Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪ੍ਰਾਥਨਾ ਇੱਕ ਨਾ ਵਿਸਵਾਸ ਕਰਨ ਵਾਲੀ ਪੀੜ੍ਹੀ ਨੂੰ ਤਿਆਰ ਕਰਦੀ ਹੈ।

ਕਈ ਸਾਲ ਪਹਿਲਾਂ ਮੈਂ ਇਥੋਪਿਆ ਵਿਚ ਗਿਆ ਅਤੇ ਮੈਂ ਇੱਕ ਵੱਡੀ ਖੁਸ਼ਖਬਰੀ ਦੀ ਸਭਾ ਵਿਚ ਇੱਕ ਸ਼ਹਿਰ ਵਿਚ ਪ੍ਰਚਾਰ ਕੀਤਾ ਜੋ ਕਿ ਸੁਦਾਨ ਦੇ ਨੇੜੇ ਸੀ, ਪ੍ਰਚਾਰ ਕੀਤਾ। ਮੈਂ ਜਿਸ ਕਰਨ ਇਥੋਪਿਆ ਗਿਆ ਸੀ, ਉਸਦਾ ਕਾਰਨ ਪਿਛਲੇ ਸਾਲ ਹੋਈਆ ਕੁਝ ਘਟਨਾਵਾਂ ਸਨ। ਪ੍ਰ੍ਮੇਸ਼ਰ ਨੇ ਬੜੇ ਵੱਡੇ ਪਧਰ ਤੇ ਕੰਮ ਕੀਤਾ। ਮੈਂ ਜੋ ਕੁਝ ਵੀ ਵੇਖਿਆ ਅਤੇ ਜਿਸਦਾ ਮੈਂ ਤਜਰਬਾ ਕੀਤਾ, ਉਸ ਨੂੰ ਵੇਖਕੇ ਬਹੁਤ ਹੀ ਹੈਰਾਨ ਹੋਈਆ।

ਇਥੋਪਿਆ ੧੯ ਸਾਲ ਕਾਮਰੇਡਾ ਦੇ ਰਾਜ ਦੇ ਅਧੀਨ ਸੀ। ਜਦ ਅਰਾਧਨਾ ਸੀ ਅਜਾਦੀ ਅਖੀਰ ਵਿਚ ਇਸ ਦੇਸ਼ ਦੇ ਵਿਸ਼ਵਾਸੀਆਂ ਕੋਲ ਆਯੀ , ਖੁਸਖਬਰੀ ਵਾਲੇ ਮਸੀਹੀ ਲੋਕ ਆਪਸ ਵਿਚ ਵੰਡੇ ਗਏ। ਸਿੱਟੇ ਵਜੋਂ ਪਿਛਲੇ ੨੬ ਸਾਲਾਂ ਤੋਂ ਅਦੀਸ ਅਬਾਬਾ ਵਿਚ ਕੋਈ ਵੀ ਵੱਡੀ ਖੁਸ਼ਖਬਰੀ ਦੀ ਸਭਾ ਨਹੀ ਹੋਈ ਹੈ। ਇੱਕ ਰਵਾਂਡਾ ਦਾ ਪਾਸਟਰ, ਜੋਜਫ ਇਥੋਪਿਆ ਵਿਚ ਸਾਡੀ ਸੇਵਕਾਈ ਬਾਰੇ ਦਸਣ ਵਾਸਤੇ ਗਿਆ। ਉਸਦੇ ਕੋਲ ਬਹੁਤ ਸਾਰੀਆਂ ਪ੍ਰਾਥਨਾਵਾਂ ਦੇ ਉਤਰਨ ਦੀਆਂ ਗਵਾਹੀਆ ਸਨ। ਉਸਨੇ ਵੇਖਿਆ ਸੀ ਕਿ ਪ੍ਰ੍ਮੇਸ਼ਰ ਨੇ ਰਵਾਂਡਾ ਅਤੇ ਬੁਰੁਂਦੀ ਵਰਗੇ ਔਖੇ ਦੇਸ਼ਾਂ ਵਿਚ ਦਰਵਾਜੇ ਖੋਲੇ ਸਨ। ਉਹ ਜਾਣਦਾ ਸੀ ਕਿ ਪ੍ਰ੍ਮੇਸ਼ਰ ਲਈ ਕੁਝ ਵੀ ਔਖਾ ਨਹੀ ਹੈ।

ਮੇਰੇ ਇਥੋਪਿਆ ਵਿਚ ਆ ਕੇ ਖੁਸ਼ਖਬਰੀ ਦੀ ਸਭਾ ਕਰਨ ਦੇ ਬਾਰੇ ਵਿਚ ਗੱਲ ਕਰਨ ਤੋਂ ਬਾਅਦ ਪਾਸਟਰਾਂ ਅਤੇ ਆਗੂਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਪ੍ਰ੍ਮੇਸ਼ਰ ਦੀ ਮਰਜੀ ਹੈ ਕਿ ਅਸੀਂ ਇੱਕ ਖੁਸ਼ਖਬਰੀ ਦੀ ਸਭਾ ਕਰੀਏ। ਇਸਲਈ ਮੈਂ ਉਸ ਦੇਸ਼ ਵਿਚ ਗਿਆ ਅਤੇ ਮੈਂ ਉਥੇ ਪ੍ਰ੍ਮੇਸ਼ਰ ਦੇ ਆਤਮਾ ਦੀ ਵੱਡੀ ਜੁਮ੍ਬਸ ਨੂੰ ਵੇਖਿਆ। ਵਿਸ਼ਵਾਸੀ ਪ੍ਰ੍ਮੇਸ਼ਰ ਦੇ ਆਤਮਾ ਦੀ ਮਹਾਨ ਤਾਕਤ ਦੇ ਉੰਡੇਲੇ ਜਾਣ ਲਈ ਭੁਖੇ ਸਨ। ਉਨ੍ਹਾਂ ਪ੍ਰਾਥਨਾ ਕੀਤੀ. ਅਤੇ ਉਨ੍ਹਾਂ ਨੇ ਪ੍ਰ੍ਮੇਸ਼ਰ ਦੇ ਮਹਾਨ ਹਥ ਨੂੰ ਕੰਮ ਕਰਦੇ ਹੋਏ ਵੇਖਿਆ। ੩੦੦੦੦੦ ਲੋਕਾਂ ਤੋਂ ਵਧ ਲੋਕ ਚਾਰ ਦਿਨਾਂ ਦੀਆਂ ਸਭਾਵਾਂ ਵਿਚ ਇਕਠੇ ਹੋਏ। ਅਤੇ ਹਜਾਰਾਂ ਨੇ ਆਪਣੇ ਜੀਵਨ ਮਸੀਹ ਨੂੰ ਦਿੱਤੇ।

ਉਸ ਜਗ੍ਹਾ ਤੇ ਉਨ੍ਹਾਂ ਸਭਾਵਾਂ ਵਿਚ ਕੁਝ ਹੋਇਆ ਜਿਨ੍ਹਾਂ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਕਿਉਂ ਪ੍ਰ੍ਮੇਸ਼ਰ ਨੇ ਇਨ੍ਹੇਂ ਅਜੀਬ ਢੰਗ ਦੇ ਨਾਲ ਇਥੇ ਕੰਮ ਕੀਤਾ ਹੈ। ਮੈਂ ਉਸ ਫੁਟਬਾਲ ਦੇ ਸਟੇਡੀਅਮ ਦੇ ਸਟੇਜ ਤੇ ਸੀ, ਅਤੇ ਮੈਂ ਵੇਖਿਆ ਕਿ ਸਟੇਜ ਦੇ ਪਿਛੇ ੨੦੦ ਲੋਕ ਬੈਠੇ ਹੋਏ ਸਨ। ੪੫ ਮਿੰਟਾਂ ਬਾਅਦ ਇਹ ੨੦੦ ਲੋਕ ਉਥੇ ਅਤੇ ਉਨ੍ਹਾਂ ਦੀ ਥਾਂ ਤੇ ੨੦੦ ਲੋਕ ਹੋਰ ਆ ਕੇ ਉਸ ਥਾਂ ਤੇ ਬੈਠ ਗਏ। ਉਸ ਸ਼ਾਮ ਦੇ ਦੋਰਾਨ ਇਸ ਤਰਾਂ ੪ ਵਾਰ ਹੋਇਆ। ਆਰਾਧਨਾ ਸਭਾ ਦੀ ਸਮਾਪਤੀ ਤੇ ਮੈਂ ਇੱਕ ਪਾਸਟਰ ਨੂੰ ਇਨ੍ਹਾਂ ੨੦੦ ਲੋਕਾਂ ਦੇ ਬਾਰੇ ਪੁਛਿਆ ਜੋ ਕਿ ਹਰ ੪੫ ਮਿੰਟ ਬਾਅਦ ਬਦਲ ਰਹੇ ਸਨ। ਉਸਨੇ ਮੈਨੂੰ ਦਸਿਆ “ ਇਹ ਪ੍ਰਾਥਨਾ ਕਰਨ ਵਾਲੇ ਲੋਕ ਸਨ, ਸਟੇਡੀਅਮ ਦੇ ਇਸ ਹਿੱਸੇ ਵਿਚ ਸਿਰਫ ੨੦੦ ਲੋਕਾਂ ਦੇ ਹੀ ਬੈਠਣ ਦੀ ਥਾਂ ਸੀ। ਇਹ ੨੦੦ ਲੋਕ ਸਨ ਜੋ ਉਥੇ ਪ੍ਰਾਥਨਾ ਕਰ ਰਹੇ ਸਨ ਅਤੇ ਹਰ ੪੫ ਮਿੰਟਾਂ ਬਾਅਦ ਹੋਰ ੨੦੦ ਲੋਕ ਆ ਕੇ ਉਨ੍ਹਾਂ ਦੀ ਥਾਂ ਤੇ ਪ੍ਰਾਥਨਾ ਕਰਨ ਲੱਗ ਜਾਂਦੇ ਸਨ।” ਮੈਂ ਜੋ ਸੁਣਿਆ ਉਸ ਦੇ ਦੁਆਰਾ ਬਹੁਤ ਹੀ ਭਾਵੁਕ ਹੋ ਗਿਆ। ਇਸਦਾ ਅਰਥ ਹੈ ਕਿ ਹਰ ਵਾਰ ਜਦ ਮੈਂ ਪ੍ਰਚਾਰ ਕਰਨ ਵਾਸਤੇ ਉਸ ਸਟੇਡੀਅਮ ਵਿਚ ਗਿਆ ਮੇਰੇ ਲਈ ੮੦੦ ਲੋਕ ਪ੍ਰਾਥਨਾ ਕਰ ਰਹੇ ਸਨ। ਇਸ ਵਿਚ ਕੋਈ ਹੈਰਾਨੀ ਨਹੀ ਕਿ ਕਿਉਂ ਪ੍ਰ੍ਮੇਸ਼ਰ ਨੇ ਇਨ੍ਹੇਂ ਵੱਡੇ ਸਤਰ ਤੇ ਕੰਮ ਕੀਤਾ ਸੀ।

ਖੁਸ਼ਖਬਰੀ ਦਾ ਪ੍ਰਚਾਰ ਪ੍ਰ੍ਮੇਸ਼ਰ ਦੇ ਦਿਲ ਵਿਚ ਹੈ। ਬਾਈਬਲ ਸਾਨੂੰ ਬਹੁਤ ਹੀ ਸਫਾਈ ਦੇ ਨਾਲ ਦਸਦੀ ਹੈ ਕਿ ਪ੍ਰ੍ਮੇਸ਼ਰ ਇਸ ਮਰ ਰਹੇ ਸੰਸਾਰ ਅਤੇ ਗੁਆਚੇ ਹੋਏ ਸੰਸਾਰ ਨੂੰ ਪਿਆਰ ਕਰਦਾ ਹੈ। ਸੰਸਾਰ ਪ੍ਰ੍ਮੇਸ਼ਰ ਦੇ ਦਿਲ ਵਿਚ ਹੈ। ਅਤੇ ਇਹੀ ਸੰਸਾਰ ਪ੍ਰ੍ਮੇਸ਼ਰ ਦੇ ਲੋਕਾਂ ਦੇ ਦਿਲ ਵਿਚ ਵੀ ਹੋਣਾ ਚਾਹੀਦਾ ਹੈ। ਜਦ ਇਵੇਂ ਹੋਵੇਗਾ ਤਦ ਅਸੀਂ ਉਨ੍ਹਾਂ ਲੋਕਾਂ ਦੇ ਲੈ ਪ੍ਰਾਥਨਾ ਕਰ ਸਕਾਂਗੇ ਜਿਹੜੇ ਮੁਕਤੀਦਾਤਾ ਨੂੰ ਕਦੇ ਨਹੀ ਜਾਣ ਪਾਏ ਹਨ। ਪ੍ਰਾਥਨਾ ਲੋਕਾਂ ਤੱਕ ਖੁਸ਼ਖਬਰੀ ਲੈ ਕੇ ਜਾਣ ਦਾ ਗੁਪਤ ਭੇਤ ਹੈ।ਪ੍ਰਾਥਨਾ ਪ੍ਰ੍ਮੇਸ਼ਰ ਦੇ ਨਾਲ ਨਜਦੀਕੀ ਹੈ ਜਦ ਅਸੀਂ ਉਸਦੇ ਕਰੀਬ ਹੁੰਦੇ ਹਾਂ ਤਾਂ ਅਸੀਂ ਉਸਦੇ ਰਾਜ ਨੂੰ ਖੋਜਾਂਗੇ ਕਿ ਉਹ ਸੰਸਾਰ ਦੇ ਲੋਕਾਂ ਦੇ ਜੀਵਨ ਵਿਚ ਆ ਜਾਵੇ।

ਦੀਨ, ਪ੍ਰਾਥਨਾ ਕਰਨ ਵਾਲੇ ਪ੍ਰ੍ਮੇਸ਼ਰ ਦੇ ਦਾਸ ਅਤੇ ਦਾਸੀਆਂ ਹਮੇਸ਼ਾਂ ਹੀ ਪ੍ਰ੍ਮੇਸ਼ਰ ਦਾ ਪ੍ਰਚਾਰ ਕਰਨ ਦਾ ਤਰੀਕਾ ਰਹੇ ਹਨ। ਉਹ ਹਾਲੇ ਵੀ ਇਹੋ ਜਿਹੇ ਲੋਕਾਂ ਨੂੰ ਲਭ ਰਿਹਾ ਹੈ ਕਿਉਂਕਿ ਪ੍ਰਾਥਨਾ ਇੱਕ ਨਾ ਵਿਸਵਾਸ ਕਰਨ ਵਾਲੀ ਪੀੜ੍ਹੀ ਨੂੰ ਤਿਆਰ ਕਰਦੀ ਹੈ।ਯੀਸ਼ੁ ਨੇ ਕਿਹਾ, “ਕੋਈ ਵੀ ਮੇਰੇ ਕੋਲ ਉਸ ਸਮੇਂ ਤੱਕ ਨਹੀ ਆ ਸਕਦਾ ਹੈ ਜਦ ਤੱਕ ਪਿਤਾ ਉਸ ਨੂੰ ਤਿਆਰ ਨਹੀ ਕਰਦਾ ਹੈ” (ਯੂਹੰਨਾ ੬:੬੫) ਅਸੀਂ ਲੋਕਾਂ ਤੱਕ ਮਸੀਹ ਦਾ ਸੰਦੇਸ਼ ਲੈ ਕੇ ਇਸ ਕਰਕੇ ਨਹੀ ਪਹੁੰਚਦੇ ਹਾਂ ਕਿਉਂਕਿ ਅਸੀਂ ਬਹੁਤ ਵਧੀਆ ਸੇਲਜਮੈਨ ਹਾਂ, ਜਾਂ ਬਹੁਤ ਵਧੀਆ ਬੋਲਣ ਵਾਲੇ ਹਾਂ। ਅਸੀਂ ਲੋਕਾਂ ਤੱਕ ਇਸ ਕਰਕੇ ਪਹੁੰਚ ਪਾਉਂਦੇ ਹਾਂ ਕਿਉਂਕਿ ਪਿਤਾ ਨੇ ਲੋਕਾਂ ਦੇ ਜੀਵਨ ਵਿਚ ਗਹਿਰਾ ਕੰਮ ਕੀਤਾ ਹੈ। ਇਹ ਇਸ ਲਈ ਹੈ ਕਿਉਂਕਿ ਪਵਿਤਰ ਆਤਮਾ ਉਨ੍ਹਾਂ ਨੂੰ ਮੁਕਤੀਦਾਤਾ ਦੇ ਕੋਲ ਖਿਚ ਕੇ ਲੈ ਕੇ ਆਇਆ ਹੈ। ਪ੍ਰਾਥਨਾ ਪਵਿਤਰ ਆਤਮਾ ਨੂੰ ਆਤਮਿਕ ਦੀਵਾਰਾਂ ਨੂੰ ਢਾਉਣ ਲਈ ਲੈ ਕੇ ਆਉਂਦੀ ਹੈ, ਜੋ ਕਿ ਇਸ ਮਰ ਰਹੇ ਸੰਸਾਰ ਦੇ ਗੁਆਚੇ ਹੋਏ ਸੰਸਾਰ ਦੇ ਦਿਲਾਂ ਵਿਚ ਬਣੀਆਂ ਹੋਈਆਂ ਹਨ।

ਨਹੀ, ਪ੍ਰ੍ਮੇਸ਼ਰ ਦਾ ਤਰੀਕਾ ਨਹੀ ਬਦਲਿਆ ਹੈ। ਉਹ ਹਾਲੇ ਵੀ ਦੀਨ, ਪ੍ਰਾਥਨਾ ਕਰਨ ਵਾਲੇ ਲੋਕਾਂ ਨੂੰ ਲਭ ਰਿਹਾ ਹੈ। ਜਦ ਉਹ ਇਹੋ ਜਿਹੇ ਲੋਕਾਂ ਨੂੰ ਲਭ ਲੈਂਦਾ ਹੈ, ਤਾਂ ਜਰੂਰ ਧਿਆਨ ਰਖਣਾ ਕਿ ਉਹ ਕੀ ਕਰੇਗਾ। ਸਵਰਗ ਖੁੱਲ ਜਾਵੇਗਾ ਅਤੇ ਆਤਮਿਕ ਅੰਨ੍ਹੇ ਵੇਖਣਗੇ ਅਤੇ ਟੁੱਟੇ ਦਿਲ ਜੁੜ ਜਾਣਗੇ।