Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਵਿਚੋਲਗੀ ਦੀ ਪ੍ਰਾਥਨਾ ਕਰਨ ਵਾਲੇ- ਸਵਰਗ ਦੇ ਗੁਪਤ ਹੀਰੋ।

ਇਹ ਇੱਕ ਇਤਹਾਸਿਕ ਪਲ ਸੀ। ਹਜਾਰਾਂ ਲੋਕ ਬਲਟ`ਕੀ, ਮੋਲਡਾਵਾ ਵਿਚ ਪਹਿਲੀ ਵਾਰ ਇਕਠੇ ਹੋਏ ਸਨ ਕਿ ਉਹ ਖੁਸ਼ਖਬਰੀ ਦੇ ਪ੍ਰਚਾਰ ਨੂੰ ਇੱਕ ਫੁਟਬਾਲ ਦੇ ਸਟੇਡੀਅਮ ਵਿਚ ਸੁਣਨ। ਉਸ ਸਮੇ, ਮੋਲਡਾਵਾ ਪੁਰਾਣੇ ਸਯੁੰਕਤ ਰਾਸਟਰ ਦੇ ਅਧੀਨ ਸੀ। ਮਸੀਹੀ ਲੋਕਾਂ ਨੂੰ ਸਤਾਇਆ ਗਿਆ। ਜਿੰਦਗੀ ਬਹੁਤ ਔਖੀ ਸੀ। ਹਰ ਇੱਕ ਦਾ ਨਾਸਤਿਕਵਾਦ ਨਾਲ ਦਿਮਾਗ ਸਾਫ਼ ਕੀਤਾ ਜਾ ਰਿਹਾ ਸੀ। ਪਰ ਮਸੀਹੀ ਲੋਕਾਂ ਨੇ ਪਰਮੇਸ਼ਰ ਅੱਗੇ ਪ੍ਰਾਥਨਾ ਕੀਤੀ ਸੀ ਕਿ ਉਹ ਦਰਵਾਜੇ ਖੋਲ ਦੇਵੇ। ਅਤੇ ਇਹ ਉਹ ਦਿਨ ਸੀ। ਉਸਨੇ ਕਰ ਦਿਤਾ ਸੀ।

ਮੈਂ ਬਹੁਤੀ ਹੀ ਚਿੰਤਤ ਸੀ ਜਦ ਮੈਂ ਯਿਸ਼ੂ ਦਾ ਨਾਮ ਪ੍ਰਚਾਰ ਕਰਨ ਵਾਸਤੇ ਖੜਾ ਹੋਇਆ। ਮੇਰੇ ਦਿਮਾਗ ਵਿਚ ਕਈ ਪ੍ਰਸ਼ਨ ਚਲ ਰਹੇ ਸਨ। ਲੋਕ ਕਿ ਸੋਚਨਗੇ? ਕਿ ਉਹ ਮਸੀਹ ਦੇ ਵਿਚ ਆਉਣ ਦਾ ਖੁੱਲਾ ਸੱਦਾ ਸਵੀਕਾਰ ਕਰਨਗੇ? ਕਈ ਸਾਲ ਪਹਿਲਾਂ ਮੈਨੂੰ ਸਯੁੰਕਤ ਰਾਸਟਰ ਵਿਚੋਂ ਬਾਹਰ ਕੱਢ` ਦਿੱਤਾ ਗਿਆ ਸੀ ਕਿਓਂਕਿ ਮੇਰੇ ਤੇ ਇਲਜਾਮ ਸੀ ਕਿ ਮੈਂ ਯੂਨੀਵਰਸਿਟੀ ਦੇ ਵਿਦੀਆਰਥੀਆਂ ਨੂੰ ਯਿਸ਼ੂ ਬਾਰੇ ਦਸਿਆ ਸੀ। ਹੁਣ, ਮੈਂ ਇਸ ਇਤਹਾਸਿਕ ਪਲ ਦੇ ਵਿਚ ਖਲੋਤਾ ਸੀ ਕਿ ਮੈਂ ਪ੍ਰ੍ਮੇਸ਼ਰ ਦੇ ਸਭ ਤੋਂ ਵੱਡੇ ਤੋਹਫੇ ਮੁਕਤੀ ਦੇ ਬਾਰੇ ਵਿਚ ਪ੍ਰਚਾਰ ਕਰਾਂ।

ਉਸ ਸ਼ਾਮ ਮੇਰੇ ਸੰਦੇਸ਼ ਦੀ ਸਮਾਪਤੀ ਤੇ, ਮੈਂ ਲੋਕਾਂ ਨੂੰ ਨਿਓਤਾ ਦਿੱਤਾ ਕਿ ਉਹ ਮਸੀਹ ਵਿਚ ਆਉਣ। ਸਭ ਤੋਂ ਪਹਿਲਾਂ ਮੈਂ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਮਸੀਹ ਵਿਚ ਆਉਣਾ ਚਾਹੁੰਦੇ ਹਨ ਤਾਂ ਜਿਥੇ ਉਹ ਹਨ ਉਥੋਂ ਆਪਣੇ ਹਥਹ ਖੜੇ ਕਰਨ। ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਵਾਸਤੇ ਪ੍ਰਾਥਨਾ ਕਰਾਂਗਾ। ਕਿਸੇ ਨੇ ਵੀ ਹਥ ਖੜਾ ਨਹੀ ਕੀਤਾ। ਮੈਂ ਪ੍ਰਾਥਨਾ ਕੀਤੀ, “ ਹੇ ਪਰਮੇਸ਼ਰ ਮੈਂ ਹੁਣ ਕਿ ਕਰਾਂ?” ਇਸ ਤਰ੍ਹਾਂ ਲੱਗਾ ਕਿ ਪਵਿਤਰ ਆਤਮਾ ਮੈਨੂੰ ਮੇਰੇ ਦਿਲ ਵਿਚ ਕਹਿ ਰਹੇ ਸਨ , “ ਲੱਗਾ ਰਹਿ, ਲੱਗਾ ਰਹਿ”

ਮੈਂ ਫਿਰ ਲੋਕਾਂ ਨੂੰ ਕਿਹਾ ਕਿ ਉਹ ਸਟੇਜ ਦੇ ਸਾਹਮਣੇ ਆ ਜਾਣ ਜੇਕਰ ਉਹ ਮਸੀਹ ਤੇ ਵਿਸ਼ਵਾਸ ਕਰਨਾ ਚਾਹੁੰਦੇ ਹਨ ਅਤੇ ਉਸਦੇ ਪਿਛੇ ਚਲਣਾ ਚਾਹੁੰਦੇ ਹਨ। ਕਿਸੇ ਨੇ ਵੀ ਕੋਈ ਪ੍ਰਤੀ ਉਤਰ ਨਹੀ ਦਿੱਤਾ। ਮੈਂ ਫਿਰ ਤੋਂ ਪ੍ਰਾਥਨਾ ਕੀਤੀ, ਪਰ ਇਵੇਂ ਲੱਗਾ ਜਿਵੇਂ ਪਰਮੇਸ਼ਰ ਕਹਿ ਰਿਹਾ ਹੈ ਕਿ ਸਭ ਕੁਝ ਉਸਦੇ ਕੰਟ੍ਰੋਲ ਵਿਚ ਹੈ। ਮੈਂ ਉਪਰ ਵੇਖਿਆ ਅਤੇ ਮੇਰੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਹੀ ਰਹਿ ਗਈ ਜਦ ਮੈਂ ਇੱਕ ਗਰੀਬ ਔਰਤ ਨੂੰ ਲੋਕਾਂ ਦੀ ਭੀੜ ਦੇ ਵਿਚੋਂ ਦੀ ਨਿਕਲ ਕੇ ਆਪਣੀ ਵੱਲ ਆਉਂਦੇ ਵੇਖਿਆ। ਉਸ ਨੇ ਉਸ ਭੀੜ ਨੂੰ ਪਾਰ ਕਰ ਕੇ ਉਹ ਸਟੇਡੀਅਮ ਵਿਚੋਂ ਸਟੇਜ ਦੀ ਵੱਲ ਆਈ। ਉਸਦੇ ਸਿਰ ਉਪਰ ਫੁਲਾਂ ਦਾ ਇੱਕ ਗੁਲਦਸਤਾ ਸੀ। ਅਤੇ ਉਸਨੇ ਆ ਕੇ ਉਹ ਫੁਲਾਂ ਦਾ ਗੁਲਦਸਤਾ ਮੈਨੂੰ ਭੇਂਟ ਕਰ ਦਿੱਤਾ ਅਤੇ ਉਹ ਪਰਮੇਸ਼ਰ ਦੀ ਦੁਹਾਈ ਦੇਣ ਲੱਗ ਪਈ।

ਮੈਂ ਵੇਖਿਆ ਜਿਵੇਂ ਹੀ ਉਹ ਪ੍ਰਾਥਨਾ ਕਰਨ ਲੱਗੀ, ਲੋਕ ਦਸ, ਵੀਹ, ਪੰਜਾਹ ਅਤੇ ਸੋਵਾਂ ਦੀ ਗਿਣਤੀ ਵਿਚ ਮਸੀਹ ਦੇ ਕੋਲ ਆਉਣ ਦੇ ਸੱਦੇ ਦਾ ਪ੍ਰਤੀਉਤਰ ਦੇਣ ਲੱਗ ਪਏ। ਇਹ ਇੱਕ ਵੇਖਣ ਵਿਚ ਬਹੁਤ ਹੀ ਵਚਿਤਰ ਦ੍ਰਿਸ਼ ਸੀ। ਕੋਈ ੨੫੦੦ ਲੋਕਾਂ ਨੇ ਉਸ ਦੁਪਿਹਰ ਦੇ ਸਮੇਂ ਮਸੀਹ ਵਿਚ ਆਉਣ ਦਾ ਫੈਂਸਲਾ ਕੀਤਾ।

ਮੈਂ ਇਸ ਗਰੀਬ ਔਰਤ ਦੀ ਦਿਲੇਰੀ ਤੋਂ ਇਨ੍ਹਾਂ ਛੂਹ ਲਿਆ ਗਿਆ ਕਿ ਮੈਂ ਜੋ ਕੁਝ ਵੀ ਹੋਇਆ ਸੀ ਉਸਦੇ ਬਾਰੇ ਸਾਡੇ ਨਿਉਜ ਲੈਟਰ ਵਿਚ ਲਿਖਿਆ। ਸਾਡੇ ਕੋਲ ਅਸਲ ਵਿਚ ਉਥੇ ਜੋ ਕੁਝ ਵੀ ਵਾਪਰਿਆ ਸੀ ਉਸਦੀਆਂ ਤਸਵੀਰਾਂ ਵੀ ਸਨ। ਹਾਲੇ ਸਾਡੇ ਨਿਉਜ ਲੈਟਰ ਭੇਜੇ ਨੂੰ ਥੋੜਾ ਹਿ ਸਮਾਂ ਹੋਇਆ ਸੀ ਕਿ ਮੈਨੂੰ ਇੱਕ ਔਰਤ ਦਾ ਫੋਨ ਆਇਆ ਜੋ ਕਿ ਮੇਰੀ ਪਤਨੀ ਦੇ ਪ੍ਰਾਥਨਾ ਦੇ ਝੁੰਡ ਦੀ ਮੈਂਬਰ ਸੀ। ਉਸਨੇ ਕਿਹਾ, ਸੈਮੀ ਕਿ ਮੈਂ ਤੁਹਾਡੇ ਦਫਤਰ ਵਿਚ ਆ ਸਕਦੀ ਹਾਂ? ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ”

ਉਹ ਉਸੇ ਵੇਲੇ ਮੇਰੇ ਦਫਤਰ ਵਿਚ ਆ ਗਈ ਅਤੇ ਉਹ ਆਪਣੇ ਨਾਲ ਆਪਣੀ ਪ੍ਰਾਥਨਾ ਵਾਲੀ ਪੁਸਤਕ ਵੀ ਲੈ ਕੇ ਆਈ ਸੀ। ਹਰ ਰੋਜ ਉਹ ਉਸ ਵਿਚ ਉਨ੍ਹਾਂ ਗੱਲਾਂ ਨੂੰ ਉਸ ਵਿਚ ਲਿਖਦੀ ਸੀ ਜੋ ਕਿ ਪਰਮੇਸ਼ਰ ਉਸਦੇ ਮਨ ਵਿਚ ਪ੍ਰਾਥਨਾ ਦੇ ਵਿਖੇ ਪਾਉਂਦਾ ਸੀ। ਉਹ ਪਿਛਲੇ ਦੋ ਮਹੀਨਿਆਂ ਤੋਂ ਸਾਡੀ ਮੋਲਡਾਵਾ ਦੀ ਕਰੁਸੇਡ ਲਈ ਪ੍ਰਾਥਨਾ ਕਰ ਰਹੀ ਸੀ। ਪ੍ਰਮੇਸ਼ਰ ਨੇ ਉਸਦੇ ਮਨ ਵਿਚ ਪਾਇਆ ਸੀ ਕਿ ਉਹ ਮਾਲ੍ਡੋਵਾ ਦੀ ਗਰੀਬ ਔਰਤ ਲੈ ਪ੍ਰਾਥਨਾ ਕਰੀ “ਕਿ ਪ੍ਰਮੇਸ਼ਰ ਉਸ ਨੂੰ ਦਿਲੇਰੀ ਦੇਵੇ ਕਿ ਜੋ ਉਸ ਨੂੰ ਕਰਨਾ ਚਾਹੀਦਾ ਹੈ ਉਹ ਉਸ ਨੂੰ ਕਰ ਸਕੇ।” ਉਸ ਨੇ ਇਹ ਗਲ ਆਪਣੀ ਪ੍ਰਾਥਨਾ ਵਾਲੀ ਪੁਸਤਕ ਵਿਚ ਲਿਖੀ ਹੋਯੀ ਸੀ ਅਤੇ ਉਹ ਲਗਾਤਾਰ ਇਸ ਗੱਲ ਲਈ ਪ੍ਰਾਥਨਾ ਕਰਦੀ ਰਹੀ।

ਮੈਂ ਬਹੁਤ ਹੀ ਹੈਰਾਨ ਹੋ ਗਿਆ, ਕਿ ਇੱਕ ਸੈਨ ਐਂਟਨਇਉ, ਟੈਕ੍ਸਸ ਦੀ ਔਰਤ ਨੇ ਪ੍ਰਾਥਨਾ ਕੀਤੀ ਅਤੇ ਪਰਮੇਸ਼ਰ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ। ਪਰਮੇਸ਼ਰ ਨੇ ਇੱਕ ਗਰੀਬ ਔਰਤ ਦਾ ਦਿਲ ਤਿਆਰ ਕੀਤਾ ਅਤੇ ਉਸਦੇ ਦੁਆਰਾ ਪਰਮੇਸ਼ਰ ਇੱਕ ਚਮਤਕਾਰ ਕਰ ਪਾਇਆ । ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦ ਅਸੀਂ ਸਵਰਗ ਵਿਚ ਜਾਵਾਂਗੇ ਤਾਂ ਅਸੀਂ ਇਸ ਗੱਲ ਨੂੰ ਪਾਵਾਂਗੇ ਕਿ ਸਵਰਗ ਦੇ ਅਸਲੀ ਹੀਰੋ ਉਹ ਸ਼ਾਯਦ ਨਹੀ ਸਨ ਜੋ ਕੇ ਸਟੇਜਾਂ ਤੇ ਪ੍ਰਚਾਰ ਕਰਦੇ ਸਨ। ਸ਼ਾਯਦ ਉਹ ਜਾਨੇ ਪਹਿਚਾਣੇ ਲੋਕ ਨਹੀ ਸਨ, ਪਰ ਉਹ ਲੋਕ ਸਚਮੁਚ ਸਨ ਜੋ ਕਿ ਪਰਮੇਸ਼ਰ ਦੇ ਦੁਆਰਾ ਜਾਨੇ ਗਏ ਸਨ ਅਤੇ ਉਹ ਲੋਕ ਜਿਨ੍ਹਾਂ ਨੇ ਪ੍ਰਾਥਨਾ ਦੀ ਕੋਠੜੀ ਵਿਚ ਪਰਮੇਸ਼ਰ ਅੱਗੇ ਉਸਦੀ ਇੰਤਜਾਰ ਕੀਤੀ।

ਯਿਸ਼ੂ ਨੇ ਕਿਹਾ, “ਪਰ ਜਦ ਤੁਸੀ ਪ੍ਰਾਥਨਾ ਕਰੋ ਤਾਂ ਆਪਣੇ ਕਮਰੇ ਵਿਚ ਜਾਉ ਅਤੇ ਦਰਵਾਜਾ ਬੰਦ ਕਰ ਲਵੋ ਅਤੇ ਆਪਣੇ ਪਿਤਾ ਦੇ ਅੱਗੇ ਗੁਪਤ ਵਿਚ ਪ੍ਰਾਥਨਾ ਕਰੋ। ਫਿਰ ਤੁਹਾਡਾ ਪਿਤਾ ਜੋ ਕਿ ਗੁਪਤ ਵਿਚ ਵੇਖਦਾ ਹੈ ਤੁਹਾਨੂੰ ਪ੍ਰਤਿਫਲ ਦੇਵੇਗਾ” (ਮਤੀ ੬:੬) ਇੱਕ ਦਿਨ ਤੁਹਾਨੂੰ ਪਤਾ ਲਗੇਗਾ ਕਿ ਪਰਮੇਸ਼ਰ ਦੇ ਗੁਪਤ ਹੀਰੋ ਕੋਣ ਹਨ। ਇਹ ਉਹ ਲੋਕ ਸਨ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੁਪਤ ਪ੍ਰਾਥਨਾਵਾਂ ਦੇ ਦੁਆਰਾ ਰਾਜ ਦਾ ਇਤਹਾਸ ਲਿਖਿਆ।