Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਬੇਦਾਰੀ ਪ੍ਰਾਥਨਾ ਦੇ ਖੰਭਾਂ ਤੇ ਆਉਂਦੀ ਹੈ।

ਮੇਰੀ ਮਸੀਹੀ ਜੀਵਨ ਦੇ ਉਹ ਬਹੁਤ ਹੀ ਜਬਰਦਸਤ ਪਲ ਸਨ ਜਿਨ੍ਹਾਂ ਦਾ ਮੈਂ ਕਦੇ ਵੀ ਤਜਰਬਾ ਕੀਤਾ। ਉਨ੍ਹਾਂ ਦਿਨਾਂ ਵਿਚ ਅਸਲ ਵਿਚ ਮੈਂ ਵਰਤ ਦੇ ਅਸਲੀ ਅਰਥ ਨੂੰ ਸਿਖਿਆ। ਪਹਿਲਾਂ ਮੇਰੇ ਕੋਲ ਇਸ ਵਾਕ ਦਾ ਸਿਰਫ ਦਿਮਾਗੀ ਗਿਆਨ ਸੀ। ਮੈਂ ਜਦੋਂ ਖਾਣ ਦੀ ਵੀ ਕੋਸਿਸ ਕੀਤੀ ਉਸ ਸਮੇਂ ਵੀ ਮੈਂ ਖਾ ਨਾ ਸਕਿਆ। ਜਦ ਮੈਂ ਸਵੇਰੇ ਉਠਦਾ ਸੀ ਤਾਂ ਮੇਰਾ ਦਿਲ ਮੇਰੇ ਮੁਕਤੀਦਾਤੇ ਨੂੰ ਮਿਲਣ ਨੂੰ ਚਾਹੁੰਦਾ ਸੀ। ਪ੍ਰ੍ਮੇਸ਼ੇਰ ਦੀ ਇਹੋ ਜਿਹੀ ਹਜੂਰੀ ਦਾ ਅਹਿਸਾਸ ਜੋ ਕਿ ਸਾਡੇ ਵਿਚੋਂ ਕਈ ਲੋਕ ਪ੍ਰਾਥਨਾ ਦੇ ਕਮਰੇ ਵਿਚ ਘੰਟਿਆਂ ਤੱਕ ਗੁਜਰਨ ਤੋਂ ਬਾਅਦ ਵੀ ਅਹਿਸਾਸ ਨਹੀ ਕਰ ਪਾਉਂਦੇ। ਇਹ ਇਹੋ ਜਿਹੇ ਸੀ ਜਿਵੇਂ ਸਮਾਂ ਰੁਕ ਗਿਆ ਹੋਵੇ। ਉਹ ਧਰਤੀ ਤੇ ਸਵਰਗ ਵਾਲੇ ਦਿਨ ਸਨ। ਇਹ ਇੱਕ ਜਾਵਾਨ ਮਸੀਹੀ ਦੇ ਤੌਰ ਤੇ ਮੇਰਾ ਬੇਦਾਰੀ ਨਾਲ ਪਹਿਲਾ ਟਾਕਰਾ ਸੀ, ਜਿਸ ਨੂੰ ਬਹੁਤ ਲੋਕ “ਬੇਦਾਰੀ” ਕਹਿੰਦੇ ਹਨ।

ਮੇਰੀ ਪਤਨੀ ਟੈਕ੍ਸ ਅਤੇ ਮੇਰਾ ਉਦੋਂ ਨਵਾਂ ਨਵਾਂ ਵਿਆਹ ਹੋਇਆ ਸੀ ਜਦ ਇਹ ਬੇਦਾਰੀ ਆਈ। ਮੈਨੂੰ ਪ੍ਰਮੇਸ਼ਰ ਦੇ ਇੱਕ ਦਾਸ ਨੇ ਮੁਨਰੇ, ਲੁਜਿਆਨਾ ਵਿਚ ਉਸਦੇ ਚਰਚ ਵਿਚ ਜਵਾਨਾਂ ਦੀਆਂ ਸਭਾਵਾਂ ਕਰਨ ਲਈ ਕਿਹਾ ਸੀ। ਮੈਂ ਉਸਦੇ ਜਵਾਨ ਲੋਕਾਂ ਨਾਲ ਮਿਲਣ ਦੀ ਕੋਸਿਸ਼ ਕੀਤੀ ਪਰ ਮੈਂ ਵੇਖਿਆ ਕਿ ਉਨ੍ਹਾਂ ਅੰਦਰ ਬਹੁਤ ਹੀ ਘਟ ਰੁਚੀ ਸੀ। ਪਰ ਉਸ ਪਿਆਰੇ ਪਾਸਟਰ ਨੇ ਮੈਨੂੰ ਲਗਾਤਾਰ ਉਤਸਾਹਿਤ ਕਰਦੇ ਹੋਏ ਕਹਿੰਦਾ ਰਿਹਾ, “ਮੈਂ ਪ੍ਰਾਥਨਾ ਕਰਦਾ ਰਿਹਾ ਹਾਂ।” ਉਹ ਕਹਿੰਦਾ ਸੀ “ਪ੍ਰ੍ਮੇਸ਼ੇਰ ਕੁਝ ਬਹੁਤ ਹੀ ਅਦੁਭਤ ਕਰਨ ਵਾਲਾ ਹੈ” ਮੈਂ ਚਾਹੁੰਦਾ ਹਾਂ, “ਕਾਸ਼ ਮੇਰੇ ਅੰਦਰ ਵੀ ਉਹੋ ਜਿਹਾ ਵਿਸ਼ਵਾਸ ਹੋਵੇ”

ਜਵਾਨਾਂ ਦੀ ਖੁਸ਼ਖਬਰੀ ਦੀ ਸਭਾ ਬੁਧਵਾਰ ਦੀ ਸ਼ਾਮ ਨੂੰ ਪਾਸਟਰ ਦੇ ਚਰਚ ਵਿਚ ਸ਼ੁਰੂ ਹੋਈ। ਪਰ ਉਥੇ ਬਹੁਤ ਘਟ ਜਵਾਨ ਲੋਕ ਸਨ। ਇਹ ੧੯੭੦ ਦੇ ਸ਼ੁਰੂ ਦੇ ਦਹਾਕੇ ਦੀ ਗੱਲ ਹੈ ਅਤੇ ਬਹੁਤ ਸਾਰੇ ਜਾਵਾਨ ਕਲੀਸੀਆਵਾਂ ਤੋਂ ਬਾਹਰ ਜਾ ਰਹੇ ਸਨ। ਜਵਾਨਾਂ ਨੂੰ ਨਸ਼ੇ ਬਰਬਾਦ ਕਰ ਰਹੇ ਸਨ। ਵੇਤਨਾਮ ਦੀ ਜੰਗ ਲੱਗੀ ਹੋਈ ਸੀ। ਜਾਤਪਾਤ ਦੀਆਂ ਸਮਸਿਆਵਾਂ ਵਧ ਰਹੀਆਂ ਸਨ। ਆਤਮਿਕ ਵਸਤਾਂ ਵਾਸਤੇ ਜਵਾਨਾਂ ਅੰਦਰ ਬਹੁਤ ਘਟ ਰੁਚੀ ਸੀ।

ਪਰ ਪਾਸਟਰ ਦੀਆਂ ਅੱਖਾਂ ਨਾ ਤਾਂ ਸੰਸਕ੍ਰਿਤੀ ਤੇ ਲਗੀਆਂ ਹੋਇਆ ਸਨ ਅਤੇ ਨਾ ਹੀ ਉਸਦੇ ਹਾਲਾਤਾਂ ਤੇ। ਉਸਦੀਆਂ ਅੱਖਾਂ ਉਸਦੇ ਮੁਕਤੀਦਾਤਾ ਨੂੰ ਨਿਹਾਰ ਰਹੀਆਂ ਸਨ। ਉਸਨੇ ਪ੍ਰਾਥਨਾ ਕੀਤੀ, ਪ੍ਰਾਥਨਾ ਕੀਤੀ, ਪ੍ਰਾਥਨਾ ਕੀਤੀ ਅਤੇ ਪ੍ਰਾਥਨਾ ਕੀਤੀ। ਉਸਨੇ ਹਾਰ ਨੂੰ ਸਵੀਕਾਰ ਕਰਨ ਤੋਂ ਮਨਾਂ ਕੀਤਾ। ਉਹ ਸਿਰਫ ਇੱਕ ਹੀ ਗੱਲ ਕਹਿੰਦਾ ਰਿਹਾ, “ਮੈਂ ਪ੍ਰਾਥਨਾ ਕੀਤੀ ਹੈ ਅਤੇ ਪ੍ਰ੍ਮੇਸ਼ੇਰ ਕੁਝ ਅਦੁਭਤ ਕਰੇਗਾ।” ਪਰ ਪਹਿਲੀ ਬੁਧਵਾਰ ਦੀ ਸਭਾ ਵਿਚ ਕੁਝ ਵੀ ਅਦੁਭਤ ਨਹੀ ਹੋਇਆ। ਮੈਂ ਉਸ ਛੋਟੇ ਜਿਹੇ ਝੁੰਡ ਦੇ ਵਿਚ ਦਿਲੋਂ ਪ੍ਰਚਾਰ ਕੀਤਾ, ਪਰ ਕਿਸੇ ਨੇ ਪ੍ਰਤੀਉਤਰ ਨਹੀ ਦਿੱਤਾ। ਮੈਂ ਵੀਰਵਾਰ ਨੂੰ ਵੀ ਆਪਣੇ ਪੂਰੇ ਦਿਲ ਨਾਲ ਪ੍ਰਚਾਰ ਕੀਤਾ ਪਰ ਕੁਝ ਵੀ ਨਹੀ ਹੋਇਆ। ਕਿਸੇ ਨੇ ਵੀ ਮੇਰੇ ਦਿੱਤੇ ਹੋਏ ਸੱਦੇ ਦਾ ਪ੍ਰਤੀਉਤਰ ਨਹੀ ਦਿੱਤਾ।

ਪਰ ਜਿਵੇਂ ਹੀ ਸਭਾ ਖਤਮ ਹੋਣ ਵਾਲੀ ਸੀ, ਇੱਕ ਵਿਅਕਤੀ ਚਰਚ ਦੇ ਸਾਹਮਣੇ ਆਇਆ ਅਤੇ ਪਾਸਟਰ ਨਾਲ ਪ੍ਰਾਥਨਾ ਕਰਨ ਲੱਗ ਪਿਆ। ਫਿਰ ਉਹ ਖੜਾ ਹੋਇਆ ਅਤੇ ਉਹ ਲੋਕਾਂ ਤੋਂ ਅਤੇ ਖਾਸ ਤੋਰ ਤੇ ਜਵਾਨਾਂ ਤੋਂ ਮਾਫੀ ਮੰਗਣ ਲੱਗ ਪਿਆ। ਉਸਨੇ ਇਸ ਗੱਲ ਦਾ ਇਕਰਾਰ ਕੀਤਾ ਕਿ ਉਹ ਜਵਾਨਾਂ ਦੇ ਲਈ ਬਹੁਤ ਹੀ ਘਟੀਆ ਉਧਾਰਨ ਰਿਹਾ ਹੈ। ਜਿਸ ਵੇਲੇ ਉਹ ਬੈਠਿਆ ਤਾਂ ਬਹੁਤ ਹੀ ਖਾਸ ਹੋਇਆ। ਪ੍ਰ੍ਮੇਸ਼ੇਰ ਉਸ ਚਰਚ ਵਿਚ ਆ ਗਿਆ। ਮੇਰੇ ਕੋਲ ਸ਼ਬਦ ਨਹੀ ਹਨ ਕਿ ਉਥੇ ਕੀ ਹੋਇਆ। ਮਸੀਹੀ ਲੋਕਾਂ ਨਾਲ ਵੇਦੀ ਭਰ ਗਈ ਅਤੇ ਉਹ ਪ੍ਰ੍ਮੇਸ਼ੇਰ ਅੱਗੇ ਪੁਕਾਰਨ ਲੱਗ ਪਏ ਅਤੇ ਆਪਣੇ ਪਾਪਾਂ ਦਾ ਅੰਗੀਕਾਰ ਕਰਨ ਲੱਗ ਪਏ, ਅਤੇ ਮਾਫੀ ਪ੍ਰਾਪਤ ਕਰਨ ਲੱਗ ਪਏ।

ਚਰਚ ਸ਼ੁਕਰਵਾਰ ਦੀ ਸ਼ਾਮ ਨੂੰ ਭਰੀ ਹੋਈ ਸੀ, ਪ੍ਰ੍ਮੇਸ਼ੇਰ ਨੇ ਬਹੁਤ ਵੱਡੇ ਪਧਰ ਤੇ ਕੰਮ ਕੀਤਾ। ਸ਼ਨੀਵਾਰ ਦੀ ਸ਼ਾਮ ਵੀ ਇਹ ਭਰੀ ਹੋਈ ਸੀ। ਐਤਵਾਰ ਨੂੰ ਰਿਕਾਰਡ ਤੋੜ ਲੋਕ ਆਏ। ਇਹ ਪਾਸਟਰ ਇਕ ਵਾਰ ਫਿਰ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, “ਸੈਮੀ” ਉਸਨੇ ਕਿਹਾ, “ਇਹ ਬੇਦਾਰੀ ਦਾ ਅੰਤ ਨਹੀ ਹੈ। ਇਹ ਤਾਂ ਸ਼ੁਰੁਆਤ ਹੈ। ਸਾਨੂੰ ਇੱਕ ਹਫਤਾ ਹੋਰ ਸਭਾਵਾਂ ਕਰਨੀਆਂ ਚਾਹੀਦੀਆਂ ਹਨ।”

ਅਸੀਂ ਸਭਾਵਾਂ ਜਾਰੀ ਰਖੀਆਂ, ਪਰ ਸਾਨੂੰ ਜਗ੍ਹਾਂ ਦੀ ਕਮੀ ਹੋਣ ਦੀ ਵਜ੍ਹਾ ਨਾਲ ਇੱਕ ਹੋਰ ਇਮਾਰਤ ਵਿਚ ਜਾਣਾ ਪਿਆ। ਅਸੀਂ ਯੂਨੀਵਰਸਿਟੀ ਦੇ ਕੈਮ੍ਪਸ ਵਿਚ ਚਲੇ ਗਏ। ਪਹਿਲੀ ਬਿਲਡਿੰਗ ਵਿਚ ਲੋਕ ਪੂਰੇ ਨਹੀ ਆ ਰਹੇ ਸਨ। ਅਸੀਂ ਦੂਸਰੀ ਬਿਲਡਿੰਗ ਵਿਚ ਗਏ। ਪਰ ਉਥੇ ਵੀ ਲੋਕ ਪੂਰੇ ਨਹੀ ਆ ਰਹੇ ਸਨ। ਅਸੀਂ ਅਖੀਰ ਵਿਚ ਸਿਵਿਕ ਸੈਂਟਰ ਵਿਚ ਚਲੇ ਗਏ ਜਿਥੇ ਕਈ ਹਜਾਰ ਲੋਕ ਸਭਾਵਾਂ ਵਿਚ ਆਏ । ਇੱਕ ਸ਼ਹਿਰ ਦੀ ਬਹੁਤ ਹੀ ਖਤਰਨਾਕ ਨਸ਼ੇ ਵੇਚਣ ਵਾਲੀ ਔਰਤ ਮਸੀਹ ਵਿਚ ਆ ਗਈ। ਅੱਜ ਚਾਲੀ ਸਾਲ ਬਾਅਦ ਵੀ ਓਹ ਮਸੀਹ ਵਿਚ ਚਲ ਰਹੀ ਹੈ। ਜਾਤਪਾਤ ਦੇ ਝਗੜੇ ਰੁਕ ਗਏ ਕਿਉਂਕਿ ਦੋਵਾਂ ਜਾਤਾਂ ਦੇ ਆਗੂ ਉਨ੍ਹਾਂ ਸਭਾਵਾਂ ਵਿਚ ਆਏ ਅਤੇ ਮਸੀਹ ਵਿਚ ਆ ਗਏ। ਲੋਕਲ ਸਮਾਚਾਰ ਪੱਤਰਾਂ ਵਿਚ ਬੇਦਾਰੀ ਦੇ ਬਾਰੇ ਦਸਿਆ ਗਿਆ। ਸ਼ਾਮ ੬ ਵਜੇ ਦੀਆਂ ਖਬਰਾਂ ਵਿਚ ਬੇਦਾਰੀ ਬਾਰੇ ਦਸਿਆ ਗਿਆ। ਅਤੇ ਇਸ ਸਾਲ ਵੀ ਮੈਨੂੰ ਹਾਲੇ ਵੀ ਉਨ੍ਹਾਂ ਲੋਕਾਂ ਦੀਆਂ ਚਿਠੀਆਂ ਅਤੇ ਈ ਮੇਲਾਂ ਆਉਂਦੀਆਂ ਹਨ ਜੋ ਉਨ੍ਹਾਂ ਸਭਾਵਾਂ ਵਿਚ ਪ੍ਰਭੁ ਵਿਚ ਆਏ ਸਨ।

ਇਹ ਸਭਾਵਾਂ ਕੁਝ ਗਿਨੇ ਚੁਨੇ ਲੋਕਾਂ ਨਾਲ ਸ਼ੁਰੂ ਹੋਈਆਂ ਸਨ ਅਤੇ ਹਜਾਰਾਂ ਨਾਲ ਖਤਮ ਹੋਈਆਂ। ਲੇਕਿਨ ਇਹ ਬੇਦਾਰੀ ਇੱਕ ਦੀਨ, ਪਵਿਤਰ ਅਤੇ ਪ੍ਰਾਥਨਾ ਕਰਨ ਵਾਲੇ ਪਾਸਟਰ ਦੇ ਦੁਆਰਾ ਸ਼ੁਰੂ ਹੋਈ। ਬੇਦਾਰੀ ਹਮੇਸ਼ਾਂ ਇਸੇ ਰੀਤੀ ਨਾਲ ਸ਼ੁਰੂ ਹੁੰਦੀ ਹੈ। ਮਹਾਨ ਬੇਦਾਰੀਆਂ ਦੇ ਇਤਹਾਸ ਨੂੰ ਪੜ ਕੇ ਵੇਖੋ। ਤੁਸੀਂ ਵੇਖੋਗੇ ਕਿ ਇਹ ਬੇਦਾਰੀਆਂ ਕੁਝ ਲੋਕਾਂ ਦੀਆਂ ਪ੍ਰਾਥਨਾਵਾਂ ਦੇ ਖੰਭਾਂ ਤੇ ਆਈਆਂ। ਕਲੀਸਿਯਾ ਦਾ ਜਨਮ ਇੱਕ ਪ੍ਰਾਥਨਾ ਸਭਾ ਵਿਚ ਹੋਇਆ ਸੀ। ਇਹ ਪ੍ਰਾਥਨਾ ਸਭਾ ਦੇ ਦੁਆਰਾ ਜਿਉਦੀ ਰਹੀ। ਪੂਰੀ ਦੁਨੀਆਂ ਤੱਕ ਪਹੁੰਚਣ ਦਾ ਮਿਸ਼ਨ ਵੀ ਪ੍ਰਾਥਨਾ ਸਭਾ ਦੇ ਦੁਆਰਾ ਹੋਇਆ।

ਪ੍ਰ੍ਮੇਸ਼ੇਰ ਦੀ ਮਹਿਮਾ ਹਮੇਸ਼ਾਂ ਪ੍ਰਾਥਨਾ ਦੇ ਖੰਭਾਂ ਉਪਰ ਆਉਂਦੀ ਹੈ।

ਇਸ ਥਾਂ ਤੇ ਕਲਿਕ ਕਰੋ ਜੇਕਰ ਤੁਸੀਂ ਇਹ ਸੰਦੇਸ਼ ਸੁਣਨਾ ਚਾਹੁੰਦੇ ਹੋ।