Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪ੍ਰਾਥਨਾ - ਬੇਦਾਰ ਕਲੀਸਿਯਾ ਦੀ ਰੀਤ

ਨਵੇਂ ਨੇਮ ਦੀ ਕਲੀਸਿਯਾ ਇੱਕ ਪ੍ਰਾਥਨਾ ਸਭਾ ਤੋਂ ਸ਼ੁਰੂ ਹੋਈ ਸੀ। ਅਤੇ ਇਹ ਪ੍ਰਾਥਨਾ ਕਰਨ ਵਾਲੇ ਦਾਸ ਅਤੇ ਦਾਸੀਆਂ ਦੀ ਵਜ੍ਹਾ ਨਾਲ ਜਿਉਂਦੀ ਰਹੀ। ਅੱਜ ਜਦ ਕਿ ਪ੍ਰਾਥਨਾ ਵਿਸ਼ਵਾਸੀਆਂ ਲਈ ਇੱਕ ਪਾਗਲਪਨ ਵਾਲੀ ਗੱਲ ਹੈ, ਇਹ ਪਹਿਲੀ ਸਦੀ ਦੀ ਮਸੀਹੀਅਤ ਦੇ ਲੋਕਾਂ ਦੇ ਜੀਵਨ ਦੀ ਸ਼ੈਲੀ ਸੀ। ਰਸੂਲਾਂ ਦੇ ਕਰਤਵ ਦੇ ਪਹਿਲੇ ਅਧਿਆਏ ਵਿਚ ਅਸੀਂ ਕਲੀਸਿਯਾ ਨੂੰ ਪ੍ਰ੍ਮੇਸ਼ੇਰ ਅੱਗੇ ਪੁਕਾਰਦੇ ਹੋਏ ਵੇਖਦੇ ਹਾਂ। ਅਗਲੇ ਅਧਿਆਏ ਵਿਚ ਪਤਰਸ ਅਤੇ ਯੁਹੰਨਾਂ ਪ੍ਰਾਥਨਾ ਸਭਾ ਵਿਚ ਜਾ ਰਹੇ ਹਨ ਜਦ ਪ੍ਰ੍ਮੇਸ਼ੇਰ ਨੇ ਇੱਕ ਲੰਗੜੇ ਵਿਅਕਤੀ ਨੂੰ ਚੰਗਾ ਕਰ ਦਿੱਤਾ। ਰਸੂਲਾਂ ਦੇ ਕਰਤਵ ਚਾਰ ਅਧਿਆਏ ਵਿਚ ਕਲੀਸਿਯਾ ਪ੍ਰ੍ਮੇਸ਼ੇਰ ਦੇ ਚਿਹਰੇ ਨੂੰ ਲਭ ਰਹੀ ਹੈ। ਪੂਰੇ ਰਸੂਲਾਂ ਦੇ ਕਰਤਵ ਦੀ ਪੁਸਤਕ ਵਿਚ ਕਲੀਸਿਯਾ ਨੂੰ ਅਸੀਂ ਇਸ ਅਵਸਥਾ ਵਿਚ ਪਾਉਂਦੇ ਹਾਂ ਕਿ ਉਹ ਪ੍ਰ੍ਮੇਸ਼ੇਰ ਤੇ ਪੂਰੀ ਤਰਾਂ ਨਿਰਭਰ ਹੈ।

ਕਲੀਸਿਯਾ ਨੇ ਸਿਰਫ ਪਹਿਲੀ ਸਦੀ ਵਿਚ ਪ੍ਰਾਥਨਾ ਹੀ ਨਹੀ ਕੀਤੀ ਪਰ ਉਸ ਨੇ ਤਰੱਕੀ ਵੀ ਕੀਤੀ। ਅਤੇ ਇਹ ਬਹੁਤ ਹੀ ਤੇਜੀ ਨਾਲ ਵਧੀ। ਇਨ੍ਹੀਂ ਤੇਜੀ ਨਾਲ ਵਧੀ ਕਿ ਵਚਨ ਦਸਦਾ ਹੈ ਕਿ ਹਜਾਰਾਂ ਲੋਕ ਹਰ ਰੋਜ ਕਲੀਸਿਯਾ ਵਿਚ ਜੁੜਦੇ ਜਾ ਰਹੇ ਸਨ। (ਰਸੂਲਾਂ ਦੇ ਕਰਤਵ ੨:੪੬-੪੭) ਇਹ ਵੇਖਣ ਯੋਗ ਗੱਲ ਹੈ ਕਿ ਪ੍ਰਾਥਨਾ ਕਲੀਸਿਯਾ ਨੂੰ ਅੱਗੇ ਲਿਜਾਣ ਵਿਚ ਮੁਖ ਤਾਕਤ ਰਹੀ ਹੈ। ਇਤਹਾਸ ਦੀਆਂ ਮਹਾਨ ਬੇਦਾਰੀਆਂ ਦੇ ਗੁਪਤ ਪ੍ਰਾਥਨਾ ਦੇ ਹੀਰੋ ਹੋਏ ਹਨ। ਇਹ ਇੱਕ ਬੇਦਾਰੀ ਦੀ ਕਲੀਸਿਯਾ ਦਾ ਨਕਾਰਿਆ ਨਾ ਜਾਣ ਵਾਲਾ ਚਿਨ੍ਹ ਹੈ

ਬੇਦਾਰ ਕਲੀਸਿਯਾ ਦੇ ਵਿਚ ਸੰਸਾਰ ਤੱਕ ਪਹੁੰਚਣ ਦਾ ਇੱਕ ਨਵਾਂ ਜਜਬਾ ਉਤਪਨ ਹੋ ਜਾਂਦਾ ਹੈ। ਇਹ ਰੀਤ ਕੁਝ ਇਸ ਤਰੀਕੇ ਨਾਲ ਚਲਦੀ ਹੈ, ਕਲੀਸਿਯਾ ਸੁਸਤੀ ਵਿਚ ਚਲੀ ਜਾਂਦੀ ਹੈ। ਅਤੇ ਇਸ ਤੋਂ ਨੈਤਿਕ ਅਸ਼ੁਧਤਾ ਆ ਜਾਂਦੀ ਹੈ। ਅਤੇ ਇਹ ਆਤਮਿਕ ਉਦਾਸੀ ਦੇ ਵੱਲ ਚਲੀ ਜਾਂਦੀ ਹੈ। ਕਲੀਸਿਯਾ ਭਾਵੇਂ ਕਿ ਸੁੱਤੀ ਹੋਵੇ, ਪਰ ਪਵਿਤਰ ਆਤਮਾ ਸੁਸਤ ਨਹੀ ਹੈ। ਉਹ ਬਚੇ ਹੋਏ ਲੋਕਾਂ ਦੇ ਦਿਲਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੰਦਾ ਹੈ। ਅਤੇ ਉਹ ਪ੍ਰ੍ਮੇਸ਼ੇਰ ਦੇ ਅੱਗੇ ਬੇਦਾਰੀ ਅਤੇ ਜਾਗ੍ਰਤੀ ਲਈ ਰੋਣਾ ਸ਼ੁਰੂ ਕਰ ਦਿੰਦੇ ਹਨ।ਪ੍ਰ੍ਮੇਸ਼ੇਰ ਉਨ੍ਹਾਂ ਦੇ ਦਿਲ ਦੀ ਪੁਕਾਰ ਨੂੰ ਸੁਣਦਾ ਹੈ ਅਤੇ ਉਨ੍ਹਾਂ ਦੇ ਅੰਦਰ ਨਬੀਆਂ ਵਾਲਾ ਜਜ੍ਬਾ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਨਵੀਂ ਤਾਕਤ ਅਤੇ ਅਧਿਕਾਰ ਦੇ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਨੀਂਦ ਦੀਆਂ ਝਪਕੀਆਂ ਲੈ ਰਹੀ ਕਲੀਸਿਯਾ ਆਪਣੀ ਨੀਂਦ ਤੋਂ ਜਾਗਨਾ ਸ਼ੁਰੂ ਕਰ ਦਿੰਦੀ ਹੈ। ਪਾਪਾਂ ਦਾ ਅੰਗੀਕਾਰ ਕਰਨਾ ਸ਼ੁਰੂ ਹੋ ਜਾਂਦਾ ਹੈ। ਤੌਬਾ ਪ੍ਰ੍ਮੇਸ਼ੇਰ ਦੇ ਲੋਕਾਂ ਦੇ ਦਿਲਾਂ ਨੂੰ ਫੜ ਲੈਂਦੀ ਹੈ। ਅਤੇ ਜਿਨ੍ਹਾਂ ਲੋਕਾਂ ਨੇ ਮਸੀਹ ਦੀ ਮਾਫੀ ਦਾ ਤਜਰਬਾ ਕੀਤਾ ਹੈ ਉਹਨਾਂ ਦੇ ਅੰਦਰ ਗੁਆਚੇ ਸੰਸਾਰ ਦੇ ਲਈ ਨਵਾਂ ਜਜ੍ਬਾ ਪੈਦਾ ਹੋ ਜਾਂਦਾ ਹੈ। ਅਤੇ ਮੁਕਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਪ੍ਰ੍ਮੇਸ਼ੇਰ ਦੇ ਰਾਜ ਵਿਚ ਜਨਮ ਲੈ ਲੈਂਦੇ ਹਨ।

ਇਹ ਰੀਤ ਇਤਹਾਸਿਕ ਰਹੀ ਹੈ ਕਿਉਂਕਿ ਇਸਦਾ ਇਸਤੇਮਾਲ ਬਾਰ ਬਾਰ ਹੋਇਆ ਹੈ। ਪ੍ਰਾਥਨਾ ਹਮੇਸ਼ਾਂ ਮਹਾਂ ਬੇਦਾਰੀਆਂ ਦੀ ਸ਼ੁਰੁਆਤ ਰਹੀ ਹੈ। ਇਹ ਇੱਕ ਦੀਨ ਦਿਲ ਦਾ ਪ੍ਰਗਟਾਵਾ ਹੈ ਅਤੇ ਪ੍ਰਾਥਨਾ ਕਹਿੰਦੀ ਹੈ, “ਪ੍ਰ੍ਮੇਸ਼ੇਰ ਮੈਨੂੰ ਤੁਹਾਡੀ ਲੋੜ ਹੈ ਅਤੇ ਅਤੇ ਤੁਹਾਡੇ ਤੋਂ ਬਿਨ੍ਹਾਂ ਮੈਂ ਕੁਝ ਵੀ ਨਹੀ ਕਰ ਸਕਦਾ।” ਇਹ ਪ੍ਰ੍ਮੇਸ਼ੇਰ ਤੇ ਸੰਪੂਰਨ ਨਿਰਭਰਤਾ ਹੈ

ਬੇਦਾਰੀ ਪ੍ਰ੍ਮੇਸ਼ੇਰ ਦੀ ਉਸਦੇ ਲੋਕਾਂ ਉਪਰ ਪਰਗਟ ਕੀਤੀ ਗਈ ਕਿਰਪਾ ਹੈ। ਇਹ ਕਿਰਪਾ ਹਮੇਸ਼ਾਂ ਹੀ ਦੀਨ ਦਿਲਾਂ ਵਿਚ ਪਾਈ ਜਾਂਦੀ ਹੈ। ਬਾਈਬਲ ਕਹਿੰਦੀ ਹੈ , “ਪਰ ਉਹ ਸਾਨੂੰ ਹੋਰ ਵੀ ਕਿਰਪਾ ਦਿੰਦਾ ਹੈ” ਇਸੇ ਲਈ ਵਚਨ ਵਿਚ ਲਿਖਿਆ ਹੈ , “ ਪ੍ਰ੍ਮੇਸ਼ੇਰ ਘਮੰਡੀਆਂ ਦਾ ਸਾਹਮਣਾ ਕਰਦਾ ਹੈ ਪਰ ਦੀਨਾਂ ਤੇ ਕਿਰਪਾ ਕਰਦਾ ਹੈ” (ਯਾਕੂਬ ੪:੬) ਪ੍ਰ੍ਮੇਸ਼ੇਰ ਘਮੰਡ ਨੂੰ ਨਫਰਤ ਕਰਦਾ ਹੈ ਪਰ ਦੀਨਾਂ ਦੇ ਪ੍ਰਤੀ ਕੋਮਲ ਅਤੇ ਦਯਾਵਾਨ ਹੈ। ਪ੍ਰਾਥਨਾ ਕਰਨ ਵਾਲੀ ਕਲੀਸਿਯਾ ਨੇ ਹਮੇਸ਼ਾ ਹੀ ਬੇਦਾਰ ਕਲੀਸਿਯਾ ਵਾਸਤੇ ਰਾਹ ਤਿਆਰ ਕੀਤਾ ਹੈ।

੧੯੭੮ ਵਿਚ ਮੈਂ ਜਰਮਨੀ ਦੇ ਇੱਕ ਛੋਟੇ ਜਿਹੇ ਚਰਚ ਦਾ ਪਾਸਟਰ ਬਣਿਆਂ, ਉਸਦਾ ਨਾਮ ਹਾਨ ਬੈਪਟਿਸਟ ਚਰਚ ਸੀ। ਹਾਨ ਜਰਮਨ ਭਾਸ਼ਾ ਦੇ ਸ਼ਬਦ “ਹਾਨਚਾਨ” ਦਾ ਛੋਟਾ ਨਾਮ ਹੈ ਜਿਸਦਾ ਅਰਥ ਹੈ ਮੁਰਗਾ। ਅਸਲ ਵਿਚ ਮੈਂ ਮੁਰਗਾ ਬੈਪਟਿਸਟ ਚਰਚ ਡਾ ਮੁਰਗਾ ਜਰਮਨੀ ਦਾ ਪਾਸਟਰ ਬਣ ਗਿਆ। ਇਹ ਇੱਕ ਛੋਟੀ ਜਿਹੀ ਕਲੀਸਿਯਾ ਸੀ ਜਿਸ ਵਿਚ ਅਮਰੀਕਾ ਦੇ ਸੈਨਾਂ ਦੇ ਪਰਿਵਾਰ ਆਉਂਦੇ ਸਨ। ਮੇਰਾ ਦਿਲ ੧੯੭੮ ਵਿਚ ਜੋ ਕਲੀਸਿਯਾ ਵਿਚ ਸੁਸਤੀ ਸੀ ਉਹ ਵੇਖ ਕੇ ਟੁੱਟ ਗਿਆ। ਮੈਂ ਆਪਣੇ ਨਾਲ ਇੱਕ ਆਦਮੀਆਂ ਦਾ ਝੁੰਡ ਤਿਆਰ ਕਰਨ ਦਾ ਫੈਸਲਾਂ ਕੀਤਾ ਤੇ ਮੈਂ ਉਨ੍ਹਾਂ ਨੂੰ ਪ੍ਰਾਥਨਾ ਦੇ ਬਾਰੇ ਸਿਖਾਉਣ ਲੱਗ ਪਿਆ। ੧੫-੨੦ ਲੋਕ ਹਰ ਹਫਤੇ ਮੇਰੇ ਨਾਲ ਮਿਲਣ ਲੱਗ ਪਏ। ਪ੍ਰ੍ਮੇਸ਼ੇਰ ਨੇ ਉਨ੍ਹਾਂ ਦੇ ਦਿਲਾਂ ਵਿਚ ਗਹਿਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦ ਉਹ ਲਗਾਤਾਰ ਪ੍ਰ੍ਮੇਸ਼ੇਰ ਦੇ ਨਾਲ ਇਕੱਲੇ ਸਮਾਂ ਬਿਤਾਉਣ ਲੱਗ ਪਏ। ਸਾਡੇ ਖੁਸ਼ਖਬਰੀ ਦੇ ਪ੍ਰਚਾਰ ਲਈ ਪ੍ਰਾਥਨਾ ਮੁਖ ਯੋਜਨਾ ਬਣ ਗਈ। ਜਦ ਪ੍ਰ੍ਮੇਸ਼ੇਰ ਇਨ੍ਹਾਂ ਲੋਕਾਂ ਦੇ ਜੀਵਨਾਂ ਅਤੇ ਪਰਿਵਾਰਾਂ ਵਿਚ ਗਹਿਰਾ ਕੰਮ ਕਰਨ ਲੱਗ ਪਿਆ ਤਾਂ ਅਸੀਂ ਵੇਖਿਆ ਕਿ ਸਾਡੀ ਕਲੀਸਿਯਾ ਬਹੁਤ ਹੀ ਵਧਣ ਲੱਗ ਪਈ।ਬਹੁਤ ਜਲਦੀ ਹੀ ਸਾਂਨੂੰ ਚਰਚ ਵਿਚੋਂ ਪਿਯੂਜ ਨੂੰ ਹਟਾ ਕੇ ਕੁਰਸੀਆਂ ਨੂੰ ਲਗਾਉਣਾ ਪਿਆ ਤਾਂ ਕਿ ਸਭ ਲੋਕ ਜੋ ਚਰਚ ਵਿਚ ਆਉਂਦੇ ਹਨ ਚੰਗੀ ਤਰਾਂ ਬੈਠ ਸਕਣ। ਕੁਝ ਸਮੇਂ ਬਾਅਦ ਸਾਨੂੰ ਇੱਕ ਤੋਂ ਵਧ ਸਭਾਵਾਂ ਕਰਨੀਆਂ ਪੈਣ ਲੱਗ ਪਈਆਂ। ਕੁਝ ਸਮੇਂ ਬਾਅਦ ਵਿਚ ਹੀ ਸਾਨੂੰ ਹਾਈ ਸਕੂਲ ਵਿਚ ਮਿਲਣਾ ਸ਼ੁਰੂ ਕਰਨਾ ਪਿਆ। ਅਸੀਂ ਪ੍ਰਾਥਨਾ ਕੀਤੀ ਪ੍ਰ੍ਮੇਸ਼ੇਰ ਨੇ ਕੰਮ ਕੀਤਾ। ਜਦ ਪ੍ਰ੍ਮੇਸ਼ੇਰ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਸਾਡੇ ਕੋਲ ਵਚਨ ਦੇ ਭੁਖੇ ਲੋਕਾਂ ਨੂੰ ਬਿਠਾਉਣ ਵਾਸਤੇ ਜਗ੍ਹਾ ਨਹੀ ਸੀ।

ਕੀ ਹੋਇਆ? ਲੋਕ ਪ੍ਰਾਥਨਾ ਕਰਨ ਲੱਗੇ ਅਤੇ ਪ੍ਰ੍ਮੇਸ਼ੇਰ ਦੇ ਆਤਮਾ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਸੀ ਜਿਸਨੇ ਪਹਿਲੀ ਕਲੀਸਿਯਾ ਨੂੰ ਵਧਾਇਆ ਸੀ। ਪ੍ਰ੍ਮੇਸ਼ੇਰ ਬਦਲਿਆ ਨਹੀ ਹੈ। ਉਸਦੇ ਤਰੀਕੇ ਅਲਗ ਹੋ ਸਕਦੇ ਹਨ ਪਰ ਉਸਦੇ ਸਿਧਾਂਤ ਅੱਜ ਵੀ ਉਹ ਹੀ ਹਨ। ਪ੍ਰਾਥਨਾ ਕਰਨ ਵਾਲੀ ਕਲੀਸਿਯਾ ਇੱਕ ਬੇਦਾਰ ਕਲੀਸਿਯਾ ਨੂੰ ਪੈਦਾ ਕਰੇਗੀ।