾਨ ਕੰਮ ਕਰ ਰਿਹਾ ਹੈ” ਬਹੁਤ ਹੀ ਪੱਕੇ ਨਸ਼ੇ ਕਰਨ ਵਾਲੇ ਬਚਾਏ ਗਏ ਅਤੇ ਉਨ੍ਹਾਂ ਨੇ ਆਪਣੀਆਂ ਆਦਤਾਂ ਤੋਂ ਛੁਟਕਾਰਾ ਪਾਇਆ । ਜਾਤ ਪਾਤ ਦਾ ਭੇਦਭਾਵ ਰਖਣ ਵਾਲੇ ਭਰਾ ਬਣ ਗਏ। ਪ੍ਰ੍ਮੇਸ਼ੇਰ ਆਇਆ ਜਦ ਉਸਦੇ ਲੋਕਾਂ ਨੇ ਪ੍ਰਾਥਨਾ ਕੀਤੀ।

ਮੈਂ ਤੁਹਾਨੂੰ ਇਹ ਯਕੀਨ ਕਰਾਉਣ ਦੀ ਕੋਸਿਸ ਨਹੀ ਕਰ ਰਿਹਾ ਕਿ ਮੇਰੇ ਕੋਲ ਸਾਰੇ ਕਾਰਨ ਹਨ ਇਹ ਕਿਵੇਂ ਇਸ ਤਰਾਂ ਹੈ। ਮੈਂ ਸਿਰਫ ਇਹ ਜਾਣਦਾ ਹਾਂ ਕਿ ਇਹ ਜੀਵਨ ਦਾ ਆਤਮਿਕ ਨਿਯਮ ਹੈ। ਇਹ ਸਚ ਹੈ। ਪ੍ਰਾਥਨਾ ਅਤੇ ਬੇਦਾਰੀ ਪ੍ਰ੍ਮੇਸ਼ੇਰ ਦੀ ਮਹਿਮਾ ਦੇ ਪ੍ਰ੍ਗਟੀਕਰਣ ਵਿਚ ਹਮੇਸ਼੍ਨਾ ਸਾਥੀ ਹਨ। ਉਸਦੀ ਮਹਿਮਾ ਆਉਂਦੀ ਹੈ ਜਦ ਉਹ ਆਉਂਦਾ ਹੈ। ਅਤੇ ਜਦ ਇਹ ਹੁੰਦਾ ਹੈ ਤਾਂ ਕਲੀਸਿਯਾ ਤੇਜੀ ਨਾਲ ਆਤਮਿਕ ਅਤੇ ਗਿਣਤੀ ਵਿਚ ਵਧਦੀ ਹੈ। ਬੇਦਾਰੀ ਨਾਲ ਆਤਮਾਵਾਂ ਦੀ ਬਹੁਤ ਵੱਡੀ ਫਸਲ ਆਉਂਦੀ ਹੈ। ਅਤੇ ਪ੍ਰਾਥਨਾ ਨਾਲ ਹਮੇਸ਼ਾਂ ਕ੍ਲਿਸਿਆਂ ਵਿਚ ਮਹਾਨ ਬੇਦਾਰੀ ਆਉਂਦੀ ਹੈ।

ਪ੍ਰਾਥਨਾ ਦਾ ਸਧਾਰਨ ਅਰਥ ਹੈ ਪ੍ਰ੍ਮੇਸ਼ੇਰ ਨਾਲ ਨਜਦੀਕੀ। ਜੱਦ ਅਸੀਂ ਉਸ ਦੇ ਨਾਲ ਇੱਕ ਹੋ ਜਾਂਦੇ ਹਾਂ, ਤਾਂ ਅਸੀਂ ਬੇਦਾਰੀ ਦੇ ਰਾਹ ਤੇ ਤੁਰ ਪੈਂਦੇ ਹਾਂ। ਕੋਈ ਧਾਰਮਿਕ ਮਖੋਟਾ ਪਹਿਨ ਕੇ ਪ੍ਰ੍ਮੇਸ਼ੇਰ ਦੇ ਨਾਲ ਇੱਕ ਨਹੀ ਹੋ ਸਕਦਾ ਹੈ। ਇਮਾਨਦਾਰੀ ਵਾਲੀ ਪ੍ਰਾਥਨਾ ਇਮਾਨਦਾਰੀ ਵਾਲੀ ਤੌਬਾ ਪੈਦਾ ਕਰਦੀ ਹੈ। ਗਹਿਰੀ ਤੌਬਾ ਪ੍ਰ੍ਮੇਸ਼ੇਰ ਦੇ ਆਤਮਾ ਨੂੰ ਸਾਡੇ ਜੀਵਨ ਵਿਚ ਲੈ ਕੇ ਆਉਂਦੀ ਹੈ। ਜਦ ਇਹ ਹੁੰਦਾ ਹੈ ਤਾਂ ਅਸੀਂ ਬੇਦਾਰੀ ਦੇ ਰਾਹ ਤੇ ਹੁੰਦੇ ਹਾਂ। ਅਜਕਲ ਬੇਦਾਰੀ ਦੇ ਬਾਰੇ ਵਿਚ ਬਹੁਤ ਗਲਬਾਤ ਹੋ ਰਹੀ ਹੈ। ਮੈਂ ਬੇਦਾਰੀ ਬਾਰੇ ਇੱਕ ਬਹੁਤ ਹੀ ਸਧਾਰਨ ਗੱਲ ਜਾਣਦਾ ਹਾਂ। ਇਹ ਹਮੇਸ਼ਾਂ ਪ੍ਰਾਥਨਾ ਦੇ ਖੰਭਾਂ ਤੇ ਆਉਂਦੀ ਹੈ। ਪ੍ਰਾਥਨਾ ਕਰਣ ਵਾਲੇ ਲੋਕ ਬੇਦਾਰ ਲੋਕ ਬਣ ਜਾਂਦੇ ਹਨ। ਪ੍ਰਾਥਨਾ ਕਰੋ ਅਤੇ ਅਤੇ ਖੜੇ ਹੋ ਕੇ ਵੇਖੋ ਕਿ ਉਹ ਕੀ ਕਰਦਾ ਹੈ।