Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪ੍ਰਾਥਨਾ, ਬੇਦਾਰੀ ਅਤੇ ਇਤਹਾਸ

ਪ੍ਰਾਥਨਾ ਦੇ ਦੁਆਰਾ ਨਾ ਸਿਰਫ ਬੇਦਾਰੀਆਂ ਬਾਈਬਲ ਦੇ ਸਮੇਂ ਆਈਆ ਹਨ, ਪਰ ਕਲੀਸਿਯਾ ਦੇ ਕਿਸੇ ਵੀ ਇਤਹਾਸਿਕ ਬੇਦਾਰੀ ਦੀ ਸ਼ੁਰੁਆਤ ਇਸ ਦੇ ਦੁਆਰਾ ਹੋਈ ਹੈ। ੧੭੦੦ ਈਸਵੀ ਵਿਚ ਪ੍ਰ੍ਮੇਸ਼ਰ ਦਾ ਹੱਥ ਜੋਹਨ ਵੇਸਲੀ ਅਤੇ ਜੋਰਜ ਵਿਤਫਿਲ੍ਡ ਤੇ ਸੀ ਅਤੇ ਪ੍ਰ੍ਮੇਸ਼ੇਰ ਨੇ ਉਨ੍ਹਾਂ ਨੂੰ ਇਸਤੇਮਾਲ ਕੀਤਾ ਕਿ ਉਹ ਹਜਾਰਾਂ ਨੂੰ ਪ੍ਰ੍ਮੇਸ਼ਰ ਦੇ ਰਾਜ ਵਿਚ ਲਿਆ ਸਕਣ। ਸ਼੍ਰੀਮਾਨ ਵਿਤਫਿਲ੍ਡ ਨੂੰ ਖਾਸ ਕਰਕੇ ਪ੍ਰ੍ਮੇਸ਼ਰ ਨੇ ਅਮਰੀਕਾ ਦੇ ਇਤਹਾਸ ਵਿਚ ਬੇਦਾਰੀ ਦੀ ਅੱਗ ਨੂੰ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ।

ਆਰਨੋਲਡ ਦੇਲਿਮੋਰ ਜੋ ਕਿ ਸ਼੍ਰੀਮਾਨ ਵਿਤਫਿਲ੍ਡ ਦੀ ਜੀਵਨੀ ਨੂੰ ਲਿਖਣ ਵਾਲੇ ਸਨ, ਉਨ੍ਹਾਂ ਨੇ ਸ਼੍ਰੀਮਾਨ ਵਿਤਫਿਲ੍ਡ ਦੇ ਜੀਵਨ ਦੀਆਂ ਘਟਨਾਵਾਂ ਦੇ ਬਾਰੇ ਲਿਖਿਆ। ਸ਼੍ਰੀਮਾਨ ਵਿਤਫਿਲ੍ਡ ਨੇ ਕਿਹਾ, “ ਸਵੇਰੇ ਸਵੇਰੇ, ਦੁਪਿਹਰ ਦੇ ਵੇਲੇ ਸ਼ਾਮ ਦੇ ਵੇਲੇ, ਅਤੇ ਰਾਤ ਦੇ ਵੇਲੇ, ਨਹੀ, ਹਰ ਵੇਲੇ ਮੇਰਾ ਯਿਸ਼ੂ ਆ ਕੇ ਮੇਰੇ ਦਿਲ ਨੂੰ ਤਾਜਾ ਕਰਦਾ ਰਿਹਾ। ਕਿਤੇ ਗੋਦਾਮ ਦੇ ਲਾਗੇ ਦੇ ਦਰਖਤ ਬੋਲ ਸਕਦੇ ਹੋਣ ਤਾਂ ਉਹ ਉਸ ਸੰਗਤੀ ਦੇ ਬਾਰੇ ਦਸਣ ਅਤੇ ਕਿ ਕਿਵੇਂ ਮੈਂ ਅਤੇ ਕੁਝ ਹੋਰ ਲੋਕ ਉਸਦੀ ਹਜੂਰੀ ਦਾ ਅਨੰਦ ਉਠਾਉਂਦੇ ਸੀ..... ਮੈਂ ਉਸ ਪ੍ਰ੍ਮੇਸ਼ਰ ਦੀ ਮਹਾਂ ਹਜੂਰੀ ਦੇ ਨਾਲ ਇਨ੍ਹਾਂ ਭਰ ਜਾਂਦਾ ਸੀ ਕਿ ਮੈਂ ਉਥੇ ਜਮੀਨ ਤੇ ਉਸ ਦੇ ਸਾਹਮਣੇ ਡਿੱਗ ਜਾਂਦਾ ਅਤੇ ਆਪਣੇ ਆਪ ਨੂੰ ਖਾਲੀ ਕਰ ਕੇ ਉਸਦੇ ਹੱਥਾਂ ਵਿਚ ਦੇ ਦਿੰਦਾ”

ਅਤੇ ਇਹੋ ਜਿਹੀ ਪ੍ਰਾਥਨਾ ਦਾ ਨਤੀਜਾ ਕੀ ਹੁੰਦਾ? ਵਿਤਫਿਲ੍ਡ ਦਸਦਾ ਹੈ ਕਿ ਕਿਵੇਂ ਪ੍ਰ੍ਮੇਸ਼ਰ ਲੋਕਾਂ ਦੇ ਦਿਲਾਂ ਨੂੰ ਫੜ ਲੈਂਦਾ। “ ਮੈਂ ਹਫਤੇ ਵਿਚ ਕੋਈ ੫ ਵਾਰ ਪ੍ਰਚਾਰ ਕਰਦਾ” ਉਹ ਦਸਦਾ ਹੈ, “ਪਰ ਸੰਗਤ ਵਧਦੀ ਗਈ, ਸੰਭਵ ਹੋਵੇ ਤਾਂ ਹੋਰ ਵੀ ਵੱਧ ਹੁੰਦੀ ਗਈ। ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗਲ ਸੀ ਕਿਵੇਂ ਲੋਕ ਚਰਚ ਦੇ ਬਾਹਰ ਦਰਵਾਜਿਆਂ ਨਾਲ ਖੜੇ ਹੋ ਕੇ ਸੁਣਦੇ ਅਤੇ ਕਈ ਚਰਚ ਦੀਆਂ ਪੌੜੀਆਂ ਤੇ ਜਮਾਂ ਹੋ ਜਾਂਦੇ ਅਤੇ ਅਤੇ ਕਿਵੇਂ ਲੋਕਾਂ ਦੇ ਏਡੇ ਵੱਡੇ ਇਕੱਠ ਦੀ ਵਜ੍ਹਾਂ ਨਾਲ ਅਤੇ ਉਨ੍ਹਾਂ ਦੇ ਸਾਹ ਦੀ ਵਜ੍ਹਾਂ ਦੇ ਨਾਲ ਚਰਚ ਦੀਆਂ ਦੀਵਾਰਾਂ ਦੇ ਵਿਚੋਂ ਪਾਣੀ ਦੀਆਂ ਬੂੰਦਾਂ ਟਪਕਦੀਆਂ। ਕਈ ਵਾਰ ਜਿੰਨ੍ਹੇ ਲੋਕ ਅੰਦਰ ਬੈਠੇ ਹੁੰਦੇ ਇੰਨ੍ਹੇ ਹੀ ਵਾਪਸ ਮੁੜ ਜਾਂਦੇ ਕਿਉਂਕਿ ਉਥੇ ਬੈਠਣ ਲਈ ਕੋਈ ਜਗ੍ਹਾ ਨਹੀ ਹੁੰਦੀ ਸੀ।”

੧੭੦੦ ਈਸਵੀ ਦੀ ਬੇਦਾਰੀ ਭੇਟ ਇਹ ਸੀ ਕਿ ਪ੍ਰ੍ਮੇਸ਼ਰ ਨੇ ਕੁਝ ਪ੍ਰਾਥਨਾ ਕਰਨ ਵਾਲੇ ਲੋਕਾਂ ਨੂੰ ਖੋਜ ਲਿਆ ਸੀ। ਪਰ ਪ੍ਰ੍ਮੇਸ਼ਰ ਬਦਲਿਆ ਨਹੀ ਹੈ। ਜੋ ਉਸਨੇ ਉਸ ਵੇਲੇ ਕੀਤਾ ਉਹ ਉਸ ਤੋਂ ਵੀ ਵਧ ਕੇ ਹੁਣ ਕਰਨ ਲਈ ਤਿਆਰ ਹੈ। ਪਰ ਸਵਾਲ ਇਹ ਹੈ ਕਿ ਕੀ ਅਸੀਂ ਬਦਲ ਗਏ ਹਾਂ? ਅਸੀਂ ਇਹੋ ਜਿਹੇ ਸਮੇਂ ਵਿਚ ਰਹਿੰਦੇ ਹਾਂ ਕਿ ਜਿਥੇ ਅਸੀਂ ਕਹਿੰਦੇ ਹਾਂ ਕਿ ਅਸੀਂ ਮਨੁਖੀ ਦਿਮਾਗ ਅਤੇ ਸਾਧਨਾਂ ਨਾਲ ਸੰਸਾਰ ਤੱਕ ਪਹੁੰਚ ਸਕਦੇ ਹਾਂ। ਪਰ ਮੈਂ ਇਹ ਪਾਇਆ ਹੈ ਕਿ ਸੰਸਾਰ ਦੀਆਂ ਮਹਾਣ ਕਲੀਸੀਆਵਾਂ ਉਹ ਹਨ ਜੋ ਪ੍ਰਾਥਨਾ ਕਰਨ ਵਾਲੀਆਂ ਹਨ।

ਕਈ ਸਾਲ ਪਹਿਲਾਂ ਮੈਂ ਕੈਰੋ, ਮਿਸਰ ਵਿਚ ਇੱਕ ਬਹੁਤ ਵੱਡੇ ਪ੍ਰੇਸਬਟੇਰਿਅਨ ਚਰਚ ਵਿਚ ਸੀ। ਚਰਚ ਬਹੁਤ ਹੀ ਜਬਰਦਸਤ ਤਰੀਕੇ ਨਾਲ ਵਧਿਆ ਸੀ। ਹਰ ਹਫਤੇ ਲਗਭਗ ੭੦੦੦ ਲੋਕ ਹਫਤੇ

ਦੌਰਾਨ ਹੋਣ ਵਾਲੀਆਂ ਸਭਾਵਾਂ ਵਿਚ ਆਉਂਦੇ ਹਨ। ਹਫਤੇ ਦੇ ਦਿਨਾਂ ਵਿਚ ਬਹੁਤ ਸਾਰੀਆਂ ਸਭਾਵਾਂ ਹੁੰਦੀਆਂ ਹਨ। ਮੈਂ ਚਰਚ ਦੇ ਮੁਖ ਪਾਸਟਰ ਨੂੰ ਪੁਛਿਆ ਕਿ ਇੰਨੀ ਤੇਜੀ ਨਾਲ ਵਧਣ ਪਿਛੇ ਕੀ ਕਾਰਨ ਹੈ।ਜੋ ਸਭ ਤੋਂ ਵੱਡਾ ਕਾਰਨ ਉਸਨੇ ਮੈਨੂੰ ਦਸਿਆ ਉਹ ਇਹ ਸੀ ਕਿ ਚਰਚ ਦਾ ਪਹਿਲਾ ਪਾਸਟਰ ਬਹੁਤ ਹੀ ਜਿਆਦਾ ਪ੍ਰਾਥਨਾ ਕਰਨ ਵਾਲਾ ਵਿਅਕਤੀ ਸੀ।

ਇਹ ਸਿਰਫ ਮਿਸਰ ਵਿਚ ਹੀ ਸਚ ਨਹੀ ਹੈ ਬਲਕਿ ਇਹ ਭਾਰਤ ਵਿਚ ਵੀ ਸਚ ਹੈ। ਹੈਦਰਾਬਾਦ ਬੈਪਟਿਸਟ ਚਰਚ ਜੋ ਕਿ ਭਾਰਤ ਵਿਚ ਹੈ ਉਸ ਦੇ ੨੦,੦੦੦ ਮੈਂਬਰ ਹਨ। ਇਹ ਇੱਕ ਮੁਸਲਮਾਨਾਂ ਦੇ ਸ਼ਹਿਰ ਦੇ ਵਿਚ ਹੈ। ਪਰ ਜਿਸ ਪਾਸਟਰ ਨੇ ਇਸ ਚਰਚ ਨੂੰ ਸ਼ੁਰੂ ਕੀਤਾ ਸੀ ਉਸਨੇ ਇਸ ਨੂੰ ਪ੍ਰਾਥਨਾ ਦੀ ਨੀਂਹ ਦੇ ਉਪਰ ਸ਼ੁਰੂ ਕੀਤਾ ਸੀ। ਜਦ ਤੁਸੀਂ ਚਰਚ ਵਿਚ ਪ੍ਰਵੇਸ਼ ਕਰਦੇ ਹੋ ਤਾਂ ਉਥੇ ਇੱਕ ਪ੍ਰੇਯਰ ਟਾਵਰ ਹੈ। ਪ੍ਰ੍ਮੇਸ਼ਰ ਦੇ ਲੋਕ ਰਾਤ ਦਿਨ ਉਥੇ ਪ੍ਰ੍ਮੇਸ਼ਰ ਦਾ ਚਿਹਰਾ ਖੋਜਦੇ ਹੋਏ ਉਥੇ ਪਾਏ ਜਾ ਸਕਦੇ ਹਨ।

ਪ੍ਰ੍ਮੇਸ਼ਰ ਹਾਲੇ ਵੀ ਆਪਣੇ ਸਿੰਘਾਸਣ ਤੇ ਬਿਰਾਜਮਾਨ ਹੈ। ਉਹ ਬਦਲਿਆ ਨਹੀ ਹੈ। ਜਦ ਉਸਦੇ ਲੋਕ ਉਸ ਦੇ ਅੱਗੇ ਪ੍ਰਾਥਨਾ ਕਰਦੇ ਹਨ ਅਤੇ ਉਸਦੇ ਚਿਹਰੇ ਨੂੰ ਖੋਜਦੇ ਹਨ ਤਾਂ ਉਹ ਆਪਣੇ ਲੋਕਾਂ ਨੂੰ ਬੇਦਾਰ ਕਰਦਾ ਹੈ। ਇਹ ਇਤਹਾਸਿਕ ਸਚਾਈ ਹੈ ਅਤੇ ਇਹ ਅੱਜ ਵੀ ਸਚ ਹੈ। ਬਾਈਬਲ ਦਸਦੀ ਹੈ, “ਜੇਕਰ ਮੇਰੇ ਲੋਕ ਜੋ ਮੇਰੇ ਨਾਮ ਤੋਂ ਸੱਦੇ ਜਾਂਦੇ ਹਨ, ਦੀਨ ਹੋ ਕੇ ਪ੍ਰਾਥਨਾ ਕਰਨ ਅਤੇ ਮੇਰੇ ਚਿਹਰੇ ਦੇ ਖੋਜੀ ਹੋਣ ਅਤੇ ਆਪਣੇ ਬੁਰੇ ਰਾਹਾਂ ਤੋਂ ਮੁੜਨ ਤਾਂ ਸਵਰਗ ਤੋਂ ਉਨ੍ਹਾਂ ਦੀ ਆਵਾਜ ਨੂੰ ਸੁਣ ਕੇ ਉਨ੍ਹਾਂ ਨੂੰ ਮਾਫ਼ ਕਰਾਂਗਾ ਅਤੇ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਨ੍ਹਾਂ ਦੀ ਜਮੀਨ ਨੂੰ ਚੰਗਾ ਕਰਾਂਗਾ” (੨ ਇਤਹਾਸ ੭:੧੪) ਪ੍ਰ੍ਮੇਸ਼ਰ ਨਹੀ ਬਦਲਿਆ ਹੈ। ਉਹ ਅੱਜ ਵੀ ਆਪਣੇ ਲੋਕਾਂ ਨੂੰ ਉਸ ਤਰੀਕੇ ਨਾਲ ਬੇਦਾਰ ਕਰਨ ਲਈ ਤਿਆਰ ਹੈ ਜਿਵੇਂ ਉਸਨੇ ਇਤਿਹਾਸ ਦੇ ਵਿਚ ਕੀਤਾ। ਪਰ ਇੱਕ ਹੀ ਸ਼ਰਤ ਹੈ – ਸਾਨੂੰ ਪ੍ਰਾਥਨਾ ਕਰਨੀ ਪਵੇਗੀ।