Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪ੍ਰਾਥਨਾ, ਬੇਦਾਰੀ ਅਤੇ ਖੁਸ਼ਖਬਰੀ ਦੇ ਪ੍ਰਚਾਰ ਦੇ ਵਿਚ ਸਬੰਧ।

ਇਸ ਦੇਸ਼ ਦੇ ਵਿਚ ਮੈਂ ਪਹਿਲੀ ਵਾਰ ਗਿਆ ਸੀ। ਮੈਂ ਸੁਣਿਆ ਸੀ ਕਿ ਪ੍ਰ੍ਮੇਸ਼ਰ ਨੇ ਬਹੁਤ ਹੀ ਸ਼ਕਤੀਸ਼ਾਲੀ ਢੰਗ ਦੇ ਨਾਲ ਰੋਮਾਨੀਆ ਵਿਚ ਕੰਮ ਕੀਤਾ ਸੀ। ਮੈਂ ਬਹੁਤ ਹੀ ਉਤੇਜਿਤ ਹੋਇਆ ਜਦ ਮੈਂ ਉਸ ਥਾਂ ਦੇ ਵਿਚ ਗਿਆ ਜਿਥੇ ਪ੍ਰ੍ਮੇਸ਼ਰ ਦੀ ਹਜੂਰੀ ਉਸਦੇ ਲੋਕਾਂ ਦੇ ਵਿਚ ਪ੍ਰਗਟ ਸੀ। ਮੈਂ ਪਿਛਲੇ ਸਮੇਂ ਦੇ ਵਿਚ ਹੋਈਆਂ ਬੇਦਾਰੀਆਂ ਦੇ ਬਾਰੇ ਪੜਿਆ ਸੀ, ਅਤੇ ਕਲਪਨਾ ਕੀਤੀ ਸੀ ਕਿ ਕੁਝ ਅਜਿਹਾ ਹੀ ਮੈਂ ਓਰਦਇਆ, ਰੋਮਾਨੀਆ ਦੇ ਵਿਚ ਵੇਖਾਂਗਾ। ਚਰਚ ਦੀ ਸਭਾ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਲੋਕ ਪ੍ਰਾਥਨਾ ਕਰਨ ਲਈ ਇਕਠੇ ਹੋਏ ਅਤੇ ਪ੍ਰ੍ਮੇਸ਼ਰ ਦਾ ਚਿਹਰਾ ਲਭਣ ਲੱਗ ਪਏ। ਜਿਸ ਵੇਲੇ ਤੱਕ ਅਰਾਧਨਾ ਸਭਾ ਸ਼ੁਰੂ ਹੋਈ ਚਰਚ ਲੋਕਾਂ ਨਾਲ ਭਰ ਗਿਆ ਸੀ, ਅਤੇ ਲੋਕ ਬਾਹਰ ਵੀ ਖੜੇ ਸਨ। ਉਹ ਸਾਰੇ ਸਟੇਜ ਦੇ ਕੋਲ ਤੇ ਸੜਕ ਦੇ ਉੱਪਰ ਵੀ ਖੜੇ ਸਨ। ।

੧੯੮੦ ਦਾ ਸਾਲ ਸੀ ਤੇ ਰੋਮਾਨੀਆ ਦੇ ਵਿਸ਼ਵਾਸੀਆਂ ਨੂੰ ਬਹੁਤ ਬੁਰੀ ਤਰਾਂ ਸਤਾਇਆ ਜਾ ਰਿਹਾ ਸੀ। ਕੁਝ ਮਸੀਹੀ ਲੋਕਾਂ ਦੀਆਂ ਉਨ੍ਹਾਂ ਦੇ ਵਿਸ਼ਵਾਸ ਦੇ ਕਾਰਣ ਨੋਕਰੀਆਂ ਵੀ ਚਲੀਆਂ ਗਈਆਂ ਸਨ। ਹੋਰਨਾਂ ਨੂੰ ਮਾਰਿਆ ਕੁਟਿਆ ਗਿਆ ਅਤੇ ਕੁਝ ਨੂੰ ਕੈਦ ਵਿਚ ਸੁੱਟ ਦਿੱਤਾ ਗਿਆ। ਬਹੁਤ ਸਾਰੇ ਖੋਜ ਕਰਣ ਵਾਲੇ ਇਹ ਦਸਦੇ ਹਨ ਕਿ ਪੂਰਬੀ ਯੂਰੋਪ ਦੇ ਵਿਚ ਰੋਮਾਨੀਆਂ ਦੇ ਵਿਚ ਮਸੀਹੀ ਲੋਕਾਂ ਦੇ ਉੱਪਰ ਸਭ ਤੋਂ ਜਿਆਦਾ ਸਤਾਅ ਆਇਆ ਸੀ। ਫਿਰ ਵੀ ਪਵਿਤਰ ਆਤਮਾ ਦਾ ਕੰਮ ਰੋਮਾਨੀਆ ਦੇ ਵਿਚ ਇਸ ਤਰਾਂ ਸੀ ਕਿ ਇਸ ਨੂੰ ਰੋਕਿਆ ਨਹੀ ਜਾ ਸਕਦਾ ਸੀ।

ਮੈਂ ਕਦੇ ਨਹੀ ਭੁਲਾਂਗਾ ਕਿ ਮੈਂ ਉਨ੍ਹੀਂ ਦਿਨੀ ਇਮੈਨੁਏਲ ਬੈਪਟਿਸਟ ਚਰਚ ਓਰਦਇਆ ਵਿਚ ਪ੍ਰਚਾਰ ਕੀਤਾ। ਬਹੁਤ ਸਾਰੇ ਲੋਕ ਮਸੀਹ ਦੇ ਕੋਲ ਆਏ। ਅਤੇ ਸ਼ਾਮ ਦੀ ਸਭਾ ਦੀ ਸਮਾਪਤੀ ਤੋਂ ਬਾਅਦ ਇੱਕ ਇੱਕ ਆਗੂ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, “ਬ੍ਰਦਰ ਸੈਮੀ ਕੀ ਅੱਜ ਰਾਤ ਪ੍ਰ੍ਮੇਸ਼ਰ ਨੇ ਕੰਮ ਕੀਤਾ?” ਮੈਂ ਉਸਦੇ ਸਵਾਲ ਨੂੰ ਸੁਣ ਕੇ ਪ੍ਰੇਸ਼ਾਨ ਹੋ ਗਿਆ, ਅਤੇ ਮੈਂ ਕਿਹਾ, “ ਕਿ ਤੂੰ ਨਹੀ ਵੇਖਿਆ ਕਿ ਅੱਜ ਚਰਚ ਭਰਿਆ ਹੋਇਆ ਸੀ ਅਤੇ ਇਹ ਭੁਖੇ ਦਿਲਾਂ ਵਾਲੇ ਲੋਕਾਂ ਦੇ ਨਾਲ ਘਿਰਿਆ ਹੋਇਆ ਸੀ? ਕੀ ਤੁਸੀਂ ਨਹੀ ਵੇਖਿਆ ਕਿੰਨੇ ਲੋਕਾਂ ਨੇ ਸੰਦੇਸ਼ ਦਾ ਪ੍ਰਤੀ ਉੱਤਰ ਦਿੱਤਾ? ਤੁਸੀਂ ਮੇਰੇ ਤੋਂ ਇਹ ਸਵਾਲ ਕਿਉਂ ਪੁਛ ਰਹੇ ਹੋ?”

ਉਹ ਭਦਰ ਪੁਰਸ਼ ਸਿਰਫ ਮੁਸਕਰਾਇਆ ਅਤੇ ਕਹਿਣ ਲੱਗਾ, “ ਕਾਸ਼ ਕਿ ਮੈਂ ਵੀ ਚਰਚ ਦੇ ਅੰਦਰ ਹੁੰਦਾ, ਮੈਂ ਕਿਸੇ ਹੋਰ ਕਮਰੇ ਦੇ ਵਿਚ ਸੀ ਅਤੇ ਮੇਰੇ ਨਾਲ ੧੦੦ ਆਦਮੀ ਹੋਰ ਸਨ ਅਤੇ ਅਸੀਂ ਜਦ ਤੁਸੀਂ ਪ੍ਰਚਾਰ ਕਰ ਰਹੇ ਸੀ, ਉਹ ਪੂਰਾ ਸਮਾਂ ਅਸੀਂ ਪ੍ਰਾਥਨਾ ਕਰ ਰਹੇ ਸੀ। ਅਤੇ ਹੋਰ ਵੀ ੧੦੦ ਔਰਤਾਂ ਸਨ ਜੋ ਕਿ ਦੂਸਰੇ ਕਮਰੇ ਦੇ ਵਿਚ ਪ੍ਰਾਥਨਾ ਕਰ ਰਹੀਆਂ ਸਨ ਜਦ ਤੁਸੀਂ ਪ੍ਰਚਾਰ ਕਰ ਰਹੇ ਸੀ” ਮੈਂ ਚੁੱਪ ਹੋ ਗਿਆ। ਉਸ ਸਮੇਂ ਤੱਕ ਮੈਂ ਕਿਸੇ ਵੀ ਇਹੋ ਜਿਹੀ ਥਾਂ ਤੇ ਪ੍ਰਚਾਰ ਨਹੀ ਕੀਤਾ ਸੀ ਜਿਥ੍ਹੇ ੧੦੦ ਆਦਮੀ ਅਤੇ ੧੦੦ ਔਰਤਾਂ ਪ੍ਰਾਥਨਾ ਕਰ ਰਹੇ ਸਨ ਜਦ ਮੈਂ ਪ੍ਰਚਾਰ ਕਰ ਰਿਹਾ ਸੀ। ਇਸ ਵਿਚ ਕੋਈ ਹੈਰਾਨੀ ਨਹੀ ਕਿ ਕਿਉਂ ਇਨ੍ਹੇ ਸਾਰੇ ਲੋਕ ਮਸੀਹ ਦੇ ਵਿਚ ਆਏ।

ਬੇਦਾਰੀ ਕਈ ਸਾਲ ਪਹਿਲਾਂ ਰੋਮਾਨੀਆ ਦੇ ਖੇਤਰ ਵਿਚ ਆਈ ਸੀ। ਜਦ ਇੱਕ ਪਾਸਟਰ ਨੇ ਕਲੀਸਿਯਾ ਦੇ ਲੋਕਾਂ ਨੂੰ ਤੋਬਾ ਕਰਨ ਵਾਸਤੇ ਅਤੇ ਪ੍ਰ੍ਮੇਸ਼ਰ ਨੂੰ ਖੋਜਣ ਦੇ ਵਿਖੇ ਕਿਹਾ। ਉਸਨੇ ਲੋਕਾਂ ਨੂੰ ਸਿਖਾਇਆ ਕਿ ਉਹ ਉਨ੍ਹਾਂ ਲੋਕਾਂ ਦੇ ਨਾਮ ਲਿਖ ਕੇ ਪ੍ਰਾਥਨਾ ਕਰਨ ਜਿਨ੍ਹਾਂ ਨੂੰ ਮਸੀਹ ਦੀ ਲੋੜ ਹੈ। ਲੋਕਾਂ ਨੇ ਨਾਸਤਿਕ ਲੋਕਾਂ ਲਈ ਪ੍ਰਾਥਨਾ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਸਤਾਉਣ ਵਾਲਿਆਂ ਲਈ ਪ੍ਰਾਥਨਾ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਦੋਸਤਾਂ, ਪਰਿਵਾਰ ਦੇ ਲੋਕਾਂ ਲਈ, ਅਤੇ ਨਾਲ ਕੰਮ ਕਰਣ ਵਾਲਿਆਂ ਲਈ ਪ੍ਰਾਥਨਾ ਕਰਨੀ ਸ਼ੁਰੂ ਕਰ ਦਿੱਤੀ। ਬੇਦਾਰੀ ਨੇ ਪ੍ਰ੍ਮੇਸ਼ਰ ਦੇ ਲੋਕਾਂ ਦੇ ਦਿਲਾਂ ਵਿਚ ਜਨਮ ਲਿਆ ਅਤੇ ਬਹੁਤ ਸਾਰੇ ਲੋਕ ਜੋ ਕਿ ਗੈਰ ਮਸੀਹੀ ਸਨ ਉਹ ਵੀ ਪ੍ਰਭੁ ਵਿਚ ਆ ਗਏ ਅਤੇ ਪਰਿਣਾਮ ਸਵਰੂਪ ਇਹ ਕਲੀਸਿਯਾ ਯੂਰੋਪ ਦੀ ਸਭ ਤੋਂ ਵੱਡੀ ਕਲੀਸਿਯਾ ਬਣ ਗਈ। ਉਨ੍ਹਾਂ ਦੀ ਖੁਸ਼ਖਬਰੀ ਦੇ ਵਿਚ ਵਾਧਾ ਬੇਦਾਰੀ ਦਾ ਹੀ ਫਲ ਸੀ। ਅਤੇ ਬੇਦਾਰੀ ਲੋਕਾਂ ਦੀਆਂ ਪ੍ਰਾਥਨਾਵਾਂ ਦਾ ਫਲ ਸੀ।

ਕਲੀਸਿਯਾ ਦੇ ਇਤਿਹਾਸ ਵਿਚ ਬਹੁਤ ਸਾਰੇ ਲੋਕਾਂ ਦੀ ਫਸਲ ਨੂੰ ਇਕਠੀਆਂ ਕਰਨ ਦੀ ਇਹ ਹੀ ਰੀਤ ਰਹੀ ਹੈ। ਰਸੂਲਾਂ ਦੇ ਕਰਤਵ ਦੀ ਪੁਸਤਕ ਦੇ ਵਿਚ ਵੀ ਯਰੂਸ਼ਲਮ ਦੀ ਕਲੀਸਿਯਾ ਦੇ ਬਹੁਤ ਵੱਡੇ ਵਾਧੇ ਦਾ ਇਹੀ ਕਾਰਣ ਸੀ। ਬਾਈਬਲ ਦਸਦੀ ਹੈ, “ਜਦ ਉਹ ਪ੍ਰਾਥਨਾ ਕਰ ਹਟੇ ਤਾਂ ਉਹ ਜਗ੍ਹਾ ਜਿਥੇ ਉਹ ਪ੍ਰਾਥਨਾ ਕਰ ਰਹੇ ਸਨ ਹਿਲ ਗਈ। ਉਹ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪ੍ਰ੍ਮੇਸ਼ਰ ਦੇ ਵਚਨ ਦਾ ਪ੍ਰਚਾਰ ਹੋਰ ਵੀ ਦਿਲੇਰੀ ਨਾਲ ਕਰਨ ਲੱਗੇ।” (ਰਸੂਲਾਂ ਦੇ ਕਰਤਵ ੪:੩੧) ਵਚਨ ਦੇ ਅਨੁਸਾਰ ਚਾਰ ਗੱਲਾਂ ਹੋਈਆਂ। ਪਹਿਲੀ ਗੱਲ ਉਨ੍ਹਾਂ ਨੇ ਪ੍ਰਾਥਨਾ ਕੀਤੀ, ਦੂਸਰੀ, ਪ੍ਰ੍ਮੇਸ਼ਰ ਨੇ ਸਭ ਕੁਝ ਹਿਲਾ ਦਿੱਤਾ, ਅਤੇ ਤੀਸਰੀ ਉਹ ਪਵਿੱਤਰ ਆਤਮਾ ਨਾਲ ਭਰ ਗਏ, ਅਤੇ ਅਖੀਰ ਵਿਚ ਉਹ ਉਨ੍ਹਾਂ ਦੇ ਕੋਲ ਪ੍ਰ੍ਮੇਸ਼ਰ ਦੇ ਵਚਨ ਨੂੰ ਦਿਲੇਰੀ ਨਾਲ ਸੁਣਾਉਣ ਦੀ ਨਵੀਂ ਤਾਕਤ ਆ ਗਈ।

ਪ੍ਰਾਥਨਾ ਦਾ ਸਭ ਤੋਂ ਵੱਡਾ ਫਲ ਸੀ ਖੁਸ਼ਖਬਰੀ ਦਾ ਪ੍ਰਚਾਰ। ਜਦ ਅਸੀਂ ਪ੍ਰ੍ਮੇਸ਼ਰ ਦੇ ਕਰੀਬ ਜਾਂਦੇ ਹਾਂ, ਤਾਂ ਅਸੀਂ ਉਸਦੀ ਹਜੂਰੀ ਨਾਲ ਭਰ ਜਾਂਦੇ ਹਾਂ। ਉਹ ਪਿਆਰ ਹੈ ਅਤੇ ਸਚਾ ਪਿਆਰ ਹਰ ਤਰਾਂ ਦੇ ਡਰ ਨੂੰ ਕਢ ਦਿੰਦਾ ਹੈ। ਇਸ ਲਈ ਉਨ੍ਹਾਂ ਕੋਲ ਤਾਕਤ ਸੀ ਕਿ ਉਹ ਪ੍ਰ੍ਮੇਸ਼ਰ ਦਾ ਵਚਨ ਦਿਲੇਰੀ ਨਾਲ ਸੁਣਾਉਣ। ਉਹ ਉਸਦੀ ਹਜੂਰੀ ਵਿਚੋਂ ਆਏ ਸਨ ਜੋ ਕਿ ਪੂਰੀ ਤਰਾਂ ਪਿਆਰ ਹੈ। ਡਰ ਈਸ਼ਵਰੀ ਪ੍ਰੇਮ ਦੀ ਹਜੂਰੀ ਤੋਂ ਦੋੜ ਨਿਕਲਦਾ ਹੈ। ਪ੍ਰਾਥਨਾ ਕਰਣ ਵਾਲੀ ਕਲੀਸਿਯਾ ਹਮੇਸ਼ਾਂ ਹੀ ਖੁਸ਼ਖਬਰੀ ਦਾ ਪ੍ਰਚਾਰ ਕਰਣ ਵਾਲੀ ਕਲੀਸਿਯਾ ਹੋਵੇਗੀ। ਖੁਸ਼ਖਬਰੀ ਦਾ ਪ੍ਰਚਾਰ ਅਤੇ ਬੇਦਾਰੀ ਦੋਵੇਂ ਇੱਕ ਨਹੀ ਹਨ। ਪਰ ਜਦ ਅਸੀਂ ਪ੍ਰਾਥਨਾ ਕਰਦੇ ਹਾਂ ਤਾਂ ਅਸੀਂ ਉਸ ਬੇਦਾਰੀ ਦੇ ਰਾਹ ਤੇ ਚਲਣਾ ਸ਼ੁਰੂ ਕਰ ਦਿੰਦੇ ਹਾਂ। ਅਤੇ ਜਦ ਬੇਦਾਰੀ ਪੂਰੀ ਤਰਾਂ ਆ ਜਾਂਦੀ ਹੈ ਤਾਂ ਖੁਸ਼ਖਬਰੀ ਇਸਦਾ ਅਲੋਕਿਕ ਪਰਿਣਾਮ ਹੁੰਦਾ ਹੈ।